Skip to content

Skip to table of contents

ਸਿੱਖਿਆ ਡੱਬੀ 9ਹ

ਜਦੋਂ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕੀਤਾ ਜਾਵੇਗਾ

ਜਦੋਂ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕੀਤਾ ਜਾਵੇਗਾ

ਰਸੂਲਾਂ ਦੇ ਕੰਮ 3:21

ਪਤਰਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕੀਤਾ ਜਾਵੇਗਾ। ਇਹ ਸਮਾਂ ਉਦੋਂ ਸ਼ੁਰੂ ਹੋਇਆ ਜਦੋਂ ਮਸੀਹ ਰਾਜਾ ਬਣਿਆ। ਇਹ ਸਮਾਂ ਉਸ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਤਕ ਚੱਲਦਾ ਰਹੇਗਾ।

  1. 1914​—ਯਿਸੂ ਨੂੰ ਸਵਰਗ ਵਿਚ ਰਾਜਾ ਬਣਾਇਆ ਗਿਆ। ਪਰਮੇਸ਼ੁਰ ਦੇ ਲੋਕ 1919 ਤੋਂ ਦੁਬਾਰਾ ਸ਼ੁੱਧ ਭਗਤੀ ਕਰਨ ਲੱਗੇ

    ਆਖ਼ਰੀ ਦਿਨ

  2. ਆਰਮਾਗੇਡਨ​—ਜਦੋਂ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਵੇਗਾ, ਤਾਂ ਵੱਡੇ ਪੈਮਾਨੇ ’ਤੇ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕੀਤਾ ਜਾਵੇਗਾ। ਧਰਤੀ ’ਤੇ ਵਫ਼ਾਦਾਰ ਲੋਕਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ

    ਹਜ਼ਾਰ ਸਾਲ ਦਾ ਰਾਜ

  3. ਹਜ਼ਾਰ ਸਾਲ ਦੇ ਰਾਜ ਦਾ ਅੰਤ​—ਯਿਸੂ ਬਹਾਲੀ ਦਾ ਕੰਮ ਪੂਰਾ ਕਰ ਦੇਵੇਗਾ ਅਤੇ ਆਪਣੇ ਪਿਤਾ ਨੂੰ ਰਾਜ ਵਾਪਸ ਸੌਂਪ ਦੇਵੇਗਾ

    ਸੋਹਣੀ ਧਰਤੀ ’ਤੇ ਹਮੇਸ਼ਾ ਲਈ ਖ਼ੁਸ਼ੀਆਂ ਭਰਿਆ ਮਾਹੌਲ

ਯਿਸੂ ਦੇ ਰਾਜ ਵਿਚ . . .

  • ਪਰਮੇਸ਼ੁਰ ਦੇ ਨਾਂ ਦੀ ਮਹਿਮਾ ਹੋਵੇਗੀ

  • ਬੀਮਾਰ ਲੋਕ ਤੰਦਰੁਸਤ ਹੋ ਜਾਣਗੇ

  • ਬੁੱਢੇ ਜਵਾਨ ਹੋ ਜਾਣਗੇ

  • ਮਰ ਚੁੱਕੇ ਲੋਕ ਜੀਉਂਦੇ ਹੋ ਜਾਣਗੇ

  • ਵਫ਼ਾਦਾਰ ਲੋਕ ਮੁਕੰਮਲ ਹੋ ਜਾਣਗੇ

  • ਧਰਤੀ ਸੋਹਣੇ ਬਾਗ਼ ਵਰਗੀ ਬਣ ਜਾਵੇਗੀ