Skip to content

Skip to table of contents

ਸਿੱਖਿਆ ਡੱਬੀ 13ੳ

ਦੋ ਵੱਖੋ-ਵੱਖਰੇ ਮੰਦਰ, ਵੱਖੋ-ਵੱਖਰੇ ਸਬਕ

ਦੋ ਵੱਖੋ-ਵੱਖਰੇ ਮੰਦਰ, ਵੱਖੋ-ਵੱਖਰੇ ਸਬਕ

ਹਿਜ਼ਕੀਏਲ ਦੇ ਦਰਸ਼ਣ ਵਿਚਲਾ ਮੰਦਰ:

  • ਹਿਜ਼ਕੀਏਲ ਨੇ ਗ਼ੁਲਾਮ ਯਹੂਦੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ

  • ਇਸ ਵਿਚ ਇਕ ਵੇਦੀ ਹੈ ਜਿਸ ਉੱਤੇ ਬਹੁਤ ਸਾਰੀ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਹਨ

  • ਇਸ ਵਿਚ ਸ਼ੁੱਧ ਭਗਤੀ ਲਈ ਯਹੋਵਾਹ ਦੇ ਮਿਆਰਾਂ ’ਤੇ ਜ਼ੋਰ ਦਿੱਤਾ ਗਿਆ ਹੈ

  • ਇਹ ਸਾਡਾ ਧਿਆਨ ਇਸ ਗੱਲ ਵੱਲ ਖਿੱਚਦਾ ਹੈ ਕਿ 1919 ਵਿਚ ਸ਼ੁੱਧ ਭਗਤੀ ਬਹਾਲ ਹੋਣੀ ਸ਼ੁਰੂ ਹੋਈ

ਮਹਾਨ ਮੰਦਰ:

  • ਇਸ ਬਾਰੇ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਸਮਝਾਇਆ

  • ਇਸ ਵਿਚ ਇਕ ਵੇਦੀ ਹੈ ਜਿਸ ਉੱਤੇ “ਇੱਕੋ ਵਾਰ ਹਮੇਸ਼ਾ ਲਈ” ਇੱਕੋ ਬਲ਼ੀ ਚੜ੍ਹਾਈ ਗਈ (ਇਬ. 10:10)

  • ਮਸੀਹ ਦੀ ਕੁਰਬਾਨੀ ਦੇ ਆਧਾਰ ’ਤੇ ਸ਼ੁੱਧ ਭਗਤੀ ਲਈ ਯਹੋਵਾਹ ਦਾ ਇੰਤਜ਼ਾਮ। ਪਵਿੱਤਰ ਡੇਰਾ ਤੇ ਯਰੂਸ਼ਲਮ ਵਿਚ ਬਣਾਏ ਮੰਦਰ ਇਸ ਇੰਤਜ਼ਾਮ ਨੂੰ ਦਰਸਾਉਂਦੇ ਸਨ

  • 29-33 ਈਸਵੀ ਤਕ ਮਸੀਹ ਨੇ ਉੱਤਮ ਮਹਾਂ ਪੁਜਾਰੀ ਵਜੋਂ ਜੋ ਕੰਮ ਕੀਤਾ, ਉਸ ਵੱਲ ਇਹ ਮੰਦਰ ਸਾਡਾ ਧਿਆਨ ਖਿੱਚਦਾ ਹੈ