Skip to content

Skip to table of contents

ਗੁਰੂ—ਉਪਾਸਨਾ ਵਿਚ ਉਨ੍ਹਾਂ ਦਾ ਭਾਗ

ਗੁਰੂ—ਉਪਾਸਨਾ ਵਿਚ ਉਨ੍ਹਾਂ ਦਾ ਭਾਗ

ਅਧਿਆਇ 8

ਗੁਰੂ—ਉਪਾਸਨਾ ਵਿਚ ਉਨ੍ਹਾਂ ਦਾ ਭਾਗ

ਸਵਾਮੀ ਪ੍ਰਭਾਵਾਨੰਦ ਲਿਖਦੇ ਹਨ: “ਇਕ ਸਮਰੱਥ ਅਧਿਆਪਕ ਦਾ ਨਿਰਦੇਸ਼ਨ ਜ਼ਰੂਰੀ ਹੈ ਅਗਰ ਇਕ ਵਿਅਕਤੀ ਨੇ ਪਰਮੇਸ਼ੁਰ ਦਾ ਗਿਆਨ ਪ੍ਰਾਪਤ ਕਰਨਾ ਹੈ, ਕਿਉਂਕਿ ਧਰਮ ਇਕ ਵਿਹਾਰਕ ਵਿਗਿਆਨ ਹੈ ਜਿਸ ਲਈ ਨਾ ਕਿਤਾਬਾਂ ਅਤੇ ਨਾ ਹੀ ਸ਼ਾਸਤਰ ਇਕ ਸੰਪੂਰਣ ਨਿਰਦੇਸ਼ਕ ਹੋ ਸਕਦੇ ਹਨ।”1 ਇਸ ਕਰਕੇ ਅਨੇਕ ਹਿੰਦੂ, ਗੁਰੂਆਂ ਦੀ ਖੋਜ ਕਰਦੇ ਹਨ ਜੋ ਉਨ੍ਹਾਂ ਲਈ ਵਿਸ਼ਵਾਸ ਅਤੇ ਉਪਾਸਨਾ ਦੀ ਇਕ ਵਿਵਸਥਾ ਬਣਾਉਣ ਵਿਚ ਮਦਦ ਕਰ ਸਕਦੇ ਹਨ।

2 ਨਿਸ਼ਚੇ ਹੀ ਸਾਨੂੰ ਅਧਿਆਤਮਿਕ ਸੱਚਾਈਆਂ ਸਮਝਣ ਲਈ ਨਿਰਦੇਸ਼ਨ ਦੀ ਜ਼ਰੂਰਤ ਹੈ। ਜਦੋਂ ਕਿ ਗੁਰੂ ਸ਼ਾਸਤਰਾਂ ਉੱਤੇ ਨਿਰਭਰ ਨਹੀਂ ਹਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਚਮਤਕਾਰ ਕਿਹੜੇ ਸ੍ਰੋਤ ਤੋਂ ਹਨ?

ਗੁਰੂਵਾਦ ਦਾ ਮੁੱਢ

3 ਉਪਨਿਸ਼ਧਾਂ ਵਿਚ ਗੁਰੂਵਾਦ ਪਹਿਲਾਂ ਵੇਦਾਂ ਦੇ ਅਧਿਕਾਰ ਨੂੰ ਇਕ ਚੁਣੌਤੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਮਹਿੰਗੀਆਂ ਵੈਦਿਕ ਰਹੁਰੀਤਾਂ ਨੂੰ ਪੁਨਰਸਥਾਪਨ ਕਰਨ ਲਈ, ਉਪਨਿਸ਼ਧਾਂ ਨੇ ਮੁਕਤੀ ਲਈ ‘ਭੇਤ ਭਰੇ ਗਿਆਨ’ ਨੂੰ ਇਕ ਜ਼ਰੀਏ ਦੇ ਤੌਰ ਤੇ ਵਧਾਇਆ।2

4 ਵੇਦਾਂ ਦੇ ਰੱਦ ਹੋਣ ਨਾਲ ਗੁਰੂਆਂ ਦੀ ਮਹੱਤਤਾ ਵਧ ਗਈ। ਇਹ ਦਾਅਵਾ ਕੀਤਾ ਗਿਆ ਕਿ ਇਕ ਵਿਅਕਤੀ ਨੂੰ ਮੁਕਤੀ ਸਿਰਫ਼ ਇਕ ਗੁਰੂ ਰਾਹੀਂ ਪ੍ਰਵੇਸ਼ ਕੀਤੇ ਜਾਣ ਅਤੇ ਇਕ ਭੇਤ ਭਰੇ ਮੰਤਰ ਯਾ ਕੋਈ ਹੋਰ ਜੁਗਤ ਹਾਸਲ ਕਰਨ ਤੋਂ ਬਾਅਦ ਹੀ ਪ੍ਰਾਪਤ ਹੋ ਸਕਦੀ ਹੈ। ਦ ਵਰਲਡ ਆਫ਼ ਗੁਰੂਸ ਆਖਦੀ ਹੈ: “ਲਾਜ਼ਮੀ ਹੋਣ ਕਰਕੇ, ਗੁਰੂ ਉੱਚਤਮ ਬਣਨ ਦੇ ਵੱਲ ਝੁਕਾਉ ਹੋ ਗਏ, ਇੱਥੋਂ ਤਕ ਕਿ ਸ਼ਾਸਤਰਾਂ ਤੋਂ ਵੀ ਉਪਰ। . . . ਉਨ੍ਹਾਂ ਦੇ ਨਿੱਜੀ ਰਹੱਸਮਈ ਤਜਰਬੇ ਤੋਂ ਲਿਆ ਹੋਇਆ ਖ਼ੁਦ ਦਾ ਅਧਿਕਾਰ ਅੰਤਿਮ ਸੀ।”3

5 ਸ਼ਾਸਤਰਾਂ ਨੂੰ ਵਿਸਥਾਪਨ ਕਰਨ ਤੋਂ ਬਾਅਦ, ਅਸਲ ਵਿਚ, ਗੁਰੂ ਜਲਦੀ ਹੀ ਪਰਮੇਸ਼ੁਰ ਦੇ ਰੂਪ ਵਿਚ ਪਛਾਣੇ ਜਾਣ ਲੱਗੇ। ਗੁਰੂ ਪਰਮੇਸ਼ੁਰ ਵੀ ਹੈ ਅਤੇ ਇਸ ਦੀ ਬਹਿਸ ਨਹੀਂ ਕਰਨੀ ਚਾਹੀਦੀ ਹੈ, ਯੋਗਾਸ਼ੀਖੋਪਾਨਿਸ਼ਧ ਦਾਅਵਾ ਕਰਦਾ ਹੈ।4 ਕਿਹਾ ਜਾਂਦਾ ਹੈ ਕਿ ਆਪਣੇ ਆਰੰਭ ਤੇ, ਇਕ ਗੁਰੂ ਨੂੰ ਜਦੋਂ ਉਹ ਇਕ ਸੁਪਨ ਅਵਸਥਾ ਵਿਚ ਹੁੰਦਾ ਹੈ ਆਪਣੇ ਦੇਵਤੇ ਤੋਂ ਅਲੌਕਿਕ ਤਜਰਬੇ ਪ੍ਰਾਪਤ ਹੁੰਦੇ ਹਨ ਅਤੇ ਇਸ ਤੋਂ ਬਾਅਦ ਉਹ ਉਸ ਦੇਵਤੇ ਦਾ ਸਰੂਪ ਮੰਨਿਆ ਜਾਂਦਾ ਹੈ। “ਚਾਹਵਾਨ ਨੂੰ ਨਿਰਦੇਸ਼ਿਤ ਕਰਨ ਲਈ, ਇਕ ਗੁਰੂ ਨਿੱਜੀ ਰੂਪ ਵਿਚ ਦਿਸ ਰਿਹਾ ਪਰਮੇਸ਼ੁਰ ਆਪ ਹੀ ਹੁੰਦਾ ਹੈ,” ਸਵਾਮੀ ਸ਼ਿਵਾਨੰਦ ਵਿਆਖਿਆ ਕਰਦੇ ਹਨ।5

6 ਪਰਮੇਸ਼ੁਰ ਨਾਲ ਸਮਾਨਤਾ ਦਾ ਦਾਅਵਾ ਕਰਦੇ ਹੋਏ, ਗੁਰੂ ਫਿਰ ਉਪਨਿਸ਼ਧਾਂ ਵਿਚ ਅੱਗੇ ਆਖਦੇ ਹਨ: “ਇਕ ਵਿਅਕਤੀ ਨੂੰ ਹੱਦੋਂ ਵਧ ਸ਼ਰਧਾ ਨਾਲ ਉਸ ਗੁਰੂ ਦੀ ਉਪਾਸਨਾ ਕਰਨੀ ਚਾਹੀਦੀ ਹੈ ਜੋ ਈਸ਼ਵਰੀ ਬੁੱਧ ਦਿੰਦਾ ਹੈ, ਜੋ ਅਧਿਆਤਮਿਕ ਨਿਰਦੇਸ਼ਕ ਹੈ, ਜੋ ਸਵੈ ਸਰਬ-ਸ਼੍ਰੇਸ਼ਟ ਪ੍ਰਭੁ ਹੈ।”6 ਇਸ ਕਰਕੇ, ਹਿੰਦੂ ਵਰਲਡ ਨੋਟ ਕਰਦੀ ਹੈ: “ਉਸ ਦੇ ਸਾਮ੍ਹਣੇ ਜੋਤਾਂ ਲਹਿਰਾਈਆਂ ਜਾਂਦੀਆਂ ਹਨ, ਉਹ ਦੀ ਮੌਜੂਦਗੀ ਵਿਚ ਧੂਪ ਧੁਖਾਈ ਜਾਂਦੀ ਹੈ, ਭਜਨ ਗਾਏ ਜਾਂਦੇ ਅਤੇ ਪ੍ਰਣਾਮ ਕੀਤਾ ਜਾਂਦਾ ਹੈ। . . . ਗੁਰੂ ਦੇ ਪੈਰ ਧੋਤੇ ਜਾਂਦੇ ਹਨ ਅਤੇ ਉਹ ਪਾਣੀ ਜਿਸ ਵਿਚ ਇਹ ਕੀਤਾ ਜਾਂਦਾ ਹੈ ਉਸ ਦੇ ਅਨੁਯਾਈਆਂ ਵਿਚਕਾਰ ਦਿੱਤਾ ਜਾਂਦਾ ਹੈ ਜੋ ਉਹ ਨੂੰ ਪੀਂਦੇ ਹਨ।”7

ਚਮਤਕਾਰ—ਕਿਸ ਸ੍ਰੋਤ ਤੋਂ?

7 ਅਨੇਕ ਲੋਕ ਗੁਰੂਆਂ ਦੀ ਪੈਰਵੀ ਕਰਦੇ ਹਨ ਕਿਉਂਕਿ ਉਹ ਗੁਰੂਆਂ ਦੇ ਚਮਤਕਾਰਾਂ ਨਾਲ ਪ੍ਰਭਾਵਿਤ ਹਨ, ਜਿਨ੍ਹਾਂ ਦੀ ਮਾਨਤਾ ਭਗਤ ਪਰਮੇਸ਼ੁਰ ਨੂੰ ਦਿੰਦੇ ਹਨ। * ਫਿਰ ਵੀ, ਹਿੰਦੂ ਸ਼ਾਸਤਰ ਦਰਜ ਕਰਦੇ ਹਨ ਕਿ ਦੁਸ਼ਟ ਵਿਅਕਤੀ, ਜਿਵੇਂ ਕਿ ਰਾਵਣ, ਕੋਲ ਅਜੇਹੀਆਂ ਅਲੌਕਿਕ ਸ਼ਕਤੀਆਂ ਸਨ। ਫਿਰ, ਕੀ ਅਜੇਹੇ ਸ਼ਕਤੀਸ਼ਾਲੀ ਕੰਮਾਂ ਲਈ, ਪਰਮੇਸ਼ੁਰ ਤੋਂ ਇਲਾਵਾ, ਕੋਈ ਹੋਰ ਸ੍ਰੋਤ ਹੈ?

8 ਯੋਗ ਦੀ ਕਲਾ ਦਾ ਅਭਿਆਸ ਕਰਨ ਨਾਲ ਗੁਰੂ ਆਪਣੀਆਂ ਅਲੌਕਿਕ ਸ਼ਕਤੀਆਂ ਪ੍ਰਾਪਤ ਕਰਦੇ ਹਨ। ਪਰ ਯੋਗ ਸੂਤਰ ਵਿਚ, ਯੋਗ ਫ਼ਲਸਫ਼ੇ ਦਾ ਜਨਮਦਾਤਾ, ਪਤੰਜਲੀ, ਇਨ੍ਹਾਂ ਸ਼ਕਤੀਆਂ ਦੀ ਮਾਨਤਾ ਦੁਸ਼ਟ “ਆਸਮਾਨੀ ਵਿਅਕਤੀਆਂ” ਨੂੰ ਦਿੰਦਾ ਹੈ ਜਿਨ੍ਹਾਂ ਦਾ ਮੁੱਖ ਟੀਚਾ, ਸਵਾਮੀ ਵਿਵੇਕਾਨੰਦ ਦੇ ਅਨੁਸਾਰ, “ਯੋਗੀ ਨੂੰ ਲੁਭਾਉਣਾ” ਹੈ, ਤਾਂਕਿ ਉਹ ਸੰਪੂਰਣ ਆਜ਼ਾਦੀ ਨਾ ਹਾਸਲ ਕਰੇ।8 ਇਸ ਕਰਕੇ ਸਵਾਮੀ ਨੇ “ਅਜੇਹੀਆਂ ਜਾਦੂਮਈ ਸ਼ਕਤੀਆਂ ਦੇ ਮਗਰ ਲੱਗਣ ਦੇ ਖਿਲਾਫ਼ ਚੇਤਾਵਨੀ ਦਿੱਤੀ ਅਤੇ ਇਨ੍ਹਾਂ ਤੋਂ ਬਿਲਕੁਲ ਦੂਰ ਰਹਿਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ,” ਤੰਤਰਿਜ਼ਮ ਨੋਟ ਕਰਦੀ ਹੈ।9

ਆਜ਼ਾਦੀ—ਕਿੰਨੀ-ਕੁ ਵਾਸਤਵਿਕ

9 ਉਸ ਅੰਤਿਮ ਸੱਚਾਈ ਨੂੰ ਲੱਭਣ ਲਈ ਜੋ ਵੇਦ ਸਿੱਖਿਆ ਦੇਣ ਵਿਚ ਅਸਫ਼ਲ ਹੋਏ, ਪ੍ਰਾਚੀਨ ਹਿੰਦੂ ਯੋਗ ਵੱਲ ਮੁੜੇ। ਕਠ ਉਪਨਿਸ਼ਧ ਆਖਦਾ ਹੈ ਕਿ ਸੱਚਾਈ ਸ਼ਾਸਤਰਾਂ ਰਾਹੀਂ ਯਾ ਤਰਕ ਦੁਆਰਾ ਨਹੀਂ ਬਲਕਿ ਕੇਵਲ ਰਹੱਸਮਈ ਤਜਰਬਿਆਂ ਦੁਆਰਾ ਹੀ ਪਾਈ ਜਾ ਸਕਦੀ ਹੈ। (1:2:23) ਇਸ ਕਾਰਨ, ਹਿੰਦੂ ਸਵਾਮੀ ਸ਼ਿਵਾਨੰਦ ਬਿਆਨ ਕਰਦੇ ਹਨ: “ਬੁੱਧ ਇਕ ਰੁਕਾਵਟ ਹੈ। ਉਹ ਜੋ ਪਰਮੇਸ਼ੁਰ ਕੋਲੋਂ ਤੁਹਾਨੂੰ ਅਲਹਿਦਾ ਕਰਦਾ ਹੈ ਉਹ ਮਨ ਹੈ।”10 ਸੋ ਬੁੱਧ ਨੂੰ ਕਮਜ਼ੋਰ ਕਰਨ ਲਈ ਅਤੇ ਸੁਪਨ ਅਵਸਥਾ ਯਾ ਆਨੰਦ ਦੀਆਂ ਭਾਵਨਾਵਾਂ ਨੂੰ ਅਨੁਭਵ ਕਰਨ ਲਈ, ਰਹੱਸਵਾਦੀ ਯੋਗ ਦਾ ਮਨਨ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਅਵਸਥਾ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਸੱਚਾਈ ਮਿਲ ਗਈ ਹੈ ਅਤੇ ਉਨ੍ਹਾਂ ਨੇ ਮੋਕਸ਼ ਪ੍ਰਾਪਤ ਕਰ ਲਿਆ ਹੈ।

10 ਆਪਣਾ ਮਨ ਖਾਲ੍ਹੀ ਕਰਕੇ ਅਤੇ ਗਿਆਨ-ਇੰਦਰੀਆਂ ਨੂੰ ਮਾਰਨ ਨਾਲ, ਇਕ ਯੋਗੀ ਅਜੀਬ ਚੀਜ਼ਾਂ ਦੇਖ ਅਤੇ ਸੁਣ ਸਕਦਾ ਹੈ। “ਫਿਰ ਵੀ, ਅਗਰ [ਯੋਗ ਦਾ] ਮਨਨ ਅਜੇਹੇ ਹੋਰਨਾਂ ਤਰੀਕਿਆਂ ਨਾਲ, ਜਿਵੇਂ ਕਿ ਵਰਤ ਰੱਖਣ, ਨਸ਼ੀਲੀਆਂ ਦਵਾਈਆਂ ਲੈਣ, ਬੇਹੱਦ ਅਲਹਿਦਗੀ, ਅਤੇ ਤਸੀਹੇ ਵਰਗੀਆਂ ਹਰਕਤਾਂ ਨਾਲ ਮਿਲਾਇਆ ਗਿਆ ਹੋਵੇ, ਜੋ ਕਿ ਅਕਸਰ ਹੁੰਦਾ ਹੈ, ਤਾਂ ਵੰਚਿਤ [ਮਾਨਸਿਕ] ਅਵਸਥਾ ਅਨੋਖੀਆਂ ਮਨੋ-ਭ੍ਰਾਂਤੀਆਂ ਲਿਆ ਸਕਦੀ ਹੈ। ਇਹ ਕੁੰਡਲਿਨੀ ਤਰ੍ਹਾਂ ਦੀਆਂ ‘ਰਹੱਸਮਈ’ ਘਟਨਾਵਾਂ ਵੀ ਸ਼ਾਇਦ ਲਿਆਵੇ,” ਅੰਡਰਸਟੈਂਡਿੰਗ ਯੋਗਾ ਬਿਆਨ ਕਰਦੀ ਹੈ।11 * ਯੋਗੀ ਨੂੰ ਮਨਾਇਆ ਜਾਂਦਾ ਹੈ ਕਿ ਉਹ ਦੀ ਗੈਰ-ਵਿਚਾਰਸ਼ੀਲ ਅਵਸਥਾ ਦੇ ਦੌਰਾਨ ਇਹ ਅਜੀਬ ਤਜਰਬੇ ਦੋਵੇਂ ਸੱਚੇ ਅਤੇ ਅੱਛੇ ਹਨ।

11 ਇਸ ਰਾਹ ਉੱਤੇ ਚਲਕੇ, ਕੁਝ ਯੋਗੀ ਆਤਮਿਕ ਦੁਨੀਆਂ ਨਾਲ ਇਕ-ਮਿਕ ਹੋਣ ਦਾ ਦਾਅਵਾ ਕਰਦੇ ਹਨ, ਜੋ ਉਹ ਆਖਦੇ ਹਨ ਕਿ ਪਰਮੇਸ਼ੁਰ ਹੈ। ਮਿਸਟੀਸਿਜ਼ਮ ਸੇਕ੍ਰੇਡ ਐਂਡ ਪ੍ਰੋਫ਼ੇਨ ਕਿਤਾਬ ਵਿਚ, ਆਰ. ਸੀ. ਜ਼ੇਨਰ ਚੇਤਾਵਨੀ ਦਿੰਦੇ ਹਨ: “ਇਹ ਖਾਲ੍ਹੀਪਨ ਖਤਰਨਾਕ ਹੈ ਕਿਉਂਕਿ ਇਹ ਇਕ ‘ਝਾੜਿਆ ਸੁਆਰਿਆ ਘਰ’ ਹੈ, ਅਤੇ ਭਾਵੇਂ ਇਹ ਮੁਮਕਿਨ ਹੈ ਕਿ ਪਰਮੇਸ਼ੁਰ ਉਸ ਵਿਚ ਪ੍ਰਵੇਸ਼ ਹੋਵੇ ਅਗਰ ਫਰਨੀਚਰ ਪਸੰਦ ਆਵੇ, ਇਸ ਚੀਜ਼ ਦੀ ਵੀ ਉੱਨੀ ਸੰਭਾਵਨਾ ਹੈ ਕਿ ਅਖਾਉਤੀ ਸੱਤ ਦੁਸ਼ਟ ਆਤਮਾਵਾਂ ਅੰਦਰ ਦੌੜ ਆਉਣਗੀਆਂ ਅਗਰ . . . ਕੋਈ ਵੀ ਫਰਨੀਚਰ ਨਾ ਹੋਵੇ।”12 * ਇਸ ਕਰਕੇ, ਗੁਰੂ ਅਕਸਰ ਨਵਿਆਂ ਚੇਲਿਆਂ ਨੂੰ ਚੇਤਾਵਨੀ ਦਿੰਦੇ ਹਨ ਕਿ ਯੋਗ ਸ਼ਾਇਦ ਉਨ੍ਹਾਂ ਨੂੰ ਅਪਦੂਤਮਈ ਪ੍ਰਭਾਵ ਥੱਲ੍ਹੇ ਲਿਆਵੇ। ਕੀ ਅਜੇਹੀਆਂ ਚੇਤਾਵਨੀਆਂ ਦੀ ਜ਼ਰੂਰਤ ਹੋਵੇਗੀ ਅਗਰ ਸੱਚਾ ਪਰਮੇਸ਼ੁਰ ਸੰਮਿਲਿਤ ਹੁੰਦਾ?

12 ਅਨੇਕਾਂ ਗੁਰੂ ਆਪਣੇ ਨਿੱਜੀ ਵਿਸ਼ਵਾਸਾਂ ਨੂੰ ਅੱਗੇ ਵਧਾਉਂਦੇ ਹਨ, ਇਹ ਦਾਅਵਾ ਕਰਦੇ ਹੋਏ ਕਿ ਇਹ ਭਰੋਸੇਯੋਗ ਸ਼ਾਸਤਰਾਂ ਉੱਤੇ ਆਧਾਰਿਤ ਹਨ। ਮਿਸਾਲ ਲਈ, ਸੋਸਾਇਟੀ ਫ਼ੌਰ ਕ੍ਰਿਸ਼ਨਾ ਕੌਂਸ਼ਿਅਸਨੈਸ ਇਹ ਦਾਅਵਾ ਕਰਦੀ ਹੈ ਕਿ ਇਹ ਦੇ ਵਿਸ਼ਵਾਸ ‘ਵੈਦਿਕ ਸ਼ਾਸਤਰਾਂ’ ਉੱਤੇ ਆਧਾਰਿਤ ਹਨ। ਦੂਸਰੇ ਪਾਸੇ, ਦ ਵਰਲਡ ਆਫ਼ ਗੁਰੂਸ ਬਿਆਨ ਕਰਦੀ ਹੈ: “ਸ਼ਾਸਤਰਾਂ ਦੀ ਪ੍ਰਮਾਣਕਤਾ ਨੂੰ ਸਥਾਪਿਤ ਕਰਨ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ ਹੈ . . . ਅਗਰ [ਭਗਤ] ਸ਼ਾਸਤਰਾਂ ਨੂੰ ਪੜ੍ਹਨ ਤਾਂ ਉਹ ਜਾਣਨਗੇ ਕਿ ਕ੍ਰਿਸ਼ਨ ਅਤੇ ਰਾਧਾ ਦੀਆਂ ਕਹਾਣੀਆਂ ਅਧਿਕਾਰਕ ਸ਼ਾਸਤਰਾਂ ਉੱਤੇ ਆਧਾਰਿਤ ਨਹੀਂ ਹਨ, ਅਤੇ ਹਕੀਕਤਾਂ ਉੱਤੇ ਤਾਂ ਬਿਲਕੁਲ ਹੀ ਨਹੀਂ।”13

13 ਜਦੋਂ ਕਿ ਗੁਰੂ ਆਪਣੇ ਨਿੱਜੀ ਤਜਰਬੇ ਅਤੇ ਗਿਆਨ ਦੁਆਰਾ ਨਿਰਦੇਸ਼ਿਤ ਹੁੰਦੇ ਹਨ, ਤੁਹਾਨੂੰ ਪਰਮੇਸ਼ੁਰ-ਪ੍ਰਕਾਸ਼ਿਤ ਸੱਚਾਈ ਲਈ ਕਿੱਥੇ ਦੇਖਣਾ ਚਾਹੀਦਾ ਹੈ? ਸਪੱਸ਼ਟ ਤੌਰ ਤੇ, ਤੁਹਾਨੂੰ ਉਨ੍ਹਾਂ ਸ਼ਾਸਤਰਾਂ ਦੀ ਰਾਇ ਲੈਣੀ ਜ਼ਰੂਰੀ ਹੈ ਜੋ ਸੱਚ-ਮੁੱਚ ਹੀ ਪਰਮੇਸ਼ੁਰ ਦੁਆਰਾ ਪ੍ਰੇਰਿਤ ਹਨ। ਤੁਸੀਂ ਇਹ ਕਿੱਥੇ ਲੱਭ ਸਕਦੇ ਹੋ?

[ਫੁਟਨੋਟ]

^ ਪੈਰਾ 7 ਇਨ੍ਹਾਂ ਵਿਚ ਅਜੇਹੀਆਂ ਚੀਜ਼ਾਂ ਜਿਵੇਂ ਕਿ ਦਿੱਵ-ਦ੍ਰਿਸ਼ਟੀ, ਤੰਦਰੁਸਤ ਕਰਨਾ, ਹਵਾ ਵਿਚ ਲਟਕਣਾ, ਅਤੇ ਅੱਗ ਉੱਤੇ ਤੁਰਨਾ ਸ਼ਾਮਲ ਹਨ।

^ ਪੈਰਾ 10 ਯੋਗੀ, ਕੁੰਡਲਿਨੀ ਨੂੰ ਇਕ ਰਹੱਸਮਈ ਤਾਕਤ ਵਰਣਨ ਕਰਦੇ ਹਨ ਜੋ ਇਕ ਕੁੰਡਲ ਮਾਰੇ ਹੋਏ ਨਾਗ ਦੀ ਤਰ੍ਹਾਂ, ਰੀੜ੍ਹ ਦੀ ਹੱਡੀ ਦੇ ਹੇਠਾਂ ਨਿਵਾਸ ਕਰਦੀ ਹੈ। ਜਦੋਂ ਉਹ ਚਾਹੇ ਸਰੀਰਕ ਯਾ ਲਿੰਗੀ ਅਭਿਆਸਾਂ ਦੁਆਰਾ ਜਗਾਈ ਜਾਂਦੀ ਹੈ, ਤਾਂ ਯੋਗੀ ਅਜੀਬ ਭਾਵਨਾਵਾਂ ਅਤੇ ਦ੍ਰਿਸ਼ ਮਹਿਸੂਸ ਕਰਦਾ ਹੈ, ਜੋ ਉਹ ਇਹ ਨੂੰ “ਆਜ਼ਾਦੀ,” ਯਾ ਆਪਣੇ ਆਪ ਦਾ ਪਰਮੇਸ਼ੁਰ ਨਾਲ ਘੁਲ-ਮਿਲ ਜਾਣਾ ਸਮਝਦਾ ਹੈ।

^ ਪੈਰਾ 11 ਜ਼ੇਨਰ ਇੱਥੇ ਬਾਈਬਲ ਦੀ ਲੂਕਾ ਕਿਤਾਬ ਵਿਚੋਂ ਅਧਿਆਇ 11, ਆਇਤਾਂ 24-26 ਤੇ ਦਰਜ ਕੀਤੇ ਹੋਏ ਯਿਸੂ ਦੇ ਸ਼ਬਦਾਂ ਦਾ ਜ਼ਿਕਰ ਕਰ ਰਿਹਾ ਹੈ।

[ਸਫ਼ਾ 19 ਉੱਤੇ ਡੱਬੀ]

ਯੋਗ —ਕੀ ਤੁਸੀਂ ਜਾਣਦੇ ਸੀ?

“ਜੋ ਪ੍ਰਣਾਯਮ [ਸਾਹ ਲੈਣ ਦੇ ਅਭਿਆਸਾਂ] ਅਤੇ ਆਸਣ [ਯੋਗ ਵਿਚ ਸਥਿਤੀਆਂ] ਨਾਲ ਸ਼ਾਇਦ ਉਪਰੋਂ-ਉਪਰੋਂ ਰੁੱਝਣਾ ਲੱਗਦਾ ਹੋਵੇ, ਇਕ ਬੇਖ਼ਬਰ ਵਿਅਕਤੀ ਲਈ ਸ਼ਾਇਦ ਸੰਭਾਵਿਤ ਖ਼ਤਰਿਆਂ ਨਾਲ ਭਰਿਆ ਹੋਇਆ ਰਹੱਸਵਾਦ ਦੇ ਰਾਹ ਵਿਚ ਇਹ ਪਹਿਲਾ ਕਦਮ ਹੋ ਸਕਦਾ ਹੈ। ਯੋਗ ਦੇ ਸਰੀਰਕ ਅਭਿਆਸ ਖ਼ਾਸ ਤੌਰ ਤੇ ਸਰੀਰ ਨੂੰ ਆਉਣ ਵਾਲੀਆਂ ਮਨੋ-ਆਤਮਿਕ ਬਦਲੀਆਂ ਲਈ ਤਿਆਰ ਕਰਨ ਵਾਸਤੇ ਬਣਾਏ ਜਾਂਦੇ ਹਨ। ਯੁਗਾਂ ਦੇ ਦੌਰਾਨ, ਯੋਗ ਸਭ ਤੋਂ ਪਹਿਲਾਂ ਅਤੇ ਮੁੱਖ ਤੌਰ ਤੇ, ਜਾਦੂ ਦੇ ਤਜਰਬੇ ਦੇ ਅੰਦਰੂਨੀ ਸ਼ਰਨ ਸਥਾਨ ਨੂੰ ਲੈ ਜਾਣ ਵਾਲੀ ਇਕ ਡਿਉਢੀ ਦੇ ਰੂਪ ਵਿਚ ਇਸਤੇਮਾਲ ਕੀਤਾ ਗਿਆ ਹੈ।”—ਤੰਤਰਿਜ਼ਮ, ਬੈਂਜਮਿਨ ਵੌਕਰ, 1985, ਸਫ਼ਾ 125.