Skip to content

Skip to table of contents

ਸਿੱਖਿਆ ਡੱਬੀ 20ੳ

ਜ਼ਮੀਨ ਦੀ ਵੰਡ

ਜ਼ਮੀਨ ਦੀ ਵੰਡ

ਦਰਸ਼ਣ ਵਿਚ ਦੱਸਿਆ ਗਿਆ ਸੀ ਕਿ ਦੇਸ਼ ਦੀਆਂ ਸਰਹੱਦਾਂ ਕਿੱਥੋਂ ਲੈ ਕੇ ਕਿੱਥੇ ਤਕ ਹੋਣਗੀਆਂ। ਇਸ ਕਾਰਨ ਗ਼ੁਲਾਮ ਯਹੂਦੀਆਂ ਨੂੰ ਭਰੋਸਾ ਹੋ ਗਿਆ ਹੋਣਾ ਕਿ ਉਨ੍ਹਾਂ ਦਾ ਪਿਆਰਾ ਦੇਸ਼ ਫਿਰ ਤੋਂ ਵਸਾਇਆ ਜਾਵੇਗਾ। ਇਸ ਦਰਸ਼ਣ ਤੋਂ ਅੱਜ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? ਇਸ ਦਰਸ਼ਣ ਦੀਆਂ ਦੋ ਗੱਲਾਂ ’ਤੇ ਗੌਰ ਕਰੋ:

ਅਹਿਮ ਜਗ੍ਹਾ ਅਤੇ ਖ਼ਾਸ ਜ਼ਿੰਮੇਵਾਰੀ

ਗ਼ੁਲਾਮੀ ਵਿੱਚੋਂ ਵਾਪਸ ਆਏ ਹਰ ਯਹੂਦੀ ਨੂੰ ਵਾਅਦਾ ਕੀਤੇ ਦੇਸ਼ ਵਿਚ ਵਿਰਾਸਤ ਮਿਲਣੀ ਸੀ। ਉਸੇ ਤਰ੍ਹਾਂ ਯਹੋਵਾਹ ਦੇ ਸੱਚੇ ਭਗਤਾਂ ਦੇ “ਦੇਸ਼” ਵਿਚ ਉਸ ਦੇ ਸਾਰੇ ਲੋਕਾਂ ਨੂੰ ਇਕ ਅਹਿਮ ਜਗ੍ਹਾ ਮਿਲੀ ਹੈ। ਉਸ ਦੇ ਸੰਗਠਨ ਵਿਚ ਭਾਵੇਂ ਸਾਡੀ ਭੂਮਿਕਾ ਛੋਟੀ ਜਿਹੀ ਕਿਉਂ ਨਾ ਹੋਵੇ, ਫਿਰ ਵੀ ਸਾਡੀ ਸਾਰਿਆਂ ਦੀ ਸੇਵਾ ਅਨਮੋਲ ਹੈ ਅਤੇ ਇਸ “ਦੇਸ਼” ਵਿਚ ਹਰ ਕਿਸੇ ਦੀ ਅਹਿਮ ਜਗ੍ਹਾ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੇ ਸਾਰੇ ਸੇਵਕ ਅਨਮੋਲ ਹਨ।

ਬਰਾਬਰ ਹਿੱਸਾ

ਹਿਜ਼ਕੀਏਲ ਦੇ ਦਰਸ਼ਣ ਵਿਚ ਲੋਕਾਂ ਨੂੰ ਵਾਅਦਾ ਕੀਤੇ ਗਏ ਦੇਸ਼ ਵਿਚ ਇਸ ਢੰਗ ਨਾਲ ਜ਼ਮੀਨ ਵੰਡੀ ਗਈ ਕਿ ਸਾਰਿਆਂ ਨੂੰ ਦੇਸ਼ ਦੀ ਉਪਜਾਊ ਜ਼ਮੀਨ ਅਤੇ ਪਾਣੀ ਦੀ ਬਹੁਤਾਤ ਤੋਂ ਫ਼ਾਇਦਾ ਹੋਵੇ। ਉਸੇ ਤਰ੍ਹਾਂ ਅੱਜ ਯਹੋਵਾਹ ਨੇ ਆਪਣੇ ਸੱਚੇ ਭਗਤਾਂ ਦੇ “ਦੇਸ਼” ਵਿਚ ਸਾਨੂੰ ਸਾਰਿਆਂ ਨੂੰ ਬਰਾਬਰ ਮੌਕਾ ਦਿੱਤਾ ਹੈ ਕਿ ਅਸੀਂ ਪਰਮੇਸ਼ੁਰ ਦੀਆਂ ਬਰਕਤਾਂ ਦਾ ਆਨੰਦ ਮਾਣੀਏ।