Skip to content

Skip to table of contents

ਸਿੱਖਿਆ ਡੱਬੀ 16ੳ

ਕੀ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ?

ਕੀ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ?

ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਦੱਸਿਆ ਜਾਂਦਾ ਸੀ ਕਿ ਧਰਮ-ਤਿਆਗੀ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ। ਅੱਜ ਈਸਾਈ-ਜਗਤ ਦੀ ਹਾਲਤ ਬਿਲਕੁਲ ਉਸ ਬੇਵਫ਼ਾ ਯਰੂਸ਼ਲਮ ਵਰਗੀ ਹੈ। ਮੂਰਤੀ-ਪੂਜਾ ਅਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਈਸਾਈ-ਜਗਤ ਵਿਚ ਆਮ ਹੀ ਹਨ। ਹਾਲ ਹੀ ਦੇ ਪ੍ਰਕਾਸ਼ਨਾਂ ਵਿਚ ਅਤੇ ਇਸ ਕਿਤਾਬ ਵਿਚ ਇਹ ਨਹੀਂ ਦੱਸਿਆ ਗਿਆ ਕਿ ਭਵਿੱਖਬਾਣੀਆਂ ਦੀਆਂ ਗੱਲਾਂ ਭਵਿੱਖ ਵਿਚ ਹੋਣ ਵਾਲੀਆਂ ਕੁਝ ਖ਼ਾਸ ਗੱਲਾਂ ਜਾਂ ਘਟਨਾਵਾਂ ਨੂੰ ਦਰਸਾਉਂਦੀਆਂ ਹਨ ਬਸ਼ਰਤੇ ਕਿ ਬਾਈਬਲ ਵਿਚ ਇਸ ਗੱਲ ਦਾ ਸਬੂਤ ਮਿਲਦਾ ਹੋਵੇ। ਪਰ ਕੀ ਬਾਈਬਲ ਵਿਚ ਪੱਕਾ ਸਬੂਤ ਮਿਲਦਾ ਹੈ ਕਿ ਪੁਰਾਣੇ ਜ਼ਮਾਨੇ ਦਾ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ? ਜੀ ਨਹੀਂ।

ਇਨ੍ਹਾਂ ਗੱਲਾਂ ’ਤੇ ਗੌਰ ਕਰੋ: ਪਹਿਲੀ ਗੱਲ, ਯਰੂਸ਼ਲਮ ਇਕ ਸਮੇਂ ਤੇ ਸ਼ੁੱਧ ਭਗਤੀ ਦਾ ਕੇਂਦਰ ਹੁੰਦਾ ਸੀ। ਬਾਅਦ ਵਿਚ ਉੱਥੇ ਝੂਠੀ ਭਗਤੀ ਹੋਣ ਲੱਗ ਪਈ। ਪਰ ਈਸਾਈ-ਜਗਤ ਵਿਚ ਸ਼ੁੱਧ ਭਗਤੀ ਕਦੇ ਕੀਤੀ ਹੀ ਨਹੀਂ ਗਈ। ਚੌਥੀ ਸਦੀ ਵਿਚ ਜਦੋਂ ਈਸਾਈ-ਜਗਤ ਹੋਂਦ ਵਿਚ ਆਇਆ, ਉਦੋਂ ਤੋਂ ਹੀ ਇਸ ਨੇ ਝੂਠੀਆਂ ਗੱਲਾਂ ਹੀ ਸਿਖਾਈਆਂ ਹਨ।

ਦੂਜੀ ਗੱਲ, ਬਾਬਲ ਹੱਥੋਂ ਯਰੂਸ਼ਲਮ ਦਾ ਨਾਸ਼ ਹੋਣ ਤੋਂ ਬਾਅਦ ਯਹੋਵਾਹ ਨੇ ਯਰੂਸ਼ਲਮ ਨੂੰ ਦੁਬਾਰਾ ਬਰਕਤਾਂ ਦਿੱਤੀਆਂ ਅਤੇ ਉਹ ਫਿਰ ਤੋਂ ਸ਼ੁੱਧ ਭਗਤੀ ਦੀ ਖ਼ਾਸ ਜਗ੍ਹਾ ਬਣ ਗਿਆ। ਪਰ ਈਸਾਈ-ਜਗਤ ਨੂੰ ਪਰਮੇਸ਼ੁਰ ਨੇ ਕਦੀ ਮਨਜ਼ੂਰ ਨਹੀਂ ਕੀਤਾ ਅਤੇ ਮਹਾਂਕਸ਼ਟ ਦੌਰਾਨ ਜਦੋਂ ਉਸ ਦਾ ਨਾਸ਼ ਹੋਵੇਗਾ, ਤਾਂ ਉਹ ਫਿਰ ਕਦੇ ਵੀ ਉੱਭਰ ਨਹੀਂ ਸਕੇਗਾ।

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕੀ ਕਹਿ ਸਕਦੇ ਹਾਂ? ਬਾਈਬਲ ਦੀਆਂ ਜੋ ਭਵਿੱਖਬਾਣੀਆਂ ਬੇਵਫ਼ਾ ਯਰੂਸ਼ਲਮ ’ਤੇ ਪੂਰੀਆਂ ਹੋਈਆਂ, ਉਨ੍ਹਾਂ ਦਾ ਅਧਿਐਨ ਕਰਦਿਆਂ ਸ਼ਾਇਦ ਸਾਨੂੰ ਲੱਗੇ ਕਿ ਅੱਜ ਦਾ ਈਸਾਈ-ਜਗਤ ਬਿਲਕੁਲ ਬੇਵਫ਼ਾ ਯਰੂਸ਼ਲਮ ਵਰਗਾ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ ਕਿਉਂਕਿ ਬਾਈਬਲ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ।