Skip to content

Skip to table of contents

ਸਿੱਖਿਆ ਡੱਬੀ 1ਅ

ਹਿਜ਼ਕੀਏਲ ਦੀ ਕਿਤਾਬ ਦੀਆਂ ਮੁੱਖ ਗੱਲਾਂ

ਹਿਜ਼ਕੀਏਲ ਦੀ ਕਿਤਾਬ ਦੀਆਂ ਮੁੱਖ ਗੱਲਾਂ

ਹਿਜ਼ਕੀਏਲ ਦੀ ਕਿਤਾਬ ਨੂੰ ਇਨ੍ਹਾਂ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ:

ਅਧਿਆਇ 1 ਤੋਂ 3

ਜਦੋਂ ਯਹੂਦੀ ਬਾਬਲ ਵਿਚ ਗ਼ੁਲਾਮ ਸਨ, ਤਾਂ ਉੱਥੇ 613 ਈਸਵੀ ਪੂਰਵ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣ ਦਿਖਾਏ ਅਤੇ ਹੁਕਮ ਦਿੱਤਾ ਕਿ ਉਹ ਕਿਬਾਰ ਦਰਿਆ ਲਾਗੇ ਰਹਿੰਦੇ ਯਹੂਦੀਆਂ ਸਾਮ੍ਹਣੇ ਭਵਿੱਖਬਾਣੀਆਂ ਕਰੇ।

ਅਧਿਆਇ 4 ਤੋਂ 24

613 ਤੋਂ 609 ਈਸਵੀ ਪੂਰਵ ਦੌਰਾਨ ਹਿਜ਼ਕੀਏਲ ਨੇ ਕਈ ਭਵਿੱਖਬਾਣੀਆਂ ਕੀਤੀਆਂ ਜਿਨ੍ਹਾਂ ਵਿਚ ਉਸ ਨੇ ਖ਼ਾਸ ਤੌਰ ਤੇ ਯਰੂਸ਼ਲਮ ਅਤੇ ਇਸ ਦੇ ਬਾਗ਼ੀ ਤੇ ਮੂਰਤੀ-ਪੂਜਕ ਲੋਕਾਂ ਨੂੰ ਸਜ਼ਾ ਦੇ ਸੰਦੇਸ਼ ਸੁਣਾਏ।

ਅਧਿਆਇ 25 ਤੋਂ 32

609 ਈਸਵੀ ਪੂਰਵ ਵਿਚ ਜਦੋਂ ਬਾਬਲੀਆਂ ਨੇ ਯਰੂਸ਼ਲਮ ਦੀ ਆਖ਼ਰੀ ਘੇਰਾਬੰਦੀ ਸ਼ੁਰੂ ਕੀਤੀ, ਤਾਂ ਉਸ ਨੇ ਯਰੂਸ਼ਲਮ ਦੇ ਖ਼ਿਲਾਫ਼ ਸਜ਼ਾ ਦਾ ਸੰਦੇਸ਼ ਸੁਣਾਉਣ ਦੀ ਬਜਾਇ ਇਸ ਦੇ ਆਲੇ-ਦੁਆਲੇ ਦੀਆਂ ਦੁਸ਼ਮਣ ਕੌਮਾਂ ਅੰਮੋਨ, ਅਦੋਮ, ਮਿਸਰ, ਮੋਆਬ, ਫਲਿਸਤ, ਸੀਦੋਨ ਅਤੇ ਸੋਰ ਖ਼ਿਲਾਫ਼ ਸਜ਼ਾ ਦਾ ਸੰਦੇਸ਼ ਸੁਣਾਉਣਾ ਸ਼ੁਰੂ ਕੀਤਾ।

ਅਧਿਆਇ 33 ਤੋਂ 48

ਜਦੋਂ ਯਰੂਸ਼ਲਮ ਅਤੇ ਉਸ ਦਾ ਮੰਦਰ ਢਹਿ-ਢੇਰੀ ਹੋਏ ਪਏ ਸਨ, ਤਾਂ ਇਨ੍ਹਾਂ ਤੋਂ ਸੈਂਕੜੇ ਮੀਲ ਦੂਰ ਬੈਠੇ ਹਿਜ਼ਕੀਏਲ ਨੇ 606 ਈਸਵੀ ਪੂਰਵ ਵਿਚ ਉਮੀਦ ਦੇਣ ਵਾਲਾ ਸੰਦੇਸ਼ ਦੇਣਾ ਸ਼ੁਰੂ ਕੀਤਾ ਕਿ ਯਹੋਵਾਹ ਪਰਮੇਸ਼ੁਰ ਦੀ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ।

ਹਿਜ਼ਕੀਏਲ ਦੀ ਕਿਤਾਬ ਵਿਚ ਘਟਨਾਵਾਂ ਸਿਲਸਿਲੇਵਾਰ ਅਤੇ ਵਿਸ਼ਿਆਂ ਅਨੁਸਾਰ ਦਰਜ ਕੀਤੀਆਂ ਗਈਆਂ ਹਨ। ਪਹਿਲਾਂ ਯਰੂਸ਼ਲਮ ਅਤੇ ਉਸ ਦੇ ਮੰਦਰ ਦੇ ਨਾਸ਼ ਬਾਰੇ ਭਵਿੱਖਬਾਣੀਆਂ ਦਰਜ ਕੀਤੀਆਂ ਗਈਆਂ ਹਨ, ਫਿਰ ਸ਼ੁੱਧ ਭਗਤੀ ਦੀ ਬਹਾਲੀ ਬਾਰੇ ਜ਼ਿਆਦਾਤਰ ਭਵਿੱਖਬਾਣੀਆਂ ਦਰਜ ਕੀਤੀਆਂ ਗਈਆਂ ਹਨ। ਇਹ ਤਰਤੀਬ ਸਹੀ ਹੈ ਕਿਉਂਕਿ ਮੰਦਰ ਵਿਚ ਭਗਤੀ ਬੰਦ ਹੋਣ ਤੋਂ ਬਾਅਦ ਹੀ ਉੱਥੇ ਸ਼ੁੱਧ ਭਗਤੀ ਬਹਾਲ ਕਰਨ ਦੀ ਲੋੜ ਸੀ।

ਇਸ ਦੇ ਨਾਲ-ਨਾਲ ਹਿਜ਼ਕੀਏਲ ਨੇ ਆਲੇ-ਦੁਆਲੇ ਦੀਆਂ ਦੁਸ਼ਮਣ ਕੌਮਾਂ ਦੇ ਖ਼ਿਲਾਫ਼ ਸਜ਼ਾ ਦਾ ਸੰਦੇਸ਼ ਸੁਣਾਇਆ। (ਅਧਿਆਇ 25 ਤੋਂ 32) ਇਹ ਭਵਿੱਖਬਾਣੀਆਂ ਯਰੂਸ਼ਲਮ ਖ਼ਿਲਾਫ਼ ਸਜ਼ਾ ਦਾ ਸੰਦੇਸ਼ ਸੁਣਾਉਣ ਤੋਂ ਬਾਅਦ ਅਤੇ ਸ਼ੁੱਧ ਭਗਤੀ ਦੀ ਬਹਾਲੀ ਦੀਆਂ ਭਵਿੱਖਬਾਣੀਆਂ ਤੋਂ ਪਹਿਲਾਂ ਕੀਤੀਆਂ ਗਈਆਂ ਸਨ। ਕੌਮਾਂ ਖ਼ਿਲਾਫ਼ ਹਿਜ਼ਕੀਏਲ ਦੀਆਂ ਇਨ੍ਹਾਂ ਭਵਿੱਖਬਾਣੀਆਂ ਬਾਰੇ ਇਕ ਵਿਦਵਾਨ ਨੇ ਕਿਹਾ ਕਿ ਦੁਸ਼ਮਣ ਕੌਮਾਂ ਖ਼ਿਲਾਫ਼ ਸਜ਼ਾ ਦੇ ਸੰਦੇਸ਼ ਨੂੰ ਸਹੀ ਜਗ੍ਹਾ ’ਤੇ ਦਰਜ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਪਣੇ ਲੋਕਾਂ ਲਈ ਪਰਮੇਸ਼ੁਰ ਦਾ ਗੁੱਸਾ ਦਇਆ ਵਿਚ ਬਦਲ ਗਿਆ ਕਿਉਂਕਿ ਦੁਸ਼ਮਣਾਂ ਨੂੰ ਸਜ਼ਾ ਦੇਣੀ ਆਪਣੇ ਲੋਕਾਂ ਲਈ ਉਸ ਦੀ ਦਇਆ ਦਾ ਸਬੂਤ ਸੀ।

ਵਾਪਸ ਅਧਿਆਇ 1, ਪੈਰੇ 18 ’ਤੇ ਜਾਓ