Skip to content

Skip to table of contents

ਸਿੱਖਿਆ ਡੱਬੀ 4ੳ

‘ਮੈਂ ਜੀਉਂਦੇ  ਪ੍ਰਾਣੀਆਂ ਨੂੰ ਦੇਖ ਰਿਹਾ ਸੀ’

‘ਮੈਂ ਜੀਉਂਦੇ  ਪ੍ਰਾਣੀਆਂ ਨੂੰ ਦੇਖ ਰਿਹਾ ਸੀ’

ਹਿਜ਼ਕੀਏਲ ਨੇ ਮਹਿਲਾਂ ਅਤੇ ਮੰਦਰਾਂ ਦੇ ਬਾਹਰ ਵੱਡੇ-ਵੱਡੇ ਬੁੱਤ ਦੇਖੇ ਹੋਣੇ ਜੋ ਪਹਿਰੇਦਾਰਾਂ ਦੇ ਤੌਰ ਤੇ ਖੜ੍ਹੇ ਕੀਤੇ ਜਾਂਦੇ ਸਨ। ਉਨ੍ਹਾਂ ਦੇ ਸਿਰ ਇਨਸਾਨਾਂ ਦੇ, ਸਰੀਰ ਬਲਦਾਂ ਅਤੇ ਸ਼ੇਰਾਂ ਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਖੰਭ ਵੀ ਹੁੰਦੇ ਸਨ। ਪੁਰਾਣੇ ਸਮੇਂ ਵਿਚ ਅੱਸ਼ੂਰ ਤੇ ਬੈਬੀਲੋਨੀਆ ਵਿਚ ਅਜਿਹੇ ਬੁੱਤ ਥਾਂ-ਥਾਂ ਦੇਖੇ ਜਾ ਸਕਦੇ ਸਨ। ਬਾਕੀ ਲੋਕਾਂ ਵਾਂਗ ਹਿਜ਼ਕੀਏਲ ਵੀ ਉਨ੍ਹਾਂ ਉੱਚੇ ਤੇ ਅਜੀਬੋ-ਗ਼ਰੀਬ ਬੁੱਤਾਂ ਨੂੰ ਬੜੀ ਹੈਰਾਨੀ ਨਾਲ ਦੇਖਦਾ ਹੋਣਾ। ਇਨ੍ਹਾਂ ਵਿੱਚੋਂ ਕੁਝ ਬੁੱਤ ਤਾਂ ਤਕਰੀਬਨ 20 ਫੁੱਟ ਉੱਚੇ ਸਨ। ਚਾਹੇ ਇਹ ਪ੍ਰਾਣੀ ਦੇਖਣ ਨੂੰ ਸ਼ਕਤੀਸ਼ਾਲੀ ਲੱਗਦੇ ਸਨ, ਪਰ ਇਹ ਸਿਰਫ਼ ਬੇਜਾਨ ਬੁੱਤ ਸਨ ਜੋ ਪੱਥਰ ਦੇ ਬਣੇ ਸਨ।

ਪਰ ਇਸ ਤੋਂ ਉਲਟ, ਹਿਜ਼ਕੀਏਲ ਨੇ ਜੋ ਚਾਰ ਪ੍ਰਾਣੀ ਦੇਖੇ, ਉਹ ‘ਜੀਉਂਦੇ ਪ੍ਰਾਣੀ’ ਸਨ। ਉਨ੍ਹਾਂ ਜੀਉਂਦੇ ਪ੍ਰਾਣੀਆਂ ਅਤੇ ਬੇਜਾਨ ਮੂਰਤਾਂ ਵਿਚ ਕਿੰਨਾ ਵੱਡਾ ਫ਼ਰਕ! ਉਨ੍ਹਾਂ ਪ੍ਰਾਣੀਆਂ ਨੂੰ ਦੇਖ ਕੇ ਹਿਜ਼ਕੀਏਲ ’ਤੇ ਇੰਨਾ ਅਸਰ ਪਿਆ ਕਿ ਉਸ ਨੇ ਆਪਣੀ ਭਵਿੱਖਬਾਣੀ ਦੀ ਕਿਤਾਬ ਦੇ ਸ਼ੁਰੂ ਵਿਚ “ਜੀਉਂਦੇ ਪ੍ਰਾਣੀਆਂ” ਦਾ 10 ਤੋਂ ਜ਼ਿਆਦਾ ਵਾਰ ਜ਼ਿਕਰ ਕੀਤਾ। (ਹਿਜ਼. 1:5-22) ਹਿਜ਼ਕੀਏਲ ਨੇ ਦਰਸ਼ਣ ਵਿਚ ਦੇਖਿਆ ਕਿ ਪਰਮੇਸ਼ੁਰ ਦੇ ਸਿੰਘਾਸਣ ਹੇਠਾਂ ਉਹ ਚਾਰ ਜੀਉਂਦੇ ਪ੍ਰਾਣੀ ਹਰ ਦਿਸ਼ਾ ਵਿਚ ਇੱਕੋ ਹੀ ਸਮੇਂ ’ਤੇ ਇਕੱਠੇ ਆਉਂਦੇ-ਜਾਂਦੇ ਸਨ। ਇਸ ਤੋਂ ਹਿਜ਼ਕੀਏਲ ਦੇ ਦਿਲ-ਦਿਮਾਗ਼ ਵਿਚ ਇਹ ਗੱਲ ਬੈਠ ਗਈ ਕਿ ਯਹੋਵਾਹ ਦਾ ਆਪਣੀ ਸ੍ਰਿਸ਼ਟੀ ਉੱਤੇ ਪੂਰਾ ਕੰਟ੍ਰੋਲ ਹੈ। ਇਸ ਦਰਸ਼ਣ ’ਤੇ ਸੋਚ-ਵਿਚਾਰ ਕਰ ਕੇ ਸਾਡੇ ’ਤੇ ਵੀ ਹਿਜ਼ਕੀਏਲ ਵਾਂਗ ਪਰਮੇਸ਼ੁਰ ਦੀ ਮਹਾਨਤਾ, ਤਾਕਤ ਅਤੇ ਉਸ ਦੇ ਰਾਜ ਦੀ ਸ਼ਾਨੋ-ਸ਼ੌਕਤ ਦਾ ਗਹਿਰਾ ਅਸਰ ਪੈਂਦਾ ਹੈ।—1 ਇਤਿ. 29:11.