Skip to content

Skip to table of contents

ਭਾਗ ਪੰਜ

‘ਮੈਂ ਉਨ੍ਹਾਂ ਵਿਚ ਵੱਸਾਂਗਾ’​—⁠ਯਹੋਵਾਹ ਦੀ ਸ਼ੁੱਧ ਭਗਤੀ ਬਹਾਲ

‘ਮੈਂ ਉਨ੍ਹਾਂ ਵਿਚ ਵੱਸਾਂਗਾ’​—⁠ਯਹੋਵਾਹ ਦੀ ਸ਼ੁੱਧ ਭਗਤੀ ਬਹਾਲ

ਹਿਜ਼ਕੀਏਲ 43:9

ਮੁੱਖ ਗੱਲ: ਹਿਜ਼ਕੀਏਲ ਨੇ ਮੰਦਰ ਵਿਚ ਕੀ-ਕੀ ਦੇਖਿਆ ਅਤੇ ਉਸ ਤੋਂ ਅਸੀਂ ਸ਼ੁੱਧ ਭਗਤੀ ਬਾਰੇ ਕੀ ਸਿੱਖਦੇ ਹਾਂ

ਯਹੋਵਾਹ ਨੇ ਹਿਜ਼ਕੀਏਲ ਨਬੀ ਅਤੇ ਯੂਹੰਨਾ ਰਸੂਲ ਨੂੰ ਅਜਿਹੇ ਦਰਸ਼ਣ ਦਿਖਾਏ ਜਿਨ੍ਹਾਂ ਵਿਚ ਅਨੋਖੀਆਂ ਸਮਾਨਤਾਵਾਂ ਸਨ। ਇਨ੍ਹਾਂ ਦਰਸ਼ਣਾਂ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਯਹੋਵਾਹ ਦੀ ਭਗਤੀ ਕਿਵੇਂ ਕਰਨੀ ਚਾਹੀਦੀ ਹੈ। ਅਸੀਂ ਇਹ ਵੀ ਸਿੱਖਦੇ ਹਾਂ ਕਿ ਪਰਮੇਸ਼ੁਰ ਦੇ ਰਾਜ ਅਧੀਨ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ।

ਇਸ ਭਾਗ ਵਿਚ

ਅਧਿਆਇ 19

“ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ”

ਮੰਦਰ ਤੋਂ ਵਗਣ ਵਾਲੀ ਨਦੀ ਦੀ ਭਵਿੱਖਬਾਣੀ ਪੁਰਾਣੇ ਜ਼ਮਾਨੇ ਵਿਚ ਕਿਵੇਂ ਪੂਰੀ ਹੋਈ, ਅੱਜ ਕਿਵੇਂ ਪੂਰੀ ਹੋ ਰਹੀ ਹੈ ਤੇ ਭਵਿੱਖ ਵਿਚ ਕਿਵੇਂ ਪੂਰੀ ਹੋਵੇਗੀ?

ਅਧਿਆਇ 20

‘ਦੇਸ਼ ਦੀ ਜ਼ਮੀਨ ਦੀ ਵੰਡ ਕਰ ਕੇ ਵਿਰਾਸਤ ਵਜੋਂ ਦਿਓ’

ਯਹੋਵਾਹ ਨੇ ਹਿਜ਼ਕੀਏਲ ਅਤੇ ਗ਼ੁਲਾਮ ਯਹੂਦੀਆਂ ਨੂੰ ਕਿਹਾ ਕਿ ਵਾਅਦਾ ਕੀਤੇ ਗਏ ਦੇਸ਼ ਦੀ ਜ਼ਮੀਨ ਇਜ਼ਰਾਈਲ ਦੇ ਗੋਤਾਂ ਵਿਚ ਵੰਡੀ ਜਾਵੇ।

ਅਧਿਆਇ 21

“ਸ਼ਹਿਰ ਦਾ ਨਾਂ ਹੋਵੇਗਾ, ‘ਯਹੋਵਾਹ ਉੱਥੇ ਹੈ’”

ਹਿਜ਼ਕੀਏਲ ਦੇ ਦਰਸ਼ਣ ਵਿਚਲੇ ਸ਼ਹਿਰ ਅਤੇ ਇਸ ਦੇ ਨਾਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

ਅਧਿਆਇ 22

“ਪਰਮੇਸ਼ੁਰ ਦੀ ਭਗਤੀ ਕਰ”

ਇਸ ਕਿਤਾਬ ਨੂੰ ਛਾਪਣ ਦਾ ਮਕਸਦ ਸਾਡੇ ਇਸ ਇਰਾਦੇ ਨੂੰ ਪੱਕਾ ਕਰਨਾ ਹੈ ਕਿ ਅਸੀਂ ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰੀਏ।