Skip to content

Skip to table of contents

ਸਿੱਖਿਆ ਡੱਬੀ 14ੳ

ਹਿਜ਼ਕੀਏਲ ਦੇ ਦਰਸ਼ਣ ਵਿਚਲੇ ਮੰਦਰ ਤੋਂ ਸਬਕ

ਹਿਜ਼ਕੀਏਲ ਦੇ ਦਰਸ਼ਣ ਵਿਚਲੇ ਮੰਦਰ ਤੋਂ ਸਬਕ

ਸ਼ੁੱਧ ਭਗਤੀ ਬੁਲੰਦ ਹੋਈ ਅਤੇ ਭ੍ਰਿਸ਼ਟ ਹੋਣ ਤੋਂ ਬਚਾਈ ਗਈ

ਦਰਸ਼ਣ ਵਿਚਲਾ ਮੰਦਰ “ਇਕ ਬਹੁਤ ਉੱਚੇ ਪਹਾੜ” (1) ਉੱਤੇ ਬੁਲੰਦ ਕੀਤਾ ਗਿਆ। ਕੀ ਅਸੀਂ ਵੀ ਸ਼ੁੱਧ ਭਗਤੀ ਨੂੰ ਬੁਲੰਦ ਕੀਤਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੱਤੀ ਹੈ?

ਮੰਦਰ ਦੇ ਆਲੇ-ਦੁਆਲੇ ਕੰਧ (2) ਕੀਤੀ ਗਈ ਸੀ। ਮੰਦਰ ਇਕ ਬਹੁਤ ਹੀ ਖੁੱਲ੍ਹੀ ਜਗ੍ਹਾ (3) ਦੇ ਵਿਚਕਾਰ ਸੀ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਇਹੀ ਸਿੱਖਦੇ ਹਾਂ ਕਿ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਗੱਲ ਸਾਡੀ ਭਗਤੀ ਨੂੰ ਭ੍ਰਿਸ਼ਟ ਨਾ ਕਰੇ। ਜੇ ਰੋਜ਼ਮੱਰਾ ਦੀਆਂ “ਸਾਧਾਰਣ” ਗੱਲਾਂ ਨੂੰ ਵੀ ਸ਼ੁੱਧ ਭਗਤੀ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ, ਤਾਂ ਸੋਚੋ ਸਾਨੂੰ ਅਨੈਤਿਕ ਚਾਲ-ਚਲਣ ਤੋਂ ਕਿੰਨਾ ਦੂਰ ਰਹਿਣਾ ਚਾਹੀਦਾ ਹੈ।—ਹਿਜ਼. 24:20.

ਹਮੇਸ਼ਾ ਲਈ ਬਰਕਤਾਂ

ਮੰਦਰ ਦੇ ਪਵਿੱਤਰ ਸਥਾਨ ਤੋਂ ਪਾਣੀ ਦਾ ਚਸ਼ਮਾ ਹੌਲੀ-ਹੌਲੀ ਵਹਿੰਦਾ ਹੈ। ਇਹ ਪਾਣੀ ਅੱਗੇ ਜਾ ਕੇ ਤੇਜ਼ ਵਹਿਣ ਵਾਲੀ ਨਦੀ (4) ਬਣ ਜਾਂਦੀ ਹੈ ਜੋ ਦੇਸ਼ ਵਿਚ ਜੀਵਨ ਬਖ਼ਸ਼ਦੀ ਹੈ ਅਤੇ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ। ਇਨ੍ਹਾਂ ਬਰਕਤਾਂ ਬਾਰੇ ਅਧਿਆਇ 19 ਵਿਚ ਚਰਚਾ ਕੀਤੀ ਜਾਵੇਗੀ।

ਸਾਰਿਆਂ ਲਈ ਇੱਕੋ ਜਿਹੇ ਮਿਆਰ

ਉੱਚੇ-ਉੱਚੇ ਬਾਹਰਲੇ ਦਰਵਾਜ਼ਿਆਂ (5) ਅਤੇ ਅੰਦਰਲੇ ਦਰਵਾਜ਼ਿਆਂ (9) ਤੋਂ ਅਸੀਂ ਸਿੱਖਦੇ ਹਾਂ ਕਿ ਸ਼ੁੱਧ ਭਗਤੀ ਕਰਨ ਵਾਲਿਆਂ ਲਈ ਯਹੋਵਾਹ ਨੇ ਚਾਲ-ਚਲਣ ਦੇ ਮਾਮਲੇ ਵਿਚ ਉੱਚੇ ਮਿਆਰ ਠਹਿਰਾਏ ਹਨ। ਗੌਰ ਕਰੋ ਕਿ ਬਾਹਰਲੇ ਅਤੇ ਅੰਦਰਲੇ ਦਰਵਾਜ਼ਿਆਂ ਦਾ ਨਾਪ ਇੱਕੋ ਜਿਹਾ ਹੈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਨੇ ਆਪਣੇ ਸਾਰੇ ਸੇਵਕਾਂ ਲਈ ਇੱਕੋ ਜਿਹੇ ਮਿਆਰ ਠਹਿਰਾਏ ਹਨ, ਫਿਰ ਚਾਹੇ ਉਹ ਕੋਈ ਵੀ ਜ਼ਿੰਮੇਵਾਰੀ ਸੰਭਾਲਦੇ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਸੇਵਾ ਕਿਉਂ ਨਾ ਕਰਦੇ ਹੋਣ।

ਯਹੋਵਾਹ ਦੇ ਮੇਜ਼ ਤੋਂ ਖਾਣਾ

ਰੋਟੀ ਖਾਣ ਵਾਲੇ ਕਮਰਿਆਂ (8) ਤੋਂ ਸਾਨੂੰ ਇਹ ਗੱਲ ਯਾਦ ਆਉਂਦੀ ਹੈ ਕਿ ਪੁਰਾਣੇ ਜ਼ਮਾਨੇ ਵਿਚ ਲੋਕ ਮੰਦਰ ਵਿਚ ਲਿਆਂਦੀਆਂ ਕੁਝ ਬਲ਼ੀਆਂ ਖਾਂਦੇ ਸਨ। ਇਸ ਤਰ੍ਹਾਂ ਉਹ ਯਹੋਵਾਹ ਨਾਲ ਮਿਲ ਕੇ ਖਾਣਾ ਖਾਂਦੇ ਸਨ। ਅੱਜ ਅਸੀਂ ਮਹਾਨ ਮੰਦਰ ਵਿਚ ਸੇਵਾ ਕਰਦੇ ਹਾਂ ਜਿੱਥੇ ਅਸੀਂ ਇਹ ਬਲ਼ੀਆਂ ਨਹੀਂ ਚੜ੍ਹਾਉਂਦੇ ਕਿਉਂਕਿ ਹਮੇਸ਼ਾ ਲਈ “ਇਕ ਬਲ਼ੀ” ਚੜ੍ਹਾਈ ਜਾ ਚੁੱਕੀ ਹੈ। (ਇਬ. 10:12) ਪਰ ਅਸੀਂ ਉਸਤਤ ਦਾ ਬਲੀਦਾਨ ਚੜ੍ਹਾਉਂਦੇ ਹਾਂ।—ਇਬ. 13:15.

ਪਰਮੇਸ਼ੁਰ ਦਾ ਪੱਕਾ ਵਾਅਦਾ

ਮੰਦਰ ਦੇ ਨਾਪ ਬਾਰੇ ਜੋ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ ਹੈ, ਉਸ ਬਾਰੇ ਹਰ ਗੱਲ ਸਮਝਣੀ ਸ਼ਾਇਦ ਸਾਨੂੰ ਔਖੀ ਲੱਗੇ। ਪਰ ਜਾਣਕਾਰੀ ਤੋਂ ਅਸੀਂ ਇਹ ਅਹਿਮ ਗੱਲ ਸਿੱਖ ਸਕਦੇ ਹਾਂ: ਮੰਦਰ ਦਾ ਸਹੀ-ਸਹੀ ਨਾਪ ਇਸ ਗੱਲ ਦੀ ਗਾਰੰਟੀ ਸੀ ਕਿ ਸ਼ੁੱਧ ਭਗਤੀ ਬਹਾਲ ਕਰਨ ਦਾ ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। ਹਿਜ਼ਕੀਏਲ ਨੇ ਮੰਦਰ ਵਿਚ ਇਨਸਾਨਾਂ ਨੂੰ ਦੇਖਣ ਦਾ ਜ਼ਿਕਰ ਨਹੀਂ ਕੀਤਾ, ਪਰ ਉਸ ਨੇ ਇਹ ਜ਼ਰੂਰ ਦੱਸਿਆ ਕਿ ਯਹੋਵਾਹ ਨੇ ਪੁਜਾਰੀਆਂ, ਮੁਖੀਆਂ ਅਤੇ ਲੋਕਾਂ ਨੂੰ ਸਖ਼ਤ ਤਾੜਨਾ ਦਿੱਤੀ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਉਸ ਦੇ ਉੱਚੇ-ਸੁੱਚੇ ਮਿਆਰਾਂ ’ਤੇ ਚੱਲਣਾ ਚਾਹੀਦਾ ਹੈ।