ਇਕੱਤੀਵਾਂ ਅਧਿਆਇ
“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”
1-3. (ੳ) ਮਾਪਿਆਂ ਅਤੇ ਬੱਚਿਆਂ ਦੇ ਆਪਸੀ ਰਿਸ਼ਤੇ ਤੋਂ ਅਸੀਂ ਇਨਸਾਨੀ ਸੁਭਾਅ ਬਾਰੇ ਕੀ ਸਿੱਖ ਸਕਦੇ ਹਾਂ? (ਅ) ਜਦ ਕੋਈ ਸਾਡੇ ਨਾਲ ਪਿਆਰ ਕਰਦਾ ਹੈ, ਤਾਂ ਸਾਡੇ ਅੰਦਰ ਕੁਦਰਤੀ ਤੌਰ ਤੇ ਕੀ ਹੁੰਦਾ ਹੈ ਅਤੇ ਅਸੀਂ ਆਪਣੇ ਆਪ ਤੋਂ ਕਿਹੜਾ ਜ਼ਰੂਰੀ ਸਵਾਲ ਪੁੱਛ ਸਕਦੇ ਹਾਂ?
ਮਾਪੇ ਆਪਣੇ ਨਵੇਂ ਜੰਮੇ ਬੱਚੇ ਦੀ ਮੁਸਕਰਾਹਟ ਦੇਖ ਕੇ ਖ਼ੁਸ਼ ਹੁੰਦੇ ਹਨ। ਉਹ ਬੱਚੇ ਦੇ ਮੂੰਹ ਨਾਲ ਮੂੰਹ ਜੋੜ ਕੇ ਉਸ ਨਾਲ ਪਿਆਰੀਆਂ-ਪਿਆਰੀਆਂ ਗੱਲਾਂ ਕਰਦੇ ਹਨ ਤੇ ਹੱਸਦੇ-ਖੇਡਦੇ ਹਨ। ਉਹ ਬੱਚੇ ਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਥੋੜ੍ਹੇ ਸਮੇਂ ਵਿਚ ਬੱਚਾ ਵੀ ਹੱਸਣ ਲੱਗ ਪੈਂਦਾ ਹੈ। ਬੱਚਾ ਇਸ ਨਿੱਕੇ ਜਿਹੇ ਤਰੀਕੇ ਨਾਲ ਆਪਣੇ ਪਿਆਰ ਦਾ ਸਬੂਤ ਦੇ ਰਿਹਾ ਹੁੰਦਾ ਹੈ। ਇਸ ਤਰ੍ਹਾਂ ਬੱਚਾ ਆਪਣੇ ਮਾਪਿਆਂ ਤੋਂ ਪਿਆਰ ਕਰਨਾ ਸਿੱਖਦਾ ਹੈ।
2 ਬੱਚੇ ਦੀ ਮੁਸਕਰਾਹਟ ਸਾਨੂੰ ਇਨਸਾਨੀ ਸੁਭਾਅ ਬਾਰੇ ਇਕ ਜ਼ਰੂਰੀ ਗੱਲ ਯਾਦ ਕਰਾਉਂਦੀ ਹੈ। ਜਦ ਸਾਡੇ ਨਾਲ ਪਿਆਰ ਕੀਤਾ ਜਾਂਦਾ ਹੈ, ਤਾਂ ਅਸੀਂ ਵੀ ਉਸ ਦੇ ਵੱਟੇ ਪਿਆਰ ਕਰਦੇ ਹਾਂ। ਇਸ ਤਰ੍ਹਾਂ ਕਰਨਾ ਕੁਦਰਤੀ ਹੈ। (ਜ਼ਬੂਰਾਂ ਦੀ ਪੋਥੀ 22:9) ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ, ਉਹ ਅੱਗੋਂ ਦੂਜਿਆਂ ਨਾਲ ਹੋਰ ਜ਼ਿਆਦਾ ਪਿਆਰ ਕਰਨਾ ਸਿੱਖਦੇ ਹਨ। ਤੁਹਾਨੂੰ ਸ਼ਾਇਦ ਆਪਣੇ ਬਚਪਨ ਦੀ ਇਹ ਗੱਲ ਯਾਦ ਹੋਵੇ ਕਿ ਤੁਹਾਡੇ ਮਾਪੇ, ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਸਨ। ਉਸ ਵੇਲੇ ਤੁਹਾਡੇ ਦਿਲ ਵਿਚ ਪਿਆਰ ਦੀ ਇਸ ਭਾਵਨਾ ਨੇ ਜੜ੍ਹ ਫੜੀ ਸੀ ਤੇ ਫਿਰ ਇਹ ਹੌਲੀ-ਹੌਲੀ ਵਧਦੀ ਗਈ। ਇਸ ਤੋਂ ਬਾਅਦ ਤੁਸੀਂ ਵੀ ਪਿਆਰ ਕਰਨ ਲੱਗ ਪਏ। ਕੀ ਯਹੋਵਾਹ ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਵਿਚ ਵੀ ਇਸ ਤਰ੍ਹਾਂ ਹੋ ਰਿਹਾ ਹੈ?
3 ਬਾਈਬਲ ਕਹਿੰਦੀ ਹੈ: “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰਨਾ 4:19) ਇਸ ਕਿਤਾਬ ਦੇ ਪਹਿਲੇ ਤੋਂ ਤੀਜੇ ਹਿੱਸੇ ਵਿਚ ਸਾਨੂੰ ਯਾਦ ਕਰਾਇਆ ਗਿਆ ਸੀ ਕਿ ਯਹੋਵਾਹ ਪਰਮੇਸ਼ੁਰ ਨੇ ਪਿਆਰ ਨਾਲ ਆਪਣੀ ਸ਼ਕਤੀ, ਬੁੱਧ ਅਤੇ ਆਪਣਾ ਇਨਸਾਫ਼ ਸਾਡੇ ਫ਼ਾਇਦੇ ਲਈ ਵਰਤੇ ਹਨ। ਚੌਥੇ ਹਿੱਸੇ ਵਿਚ ਅਸੀਂ ਦੇਖਿਆ ਹੈ ਕਿ ਉਸ ਨੇ ਸਾਰੀ ਇਨਸਾਨਜਾਤ ਨਾਲ, ਖ਼ਾਸ ਕਰਕੇ ਨਿੱਜੀ ਤੌਰ ਤੇ ਸਾਡੇ ਨਾਲ ਪਿਆਰ ਕੀਤਾ ਹੈ। ਹੁਣ ਇਕ ਸਵਾਲ ਖੜ੍ਹਾ ਹੁੰਦਾ ਹੈ: ‘ਯਹੋਵਾਹ ਦੇ ਪਿਆਰ ਦੇ ਵੱਟੇ ਮੈਨੂੰ ਕੀ ਕਰਨਾ ਚਾਹੀਦਾ ਹੈ?’ ਦਰਅਸਲ ਅਸੀਂ ਕਹਿ ਸਕਦੇ ਹਾਂ ਕਿ ਇਹ ਸਭ ਤੋਂ ਜ਼ਰੂਰੀ ਸਵਾਲ ਹੈ ਜੋ ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ।
ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ
4. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਲੋਕ ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਨਹੀਂ ਸਮਝਦੇ?
4 ਸਭ ਤੋਂ ਪਹਿਲਾਂ ਯਹੋਵਾਹ ਨੇ ਪਿਆਰ ਕੀਤਾ ਸੀ। ਉਹ ਜਾਣਦਾ ਹੈ ਕਿ ਇਸ ਗੁਣ ਵਿਚ ਲੋਕਾਂ ਨੂੰ ਵਧੀਆ ਇਨਸਾਨ ਬਣਾਉਣ ਦੀ ਸ਼ਕਤੀ ਹੈ। ਇਸ ਕਰਕੇ ਭਾਵੇਂ ਕਈ ਇਨਸਾਨ ਉਸ ਨਾਲ ਬੇਵਫ਼ਾਈ ਕਰ ਕੇ ਉਸ ਦਾ ਵਿਰੋਧ ਕਰਦੇ ਆਏ ਹਨ, ਫਿਰ ਵੀ ਉਸ ਨੇ ਆਸ ਨਹੀਂ ਛੱਡੀ ਕਿ ਕੁਝ ਇਨਸਾਨ ਉਸ ਨਾਲ ਜ਼ਰੂਰ ਪਿਆਰ ਕਰਨਗੇ ਅਤੇ ਲੱਖਾਂ ਹੀ ਲੋਕਾਂ ਨੇ ਉਸ ਨਾਲ ਪਿਆਰ ਕੀਤਾ ਵੀ ਹੈ। ਪਰ ਇਸ ਭੈੜੇ ਸੰਸਾਰ ਦੇ ਧਰਮਾਂ ਨੇ ਲੋਕਾਂ ਨੂੰ ਇਹ ਗੱਲ ਨਹੀਂ ਸਮਝਾਈ ਕਿ ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਕੀ ਹੈ। ਅਣਗਿਣਤ ਲੋਕ ਕਹਿੰਦੇ ਹਨ ਕਿ ਉਹ ਰੱਬ ਨਾਲ ਪਿਆਰ ਕਰਦੇ ਹਨ, ਪਰ ਉਨ੍ਹਾਂ ਦੇ ਭਾਣੇ ਇਹ ਮੂੰਹੋਂ ਕਹਿਣਾ ਹੀ ਕਾਫ਼ੀ ਹੈ। ਉਦਾਹਰਣ ਲਈ ਇਕ ਬੱਚਾ ਸ਼ੁਰੂ ਵਿਚ ਸਿਰਫ਼ ਮੁਸਕਰਾ ਕੇ ਹੀ ਦਿਖਾ ਸਕਦਾ ਹੈ ਕਿ ਉਹ ਆਪਣੇ ਮਾਂ-ਬਾਪ ਨਾਲ ਪਿਆਰ ਕਰਦਾ ਹੈ। ਪਰ ਜਦ ਉਹ ਬੱਚਾ ਵੱਡਾ ਹੋ ਜਾਂਦਾ ਹੈ, ਤਾਂ ਮੁਸਕਰਾਉਣਾ ਕਾਫ਼ੀ ਨਹੀਂ ਹੁੰਦਾ। ਇਸੇ ਤਰ੍ਹਾਂ ਪਹਿਲਾਂ-ਪਹਿਲ ਪਰਮੇਸ਼ੁਰ ਨਾਲ ਪਿਆਰ ਕਰਨਾ ਇਹ ਕਹਿਣ ਨਾਲ ਸ਼ੁਰੂ ਹੋ ਸਕਦਾ ਹੈ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ। ਪਰ ਬਾਅਦ ਵਿਚ ਸਾਨੂੰ ਇਸ ਦਾ ਸਬੂਤ ਵੀ ਦੇਣਾ ਚਾਹੀਦਾ ਹੈ।
5. ਬਾਈਬਲ ਸਾਨੂੰ ਪਰਮੇਸ਼ੁਰ ਦੇ ਪਿਆਰ ਬਾਰੇ ਕੀ ਦੱਸਦੀ ਹੈ ਅਤੇ ਇਹ ਗੱਲ ਸਾਨੂੰ ਚੰਗੀ ਕਿਉਂ ਲੱਗਣੀ ਚਾਹੀਦੀ ਹੈ?
5 ਯਹੋਵਾਹ ਸਾਨੂੰ ਦੱਸਦਾ ਹੈ ਕਿ ਉਸ ਨਾਲ ਪਿਆਰ ਕਰਨ ਦਾ ਮਤਲਬ ਕੀ ਹੈ। ਉਸ ਦਾ ਬਚਨ ਕਹਿੰਦਾ ਹੈ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ।” ਇਸ ਕਰਕੇ ਇਹ ਦਿਖਾਉਣ ਲਈ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ, ਸਾਨੂੰ ਕੁਝ ਕਰਨਾ ਪੈਂਦਾ ਹੈ। ਮੰਨ ਲਿਆ ਕਿ ਕਈਆਂ ਲੋਕਾਂ ਲਈ ਕਿਸੇ ਹੋਰ ਦਾ ਹੁਕਮ ਮੰਨਣਾ ਸੌਖਾ ਨਹੀਂ ਹੁੰਦਾ। ਪਰ ਇਸੇ ਆਇਤ ਵਿਚ ਅੱਗੇ ਕਿਹਾ ਗਿਆ ਹੈ: “[ਪਰਮੇਸ਼ੁਰ] ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਯਹੋਵਾਹ ਦੇ ਕਾਨੂੰਨ ਅਤੇ ਸਿਧਾਂਤ ਸਾਡੇ ਉੱਤੇ ਦਬਾਅ ਪਾਉਣ ਲਈ ਨਹੀਂ ਪਰ ਸਾਡੇ ਫ਼ਾਇਦੇ ਲਈ ਬਣਾਏ ਗਏ ਹਨ। (ਯਸਾਯਾਹ 48:17, 18) ਪਰਮੇਸ਼ੁਰ ਦੇ ਬਚਨ ਵਿਚ ਕਈ ਸਿਧਾਂਤ ਹਨ ਜਿਨ੍ਹਾਂ ਦੀ ਮਦਦ ਨਾਲ ਸਾਨੂੰ ਉਸ ਦੇ ਨੇੜੇ ਰਹਿਣ ਵਿਚ ਮਦਦ ਮਿਲ ਸਕਦੀ ਹੈ। ਕਿਸ ਤਰ੍ਹਾਂ? ਆਓ ਆਪਾਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੇ ਤਿੰਨ ਪਹਿਲੂਆਂ ਵੱਲ ਧਿਆਨ ਦੇਈਏ: ਉਸ ਨਾਲ ਗੱਲਬਾਤ ਕਰਨੀ, ਉਸ ਦੀ ਭਗਤੀ ਕਰਨੀ ਅਤੇ ਉਸ ਦੀ ਨਕਲ ਕਰਨੀ।
ਯਹੋਵਾਹ ਨਾਲ ਗੱਲਬਾਤ ਕਰੋ
6-8. (ੳ) ਅਸੀਂ ਯਹੋਵਾਹ ਦੀ ਗੱਲ ਕਿਸ ਤਰ੍ਹਾਂ ਸੁਣ ਸਕਦੇ ਹਾਂ? (ਅ) ਅਸੀਂ ਬਾਈਬਲ ਪੜ੍ਹਨ ਵੇਲੇ ਉਸ ਦੀਆਂ ਗੱਲਾਂ ਵਿਚ ਜਾਨ ਕਿਸ ਤਰ੍ਹਾਂ ਪਾ ਸਕਦੇ ਹਾਂ?
6 ਇਸ ਕਿਤਾਬ ਦੇ ਪਹਿਲੇ ਅਧਿਆਇ ਵਿਚ ਤੁਹਾਨੂੰ ਪਰਮੇਸ਼ੁਰ ਦੇ ਹਜ਼ੂਰ ਆ ਕੇ ਉਸ ਨਾਲ ਗੱਲਬਾਤ ਕਰਨ ਦੀ ਕਲਪਨਾ ਕਰਨ ਲਈ ਕਿਹਾ ਗਿਆ ਸੀ। ਅਸੀਂ ਦੇਖਿਆ ਸੀ ਕਿ ਇਹ ਸਿਰਫ਼ ਇਕ ਖ਼ਿਆਲੀ ਗੱਲ ਹੀ ਨਹੀਂ ਹੈ। ਦਰਅਸਲ ਮੂਸਾ ਨੇ ਪਰਮੇਸ਼ੁਰ ਨਾਲ ਇਸ ਤਰ੍ਹਾਂ ਗੱਲਬਾਤ ਕੀਤੀ ਸੀ। ਕੀ ਅਸੀਂ ਪਰਮੇਸ਼ੁਰ ਨਾਲ ਗੱਲਬਾਤ ਕਰਦੇ ਹਾਂ? ਅੱਜ-ਕੱਲ੍ਹ ਪਹਿਲਾਂ ਵਰਗਾ ਸਮਾਂ ਨਹੀਂ ਜਦ ਯਹੋਵਾਹ ਫ਼ਰਿਸ਼ਤੇ ਘੱਲ ਕੇ ਇਨਸਾਨਾਂ ਨਾਲ ਗੱਲਬਾਤ ਕਰਦਾ ਸੀ। ਫਿਰ ਵੀ ਯਹੋਵਾਹ ਨੇ ਸਾਡੇ ਨਾਲ ਗੱਲ ਕਰਨ ਦਾ ਵਧੀਆ ਬੰਦੋਬਸਤ ਕੀਤਾ ਹੋਇਆ ਹੈ। ਅਸੀਂ ਯਹੋਵਾਹ ਦੀ ਗੱਲ ਕਿਸ ਤਰ੍ਹਾਂ ਸੁਣ ਸਕਦੇ ਹਾਂ?
7 “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ,” ਇਸ ਲਈ ਅਸੀਂ ਯਹੋਵਾਹ ਦਾ ਬਚਨ ਯਾਨੀ ਬਾਈਬਲ ਪੜ੍ਹ ਕੇ ਉਸ ਦੀ ਗੱਲ ਸੁਣ ਸਕਦੇ ਹਾਂ। (2 ਤਿਮੋਥਿਉਸ 3:16) ਇਸੇ ਕਰਕੇ ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਦੇ ਸੇਵਕਾਂ ਨੂੰ “ਦਿਨ ਰਾਤ” ਪਰਮੇਸ਼ੁਰ ਦਾ ਬਚਨ ਪੜ੍ਹਨ ਲਈ ਕਿਹਾ ਸੀ। (ਜ਼ਬੂਰਾਂ ਦੀ ਪੋਥੀ 1:1, 2) ਇਸ ਤਰ੍ਹਾਂ ਕਰਨ ਲਈ ਸਾਨੂੰ ਕਾਫ਼ੀ ਜਤਨ ਕਰਨ ਦੀ ਲੋੜ ਹੈ। ਪਰ ਇਹ ਜਤਨ ਵਿਅਰਥ ਨਹੀਂ ਜਾਂਦੇ। ਜਿਸ ਤਰ੍ਹਾਂ ਅਸੀਂ ਇਸ ਕਿਤਾਬ ਦੇ 18ਵੇਂ ਅਧਿਆਇ ਵਿਚ ਦੇਖਿਆ ਸੀ, ਬਾਈਬਲ ਸਾਡੇ ਸਵਰਗੀ ਪਿਤਾ ਤੋਂ ਸਾਨੂੰ ਇਕ ਚਿੱਠੀ ਹੈ। ਇਸ ਲਈ ਉਸ ਨੂੰ ਪੜ੍ਹਨਾ ਕੋਈ ਮਾਮੂਲੀ ਜਿਹਾ ਕੰਮ ਨਹੀਂ ਹੋਣਾ ਚਾਹੀਦਾ। ਜਦ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਸਾਨੂੰ ਇਸ ਵਿਚ ਲਿਖੀਆਂ ਗੱਲਾਂ ਵਿਚ ਜਾਨ ਪਾ ਦੇਣੀ ਚਾਹੀਦੀ ਹੈ। ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ?
8 ਜਦ ਤੁਸੀਂ ਬਾਈਬਲ ਵਿੱਚੋਂ ਕੁਝ ਪੜ੍ਹਦੇ ਹੋ, ਤਾਂ ਉਸ ਨੂੰ ਆਪਣੇ ਮਨ ਵਿਚ ਦੇਖਣ ਦੀ ਕੋਸ਼ਿਸ਼ ਕਰੋ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਇਨਸਾਨਾਂ ਦੀ ਗੱਲ ਕੀਤੀ ਗਈ ਹੈ, ਉਹ ਅਸਲੀ ਇਨਸਾਨ ਸਨ। ਉਨ੍ਹਾਂ ਦੇ ਪਿਛੋਕੜ, ਹਾਲਾਤ ਅਤੇ ਜ਼ਿੰਦਗੀ ਦੇ ਉਦੇਸ਼ ਸਮਝਣ ਦੀ ਕੋਸ਼ਿਸ਼ ਕਰੋ। ਫਿਰ ਜੋ ਤੁਸੀਂ ਪੜ੍ਹ ਰਹੇ ਹੋ, ਉਸ ਬਾਰੇ ਡੂੰਘਾਈ ਨਾਲ ਸੋਚਣ ਲਈ ਆਪਣੇ ਆਪ ਨੂੰ ਅਜਿਹੇ ਸਵਾਲ ਪੁੱਛੋ: ‘ਮੈਂ ਇਸ ਬਿਰਤਾਂਤ ਤੋਂ ਯਹੋਵਾਹ ਬਾਰੇ ਕੀ ਸਿੱਖਦਾ ਹਾਂ? ਇਸ ਵਿਚ ਮੈਨੂੰ ਯਹੋਵਾਹ ਦੇ ਕਿਹੜੇ ਗੁਣ ਨਜ਼ਰ ਆਉਂਦੇ ਹਨ? ਯਹੋਵਾਹ ਮੈਨੂੰ ਕਿਹੜੇ ਸਿਧਾਂਤ ਸਿਖਾ ਰਿਹਾ ਹੈ ਅਤੇ ਮੈਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਲਾਗੂ ਕਰ ਸਕਦਾ ਹਾਂ?’ ਬਾਈਬਲ ਦੀਆਂ ਗੱਲਾਂ ਵਿਚ ਜਾਨ ਪਾਉਣ ਲਈ ਪਹਿਲਾਂ ਇਨ੍ਹਾਂ ਨੂੰ ਪੜ੍ਹੋ, ਫਿਰ ਇਨ੍ਹਾਂ ਬਾਰੇ ਸੋਚੋ ਤੇ ਫਿਰ ਇਨ੍ਹਾਂ ਉੱਤੇ ਅਮਲ ਕਰੋ।—ਜ਼ਬੂਰਾਂ ਦੀ ਪੋਥੀ 77:12; ਯਾਕੂਬ 1:23-25.
9. “ਮਾਤਬਰ ਅਤੇ ਬੁੱਧਵਾਨ ਨੌਕਰ” ਕੌਣ ਹੈ ਅਤੇ ਇਹ ਬਹੁਤ ਜ਼ਰੂਰੀ ਕਿਉਂ ਹੈ ਕਿ ਅਸੀਂ ਧਿਆਨ ਨਾਲ ਇਸ “ਨੌਕਰ” ਦੀ ਗੱਲ ਸੁਣੀਏ?
ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਵੀ ਸਾਡੇ ਨਾਲ ਗੱਲ ਕਰਦਾ ਹੈ। ਯਿਸੂ ਨੇ ਭਵਿੱਖਬਾਣੀ ਵਿਚ ਦੱਸਿਆ ਸੀ ਕਿ ਇਨ੍ਹਾਂ ਆਖ਼ਰੀ ਮੁਸ਼ਕਲ ਦਿਨਾਂ ਵਿਚ ਮਸਹ ਕੀਤੇ ਹੋਏ ਭਰਾਵਾਂ ਦਾ ਛੋਟਾ ਗਰੁੱਪ ‘ਵੇਲੇ ਸਿਰ ਰਸਤ ਦੇਵੇਗਾ।’ (ਮੱਤੀ 24:45-47) ਜਦ ਅਸੀਂ ਸਾਡੇ ਲਈ ਤਿਆਰ ਕੀਤੇ ਹੋਏ ਰਸਾਲੇ ਤੇ ਕਿਤਾਬਾਂ ਪੜ੍ਹਦੇ ਹਾਂ ਅਤੇ ਮਸੀਹੀ ਮੀਟਿੰਗਾਂ ਤੇ ਸੰਮੇਲਨਾਂ ਵਿਚ ਜਾਂਦੇ ਹਾਂ, ਤਾਂ ਅਸੀਂ ਉਸ ਨੌਕਰ ਦੁਆਰਾ ਦਿੱਤਾ ਰੂਹਾਨੀ ਭੋਜਨ ਖਾ ਰਹੇ ਹੁੰਦੇ ਹਾਂ। ਇਹ ਨੌਕਰ ਯਿਸੂ ਮਸੀਹ ਲਈ ਕੰਮ ਕਰਦਾ ਹੈ, ਇਸ ਲਈ ਅਸੀਂ ਅਕਲਮੰਦੀ ਨਾਲ ਯਿਸੂ ਦੇ ਸ਼ਬਦ ਲਾਗੂ ਕਰਦੇ ਹਾਂ: ‘ਚੌਕਸ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ।’ (ਲੂਕਾ 8:18) ਜੀ ਹਾਂ, ਅਸੀਂ ਧਿਆਨ ਨਾਲ ਉਸ ਵਫ਼ਾਦਾਰ ਨੌਕਰ ਦੀ ਗੱਲ ਸੁਣਦੇ ਹਾਂ ਕਿਉਂਕਿ ਉਸ ਦੇ ਜ਼ਰੀਏ ਯਹੋਵਾਹ ਸਾਡੇ ਨਾਲ ਗੱਲ ਕਰਦਾ ਹੈ।
9 ਯਹੋਵਾਹ “10-12. (ੳ) ਪ੍ਰਾਰਥਨਾ ਯਹੋਵਾਹ ਦੀ ਇਕ ਸ਼ਾਨਦਾਰ ਦਾਤ ਕਿਉਂ ਹੈ? (ਅ) ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਦੀ ਕਦਰ ਕਰਦਾ ਹੈ?
10 ਪਰ ਪਰਮੇਸ਼ੁਰ ਨਾਲ ਗੱਲ ਕਰਨ ਬਾਰੇ ਕੀ? ਕੀ ਅਸੀਂ ਯਹੋਵਾਹ ਨਾਲ ਗੱਲ ਕਰ ਸਕਦੇ ਹਾਂ? ਇਸ ਬਾਰੇ ਸੋਚ ਕੇ ਵੀ ਸਾਡੇ ਸਿਰ ਸ਼ਰਧਾ ਨਾਲ ਝੁੱਕ ਜਾਂਦੇ ਹਨ। ਜੇ ਤੁਸੀਂ ਆਪਣੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨਾਲ ਆਪਣੇ ਕਿਸੇ ਨਿੱਜੀ ਮਾਮਲੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰੋ, ਤਾਂ ਕੀ ਤੁਸੀਂ ਇਸ ਵਿਚ ਕਾਮਯਾਬ ਹੋਵੋਗੇ? ਅਸਤਰ ਤੇ ਮਾਰਦਕਈ ਦੇ ਜ਼ਮਾਨੇ ਵਿਚ ਜੇ ਕੋਈ ਬਿਨ-ਬੁਲਾਏ ਫ਼ਾਰਸ ਦੇ ਪਾਤਸ਼ਾਹ ਸਾਮ੍ਹਣੇ ਪੇਸ਼ ਹੁੰਦਾ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲ ਸਕਦੀ ਸੀ। (ਅਸਤਰ 4:10, 11) ਹੁਣ ਜ਼ਰਾ ਸੋਚੋ ਕਿ ਤੁਸੀਂ ਸਾਰੀ ਦੁਨੀਆਂ ਦੇ ਸਰਬਸ਼ਕਤੀਮਾਨ ਹਾਕਮ ਦੇ ਅੱਗੇ ਆਉਂਦੇ ਹੋ, ਜਿਸ ਦੀ ਤੁਲਨਾ ਵਿਚ ਸਭ ਤੋਂ ਸ਼ਕਤੀਸ਼ਾਲੀ ਇਨਸਾਨੀ ਹਾਕਮ ਵੀ “ਟਿੱਡਿਆਂ” ਵਰਗੇ ਹੀ ਹਨ। (ਯਸਾਯਾਹ 40:22) ਕੀ ਸਾਨੂੰ ਉਸ ਨਾਲ ਗੱਲ ਕਰਨ ਤੋਂ ਡਰਨਾ ਜਾਂ ਸੰਗਣਾ ਚਾਹੀਦਾ ਹੈ? ਬਿਲਕੁਲ ਨਹੀਂ!
11 ਯਹੋਵਾਹ ਨੇ ਉਸ ਨਾਲ ਬਿਨਾਂ ਕਿਸੇ ਰੁਕਾਵਟ ਦੇ ਗੱਲ ਕਰਨ ਲਈ ਇਕ ਸਾਧਾਰਣ ਜ਼ਰੀਏ ਦਾ ਬੰਦੋਬਸਤ ਕੀਤਾ ਹੈ—ਉਹ ਹੈ ਪ੍ਰਾਰਥਨਾ। ਇਕ ਛੋਟਾ ਬੱਚਾ ਵੀ ਯਿਸੂ ਦੇ ਨਾਂ ਵਿਚ ਨਿਹਚਾ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦਾ ਹੈ। (ਯੂਹੰਨਾ 14:6; ਇਬਰਾਨੀਆਂ 11:6) ਪ੍ਰਾਰਥਨਾ ਦੇ ਜ਼ਰੀਏ ਅਸੀਂ ਆਪਣੇ ਦਿਲ ਦਾ ਬੋਝ ਵੀ ਹਲਕਾ ਕਰ ਸਕਦੇ ਹਾਂ ਅਤੇ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰ ਸਕਦੇ ਹਾਂ। ਜੋ ਗੱਲਾਂ ਸਾਡੇ ਲਈ ਕਹਿਣੀਆਂ ਔਖੀਆਂ ਹੋਣ, ਯਹੋਵਾਹ ਉਨ੍ਹਾਂ ਨੂੰ ਵੀ ਸਾਡੇ ਕਹੇ ਬਿਨਾਂ ਸੁਣ ਸਕਦਾ ਹੈ। (ਰੋਮੀਆਂ 8:26) ਅਸੀਂ ਲੰਮੀਆਂ-ਚੌੜੀਆਂ ਪ੍ਰਾਰਥਨਾਵਾਂ ਕਰ ਕੇ ਜਾਂ ਸੋਹਣੇ-ਸੋਹਣੇ ਸ਼ਬਦ ਵਰਤ ਕੇ ਯਹੋਵਾਹ ਉੱਤੇ ਪ੍ਰਭਾਵ ਨਹੀਂ ਪਾ ਸਕਦੇ। (ਮੱਤੀ 6:7, 8) ਦੂਜੇ ਪਾਸੇ ਯਹੋਵਾਹ ਇਹ ਨਹੀਂ ਕਹਿੰਦਾ ਕਿ ਅਸੀਂ ਕਿੰਨੀ ਵਾਰ ਪ੍ਰਾਰਥਨਾ ਕਰੀਏ ਜਾਂ ਸਾਡੀ ਪ੍ਰਾਰਥਨਾ ਕਿੰਨੀ ਲੰਮੀ ਹੋਣੀ ਚਾਹੀਦੀ ਹੈ। ਉਸ ਦਾ ਬਚਨ ਸਾਨੂੰ ਕਹਿੰਦਾ ਹੈ ਕਿ “ਨਿੱਤ ਪ੍ਰਾਰਥਨਾ ਕਰੋ।”—1 ਥੱਸਲੁਨੀਕੀਆਂ 5:17.
12 ਯਾਦ ਰੱਖੋ ਕਿ ਸਿਰਫ਼ ਯਹੋਵਾਹ ਨੂੰ ਹੀ ‘ਪ੍ਰਾਰਥਨਾ ਦਾ ਸੁਣਨ ਵਾਲਾ’ ਸੱਦਿਆ ਗਿਆ ਹੈ ਅਤੇ ਉਹ ਕੰਨ ਲਾ ਕੇ ਸੁਣਦਾ ਹੈ। (ਜ਼ਬੂਰਾਂ ਦੀ ਪੋਥੀ 65:2) ਕੀ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਬੇਦਿਲੀ ਨਾਲ ਸੁਣਦਾ ਹੈ? ਨਹੀਂ, ਉਸ ਨੂੰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਪਸੰਦ ਹਨ। ਉਸ ਦੇ ਬਚਨ ਵਿਚ ਪ੍ਰਾਰਥਨਾਵਾਂ ਦੀ ਤੁਲਨਾ ਧੂਪ ਨਾਲ ਕੀਤੀ ਗਈ ਹੈ ਜਿਸ ਦਾ ਸੁਗੰਧਿਤ ਧੂੰਆਂ ਉੱਪਰ ਨੂੰ ਉੱਠਦਾ ਹੈ। (ਜ਼ਬੂਰਾਂ ਦੀ ਪੋਥੀ 141:2; ਪਰਕਾਸ਼ ਦੀ ਪੋਥੀ 5:8; 8:4) ਕੀ ਇਹ ਸੋਚ ਕੇ ਸਾਨੂੰ ਹੌਸਲਾ ਨਹੀਂ ਮਿਲਦਾ ਕਿ ਸਾਡੀਆਂ ਪ੍ਰਾਰਥਨਾਵਾਂ ਵੀ ਇਸੇ ਤਰ੍ਹਾਂ ਉੱਪਰ ਉੱਠਦੀਆਂ ਹਨ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਖ਼ੁਸ਼ ਕਰਦੀਆਂ ਹਨ? ਇਸ ਲਈ ਜੇਕਰ ਤੁਸੀਂ ਯਹੋਵਾਹ ਦੇ ਨੇੜੇ ਰਹਿਣਾ ਚਾਹੁੰਦੇ ਹੋ, ਤਾਂ ਹਲੀਮੀ ਨਾਲ ਉਸ ਨੂੰ ਹਰ ਰੋਜ਼ ਵਾਰ-ਵਾਰ ਪ੍ਰਾਰਥਨਾ ਕਰੋ। ਉਸ ਸਾਮ੍ਹਣੇ ਆਪਣੇ ਦਿਲ ਖੋਲ੍ਹ ਦਿਓ ਅਤੇ ਕੁਝ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। (ਜ਼ਬੂਰਾਂ ਦੀ ਪੋਥੀ 62:8) ਆਪਣੇ ਸਵਰਗੀ ਪਿਤਾ ਨੂੰ ਆਪਣੀ ਸਾਰੀ ਚਿੰਤਾ ਦੱਸੋ। ਉਸ ਨੂੰ ਦੱਸੋ ਕਿ ਕਿਹੜੀ ਚੀਜ਼ ਤੁਹਾਨੂੰ ਖ਼ੁਸ਼ ਕਰਦੀ ਹੈ। ਉਸ ਦਾ ਧੰਨਵਾਦ ਕਰੋ ਅਤੇ ਉਸ ਦੀ ਵਡਿਆਈ ਕਰੋ। ਇਸ ਦੇ ਨਤੀਜੇ ਵਜੋਂ ਤੁਸੀਂ ਉਸ ਦੇ ਹੋਰ ਵੀ ਨੇੜੇ ਹੋਵੋਗੇ।
ਯਹੋਵਾਹ ਦੀ ਭਗਤੀ ਕਰੋ
13, 14. ਯਹੋਵਾਹ ਦੀ ਭਗਤੀ ਕਰਨ ਦਾ ਕੀ ਮਤਲਬ ਹੈ ਅਤੇ ਇਹ ਸਹੀ ਕਿਉਂ ਹੈ ਕਿ ਅਸੀਂ ਉਸੇ ਦੀ ਭਗਤੀ ਕਰੀਏ?
13 ਯਹੋਵਾਹ ਨਾਲ ਗੱਲਬਾਤ ਕਰਨੀ ਕਿਸੇ ਦੋਸਤ ਜਾਂ ਸਾਕ-ਸੰਬੰਧੀ ਨਾਲ ਗੱਲਬਾਤ ਕਰਨ ਦੇ ਸਮਾਨ ਨਹੀਂ ਹੈ। ਉਸ ਨਾਲ ਗੱਲਬਾਤ ਕਰ ਕੇ ਅਸੀਂ ਉਸ ਦੀ ਭਗਤੀ ਕਰਦੇ ਹਾਂ। ਇਸ ਦੇ ਜ਼ਰੀਏ ਅਸੀਂ ਉਸ ਨੂੰ ਉਹ ਆਦਰ-ਸਤਿਕਾਰ ਦਿੰਦੇ ਹਾਂ ਜੋ ਉਸ ਨੂੰ ਮਿਲਣਾ ਚਾਹੀਦਾ ਹੈ। ਸਾਡੀ ਪੂਰੀ ਜ਼ਿੰਦਗੀ ਤੋਂ ਇਹ ਸਬੂਤ ਮਿਲਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। ਸਾਡੀ ਭਗਤੀ ਦੇ ਰਾਹੀਂ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਤਨ-ਮਨ ਨਾਲ ਉਸ ਨੂੰ ਪਿਆਰ ਕਰਦੇ ਹਾਂ। ਇਸ ਦੇ ਜ਼ਰੀਏ ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕਾਂ ਵਿਚ ਏਕਤਾ ਹੈ, ਚਾਹੇ ਉਹ ਸਵਰਗ ਵਿਚ ਹੋਣ ਜਾਂ ਧਰਤੀ ਤੇ ਹੋਣ। ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਇਕ ਫ਼ਰਿਸ਼ਤੇ ਨੂੰ ਇਹ ਕਹਿੰਦੇ ਸੁਣਿਆ ਸੀ: “ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!”—ਪਰਕਾਸ਼ ਦੀ ਪੋਥੀ 14:7.
ਯਸਾਯਾਹ 55:9) ਤਾਂ ਫਿਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਯਹੋਵਾਹ ਨੂੰ ਸਾਡੇ ਉੱਤੇ ਹਕੂਮਤ ਕਰਨ ਦਾ ਹੱਕ ਹੈ ਅਤੇ ਇਸ ਕਰਕੇ ਸਾਨੂੰ ਉਸੇ ਦੀ ਭਗਤੀ ਕਰਨੀ ਚਾਹੀਦੀ ਹੈ। ਪਰ ਸਾਨੂੰ ਇਹ ਭਗਤੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ?
14 ਸਾਨੂੰ ਯਹੋਵਾਹ ਦੀ ਭਗਤੀ ਕਿਉਂ ਕਰਨੀ ਚਾਹੀਦੀ ਹੈ? ਜ਼ਰਾ ਉਸ ਦੇ ਗੁਣਾਂ ਬਾਰੇ ਸੋਚੋ ਜਿਨ੍ਹਾਂ ਦੀ ਅਸੀਂ ਇਸ ਕਿਤਾਬ ਵਿਚ ਚਰਚਾ ਕੀਤੀ ਹੈ: ਪਵਿੱਤਰਤਾ, ਸ਼ਕਤੀ, ਆਤਮ-ਸੰਜਮ, ਇਨਸਾਫ਼, ਹਿੰਮਤ, ਰਹਿਮ, ਬੁੱਧ, ਨਿਮਰਤਾ, ਪਿਆਰ, ਦਇਆ, ਵਫ਼ਾਦਾਰੀ ਅਤੇ ਭਲਾਈ। ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਇਨ੍ਹਾਂ ਸਾਰੇ ਸਦਗੁਣਾਂ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਜਦ ਅਸੀਂ ਉਸ ਦੇ ਸਾਰੇ ਗੁਣਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਉਹ ਸਿਰਫ਼ ਸਾਡੀ ਤਾਰੀਫ਼ ਦੇ ਲਾਇਕ ਹੀ ਨਹੀਂ ਹੈ, ਸਗੋਂ ਸਾਡੇ ਤੋਂ ਬੇਹੱਦ ਉੱਚਾ ਵੀ ਹੈ। (15. ਅਸੀਂ ਯਹੋਵਾਹ ਦੀ ਭਗਤੀ “ਆਤਮਾ ਅਤੇ ਸਚਿਆਈ ਨਾਲ” ਕਿਸ ਤਰ੍ਹਾਂ ਕਰ ਸਕਦੇ ਹਾਂ ਅਤੇ ਮਸੀਹੀ ਮੀਟਿੰਗਾਂ ਵਿਚ ਸਾਨੂੰ ਕੀ ਕਰਨ ਦੇ ਮੌਕੇ ਮਿਲਦੇ ਹਨ?
15 ਯਿਸੂ ਨੇ ਕਿਹਾ ਸੀ: “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” ਯੂਹੰਨਾ 4:24) ਇਸ ਦਾ ਮਤਲਬ ਹੈ ਕਿ ਸਾਨੂੰ ਉਸ ਦੀ ਪਵਿੱਤਰ ਆਤਮਾ ਦੀ ਲੋੜ ਹੈ ਅਤੇ ਸਾਨੂੰ ਇਸ ਦੀ ਅਗਵਾਈ ਕਬੂਲ ਕਰ ਕੇ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੇ ਸਹੀ ਗਿਆਨ ਯਾਨੀ ਸੱਚਾਈ ਮੁਤਾਬਕ ਭਗਤੀ ਕਰੀਏ। ਜਦ ਕਦੇ ਵੀ ਅਸੀਂ ਸਭਾਵਾਂ ਵਿਚ ਯਹੋਵਾਹ ਦੇ ਹੋਰਨਾਂ ਭਗਤਾਂ ਨਾਲ ਇਕੱਠੇ ਹੁੰਦੇ ਹਾਂ, ਤਾਂ ਸਾਡੇ ਕੋਲ “ਆਤਮਾ ਅਤੇ ਸਚਿਆਈ ਨਾਲ” ਯਹੋਵਾਹ ਦੀ ਭਗਤੀ ਕਰਨ ਦੇ ਸ਼ਾਨਦਾਰ ਮੌਕੇ ਹੁੰਦੇ ਹਨ। (ਇਬਰਾਨੀਆਂ 10:24, 25) ਇਸ ਤੋਂ ਇਲਾਵਾ ਯਹੋਵਾਹ ਦੇ ਭਜਨ ਗਾ ਕੇ, ਇਕੱਠੇ ਪ੍ਰਾਰਥਨਾ ਕਰ ਕੇ ਅਤੇ ਬਾਈਬਲ ਬਾਰੇ ਭਾਸ਼ਣ ਸੁਣ ਕੇ ਜਾਂ ਉਸ ਦੀ ਚਰਚਾ ਵਿਚ ਹਿੱਸਾ ਲੈ ਕੇ ਅਸੀਂ ਉਸ ਲਈ ਆਪਣੇ ਪਿਆਰ ਦਾ ਸਬੂਤ ਦੇ ਕੇ ਉਸ ਦੀ ਭਗਤੀ ਕਰਦੇ ਹਾਂ।
(ਮਸੀਹੀ ਮੀਟਿੰਗਾਂ ਸਾਨੂੰ ਯਹੋਵਾਹ ਦੀ ਭਗਤੀ ਕਰਨ ਦੇ ਸੋਹਣੇ ਮੌਕੇ ਦਿੰਦੀਆਂ ਹਨ
16. ਮਸੀਹੀਆਂ ਨੂੰ ਕਿਹੜਾ ਵੱਡਾ ਹੁਕਮ ਦਿੱਤਾ ਗਿਆ ਹੈ ਅਤੇ ਅਸੀਂ ਉਸ ਦੀ ਪਾਲਣਾ ਕਿਉਂ ਕਰਨੀ ਚਾਹੁੰਦੇ ਹਾਂ?
16 ਜਦ ਅਸੀਂ ਹੋਰਨਾਂ ਨੂੰ ਯਹੋਵਾਹ ਬਾਰੇ ਦੱਸਦੇ ਹਾਂ ਅਤੇ ਉਸ ਦੀ ਵਡਿਆਈ ਕਰਦੇ ਹਾਂ, ਤਦ ਵੀ ਅਸੀਂ ਉਸ ਦੀ ਭਗਤੀ ਕਰ ਰਹੇ ਹੁੰਦੇ ਹਾਂ। (ਇਬਰਾਨੀਆਂ 13:15) ਮਸੀਹੀਆਂ ਨੂੰ ਇਕ ਵੱਡਾ ਹੁਕਮ ਦਿੱਤਾ ਗਿਆ ਹੈ ਕਿ ਉਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ। (ਮੱਤੀ 24:14) ਅਸੀਂ ਇਸ ਹੁਕਮ ਦੀ ਪਾਲਣਾ ਹੱਸ ਕੇ ਕਰਦੇ ਹਾਂ ਕਿਉਂਕਿ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ “ਇਸ ਯੁਗ ਦੇ ਈਸ਼ਵਰ” ਯਾਨੀ ਸ਼ਤਾਨ ਨੇ “ਅਵਿਸ਼ਵਾਸੀਆਂ ਦੇ ਮਨਾਂ ਨੂੰ ਹਨੇਰਾ ਕਰ ਰੱਖਿਆ ਹੈ।” ਉਸ ਨੇ ਯਹੋਵਾਹ ਬਾਰੇ ਵੱਡੀਆਂ-ਵੱਡੀਆਂ ਝੂਠੀਆਂ ਸਿੱਖਿਆਵਾਂ ਫੈਲਾਈਆਂ ਹਨ। ਇਨ੍ਹਾਂ ਗੱਲਾਂ ਬਾਰੇ ਸੋਚ ਕੇ, ਕੀ ਅਸੀਂ ਪਰਮੇਸ਼ੁਰ ਦੇ ਗਵਾਹਾਂ ਵਜੋਂ ਉਸ ਬਾਰੇ ਸੱਚਾਈ ਦੱਸਣ ਲਈ ਨਹੀਂ ਤਰਸਦੇ? (2 ਕੁਰਿੰਥੀਆਂ 4:4, ਪਵਿੱਤਰ ਬਾਈਬਲ ਨਵਾਂ ਅਨੁਵਾਦ; ਯਸਾਯਾਹ 43:10-12) ਜਦ ਅਸੀਂ ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਸੋਚਦੇ ਹਾਂ, ਤਾਂ ਕੀ ਸਾਡੇ ਦਿਲਾਂ ਵਿਚ ਹੋਰਨਾਂ ਨੂੰ ਉਸ ਬਾਰੇ ਦੱਸਣ ਦੀ ਵੱਡੀ ਚਾਹ ਨਹੀਂ ਪੈਦਾ ਹੁੰਦੀ? ਸੱਚੀ ਗੱਲ ਤਾਂ ਇਹ ਹੈ ਕਿ ਇਸ ਤੋਂ ਵੱਡਾ ਹੋਰ ਕੋਈ ਸਨਮਾਨ ਨਹੀਂ ਹੋ ਸਕਦਾ ਕਿ ਅਸੀਂ ਕਿਸੇ ਨੂੰ ਆਪਣੇ ਸਵਰਗੀ ਪਿਤਾ ਬਾਰੇ ਸਿਖਾਈਏ ਤਾਂਕਿ ਉਹ ਉਸ ਨੂੰ ਜਾਣ ਕੇ ਉਸ ਨਾਲ ਪਿਆਰ ਕਰ ਸਕੇ।
17. ਸਾਡੀ ਭਗਤੀ ਵਿਚ ਕੀ ਕੁਝ ਸ਼ਾਮਲ ਹੈ ਅਤੇ ਸਾਨੂੰ ਵਫ਼ਾਦਾਰੀ ਨਾਲ ਭਗਤੀ ਕਿਉਂ ਕਰਨੀ ਚਾਹੀਦੀ ਹੈ?
17 ਯਹੋਵਾਹ ਦੀ ਭਗਤੀ ਕਰਨ ਵਿਚ ਇਸ ਤੋਂ ਵੀ ਜ਼ਿਆਦਾ ਕੁਝ ਸ਼ਾਮਲ ਹੈ। ਸਾਡੀ ਭਗਤੀ ਸਾਡੀ ਸਾਰੀ ਜ਼ਿੰਦਗੀ ਉੱਤੇ ਪ੍ਰਭਾਵ ਪਾਉਂਦੀ ਹੈ। (ਕੁਲੁੱਸੀਆਂ 3:23) ਜੇ ਅਸੀਂ ਯਹੋਵਾਹ ਨੂੰ ਸੱਚ-ਮੁੱਚ ਆਪਣੇ ਅੱਤ ਮਹਾਨ ਪਰਮੇਸ਼ੁਰ ਵਜੋਂ ਸਵੀਕਾਰ ਕਰਦੇ ਹਾਂ, ਤਾਂ ਅਸੀਂ ਹਰ ਗੱਲ ਵਿਚ ਤੇ ਹਰ ਸਮੇਂ ਉਸ ਦੀ ਮਰਜ਼ੀ ਪੂਰੀ ਕਰਨੀ ਚਾਹਾਂਗੇ—ਆਪਣੇ ਪਰਿਵਾਰ ਵਿਚ, ਕੰਮ ਤੇ ਅਤੇ ਦੂਸਰਿਆਂ ਨਾਲ ਪੇਸ਼ ਆਉਂਦੇ ਹੋਏ। ਜੀ ਹਾਂ, ਅਸੀਂ ਦਿਲੋਂ ਉਸ ਦੀ ਸੇਵਾ ਕਰਨੀ ਚਾਹਾਂਗੇ। (1 ਇਤਹਾਸ 28:9) ਅਜਿਹੀ ਭਗਤੀ ਅਸੀਂ ਦੋਹਰੇ ਮਨ ਨਾਲ ਨਹੀਂ ਕਰ ਸਕਦੇ। ਸਾਨੂੰ ਲੁਕ-ਛਿਪ ਕੇ ਗੰਭੀਰ ਪਾਪ ਕਰਦੇ ਹੋਏ ਦਿਖਾਵੇ ਲਈ ਯਹੋਵਾਹ ਦੀ ਭਗਤੀ ਨਹੀਂ ਕਰਨੀ ਚਾਹੀਦੀ। ਵਫ਼ਾਦਾਰ ਹੋਣ ਕਰਕੇ ਅਸੀਂ ਪਖੰਡ ਨਹੀਂ ਕਰ ਸਕਦੇ, ਸਗੋਂ ਪਿਆਰ ਕਰਕੇ ਅਸੀਂ ਪਖੰਡ ਨਾਲ ਨਫ਼ਰਤ ਕਰਾਂਗੇ। ਪਰਮੇਸ਼ੁਰ ਦਾ ਭੈ ਵੀ ਸਾਡੀ ਮਦਦ ਕਰੇਗਾ। ਬਾਈਬਲ ਦੱਸਦੀ ਹੈ ਕਿ ਜੋ ਯਹੋਵਾਹ ਦਾ ਭੈ ਮੰਨਦੇ ਹਨ, ਯਹੋਵਾਹ ਉਨ੍ਹਾਂ ਨਾਲ ਪੱਕੀ ਦੋਸਤੀ ਕਰਦਾ ਹੈ।—ਜ਼ਬੂਰਾਂ ਦੀ ਪੋਥੀ 25:14.
ਯਹੋਵਾਹ ਦੀ ਰੀਸ ਕਰੋ
18, 19. ਅਸੀਂ ਇਸ ਤਰ੍ਹਾਂ ਕਿਉਂ ਮੰਨ ਸਕਦੇ ਹਾਂ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਨਕਲ ਕਰਨੀ ਮੁਮਕਿਨ ਹੈ?
18 ਇਸ ਕਿਤਾਬ ਦੇ ਹਰ ਹਿੱਸੇ ਦੇ ਆਖ਼ਰੀ ਅਧਿਆਇ ਵਿਚ ਸਾਨੂੰ ਉਤਸ਼ਾਹ ਦਿੱਤਾ ਗਿਆ ਸੀ ਕਿ ਅਸੀਂ ‘ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੀਏ।’ (ਅਫ਼ਸੀਆਂ 5:1) ਸਾਡੇ ਲਈ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਭਾਵੇਂ ਅਸੀਂ ਮੁਕੰਮਲ ਨਹੀਂ ਹਾਂ, ਫਿਰ ਵੀ ਅਸੀਂ ਯਹੋਵਾਹ ਵਾਂਗ ਆਪਣੀ ਸ਼ਕਤੀ ਵਰਤ ਸਕਦੇ ਹਾਂ, ਇਨਸਾਫ਼ ਕਰ ਸਕਦੇ ਹਾਂ, ਬੁੱਧੀਮਤਾ ਨਾਲ ਕੰਮ ਕਰ ਸਕਦੇ ਹਾਂ ਅਤੇ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ। ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਨਕਲ ਕਰਨੀ ਮੁਮਕਿਨ ਹੈ? ਯਾਦ ਰੱਖੋ ਕਿ ਯਹੋਵਾਹ ਦੇ ਨਾਂ ਦਾ ਮਤਲਬ ਇਹੀ ਹੈ ਕਿ ਉਹ ਆਪਣੇ ਮਕਸਦ ਪੂਰੇ ਕਰਨ ਲਈ ਜਿਸ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਚੀਜ਼ ਬਣ ਜਾਂਦਾ ਹੈ। ਅਸੀਂ ਯਹੋਵਾਹ ਦੀ ਇਸ ਯੋਗਤਾ ਤੋਂ ਬਿਲਕੁਲ ਦੰਗ ਰਹਿ ਜਾਂਦੇ ਹਾਂ, ਪਰ ਕੀ ਅਸੀਂ ਇਸ ਯੋਗਤਾ ਦੀ ਨਕਲ ਨਹੀਂ ਕਰ ਸਕਦੇ? ਜੀ ਹਾਂ, ਜ਼ਰੂਰ ਕਰ ਸਕਦੇ ਹਾਂ।
19 ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ। (ਉਤਪਤ 1:26) ਇਸ ਕਰਕੇ ਇਨਸਾਨਾਂ ਵਰਗਾ ਹੋਰ ਕੋਈ ਜੰਤੂ ਧਰਤੀ ਤੇ ਨਹੀਂ ਹੈ। ਅਸੀਂ ਜੋ ਕਰਦੇ ਹਾਂ ਉਹ ਸਿਰਫ਼ ਆਪਣੇ ਸੁਭਾਅ ਜਾਂ ਮਾਹੌਲ ਕਰਕੇ ਹੀ ਨਹੀਂ ਕਰਦੇ। ਯਹੋਵਾਹ ਨੇ ਸਾਨੂੰ ਇਕ ਬਹੁਤ ਹੀ ਵਧੀਆ ਦਾਤ ਦਿੱਤੀ ਹੈ—ਆਪਣੇ ਫ਼ੈਸਲੇ ਖ਼ੁਦ ਕਰਨ ਦੀ ਇਜਾਜ਼ਤ। ਸਾਡੀਆਂ ਕਮੀਆਂ ਤੇ ਕਮਜ਼ੋਰੀਆਂ ਦੇ ਬਾਵਜੂਦ ਅਸੀਂ ਖ਼ੁਦ ਚੁਣ ਸਕਦੇ ਹਾਂ ਕਿ ਅਸੀਂ ਕੀ ਬਣਾਂਗੇ। ਕੀ ਤੁਸੀਂ ਅਜਿਹਾ ਇਨਸਾਨ ਬਣਨਾ ਚਾਹੁੰਦੇ ਹੋ ਜੋ ਬਿਨਾਂ ਕਿਸੇ ਪੱਖਪਾਤ ਦੇ ਪਿਆਰ ਨਾਲ ਆਪਣਾ ਅਧਿਕਾਰ ਵਰਤਦਾ ਹੈ? ਯਹੋਵਾਹ ਦੀ ਪਵਿੱਤਰ ਸ਼ਕਤੀ ਸਦਕਾ ਤੁਸੀਂ ਬਿਲਕੁਲ ਅਜਿਹੇ ਇਨਸਾਨ ਬਣ ਸਕਦੇ ਹੋ! ਇਸ ਸੰਬੰਧ ਵਿਚ ਜ਼ਰਾ ਸੋਚੋ ਤੁਸੀਂ ਕਿੰਨੇ ਚੰਗੇ ਕੰਮ ਕਰ ਸਕੋਗੇ।
20. ਯਹੋਵਾਹ ਦੀ ਨਕਲ ਕਰ ਕੇ ਤੁਸੀਂ ਕਿਹੜੇ ਚੰਗੇ ਕੰਮ ਕਰ ਸਕੋਗੇ?
ਕਹਾਉਤਾਂ 27:11) ਤੁਸੀਂ ਯਹੋਵਾਹ ਨੂੰ “ਹਰ ਤਰ੍ਹਾਂ ਨਾਲ ਖੁਸ਼” ਵੀ ਕਰ ਸਕਦੇ ਹੋ ਕਿਉਂਕਿ ਉਹ ਤੁਹਾਡੀਆਂ ਕਮੀਆਂ ਤੇ ਕਮਜ਼ੋਰੀਆਂ ਨੂੰ ਸਮਝਦਾ ਹੈ। (ਕੁਲੁੱਸੀਆਂ 1:9, 10, ਨਵਾਂ ਅਨੁਵਾਦ) ਅਤੇ ਜਿਉਂ-ਜਿਉਂ ਤੁਸੀਂ ਆਪਣੇ ਪਿਆਰੇ ਪਿਤਾ ਦੀ ਨਕਲ ਕਰ ਕੇ ਆਪਣੇ ਅੰਦਰ ਸਦਗੁਣ ਪੈਦਾ ਕਰਦੇ ਰਹੋਗੇ, ਤਾਂ ਤੁਹਾਨੂੰ ਇਕ ਹੋਰ ਵੱਡੀ ਬਰਕਤ ਮਿਲੇਗੀ। ਤੁਸੀਂ ਪਰਮੇਸ਼ੁਰ ਤੋਂ ਅਲੱਗ ਹੋਈ ਇਸ ਹਨੇਰੀ ਦੁਨੀਆਂ ਵਿਚ ਚਾਨਣ ਵਾਂਗ ਚਮਕੋਗੇ। (ਮੱਤੀ 5:1, 2, 14) ਤੁਹਾਡੇ ਕੋਲ ਧਰਤੀ ਉੱਤੇ ਯਹੋਵਾਹ ਦੀ ਸ਼ਾਨਦਾਰ ਸ਼ਖ਼ਸੀਅਤ ਦੀ ਮਸ਼ਹੂਰੀ ਕਰਨ ਦਾ ਮੌਕਾ ਹੈ। ਇਹ ਕਿੰਨਾ ਵੱਡਾ ਸਨਮਾਨ ਹੈ!
20 ਤੁਸੀਂ ਆਪਣੇ ਸਵਰਗੀ ਪਿਤਾ ਦੇ ਜੀਅ ਨੂੰ ਪ੍ਰਸੰਨ ਕਰੋਗੇ। (“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”
21, 22. ਯਹੋਵਾਹ ਨਾਲ ਪਿਆਰ ਕਰਨ ਵਾਲੇ ਲੋਕ ਕਿਹੜਾ ਲੰਮਾ ਸਫ਼ਰ ਕਰਦੇ ਰਹਿਣਗੇ?
21 ਯਾਕੂਬ 4:8 ਵਿਚ ਦਰਜ ਕੀਤੀ ਗਈ ਸਲਾਹ ਸਿਰਫ਼ ਇਕ ਮੰਜ਼ਲ ਨਹੀਂ ਹੈ। ਇਹ ਇਕ ਲੰਮਾ ਸਫ਼ਰ ਹੈ। ਜਦ ਤਕ ਅਸੀਂ ਵਫ਼ਾਦਾਰ ਰਹਾਂਗੇ, ਤਦ ਤਕ ਇਹ ਸਫ਼ਰ ਚੱਲਦਾ ਰਹੇਗਾ। ਅਸੀਂ ਯਹੋਵਾਹ ਦੇ ਹੋਰ ਤੇ ਹੋਰ ਨੇੜੇ ਹੁੰਦੇ ਜਾਵਾਂਗੇ। ਆਖ਼ਰਕਾਰ, ਅਸੀਂ ਹਮੇਸ਼ਾ ਉਸ ਬਾਰੇ ਨਵੀਆਂ ਗੱਲਾਂ ਸਿੱਖਦੇ ਰਹਾਂਗੇ। ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਇਸ ਕਿਤਾਬ ਨੇ ਸਾਨੂੰ ਯਹੋਵਾਹ ਬਾਰੇ ਸਭ ਕੁਝ ਸਿਖਾ ਦਿੱਤਾ ਹੈ। ਅਸੀਂ ਤਾਂ ਆਪਣੇ ਪਰਮੇਸ਼ੁਰ ਬਾਰੇ ਬਾਈਬਲ ਵਿਚ ਜੋ ਗੱਲਾਂ ਦੱਸੀਆਂ ਗਈਆਂ ਹਨ ਅਜੇ ਸਿੱਖਣੀਆਂ ਸ਼ੁਰੂ ਹੀ ਕੀਤੀਆਂ ਹਨ! ਅਤੇ ਬਾਈਬਲ ਵਿਚ ਯਹੋਵਾਹ ਬਾਰੇ ਸਭ ਕੁਝ ਨਹੀਂ ਦੱਸਿਆ ਗਿਆ। ਯੂਹੰਨਾ ਰਸੂਲ ਮੰਨਦਾ ਸੀ ਕਿ ਯਿਸੂ ਨੇ ਧਰਤੀ ਤੇ ਹੁੰਦੇ ਹੋਏ ਜੋ ਕੁਝ ਕੀਤਾ ਸੀ, ਜੇ ਉਹ ਲਿਖਿਆ ਜਾਵੇ, ਤਾਂ “ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!” (ਯੂਹੰਨਾ 21:25) ਜੇ ਪੁੱਤਰ ਬਾਰੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, ਤਾਂ ਇਹ ਗੱਲ ਪਿਤਾ ਬਾਰੇ ਹੋਰ ਵੀ ਸੱਚ ਹੈ!
22 ਯਹੋਵਾਹ ਬਾਰੇ ਸਭ ਕੁਝ ਸਿੱਖਣ ਵਾਸਤੇ ਹਮੇਸ਼ਾ ਦੀ ਜ਼ਿੰਦਗੀ ਵੀ ਕਾਫ਼ੀ ਨਹੀਂ ਹੈ। (ਉਪਦੇਸ਼ਕ ਦੀ ਪੋਥੀ 3:11) ਖ਼ੈਰ ਭਵਿੱਖ ਵਿਚ ਅਸੀਂ ਕੀ ਕਰ ਸਕਾਂਗੇ? ਅਰਬਾਂ-ਖਰਬਾਂ ਸਾਲ ਜ਼ਿੰਦਾ ਰਹਿਣ ਤੋਂ ਬਾਅਦ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਅੱਜ ਨਾਲੋਂ ਕਿਤੇ ਜ਼ਿਆਦਾ ਜਾਣਦੇ ਹੋਵਾਂਗੇ। ਪਰ ਫਿਰ ਵੀ ਅਸੀਂ ਮਹਿਸੂਸ ਕਰਾਂਗੇ ਕਿ ਅਜੇ ਹੋਰ ਬਹੁਤ ਕੁਝ ਸਿੱਖਣਾ ਬਾਕੀ ਹੈ। ਅਸੀਂ ਉਸ ਬਾਰੇ ਹੋਰ ਸਿੱਖਣਾ ਚਾਹਾਂਗੇ ਕਿਉਂਕਿ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਾਂਗੇ। ਉਸ ਨੇ ਗੀਤ ਵਿਚ ਕਿਹਾ ਸੀ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।” (ਜ਼ਬੂਰਾਂ ਦੀ ਪੋਥੀ 73:28) ਹਮੇਸ਼ਾ ਦੀ ਜ਼ਿੰਦਗੀ ਕਿੰਨੀ ਮਕਸਦ-ਭਰੀ ਤੇ ਸੋਹਣੀ ਹੋਵੇਗੀ, ਇਸ ਬਾਰੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਯਹੋਵਾਹ ਦੇ ਨੇੜੇ ਰਹਿਣਾ ਜ਼ਿੰਦਗੀ ਦਾ ਮੁੱਖ ਉਦੇਸ਼ ਹੋਵੇਗਾ।
23. ਤੁਹਾਨੂੰ ਕੀ ਕਰਨ ਲਈ ਉਤਸ਼ਾਹ ਮਿਲਿਆ ਹੈ?
23 ਆਓ ਆਪਾਂ ਯਹੋਵਾਹ ਦੇ ਪਿਆਰ ਦੇ ਵੱਟੇ ਉਸ ਨਾਲ ਆਪਣੇ ਸਾਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਪਿਆਰ ਕਰੀਏ। (ਮਰਕੁਸ 12:29, 30) ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਉਸ ਨਾਲ ਪਿਆਰ ਕਰਦੇ ਹੋਏ ਵਫ਼ਾਦਾਰ ਰਹੋਗੇ। ਤੁਹਾਡੇ ਹਰ ਛੋਟੇ-ਵੱਡੇ ਫ਼ੈਸਲੇ ਤੋਂ ਹਮੇਸ਼ਾ ਇਕ ਗੱਲ ਜ਼ਾਹਰ ਹੋਵੇ ਕਿ ਤੁਸੀਂ ਆਪਣੇ ਸਵਰਗੀ ਪਿਤਾ ਨਾਲ ਗੂੜ੍ਹੀ ਦੋਸਤੀ ਕਰਨੀ ਚਾਹੁੰਦੇ ਹੋ। ਸਾਡੀ ਇਹ ਵੀ ਦੁਆ ਹੈ ਕਿ ਤੁਸੀਂ ਹਮੇਸ਼ਾ ਲਈ ਯਹੋਵਾਹ ਦੇ ਨੇੜੇ ਰਹੋਗੇ ਅਤੇ ਉਹ ਤੁਹਾਡੇ ਨੇੜੇ ਰਹੇਗਾ!