ਚੌਵ੍ਹੀਵਾਂ ਅਧਿਆਇ
ਕੋਈ ਵੀ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ’ ਨਹੀਂ ਕਰ ਸਕਦੀ
1. ਕਈ ਲੋਕ ਅਤੇ ਸ਼ਾਇਦ ਕੁਝ ਮਸੀਹੀ ਵੀ ਪਰਮੇਸ਼ੁਰ ਦੇ ਪਿਆਰ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨ ਲੱਗ ਪੈਂਦੇ ਹਨ?
ਕੀ ਯਹੋਵਾਹ ਿਨੱਜੀ ਤੌਰ ਤੇ ਤੁਹਾਡੇ ਨਾਲ ਪਿਆਰ ਕਰਦਾ ਹੈ? ਯੂਹੰਨਾ 3:16 ਦੀ ਗੱਲ ਅਨੁਸਾਰ ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਆਮ ਤੌਰ ਤੇ ਸਾਰੇ ਇਨਸਾਨਾਂ ਨਾਲ ਪ੍ਰੇਮ ਕਰਦਾ ਹੈ। ਪਰ ਉਹ ਆਪਣੇ ਬਾਰੇ ਮਹਿਸੂਸ ਕਰਦੇ ਹਨ ਕਿ ‘ਪਰਮੇਸ਼ੁਰ ਮੇਰੇ ਨਾਲ ਕਦੇ ਵੀ ਨਹੀਂ ਪਿਆਰ ਕਰ ਸਕਦਾ।’ ਕਦੀ-ਕਦੀ ਸੱਚੇ ਮਸੀਹੀ ਵੀ ਪਰਮੇਸ਼ੁਰ ਦੇ ਪ੍ਰੇਮ ਉੱਤੇ ਸ਼ੱਕ ਕਰਨ ਲੱਗ ਪੈਂਦੇ ਹਨ। ਨਿਰਾਸ਼ ਹੋ ਕੇ ਇਕ ਆਦਮੀ ਨੇ ਕਿਹਾ: “ਮੇਰੇ ਲਈ ਇਹ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਪਰਮੇਸ਼ੁਰ ਨੂੰ ਮੇਰੀ ਥੋੜ੍ਹੀ ਜਿੰਨੀ ਵੀ ਪਰਵਾਹ ਹੈ।” ਕੀ ਤੁਸੀਂ ਵੀ ਕਦੇ-ਕਦੇ ਇਸ ਤਰ੍ਹਾਂ ਮਹਿਸੂਸ ਕਰਦੇ ਹੋ?
2, 3. ਸਾਡੇ ਮਨਾਂ ਵਿਚ ਕੌਣ ਇਹ ਖ਼ਿਆਲ ਬਿਠਾਉਣਾ ਚਾਹੁੰਦਾ ਹੈ ਕਿ ਯਹੋਵਾਹ ਸਾਡੇ ਨਾਲ ਪਿਆਰ ਨਹੀਂ ਕਰਦਾ ਅਤੇ ਅਸੀਂ ਇਸ ਖ਼ਿਆਲ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ?
2 ਸ਼ਤਾਨ ਤਾਂ ਸਾਡੇ ਮਨ ਵਿਚ ਇਹੀ ਗ਼ਲਤ ਖ਼ਿਆਲ ਬਿਠਾਉਣਾ ਚਾਹੁੰਦਾ ਹੈ ਕਿ ਯਹੋਵਾਹ ਸਾਡੇ ਨਾਲ ਪਿਆਰ ਨਹੀਂ ਕਰਦਾ ਤੇ ਨਾ ਉਸ ਨੂੰ ਸਾਡੀ ਪਰਵਾਹ ਹੈ। ਇਹ ਗੱਲ ਸੱਚ ਹੈ ਕਿ ਅਕਸਰ ਸ਼ਤਾਨ ਇਨਸਾਨ ਦੇ ਘਮੰਡ ਅਤੇ ਗਰੂਰ ਕਰਕੇ ਉਸ ਨੂੰ ਭਰਮਾ ਲੈਂਦਾ ਹੈ। (2 ਕੁਰਿੰਥੀਆਂ 11:3) ਪਰ ਉਹ ਲੋਕਾਂ ਦੇ ਮਾਣ ਨੂੰ ਕੁਚਲ ਕੇ ਵੀ ਖ਼ੁਸ਼ ਹੁੰਦਾ ਹੈ। (ਯੂਹੰਨਾ 7:47-49; 8:13, 44) ਇਹ ਗੱਲ ਖ਼ਾਸ ਕਰਕੇ ਇਨ੍ਹਾਂ ਭੈੜੇ “ਅੰਤ ਦਿਆਂ ਦਿਨਾਂ” ਵਿਚ ਦੇਖੀ ਜਾਂਦੀ ਹੈ। ਕਈ ਲੋਕ ਅਜਿਹੇ ਟੱਬਰਾਂ ਵਿਚ ਪਲਦੇ ਹਨ ਜਿਨ੍ਹਾਂ ਵਿਚ ਜ਼ਰਾ ਵੀ ‘ਮੋਹ’ ਨਹੀਂ ਹੁੰਦਾ। ਦੂਸਰੇ ਰੋਜ਼ਾਨਾ ਅਜਿਹਿਆਂ ਲੋਕਾਂ ਦਾ ਸਾਮ੍ਹਣਾ ਕਰਦੇ ਹਨ ਜੋ ਕਰੜੇ, ਮਤਲਬੀ ਅਤੇ ਜ਼ਿੱਦੀ ਹੁੰਦੇ ਹਨ। (2 ਤਿਮੋਥਿਉਸ 3:1-5) ਅਜਿਹੇ ਲੋਕ ਸਾਰੀ ਜ਼ਿੰਦਗੀ ਬਦਸਲੂਕੀ, ਜਾਤ-ਪਾਤ ਜਾਂ ਨਫ਼ਰਤ ਦਾ ਸ਼ਿਕਾਰ ਹੋਣ ਕਰਕੇ ਸ਼ਾਇਦ ਇਹ ਯਕੀਨ ਕਰਨ ਲੱਗ ਪੈਣ ਕਿ ਉਹ ਨਿਕੰਮੇ ਹਨ ਤੇ ਉਨ੍ਹਾਂ ਨਾਲ ਕੋਈ ਪਿਆਰ ਨਹੀਂ ਕਰਦਾ।
3 ਜੇਕਰ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਨਿਰਾਸ਼ ਨਾ ਹੋਵੋ। ਸਾਡੇ ਵਿੱਚੋਂ ਕਈ ਆਪਣੇ ਆਪ ਉੱਤੇ ਬਿਨਾਂ ਵਜ੍ਹਾ ਅਕਸਰ ਦੋਸ਼ ਲਾਉਂਦੇ ਰਹਿੰਦੇ ਹਨ। ਪਰ ਯਾਦ ਰੱਖੋ ਕਿ ਪਰਮੇਸ਼ੁਰ ਦਾ ਬਚਨ ਸਭ ਕੁਝ ‘ਸੁਧਾਰ’ ਸਕਦਾ ਹੈ ਅਤੇ ‘ਕਿਲ੍ਹਿਆਂ ਵਰਗੇ ਖ਼ਿਆਲ ਢਾਹ’ ਸਕਦਾ ਹੈ। (2 ਤਿਮੋਥਿਉਸ 3:16; 2 ਕੁਰਿੰਥੀਆਂ 10:4) ਬਾਈਬਲ ਕਹਿੰਦੀ ਹੈ: “ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” (1 ਯੂਹੰਨਾ 3:19, 20) ਆਓ ਆਪਾਂ ਚਾਰ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਦੇ ਜ਼ਰੀਏ ਅਸੀਂ ‘ਆਪਣੇ ਮਨ ਨੂੰ ਪੱਕਾ ਕਰ ਸਕਦੇ ਹਾਂ’ ਕਿ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ।
ਯਹੋਵਾਹ ਨੂੰ ਸਾਡੀ ਕਦਰ ਹੈ
4, 5. ਚਿੜੀਆਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਸਾਡੀ ਕਦਰ ਹੈ?
4 ਪਹਿਲੀ ਗੱਲ, ਬਾਈਬਲ ਸਿਖਾਉਂਦੀ ਹੈ ਕਿ ਯਹੋਵਾਹ ਨੂੰ ਆਪਣੇ ਹਰ ਸੇਵਕ ਦੀ ਕਦਰ ਹੈ। ਮਿਸਾਲ ਦੇ ਤੌਰ ਤੇ ਯਿਸੂ ਨੇ ਕਿਹਾ ਸੀ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29-31) ਜ਼ਰਾ ਸੋਚੋ ਕਿ ਇਨ੍ਹਾਂ ਸ਼ਬਦਾਂ ਨੇ ਯਿਸੂ ਦੇ ਸੁਣਨ ਵਾਲਿਆਂ ਉੱਤੇ ਕੀ ਪ੍ਰਭਾਵ ਪਾਇਆ ਸੀ।
5 ਅਸੀਂ ਸ਼ਾਇਦ ਸੋਚੀਏ ਕਿ ਕੋਈ ਵਿਅਕਤੀ ਇਕ ਚਿੜੀ ਕਿਉਂ ਖ਼ਰੀਦੇਗਾ। ਯਿਸੂ ਦੇ ਦਿਨਾਂ ਵਿਚ ਖਾਣ ਲਈ ਚਿੜੀਆਂ ਬਹੁਤ ਸਸਤੀਆਂ ਵਿਕਦੀਆਂ ਸਨ। ਸਸਤੀਆਂ ਤੋਂ ਸਸਤੀਆਂ ਦੋ ਚਿੜੀਆਂ ਦੀ ਕੀਮਤ ਇਕ ਪੈਸਾ ਸੀ। ਪਰ ਬਾਅਦ ਵਿਚ ਯਿਸੂ ਮਸੀਹ ਨੇ ਜ਼ਿਕਰ ਕੀਤਾ ਸੀ ਕਿ ਜੇ ਕੋਈ ਦੋ ਪੈਸੇ ਖ਼ਰਚ ਕੇ ਚਾਰ ਚਿੜੀਆਂ ਖ਼ਰੀਦਦਾ ਸੀ, ਤਾਂ ਉਸ ਨੂੰ ਚਾਰ ਦੀ ਬਜਾਇ ਪੰਜ ਮਿਲਦੀਆਂ ਸਨ। ਇਕ ਵਾਧੂ ਚਿੜੀ ਝੂੰਗੇ ਵਿਚ ਦੇ ਦਿੱਤੀ ਜਾਂਦੀ ਸੀ ਜਿਵੇਂ ਉਸ ਦੀ ਕੋਈ ਕੀਮਤ ਨਹੀਂ ਸੀ। ਸ਼ਾਇਦ ਇਨਸਾਨਾਂ ਦੀਆਂ ਨਜ਼ਰਾਂ ਵਿਚ ਇਸ 5ਵੀਂ ਚਿੜੀ ਦੀ ਕੋਈ ਕੀਮਤ ਨਹੀਂ ਸੀ। ਪਰ ਸਾਡੇ ਕਰਤਾਰ ਦਾ ਇਸ ਬਾਰੇ ਕੀ ਖ਼ਿਆਲ ਸੀ? ਯਿਸੂ ਨੇ ਕਿਹਾ: “ਪਰਮੇਸ਼ਰ ਉਹਨਾਂ ਚਿੜੀਆਂ ਵਿਚੋਂ ਹਰ ਇਕ ਦਾ [ਵਾਧੂ ਚਿੜੀ ਦਾ ਵੀ] ਧਿਆਨ ਰੱਖਦਾ ਹੈ।” (ਲੂਕਾ 12:6, 7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹੁਣ ਅਸੀਂ ਯਿਸੂ ਮਸੀਹ ਦੀ ਗੱਲ ਸਮਝ ਸਕਦੇ ਹਾਂ। ਜੇ ਯਹੋਵਾਹ ਇਕ ਛੋਟੀ ਜਿਹੀ ਚਿੜੀ ਨੂੰ ਇੰਨੀ ਕੀਮਤੀ ਸਮਝਦਾ ਹੈ, ਤਾਂ ਯਕੀਨਨ ਉਹ ਇਨਸਾਨ ਨੂੰ ਇਸ ਤੋਂ ਕਿਤੇ ਜ਼ਿਆਦਾ ਕੀਮਤੀ ਸਮਝਦਾ ਹੈ! ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਸੀ, ਯਹੋਵਾਹ ਸਾਡੇ ਬਾਰੇ ਸਭ ਕੁਝ ਜਾਣਦਾ ਹੈ। ਉਸ ਨੇ ਤਾਂ ਸਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ!
6. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਿਸੂ ਵਧਾ-ਚੜ੍ਹਾ ਕੇ ਗੱਲ ਨਹੀਂ ਕਰ ਰਿਹਾ ਸੀ ਜਦ ਉਸ ਨੇ ਕਿਹਾ ਸੀ ਕਿ ਸਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ?
6 ਕਈ ਸ਼ਾਇਦ ਸੋਚਣ ਕਿ ਯਿਸੂ ਵਧਾ-ਚੜ੍ਹਾ ਕੇ ਗੱਲ ਕਰ ਰਿਹਾ ਸੀ ਕਿ ਸਾਡੇ ਸਿਰ ਦੇ ਸਾਰੇ ਵਾਲ ਵੀ ਗਿਣੇ ਗਏ ਹਨ। ਪਰ ਇਕ ਮਿੰਟ ਲਈ ਮੁਰਦਿਆਂ ਦੇ ਦੁਬਾਰਾ ਜ਼ਿੰਦਾ * ਸੋ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਮੀਦ ਦੇ ਸਾਮ੍ਹਣੇ ਸਾਡੇ ਸਿਰ ਦੇ ਲੱਖ ਕੁ ਵਾਲਾਂ ਨੂੰ ਗਿਣਨਾ ਤਾਂ ਪਰਮੇਸ਼ੁਰ ਲਈ ਇਕ ਸੌਖਾ ਜਿਹਾ ਕੰਮ ਹੈ।
ਕੀਤੇ ਜਾਣ ਦੀ ਉਮੀਦ ਬਾਰੇ ਸੋਚੋ। ਯਹੋਵਾਹ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਸਾਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ! ਉਸ ਨੂੰ ਸਾਡੀ ਇੰਨੀ ਕਦਰ ਹੈ ਕਿ ਉਹ ਸਾਡੀ ਨਸ-ਨਸ ਜਾਣਦਾ ਹੈ। ਉਸ ਨੂੰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਯਾਦਾਂ ਅਤੇ ਤਜਰਬੇ ਯਾਦ ਹਨ।ਯਹੋਵਾਹ ਨੂੰ ਸਾਡੀ ਕਦਰ ਕਿਉਂ ਹੈ?
7, 8. (ੳ) ਸਾਰਿਆਂ ਮਨਾਂ ਦੀ ਜਾਂਚ-ਪੜਤਾਲ ਕਰਦੇ ਹੋਏ ਯਹੋਵਾਹ ਨੂੰ ਕਿਹੋ ਜਿਹੇ ਗੁਣ ਪਸੰਦ ਆਉਂਦੇ ਹਨ? (ਅ) ਯਹੋਵਾਹ ਨੂੰ ਕਿਹੜੇ ਚੰਗੇ ਕੰਮਾਂ ਦੀ ਕਦਰ ਹੈ?
7 ਦੂਜੀ ਗੱਲ, ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਆਪਣੇ ਸੇਵਕਾਂ ਬਾਰੇ ਕੀ ਪਸੰਦ ਹੈ। ਸਿੱਧੀ ਤਰ੍ਹਾਂ ਕਿਹਾ ਜਾਵੇ, ਤਾਂ ਉਹ ਸਾਡੇ ਸਦਗੁਣ ਅਤੇ ਸਾਡੇ ਚੰਗੇ ਕੰਮ ਦੇਖ ਕੇ ਖ਼ੁਸ਼ ਹੁੰਦਾ ਹੈ। ਰਾਜਾ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ ਸੀ: “ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ।” (1 ਇਤਹਾਸ 28:9) ਇਸ ਨਫ਼ਰਤ ਤੇ ਕੁੱਟ-ਮਾਰ ਨਾਲ ਭਰੇ ਸੰਸਾਰ ਵਿਚ ਯਹੋਵਾਹ ਸਾਰਿਆਂ ਮਨਾਂ ਦੀ ਜਾਂਚ-ਪੜਤਾਲ ਕਰਦਾ ਹੈ। ਜਦ ਯਹੋਵਾਹ ਨੂੰ ਅਜਿਹਾ ਮਨ ਨਜ਼ਰ ਆਉਂਦਾ ਹੈ ਜਿਸ ਵਿਚ ਸ਼ਾਂਤੀ, ਸੱਚਾਈ ਅਤੇ ਧਾਰਮਿਕਤਾ ਲਈ ਪਿਆਰ ਹੁੰਦਾ ਹੈ, ਤਾਂ ਉਸ ਦਾ ਜੀ ਕਿੰਨਾ ਖ਼ੁਸ਼ ਹੁੰਦਾ ਹੈ! ਜਦ ਉਹ ਦੇਖਦਾ ਹੈ ਕਿ ਕਿਸੇ ਦੇ ਮਨ ਵਿਚ ਉਸ ਲਈ ਪਿਆਰ ਹੈ, ਉਹ ਉਸ ਨੂੰ ਜਾਣਨਾ ਚਾਹੁੰਦਾ ਹੈ ਅਤੇ ਉਹ ਦੂਸਰਿਆਂ ਨੂੰ ਉਸ ਬਾਰੇ ਸਿਖਾਉਣਾ ਚਾਹੁੰਦਾ ਹੈ, ਤਾਂ ਯਹੋਵਾਹ ਕੀ ਕਰਦਾ ਹੈ? ਯਹੋਵਾਹ ਇਹ ਸਾਰੀਆਂ ਗੱਲਾਂ ਨੋਟ ਕਰਦਾ ਹੈ। ਉਸ ਨੇ ਉਨ੍ਹਾਂ ਲਈ “ਯਾਦਗੀਰੀ ਦੀ ਪੁਸਤਕ ਲਿਖੀ” ਹੋਈ ਹੈ ਜੋ ‘ਉਸ ਤੋਂ ਡਰਦੇ ਹਨ ਅਤੇ ਉਸ ਦੇ ਨਾਮ ਦਾ ਵਿਚਾਰ ਕਰਦੇ ਹਨ।’ (ਮਲਾਕੀ 3:16) ਅਜਿਹੇ ਗੁਣਾਂ ਦੀ ਉਹ ਬਹੁਤ ਕਦਰ ਕਰਦਾ ਹੈ।
8 ਯਹੋਵਾਹ ਨੂੰ ਸਾਡੇ ਕਿਹੜੇ ਚੰਗੇ ਕੰਮਾਂ ਦੀ ਕਦਰ ਹੈ? ਉਸ ਦੇ ਪੁੱਤਰ ਯਿਸੂ ਮਸੀਹ ਦੀ ਨਕਲ ਕਰਨੀ ਇਕ ਚੰਗਾ ਕੰਮ ਹੈ। (1 ਪਤਰਸ 2:21) ਪਰਮੇਸ਼ੁਰ ਇਕ ਹੋਰ ਗੱਲ ਦੀ ਵੀ ਬਹੁਤ ਕਦਰ ਕਰਦਾ ਹੈ ਕਿ ਅਸੀਂ ਦੂਸਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਰੋਮੀਆਂ 10:15 ਵਿਚ ਅਸੀਂ ਪੜ੍ਹਦੇ ਹਾਂ: “ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” ਅਸੀਂ ਸ਼ਾਇਦ ਆਪਣੇ ਪੈਰਾਂ ਨੂੰ ਕਦੇ ਵੀ “ਸੁੰਦਰ” ਨਾ ਸਮਝੀਏ। ਪਰ ਇਸ ਆਇਤ ਵਿਚ ਪੈਰ ਉਨ੍ਹਾਂ ਜਤਨਾਂ ਨੂੰ ਦਰਸਾਉਂਦੇ ਹਨ ਜੋ ਯਹੋਵਾਹ ਦੇ ਸੇਵਕ ਦੂਸਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕਰਦੇ ਹਨ। ਅਜਿਹੇ ਸਾਰੇ ਜਤਨ ਯਹੋਵਾਹ ਨੂੰ ਪਸੰਦ ਹਨ ਅਤੇ ਇਹ ਉਸ ਨੂੰ ਖ਼ੁਸ਼ ਕਰਦੇ ਹਨ।—ਮੱਤੀ 24:14; 28:19, 20.
9, 10. (ੳ) ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਨੂੰ ਸਾਡੀ ਸਹਿਣ-ਸ਼ਕਤੀ ਦੀ ਬਹੁਤ ਕਦਰ ਹੈ? (ਅ) ਯਹੋਵਾਹ ਕਦੇ ਵੀ ਆਪਣੇ ਸੇਵਕਾਂ ਬਾਰੇ ਕੀ ਨਹੀਂ ਸੋਚਦਾ?
9 ਯਹੋਵਾਹ ਨੂੰ ਸਾਡੀ ਸਹਿਣ-ਸ਼ਕਤੀ ਦੀ ਵੀ ਬਹੁਤ ਕਦਰ ਹੈ। (ਮੱਤੀ 24:13) ਯਾਦ ਰੱਖੋ ਕਿ ਸ਼ਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਤੋਂ ਆਪਣਾ ਮੂੰਹ ਮੋੜ ਲਈਏ। ਹਰ ਦਿਨ ਸਾਡੇ ਵਫ਼ਾਦਾਰ ਰਹਿਣ ਨਾਲ ਯਹੋਵਾਹ ਨੂੰ ਸ਼ਤਾਨ ਦੇ ਮੇਹਣਿਆਂ ਦਾ ਜਵਾਬ ਦੇਣ ਦਾ ਮੌਕਾ ਮਿਲਦਾ ਹੈ। (ਕਹਾਉਤਾਂ 27:11) ਕਦੇ-ਕਦੇ ਸਹਿੰਦੇ ਰਹਿਣਾ ਆਸਾਨ ਨਹੀਂ ਹੁੰਦਾ। ਪੈਸੇ ਪੱਖੋਂ ਤੰਗ ਹੱਥ, ਮਾੜੀ ਸਿਹਤ ਜਾਂ ਕੋਈ ਹੋਰ ਪਰੇਸ਼ਾਨੀ ਕਰਕੇ ਹਰ ਨਵਾਂ ਦਿਨ ਮੁਸ਼ਕਲ-ਭਰਿਆ ਬਣ ਜਾਂਦਾ ਹੈ। ਅਧੂਰੀਆਂ ਉਮੀਦਾਂ ਕਰਕੇ ਵੀ ਸਾਡੇ ਦਿਲ ਢਹਿ ਜਾਂਦੇ ਹਨ। (ਕਹਾਉਤਾਂ 13:12) ਜਦ ਅਸੀਂ ਅਜਿਹੀਆਂ ਮੁਸ਼ਕਲਾਂ ਵਿਚ ਧੀਰਜ ਰੱਖਦੇ ਹਾਂ, ਤਾਂ ਯਹੋਵਾਹ ਇਸ ਤੋਂ ਖ਼ੁਸ਼ ਹੁੰਦਾ ਹੈ। ਇਸੇ ਕਰਕੇ ਰਾਜਾ ਦਾਊਦ ਨੇ ਯਹੋਵਾਹ ਨੂੰ ਕਿਹਾ ਸੀ ਕਿ ਉਹ ਉਸ ਦੇ “ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ” ਛੱਡੇ। ਉਸ ਨੇ ਭਰੋਸੇ ਨਾਲ ਇਹ ਵੀ ਕਿਹਾ ਕਿ “ਭਲਾ, ਓਹ ਤੇਰੀ ਵਹੀ [ਜਾਂ ਪੁਸਤਕ] ਵਿੱਚ ਨਹੀਂ ਹਨ?” (ਜ਼ਬੂਰਾਂ ਦੀ ਪੋਥੀ 56:8) ਜੀ ਹਾਂ, ਜਦ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਦੁੱਖ ਸਹਿੰਦੇ ਹਾਂ, ਤਾਂ ਯਹੋਵਾਹ ਸਾਡੇ ਸਾਰੇ ਅੱਥਰੂ ਅਤੇ ਦੁੱਖ ਯਾਦ ਰੱਖਦਾ ਹੈ, ਜਿਵੇਂ ਕਿਤੇ ਉਸ ਨੇ ਉਨ੍ਹਾਂ ਨੂੰ ਸਾਂਭ ਕੇ ਇਕ ਪੁਸਤਕ ਵਿਚ ਲਿਖ ਲਿਆ ਹੋਵੇ। ਜੀ ਹਾਂ, ਉਸ ਨੂੰ ਸਾਡੇ ਅੱਥਰੂਆਂ ਦੀ ਵੀ ਕਦਰ ਹੈ।
ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਯਹੋਵਾਹ ਸਾਡੀ ਸਹਿਣ-ਸ਼ਕਤੀ ਦੀ ਬਹੁਤ ਕਦਰ ਕਰਦਾ ਹੈ
10 ਪਰ ਸਾਡੇ ਬੇਰਹਿਮ ਦਿਲ ਸ਼ਾਇਦ ਸਾਡੇ ਉੱਤੇ ਦੋਸ਼ ਲਾਉਣੋਂ ਨਹੀਂ ਹਟਦੇ। ਪਰਮੇਸ਼ੁਰ ਦੇ ਪਿਆਰ ਦਾ ਸਬੂਤ ਦੇਖਣ ਤੋਂ ਬਾਅਦ ਵੀ ਸਾਨੂੰ ਸ਼ਾਇਦ ਲੱਗੇ ਕਿ ‘ਅਸੀਂ ਤਾਂ ਕੁਝ ਵੀ ਨਹੀਂ ਹਾਂ। ਹੋਰ ਲੋਕ ਸਾਡੇ ਨਾਲੋਂ ਕਿਤੇ ਜ਼ਿਆਦਾ ਚੰਗੇ ਹਨ। ਜਦ ਯਹੋਵਾਹ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਮੇਰੀ ਵੱਲ ਦੇਖਦਾ ਹੈ, ਤਾਂ ਉਹ ਕਿੰਨਾ ਨਿਰਾਸ਼ ਹੁੰਦਾ ਹੋਣਾ!’ ਪਰ ਯਹੋਵਾਹ ਇਸ ਤਰ੍ਹਾਂ ਸਾਡੀ ਤੁਲਨਾ ਦੂਸਰਿਆਂ ਨਾਲ ਨਹੀਂ ਕਰਦਾ; ਨਾ ਹੀ ਉਹ ਇੰਨਾ ਸਖ਼ਤ ਹੈ। (ਗਲਾਤੀਆਂ 6:4) ਉਹ ਬੜੇ ਧਿਆਨ ਨਾਲ ਸਾਡੇ ਦਿਲ ਪੜ੍ਹਦਾ ਹੈ। ਭਾਵੇਂ ਉਸ ਨੂੰ ਸਾਡੇ ਦਿਲ ਵਿਚ ਥੋੜ੍ਹੀ ਜਿਹੀ ਵੀ ਅਛਾਈ ਨਜ਼ਰ ਆਵੇ, ਉਹ ਉਸ ਦੀ ਕਦਰ ਕਰਦਾ ਹੈ।
ਯਹੋਵਾਹ ਬੁਰਾਈ ਵਿੱਚੋਂ ਅਛਾਈ ਛਾਂਟਦਾ ਹੈ
11. ਅਬੀਯਾਹ ਦੇ ਮਾਮਲੇ ਵਿਚ ਯਹੋਵਾਹ ਨੇ ਜੋ ਕੀਤਾ, ਉਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
11 ਤੀਜੀ ਗੱਲ, ਜਦ ਯਹੋਵਾਹ ਸਾਡੀ ਜਾਂਚ-ਪੜਤਾਲ ਕਰਦਾ ਹੈ, ਉਹ ਧਿਆਨ ਨਾਲ ਸਾਡੇ ਵਿਚ ਅਛਾਈ ਲੱਭਦਾ ਹੈ। ਮਿਸਾਲ ਲਈ, ਇਕ ਵਾਰ ਯਹੋਵਾਹ ਨੇ ਫ਼ਰਮਾਇਆ ਸੀ ਕਿ ਰਾਜਾ ਯਾਰਾਬੁਆਮ ਦਾ ਸਾਰਾ ਖ਼ਾਨਦਾਨ ਖ਼ਤਮ ਕਰ ਦਿੱਤਾ ਜਾਵੇਗਾ ਕਿਉਂਕਿ ਉਸ ਨੇ ਯਹੋਵਾਹ ਨੂੰ ਤਿਆਗ ਦਿੱਤਾ ਸੀ। ਪਰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਸ ਰਾਜੇ ਦੇ ਇਕ ਪੁੱਤਰ ਅਬੀਯਾਹ ਦੀ ਮੌਤ ਤੇ ਉਸ ਨੂੰ ਇੱਜ਼ਤ ਨਾਲ ਦਫ਼ਨਾਇਆ ਜਾਵੇ। ਇਹ ਫ਼ਰਕ ਕਿਉਂ? ਕਿਉਂਕਿ “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਸ ਵਿੱਚ ਹੀ ਕੁਝ ਚੰਗੀ ਗੱਲ ਲੱਭੀ।” (1 ਰਾਜਿਆਂ 14:1, 10-13) ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਉਸ ਗੱਭਰੂ ਦਾ ਦਿਲ ਛਾਂਟਿਆ ਅਤੇ ਉਸ ਨੂੰ ਉਸ ਵਿਚ “ਚੰਗੀ ਗੱਲ ਲੱਭੀ।” ਭਾਵੇਂ ਉਹ ਚੰਗੀ ਗੱਲ ਕਿੰਨੀ ਵੀ ਛੋਟੀ ਕਿਉਂ ਨਹੀਂ ਸੀ, ਫਿਰ ਵੀ ਯਹੋਵਾਹ ਨੇ ਉਹ ਦੇਖ ਕੇ ਬਾਈਬਲ ਵਿਚ ਲਿਖਵਾ ਦਿੱਤੀ। ਉਸ ਗੱਭਰੂ ਨੂੰ ਇੱਜ਼ਤ ਨਾਲ ਦਫ਼ਨਾਏ ਜਾਣ ਦੇ ਹੁਕਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਇਕ ਧਰਮ-ਤਿਆਗੀ ਖ਼ਾਨਦਾਨ ਦੇ ਮੈਂਬਰ ਉੱਤੇ ਵੀ ਦਇਆ ਕਰਦਾ ਹੈ।
12, 13. (ੳ) ਰਾਜਾ ਯਹੋਸ਼ਾਫ਼ਾਟ ਦੀ ਉਦਾਹਰਣ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਸਾਡੇ ਪਾਪਾਂ ਦੇ ਬਾਵਜੂਦ ਯਹੋਵਾਹ ਸਾਡੇ ਸਦਗੁਣ ਦੇਖਦਾ ਹੈ? (ਅ) ਸਾਡੇ ਸਦਗੁਣਾਂ ਅਤੇ ਚੰਗੇ ਕੰਮਾਂ ਦੇ ਮਾਮਲੇ ਵਿਚ ਸਾਡਾ ਪਿਆਰਾ ਪਿਤਾ ਯਹੋਵਾਹ ਕੀ ਕਰਦਾ ਹੈ?
12 ਇਸ ਤੋਂ ਵੀ ਚੰਗੀ ਉਦਾਹਰਣ ਰਾਜਾ ਯਹੋਸ਼ਾਫ਼ਾਟ ਦੀ ਹੈ। ਜਦ ਉਸ ਰਾਜੇ ਨੇ ਗ਼ਲਤੀ ਕੀਤੀ, ਤਾਂ ਯਹੋਵਾਹ ਦੇ ਨਬੀ ਨੇ ਉਸ ਨੂੰ ਕਿਹਾ: “ਏਸ ਗੱਲ ਦੇ ਕਾਰਨ ਯਹੋਵਾਹ ਤੇਰੇ 2 ਇਤਹਾਸ 19:1-3) ਯਹੋਵਾਹ ਦੇ ਗੁੱਸੇ ਨੇ ਉਸ ਦੀਆਂ ਅੱਖਾਂ ਉੱਤੇ ਪਰਦਾ ਨਹੀਂ ਪਾ ਦਿੱਤਾ ਸੀ ਕਿ ਉਹ ਯਹੋਸ਼ਾਫ਼ਾਟ ਦੇ ਸਦਗੁਣ ਦੇਖ ਨਹੀਂ ਸਕਦਾ ਸੀ। ਇਹ ਗੱਲ ਅਪੂਰਣ ਇਨਸਾਨਾਂ ਤੋਂ ਬਿਲਕੁਲ ਉਲਟ ਹੈ! ਜਦ ਅਸੀਂ ਕਿਸੇ ਨਾਲ ਨਾਰਾਜ਼ ਹੁੰਦੇ ਹਾਂ, ਤਾਂ ਅਸੀਂ ਉਸ ਵਿਚ ਕੁਝ ਵੀ ਅੱਛਾ ਨਹੀਂ ਦੇਖਦੇ। ਜਦ ਅਸੀਂ ਕੋਈ ਪਾਪ ਕਰਦੇ ਹਾਂ, ਤਾਂ ਅਸੀਂ ਨਿਰਾਸ਼ਾ, ਸ਼ਰਮਿੰਦਗੀ ਅਤੇ ਦੋਸ਼ੀ ਮਹਿਸੂਸ ਕਰਦੇ ਹੋਏ ਆਪਣੇ ਵਿਚ ਕੋਈ ਅਛਾਈ ਨਹੀਂ ਦੇਖਦੇ। ਪਰ ਇਹ ਗੱਲ ਯਾਦ ਰੱਖੋ ਕਿ ਜਦ ਅਸੀਂ ਆਪਣੇ ਪਾਪ ਤੋਂ ਤੋਬਾ ਕਰਦੇ ਹਾਂ ਅਤੇ ਉਸ ਨੂੰ ਮੁੜ ਕੇ ਨਾ ਕਰਨ ਦੀ ਪੂਰੀ ਵਾਹ ਲਾਉਂਦੇ ਹਾਂ, ਤਾਂ ਯਹੋਵਾਹ ਸਾਨੂੰ ਮਾਫ਼ ਕਰ ਦਿੰਦਾ ਹੈ।
ਉੱਤੇ ਕਹਿਰਵਾਨ ਹੈ।” ਇਹ ਕਿੰਨੀ ਗੰਭੀਰ ਗੱਲ ਸੀ! ਪਰ ਯਹੋਵਾਹ ਨੇ ਗੱਲ ਇੱਥੇ ਹੀ ਨਹੀਂ ਛੱਡੀ। ਨਬੀ ਨੇ ਅੱਗੇ ਕਿਹਾ: “ਤਾਂ ਵੀ ਤੇਰੇ ਵਿੱਚ ਗੁਣ ਹਨ।” (13 ਜਦ ਯਹੋਵਾਹ ਸਾਡੀ ਜਾਂਚ-ਪੜਤਾਲ ਕਰਦਾ ਹੈ, ਤਾਂ ਉਹ ਛਾਂਟ ਕੇ ਇਨ੍ਹਾਂ ਸਾਰਿਆਂ ਪਾਪਾਂ ਨੂੰ ਸੁੱਟ ਦਿੰਦਾ ਹੈ, ਠੀਕ ਜਿਵੇਂ ਕੋਈ ਇਨਸਾਨ ਸੋਨੇ-ਚਾਂਦੀ ਜਾਂ ਹੀਰਿਆਂ ਦੀ ਖੋਜ ਕਰਦਾ ਹੋਇਆ ਉਨ੍ਹਾਂ ਰੋੜਿਆਂ ਨੂੰ ਸੁੱਟ ਦਿੰਦਾ ਹੈ ਜਿਨ੍ਹਾਂ ਵਿਚ ਸੋਨਾ-ਚਾਂਦੀ ਨਹੀਂ ਹੁੰਦਾ। ਪਰ ਉਹ ਤੁਹਾਡੇ ਸਦਗੁਣਾਂ ਅਤੇ ਨੇਕ ਕੰਮਾਂ ਨਾਲ ਕੀ ਕਰਦਾ ਹੈ? ਵਾਹ, ਇਹ ਤਾਂ ਉਹ “ਹੀਰੇ” ਹਨ ਜਿਨ੍ਹਾਂ ਨੂੰ ਉਹ ਸਾਂਭ ਕੇ ਰੱਖਦਾ ਹੈ! ਕੀ ਤੁਸੀਂ ਕਦੇ ਦੇਖਿਆ ਹੈ ਕਿ ਮਾਪੇ ਆਪਣੇ ਬੱਚਿਆਂ ਦੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਮਿੱਠੀਆਂ ਯਾਦਾਂ ਵਜੋਂ ਸਾਂਭ ਕੇ ਰੱਖਦੇ ਹਨ, ਭਾਵੇਂ ਉਹ ਕੋਈ ਤਸਵੀਰ ਹੋਵੇ ਜਾਂ ਸਕੂਲੋਂ ਮਿਲਿਆ ਕੋਈ ਇਨਾਮ? ਸਮੇਂ ਦੇ ਬੀਤਣ ਨਾਲ ਬੱਚੇ ਭਾਵੇਂ ਭੁੱਲ ਜਾਣ, ਪਰ ਮਾਪੇ ਉਨ੍ਹਾਂ ਚੀਜ਼ਾਂ ਨੂੰ ਉਮਰ ਭਰ ਸਾਂਭ ਕੇ ਰੱਖਦੇ ਹਨ। ਯਹੋਵਾਹ ਸਾਡਾ ਪਿਤਾ ਇਸ ਤੋਂ ਵੀ ਵੱਧ ਚਾਹਵਾਨ ਹੈ। ਜਿੰਨੀ ਦੇਰ ਅਸੀਂ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ, ਉਹ ਸਾਡੇ ਚੰਗੇ ਇਬਰਾਨੀਆਂ 6:10) ਉਹ ਸਾਨੂੰ ਇਕ ਹੋਰ ਤਰੀਕੇ ਨਾਲ ਵੀ ਛਾਂਟਦਾ ਹੈ।
ਕੰਮ ਅਤੇ ਸਦਗੁਣ ਕਦੀ ਨਹੀਂ ਭੁੱਲਦਾ। ਦਰਅਸਲ ਯਹੋਵਾਹ ਸਮਝਦਾ ਹੈ ਕਿ ਜੇ ਉਹ ਭੁੱਲ ਜਾਵੇ, ਤਾਂ ਇਹ ਸਾਡੇ ਨਾਲ ਅਨਿਆਂ ਹੋਵੇਗਾ ਅਤੇ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ। (14, 15. (ੳ) ਯਹੋਵਾਹ ਸਾਡੀਆਂ ਗ਼ਲਤੀਆਂ ਦੇ ਬਾਵਜੂਦ ਸਾਡੇ ਸਦਗੁਣ ਕਿਉਂ ਦੇਖਦਾ ਹੈ? ਇਸ ਦੀ ਉਦਾਹਰਣ ਦਿਓ। (ਅ) ਜਦ ਯਹੋਵਾਹ ਨੂੰ ਸਾਡੇ ਵਿਚ ਸਦਗੁਣ ਨਜ਼ਰ ਆਉਂਦੇ ਹਨ, ਤਾਂ ਉਨ੍ਹਾਂ ਨਾਲ ਉਹ ਕੀ ਕਰੇਗਾ ਅਤੇ ਉਹ ਆਪਣੇ ਵਫ਼ਾਦਾਰ ਸੇਵਕਾਂ ਬਾਰੇ ਕਿਸ ਤਰ੍ਹਾਂ ਸੋਚਦਾ ਹੈ?
14 ਯਹੋਵਾਹ ਸਾਡੀਆਂ ਗ਼ਲਤੀਆਂ ਦੇਖਣ ਦੀ ਬਜਾਇ ਇਹ ਦੇਖਦਾ ਹੈ ਕਿ ਅਸੀਂ ਭਵਿੱਖ ਵਿਚ ਕੀ ਕਰ ਸਕਾਂਗੇ। ਮਿਸਾਲ ਲਈ: ਕਲਾ ਦੀ ਕਦਰ ਕਰਨ ਵਾਲੇ ਲੋਕ ਖ਼ਰਾਬ ਹੋਈਆਂ ਤਸਵੀਰਾਂ ਨੂੰ ਸੁਧਾਰਨ ਲਈ ਹੱਦੋਂ ਬਾਹਰ ਕੋਸ਼ਿਸ਼ ਕਰਦੇ ਹਨ। ਉਦਾਹਰਣ ਲਈ, ਇੰਗਲੈਂਡ ਵਿਚ ਲੰਡਨ ਦੀ ਨੈਸ਼ਨਲ ਗੈਲਰੀ ਵਿਚ ਕਿਸੇ ਨੇ ਲਿਓਨਾਰਡੋ ਡਾ ਵਿੰਚੀ ਦੁਆਰਾ ਬਣਾਈ ਗਈ ਇਕ ਤਸਵੀਰ ਨੂੰ ਗੋਲੀ ਮਾਰ ਕੇ ਖ਼ਰਾਬ ਕਰ ਦਿੱਤਾ। ਇਸ ਤਸਵੀਰ ਦੀ ਕੀਮਤ ਤਿੰਨ ਕਰੋੜ ਡਾਲਰ ਸੀ। ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਖ਼ਰਾਬ ਹੋਣ ਕਰਕੇ ਤਸਵੀਰ ਨੂੰ ਸੁੱਟ ਦੇਣਾ ਚਾਹੀਦਾ ਹੈ। ਪੰਜ ਸੌ ਸਾਲ ਪੁਰਾਣੀ ਇਸ ਤਸਵੀਰ ਨੂੰ ਸੁਧਾਰਨ ਦਾ ਕੰਮ ਫ਼ੌਰਨ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਕਿਉਂ ਕੀਤਾ ਗਿਆ? ਕਿਉਂਕਿ ਕਲਾ ਦੇ ਪ੍ਰੇਮੀਆਂ ਦੀ ਨਜ਼ਰ ਵਿਚ ਇਹ ਬਹੁਤ ਅਨਮੋਲ ਸੀ। ਕੀ ਤੁਸੀਂ ਚਾਕ ਤੇ ਕੋਲੇ ਨਾਲ ਬਣਾਈ ਤਸਵੀਰ ਨਾਲੋਂ ਜ਼ਿਆਦਾ ਅਨਮੋਲ ਨਹੀਂ ਹੋ? ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੁਸੀਂ ਬਹੁਤ ਕੀਮਤੀ ਹੋ, ਭਾਵੇਂ ਵਿਰਸੇ ਵਿਚ ਮਿਲੇ ਪਾਪ ਕਰਕੇ ਤੁਸੀਂ ਜਿੰਨੇ ਮਰਜ਼ੀ ਖ਼ਰਾਬ ਕਿਉਂ ਨਾ ਨਜ਼ਰ ਆਵੋ। (ਜ਼ਬੂਰਾਂ ਦੀ ਪੋਥੀ 72:12-14) ਇਨਸਾਨਜਾਤ ਦਾ ਮਹਾਨ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ, ਉਨ੍ਹਾਂ ਸਾਰਿਆਂ ਨੂੰ ਮੁਕੰਮਲ ਬਣਾਉਣ ਲਈ ਸਭ ਕੁਝ ਕਰੇਗਾ ਜੋ ਉਸ ਦੀ ਗੱਲ ਮੰਨਣੀ ਚਾਹੁੰਦੇ ਹਨ।—ਰਸੂਲਾਂ ਦੇ ਕਰਤੱਬ 3:21; ਰੋਮੀਆਂ 8:20-22.
15 ਜੀ ਹਾਂ, ਯਹੋਵਾਹ ਸਾਡੇ ਵਿਚ ਉਹ ਅਛਾਈ ਦੇਖ ਸਕਦਾ ਹੈ ਜੋ ਅਸੀਂ ਸ਼ਾਇਦ ਖ਼ੁਦ ਵੀ ਨਾ ਦੇਖ ਸਕੀਏ। ਜਦ ਅਸੀਂ ਉਸ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਉਹ ਇਸ ਅਛਾਈ ਨੂੰ ਇਸ ਹੱਦ ਤਕ ਵਧਾਏਗਾ ਕਿ ਅਸੀਂ ਅਖ਼ੀਰ ਵਿਚ ਮੁਕੰਮਲ ਬਣ ਜਾਵਾਂਗੇ। ਭਾਵੇਂ ਸ਼ਤਾਨ ਦੀ ਦੁਨੀਆਂ ਸਾਡੇ ਨਾਲ ਬੁਰੀ ਤਰ੍ਹਾਂ ਪੇਸ਼ ਆਉਂਦੀ ਹੈ, ਫਿਰ ਵੀ ਯਹੋਵਾਹ ਆਪਣੇ ਸੇਵਕਾਂ ਦੀ ਮਨਭਾਉਂਦੇ ਅਤੇ ਬਹੁਮੁੱਲੇ ਪਦਾਰਥਾਂ ਵਾਂਗ ਕਦਰ ਕਰਦਾ ਹੈ।—ਹੱਜਈ 2:7.
ਯਹੋਵਾਹ ਨੇ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ
16. ਸਾਡੇ ਵਾਸਤੇ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਕੀ ਹੈ ਅਤੇ ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਇਹ ਕੁਰਬਾਨੀ ਿਨੱਜੀ ਤੌਰ ਤੇ ਸਾਡੇ ਲਈ ਹੈ?
16 ਚੌਥੀ ਗੱਲ, ਯਹੋਵਾਹ ਬਹੁਤ ਕੁਝ ਕਰ ਕੇ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਗਲਾਤੀਆਂ 1:13; 2:20.
ਦਿੰਦਾ ਹੈ। ਯਕੀਨਨ, ਯਿਸੂ ਦਾ ਬਲੀਦਾਨ ਸਭ ਤੋਂ ਵੱਡਾ ਸਬੂਤ ਹੈ ਕਿ ਸ਼ਤਾਨ ਦਾ ਦਾਅਵਾ ਬਿਲਕੁਲ ਗ਼ਲਤ ਹੈ ਕਿ ਅਸੀਂ ਨਿਕੰਮੇ ਹਾਂ ਤੇ ਪਿਆਰ ਦੇ ਲਾਇਕ ਨਹੀਂ ਹਾਂ। ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਜਦ ਯਿਸੂ ਨੇ ਤੜਫ-ਤੜਫ ਕੇ ਆਪਣੀ ਜਾਨ ਦਿੱਤੀ ਸੀ ਅਤੇ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਇਸ ਤਰ੍ਹਾਂ ਮਰਦੇ ਦੇਖ ਕੇ ਦੁੱਖ ਦੇ ਹੰਝੂ ਪੀਤੇ ਸਨ, ਤਾਂ ਇਹ ਸਭ ਸਾਡੇ ਲਈ ਉਨ੍ਹਾਂ ਦੇ ਪਿਆਰ ਦਾ ਸਬੂਤ ਸੀ। ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕ ਇਹ ਨਹੀਂ ਮੰਨਦੇ ਕਿ ਇਹ ਕੁਰਬਾਨੀ ਉਨ੍ਹਾਂ ਲਈ ਿਨੱਜੀ ਤੌਰ ਤੇ ਦਿੱਤੀ ਗਈ ਸੀ। ਉਹ ਮਹਿਸੂਸ ਕਰਦੇ ਹਨ ਕਿ ਉਹ ਅਜਿਹੇ ਪਿਆਰ ਦੇ ਲਾਇਕ ਹੀ ਨਹੀਂ ਹਨ। ਪਰ ਯਾਦ ਕਰੋ ਕਿ ਪੌਲੁਸ ਰਸੂਲ ਮਸੀਹ ਦੇ ਚੇਲਿਆਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ। ਇਸ ਦੇ ਬਾਵਜੂਦ ਉਸ ਨੇ ਲਿਖਿਆ: ‘ਪਰਮੇਸ਼ੁਰ ਦੇ ਪੁੱਤ੍ਰ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।’—17. ਯਹੋਵਾਹ ਸਾਨੂੰ ਆਪਣੀ ਵੱਲ ਅਤੇ ਆਪਣੇ ਪੁੱਤਰ ਵੱਲ ਕਿਸ ਤਰ੍ਹਾਂ ਖਿੱਚਦਾ ਹੈ?
17 ਯਿਸੂ ਦੇ ਬਲੀਦਾਨ ਦੇ ਫ਼ਾਇਦਿਆਂ ਨੂੰ ਹਾਸਲ ਕਰਨ ਲਈ ਯਹੋਵਾਹ ਸਾਡੀ ਮਦਦ ਕਰਦਾ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਿਆਰ ਦਾ ਸਬੂਤ ਦਿੰਦਾ ਹੈ। ਯਿਸੂ ਨੇ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਜੀ ਹਾਂ, ਯਹੋਵਾਹ ਸਾਨੂੰ ਆਪਣੇ ਪੁੱਤਰ ਵੱਲ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਵੱਲ ਖਿੱਚਦਾ ਹੈ। ਕਿਸ ਤਰ੍ਹਾਂ? ਪ੍ਰਚਾਰ ਦੇ ਕੰਮ ਰਾਹੀਂ ਉਹ ਆਪਣਾ ਸੰਦੇਸ਼ ਸਾਡੇ ਤਕ ਪਹੁੰਚਾ ਕੇ ਸਾਨੂੰ ਖਿੱਚਦਾ ਹੈ। ਪਵਿੱਤਰ ਆਤਮਾ ਦੇ ਜ਼ਰੀਏ ਵੀ, ਜਿਸ ਦੀ ਮਦਦ ਨਾਲ ਅਸੀਂ ਆਪਣੀਆਂ ਕਮੀਆਂ ਤੇ ਕਮਜ਼ੋਰੀਆਂ ਦੇ ਬਾਵਜੂਦ ਸੱਚਾਈ ਸਿੱਖ ਸਕਦੇ ਹਾਂ ਅਤੇ ਇਸ ਉੱਤੇ ਚੱਲ ਸਕਦੇ ਹਾਂ। ਇਸ ਲਈ ਜਿਸ ਤਰ੍ਹਾਂ ਯਹੋਵਾਹ ਨੇ ਇਸਰਾਏਲ ਨੂੰ ਕਿਹਾ ਸੀ, ਉਹ ਸਾਨੂੰ ਵੀ ਕਹਿ ਸਕਦਾ ਹੈ: “ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਏਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ।”—ਯਿਰਮਿਯਾਹ 31:3.
18, 19. (ੳ) ਸਾਡੇ ਵਾਸਤੇ ਯਹੋਵਾਹ ਦੇ ਗੂੜ੍ਹੇ ਪਿਆਰ ਦਾ ਇਕ ਹੋਰ ਸਬੂਤ ਕੀ ਹੈ ਅਤੇ ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਹ ਇਹ ਕੰਮ ਖ਼ੁਦ ਕਰਦਾ ਹੈ? (ਅ) ਯਹੋਵਾਹ ਦੇ ਬਚਨ ਤੋਂ ਸਾਨੂੰ ਕਿਸ ਤਰ੍ਹਾਂ ਤਸੱਲੀ ਮਿਲਦੀ ਹੈ ਕਿ ਯਹੋਵਾਹ ਹਮਦਰਦੀ ਨਾਲ ਸਾਡੀ ਪ੍ਰਾਰਥਨਾ ਸੁਣਦਾ ਹੈ?
18 ਅਸੀਂ ਯਹੋਵਾਹ ਦੇ ਗੂੜ੍ਹੇ ਪਿਆਰ ਨੂੰ ਸ਼ਾਇਦ ਪ੍ਰਾਰਥਨਾ ਦੇ ਜ਼ਰੀਏ ਸਭ ਤੋਂ ਜ਼ਿਆਦਾ ਮਹਿਸੂਸ ਕਰਦੇ ਹਾਂ। ਬਾਈਬਲ ਸਾਨੂੰ ਸਾਰਿਆਂ ਨੂੰ ‘ਿਨੱਤ ਪ੍ਰਾਰਥਨਾ ਕਰਨ’ ਲਈ ਕਹਿੰਦੀ ਹੈ। (1 ਥੱਸਲੁਨੀਕੀਆਂ 5:17) ਯਹੋਵਾਹ ਸਾਡੀ ਦੁਆ ਸੁਣਦਾ ਹੈ। ਉਸ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਵੀ ਸੱਦਿਆ ਗਿਆ ਹੈ। (ਜ਼ਬੂਰਾਂ ਦੀ ਪੋਥੀ 65:2) ਇਹ ਕੰਮ ਉਸ ਨੇ ਕਿਸੇ ਹੋਰ ਨੂੰ ਨਹੀਂ ਸੌਂਪਿਆ, ਆਪਣੇ ਪੁੱਤਰ ਨੂੰ ਵੀ ਨਹੀਂ। ਜ਼ਰਾ ਸੋਚੋ: ਸਾਰੀ ਦੁਨੀਆਂ ਦਾ ਸ੍ਰਿਸ਼ਟੀਕਰਤਾ ਸਾਨੂੰ ਪੂਰੀ ਆਜ਼ਾਦੀ ਨਾਲ ਉਸ ਨੂੰ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ। ਉਹ ਕਿਸ ਤਰ੍ਹਾਂ ਸੁਣਦਾ ਹੈ? ਬੇਦਿਲੀ ਨਾਲ ਅਤੇ ਪਰਵਾਹ ਕਰਨ ਤੋਂ ਬਗੈਰ? ਬਿਲਕੁਲ ਨਹੀਂ।
19 ਯਹੋਵਾਹ ਹਮਦਰਦ ਹੈ। ਹਮਦਰਦੀ ਕੀ ਹੈ? ਇਕ ਵਫ਼ਾਦਾਰ ਭਰਾ ਨੇ ਕਿਹਾ ਸੀ: “ਹਮਦਰਦੀ ਦਾ ਮਤਲਬ ਹੈ ਤੇਰਾ ਦਰਦ ਮੇਰੇ ਦਿਲ ਵਿਚ।” ਕੀ ਯਹੋਵਾਹ ਸੱਚ-ਮੁੱਚ ਸਾਡਾ ਦਰਦ ਮਹਿਸੂਸ ਕਰਦਾ ਹੈ? ਅਸੀਂ ਇਸਰਾਏਲੀਆਂ ਬਾਰੇ ਪੜ੍ਹਦੇ ਹਾਂ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” (ਯਸਾਯਾਹ 63:9) ਯਹੋਵਾਹ ਨੇ ਸਿਰਫ਼ ਉਨ੍ਹਾਂ ਦੇ ਦੁੱਖ ਦੇਖੇ ਹੀ ਨਹੀਂ ਸਨ, ਉਸ ਨੇ ਮਹਿਸੂਸ ਵੀ ਕੀਤੇ ਸਨ। ਯਹੋਵਾਹ ਨੇ ਆਪਣੇ ਸੇਵਕਾਂ ਨੂੰ ਜੋ ਕਿਹਾ ਸੀ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ: “ਤੁਸੀਂ ਮੇਰੀ ਅੱਖ ਦੇ ਤਾਰੇ ਹੋ। ਸੋ ਜੋ ਕੋਈ ਤੁਹਾਡੇ ਉੱਤੇ ਅਤਿਆਚਾਰ ਕਰਦਾ ਹੈ, ਉਹ ਅਸਲ ਵਿਚ ਮੇਰੇ ਉਤੇ ਹੀ ਇਹ ਕਰਦਾ ਹੈ।” * (ਜ਼ਕਰਯਾਹ 2:8, ਨਵਾਂ ਅਨੁਵਾਦ) ਜੀ ਹਾਂ, ਸਾਡੇ ਦੁੱਖ ਤੋਂ ਯਹੋਵਾਹ ਦੁਖੀ ਹੁੰਦਾ ਹੈ।
20. ਜੇ ਅਸੀਂ ਰੋਮੀਆਂ 12:3 ਦੀ ਸਲਾਹ ਅਨੁਸਾਰ ਚੱਲਣਾ ਹੈ, ਤਾਂ ਸਾਨੂੰ ਕਿਹੜੀ ਸੋਚਣੀ ਛੱਡਣੀ ਪਵੇਗੀ?
20 ਕੋਈ ਵੀ ਸੋਚਣ-ਸਮਝਣ ਵਾਲਾ ਮਸੀਹੀ ਪਰਮੇਸ਼ੁਰ ਦੇ ਪਿਆਰ ਦੇ ਇਸ ਸਬੂਤ ਕਰਕੇ ਘਮੰਡ ਨਹੀਂ ਕਰੇਗਾ। ਪੌਲੁਸ ਰਸੂਲ ਨੇ ਲਿਖਿਆ ਸੀ: “ਮੈਂ ਤਾਂ ਓਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਸਗੋਂ ਸੁਰਤ ਨਾਲ ਸਮਝੇ ਜਿੱਕੁਰ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।” (ਰੋਮੀਆਂ 12:3) ਇਕ ਹੋਰ ਅਨੁਵਾਦ ਕਹਿੰਦਾ ਹੈ: “ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਖਣਾ ਚਾਹੁੰਦਾ ਹਾਂ। ਇਹ ਨਾ ਸਮਝਣਾ ਕਿ ਜੋ ਤੁਸੀਂ ਅਸਲ ਵਿੱਚ ਹੋ ਤੁਸੀਂ ਉਸ ਤੋਂ ਵੱਧ ਚੰਗੇ ਹੋ। ਤੁਹਾਨੂੰ ਆਪਣੇ ਆਪ ਨੂੰ ਉਵੇਂ ਵੇਖਣਾ ਚਾਹੀਦਾ ਹੈ ਕਿ ਜੋ ਤੁਸੀਂ ਅਸਲ ਵਿਚ ਹੋ।” ਸੋ ਅਸੀਂ ਆਪਣੇ ਸਵਰਗੀ ਪਿਤਾ ਦੇ ਪਿਆਰ ਦਾ ਿਨੱਘ ਤਾਂ ਜ਼ਰੂਰ ਮਹਿਸੂਸ ਕਰਦੇ ਹਾਂ, ਪਰ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਨਾ ਤਾਂ ਅਸੀਂ ਇਹ ਪਿਆਰ ਖੱਟ ਸਕਦੇ ਹਾਂ ਤੇ ਨਾ ਹੀ ਅਸੀਂ ਇਸ ਦੇ ਹੱਕਦਾਰ ਹਾਂ।—ਲੂਕਾ 17:10.
21. ਸਾਨੂੰ ਸ਼ਤਾਨ ਦੀਆਂ ਕਿਹੜੀਆਂ ਝੂਠੀਆਂ ਗੱਲਾਂ ਆਪਣੇ ਦਿਲ ਵਿੱਚੋਂ ਕੱਢ ਦੇਣੀਆਂ ਚਾਹੀਦੀਆਂ ਹਨ ਅਤੇ ਬਾਈਬਲ ਦੀ ਕਿਹੜੀ ਸੱਚਾਈ ਨਾਲ ਅਸੀਂ ਆਪਣੇ ਦਿਲ ਨੂੰ ਤਸੱਲੀ ਦਿੰਦੇ ਰਹਿ ਸਕਦੇ ਹਾਂ?
21 ਸ਼ਤਾਨ ਦਾ ਇਹ ਦਾਅਵਾ ਹੈ ਕਿ ਅਸੀਂ ਨਿਕੰਮੇ ਹਾਂ ਅਤੇ ਪਿਆਰ ਦੇ ਲਾਇਕ ਨਹੀਂ ਹਾਂ। ਆਓ ਆਪਾਂ ਸਾਰੇ ਆਪਣੀ ਪੂਰੀ ਵਾਹ ਲਾ ਕੇ ਸ਼ਤਾਨ ਨੂੰ ਝੂਠਾ ਸਾਬਤ ਕਰੀਏ। ਜੇਕਰ ਤੁਹਾਡੀ ਜ਼ਿੰਦਗੀ ਦੇ ਤਜਰਬਿਆਂ ਨੇ ਤੁਹਾਨੂੰ ਸਿਖਾਇਆ ਹੈ ਕਿ ਤੁਸੀਂ ਅਜਿਹੇ ਹੱਠੀ ਇਨਸਾਨ ਹੋ ਕਿ ਪਰਮੇਸ਼ੁਰ ਦਾ ਪਿਆਰ ਵੀ ਤੁਹਾਨੂੰ ਬਦਲ ਨਹੀਂ ਸਕਦਾ, ਤਾਂ ਤੁਹਾਨੂੰ ਝੂਠ ਸਿਖਾਇਆ ਗਿਆ ਹੈ। ਜੇਕਰ ਤੁਸੀਂ ਸਿੱਖਿਆ ਹੈ ਕਿ ਜੋ ਤੁਸੀਂ ਕਰਦੇ ਹੋ ਉਹ ਇੰਨਾ ਮਾਮੂਲੀ ਹੈ ਕਿ ਰੱਬ ਵੀ ਉਸ ਨੂੰ ਨਹੀਂ ਦੇਖ ਸਕਦਾ, ਤਾਂ ਤੁਹਾਨੂੰ ਝੂਠ ਸਿਖਾਇਆ ਗਿਆ ਹੈ। ਜੇਕਰ ਤੁਹਾਨੂੰ ਸਿਖਾਇਆ ਗਿਆ ਹੈ ਕਿ ਤੁਹਾਡੇ ਪਾਪ ਇੰਨੇ ਗੰਭੀਰ ਹਨ ਕਿ ਉਸ ਦੇ ਪੁੱਤਰ ਦੀ ਕੁਰਬਾਨੀ ਨਾਲ ਵੀ ਤੁਹਾਨੂੰ ਮਾਫ਼ੀ ਨਹੀਂ ਮਿਲ ਸਕਦੀ, ਤਾਂ ਤੁਹਾਨੂੰ ਝੂਠ ਸਿਖਾਇਆ ਗਿਆ ਹੈ। ਆਪਣੇ ਦਿਲ ਵਿੱਚੋਂ ਇਨ੍ਹਾਂ ਝੂਠੀਆਂ ਗੱਲਾਂ ਨੂੰ ਕੱਢ ਦਿਓ! ਆਓ ਆਪਾਂ ਪੌਲੁਸ ਰਸੂਲ ਦੇ ਸ਼ਬਦਾਂ ਨਾਲ ਆਪਣੇ ਦਿਲ ਨੂੰ ਤਸੱਲੀ ਦਿੰਦੇ ਰਹੀਏ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।”—^ ਪੈਰਾ 6 ਬਾਈਬਲ ਵਿਚ ਵਾਰ-ਵਾਰ ਮੁਰਦਿਆਂ ਦੇ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਮੀਦ ਨੂੰ ਯਹੋਵਾਹ ਦੀ ਯਾਦਾਸ਼ਤ ਨਾਲ ਜੋੜਿਆ ਗਿਆ ਹੈ। ਵਫ਼ਾਦਾਰ ਬੰਦੇ ਅੱਯੂਬ ਨੇ ਯਹੋਵਾਹ ਨੂੰ ਕਿਹਾ ਸੀ: ‘ਕਾਸ਼ ਕਿ ਤੂੰ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੋ!’ (ਅੱਯੂਬ 14:13) ਯਿਸੂ ਨੇ “ਸਭ ਜਿਹੜੇ ਕਬਰਾਂ ਵਿੱਚ ਹਨ” ਦੇ ਜੀ ਉੱਠਣ ਦੀ ਗੱਲ ਕੀਤੀ ਸੀ। ਯੂਹੰਨਾ 5:28 ਵਿਚ ਕਬਰ ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ ਉਸ ਦਾ ਤਰਜਮਾ ਮਕਬਰਾ ਜਾਂ ਸਮਾਰਕ ਵੀ ਕੀਤਾ ਜਾ ਸਕਦਾ ਹੈ। ਇਹ ਸਹੀ ਹੈ ਕਿਉਂਕਿ ਯਹੋਵਾਹ ਉਨ੍ਹਾਂ ਮੁਰਦਿਆਂ ਨੂੰ ਚੰਗੀ ਤਰ੍ਹਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਸ ਨੇ ਦੁਬਾਰਾ ਜ਼ਿੰਦਾ ਕਰਨਾ ਹੈ।
^ ਪੈਰਾ 19 ਕੁਝ ਤਰਜਮਿਆਂ ਵਿਚ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਜਿਹੜਾ ਪਰਮੇਸ਼ੁਰ ਦੇ ਲੋਕਾਂ ਨੂੰ ਛੋਹੰਦਾ ਹੈ ਉਹ ਪਰਮੇਸ਼ੁਰ ਦੀ ਅੱਖ ਨੂੰ ਨਹੀਂ ਪਰ ਇਸਰਾਏਲ ਦੀ ਅੱਖ ਨੂੰ ਜਾਂ ਛੋਹਣ ਵਾਲਾ ਖ਼ੁਦ ਆਪਣੀ ਅੱਖ ਨੂੰ ਛੋਹੰਦਾ ਹੈ। ਕੁਝ ਅਨੁਵਾਦਕਾਂ ਨੇ ਇਹ ਗ਼ਲਤੀ ਜਾਣ-ਬੁੱਝ ਕੇ ਕੀਤੀ ਸੀ ਕਿਉਂਕਿ ਉਹ ਮੰਨਦੇ ਸਨ ਕਿ ਇਹ ਆਇਤ ਸ਼ਰਧਾਹੀਣ ਹੈ, ਜਿਸ ਕਰਕੇ ਉਨ੍ਹਾਂ ਨੇ ਇਸ ਨੂੰ ਬਦਲ ਦਿੱਤਾ ਸੀ। ਉਨ੍ਹਾਂ ਦੀ ਸੋਚਣੀ ਗ਼ਲਤ ਸੀ ਅਤੇ ਇਸ ਗ਼ਲਤੀ ਨੇ ਇਸ ਗੱਲ ਦੀ ਅਹਿਮੀਅਤ ਘਟਾ ਦਿੱਤੀ ਕਿ ਯਹੋਵਾਹ ਵੀ ਸਾਡੇ ਦੁੱਖ ਮਹਿਸੂਸ ਕਰਦਾ ਹੈ।