Skip to content

Skip to table of contents

ਉਪਨਿਸ਼ਧ—ਫ਼ਲਸਫ਼ੇ ਦਾ ਪ੍ਰੇਮ

ਉਪਨਿਸ਼ਧ—ਫ਼ਲਸਫ਼ੇ ਦਾ ਪ੍ਰੇਮ

ਅਧਿਆਇ 5

ਉਪਨਿਸ਼ਧ—ਫ਼ਲਸਫ਼ੇ ਦਾ ਪ੍ਰੇਮ

“ਭਾਰਤ ਦੀਆਂ ਸਾਰੀਆਂ ਦਾਰਸ਼ਨਿਕ ਵਿਵਸਥਾਵਾਂ ਅਤੇ ਧਰਮ, ਅਪਰੰਪਰਾਗਤ ਯਾ ਪਰੰਪਰਾਗਤ, ਉਪਨਿਸ਼ਧਾਂ ਤੋਂ ਆਏ ਹਨ,” ਦ ਵੈਦਿਕ ਏਜ ਕਿਤਾਬ ਬਿਆਨ ਕਰਦੀ ਹੈ।1 ਇਨ੍ਹਾਂ ਲਿਖਤਾਂ ਵਿਚ ਹੀ ਕਰਮਾਂ ਅਤੇ ਪੁਨਰ-ਜਨਮ ਦਾ ਚੱਕਰ—ਹਿੰਦੂਆਂ, ਜੈਨਾਂ ਅਤੇ ਸਿੱਖਾਂ ਦਾ ਮੂਲ ਵਿਸ਼ਵਾਸ—ਪਹਿਲਾਂ ਸਿਖਾਇਆ ਜਾਂਦਾ ਹੈ। ਉਹ ਹੋਰ ਕੀ ਸਿੱਖਿਆ ਦਿੰਦੇ ਹਨ?

ਜੀਵਨ ਦੇ ਅਰਥ ਉੱਤੇ ਗੌਰ ਕਰਨਾ

2 ਉਪਨਿਸ਼ਧ ਸੱਚਾਈ ਵਾਸਤੇ ਰਿਸ਼ੀਆਂ ਦੀ ਉਹ ਖੋਜ ਜਾਰੀ ਰੱਖਦੇ ਹਨ ਜੋ ਵੇਦਾਂ ਵਿਚ ਆਰੰਭ ਹੋਈ ਸੀ। “ਉਪਨਿਸ਼ਧਾਂ ਵਿਚ ਗਿਆਨੀ ਪਹਿਲਾਂ ਹੀ ਇਸ ਵਿਚਾਰ ਨਾਲ ਆਰੰਭ ਹੋਏ ਸਨ ਕਿ ਮਨੁੱਖ ਅਤੇ ਵਿਸ਼ਵ-ਮੰਡਲ ਉਪਰ ਇਕ ਸਰਬੋਤਮ ਨਿਯੰਤ੍ਰਣ ਕਰਨ ਵਾਲਾ ਯਾ ਇਕ ਵਜੂਦ ਸ਼ਾਸਨ ਕਰ ਰਿਹਾ ਹੈ,” ਡਾ. ਐੱਸ. ਦਾਸਗੁਪਤਾ ਨੋਟ ਕਰਦੇ ਹਨ। “ਲੇਕਨ ਇਹ ਦੀ ਵਿਸ਼ੇਸ਼ਤਾ ਕੀ ਸੀ? ਕੀ ਇਹ ਕਿਸੇ . . . ਨਵੇਂ ਈਸ਼ਵਰ ਦੇ ਰੂਪ ਵਿਚ ਪਛਾਣਿਆ ਜਾ ਸਕਦਾ ਸੀ ਯਾ ਕੀ ਇਹ ਕੋਈ ਈਸ਼ਵਰ ਹੀ ਨਹੀਂ ਸੀ? ਉਪਨਿਸ਼ਧ ਸਾਨੂੰ ਇਸ ਖੋਜ ਦਾ ਇਤਿਹਾਸ ਪੇਸ਼ ਕਰਦੇ ਹਨ,” ਉਹ ਅੱਗੇ ਆਖਦੇ ਹਨ।2

3 ਜੰਗਲ ਇਕਾਂਤਵਾਸਾਂ ਵਿਚ, ਗਿਆਨੀਆਂ ਨੇ ਅਜੇਹੇ ਸਵਾਲਾਂ ਉੱਤੇ ਮਨਨ ਕਰਕੇ ਬਹਿਸ ਕੀਤੀ ਜਿਵੇਂ ਕਿ: “ਇਸ ਵਿਸ਼ਵ-ਮੰਡਲ ਦਾ ਸ੍ਰੋਤ ਕੀ ਹੈ? . . . ਅਸੀਂ ਕਿੱਥੋਂ ਆਉਂਦੇ ਹਾਂ? ਅਸੀਂ ਕਿਸ ਸ਼ਕਤੀ ਦੁਆਰਾ ਜੀਉਂਦੇ ਹਾਂ? [ਮੌਤ ਹੋਣ ਤੇ] ਅਸੀਂ ਕਿੱਥੇ ਆਰਾਮ ਪਾਉਂਦੇ ਹਾਂ? ਸਾਡੀਆਂ ਖ਼ੁਸ਼ੀਆਂ ਅਤੇ ਗਮਾਂ ਉੱਤੇ ਕੌਣ ਰਾਜ ਕਰਦਾ ਹੈ?”3 ਪਰਮੇਸ਼ੁਰ ਦੁਆਰਾ ਪ੍ਰਗਟੀਕਰਨ ਨਾਲੋਂ, ਆਪਣੀ ਹੀ ਤਰਕ ਅਤੇ ਤਜਰਬੇ ਤੋਂ ਜਵਾਬ ਲੱਭਣ ਦੀ ਉਮੀਦ ਰੱਖਦੇ ਹੋਏ, ਉਨ੍ਹਾਂ ਨੇ ਆਖਿਆ: “ਹੇ ਦਾਰਸ਼ਨਿਕੋ, ਸਾਨੂੰ ਇਹ ਦੱਸੋ।”4

ਫ਼ਲਸਫ਼ੇ ਦੇ ਫਲ

4 ਗਿਆਨੀ ਸੰਸਾਰ ਦੀ ਸ੍ਰਿਸ਼ਟੀ ਦੀ ਮਾਨਤਾ ਬ੍ਰਹਮਾ ਨੂੰ ਦਿੰਦੇ ਹਨ, ਜੋ ਈਸ਼ ਉਪਨਿਸ਼ਧ ਦੇ ਅਨੁਸਾਰ, ਦੁਨੀਆਂ ਤੋਂ ਇਕ ਅਲੱਗ ਵਿਅਕਤੀ ਹੈ। (ਆਇਤ 1) ਦੂਸਰੇ ਪਾਸੇ, ਮੁੰਡਕ ਉਪਨਿਸ਼ਧ ਬ੍ਰਹਮਾ ਨੂੰ ਆਪ ਹੀ ਵਿਸ਼ਵ-ਮੰਡਲ ਠਹਿਰਾਉਂਦਾ ਹੈ। ਸ੍ਵੇਤਾਸ਼੍ਵਤਰ ਉਪਨਿਸ਼ਧ ਉੱਤੇ ਆਧਾਰਿਤ ਇਕ ਤੀਸਰਾ ਵਿਚਾਰ ਇਹ ਸੁਝਾਉ ਕਰਦਾ ਹੈ ਕਿ ਜਦੋਂ ਕਿ ਬ੍ਰਹਮਾ ਵਾਸਤਵਿਕ ਹੈ, ਵਿਸ਼ਵ-ਮੰਡਲ ਕੇਵਲ ਇਕ ਭਰਮ (ਮਾਇਆ) ਹੀ ਹੈ।

5ਛਾਂਦੋਗਯ ਉਪਨਿਸ਼ਧ ਵਿਚ ਸ੍ਰਿਸ਼ਟੀ ਦਾ ਇਕ ਬਿਰਤਾਂਤ ਦਾਅਵਾ ਕਰਦਾ ਹੈ ਕਿ ਇਹ ਸੰਸਾਰ ਇਕ ਵਿਸ਼ਾਲ ਆਂਡੇ ਤੋਂ ਪੈਦਾ ਹੋਇਆ ਸੀ। ਜੀਵਨ ਦੇ ਮੁੱਢ ਦੇ ਸੰਬੰਧ ਵਿਚ, ਬ੍ਰਿਹਦਾਰਣਯਕ ਉਪਨਿਸ਼ਧ ਬਿਆਨ ਕਰਦਾ ਹੈ ਕਿ ਇਕੱਲਾ ਅਤੇ ਉਦਾਸ ਮਹਿਸੂਸ ਕਰ ਰਿਹਾ ਸ੍ਰਿਸ਼ਟੀਕਰਤਾ, “ਇਕ ਗੁੰਦੇ ਹੋਏ ਆਦਮੀ ਅਤੇ ਔਰਤ ਦੇ ਜਿੰਨਾ ਵੱਡਾ ਹੋ ਗਿਆ, ਫਿਰ ਆਪਣੇ ਆਪ ਨੂੰ ਦੋ ਹਿੱਸਿਆਂ ਵਿਚ ਵੰਡਕੇ ਇਕ ਪਤੀ ਅਤੇ ਪਤਨੀ ਨੂੰ ਸ੍ਰਿਸ਼ਟ ਕੀਤਾ। . . . ਇਸ ਤਰੀਕੇ ਵਿਚ ਉਸ ਨੇ ਸਾਰੇ ਜੀਵਾਂ—ਕੀੜੀਆਂ ਤੱਕ ਵੀ—ਦੇ ਨਰ ਅਤੇ ਨਾਰੀ ਨੂੰ ਸ੍ਰਿਸ਼ਟ ਕੀਤਾ।”5

6 ਮੌਤ ਹੋਣ ਤੇ ਕੀ ਹੁੰਦਾ ਹੈ? ਕਠ ਉਪਨਿਸ਼ਧ ਦੇ ਅਨੁਸਾਰ, ਜੁਆਨ ਨਚੀਕੇਤ, ਮੌਤ ਦੇ ਈਸ਼ਵਰ, ਯਮ ਕੋਲ ਆਕੇ ਆਖਦਾ ਹੈ: “ਜਦੋਂ ਇਕ ਮਨੁੱਖ ਮਰਦਾ ਹੈ, ਇਹ ਸ਼ੱਕ ਪੈਦਾ ਹੁੰਦਾ ਹੈ: ਕੁਝ ਆਖਦੇ ਹਨ ਕਿ ‘ਉਹ ਹੈ’ ਅਤੇ ਕੁਝ ਆਖਦੇ ਹਨ ਕਿ ‘ਉਹ ਨਹੀਂ ਹੈ।’ ਮੈਨੂੰ ਸੱਚਾਈ ਦੀ ਸਿੱਖਿਆ ਦੇ।” ਯਮ ਉੱਤਰ ਦਿੰਦਾ ਹੈ: “ਪੁਰਾਣਿਆ ਸਮਿਆਂ ਵਿਚ ਈਸ਼ਵਰਾਂ ਨੂੰ ਵੀ ਇਹ ਸ਼ੱਕ ਹੁੰਦਾ ਸੀ; ਕਿਉਂਕਿ ਜੀਵਨ ਅਤੇ ਮੌਤ ਦਾ ਨਿਯਮ ਰਹੱਸਮਈ ਹੈ। ਕੋਈ ਹੋਰ ਵਰਦਾਨ ਮੰਗ।”6 ਫਿਰ ਵੀ, ਨਚੀਕੇਤ ਜ਼ਿੱਦ ਕਰਦਾ ਹੈ, ਆਖ਼ਰਕਾਰ ਯਮ ਪੁਨਰ-ਜਨਮ ਦੇ ਸਿਧਾਂਤ ਨੂੰ ਸਪੱਸ਼ਟ ਕਰਦਾ ਹੈ।

7 ਇਸ ਪੁਨਰ-ਜਨਮ ਦੇ ਚੱਕਰ ਨੂੰ ਵਰਣਨ ਕਰਦੇ ਹੋਏ, ਛਾਂਦੋਗਯ ਉਪਨਿਸ਼ਧ ਬਿਆਨ ਕਰਦਾ ਹੈ ਕਿ ਮੌਤ ਹੋਣ ਤੇ ਇਕ ਵਿਅਕਤੀ ਦਾ ਪ੍ਰਾਣ ਚੰਦ ਨੂੰ ਚਲਿਆ ਜਾਂਦਾ ਹੈ ਅਤੇ ਉਦੋਂ ਤਾਈਂ ਉੱਥੇ ਰਹਿੰਦਾ ਹੈ ਜਦੋਂ ਤਕ ਉਹ ਦੇ “ਅੱਛੇ ਕੰਮ ਮੁੱਕ ਨਹੀਂ ਜਾਂਦੇ ਹਨ।”7 ਉਸ ਤੋਂ ਬਾਅਦ ਉਹ “ਇੱਥੇ ਚਾਵਲ ਅਤੇ ਜੌਂ, ਜੜੀਆਂ-ਬੂਟੀਆਂ ਅਤੇ ਦਰਖ਼ਤਾਂ ਦੇ ਤੌਰ ਤੇ ਪੈਦਾ” ਹੋਣ ਲਈ ਧਰਤੀ ਉੱਤੇ ਵਰਖਾ ਦੇ ਰੂਪ ਵਿਚ ਡਿੱਗਦਾ ਹੈ। ਫਿਰ ਉਸ ਨੂੰ ਕਿਸੀ ਕੁੱਖ ਵਿਚ ਦਾਖ਼ਲ ਹੋਣ ਲਈ ਉਦੋਂ ਤਾਈਂ ਉਡੀਕ ਕਰਨੀ ਪੈਂਦੀ ਹੈ ਜਦੋਂ ਤਕ “ਕੋਈ ਜਣਾ ਉਸ ਨੂੰ ਭੋਜਨ ਦੇ ਤੌਰ ਤੇ ਖਾ ਕੇ ਵੀਰਜ ਦੇ ਰੂਪ ਵਿਚ ਨਹੀਂ ਕੱਢਦਾ ਹੈ।”8 ਉਹ ਦੀ ਜਾਤ, ਯਾ ਉਹ ਦਾ ਜੀਵਨ-ਰੂਪ, ਉਹ ਦੇ ਪਿਛਲੇ ਕਰਮਾ ਅਨੁਸਾਰ ਪੁਨਰ-ਜਨਮ ਤੇ ਨਿਰਧਾਰਿਤ ਹੁੰਦਾ ਹੈ।

ਖੋਜ ਜਾਰੀ ਹੈ

8 ਵੇਦਾਂ ਦੇ ਵਾਂਗ, “ਉਪਨਿਸ਼ਧਾਂ ਨੇ ਕੁਝ ਮਹਾਨ ਵਾਦ-ਵਿਸ਼ੇ ਅਣਨਿਪਟਾਏ ਛੱਡ ਦਿੱਤੇ,” ਇੰਡੀਆ ਕਿਤਾਬ ਨੋਟ ਕਰਦੀ ਹੈ। “ਵਿਅਕਤੀਗਤ ਹਿੰਦੂ ਫਿਰ ਵੀ ਇਹ ਫ਼ੈਸਲਾ ਕਰਨ ਲਈ ਆਜ਼ਾਦ ਹੈ ਕਿ ਕੀ ਉਹ ਇਹ ਮੰਨਦਾ ਹੈ ਕਿ ਸਰਬੋਤਮ ਵਾਸਤਵਿਕਤਾ ਇਕ ਅਨਿੱਜੀ . . . ਆਤਮਾ . . . ਯਾ ਇਕ ਨਿੱਜੀ ਪਰਮੇਸ਼ੁਰ ਹੈ। . . . ਇਸੇ ਹੀ ਤਰ੍ਹਾਂ ਇਕ ਵਿਸ਼ਵਾਸੀ ਸ਼ਾਇਦ ਇਹ ਫ਼ੈਸਲਾ ਕਰੇ ਕਿ ਇਹ ਸੰਸਾਰ ਬ੍ਰਹਮਾ ਯਾ ਬ੍ਰਹਮ ਦਾ ਇਕ ਪਹਿਲੂ ਹੈ, ਯਾ ਇਹ ਉਸ [ਅਨਿੱਜੀ ਆਤਮਾ] ਦੀ ਯਾ ਉਸ [ਨਿੱਜੀ ਪਰਮੇਸ਼ੁਰ] ਦੀ ਸ੍ਰਿਸ਼ਟੀ ਹੈ—ਯਾ ਸ਼ਾਇਦ ਉਹ ਅਨਿਰਣੀਤ ਰਹੇ।”9

9 ਭਾਵੇਂ ਕਰਮ ਅਤੇ ਪੁਨਰ-ਜਨਮ ਦੀ ਸਿੱਖਿਆ ਧਰਮੀ ਹਿੰਦੂਆਂ ਦੁਆਰਾ ਅੱਜਕਲ੍ਹ ਈਸ਼ਵਰੀ ਪ੍ਰਗਟ ਸੱਚਾਈ ਦੇ ਰੂਪ ਵਿਚ ਮੰਨੀ ਜਾਂਦੀ ਹੈ, ਦ ਵੈਦਿਕ ਏਜ ਕਿਤਾਬ ਵਿਚ ਅਸੀਂ ਪੜ੍ਹਦੇ ਹਾਂ ਕਿ “ਉਪਨਿਸ਼ਧਾਂ ਵਿਚ ‘ਪਰਾ-ਮਨੁੱਖੀ ਖ਼ਿਆਲ’ ਨਹੀਂ ਹਨ, ਪਰ ਸੱਚਾਈ ਦੇ ਨੇੜੇ ਆਉਣ ਲਈ ਮਨੁੱਖੀ, ਸਰਾਸਰ ਮਨੁੱਖੀ ਯਤਨ ਹਨ।”10 ਇਸੇ ਤਰ੍ਹਾਂ, ਅਡਵਾਂਸਡ ਹਿਸਟਰੀ ਆਫ਼ ਇੰਡੀਆ ਕਿਤਾਬ ਨੋਟ ਕਰਦੀ ਹੈ: “ਉਪਨਿਸ਼ਧ ਸੱਚਾਈ ਬਾਰੇ, ਅਲੱਗ-ਅਲੱਗ ਦ੍ਰਿਸ਼ਟੀਕੋਣਾਂ ਤੋਂ ਅੰਦਾਜ਼ਿਆਂ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦੇ ਹਨ; ਅੰਤ ਵਿਚ ਇਹ ਅੰਦਾਜ਼ੇ [ਭਾਰਤੀ] ਫ਼ਲਸਫ਼ੇ ਦੀਆਂ ਵਿਵਸਥਾਵਾਂ ਦੇ ਵਿਕਾਸ ਵੱਲ ਲੈ ਜਾਂਦੇ ਹਨ।”11

10 ਇਸ ਲਈ, ਪਰਮੇਸ਼ੁਰ ਦੀ ਸੱਚਾਈ ਜਾਣਨ ਲਈ, ਤੁਹਾਨੂੰ ਆਪਣੀ ਖੋਜ ਵੇਦਾਂ ਅਤੇ ਉਪਨਿਸ਼ਧਾਂ ਤੋਂ ਪਾਰ ਜਾਰੀ ਰੱਖਣੀ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਨਾਲ, ਤੁਸੀਂ ਪ੍ਰਦਰਸ਼ਿਤ ਕਰੋਗੇ ਕਿ ਤੁਸੀਂ ਪਰਮੇਸ਼ੁਰ ਨਾਲ ਸੱਚਾ ਪ੍ਰੇਮ ਰੱਖਦੇ ਹੋ ਅਤੇ ਉਸ ਦੀ ਉਪਾਸਨਾ ਸੱਚਾਈ ਨਾਲ ਕਰਨੀ ਚਾਹੁੰਦੇ ਹੋ। ਸੋ ਆਓ ਆਪਾਂ ਅੱਗੇ ਸਭ ਤੋਂ ਮੁੱਖ ਰਿਵਾਇਤੀ ਸਿੰਮ੍ਰਤੀ ਸ਼ਾਸਤਰਾਂ, ਮਹਾਂਕਥਾਵਾਂ ਅਤੇ ਭਾਗਵਤ ਗੀਤਾ ਦੀ ਜਾਂਚ ਕਰੀਏ। ਕੀ ਉਹ ਸਾਨੂੰ ਸਾਡੀ ਖੋਜ ਵਿਚ ਮਦਦ ਕਰ ਸਕਦੇ ਹਨ?

[ਸਫ਼ਾ 13 ਉੱਤੇ ਡੱਬੀ]

ਉਪਨਿਸ਼ਧ—ਕੀ ਤੁਸੀਂ ਜਾਣਦੇ ਸੀ?

“ਸ਼ਾਬਦਿਕ ਤੌਰ ਤੇ, [“ਉਪਨਿਸ਼ਧ”] ਦਾ ਅਰਥ ਹੈ ਸ਼ਰਧਾ-ਸਹਿਤ ਨੇੜੇ ਬੈਠਣਾ, ਅਤੇ ਇਸ ਲਈ ਯਥਾਰਥਕ ਤੌਰ ਤੇ, ਇਹ ਸਾਡੇ ਮਨ ਵਿਚ ਇਕ ਤੀਬਰ ਚੇਲੇ ਨੂੰ ਆਪਣੇ ਗੁਰੂ, ਆਪਣੇ ਅਧਿਆਤਮਿਕ ਅਧਿਆਪਕ ਤੋਂ ਸਿੱਖਿਆ ਲੈ ਰਹੇ, ਦੀ ਤਸਵੀਰ ਲਿਆਉਂਦਾ ਹੈ। ਇਸ ਦਾ ਅਰਥ ਗੁਪਤ ਸਿੱਖਿਆ ਵੀ ਹੈ—ਗੁਪਤ, ਨਿਰਸੰਦੇਹ, ਕਿਉਂਕਿ ਇਹ ਸਿੱਖਿਆ ਕੇਵਲ ਉਨ੍ਹਾਂ ਨੂੰ ਬਖ਼ਸ਼ੀ ਜਾਂਦੀ ਹੈ ਜੋ ਇਸ ਨੂੰ ਪ੍ਰਾਪਤ ਕਰਨ ਲਈ ਅਧਿਆਤਮਿਕ ਤੌਰ ਤੇ ਤਿਆਰ ਹਨ।”—ਦ ਸਪੀਰੀਚੂਅਲ ਹੈਰੀਟੇਜ ਆਫ਼ ਇੰਡੀਆ, ਸਵਾਮੀ ਪ੍ਰਭਾਵਾਨੰਦ, 1980, ਸਫ਼ਾ 39.

[ਸਫ਼ਾ 13 ਉੱਤੇ ਡੱਬੀ]

ਇਨ੍ਹਾਂ ਕਸੌਟੀਆਂ ਨਾਲ ਉਪਨਿਸ਼ਧ ਕਿਸ ਹੱਦ ਤਕ ਸਹੀ ਉਤਰਦੇ ਹਨ?

ਉਨ੍ਹਾਂ ਨੂੰ:

1.ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਉਸ ਦੇ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ

2.ਸਾਰਿਆਂ ਲਈ ਉਪਲਬਧ ਹੋਣਾ ਚਾਹੀਦਾ ਹੈ

3.ਸਮਝਣ ਲਈ ਸੌਖਿਆਂ ਹੋਣਾ ਚਾਹੀਦਾ ਹੈ

4.ਸੱਚੇ ਸਿਧਾਂਤ ਅਤੇ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ

5.ਕਲਪਿਤ ਕਥਾਵਾਂ ਤੋਂ ਮੁਕਤ ਹੋਣਾ ਚਾਹੀਦਾ ਹੈ

[ਸਫ਼ੇ 12, 13 ਉੱਤੇ ਤਸਵੀਰ]

ਕਰਮ ਅਤੇ ਪੁਨਰ-ਜਨਮ ਦੇ ਚੱਕਰ ਦੀ ਸਿੱਖਿਆ ਉਪਨਿਸ਼ਧਾਂ ਵਿਚ ਆਰੰਭ ਹੋਈ ਸੀ