ਅੱਠਵਾਂ ਅਧਿਆਇ
ਯਹੋਵਾਹ ਕੋਲ ‘ਸੱਭੋ ਕੁਝ ਨਵਾਂ ਬਣਾਉਣ’ ਦੀ ਸ਼ਕਤੀ ਹੈ
1, 2. ਇਨਸਾਨਾਂ ਨੂੰ ਕਿਨ੍ਹਾਂ ਚੀਜ਼ਾਂ ਦਾ ਘਾਟਾ ਸਹਿਣਾ ਪੈਂਦਾ ਹੈ ਅਤੇ ਇਸ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਂਦਾ ਹੈ?
ਜਦ ਕਿਸੇ ਨਿਆਣੇ ਦਾ ਮਨਪਸੰਦ ਖਿਡੌਣਾ ਗੁਆਚ ਜਾਂ ਟੁੱਟ ਜਾਂਦਾ ਹੈ, ਤਾਂ ਉਹ ਅੱਥਰੂ ਕੇਰ-ਕੇਰ ਕੇ ਰੋਣਾ ਸ਼ੁਰੂ ਕਰ ਦਿੰਦਾ ਹੈ। ਸਾਡੇ ਕੋਲੋਂ ਉਸ ਦੇ ਅੱਥਰੂ ਦੇਖੇ ਨਹੀਂ ਜਾਂਦੇ। ਪਰ ਜੇ ਉਸ ਨਿਆਣੇ ਦਾ ਪਿਤਾ ਉਸ ਖਿਡੌਣੇ ਨੂੰ ਦੁਬਾਰਾ ਜੋੜ ਦੇਵੇ ਜਾਂ ਲੱਭ ਲਵੇ, ਤਾਂ ਉਸ ਨਿਆਣੇ ਦਾ ਚਿਹਰਾ ਖਿੜ ਉੱਠਦਾ ਹੈ। ਉਸ ਦੇ ਪਿਤਾ ਲਈ ਇਹ ਸ਼ਾਇਦ ਮਾਮੂਲੀ ਜਿਹੀ ਗੱਲ ਹੋਵੇ। ਪਰ ਉਸ ਮੁਸਕਰਾ ਰਹੇ ਨਿਆਣੇ ਲਈ ਇਹ ਜਾਦੂ ਹੈ। ਉਸ ਲਈ ਜੋ ਚੀਜ਼ ਹਮੇਸ਼ਾ ਲਈ ਗੁਆਚ ਗਈ ਸੀ, ਹੁਣ ਵਾਪਸ ਮਿਲ ਗਈ!
2 ਜ਼ਰਾ ਸੋਚੋ ਸਾਡਾ ਪਿਆਰਾ ਪਿਤਾ ਸਾਡੇ ਵਾਸਤੇ ਕੀ ਕਰ ਸਕਦਾ ਹੈ। ਉਹ ਆਪਣੇ ਜ਼ਮੀਨੀ ਬੱਚਿਆਂ ਲਈ ਉਹ ਚੀਜ਼ ਵਾਪਸ ਲਿਆ ਸਕਦਾ ਹੈ ਜੋ ਉਨ੍ਹਾਂ ਦੇ ਲਈ ਹਮੇਸ਼ਾ ਵਾਸਤੇ ਗੁਆਚ ਗਈ ਹੋਵੇ। ਅਸੀਂ ਇੱਥੇ ਖਿਡੌਣਿਆਂ ਦੀ ਗੱਲ ਨਹੀਂ ਕਰ ਰਹੇ। ਇਨ੍ਹਾਂ ‘ਅੰਤ ਦਿਆਂ ਭੈੜਿਆਂ ਸਮਿਆਂ’ ਵਿਚ ਸਾਨੂੰ ਵੱਡੇ-ਵੱਡੇ ਨੁਕਸਾਨ ਜਰਨੇ ਪੈਂਦੇ ਹਨ। (2 ਤਿਮੋਥਿਉਸ 3:1-5) ਲੋਕਾਂ ਨੂੰ ਆਪਣੀਆਂ ਅਜ਼ੀਜ਼ ਚੀਜ਼ਾਂ ਹੱਥੋਂ ਨਿਕਲ ਜਾਣ ਦਾ ਡਰ ਰਹਿੰਦਾ ਹੈ ਜਿਵੇਂ ਕਿ ਘਰ, ਜਾਇਦਾਦ, ਨੌਕਰੀ ਅਤੇ ਸਿਹਤ ਵਗੈਰਾ। ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਕਈ ਕਿਸਮ ਦੇ ਪਸ਼ੂ-ਪੰਛੀ ਅਲੋਪ ਹੁੰਦੇ ਦੇਖ ਕੇ ਵੀ ਸ਼ਾਇਦ ਸਾਡਾ ਦਿਲ ਘਬਰਾਉਣ ਲੱਗੇ। ਪਰ ਜਦ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਸਾਨੂੰ ਬਹੁਤ ਹੀ ਦੁੱਖ ਹੁੰਦਾ ਹੈ। ਅਸੀਂ ਉਸ ਦਾ ਘਾਟਾ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਹੋਰ ਨਹੀਂ ਸਹਾਰ ਸਕਦੇ।—2 ਸਮੂਏਲ 18:33.
3. ਰਸੂਲਾਂ ਦੇ ਕਰਤੱਬ 3:21 ਵਿਚ ਸਾਨੂੰ ਦਿਲਾਸਾ ਦੇਣ ਵਾਲੀ ਕਿਹੜੀ ਗੱਲ ਦੱਸੀ ਗਈ ਹੈ ਅਤੇ ਯਹੋਵਾਹ ਇਸ ਨੂੰ ਕਿਸ ਦੇ ਜ਼ਰੀਏ ਪੂਰਾ ਕਰੇਗਾ?
3 ਯਹੋਵਾਹ ਦੀ ਨਵਾਂ ਬਣਾਉਣ ਦੀ ਸ਼ਕਤੀ ਬਾਰੇ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ! ਅਸੀਂ ਅੱਗੇ ਦੇਖਾਂਗੇ ਕਿ ਯਹੋਵਾਹ ਆਪਣੇ ਜ਼ਮੀਨੀ ਬੱਚਿਆਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਦੀਆਂ ਬਣਾ ਸਕਦਾ ਹੈ ਜਿਸ ਤਰ੍ਹਾਂ ਉਹ ਪਹਿਲਾਂ ਸਨ। ਦਰਅਸਲ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ‘ਸਾਰੀਆਂ ਚੀਜ਼ਾਂ ਦਾ ਸੁਧਾਰ’ ਕਰਨਾ ਚਾਹੁੰਦਾ ਹੈ। (ਰਸੂਲਾਂ ਦੇ ਕਰਤੱਬ 3:21) ਇਹ ਕਰਨ ਲਈ ਯਹੋਵਾਹ ਆਪਣੇ ਪੁੱਤਰ ਯਿਸੂ ਮਸੀਹ ਅਧੀਨ ਮਸੀਹਾਈ ਰਾਜ ਨੂੰ ਵਰਤੇਗਾ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਹ ਰਾਜ 1914 ਵਿਚ ਸਥਾਪਿਤ ਕੀਤਾ ਗਿਆ ਸੀ। * (ਮੱਤੀ 24:3-14) ਇਹ ਰਾਜ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਠੀਕ ਕਰੇਗਾ? ਆਓ ਆਪਾਂ ਯਹੋਵਾਹ ਦੇ ਕੁਝ ਮਹਾਨ ਕੰਮਾਂ ਵੱਲ ਧਿਆਨ ਦੇਈਏ। ਇਕ ਕੰਮ ਨੂੰ ਅਸੀਂ ਅੱਜ ਦੇਖ ਸਕਦੇ ਹਾਂ ਅਤੇ ਉਸ ਵਿਚ ਹਿੱਸਾ ਵੀ ਲੈ ਸਕਦੇ ਹਾਂ। ਦੂਸਰੇ ਕੰਮ ਭਵਿੱਖ ਵਿਚ ਵੱਡੇ ਦਰਜੇ ਤੇ ਕੀਤੇ ਜਾਣਗੇ।
ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕੀਤੀ ਗਈ
4, 5. ਯਹੋਵਾਹ ਦੇ ਲੋਕਾਂ ਨੂੰ 607 ਸਾ.ਯੁ.ਪੂ. ਵਿਚ ਕੀ ਹੋਇਆ ਸੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀ ਉਮੀਦ ਦਿੱਤੀ ਸੀ?
4 ਸ਼ੁੱਧ ਭਗਤੀ ਤਾਂ ਯਹੋਵਾਹ ਪਹਿਲਾਂ ਹੀ ਦੁਬਾਰਾ ਸ਼ੁਰੂ ਕਰ ਚੁੱਕਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਆਓ ਆਪਾਂ ਯਹੂਦਾਹ ਦੇ ਰਾਜ ਦੇ ਇਤਿਹਾਸ ਬਾਰੇ ਗੱਲ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਦੇਖ ਸਕਾਂਗੇ ਕਿ ਯਹੋਵਾਹ ਨੇ ਸਭ ਕੁਝ ਨਵਾਂ ਬਣਾਉਣ ਦੀ ਆਪਣੀ ਸ਼ਕਤੀ ਕੀ-ਕੀ ਕਰਨ ਲਈ ਵਰਤੀ ਸੀ।—ਰੋਮੀਆਂ 15:4.
5 ਅਸੀਂ ਤਾਂ ਸੋਚ ਵੀ ਨਹੀਂ ਸਕਦੇ ਕਿ ਵਫ਼ਾਦਾਰ ਯਹੂਦੀਆਂ ਨੂੰ ਕਿਸ ਤਰ੍ਹਾਂ ਲੱਗਾ ਹੋਣਾ ਜਦ 607 ਸਾ.ਯੁ.ਪੂ. ਵਿਚ ਯਰੂਸ਼ਲਮ ਤਬਾਹ ਕੀਤਾ ਗਿਆ ਸੀ। ਉਨ੍ਹਾਂ ਦਾ ਪਿਆਰਾ ਸ਼ਹਿਰ ਭਸਮ ਹੋ ਗਿਆ ਸੀ ਅਤੇ ਉਸ ਦੀਆਂ ਕੰਧਾਂ ਚਕਨਾਚੂਰ ਕਰ ਦਿੱਤੀਆਂ ਗਈਆਂ ਸਨ। ਪਰ ਇਸ ਤੋਂ ਵੀ ਮਾੜੀ ਗੱਲ ਇਹ ਸੀ ਕਿ ਸੁਲੇਮਾਨ ਦੁਆਰਾ ਬਣਾਈ ਗਈ ਸ਼ਾਨਦਾਰ ਹੈਕਲ ਦਾ ਸੱਤਿਆਨਾਸ ਕਰ ਦਿੱਤਾ ਗਿਆ ਸੀ ਜੋ ਸਾਰੀ ਧਰਤੀ ਉੱਤੇ ਯਹੋਵਾਹ ਦੀ ਭਗਤੀ ਦਾ ਕੇਂਦਰ ਸੀ। (ਜ਼ਬੂਰਾਂ ਦੀ ਪੋਥੀ 79:1) ਬਰਬਾਦੀ ਤੋਂ ਬਚਣ ਵਾਲੇ ਯਹੂਦੀ ਬਾਬਲ ਵਿਚ ਗ਼ੁਲਾਮ ਬਣਾ ਕੇ ਲੈ ਜਾਏ ਗਏ ਸਨ ਅਤੇ ਉਨ੍ਹਾਂ ਦੇ ਵਿਰਾਨ ਪਏ ਵਤਨ ਵਿਚ ਜੰਗਲੀ ਜਾਨਵਰਾਂ ਨੇ ਡੇਰਾ ਲਾਇਆ ਹੋਇਆ ਸੀ। (ਯਿਰਮਿਯਾਹ 9:11) ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਸਭ ਕੁਝ ਹੱਥੋਂ ਨਿਕਲ ਗਿਆ ਲੱਗਦਾ ਸੀ। (ਜ਼ਬੂਰਾਂ ਦੀ ਪੋਥੀ 137:1) ਪਰ ਯਹੋਵਾਹ ਨੇ ਬਹੁਤ ਚਿਰ ਪਹਿਲਾਂ ਇਸ ਬਰਬਾਦੀ ਬਾਰੇ ਦੱਸਿਆ ਸੀ ਅਤੇ ਉਸ ਨੇ ਇਹ ਉਮੀਦ ਵੀ ਦਿੱਤੀ ਸੀ ਕਿ ਯਹੂਦੀ ਆਪਣੇ ਦੇਸ਼ ਵਾਪਸ ਮੁੜਨਗੇ।
6-8. (ੳ) ਇਬਰਾਨੀ ਨਬੀਆਂ ਨੇ ਵਾਰ-ਵਾਰ ਕਿਸ ਵਿਸ਼ੇ ਉੱਤੇ ਲਿਖਿਆ ਸੀ ਅਤੇ ਇਨ੍ਹਾਂ ਭਵਿੱਖਬਾਣੀਆਂ ਦੀ ਪਹਿਲੀ ਪੂਰਤੀ ਕਿਸ ਤਰ੍ਹਾਂ ਹੋਈ ਸੀ? (ਅ) ਆਧੁਨਿਕ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕਈ ਭਵਿੱਖਬਾਣੀਆਂ ਦੀ ਪੂਰਤੀ ਕਿਸ ਤਰ੍ਹਾਂ ਦੇਖੀ ਹੈ?
* ਉਨ੍ਹਾਂ ਰਾਹੀਂ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਯਹੂਦਾਹ ਫਿਰ ਤੋਂ ਹਰਿਆ-ਭਰਿਆ ਹੋ ਜਾਵੇਗਾ ਜਿੱਥੇ ਨਾ ਜੰਗਲੀ ਜਾਨਵਰਾਂ ਦਾ ਤੇ ਨਾ ਹੀ ਦੁਸ਼ਮਣਾਂ ਦਾ ਖ਼ਤਰਾ ਹੋਵੇਗਾ। ਯਹੋਵਾਹ ਨੇ ਕਿਹਾ ਸੀ ਕਿ ਉਹ ਯਹੂਦਾਹ ਨੂੰ ਫਿਰਦੌਸ ਵਾਂਗ ਸੋਹਣਾ ਬਣਾ ਦੇਵੇਗਾ! (ਯਸਾਯਾਹ 65:25; ਹਿਜ਼ਕੀਏਲ 34:25; 36:35) ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਯਹੋਵਾਹ ਦੀ ਹੈਕਲ ਫਿਰ ਉਸਾਰੀ ਜਾਣੀ ਸੀ ਅਤੇ ਸ਼ੁੱਧ ਭਗਤੀ ਸ਼ੁਰੂ ਕੀਤੀ ਜਾਣੀ ਸੀ। (ਮੀਕਾਹ 4:1-5) ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਦੀ ਆਸ ਵਿਚ ਯਹੂਦੀ ਬਾਬਲ ਵਿਚ ਆਪਣੀ 70 ਸਾਲਾਂ ਦੀ ਗ਼ੁਲਾਮੀ ਦੀ ਜ਼ਿੰਦਗੀ ਕੱਟ ਸਕੇ ਸਨ।
6 ਦਰਅਸਲ ਇਬਰਾਨੀ ਨਬੀਆਂ ਨੇ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕਰਨ ਬਾਰੇ ਵਾਰ-ਵਾਰ ਲਿਖਿਆ ਸੀ।7 ਫਿਰ ਘਰ ਮੁੜਨ ਦੀ ਘੜੀ ਆ ਹੀ ਗਈ। ਬਾਬਲ ਤੋਂ ਆਜ਼ਾਦ ਹੋ ਕੇ ਯਹੂਦੀ ਯਰੂਸ਼ਲਮ ਵਾਪਸ ਪਹੁੰਚੇ ਅਤੇ ਉਨ੍ਹਾਂ ਨੇ ਯਹੋਵਾਹ ਦੀ ਹੈਕਲ ਨੂੰ ਮੁੜ ਉਸਾਰਿਆ। (ਅਜ਼ਰਾ 1:1, 2) ਜਿੰਨੀ ਦੇਰ ਉਹ ਸ਼ੁੱਧ ਭਗਤੀ ਕਰਦੇ ਰਹੇ, ਯਹੋਵਾਹ ਨੇ ਉਨ੍ਹਾਂ ਉੱਤੇ ਮਹਿਰਬਾਨੀਆਂ ਕੀਤੀਆਂ ਅਤੇ ਉਨ੍ਹਾਂ ਦੀ ਜ਼ਮੀਨ ਹਰੀ-ਭਰੀ ਰਹੀ। ਉਸ ਨੇ ਉਨ੍ਹਾਂ ਦੇ ਦੁਸ਼ਮਣਾਂ ਤੋਂ ਅਤੇ ਉਨ੍ਹਾਂ ਜਾਨਵਰਾਂ ਤੋਂ ਉਨ੍ਹਾਂ ਨੂੰ ਬਚਾਇਆ ਜੋ ਵਰ੍ਹਿਆਂ ਤੋਂ ਉਨ੍ਹਾਂ ਦੇ ਦੇਸ਼ ਵਿਚ ਵਸੇ ਹੋਏ ਸਨ। ਯਹੋਵਾਹ ਦੀਆਂ ਇਨ੍ਹਾਂ ਬਰਕਤਾਂ ਨੇ ਉਨ੍ਹਾਂ ਦੇ ਜੀ ਨੂੰ ਕਿੰਨਾ ਖ਼ੁਸ਼ ਕੀਤਾ ਹੋਣਾ! ਪਰ ਇਹ ਸਭ ਕੁਝ ਤਾਂ ਉਨ੍ਹਾਂ ਭਵਿੱਖਬਾਣੀਆਂ ਦੀ ਪਹਿਲੀ ਪੂਰਤੀ ਹੀ ਸੀ। ਇਕ ਵੱਡੀ ਪੂਰਤੀ ਅਜੇ ਹੋਣ ਵਾਲੀ ਸੀ ਜੋ “ਆਖਰੀ ਦਿਨਾਂ ਦੇ ਵਿੱਚ” ਯਾਨੀ ਸਾਡੇ ਸਮੇਂ ਵਿਚ ਹੋਣੀ ਸੀ ਜਦੋਂ ਦਾਊਦ ਬਾਦਸ਼ਾਹ ਦੇ ਵਾਅਦਾ ਕੀਤੇ ਹੋਏ ਵਾਰਸ ਨੇ ਗੱਦੀ ਉੱਤੇ ਬੈਠਣਾ ਸੀ।—ਯਸਾਯਾਹ 2:2-4; 9:6, 7.
8 ਯਿਸੂ ਨੇ 1914 ਵਿਚ ਸਵਰਗੀ ਰਾਜ ਦਾ ਰਾਜਾ ਬਣਨ ਤੋਂ ਥੋੜ੍ਹੇ ਸਮੇਂ ਬਾਅਦ ਧਰਤੀ ਉੱਤੇ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਦੀਆਂ ਰੂਹਾਨੀ ਲੋੜਾਂ ਵੱਲ ਧਿਆਨ ਦਿੱਤਾ। ਫ਼ਾਰਸੀ ਵਿਜੇਤਾ ਖੋਰਸ ਵਾਂਗ ਯਿਸੂ ਨੇ ਰੂਹਾਨੀ ਯਹੂਦੀਆਂ ਦੇ ਬਕੀਏ ਨੂੰ ਆਜ਼ਾਦ ਕੀਤਾ ਸੀ। ਠੀਕ ਜਿਵੇਂ ਖੋਰਸ ਨੇ 537 ਸਾ.ਯੁ.ਪੂ. ਵਿਚ ਯਹੂਦੀਆਂ ਨੂੰ ਬਾਬਲ ਤੋਂ ਆਜ਼ਾਦ ਕੀਤਾ ਸੀ, ਇਸੇ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਧੁਨਿਕ ਬਾਬੁਲ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਪ੍ਰਭਾਵ ਤੋਂ ਆਜ਼ਾਦ ਕੀਤਾ ਹੈ। (ਰੋਮੀਆਂ 2:29; ਪਰਕਾਸ਼ ਦੀ ਪੋਥੀ 18:1-5) ਸਾਲ 1919 ਤੋਂ ਸ਼ੁੱਧ ਭਗਤੀ ਨੂੰ ਸੱਚੇ ਮਸੀਹੀ ਆਪਣੀਆਂ ਜ਼ਿੰਦਗੀਆਂ ਵਿਚ ਦੁਬਾਰਾ ਪਹਿਲ ਦੇਣ ਲੱਗੇ। (ਮਲਾਕੀ 3:1-5) ਉਸ ਸਮੇਂ ਤੋਂ ਹੀ ਯਹੋਵਾਹ ਦੇ ਲੋਕ ਰੂਹਾਨੀ ਹੈਕਲ ਵਿਚ ਭਗਤੀ ਕਰਦੇ ਆਏ ਹਨ ਜੋ ਸ਼ੁੱਧ ਭਗਤੀ ਕਰਨ ਲਈ ਪਰਮੇਸ਼ੁਰ ਦਾ ਪ੍ਰਬੰਧ ਹੈ। ਸਾਡੇ ਵਾਸਤੇ ਇਹ ਪ੍ਰਬੰਧ ਕਿਉਂ ਜ਼ਰੂਰੀ ਹੈ?
ਰੂਹਾਨੀ ਸੁਧਾਰ ਜ਼ਰੂਰੀ ਕਿਉਂ ਹੈ?
9. ਰਸੂਲਾਂ ਦੇ ਸਮੇਂ ਤੋਂ ਬਾਅਦ ਈਸਾਈ-ਜਗਤ ਦੇ ਗਿਰਜਿਆਂ ਨੇ ਪਰਮੇਸ਼ੁਰ ਦੀ ਭਗਤੀ ਨਾਲ ਕੀ ਕੀਤਾ ਸੀ, ਪਰ ਸਾਡੇ ਸਮੇਂ ਵਿਚ ਯਹੋਵਾਹ ਨੇ ਕੀ ਕੀਤਾ ਹੈ?
9 ਇਤਿਹਾਸ ਵੱਲ ਜ਼ਰਾ ਧਿਆਨ ਦਿਓ। ਪਹਿਲੀ ਸਦੀ ਦੇ ਮਸੀਹੀ ਬਹੁਤ ਸਾਰੀਆਂ ਰੂਹਾਨੀ ਬਰਕਤਾਂ ਦਾ ਆਨੰਦ ਮਾਣਦੇ ਸਨ। ਪਰ ਯਿਸੂ ਅਤੇ ਉਸ ਦੇ ਰਸੂਲਾਂ ਨੇ ਦੱਸਿਆ ਸੀ ਕਿ ਸ਼ੁੱਧ ਭਗਤੀ ਮਲੀਨ ਹੋ ਕੇ ਖ਼ਤਮ ਹੋ ਜਾਵੇਗੀ। (ਮੱਤੀ 13:24-30; ਰਸੂਲਾਂ ਦੇ ਕਰਤੱਬ 20:29, 30) ਰਸੂਲਾਂ ਦੇ ਸਮੇਂ ਤੋਂ ਬਾਅਦ ਈਸਾਈ-ਜਗਤ ਦਾ ਜਨਮ ਹੋ ਗਿਆ। ਉਸ ਦੇ ਪਾਦਰੀਆਂ ਨੇ ਦੂਸਰੇ ਧਰਮਾਂ ਦੀਆਂ ਸਿੱਖਿਆਵਾਂ ਤੇ ਰੀਤਾਂ ਅਪਣਾ ਲਈਆਂ। ਉਨ੍ਹਾਂ ਨੇ ਇਹ ਸਿਖਾਉਣਾ ਸ਼ੁਰੂ ਕਰ ਦਿੱਤਾ ਕਿ ਪਰਮੇਸ਼ੁਰ ਤ੍ਰਿਏਕ ਹੈ, ਲੋਕ ਪਾਦਰੀਆਂ ਕੋਲ ਜਾ ਕੇ ਆਪਣੇ ਗੁਨਾਹ ਦਾ ਇਕਬਾਲ ਕਰਨ ਅਤੇ ਯਹੋਵਾਹ ਦੀ ਬਜਾਇ ਮਰਿਯਮ ਅਤੇ ਹੋਰਨਾਂ “ਸੰਤਾਂ” ਨੂੰ ਪ੍ਰਾਰਥਨਾ ਕਰਨ। ਇਸ ਤਰ੍ਹਾਂ ਸਿਖਾ ਕੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਲੋਕਾਂ ਤੋਂ ਦੂਰ ਕਰ ਦਿੱਤਾ। ਇੰਨੀਆਂ ਸਦੀਆਂ ਤਕ ਭਗਤੀ ਦੇ ਮਲੀਨ ਰਹਿਣ ਤੋਂ ਬਾਅਦ ਯਹੋਵਾਹ ਨੇ ਕੀ ਕੀਤਾ ਹੈ? ਇਹ ਸੰਸਾਰ ਝੂਠੀਆਂ ਸਿੱਖਿਆਵਾਂ ਅਤੇ ਅਧਰਮੀ ਕੰਮਾਂ-ਕਾਰਾਂ ਨਾਲ ਭਰਪੂਰ ਹੈ, ਪਰ ਯਹੋਵਾਹ ਨੇ ਇਨ੍ਹਾਂ ਦੇ ਹੁੰਦੇ ਹੋਇਆਂ ਦਖ਼ਲ ਦੇ ਕੇ ਸ਼ੁੱਧ ਭਗਤੀ ਨੂੰ ਦੁਬਾਰਾ ਸ਼ੁਰੂ ਕੀਤਾ ਹੈ! ਵਧਾ-ਚੜ੍ਹਾ ਕੇ ਦੱਸਣ ਤੋਂ ਬਿਨਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਮੇਂ ਵਿਚ ਕੀਤੇ ਗਏ ਇਹ ਸੁਧਾਰ ਸਭ ਤੋਂ ਮਹੱਤਵਪੂਰਣ ਹਨ।
10, 11. (ੳ) ਰੂਹਾਨੀ ਫਿਰਦੌਸ ਵਿਚ ਕਿਹੜੀਆਂ ਦੋ ਗੱਲਾਂ ਸ਼ਾਮਲ ਹਨ ਅਤੇ ਇਨ੍ਹਾਂ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ? (ਅ) ਯਹੋਵਾਹ ਨੇ ਰੂਹਾਨੀ ਫਿਰਦੌਸ ਵਿਚ ਕਿਹੋ ਜਿਹੇ ਲੋਕ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਅੱਗੇ ਕੀ ਦੇਖਣ ਦਾ ਸਨਮਾਨ ਹੈ?
10 ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸੱਚੇ ਮਸੀਹੀ ਅੱਜ ਰੂਹਾਨੀ ਫਿਰਦੌਸ ਵਿਚ ਵੱਸਦੇ ਹਨ। ਇਸ ਫਿਰਦੌਸ ਵਿਚ ਕੀ ਹੈ? ਮੂਲ ਰੂਪ ਵਿਚ ਇਸ ਵਿਚ ਦੋ ਗੱਲਾਂ ਹਨ। ਪਹਿਲੀ ਗੱਲ ਹੈ ਸੱਚੇ ਪਰਮੇਸ਼ੁਰ ਯਹੋਵਾਹ ਦੀ ਸ਼ੁੱਧ ਭਗਤੀ। ਉਸ ਨੇ ਸਾਨੂੰ ਅਜਿਹੀ ਭਗਤੀ ਕਰਨ ਦਾ ਮੌਕਾ ਦਿੱਤਾ ਹੈ ਜਿਸ ਵਿਚ ਨਾ ਕੋਈ ਮਲੀਨਤਾ ਹੈ ਤੇ ਨਾ ਕੋਈ ਝੂਠ। ਉਸ ਨੇ ਸਾਨੂੰ ਰੂਹਾਨੀ ਭੋਜਨ ਦਿੱਤਾ ਹੈ। ਇਸ ਦੀ ਮਦਦ ਨਾਲ ਅਸੀਂ ਆਪਣੇ ਸਵਰਗੀ ਪਿਤਾ ਬਾਰੇ ਸਿੱਖ ਸਕਦੇ ਹਾਂ, ਉਸ ਨੂੰ ਖ਼ੁਸ਼ ਕਰ ਸਕਦੇ ਹਾਂ ਅਤੇ ਉਸ ਦੇ ਨੇੜੇ ਰਹਿ ਸਕਦੇ ਹਾਂ। (ਯੂਹੰਨਾ 4:24) ਇਸ ਫਿਰਦੌਸ ਦੀ ਦੂਸਰੀ ਗੱਲ ਇਸ ਦੇ ਲੋਕ ਹਨ। ਯਸਾਯਾਹ ਦੀ ਭਵਿੱਖਬਾਣੀ ਦੇ ਮੁਤਾਬਕ “ਆਖਰੀ ਦਿਨਾਂ ਦੇ ਵਿੱਚ” ਯਹੋਵਾਹ ਨੇ ਆਪਣੇ ਲੋਕਾਂ ਨੂੰ ਸ਼ਾਂਤੀ ਨਾਲ ਜੀਉਣਾ ਸਿਖਾਇਆ ਹੈ। ਉਸ ਨੇ ਸਾਡੇ ਵਿੱਚੋਂ ਲੜਾਈਆਂ ਮਿਟਾ ਦਿੱਤੀਆਂ ਹਨ। ਸਾਡੇ ਪਾਪਾਂ ਦੇ ਬਾਵਜੂਦ ਉਹ ਸਾਨੂੰ “ਨਵੀਂ ਇਨਸਾਨੀਅਤ” ਪਹਿਨਣ ਵਿਚ ਮਦਦ ਦਿੰਦਾ ਹੈ। ਉਹ ਚੰਗੇ ਬਣਨ ਦੇ ਸਾਡੇ ਜਤਨਾਂ ਨੂੰ ਸਵੀਕਾਰ ਕਰਦਾ ਹੈ ਅਤੇ ਸਾਨੂੰ ਪਵਿੱਤਰ ਆਤਮਾ ਦਿੰਦਾ ਹੈ ਜਿਸ ਕਰਕੇ ਅਸੀਂ ਸੋਹਣੇ ਗੁਣ ਪੈਦਾ ਕਰ ਸਕਦੇ ਹਾਂ। (ਅਫ਼ਸੀਆਂ 4:22-24; ਗਲਾਤੀਆਂ 5:22, 23) ਜਦੋਂ ਅਸੀਂ ਪਵਿੱਤਰ ਆਤਮਾ ਦੀ ਮਦਦ ਨਾਲ ਕੰਮ ਕਰਦੇ ਹਾਂ, ਤਾਂ ਅਸੀਂ ਸੱਚ-ਮੁੱਚ ਰੂਹਾਨੀ ਫਿਰਦੌਸ ਦਾ ਹਿੱਸਾ ਬਣਦੇ ਹਾਂ।
11 ਯਹੋਵਾਹ ਨੇ ਇਸ ਰੂਹਾਨੀ ਫਿਰਦੌਸ ਵਿਚ ਆਪਣੇ ਮਨ-ਪਸੰਦ ਲੋਕ ਇਕੱਠੇ ਕੀਤੇ ਹਨ, ਅਜਿਹੇ ਅਮਨ-ਪਸੰਦ ਲੋਕ ਜੋ ਉਸ ਨਾਲ ਪਿਆਰ ਕਰਦੇ ਹਨ ਅਤੇ ਜੋ ਆਪਣੀ ਰੂਹਾਨੀ ਲੋੜ ਪਛਾਣਦੇ ਹਨ। (ਮੱਤੀ 5:3) ਅਜਿਹੇ ਲੋਕਾਂ ਸਾਮ੍ਹਣੇ ਇਕ ਹੋਰ ਵੀ ਸ਼ਾਨਦਾਰ ਸੁਧਾਰ ਦੇਖਣ ਦਾ ਵੱਡਾ ਸਨਮਾਨ ਹੈ ਯਾਨੀ ਧਰਤੀ ਉੱਤੇ ਸਾਰੀ ਇਨਸਾਨਜਾਤ ਦੀ ਜ਼ਿੰਦਗੀ ਦਾ ਸੁਧਾਰਿਆ ਜਾਣਾ।
“ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”
12, 13. (ੳ) ਸੁਧਾਰ ਬਾਰੇ ਭਵਿੱਖਬਾਣੀਆਂ ਦੀ ਹੋਰ ਕਿਹੜੀ ਪੂਰਤੀ ਹੋਵੇਗੀ? (ਅ) ਅਦਨ ਦੇ ਬਾਗ਼ ਵਿਚ ਯਹੋਵਾਹ ਦੇ ਮਕਸਦ ਬਾਰੇ ਕੀ ਦੱਸਿਆ ਗਿਆ ਸੀ ਅਤੇ ਇਸ ਤੋਂ ਸਾਨੂੰ ਚੰਗੇ ਭਵਿੱਖ ਦੀ ਉਮੀਦ ਕਿਉਂ ਮਿਲਦੀ ਹੈ?
12 ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸਿਰਫ਼ ਰੂਹਾਨੀ ਸੁਧਾਰ ਬਾਰੇ ਹੀ ਨਹੀਂ ਹਨ। ਮਿਸਾਲ ਲਈ ਯਸਾਯਾਹ ਨੇ ਉਸ ਸਮੇਂ ਬਾਰੇ ਲਿਖਿਆ ਸੀ ਜਦੋਂ ਰੋਗੀ, ਲੰਗੜੇ, ਅੰਨ੍ਹੇ ਤੇ ਬੋਲ਼ੇ ਚੰਗੇ ਕੀਤੇ ਜਾਣਗੇ ਅਤੇ ਮੌਤ ਵੀ ਹਮੇਸ਼ਾ ਵਾਸਤੇ ਖ਼ਤਮ ਕੀਤੀ ਜਾਵੇਗੀ। (ਯਸਾਯਾਹ 25:8; 35:1-7) ਪ੍ਰਾਚੀਨ ਇਸਰਾਏਲ ਵਿਚ ਇਨ੍ਹਾਂ ਭਵਿੱਖਬਾਣੀਆਂ ਦੀ ਸਿਰਫ਼ ਰੂਹਾਨੀ ਪੂਰਤੀ ਹੋਈ ਸੀ। ਅਸੀਂ ਇਸ ਸਮੇਂ ਵਿਚ ਵੀ ਇਨ੍ਹਾਂ ਵਾਅਦਿਆਂ ਦੀ ਰੂਹਾਨੀ ਪੂਰਤੀ ਦੇਖੀ ਹੈ, ਪਰ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਇਹ ਭਵਿੱਖ ਵਿਚ ਜਿਸਮਾਨੀ ਤੌਰ ਤੇ ਵੀ ਪੂਰੇ ਹੋਣਗੇ। ਇਹ ਸਾਨੂੰ ਕਿਸ ਤਰ੍ਹਾਂ ਪਤਾ ਹੈ?
13 ਅਦਨ ਦੇ ਬਾਗ਼ ਵਿਚ ਯਹੋਵਾਹ ਨੇ ਧਰਤੀ ਲਈ ਆਪਣਾ ਮਕਸਦ ਸਪੱਸ਼ਟ ਕੀਤਾ ਸੀ ਕਿ ਇਹ ਸੁਖੀ, ਸਿਹਤਮੰਦ ਅਤੇ ਪਿਆਰ ਨਾਲ ਰਹਿਣ ਵਾਲੇ ਲੋਕਾਂ ਨਾਲ ਭਰੀ ਜਾਵੇਗੀ। ਤੀਵੀਂ-ਆਦਮੀ ਨੇ ਧਰਤੀ ਅਤੇ ਇਸ ਉੱਤੇ ਰਹਿਣ ਵਾਲੇ ਬਾਕੀ ਦੇ ਜੀਵ-ਜੰਤੂਆਂ ਦੀ ਦੇਖ-ਭਾਲ ਕਰਨੀ ਸੀ ਅਤੇ ਪੂਰੀ ਧਰਤੀ ਨੂੰ ਫਿਰਦੌਸ ਬਣਾਉਣਾ ਸੀ। (ਉਤਪਤ 1:28) ਧਰਤੀ ਦੀ ਹਾਲਤ ਅੱਜ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਮਕਸਦ ਕਦੇ ਅਧੂਰੇ ਨਹੀਂ ਰਹਿੰਦੇ। (ਯਸਾਯਾਹ 55:10, 11) ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਰਾਜੇ ਵਜੋਂ ਯਿਸੂ ਇਸ ਧਰਤੀ ਨੂੰ ਫਿਰਦੌਸ ਬਣਾਵੇਗਾ।
14, 15. (ੳ) ਯਹੋਵਾਹ “ਸੱਭੋ ਕੁਝ ਨਵਾਂ” ਕਿਸ ਤਰ੍ਹਾਂ ਬਣਾਵੇਗਾ? (ਅ) ਫਿਰਦੌਸ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਅਤੇ ਤੁਹਾਨੂੰ ਇਸ ਬਾਰੇ ਕਿਹੜੀ ਗੱਲ ਸਭ ਤੋਂ ਜ਼ਿਆਦਾ ਅੱਛੀ ਲੱਗਦੀ ਹੈ?
ਪਰਕਾਸ਼ ਦੀ ਪੋਥੀ 21:5) ਇਸ ਗੱਲ ਦੇ ਮਤਲਬ ਤੇ ਗੌਰ ਕਰੋ। ਯਹੋਵਾਹ ਦੁਆਰਾ ਇਸ ਦੁਸ਼ਟ ਦੁਨੀਆਂ ਨੂੰ ਤਬਾਹ ਕੀਤੇ ਜਾਣ ਤੋਂ ਬਾਅਦ ਵੀ ‘ਨਵਾਂ ਅਕਾਸ਼ ਅਤੇ ਨਵੀਂ ਧਰਤੀ’ ਮੌਜੂਦ ਹੋਣਗੇ। ਇਸ ਦਾ ਮਤਲਬ ਹੈ ਕਿ ਅਕਾਸ਼ੋਂ ਇਕ ਨਵੀਂ ਸਰਕਾਰ ਧਰਤੀ ਦੇ ਨਵੇਂ ਸਮਾਜ ਉੱਤੇ ਰਾਜ ਕਰੇਗੀ ਜੋ ਯਹੋਵਾਹ ਨਾਲ ਪਿਆਰ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਵਾਲਿਆਂ ਦਾ ਬਣਿਆ ਹੋਵੇਗਾ। (2 ਪਤਰਸ 3:13) ਸ਼ਤਾਨ ਅਤੇ ਉਸ ਦੇ ਦੂਤ ਕੈਦ ਵਿਚ ਸੁੱਟੇ ਜਾਣਗੇ। (ਪਰਕਾਸ਼ ਦੀ ਪੋਥੀ 20:3) ਇੰਨੇ ਸਮੇਂ ਬਾਅਦ ਮਨੁੱਖਜਾਤ ਨੂੰ ਪਹਿਲੀ ਵਾਰ ਸ਼ਤਾਨ ਦੇ ਭੈੜੇ, ਘਿਣਾਉਣੇ ਅਤੇ ਹਾਨੀਕਾਰਕ ਪ੍ਰਭਾਵਾਂ ਤੋਂ ਆਰਾਮ ਮਿਲੇਗਾ। ਅਸੀਂ ਉਸ ਸਮੇਂ ਸੁੱਖ ਦਾ ਸਾਹ ਲਵਾਂਗੇ।
14 ਆਪਣੇ ਮਨ ਦੀਆਂ ਨਜ਼ਰਾਂ ਨਾਲ ਦੇਖੋ ਕਿ ਸਾਰੀ ਧਰਤੀ ਫਿਰਦੌਸ ਬਣ ਗਈ ਹੈ! ਉਸ ਸਮੇਂ ਬਾਰੇ ਯਹੋਵਾਹ ਕਹਿੰਦਾ ਹੈ: “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।” (15 ਆਖ਼ਰਕਾਰ ਉਹ ਸਮਾਂ ਆਵੇਗਾ ਜਦੋਂ ਅਸੀਂ ਇਸ ਸੁੰਦਰ ਧਰਤੀ ਦੀ ਦੇਖ-ਭਾਲ ਉਸ ਤਰ੍ਹਾਂ ਕਰ ਸਕਾਂਗੇ ਜਿਸ ਤਰ੍ਹਾਂ ਸਾਨੂੰ ਸ਼ੁਰੂ ਤੋਂ ਕਰਨੀ ਚਾਹੀਦੀ ਸੀ। ਧਰਤੀ ਵਿਚ ਕੁਦਰਤੀ ਤੌਰ ਤੇ ਆਪਣੇ ਆਪ ਨੂੰ ਠੀਕ ਕਰਨ ਦੀ ਸ਼ਕਤੀ ਹੈ। ਗੰਦੀਆਂ ਝੀਲਾਂ ਤੇ ਨਦੀਆਂ ਆਪਣੇ ਆਪ ਨੂੰ ਸਾਫ਼ ਕਰ ਸਕਦੀਆਂ ਹਨ ਜੇ ਉਨ੍ਹਾਂ ਵਿਚ ਗੰਦਗੀ ਸੁੱਟਣੀ ਬੰਦ ਕਰ ਦਿੱਤੀ ਜਾਵੇ। ਜੇ ਜੰਗ ਬੰਦ ਹੋ ਜਾਣ, ਤਾਂ ਤਬਾਹ ਹੋਈ ਜ਼ਮੀਨ ਵੀ ਆਪਣੇ ਆਪ ਮੁੜ ਹਰੀ-ਭਰੀ ਹੋ ਸਕਦੀ ਹੈ। ਉਸ ਸਮੇਂ ਧਰਤੀ ਨੂੰ ਅਦਨ ਵਰਗੇ ਸੁੰਦਰ ਬਾਗ਼ ਵਿਚ ਬਦਲਣ ਵਿਚ ਸਾਨੂੰ ਕਿੰਨਾ ਮਜ਼ਾ ਆਵੇਗਾ! ਅੰਨ੍ਹੇਵਾਹ ਜਾਨਵਰਾਂ ਅਤੇ ਪੇੜ-ਪੌਦਿਆਂ ਦਾ ਨਾਸ਼ ਕਰਨ ਦੀ ਬਜਾਇ ਲੋਕ ਧਰਤੀ ਦੀਆਂ ਸਾਰੀਆਂ ਜੀਉਂਦੀਆਂ ਚੀਜ਼ਾਂ ਨਾਲ ਸ਼ਾਂਤੀ ਨਾਲ ਰਹਿਣਗੇ। ਬੱਚਿਆਂ ਨੂੰ ਵੀ ਜੰਗਲੀ ਜਾਨਵਰਾਂ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ।—ਯਸਾਯਾਹ 9:6, 7; 11:1-9.
16. ਫਿਰਦੌਸ ਵਿਚ ਹਰੇਕ ਵਫ਼ਾਦਾਰ ਇਨਸਾਨ ਕੀ ਅਨੁਭਵ ਕਰੇਗਾ?
16 ਅਸੀਂ ਨਿੱਜੀ ਤੌਰ ਤੇ ਵੀ ਤੰਦਰੁਸਤੀ ਦਾ ਆਨੰਦ ਮਾਣਾਂਗੇ। ਆਰਮਾਗੇਡਨ ਤੋਂ ਬਚਣ ਵਾਲੇ ਲੋਕ ਦੁਨੀਆਂ ਭਰ ਵਿਚ ਕਰਾਮਾਤਾਂ ਦੇਖਣਗੇ। ਜਦ ਯਿਸੂ ਧਰਤੀ ਤੇ ਸੀ, ਤਾਂ ਉਸ ਨੇ ਪਰਮੇਸ਼ੁਰ ਦੀ ਸ਼ਕਤੀ ਨਾਲ ਅੰਨ੍ਹਿਆਂ ਨੂੰ ਸੁਜਾਖਾ ਕੀਤਾ ਸੀ, ਬੋਲ਼ਿਆਂ ਦੇ ਕੰਨ ਖੋਲ੍ਹੇ ਸਨ ਅਤੇ ਲੰਗੜੇ ਤੇ ਰੋਗੀਆਂ ਨੂੰ ਚੰਗਾ ਕੀਤਾ ਸੀ। (ਮੱਤੀ 15:30) ਉਹ ਫਿਰ ਤੋਂ ਇਸ ਤਰ੍ਹਾਂ ਕਰੇਗਾ। ਬਿਰਧ ਲੋਕ ਫਿਰ ਤੋਂ ਜਵਾਨ, ਤਕੜੇ ਅਤੇ ਸਿਹਤਮੰਦ ਹੋ ਕੇ ਖ਼ੁਸ਼ ਹੋਣਗੇ। (ਅੱਯੂਬ 33:25) ਝੁਰੜੀਆਂ ਗਾਇਬ ਹੋ ਜਾਣਗੀਆਂ, ਲੱਤਾਂ-ਬਾਹਾਂ ਮਜ਼ਬੂਤ ਹੋ ਜਾਣਗੀਆਂ ਅਤੇ ਸਰੀਰ ਫਿਰ ਤੋਂ ਤੰਦਰੁਸਤ ਹੋ ਜਾਵੇਗਾ। ਸਾਰੇ ਵਫ਼ਾਦਾਰ ਲੋਕ ਆਦਮ ਦੇ ਪਾਪ ਦੇ ਪ੍ਰਭਾਵਾਂ ਨੂੰ ਹੌਲੀ-ਹੌਲੀ ਘਟਦੇ ਅਤੇ ਮਿੱਟਦੇ ਮਹਿਸੂਸ ਕਰਨਗੇ। ਸਭ ਕੁਝ ਨਵਾਂ ਬਣਾਉਣ ਲਈ ਅਸੀਂ ਯਹੋਵਾਹ ਦੀ ਸ਼ਾਨਦਾਰ ਸ਼ਕਤੀ ਦਾ ਲੱਖ-ਲੱਖ ਸ਼ੁਕਰ ਕਰਾਂਗੇ! ਆਓ ਆਪਾਂ ਹੁਣ ਉਸ ਸਮੇਂ ਹੋਣ ਵਾਲੀ ਇਕ ਖ਼ਾਸ ਗੱਲ ਵੱਲ ਧਿਆਨ ਦੇਈਏ।
ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨਾ
17, 18. (ੳ) ਯਿਸੂ ਨੇ ਸਦੂਕੀਆਂ ਨੂੰ ਕਿਉਂ ਝਾੜਿਆ ਸੀ? (ਅ) ਏਲੀਯਾਹ ਨੇ ਕਿਨ੍ਹਾਂ ਹਾਲਤਾਂ ਵਿਚ ਯਹੋਵਾਹ ਨੂੰ ਇਕ ਮੁਰਦੇ ਨੂੰ ਜ਼ਿੰਦਾ ਕਰਨ ਲਈ ਦੁਆ ਕੀਤੀ ਸੀ?
17 ਪਹਿਲੀ ਸਦੀ ਵਿਚ ਸਦੂਕੀ ਨਾਂ ਦੇ ਕੁਝ ਧਾਰਮਿਕ ਆਗੂ ਮੁਰਦਿਆਂ ਦੇ ਜੀ ਉਠਾਏ ਜਾਣ ਵਿਚ ਵਿਸ਼ਵਾਸ ਨਹੀਂ ਕਰਦੇ ਸਨ। ਯਿਸੂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਝਾੜਿਆ: “ਤੁਸੀਂ ਕਿਤਾਬਾਂ ਅਰ ਪਰਮੇਸ਼ੁਰ ਦੀ ਸਮਰੱਥਾ ਨੂੰ ਨਾ ਜਾਣ ਕੇ ਭੁੱਲ ਵਿੱਚ ਪਏ ਹੋ।” (ਮੱਤੀ 22:29) ਜੀ ਹਾਂ, ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਕੋਲ ਮੁੜ ਜ਼ਿੰਦਾ ਕਰਨ ਦੀ ਸ਼ਕਤੀ ਹੈ। ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
18 ਏਲੀਯਾਹ ਦੇ ਸਮੇਂ ਵਿਚ ਵਾਪਰੀ ਇਕ ਘਟਨਾ ਬਾਰੇ ਸੋਚੋ। ਇਕ ਵਿਧਵਾ ਨੇ ਆਪਣੇ ਇਕਲੌਤੇ ਬੇਟੇ ਦੀ ਲਾਸ਼ ਨੂੰ ਚੁੱਕਿਆ ਹੋਇਆ ਸੀ। ਏਲੀਯਾਹ ਨਬੀ ਕਾਫ਼ੀ ਸਮੇਂ ਤੋਂ ਉਸ ਵਿਧਵਾ ਦੇ ਘਰ ਮਹਿਮਾਨ ਵਜੋਂ ਰਹਿ ਰਿਹਾ ਸੀ। ਇਸ ਮਰੇ ਹੋਏ ਮੁੰਡੇ ਨੂੰ ਦੇਖ ਕੇ ਉਸ ਨੂੰ ਵੱਡਾ ਸਦਮਾ ਪਹੁੰਚਾ ਹੋਣਾ। ਕੁਝ ਸਮਾਂ ਪਹਿਲਾਂ ਉਸ ਨੇ ਇਸ ਮੁੰਡੇ ਨੂੰ ਭੁੱਖਾ ਮਰਨ ਤੋਂ ਬਚਾਇਆ ਸੀ। ਹੋ ਸਕਦਾ ਹੈ ਕਿ ਏਲੀਯਾਹ ਇਸ ਛੋਟੇ ਮੁੰਡੇ ਨਾਲ ਬਹੁਤ ਪਿਆਰ ਕਰਨ ਲੱਗ ਪਿਆ ਸੀ। ਮਾਂ ਦੀ ਤਾਂ ਦੁਨੀਆਂ ਹੀ ਉੱਜੜ ਗਈ ਸੀ। ਇਹ ਮੁੰਡਾ ਉਸ ਦੇ ਪਤੀ ਦੀ ਆਖ਼ਰੀ ਨਿਸ਼ਾਨੀ ਸੀ। ਉਸ ਨੇ ਸ਼ਾਇਦ ਸੋਚਿਆ ਹੋਵੇ ਕਿ ਬੁਢਾਪੇ ਵਿਚ ਉਸ ਦਾ ਮੁੰਡਾ ਉਹ ਦੀ ਦੇਖ-ਭਾਲ ਕਰੇਗਾ। ਗਮ ਦੀ ਮਾਰੀ ਉਹ ਸੋਚ ਰਹੀ ਸੀ ਕਿ ਸ਼ਾਇਦ ਰੱਬ ਉਸ ਨੂੰ ਕਿਸੇ ਗੱਲ ਦੀ ਸਜ਼ਾ ਦੇ ਰਿਹਾ ਸੀ। ਏਲੀਯਾਹ ਉਸ ਦੀ ਹਾਲਤ ਇਸ ਤਰ੍ਹਾਂ ਵਿਗੜਦੀ ਦੇਖ ਨਹੀਂ ਸਕਦਾ ਸੀ। ਉਸ ਨੇ ਮਾਂ ਤੋਂ ਹੌਲੀ ਜਿਹੇ ਮੁੰਡੇ ਦੀ ਲਾਸ਼ ਲਈ ਅਤੇ ਉਸ ਨੂੰ ਆਪਣੇ ਚੁਬਾਰੇ ਵਿਚ ਲੈ ਗਿਆ ਜਿੱਥੇ ਉਸ ਨੇ ਯਹੋਵਾਹ ਅੱਗੇ ਅਰਦਾਸ ਕੀਤੀ ਕਿ ਉਹ ਇਸ ਮੁੰਡੇ ਦੀ ਜਾਨ ਉਸ ਵਿਚ ਵਾਪਸ ਪਾ ਦੇਵੇ।—1 ਰਾਜਿਆਂ 17:8-21.
19, 20. (ੳ) ਅਬਰਾਹਾਮ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਯਹੋਵਾਹ ਦੀ ਮੁੜ ਜ਼ਿੰਦਾ ਕਰਨ ਦੀ ਸ਼ਕਤੀ ਵਿਚ ਨਿਹਚਾ ਕਰਦਾ ਸੀ ਅਤੇ ਉਸ ਦੀ ਨਿਹਚਾ ਦਾ ਕਾਰਨ ਕੀ ਸੀ? (ਅ) ਯਹੋਵਾਹ ਨੇ ਏਲੀਯਾਹ ਦੀ ਨਿਹਚਾ ਕਰਕੇ ਕੀ ਕੀਤਾ ਸੀ?
19 ਏਲੀਯਾਹ ਪਹਿਲਾ ਬੰਦਾ ਨਹੀਂ ਸੀ ਜਿਸ ਨੇ ਮੁਰਦਿਆਂ ਦੇ ਦੁਬਾਰਾ ਜ਼ਿੰਦਾ ਕੀਤੇ ਜਾਣ ਵਿਚ ਵਿਸ਼ਵਾਸ ਕੀਤਾ ਸੀ। ਸਦੀਆਂ ਪਹਿਲਾਂ ਅਬਰਾਹਾਮ ਮੰਨਦਾ ਸੀ ਕਿ ਯਹੋਵਾਹ ਕੋਲ ਮੁੜ ਜ਼ਿੰਦਾ ਕਰਨ ਦੀ ਸ਼ਕਤੀ ਸੀ ਅਤੇ ਉਸ ਦੇ ਵਿਸ਼ਵਾਸ ਦਾ ਚੰਗਾ ਕਾਰਨ ਸੀ। ਜਦ ਅਬਰਾਹਾਮ 100 ਸਾਲ ਦਾ ਸੀ ਅਤੇ ਉਸ ਦੀ ਪਤਨੀ ਸਾਰਾਹ ਦੀ ਉਮਰ 90 ਸਾਲਾਂ ਉਤਪਤ 17:17; 21:2, 3) ਬਾਅਦ ਵਿਚ ਜਦ ਉਹ ਮੁੰਡਾ ਵੱਡਾ ਹੋ ਗਿਆ, ਤਾਂ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਕਿ ਉਹ ਉਸ ਦੀ ਬਲੀ ਚੜ੍ਹਾ ਦੇਵੇ। ਅਬਰਾਹਾਮ ਨੇ ਯਹੋਵਾਹ ਵਿਚ ਨਿਹਚਾ ਕੀਤੀ ਕਿ ਉਹ ਇਸਹਾਕ ਨੂੰ ਮੁਰਦਿਆਂ ਵਿੱਚੋਂ ਵੀ ਜੀ ਉਠਾ ਸਕਦਾ ਸੀ। (ਇਬਰਾਨੀਆਂ 11:17-19) ਅਬਰਾਹਾਮ ਦੀ ਨਿਹਚਾ ਇੰਨੀ ਪੱਕੀ ਸੀ ਕਿ ਉਸ ਨੇ ਪਹਾੜ ਉੱਤੇ ਚੜ੍ਹਨ ਤੋਂ ਪਹਿਲਾਂ ਆਪਣੇ ਨੌਕਰਾਂ ਨੂੰ ਕਿਹਾ ਸੀ ਕਿ ਉਹ ਅਤੇ ਇਸਹਾਕ ਦੋਵੇਂ ਵਾਪਸ ਆਉਣਗੇ।—ਉਤਪਤ 22:5.
ਦੀ ਸੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਬੱਚੇ ਜਣਨ ਦੀ ਸ਼ਕਤੀ ਦੁਬਾਰਾ ਦਿੱਤੀ ਅਤੇ ਸਾਰਾਹ ਦੀ ਗੋਦ ਇਕ ਮੁੰਡੇ ਨਾਲ ਭਰੀ ਸੀ। (20 ਯਹੋਵਾਹ ਨੇ ਇਸਹਾਕ ਨੂੰ ਮਰਨ ਨਹੀਂ ਦਿੱਤਾ, ਜਿਸ ਕਰਕੇ ਉਸ ਸਮੇਂ ਕਿਸੇ ਨੂੰ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਜ਼ਰੂਰਤ ਨਹੀਂ ਪਈ। ਪਰ ਏਲੀਯਾਹ ਦੇ ਸਮੇਂ ਵਿਚ ਵਿਧਵਾ ਦਾ ਮੁੰਡਾ ਮਰ ਚੁੱਕਾ ਸੀ, ਲੇਕਿਨ ਬਹੁਤੀ ਦੇਰ ਲਈ ਨਹੀਂ। ਯਹੋਵਾਹ ਨੇ ਏਲੀਯਾਹ ਨਬੀ ਦੀ ਨਿਹਚਾ ਕਰਕੇ ਮੁੰਡੇ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ! ਫਿਰ ਏਲੀਯਾਹ ਨੇ ਮੁੰਡੇ ਨੂੰ ਉਸ ਦੀ ਮਾਂ ਨੂੰ ਫੜਾਉਂਦੇ ਹੋਏ ਇਹ ਅਭੁੱਲ ਸ਼ਬਦ ਕਹੇ: “ਵੇਖ ਤੇਰਾ ਪੁੱਤ੍ਰ ਜੀਉਂਦਾ ਹੈ!”—1 ਰਾਜਿਆਂ 17:22-24.
21, 22. (ੳ) ਬਾਈਬਲ ਵਿਚ ਮੁਰਦਿਆਂ ਦੇ ਜ਼ਿੰਦਾ ਕੀਤੇ ਜਾਣ ਬਾਰੇ ਕਿਉਂ ਲਿਖਿਆ ਗਿਆ ਹੈ? (ਅ) ਫਿਰਦੌਸ ਵਿਚ ਕਿੰਨੇ ਕੁ ਲੋਕ ਦੁਬਾਰਾ ਜ਼ਿੰਦਾ ਕੀਤੇ ਜਾਣਗੇ ਅਤੇ ਇਹ ਕੰਮ ਕੌਣ ਕਰੇਗਾ?
21 ਇਸ ਤਰ੍ਹਾਂ ਬਾਈਬਲ ਵਿਚ ਅਸੀਂ ਪਹਿਲੀ ਵਾਰ ਦੇਖਦੇ ਹਾਂ ਕਿ ਯਹੋਵਾਹ ਨੇ ਇਕ ਇਨਸਾਨ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਆਪਣੀ ਸ਼ਕਤੀ ਵਰਤੀ ਸੀ। ਬਾਅਦ ਵਿਚ ਯਹੋਵਾਹ ਨੇ ਅਲੀਸ਼ਾ, ਯਿਸੂ, ਪੌਲੁਸ ਅਤੇ ਪਤਰਸ ਨੂੰ ਵੀ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਸ਼ਕਤੀ ਦਿੱਤੀ ਸੀ। ਭਾਵੇਂ ਕਿ ਉਸ ਸਮੇਂ ਜੋ ਲੋਕ ਜ਼ਿੰਦਾ ਕੀਤੇ ਗਏ ਸਨ, ਉਹ ਬਾਅਦ ਵਿਚ ਫਿਰ ਮਰ ਗਏ ਸਨ। ਫਿਰ ਵੀ ਬਾਈਬਲ ਵਿਚ ਇਨ੍ਹਾਂ ਘਟਨਾਵਾਂ ਬਾਰੇ ਪੜ੍ਹ ਕੇ ਸਾਨੂੰ ਥੋੜ੍ਹਾ-ਬਹੁਤਾ ਪਤਾ ਲੱਗਦਾ ਹੈ ਕਿ ਭਵਿੱਖ ਵਿਚ ਕਿਹੋ ਜਿਹੀਆਂ ਸ਼ਾਨਦਾਰ ਗੱਲਾਂ ਹੋਣਗੀਆਂ।
22 ਫਿਰਦੌਸ ਵਿਚ ਯਿਸੂ “ਕਿਆਮਤ ਅਤੇ ਜੀਉਣ” ਹੋਣ ਦੇ ਨਾਤੇ ਆਪਣਾ ਕੰਮ ਪੂਰਾ ਕਰੇਗਾ। (ਯੂਹੰਨਾ 11:25) ਉਹ ਬੇਸ਼ੁਮਾਰ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ ਅਤੇ ਉਨ੍ਹਾਂ ਨੂੰ ਫਿਰਦੌਸ ਵਿਚ ਹਮੇਸ਼ਾ ਲਈ ਜੀਉਣ ਦਾ ਮੌਕਾ ਦੇਵੇਗਾ। (ਯੂਹੰਨਾ 5:28, 29) ਆਪਣੇ ਮਨ ਦੀਆਂ ਅੱਖਾਂ ਨਾਲ ਜ਼ਰਾ ਉਹ ਨਜ਼ਾਰਾ ਦੇਖੋ ਜਦੋਂ ਸਾਕ-ਸੰਬੰਧੀ ਲੰਮੇ ਸਮੇਂ ਦੇ ਵਿਛੋੜੇ ਤੋਂ ਬਾਅਦ ਗਲ਼ੇ ਲੱਗ-ਲੱਗ ਕੇ ਮਿਲਣਗੇ। ਉਹ ਖ਼ੁਸ਼ੀ ਨਾਲ ਫੁੱਲੇ ਨਾ ਸਮਾਉਣਗੇ! ਉਸ ਸਮੇਂ ਸਾਰੀ ਮਨੁੱਖਜਾਤ ਯਹੋਵਾਹ ਦੀ ਨਵਾਂ ਬਣਾਉਣ ਦੀ ਸ਼ਕਤੀ ਲਈ ਉਸ ਦੀ ਵਡਿਆਈ ਕਰੇਗੀ।
23. ਯਹੋਵਾਹ ਦੀ ਸ਼ਕਤੀ ਦਾ ਸਭ ਤੋਂ ਜ਼ੋਰਦਾਰ ਪ੍ਰਗਟਾਵਾ ਕੀ ਸੀ ਅਤੇ ਇਹ ਕਿਸ ਗੱਲ ਦੀ ਪੱਕੀ ਗਾਰੰਟੀ ਹੈ?
1 ਕੁਰਿੰਥੀਆਂ 15:5, 6) ਇਹ ਸਨਕੀ ਜਾਂ ਕਾਫ਼ਰ ਲੋਕਾਂ ਨੂੰ ਕਾਇਲ ਕਰਨ ਲਈ ਵੀ ਬਹੁਤ ਠੋਸ ਸਬੂਤ ਹੈ। ਸੱਚ-ਮੁੱਚ ਯਹੋਵਾਹ ਕੋਲ ਦੁਬਾਰਾ ਜ਼ਿੰਦਾ ਕਰਨ ਦੀ ਸ਼ਕਤੀ ਹੈ।
23 ਯਹੋਵਾਹ ਨੇ ਇਕ ਪੱਕੀ ਗਾਰੰਟੀ ਦਿੱਤੀ ਹੈ ਕਿ ਇਹ ਗੱਲ ਜ਼ਰੂਰ ਹੋਵੇਗੀ। ਆਪਣੀ ਸ਼ਕਤੀ ਦਾ ਸਭ ਤੋਂ ਜ਼ੋਰਦਾਰ ਪ੍ਰਗਟਾਵਾ ਕਰਦੇ ਹੋਏ ਉਸ ਨੇ ਆਪਣੇ ਪੁੱਤਰ ਯਿਸੂ ਨੂੰ ਇਕ ਆਤਮਿਕ ਪ੍ਰਾਣੀ ਵਜੋਂ ਦੁਬਾਰਾ ਜ਼ਿੰਦਾ ਕੀਤਾ ਅਤੇ ਉਸ ਨੂੰ ਆਪਣੇ ਅਧੀਨ ਸਾਰੀ ਸ੍ਰਿਸ਼ਟੀ ਵਿੱਚੋਂ ਮਹਾਨ ਬਣਾਇਆ। ਸੈਂਕੜੇ ਲੋਕਾਂ ਨੇ ਦੁਬਾਰਾ ਜ਼ਿੰਦਾ ਕੀਤੇ ਗਏ ਯਿਸੂ ਨੂੰ ਦੇਖਿਆ ਸੀ। (24. ਅਸੀਂ ਪੱਕਾ ਵਿਸ਼ਵਾਸ ਕਿਉਂ ਕਰ ਸਕਦੇ ਹਾਂ ਕਿ ਯਹੋਵਾਹ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ ਅਤੇ ਸਾਡੇ ਵਿੱਚੋਂ ਹਰੇਕ ਕਿਸ ਗੱਲ ਦੀ ਆਸ ਰੱਖ ਸਕਦਾ ਹੈ?
24 ਯਹੋਵਾਹ ਕੋਲ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਸਿਰਫ਼ ਸ਼ਕਤੀ ਹੀ ਨਹੀਂ ਹੈ, ਪਰ ਇਸ ਤਰ੍ਹਾਂ ਕਰਨ ਦੀ ਉਸ ਦੀ ਇੱਛਾ ਵੀ ਹੈ। ਵਫ਼ਾਦਾਰ ਅੱਯੂਬ ਨੇ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖਿਆ ਸੀ ਕਿ ਯਹੋਵਾਹ ਮੁਰਦਿਆਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ। (ਅੱਯੂਬ 14:15) ਇਹ ਜਾਣ ਕੇ ਕਿ ਪਰਮੇਸ਼ੁਰ ਇੰਨੇ ਪਿਆਰ ਨਾਲ ਆਪਣੀ ਸ਼ਕਤੀ ਵਰਤਦਾ ਹੈ, ਕੀ ਤੁਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ? ਪਰ ਯਾਦ ਰੱਖੋ ਕਿ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨਾ ਤਾਂ ਯਹੋਵਾਹ ਦੇ ਵੱਡੇ-ਵੱਡੇ ਕੰਮਾਂ ਦਾ ਸਿਰਫ਼ ਇਕ ਪਹਿਲੂ ਹੀ ਹੈ। ਉਸ ਦੇ ਨੇੜੇ ਰਹਿੰਦੇ ਹੋਏ ਹਮੇਸ਼ਾ ਇਸ ਗੱਲ ਦੀ ਆਸ ਰੱਖੋ ਕਿ ਯਹੋਵਾਹ ਨੂੰ “ਸੱਭੋ ਕੁਝ ਨਵਾਂ ਬਣਾਉਂਦਾ” ਦੇਖਣ ਲਈ ਤੁਸੀਂ ਉੱਥੇ ਮੌਜੂਦ ਹੋ ਸਕਦੇ ਹੋ।—ਪਰਕਾਸ਼ ਦੀ ਪੋਥੀ 21:5.
^ ਪੈਰਾ 3 “ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ” ਉਦੋਂ ਸ਼ੁਰੂ ਹੋਇਆ ਸੀ ਜਦੋਂ ਵਫ਼ਾਦਾਰ ਬਾਦਸ਼ਾਹ ਦਾਊਦ ਦਾ ਵਾਰਸ ਰਾਜ-ਗੱਦੀ ਤੇ ਬੈਠਾ ਸੀ ਅਤੇ ਮਸੀਹਾਈ ਰਾਜ ਸਥਾਪਿਤ ਕੀਤਾ ਗਿਆ ਸੀ। ਯਹੋਵਾਹ ਨੇ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਉਸ ਦਾ ਇਕ ਵਾਰਸ ਹਮੇਸ਼ਾ ਲਈ ਰਾਜ ਕਰੇਗਾ। (ਜ਼ਬੂਰਾਂ ਦੀ ਪੋਥੀ 89:35-37) ਪਰ ਬਾਬਲ ਦੁਆਰਾ ਯਰੂਸ਼ਲਮ ਨੂੰ 607 ਸਾ.ਯੁ.ਪੂ. ਵਿਚ ਤਬਾਹ ਕਰਨ ਤੋਂ ਬਾਅਦ ਦਾਊਦ ਦਾ ਕੋਈ ਵੀ ਇਨਸਾਨੀ ਵਾਰਸ ਪਰਮੇਸ਼ੁਰ ਦੀ ਰਾਜ-ਗੱਦੀ ਉੱਤੇ ਨਹੀਂ ਬੈਠਾ ਸੀ। ਯਿਸੂ ਧਰਤੀ ਉੱਤੇ ਦਾਊਦ ਦੇ ਵਾਰਸ ਵਜੋਂ ਪੈਦਾ ਹੋਇਆ ਸੀ ਅਤੇ ਉਹ ਸਵਰਗ ਵਿਚ ਰਾਜ-ਗੱਦੀ ਉੱਤੇ ਬੈਠ ਕੇ ਵਾਅਦਾ ਕੀਤਾ ਹੋਇਆ ਰਾਜਾ ਬਣਿਆ।
^ ਪੈਰਾ 6 ਮਿਸਾਲ ਲਈ ਮੂਸਾ, ਯਸਾਯਾਹ, ਯਿਰਮਿਯਾਹ, ਹਿਜ਼ਕੀਏਲ, ਹੋਸ਼ੇਆ, ਯੋਏਲ, ਆਮੋਸ, ਓਬਦਯਾਹ, ਮੀਕਾਹ ਅਤੇ ਸਫ਼ਨਯਾਹ ਨੇ ਇਸ ਵਿਸ਼ੇ ਉੱਤੇ ਲਿਖਿਆ ਸੀ।