Skip to content

Skip to table of contents

ਭਾਗ ਦੋ

‘ਤੂੰ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ’​—⁠ਸ਼ੁੱਧ ਭਗਤੀ ਭ੍ਰਿਸ਼ਟ ਹੋ ਗਈ

‘ਤੂੰ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ’​—⁠ਸ਼ੁੱਧ ਭਗਤੀ ਭ੍ਰਿਸ਼ਟ ਹੋ ਗਈ

ਹਿਜ਼ਕੀਏਲ 5:11

ਮੁੱਖ ਗੱਲ: ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੀ ਭਗਤੀ ਭ੍ਰਿਸ਼ਟ ਹੋ ਗਈ ਅਤੇ ਉਹ ਅਨੈਤਿਕ ਕੰਮ ਕਰਨ ਲੱਗ ਪਏ

ਯਹੋਵਾਹ ਨੇ ਇਜ਼ਰਾਈਲੀਆਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਨੂੰ ਆਪਣੀ “ਕੀਮਤੀ ਜਾਇਦਾਦ” ਬਣਾ ਕੇ ਉਨ੍ਹਾਂ ਦੀ ਦੇਖ-ਭਾਲ ਕੀਤੀ। (ਕੂਚ 19:5, ਫੁਟਨੋਟ) ਪਰ ਬਦਲੇ ਵਿਚ ਇਜ਼ਰਾਈਲੀਆਂ ਨੇ ਕੀ ਕੀਤਾ? ਉਨ੍ਹਾਂ ਨੇ ਉਸੇ ਮੰਦਰ ਵਿਚ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕੀਤੀ ਜਿਸ ਨਾਲ ਯਹੋਵਾਹ ਦਾ ਨਾਂ ਜੁੜਿਆ ਹੋਇਆ ਸੀ! ਉਨ੍ਹਾਂ ਨੇ ਯਹੋਵਾਹ ਦਾ ਦਿਲ ਤੋੜਿਆ ਅਤੇ ਉਸ ਨੂੰ ਬਦਨਾਮ ਕੀਤਾ। ਇਜ਼ਰਾਈਲੀ ਕਿਉਂ ਇੰਨੇ ਗਿਰ ਗਏ ਸਨ? ਅਸੀਂ ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਯਰੂਸ਼ਲਮ ਦੇ ਵਿਨਾਸ਼ ਬਾਰੇ ਕੀ ਜਾਣ ਸਕਦੇ ਹਾਂ? ਇਜ਼ਰਾਈਲੀਆਂ ਨੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਨਾਲ ਜੋ ਮੇਲ-ਜੋਲ ਰੱਖਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਇਸ ਭਾਗ ਵਿਚ

ਅਧਿਆਇ 5

‘ਦੇਖ, ਲੋਕ ਕਿੰਨੇ ਦੁਸ਼ਟ ਅਤੇ ਘਿਣਾਉਣੇ ਕੰਮ ਕਰ ਰਹੇ ਹਨ’

ਹਿਜ਼ਕੀਏਲ ਨੇ ਘਿਣਾਉਣੇ ਦ੍ਰਿਸ਼ ਦੇਖੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪੂਰੀ ਕੌਮ ਦੀ ਭਗਤੀ ਕਿਸ ਹੱਦ ਤਕ ਭ੍ਰਿਸ਼ਟ ਹੋ ਚੁੱਕੀ ਸੀ।

ਅਧਿਆਇ 6

“ਤੇਰਾ ਅੰਤ ਆ ਚੁੱਕਾ ਹੈ”

ਹਿਜ਼ਕੀਏਲ ਨੇ ਨਾਟਕ ਕਰ ਕੇ ਭਵਿੱਖਬਾਣੀ ਕੀਤੀ ਕਿ ਯਰੂਸ਼ਲਮ ਉੱਤੇ ਯਹੋਵਾਹ ਦਾ ਗੁੱਸਾ ਕਿਵੇਂ ਵਰ੍ਹੇਗਾ।

ਅਧਿਆਇ 7

ਕੌਮਾਂ ਨੂੰ “ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ”

ਜਿਨ੍ਹਾਂ ਕੌਮਾਂ ਨੇ ਯਹੋਵਾਹ ਦਾ ਨਾਂ ਬਦਨਾਮ ਕੀਤਾ ਅਤੇ ਉਸ ਦੇ ਲੋਕਾਂ ਨੂੰ ਭ੍ਰਿਸ਼ਟ ਕੀਤਾ ਜਾਂ ਉਨ੍ਹਾਂ ਨੂੰ ਸਤਾਇਆ, ਉਨ੍ਹਾਂ ਕੌਮਾਂ ਨੂੰ ਇਸ ਦਾ ਅੰਜਾਮ ਭੁਗਤਣਾ ਪਿਆ। ਉਨ੍ਹਾਂ ਕੌਮਾਂ ਨਾਲ ਇਜ਼ਰਾਈਲੀਆਂ ਦੇ ਮੇਲ-ਜੋਲ ਤੋਂ ਅਸੀਂ ਕੀ ਸਿੱਖਦੇ ਹਾਂ?