Skip to content

Skip to table of contents

ਭਾਗ ਤਿੰਨ

“ਮੈਂ ਤੁਹਾਨੂੰ . . . ਇਕੱਠਾ ਕਰਾਂਗਾ”​—⁠ਸ਼ੁੱਧ ਭਗਤੀ ਬਹਾਲ ਕਰਨ ਦਾ ਵਾਅਦਾ

“ਮੈਂ ਤੁਹਾਨੂੰ . . . ਇਕੱਠਾ ਕਰਾਂਗਾ”​—⁠ਸ਼ੁੱਧ ਭਗਤੀ ਬਹਾਲ ਕਰਨ ਦਾ ਵਾਅਦਾ

ਹਿਜ਼ਕੀਏਲ 20:41

ਮੁੱਖ ਗੱਲ: ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਵਿਚ ਬਹਾਲੀ ਬਾਰੇ ਦੱਸਿਆ ਗਿਆ

ਇਜ਼ਰਾਈਲ ਵਿਚ ਫੁੱਟ ਪਈ ਹੋਈ ਹੈ ਕਿਉਂਕਿ ਇਸ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਹੈ। ਇਸ ਨੇ ਸ਼ੁੱਧ ਭਗਤੀ ਨੂੰ ਭ੍ਰਿਸ਼ਟ ਕੀਤਾ ਅਤੇ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕੀਤਾ ਜਿਸ ਦੇ ਇਹ ਹੁਣ ਨਤੀਜੇ ਭੁਗਤ ਰਿਹਾ ਹੈ। ਲੋਕ ਨਿਰਾਸ਼ ਹਨ। ਇਸ ਕਰਕੇ ਯਹੋਵਾਹ ਹਿਜ਼ਕੀਏਲ ਨੂੰ ਕੁਝ ਭਵਿੱਖਬਾਣੀਆਂ ਕਰਨ ਲਈ ਪ੍ਰੇਰਦਾ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਮਿਲਦੀ ਹੈ। ਸ਼ਾਨਦਾਰ ਮਿਸਾਲਾਂ ਅਤੇ ਹੈਰਾਨੀਜਨਕ ਦਰਸ਼ਣਾਂ ਦੇ ਜ਼ਰੀਏ ਯਹੋਵਾਹ ਨਾ ਸਿਰਫ਼ ਗ਼ੁਲਾਮ ਇਜ਼ਰਾਈਲੀਆਂ ਨੂੰ, ਸਗੋਂ ਉਨ੍ਹਾਂ ਸਾਰਿਆਂ ਨੂੰ ਹੌਸਲਾ ਦਿੰਦਾ ਹੈ ਜਿਹੜੇ ਸ਼ੁੱਧ ਭਗਤੀ ਦੀ ਬਹਾਲੀ ਦੇਖਣੀ ਚਾਹੁੰਦੇ ਹਨ।

ਇਸ ਭਾਗ ਵਿਚ

ਅਧਿਆਇ 8

‘ਮੈਂ ਚਰਵਾਹਾ ਨਿਯੁਕਤ ਕਰਾਂਗਾ’

ਪਰਮੇਸ਼ੁਰ ਹਿਜ਼ਕੀਏਲ ਨੂੰ ਮਸੀਹ ਬਾਰੇ ਚਾਰ ਭਵਿੱਖਬਾਣੀਆਂ ਕਰਨ ਲਈ ਪ੍ਰੇਰਦਾ ਹੈ ਜੋ ਆਉਣ ਵਾਲੇ ਸਮੇਂ ਵਿਚ ਇਕ ਰਾਜੇ ਅਤੇ ਚਰਵਾਹੇ ਵਜੋਂ ਹਮੇਸ਼ਾ ਲਈ ਸ਼ੁੱਧ ਭਗਤੀ ਬਹਾਲ ਕਰੇਗਾ।

ਅਧਿਆਇ 9

“ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ”

ਬਾਬਲ ਦੀ ਗ਼ੁਲਾਮੀ ਵਿਚ ਰਹਿਣ ਵਾਲੇ ਵਫ਼ਾਦਾਰ ਯਹੂਦੀਆਂ ਲਈ ਕੀਤੀਆਂ ਭਵਿੱਖਬਾਣੀਆਂ ਸਾਡੇ ਲਈ ਕੀ ਮਾਅਨੇ ਰੱਖਦੀਆਂ ਹਨ?

ਅਧਿਆਇ 10

“ਤੁਹਾਡੇ ਵਿਚ ਜਾਨ ਆ ਜਾਵੇਗੀ”

ਦਰਸ਼ਣ ਵਿਚ ਹਿਜ਼ਕੀਏਲ ਨੇ ਸੁੱਕੀਆਂ ਹੱਡੀਆਂ ਨਾਲ ਭਰੀ ਘਾਟੀ ਦੇਖੀ ਜਿਨ੍ਹਾਂ ਵਿਚ ਜਾਨ ਆ ਜਾਂਦੀ ਹੈ। ਇਸ ਦਾ ਕੀ ਮਤਲਬ ਹੈ?

ਅਧਿਆਇ 11

‘ਮੈਂ ਤੈਨੂੰ ਪਹਿਰੇਦਾਰ ਨਿਯੁਕਤ ਕੀਤਾ ਹੈ’

ਇਸ ਪਹਿਰੇਦਾਰ ਦੀ ਕੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਹਨ? ਉਸ ਨੇ ਕਿਹੜੀ ਚੇਤਾਵਨੀ ਦੇਣੀ ਹੈ?

ਅਧਿਆਇ 12

‘ਮੈਂ ਉਨ੍ਹਾਂ ਨੂੰ ਇਕ ਕੌਮ ਬਣਾਵਾਂਗਾ’

ਯਹੋਵਾਹ ਨੇ ਆਪਣੇ ਲੋਕਾਂ ਨੂੰ ਇਕ ਕਰਨ ਦਾ ਵਾਅਦਾ ਕੀਤਾ।

ਅਧਿਆਇ 13

“ਮੰਦਰ ਬਾਰੇ ਇਕ-ਇਕ ਗੱਲ ਦੱਸ”

ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਮੰਦਰ ਦੇਖਿਆ, ਉਸ ਦਾ ਕੀ ਮਤਲਬ ਹੈ?

ਅਧਿਆਇ 14

“ਇਹੀ ਮੰਦਰ ਦਾ ਕਾਨੂੰਨ ਹੈ”

ਗ਼ੁਲਾਮ ਯਹੂਦੀਆਂ ਨੇ ਹਿਜ਼ਕੀਏਲ ਦੇ ਦਰਸ਼ਣ ਤੋਂ ਕਿਹੜੇ ਸਬਕ ਸਿੱਖੇ? ਦਰਸ਼ਣ ਤੋਂ ਅੱਜ ਅਸੀਂ ਸ਼ੁੱਧ ਭਗਤੀ ਬਾਰੇ ਕਿਹੜਾ ਸਬਕ ਸਿੱਖਦੇ ਹਾਂ?