Skip to content

Skip to table of contents

ਸਿੱਖਿਆ ਡੱਬੀ 9ਸ

ਗ਼ੁਲਾਮੀ ਅਤੇ ਬਹਾਲੀ ਬਾਰੇ ਭਵਿੱਖਬਾਣੀਆਂ

ਗ਼ੁਲਾਮੀ ਅਤੇ ਬਹਾਲੀ ਬਾਰੇ ਭਵਿੱਖਬਾਣੀਆਂ

ਯਹੂਦੀਆਂ ਦੀ ਗ਼ੁਲਾਮੀ ਬਾਰੇ ਕੀਤੀਆਂ ਗਈਆਂ ਕੁਝ ਭਵਿੱਖਬਾਣੀਆਂ ਵੱਡੇ ਪੈਮਾਨੇ ’ਤੇ ਵੀ ਪੂਰੀਆਂ ਹੋਈਆਂ। ਇਹ ਉਦੋਂ ਹੋਇਆ ਜਦੋਂ ਮਸੀਹੀ ਮੰਡਲੀ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਚਲੀ ਗਈ। ਕੁਝ ਭਵਿੱਖਬਾਣੀਆਂ ’ਤੇ ਗੌਰ ਕਰੋ।

1. ਚੇਤਾਵਨੀਆਂ

2. ਗ਼ੁਲਾਮੀ

3. ਬਹਾਲੀ

ਪਹਿਲੀ ਪੂਰਤੀ

607 ਈ. ਪੂ. ਤੋਂ ਪਹਿਲਾਂ​—ਯਸਾਯਾਹ, ਯਿਰਮਿਯਾਹ ਅਤੇ ਹਿਜ਼ਕੀਯਾਹ ਨੇ ਯਹੋਵਾਹ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ, ਫਿਰ ਵੀ ਉਹ ਝੂਠੀ ਭਗਤੀ ਕਰਦੇ ਰਹੇ

607 ਈ. ਪੂ.​—ਯਰੂਸ਼ਲਮ ਦਾ ਨਾਸ਼; ਪਰਮੇਸ਼ੁਰ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ

537 ਈ. ਪੂ. ਤੋਂ​—ਕੁਝ ਵਫ਼ਾਦਾਰ ਯਹੂਦੀ ਯਰੂਸ਼ਲਮ ਵਾਪਸ ਆਏ, ਉਨ੍ਹਾਂ ਨੇ ਦੁਬਾਰਾ ਮੰਦਰ ਬਣਾਇਆ ਅਤੇ ਸ਼ੁੱਧ ਭਗਤੀ ਬਹਾਲ ਹੋਈ

ਵੱਡੇ ਪੈਮਾਨੇ ’ਤੇ ਪੂਰਤੀ

ਪਹਿਲੀ ਸਦੀ​—​ਯਿਸੂ, ਪੌਲੁਸ ਅਤੇ ਯੂਹੰਨਾ ਨੇ ਮੰਡਲੀ ਨੂੰ ਚੇਤਾਵਨੀ ਦਿੱਤੀ, ਫਿਰ ਵੀ ਮੰਡਲੀ ਵਿਚ ਝੂਠੀ ਭਗਤੀ ਹੁੰਦੀ ਰਹੀ

ਦੂਸਰੀ ਸਦੀ ਤੋਂ​—ਸੱਚੇ ਮਸੀਹੀਆਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਲਿਜਾਇਆ ਗਿਆ

1919 ਤੋਂ​—ਯਿਸੂ ਦੀ ਹਕੂਮਤ ਅਧੀਨ ਚੁਣੇ ਹੋਏ ਵਫ਼ਾਦਾਰ ਮਸੀਹੀਆਂ ਨੂੰ ਗ਼ੁਲਾਮੀ ਤੋਂ ਛੁਡਾਇਆ ਗਿਆ ਅਤੇ ਸ਼ੁੱਧ ਭਗਤੀ ਬਹਾਲ ਕੀਤੀ ਗਈ