Skip to content

Skip to table of contents

ਸਿੱਖਿਆ ਡੱਬੀ 2ੳ

ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਦੀ ਸਮਝ

ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਦੀ ਸਮਝ

ਭਵਿੱਖਬਾਣੀ ਕੀ ਹੁੰਦੀ ਹੈ?

ਬਾਈਬਲ ਵਿਚ “ਭਵਿੱਖਬਾਣੀ” ਲਈ ਇਬਰਾਨੀ ਕ੍ਰਿਆ “ਨਾਵਾ” ਵਰਤੀ ਗਈ ਹੈ ਜਿਸ ਦਾ ਮਤਲਬ ਹੈ ਪਰਮੇਸ਼ੁਰ ਵੱਲੋਂ ਸੰਦੇਸ਼ ਸੁਣਾਉਣਾ, ਸਜ਼ਾ ਦਾ ਐਲਾਨ ਕਰਨਾ, ਚਾਲ-ਚਲਣ ਸੰਬੰਧੀ ਸਿੱਖਿਆ ਦੇਣੀ, ਹੁਕਮ ਸੁਣਾਉਣਾ। ਇਸ ਦਾ ਮਤਲਬ ਪਰਮੇਸ਼ੁਰ ਵੱਲੋਂ ਭਵਿੱਖ ਬਾਰੇ ਕੋਈ ਸੰਦੇਸ਼ ਸੁਣਾਉਣਾ ਵੀ ਹੋ ਸਕਦਾ ਹੈ। ਹਿਜ਼ਕੀਏਲ ਦੀ ਕਿਤਾਬ ਵਿਚ ਇਸ ਤਰ੍ਹਾਂ ਦੀਆਂ ਸਾਰੀਆਂ ਭਵਿੱਖਬਾਣੀਆਂ ਦਰਜ ਹਨ।—ਹਿਜ਼. 3:10, 11; 11:4-8; 14:6, 7; 37:9, 10; 38:1-4.

ਭਵਿੱਖਬਾਣੀਆਂ ਕਰਨ ਦੇ ਤਰੀਕੇ

  • ਦਰਸ਼ਣ

  • ਮਿਸਾਲਾਂ

  • ਨਾਟਕ

ਹਿਜ਼ਕੀਏਲ ਦੀ ਕਿਤਾਬ ਵਿਚ ਦਰਸ਼ਣਾਂ, ਮਿਸਾਲਾਂ, ਕਹਾਣੀਆਂ ਅਤੇ ਛੋਟੇ-ਛੋਟੇ ਨਾਟਕਾਂ ਰਾਹੀਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ।

ਭਵਿੱਖਬਾਣੀਆਂ ਦੀ ਪੂਰਤੀ

ਹਿਜ਼ਕੀਏਲ ਦੀਆਂ ਕੁਝ ਭਵਿੱਖਬਾਣੀਆਂ ਦੀ ਪੂਰਤੀ ਇਕ ਤੋਂ ਜ਼ਿਆਦਾ ਵਾਰ ਹੁੰਦੀ ਹੈ। ਮਿਸਾਲ ਲਈ, ਸ਼ੁੱਧ ਭਗਤੀ ਬਹਾਲ ਕੀਤੇ ਜਾਣ ਦੀ ਪਹਿਲੀ ਪੂਰਤੀ ਉਦੋਂ ਹੋਈ ਜਦੋਂ ਪਰਮੇਸ਼ੁਰ ਦੇ ਲੋਕ ਵਾਅਦਾ ਕੀਤੇ ਹੋਏ ਦੇਸ਼ ਵਿਚ ਵਾਪਸ ਆਏ ਸਨ। ਅਸੀਂ ਇਸ ਕਿਤਾਬ ਦੇ 9ਵੇਂ ਅਧਿਆਇ ਵਿਚ ਦੇਖਾਂਗੇ ਕਿ ਇਨ੍ਹਾਂ ਵਿੱਚੋਂ ਕਈ ਭਵਿੱਖਬਾਣੀਆਂ ਦੀ ਪੂਰਤੀ ਸਾਡੇ ਸਮੇਂ ਵਿਚ ਵੀ ਹੋ ਰਹੀ ਹੈ ਅਤੇ ਭਵਿੱਖ ਵਿਚ ਵੀ ਹੋਵੇਗੀ।

ਪਹਿਲਾਂ ਅਸੀਂ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਵਿਚ ਦਰਜ ਬਹੁਤ ਸਾਰੀਆਂ ਘਟਨਾਵਾਂ, ਵਿਅਕਤੀਆਂ, ਥਾਵਾਂ ਜਾਂ ਚੀਜ਼ਾਂ ਦੀ ਤੁਲਨਾ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਜਾਂ ਵਿਅਕਤੀਆਂ, ਥਾਵਾਂ ਜਾਂ ਚੀਜ਼ਾਂ ਨਾਲ ਕਰਦੇ ਸੀ। ਪਰ ਇਸ ਕਿਤਾਬ ਵਿਚ ਸਿਰਫ਼ ਉਨ੍ਹਾਂ ਘਟਨਾਵਾਂ, ਵਿਅਕਤੀਆਂ, ਥਾਵਾਂ ਜਾਂ ਚੀਜ਼ਾਂ ਦੀ ਤੁਲਨਾ ਕੀਤੀ ਗਈ ਹੈ ਜਿਨ੍ਹਾਂ ਦਾ ਬਾਈਬਲ ਵਿੱਚੋਂ ਸਾਫ਼ ਸਬੂਤ ਮਿਲਦਾ ਹੈ। * ਇਸ ਦੀ ਬਜਾਇ, ਇਸ ਕਿਤਾਬ ਵਿਚ ਖ਼ਾਸ ਤੌਰ ਤੇ ਇਹ ਦੱਸਿਆ ਗਿਆ ਹੈ ਕਿ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਵੱਡੇ ਪੈਮਾਨੇ ’ਤੇ ਕਿਵੇਂ ਹੋਵੇਗੀ। ਇਸ ਕਿਤਾਬ ਵਿਚ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਹਿਜ਼ਕੀਏਲ ਦੇ ਸੰਦੇਸ਼ ਤੋਂ ਕੀ ਸਿੱਖ ਸਕਦੇ ਹਾਂ। ਨਾਲੇ ਉਸ ਦੀਆਂ ਭਵਿੱਖਬਾਣੀਆਂ ਵਿਚ ਦੱਸੇ ਵਿਅਕਤੀਆਂ, ਥਾਵਾਂ ਅਤੇ ਘਟਨਾਵਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ।

^ ਪੈਰਾ 12 ਇਸ ਬਾਰੇ ਹੋਰ ਜਾਣਕਾਰੀ ਲਈ ਪਹਿਰਾਬੁਰਜ, 15 ਮਾਰਚ 2015, ਸਫ਼ੇ 9-10, ਪੈਰੇ 7-12 ਅਤੇ ਇਸ ਰਸਾਲੇ ਵਿਚ “ਪਾਠਕਾਂ ਵੱਲੋਂ ਸਵਾਲ,” ਸਫ਼ੇ 17-18 ਦੇਖੋ।