ਭਾਗ 2
ਚਿੰਤਾਵਾਂ—‘ਮੁਸੀਬਤਾਂ ਨਾਲ ਘਿਰੇ ਹੋਏ’
“ਵਿਆਹ ਤੋਂ 25 ਸਾਲ ਬਾਅਦ ਸਾਡਾ ਤਲਾਕ ਹੋ ਗਿਆ। ਮੇਰੇ ਬੱਚੇ ਸੱਚਾਈ ਛੱਡ ਗਏ। ਮੈਨੂੰ ਕਈ ਗੰਭੀਰ ਬੀਮਾਰੀਆਂ ਨੇ ਆ ਘੇਰਿਆ। ਇਸ ਤੋਂ ਬਾਅਦ ਮੈਂ ਡਿਪਰੈਸ਼ਨ ਵਿਚ ਚਲੀ ਗਈ। ਮੈਨੂੰ ਇੱਦਾਂ ਲੱਗਾ ਕਿ ਮੇਰੀ ਦੁਨੀਆਂ ਹੀ ਉੱਜੜ ਗਈ ਅਤੇ ਮੈਥੋਂ ਹੋਰ ਨਹੀਂ ਸਹਾਰ ਹੋਣਾ। ਮੈਂ ਮੀਟਿੰਗਾਂ ਅਤੇ ਪ੍ਰਚਾਰ ʼਤੇ ਜਾਣਾ ਛੱਡ ਦਿੱਤਾ।”—ਜੂਨ
ਸਾਰਿਆਂ ਨੂੰ ਕਦੇ-ਨਾ-ਕਦੇ ਚਿੰਤਾ ਹੁੰਦੀ ਹੀ ਹੈ, ਇੱਥੋਂ ਤਕ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਵੀ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਸੀ: “ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ।” (ਜ਼ਬੂਰਾਂ ਦੀ ਪੋਥੀ 94:19) ਨਾਲੇ ਯਿਸੂ ਨੇ ਕਿਹਾ ਸੀ ਕਿ ਅੰਤ ਦੇ ਸਮੇਂ ਦੌਰਾਨ “ਜ਼ਿੰਦਗੀ ਦੀਆਂ ਚਿੰਤਾਵਾਂ” ਕਰਕੇ ਯਹੋਵਾਹ ਦੀ ਸੇਵਾ ਕਰਨੀ ਹੋਰ ਵੀ ਔਖੀ ਹੋ ਜਾਵੇਗੀ। (ਲੂਕਾ 21:34) ਤੁਹਾਡੇ ਬਾਰੇ ਕੀ? ਕੀ ਪੈਸੇ-ਧੇਲੇ, ਪਰਿਵਾਰਕ ਜਾਂ ਸਿਹਤ ਸਮੱਸਿਆਵਾਂ ਕਾਰਨ ਤੁਸੀਂ ਬੋਝ ਹੇਠ ਦੱਬੇ ਹੋਏ ਮਹਿਸੂਸ ਕਰਦੇ ਹੋ? ਇਨ੍ਹਾਂ ਨਾਲ ਸਿੱਝਣ ਵਿਚ ਯਹੋਵਾਹ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?
‘ਉਹ ਤਾਕਤ ਜੋ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ’
ਅਸੀਂ ਆਪਣੇ ਦਮ ʼਤੇ ਚਿੰਤਾ ʼਤੇ ਕਾਬੂ ਨਹੀਂ ਪਾ ਸਕਦੇ। ਪੌਲੁਸ ਰਸੂਲ ਨੇ ਲਿਖਿਆ: ‘ਅਸੀਂ ਮੁਸੀਬਤਾਂ ਨਾਲ ਘਿਰੇ ਹੋਏ ਤਾਂ ਹਾਂ, ਅਸੀਂ ਉਲਝਣ ਵਿਚ ਤਾਂ ਹਾਂ, ਸਾਨੂੰ ਡੇਗਿਆ ਤਾਂ ਜਾਂਦਾ ਹੈ।’ ਪਰ ਉਸ ਨੇ ਇਹ ਵੀ ਕਿਹਾ ਕਿ ਅਸੀਂ “ਪੂਰੀ ਤਰ੍ਹਾਂ ਫਸੇ ਹੋਏ ਨਹੀਂ ਹਾਂ,” “ਇਸ ਤਰ੍ਹਾਂ ਨਹੀਂ ਕਿ ਕੋਈ ਰਾਹ ਨਹੀਂ ਹੈ” ਅਤੇ “ਅਸੀਂ ਨਾਸ਼ ਨਹੀਂ ਹੁੰਦੇ।” ਕਿਹੜੀ ਚੀਜ਼ ਚਿੰਤਾ ਨਾਲ ਨਜਿੱਠਣ ਵਿਚ ਸਾਡੀ ਮਦਦ ਕਰਦੀ ਹੈ? ‘ਸਾਡੇ ਕੋਲ ਉਹ ਤਾਕਤ ਹੈ ਜੋ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ’ ਯਾਨੀ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਤਾਕਤ।—2 ਕੁਰਿੰਥੀਆਂ 4:7-9.
ਜ਼ਰਾ ਸੋਚੋ ਕਿ ਬੀਤੇ ਸਮੇਂ ਵਿਚ ਯਹੋਵਾਹ ਨੇ ਤੁਹਾਨੂੰ ਇਹ ਤਾਕਤ ਕਿਵੇਂ ਦਿੱਤੀ ਸੀ। ਕੀ ਤੁਹਾਨੂੰ ਕੋਈ ਭਾਸ਼ਣ ਯਾਦ ਹੈ ਜਿਸ ਨੂੰ ਸੁਣ ਕੇ ਯਹੋਵਾਹ ਲਈ ਤੁਹਾਡਾ ਪਿਆਰ ਵਧਿਆ ਸੀ? ਕੀ ਯਹੋਵਾਹ ਦੇ ਵਾਅਦਿਆਂ ਵਿਚ ਤੁਹਾਡੀ ਨਿਹਚਾ ਹੋਰ ਪੱਕੀ ਨਹੀਂ ਸੀ ਹੋਈ ਜਦ ਤੁਸੀਂ ਦੂਜਿਆਂ ਨੂੰ ਨਵੀਂ ਦੁਨੀਆਂ ਬਾਰੇ ਸਿਖਾਉਂਦੇ ਹੁੰਦੇ ਸੀ? ਜਦ ਅਸੀਂ ਮੀਟਿੰਗਾਂ ਵਿਚ ਜਾਂਦੇ ਹਾਂ ਅਤੇ ਪ੍ਰਚਾਰ ਵਿਚ ਹਿੱਸਾ ਲੈਂਦੇ ਹਾਂ, ਤਾਂ ਸਾਨੂੰ ਹਿੰਮਤ ਮਿਲਦੀ ਹੈ ਤਾਂਕਿ ਅਸੀਂ ਚਿੰਤਾ ਦੇ ਬੋਝ ਹੇਠ ਦੱਬੇ ਨਾ ਜਾਈਏ। ਨਾਲੇ ਸਾਨੂੰ ਮਨ ਦੀ ਸ਼ਾਂਤੀ ਵੀ ਮਿਲਦੀ ਹੈ ਜਿਸ ਕਰਕੇ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਸਕਦੇ ਹਾਂ।
“ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ”
ਇਹ ਸੱਚ ਹੈ ਕਿ ਤੁਹਾਨੂੰ ਸ਼ਾਇਦ ਲੱਗੇ ਕਿ ਤੁਹਾਨੂੰ ਇੱਕੋ ਸਮੇਂ ਤੇ ਕਈ ਕੰਮ ਕਰਨੇ ਪੈਂਦੇ ਹਨ। ਮਿਸਾਲ ਲਈ, ਯਹੋਵਾਹ ਸਾਨੂੰ ਕਹਿੰਦਾ ਹੈ ਕਿ ‘ਤੁਸੀਂ ਮੇਰੇ ਰਾਜ ਨੂੰ ਜ਼ਿੰਦਗੀ ਵਿਚ ਪਹਿਲ ਦਿਓ ਅਤੇ ਭਗਤੀ ਦੇ ਕੰਮਾਂ ਵਿਚ ਲੱਗੇ ਰਹੋ।’ (ਮੱਤੀ 6:33; ਲੂਕਾ 13:24) ਪਰ ਉਦੋਂ ਕੀ ਜਦ ਪਰਿਵਾਰ ਦੇ ਮੈਂਬਰਾਂ ਜਾਂ ਨਾਲ ਕੰਮ ਕਰਨ ਵਾਲਿਆਂ ਦਾ ਵਿਰੋਧ, ਮਾੜੀ ਸਿਹਤ ਜਾਂ ਪਰਿਵਾਰਕ ਮੁਸ਼ਕਲਾਂ ਕਾਰਨ ਤੁਸੀਂ ਟੁੱਟ ਕੇ ਚੂਰ ਹੋ ਜਾਂਦੇ ਹੋ? ਜਾਂ ਉਦੋਂ ਕੀ ਜਦ ਤੁਹਾਡੀ ਉਹ ਸਾਰੀ ਤਾਕਤ ਅਤੇ ਸਮਾਂ ਤੁਹਾਡੇ ਕੰਮ ਵਿਚ ਲੱਗ ਜਾਂਦਾ ਹੈ ਜੋ ਤੁਸੀਂ ਮੰਡਲੀ ਦੇ ਕੰਮਾਂ ਵਿਚ ਲਗਾਉਣਾ ਚਾਹੁੰਦੇ ਸੀ? ਤੁਹਾਡੇ ਕੋਲ ਕਰਨ ਲਈ ਇੰਨੇ ਸਾਰੇ ਕੰਮ ਹਨ, ਪਰ ਸਮਾਂ ਤੇ ਤਾਕਤ ਘੱਟ ਹੋਣ ਕਰਕੇ ਤੁਸੀਂ ਸ਼ਾਇਦ ਬੋਝ ਹੇਠ ਦੱਬੇ ਮਹਿਸੂਸ ਕਰੋ। ਨਾਲੇ ਤੁਸੀਂ ਸ਼ਾਇਦ ਇਹ ਸੋਚਿਆ ਹੋਵੇ ਕਿ ਯਹੋਵਾਹ ਤੁਹਾਡੇ ਤੋਂ ਹੱਦੋਂ ਵੱਧ ਮੰਗ ਕਰਦਾ ਹੈ।
ਯਹੋਵਾਹ ਸਾਨੂੰ ਸਮਝਦਾ ਹੈ। ਉਹ ਸਾਨੂੰ ਕਦੇ ਵੀ ਅਜਿਹਾ ਕੰਮ ਕਰਨ ਲਈ ਨਹੀਂ ਕਹਿੰਦਾ ਜੋ ਅਸੀਂ ਨਹੀਂ ਕਰ ਸਕਦੇ। ਉਹ ਜਾਣਦਾ ਹੈ ਕਿ ਜਦੋਂ ਅਸੀਂ ਸਰੀਰਕ ਜਾਂ ਮਾਨਸਿਕ ਤਣਾਅ ਵਿਚ ਹੁੰਦੇ ਹਾਂ, ਤਾਂ ਇਸ ਵਿੱਚੋਂ ਨਿਕਲਣ ਲਈ ਸਮਾਂ ਲੱਗਦਾ ਹੈ।—ਜ਼ਬੂਰਾਂ ਦੀ ਪੋਥੀ 103:13, 14.
ਮਿਸਾਲ ਲਈ, ਧਿਆਨ ਦਿਓ ਕਿ ਯਹੋਵਾਹ ਨੇ ਏਲੀਯਾਹ ਨਬੀ ਦੀ ਕਿਵੇਂ ਪਰਵਾਹ ਕੀਤੀ। ਜਦ ਏਲੀਯਾਹ ਬਹੁਤ ਨਿਰਾਸ਼ ਅਤੇ ਡਰਿਆ ਹੋਇਆ ਹੋਣ ਕਰਕੇ ਉਜਾੜ ਵਿਚ ਭੱਜ ਗਿਆ ਸੀ, ਤਾਂ ਕੀ ਯਹੋਵਾਹ ਨੇ ਉਸ ਨੂੰ ਝਿੜਕਿਆ ਅਤੇ ਉਸ ਨੂੰ ਵਾਪਸ ਜਾ ਕੇ ਕੰਮ ਕਰਨ ਦਾ ਹੁਕਮ ਦਿੱਤਾ? ਨਹੀਂ। ਯਹੋਵਾਹ ਨੇ ਦੋ ਵਾਰ ਆਪਣੇ ਦੂਤ ਨੂੰ ਘੱਲ ਕੇ ਏਲੀਯਾਹ ਨੂੰ ਪਿਆਰ ਨਾਲ ਨੀਂਦ ਤੋਂ ਜਗਾ ਕੇ ਖਾਣਾ ਦਿੱਤਾ। 40 ਦਿਨਾਂ ਬਾਅਦ ਏਲੀਯਾਹ ਅਜੇ ਵੀ ਡਰਿਆ ਅਤੇ ਚਿੰਤਾ ਵਿਚ ਡੁੱਬਿਆ 1 ਰਾਜਿਆਂ 19:1-19) ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਜਦੋਂ ਏਲੀਯਾਹ ਚਿੰਤਾ ਵਿਚ ਡੁੱਬਿਆ ਹੋਇਆ ਸੀ, ਤਾਂ ਯਹੋਵਾਹ ਉਸ ਨਾਲ ਧੀਰਜ ਤੇ ਪਿਆਰ ਨਾਲ ਪੇਸ਼ ਆਇਆ। ਯਹੋਵਾਹ ਬਦਲਿਆ ਨਹੀਂ ਹੈ। ਉਹ ਅੱਜ ਵੀ ਸਾਡੀ ਇਸੇ ਤਰ੍ਹਾਂ ਪਰਵਾਹ ਕਰਦਾ ਹੈ।
ਹੋਇਆ ਸੀ। ਯਹੋਵਾਹ ਨੇ ਹੋਰ ਕਿਸ ਤਰੀਕੇ ਨਾਲ ਉਸ ਦੀ ਮਦਦ ਕੀਤੀ? ਪਹਿਲਾ, ਯਹੋਵਾਹ ਨੇ ਏਲੀਯਾਹ ਨੂੰ ਦਿਖਾਇਆ ਕਿ ਉਹ ਉਸ ਦੀ ਰਾਖੀ ਕਰ ਸਕਦਾ ਸੀ। ਦੂਜਾ, ਉਸ ਨੇ ਏਲੀਯਾਹ ਨਾਲ “ਹੌਲੀ ਅਤੇ ਨਿਮ੍ਹੀ ਅਵਾਜ਼” ਵਿਚ ਗੱਲ ਕਰ ਕੇ ਦਿਲਾਸਾ ਦਿੱਤਾ। ਅਖ਼ੀਰ, ਯਹੋਵਾਹ ਨੇ ਉਸ ਨੂੰ ਦੱਸਿਆ ਕਿ ਹੋਰ ਵੀ ਹਜ਼ਾਰਾਂ ਲੋਕ ਸਨ ਜੋ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਸਨ। ਜਲਦੀ ਹੀ ਏਲੀਯਾਹ ਫਿਰ ਤੋਂ ਨਬੀ ਵਜੋਂ ਜੋਸ਼ ਨਾਲ ਕੰਮ ਕਰਨ ਲੱਗ ਪਿਆ। (ਤੁਸੀਂ ਯਹੋਵਾਹ ਦੀ ਸੇਵਾ ਵਿਚ ਕਿੰਨਾ ਕੁ ਕਰ ਸਕਦੇ ਹੋ? ਇਸ ਬਾਰੇ ਸੋਚਦੇ ਹੋਏ ਆਪਣੀਆਂ ਹੱਦਾਂ ਨੂੰ ਧਿਆਨ ਵਿਚ ਰੱਖੋ। ਇਸ ਬਾਰੇ ਫ਼ਿਕਰ ਨਾ ਕਰੋ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਪਹਿਲਾਂ ਜਿੰਨਾ ਨਹੀਂ ਕਰ ਸਕਦੇ। ਮਿਸਾਲ ਲਈ, ਇਕ ਦੌੜਾਕ ਜਿਸ ਨੇ ਕਈ ਮਹੀਨਿਆਂ ਜਾਂ ਸਾਲਾਂ ਤੋਂ ਪ੍ਰੈਕਟਿਸ ਨਹੀਂ ਕੀਤੀ, ਉਹ ਇਕਦਮ ਪਹਿਲਾਂ ਵਾਂਗ ਆਪਣੀ ਰੁਟੀਨ ਵਿਚ ਵਾਪਸ ਨਹੀਂ ਆ ਸਕਦਾ। ਇਸ ਦੀ ਬਜਾਇ, ਉਹ ਛੋਟੇ-ਛੋਟੇ ਟੀਚੇ ਰੱਖਦਾ ਹੈ ਜਿਨ੍ਹਾਂ ਨਾਲ ਉਸ ਦੀ ਤਾਕਤ ਵਧਦੀ ਹੈ ਤੇ ਉਹ ਜਲਦੀ ਨਹੀਂ ਥੱਕਦਾ। ਮਸੀਹੀਆਂ ਦੀ ਤੁਲਨਾ ਦੌੜਾਕ ਨਾਲ ਕੀਤੀ ਗਈ ਹੈ। ਉਹ ਆਪਣੀ ਮੰਜ਼ਲ ʼਤੇ ਪਹੁੰਚਣ ਲਈ ਛੋਟੇ-ਛੋਟੇ ਟੀਚੇ ਰੱਖਦੇ ਹਨ। (1 ਕੁਰਿੰਥੀਆਂ 9:24-27) ਕਿਉਂ ਨਾ ਪਰਮੇਸ਼ੁਰ ਦੀ ਸੇਵਾ ਵਿਚ ਉਹ ਟੀਚਾ ਰੱਖੋ ਜਿਸ ਨੂੰ ਤੁਸੀਂ ਹੁਣ ਹਾਸਲ ਕਰ ਸਕਦੇ ਹੋ? ਮਿਸਾਲ ਲਈ, ਤੁਸੀਂ ਮੀਟਿੰਗਾਂ ʼਤੇ ਜਾਣ ਦਾ ਟੀਚਾ ਰੱਖ ਸਕਦੇ ਹੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਸ ਟੀਚੇ ਨੂੰ ਹਾਸਲ ਕਰਨ ਵਿਚ ਉਹ ਤੁਹਾਡੀ ਮਦਦ ਕਰੇ। ਜਿੱਦਾਂ-ਜਿੱਦਾਂ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋਗੇ, ਉੱਦਾਂ-ਉੱਦਾਂ ਤੁਸੀਂ ‘ਚੱਖ ਕੇ ਵੇਖ ਸਕੋਗੇ ਕਿ ਯਹੋਵਾਹ ਭਲਾ ਹੈ।’ (ਜ਼ਬੂਰਾਂ ਦੀ ਪੋਥੀ 34:8) ਯਾਦ ਰੱਖੋ ਕਿ ਤੁਸੀਂ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਨ ਲਈ ਚਾਹੇ ਜੋ ਵੀ ਕਰਦੇ ਹੋ, ਉਹ ਉਸ ਲਈ ਬਹੁਤ ਅਨਮੋਲ ਹੈ।—ਲੂਕਾ 21:1-4.
“ਮੈਨੂੰ ਹੌਸਲਾ ਮਿਲਿਆ ਜਿਸ ਦੀ ਮੈਨੂੰ ਲੋੜ ਸੀ”
ਯਹੋਵਾਹ ਨੇ ਜੂਨ ਨੂੰ ਤਾਕਤ ਕਿਵੇਂ ਬਖ਼ਸ਼ੀ ਤਾਂਕਿ ਉਹ ਉਸ ਕੋਲ ਵਾਪਸ ਆ ਸਕੇ? ਉਹ ਕਹਿੰਦੀ ਹੈ: “ਮੈਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੀ ਰਹੀ। ਫਿਰ ਮੇਰੀ ਨੂੰਹ ਨੇ ਮੈਨੂੰ ਦੱਸਿਆ ਕਿ ਮੇਰੇ ਇਲਾਕੇ ਵਿਚ ਸੰਮੇਲਨ ਹੋਣ ਵਾਲਾ ਸੀ। ਮੈਂ ਫ਼ੈਸਲਾ ਕੀਤਾ ਕਿ ਮੈਂ ਇਕ ਦਿਨ ਹੀ ਸੰਮੇਲਨ ʼਤੇ ਜਾਵਾਂਗੀ। ਯਹੋਵਾਹ ਦੇ ਲੋਕਾਂ ਵਿਚ ਵਾਪਸ ਆ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ! ਇਸ ਸੰਮੇਲਨ ਤੋਂ ਮੈਨੂੰ ਹੌਸਲਾ ਮਿਲਿਆ ਜਿਸ ਦੀ ਮੈਨੂੰ ਲੋੜ ਸੀ। ਹੁਣ ਮੈਂ ਫਿਰ ਤੋਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਸੇਵਾ ਕਰ ਰਹੀ ਹਾਂ। ਮੇਰੇ ਲਈ ਜ਼ਿੰਦਗੀ ਦੇ ਮਾਅਨੇ ਹੀ ਬਦਲ ਗਏ ਹਨ। ਨਾਲੇ ਮੈਂ ਜਾਣ ਗਈ ਹਾਂ ਕਿ ਮੈਂ ਇਕੱਲਿਆਂ ਕੁਝ ਨਹੀਂ ਕਰ ਸਕਦੀ, ਪਰ ਮੈਨੂੰ ਆਪਣੇ ਭੈਣਾਂ-ਭਰਾਵਾਂ ਦੀ ਅਤੇ ਉਨ੍ਹਾਂ ਦੀ ਮਦਦ ਦੀ ਲੋੜ ਹੈ। ਮੈਂ ਸ਼ੁਕਰ ਕਰਦੀ ਹਾਂ ਕਿ ਮੇਰੇ ਕੋਲ ਵਾਪਸ ਆਉਣ ਦਾ ਮੌਕਾ ਸੀ।”