Skip to content

Skip to table of contents

ਸਿੱਖਿਆ ਡੱਬੀ 18ੳ

ਯਹੋਵਾਹ ਨੇ ਮਹਾਨ ਯੁੱਧ ਬਾਰੇ ਚੇਤਾਵਨੀ ਦਿੱਤੀ

ਯਹੋਵਾਹ ਨੇ ਮਹਾਨ ਯੁੱਧ ਬਾਰੇ ਚੇਤਾਵਨੀ ਦਿੱਤੀ

ਬਾਈਬਲ ਦੀਆਂ ਕਈ ਭਵਿੱਖਬਾਣੀਆਂ ਵਿਚ ਇਕ ਮਹਾਨ ਯੁੱਧ ਬਾਰੇ ਚੇਤਾਵਨੀ ਦਿੱਤੀ ਗਈ ਹੈ ਜਿਸ ਵਿਚ ਯਹੋਵਾਹ ਉਨ੍ਹਾਂ ਸਾਰਿਆਂ ਦਾ ਨਾਸ਼ ਕਰ ਦੇਵੇਗਾ ਜੋ ਉਸ ਦਾ ਅਤੇ ਉਸ ਦੇ ਲੋਕਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਵਿੱਚੋਂ ਕੁਝ ਭਵਿੱਖਬਾਣੀਆਂ ਹੇਠਾਂ ਦੱਸੀਆਂ ਗਈਆਂ ਹਨ। ਧਿਆਨ ਦਿਓ ਕਿ ਇਨ੍ਹਾਂ ਚੇਤਾਵਨੀਆਂ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ ਅਤੇ ਯਹੋਵਾਹ ਨੇ ਕਿਵੇਂ ਸਾਰੇ ਇਨਸਾਨਾਂ ਨੂੰ ਇਹ ਚੇਤਾਵਨੀਆਂ ਸੁਣਨ ਤੇ ਬਦਲਾਅ ਕਰਨ ਦਾ ਮੌਕਾ ਦਿੱਤਾ।

ਇਜ਼ਰਾਈਲੀਆਂ ਦਾ ਜ਼ਮਾਨਾ

ਹਿਜ਼ਕੀਏਲ: “‘ਮੈਂ ਆਪਣੇ ਸਾਰੇ ਪਹਾੜਾਂ ’ਤੇ ਗੋਗ ਦੇ ਖ਼ਿਲਾਫ਼ ਇਕ ਤਲਵਾਰ ਬੁਲਾਵਾਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”​—ਹਿਜ਼. 38:18-23.

ਯਿਰਮਿਯਾਹ: “[ਯਹੋਵਾਹ] ਆਪ ਸਾਰੇ ਇਨਸਾਨਾਂ ਦਾ ਨਿਆਂ ਕਰੇਗਾ। ਉਹ ਦੁਸ਼ਟਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ।”​—ਯਿਰ. 25:31-33.

ਦਾਨੀਏਲ: “ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ ਜੋ . . . ਇਨ੍ਹਾਂ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ।”​—ਦਾਨੀ. 2:44.

ਪਹਿਲੀ ਸਦੀ

ਯਿਸੂ: ‘ਅਜਿਹਾ ਮਹਾਂਕਸ਼ਟ ਆਵੇਗਾ ਜਿਹੋ ਜਿਹਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਆਇਆ।’​—ਮੱਤੀ 24:21, 22.

ਪੌਲੁਸ: “ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ . . . ਉਨ੍ਹਾਂ ਲੋਕਾਂ ਤੋਂ ਬਦਲਾ ਲਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ।”​—2 ਥੱਸ. 1:6-9.

ਪਤਰਸ: “ਯਹੋਵਾਹ ਦਾ ਦਿਨ ਇਕ ਚੋਰ ਵਾਂਗ ਆਵੇਗਾ। . . . ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।”​—2 ਪਤ. 3:10.

ਯੂਹੰਨਾ: “[ਯਿਸੂ] ਦੇ ਮੂੰਹ ਵਿੱਚੋਂ ਇਕ ਤਿੱਖੀ ਅਤੇ ਲੰਬੀ ਤਲਵਾਰ ਨਿਕਲੀ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ।”​—ਪ੍ਰਕਾ. 19:11-18.

ਸਾਡਾ ਜ਼ਮਾਨਾ

ਬਾਈਬਲ ਦਾ ਸਭ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਤੇ ਇਹ ਸਭ ਤੋਂ ਜ਼ਿਆਦਾ ਵੰਡੀ ਗਈ

ਯਹੋਵਾਹ ਦੇ ਅੱਜ ਦੇ ਜ਼ਮਾਨੇ ਦੇ ਸੇਵਕ . . .

  • ਸੈਂਕੜੇ ਭਾਸ਼ਾਵਾਂ ਵਿਚ ਲੱਖਾਂ ਹੀ ਬਾਈਬਲ-ਆਧਾਰਿਤ ਪ੍ਰਕਾਸ਼ਨ ਵੰਡਦੇ ਹਨ

  • ਹਰ ਸਾਲ ਪ੍ਰਚਾਰ ਦੇ ਕੰਮ ਵਿਚ ਲੱਖਾਂ ਹੀ ਘੰਟੇ ਬਿਤਾਉਂਦੇ ਹਨ