Skip to content

Skip to table of contents

ਮੁਖਬੰਧ

ਮੁਖਬੰਧ

ਮੁਖਬੰਧ

ਪਾਠਕ ਨੂੰ:

ਸਾਨੂੰ ਯਕੀਨ ਹੈ ਕਿ ਤੁਹਾਡੇ ਕੋਲ ਤੁਹਾਡੇ ਆਪਣੇ ਹਿੱਸੇ ਦੀਆਂ ਸਮੱਸਿਆਵਾਂ ਹਨ। ਇਹ ਸਾਰਿਆਂ ਕੋਲ ਹਨ। ਸਕੂਲ ਵਿਚ ਯਾ ਨੌਕਰੀ ਤੇ, ਤੁਸੀਂ ਸ਼ਾਇਦ ਦਿਲਚਸਪ ਸਮੱਸਿਆਵਾਂ ਦਾ ਸਾਮ੍ਹਣਾ ਕਰੋ ਜੋ ਤੁਹਾਨੂੰ ਚੁਣੌਤੀ ਦੇਣ। ਹਾਲਾਂ ਕਿ, ਦੂਜੀਆਂ ਸਮੱਸਿਆਵਾਂ ਹੋਰ ਦੁੱਖਦਾਈ ਹੁੰਦੀਆਂ ਹਨ। ਜੇ ਤੁਸੀਂ ਗ਼ਰੀਬ ਹੋ, ਸਿਰਫ ਚੋਖਾ ਆਹਾਰ ਪ੍ਰਾਪਤ ਕਰਨਾ ਹੀ ਇਕ ਨਿਰੰਤਰ ਚੁਣੌਤੀ ਹੋ ਸਕਦੀ ਹੈ। ਪਰਿਵਾਰ ਵਿਚ ਬੀਮਾਰੀ ਮਾਮਲਿਆਂ ਨੂੰ ਹੋਰ ਖ਼ਰਾਬ ਕਰ ਦਿੰਦੀ ਹੈ। ਦੁੱਖੀ ਵਿਆਹ, ਪੱਖਪਾਤ, ਅਨੁਚਿਤ ਕੰਮ ਕਾਰ, ਰਾਜਨੀਤਿਕ ਅਸ਼ਾਂਤੀ, ਅਤੇ ਆਰਥਿਕ ਅਨਿਸ਼ਚਿਤਤਾ ਜੀਵਨ ਨੂੰ ਹੋਰ ਔਖਾ ਬਣਾ ਦਿੰਦੀਆਂ ਹਨ।

ਕੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸੁਲਝਾਈਆਂ ਜਾ ਸਕਦੀਆਂ ਹਨ? ਇਹੋ ਇਸ ਪ੍ਰਕਾਸ਼ਨ ਦਾ ਵਿਸ਼ਾ ਹੈ। ਇਸ ਸਵਾਲ ਨੂੰ ਦੋ ਪਰਿਵਾਰਾਂ ਦੇ ਵਿਚਕਾਰ ਵਾਰਤਾਲਾਪ ਦੁਆਰਾ ਚਰਚਾ ਕੀਤਾ ਗਿਆ ਹੈ। ਇਹ ਪਰਿਵਾਰ ਅਤੇ ਵਾਰਤਾਲਾਪ ਕਲਪਿਤ ਹਨ। ਪਰ ਚਰਚਾ ਕੀਤੀਆਂ ਗਈਆਂ ਸਮੱਸਿਆਵਾਂ ਵਾਸਤਵਿਕ ਹਨ, ਅਤੇ ਜਿਹੜੇ ਸੁਲਝਾਉ ਤੇ ਪਹੁੰਚਿਆ ਗਿਆ ਹੈ ਉਹ ਅਸਲ ਵਿਚ ਕੰਮ ਕਰਦੇ ਹਨ। ਅਗਰ ਤੁਸੀਂ ਇਸ ਪ੍ਰਕਾਸ਼ਨ ਨੂੰ ਪੜ੍ਹੋਗੇ ਅਤੇ ਜੋ ਇਹ ਕਹਿੰਦੀ ਹੈ ਉਸ ਨੂੰ ਲਾਗੂ ਕਰੋਗੇ, ਤਾਂ ਇਹ ਜਾਣਕਾਰੀ ਸੱਚ-ਮੁੱਚ ਤੁਹਾਡੇ ਜੀਵਨ ਨੂੰ ਬਿਹਤਰ ਬਣਾ ਦੇਵੇਗੀ। ਸਫ਼ੇ 30 ਤੇ ਸਵਾਲ ਹਨ ਜਿਹੜੇ ਇਸ ਸਾਮਗਰੀ ਨੂੰ ਸਮਾਲੋਚਨ ਕਰਨ ਲਈ ਪ੍ਰਯੋਗ ਕੀਤੇ ਜਾ ਸਕਦੇ ਹਨ।