Skip to content

Skip to table of contents

ਕੰਮਾਂ-ਕਾਰਾਂ ਅਤੇ ਸੱਚਾਈ ਨਾਲ ਪਰਮੇਸ਼ੁਰ ਨੂੰ ਪ੍ਰੇਮ ਕਰਨਾ

ਕੰਮਾਂ-ਕਾਰਾਂ ਅਤੇ ਸੱਚਾਈ ਨਾਲ ਪਰਮੇਸ਼ੁਰ ਨੂੰ ਪ੍ਰੇਮ ਕਰਨਾ

ਅਧਿਆਇ 1

ਕੰਮਾਂ-ਕਾਰਾਂ ਅਤੇ ਸੱਚਾਈ ਨਾਲ ਪਰਮੇਸ਼ੁਰ ਨੂੰ ਪ੍ਰੇਮ ਕਰਨਾ

ਮੈਨੂੰ ਆਪਣਾ ਪੂਰਾ ਦਿਲ ਦੇ, ਮੈਨੂੰ ਪ੍ਰੇਮ ਕਰ ਅਤੇ ਮੇਰਾ ਸਨਮਾਨ ਕਰ,” ਭਾਗਵਤ ਗੀਤਾ ਵਿਚ ਇਕ ਦੇਵਤਾ ਆਖਦਾ ਹੈ। ਉਹ ਇਸ ਨੂੰ “ਸਭ ਤੋਂ ਗਹਿਰੀ ਸੱਚਾਈ ਆਖਦਾ ਹੈ” ਜਿੱਥੋਂ ਤਕ ਉੱਚਤਮ ਧਰਮ ਦਾ ਸੰਬੰਧ ਹੈ।1 ਪਰ ਅਸੀਂ ਪਰਮੇਸ਼ੁਰ ਲਈ ਆਪਣਾ ਪ੍ਰੇਮ ਅਤੇ ਉਸ ਨੂੰ ਆਪਣੀ ਭਗਤੀ ਕਿਵੇਂ ਦਿਖਾ ਸਕਦੇ ਹਾਂ?

2 ‘ਭਗਤੀ ਦਾ ਅਰਥ ਈਸ਼ਵਰੀ ਇੱਛਾ ਦੇ ਪ੍ਰਤੀ ਆਗਿਆਕਾਰੀ ਹੈ,’ ਸਵਾਮੀ ਐੱਸ. ਰਾਧਾਕ੍ਰਿਸ਼ਨਨ ਆਖਦੇ ਹਨ, ਕਿਉਂਕਿ ਬਾਕੀ ਸਭ ਕੁਝ ਜੋ ਅਸੀਂ ਪਰਮੇਸ਼ੁਰ ਨੂੰ ਪੇਸ਼ ਕਰੀਏ ਉਹ ਪਹਿਲਾਂ ਹੀ ਉਸ ਦਾ ਹੈ।2 ਗੁਰੂ ਨਾਨਕ ਵੀ ਇਸੇ ਤਰ੍ਹਾਂ ਜ਼ੋਰ ਦਿੰਦੇ ਹਨ ਕਿ ਇਕ ਵਿਅਕਤੀ ਜੋ ਪਰਮੇਸ਼ੁਰ ਨੂੰ ‘ਆਪਣੇ ਦਿਲ ਵਿਚ ਸੁਣਦਾ, ਮੰਨਦਾ ਅਤੇ ਪ੍ਰੇਮ ਕਰਦਾ ਹੈ’ ਉਹ ਉਸ ਵਿਅਕਤੀ ਨਾਲੋ ਜ਼ਿਆਦਾ ਲਿਆਕਤ ਰੱਖਦਾ ਹੈ ਜੋ ਕੇਵਲ ਚੜ੍ਹਾਵੇ ਹੀ ਦਿੰਦਾ ਯਾ ਸਖ਼ਤੀ ਦਾ ਅਭਿਆਸ ਕਰਦਾ ਹੈ।3

3 ਕੀ ਤੁਸੀਂ ਇਨ੍ਹਾਂ ਟਿੱਪਣੀਆਂ ਨਾਲ ਸਹਿਮਤ ਹੋ? ਜ਼ਿਆਦਾ ਸੁਹਿਰਦ ਲੋਕ ਸਹਿਮਤ ਹੋਣਗੇ। ਪਰ ਇਸ ਤੋਂ ਪਹਿਲਾਂ ਕਿ ਅਸੀਂ ਪਰਮੇਸ਼ੁਰ ਦੀ ਆਗਿਆਪਾਲਣਾ ਕਰੀਏ, ਸਾਨੂੰ ਇਹ ਜਾਣਨਾ ਆਵੱਸ਼ਕ ਹੈ ਕਿ ਉਸ ਦੀ ਈਸ਼ਵਰੀ ਇੱਛਾ ਕੀ ਹੈ। ਈਸ਼ਵਰੀ ਸੱਚਾਈ ਭਾਲਣ ਲਈ ਸਾਨੂੰ ਕਿਸ ਪਾਸੇ ਦੇਖਣਾ ਚਾਹੀਦਾ ਹੈ?

ਕੀ ਸਵੈ ਸਾਡੇ ਅੰਦਰੋਂ ਸੱਚਾਈ ਪ੍ਰਗਟ ਹੁੰਦੀ ਹੈ?

4 ਕੁਝ ਹਿੰਦੂ ਗਿਆਨੀ ਕਾਇਮ ਰੱਖਦੇ ਹਨ ਕਿ ਅਧਿਆਤਮਿਕ ਸੱਚਾਈ ਸਾਡੇ ਦਿਲਾਂ ਵਿਚ ਛਿਪੀ ਹੋਈ ਹੁੰਦੀ ਹੈ ਅਤੇ ਇਹ ਯੋਗ ਦਾ ਮਨਨ ਕਰਨ ਯਾ ਮੰਤਰ ਦੁਹਰਾਉਣ ਦੁਆਰਾ ਹੀ ਪ੍ਰਗਟ ਹੁੰਦੀ ਹੈ। ਦੂਸਰੇ ਪਾਸੇ, ਸਵਾਮੀ ਸਤਪ੍ਰਕਾਸ਼ਨੰਦ ਦਾਅਵਾ ਕਰਦੇ ਹਨ ਕਿ ਪਰਮੇਸ਼ੁਰ ਬਾਰੇ ਗਿਆਨ ਲਏ ਬਿਨਾਂ ਮਨਨ ਕਰਨਾ “ਕਲਪਨਾ ਦੇ ਅਧੀਨ ਹੋ ਸਕਦਾ ਹੈ, ਜੋ ਅਣਜਾਣਤਾ ਨੂੰ ਹਟਾਕੇ ਸੱਚਾਈ ਨੂੰ ਪ੍ਰਗਟ ਨਹੀਂ ਕਰ ਸਕਦਾ ਹੈ।”4

5 ਮਾਨਵ ਤਰਕ ਦੀਆਂ ਸੀਮਾਵਾਂ ਨੂੰ ਵਿਸ਼ਿਸ਼ਟ ਕਰਦੇ ਹੋਏ, ਸਵਾਮੀ ਵਿਵੇਕਾਨੰਦ ਬਿਆਨ ਕਰਦੇ ਹਨ: “ਅਜੇਹੇ ਸਵਾਲ, ਕੀ ਪ੍ਰਾਣ ਅਮਰ ਹੁੰਦਾ ਹੈ ਯਾ ਨਹੀਂ, . . . ਕੀ ਇਸ ਵਿਸ਼ਵ-ਮੰਡਲ ਨੂੰ ਨਿਰਦੇਸ਼ਿਤ ਕਰ ਰਹੀ ਕੋਈ ਉੱਚਤਮ ਬੁੱਧ ਹੈ ਯਾ ਨਹੀਂ, ਤਰਕ ਦੇ ਖੇਤਰ ਤੋਂ ਬਾਹਰ ਹਨ। ਤਰਕ ਕਦੇ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਹੈ। . . . ਪਰ ਫਿਰ ਵੀ ਇਹ ਸਵਾਲ ਸਾਡੇ ਲਈ ਕਿੰਨੇ ਮਹੱਤਵਪੂਰਣ ਹਨ। ਇਨ੍ਹਾਂ ਦੇ ਉਚਿਤ ਉੱਤਰ ਤੋਂ ਬਿਨਾਂ, ਮਾਨਵ ਜੀਵਨ ਮਕਸਦਹੀਣ ਹੋਵੇਗਾ।”5 ਜਦੋਂ ਕਿ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਮਾਨਵ ਤਰਕ ਨਾਲ ਨਹੀਂ ਦੇ ਸਕਦੇ ਹਾਂ, ਤਾਂ ਅਸੀਂ ਕਿਸ ਪਾਸੇ ਦੇਖ ਸਕਦੇ ਹਾਂ?

ਪਵਿੱਤਰ ਸ਼ਾਸਤਰ

6 ਮੁੱਖ ਹਿੰਦੂ ਗਿਆਨੀਆਂ ਨੇ ਹਮੇਸ਼ਾ ਇਹ ਆਖਿਆ ਹੈ ਕਿ ਸ਼ਾਸਤਰ ਹੀ ਉਹ ਜ਼ਰੀਆ ਹਨ ਜਿਸ ਦੁਆਰਾ ਪਰਮੇਸ਼ੁਰ ਸੱਚਾਈ ਨੂੰ ਪ੍ਰਗਟ ਕਰਦਾ ਹੈ। ‘ਪਰਾ-ਇੰਦਰਿਆਵੀ ਦੇ ਸੰਬੰਧ ਵਿਚ, ਸ਼ਾਸਤਰ ਹੀ ਸੱਚਾਈ ਦਾ ਕੇਵਲ ਇਕ ਸ੍ਰੋਤ ਹੈ,’ ਸ਼ੰਕਰਾਚਾਰਿਆ ਆਖਦੇ ਹਨ।6ਗੀਤਾ ਵੀ ਘੋਸ਼ਣਾ ਕਰਦੀ ਹੈ: “ਇਹ ਫ਼ੈਸਲਾ ਕਰਨ ਲਈ ਕਿ ਕੀ ਸਹੀ ਅਤੇ ਕੀ ਗ਼ਲਤ ਹੈ, ਸ਼ਾਸਤਰ ਨੂੰ ਆਪਣਾ ਆਦਰਸ਼ ਬਣਨ ਦਿਓ। ਜਦੋਂ ਤੁਹਾਨੂੰ ਪਤਾ ਚਲਦਾ ਹੈ ਕਿ ਸ਼ਾਸਤਰ ਦਾ ਹੁਕਮ ਤੁਹਾਨੂੰ ਕੀ ਕਰਨ ਲਈ ਆਖਦਾ ਹੈ, ਤੁਹਾਨੂੰ ਇੱਥੇ ਹੇਠਾਂ ਉਹ ਕੰਮ ਕਰਨੇ ਚਾਹੀਦੇ ਹਨ ਜੋ ਉੱਥੇ ਨਿਰਦੇਸ਼ਿਤ ਕੀਤੇ ਗਏ ਹਨ।”7

7 ਜਿਵੇਂ ਇਕ ਮਧੂ-ਮੱਖੀ ਜੋ ਮਧੂ ਚਾਹੁੰਦੀ ਹੈ, ਨੂੰ ਇਕ ਫੁੱਲ ਲੱਭਣ ਦੀ ਜ਼ਰੂਰਤ ਹੁੰਦੀ ਹੈ, ਇਸੇ ਤਰ੍ਹਾਂ ਇਕ ਵਿਅਕਤੀ ਜੋ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹੈ, ਨੂੰ ਉਸ ਦੀ ਸੱਚਾਈ ਭਾਲਣ ਦੀ ਜ਼ਰੂਰਤ ਹੈ। ਸਵਾਮੀ ਪ੍ਰਭਾਵਾਨੰਦ ਆਖਦੇ ਹਨ: “ਸਭ ਤੋਂ ਪਹਿਲਾਂ, ਪਰਮੇਸ਼ੁਰ ਸੱਚਾਈ ਹੈ। ਇਕ ਮਨੁੱਖ ਜੋ ਸੱਚਾਈ ਨਾਲ ਪ੍ਰੇਮ ਰੱਖਦਾ ਹੈ, ਆਖ਼ਰ ਉਸ ਨੂੰ ਪਰਮੇਸ਼ੁਰ ਨਾਲ ਪ੍ਰੇਮ ਰੱਖਣਾ ਆਵੱਸ਼ਕ ਹੈ; ਉਹ ਮਨੁੱਖ ਜੋ ਸੱਚਾਈ ਨਾਲ ਪ੍ਰੇਮ ਨਹੀਂ ਰੱਖਦਾ ਕਦੇ ਵੀ ਪਰਮੇਸ਼ੁਰ ਨਾਲ ਪ੍ਰੇਮ ਨਹੀਂ ਰੱਖੇਗਾ।”8

8 ਤੁਹਾਡੀ ਸੱਚਾਈ ਦੀ ਖੋਜ ਵਿਚ, ਕੀ ਆਪਣੇ ਆਪ ਤੋਂ ਹੀ ਕੇਵਲ ਉਮੀਦ ਰੱਖਣਾ ਇਸ ਦਾ ਉੱਤਰ ਹੈ? ਕਿਉਂ-ਨ ਆਪਣੇ ਆਪ ਤੋਂ ਬਾਹਰ ਵੇਖੋ ਅਤੇ ਸ਼ਾਸਤਰਾਂ ਦੀ ਜਾਂਚ ਕਰੋ? ਪਰ ਅਨੇਕ ਪਵਿੱਤਰ ਸ਼ਾਸਤਰ ਪਰਮੇਸ਼ੁਰ ਵੱਲੋਂ ਹੋਣ ਦਾ ਦਾਅਵਾ ਕਰਦੇ ਹਨ। ਤੁਸੀਂ ਉਸ ਦੀ ਕਿਵੇਂ ਪਛਾਣ ਕਰ ਸਕਦੇ ਹੋ ਜਿਸ ਵਿਚ ਉਸ ਦੀ ਸੱਚਾਈ ਹੈ?

[ਸਫ਼ਾ 5 ਉੱਤੇ ਡੱਬੀ]

ਕੀ ਰਸਮ-ਰਿਵਾਜ ਪਰਮੇਸ਼ੁਰ ਲਈ ਸਾਡੇ ਪ੍ਰੇਮ ਨੂੰ ਸੰਪੂਰਣ ਬਣਾ ਸਕਦੇ ਹਨ?

“ਸਾਨੂੰ [ਗੌਉਣੀ ਭਗਤੀ] ਨੂੰ ਐਨ ਰਸਮਾਂ-ਰਿਵਾਜਾਂ ਨਾਲ, ਜਿਵੇਂ ਕਿ ਪਰਮੇਸ਼ੁਰ ਦੇ ਨਾਂ ਨੂੰ ਦੁਹਰਾਉਣਾ, ਭਜਨ, ਪ੍ਰਾਰਥਨਾਵਾਂ, ਅਤੇ ਇੱਛਾ ਦੀ ਰਾਹ ਦੇ ਅਨੁਯਾਈਆਂ ਦੁਆਰਾ ਕੀਤੀ ਗਈ ਉਪਾਸਨਾ ਨਾਲ ਗ਼ਲਤੀ ਨਹੀਂ ਖਾਣੀ ਚਾਹੀਦੀ ਹੈ। . . . ਉਹ ਆਪਣੀ ਉਪਾਸਨਾ ਦੇ ਬਦਲੇ ਵਿਚ ਕੁਝ ਦ੍ਰਿਸ਼ਟਮਾਨ ਪ੍ਰਤਿਫਲ ਚਾਹੁੰਦੇ ਹਨ। ਅਜੇਹੀ ਸੌਦੇਬਾਜ਼ੀ ਤੋਂ ਪ੍ਰੇਮ ਨਹੀਂ ਉਤਪੰਨ ਹੋ ਸਕਦਾ ਹੈ।”—ਹਿੰਦੂਇਜ਼ਮ ਐਟ ਏ ਗਲਾਂਸ, ਸਵਾਮੀ ਨਿਰਵੇਦਾਨੰਦ, 1979, ਸਫ਼ਾ 94.

[ਸਫ਼ਾ 4 ਉੱਤੇ ਤਸਵੀਰ]

ਕੀ ਮਨੁੱਖ ਸਵੈ ਹੀ ਇਹ ਨਿਰਧਾਰਣ ਕਰਨ ਦੇ ਯੋਗ ਹੈ ਕਿ ਸਭ ਤੋਂ ਵਧੀਆ ਤਰੀਕੇ ਨਾਲ ਪਰਮੇਸ਼ੁਰ ਦੀ ਸੇਵਾ ਕਿਵੇਂ ਕਰਨੀ ਹੈ?

[ਸਫ਼ਾ 5 ਉੱਤੇ ਤਸਵੀਰ]

‘ਪਰਾ-ਇੰਦਰਿਆਵੀ ਦੇ ਸੰਬੰਧ ਵਿਚ, ਸ਼ਾਸਤਰ ਹੀ ਸੱਚਾਈ ਦਾ ਕੇਵਲ ਇਕ ਸ੍ਰੋਤ ਹੈ’