Skip to content

Skip to table of contents

ਪਰਮੇਸ਼ੁਰ ਦੇ ਉਪਾਸਕ ਉਸ ਦੀ ਸੱਚਾਈ ਨਾਲ ਪ੍ਰੇਮ ਰੱਖਦੇ ਹਨ

ਪਰਮੇਸ਼ੁਰ ਦੇ ਉਪਾਸਕ ਉਸ ਦੀ ਸੱਚਾਈ ਨਾਲ ਪ੍ਰੇਮ ਰੱਖਦੇ ਹਨ

ਅਧਿਆਇ 10

ਪਰਮੇਸ਼ੁਰ ਦੇ ਉਪਾਸਕ ਉਸ ਦੀ ਸੱਚਾਈ ਨਾਲ ਪ੍ਰੇਮ ਰੱਖਦੇ ਹਨ

ਵਿਭਿੰਨ ਪਵਿੱਤਰ ਕਿਤਾਬਾਂ ਦੀ ਸਾਡੀ ਜਾਂਚ-ਪੜਤਾਲ ਤੋਂ ਅਸੀਂ ਅਹਿਸਾਸ ਕਰਦੇ ਹਾਂ ਕਿ ਪਰਮੇਸ਼ੁਰ ਦੇ ਪ੍ਰੇਰਿਤ ਸ਼ਬਦ ਦੇ ਰੂਪ ਵਿਚ, ਬਾਈਬਲ ਅਦਭੁਤ ਹੈ। ਇਹ ਕੇਵਲ ਪਰਮੇਸ਼ੁਰ ਬਾਰੇ ਹੀ ਨਹੀਂ, ਪਰ ਪਰਮੇਸ਼ੁਰ ਵੱਲੋਂ ਇਕ ਕਿਤਾਬ ਹੈ। ਸੱਚੀ ਉਪਾਸਨਾ, ਸਾਡੇ ਆਨੰਦ, ਅਤੇ ਭਵਿੱਖ ਬਾਰੇ ਜਾਣਨ ਦੀ ਜੋ ਵੀ ਜ਼ਰੂਰਤ ਹੈ, ਇਹ ਸਾਨੂੰ ਸਾਰੀ ਸਿੱਖਿਆ ਦਿੰਦੀ ਹੈ।

2 ਜਿਸ ਤਰ੍ਹਾਂ ਅਸੀਂ ਦੇਖਿਆ ਹੈ, ਸਾਨੂੰ ਪਰਮੇਸ਼ੁਰ ਦੀ ਅਸੀਸ ਪ੍ਰਾਪਤ ਕਰਨ ਲਈ ਉਸ ਦੀ ਉਪਾਸਨਾ ਕੇਵਲ ਪ੍ਰੇਮ ਨਾਲ ਹੀ ਨਹੀਂ, ਲੇਕਨ ਸੱਚਾਈ ਨਾਲ ਵੀ ਕਰਨੀ ਚਾਹੀਦੀ ਹੈ। ਬਾਈਬਲ ਆਖਦੀ ਹੈ: “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” (ਯੂਹੰਨਾ 4:24) ਮਾਨਵ ਅੱਖਾਂ ਤੋਂ ਅਦ੍ਰਿਸ਼ਟ, ਯਹੋਵਾਹ ਪਰਮੇਸ਼ੁਰ ਇਕ “ਆਤਮਾ” ਹੈ। “ਆਤਮਾ . . . ਨਾਲ” ਉਸ ਦੀ ਉਪਾਸਨਾ ਕਰਨ ਦਾ ਅਰਥ ਹੈ ਕਿ ਪਰਮੇਸ਼ੁਰ ਨੂੰ ਦਿੱਤੀ ਸਾਡੀ ਪਵਿੱਤਰ ਸੇਵਾ ਪ੍ਰੇਮ ਅਤੇ ਵਿਸ਼ਵਾਸ ਨਾਲ ਭਰੇ ਦਿਲ ਦੁਆਰਾ ਪ੍ਰੇਰਿਤ ਹੋਣੀ ਚਾਹੀਦੀ ਹੈ। (ਮੱਤੀ 22:37-40; ਗਲਾਤੀਆਂ 2:16) ਸਾਨੂੰ ਪਰਮੇਸ਼ੁਰ ਦੀ ਉਪਾਸਨਾ “ਸਚਿਆਈ ਨਾਲ” ਕਿਵੇਂ ਕਰਨੀ ਚਾਹੀਦੀ ਹੈ? ਝੂਠ ਨੂੰ ਰੱਦ ਕਰਕੇ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਪੂਰੀ ਕਰਨਾ ਸਿੱਖਕੇ, ਜਿਸ ਤਰ੍ਹਾਂ ਬਾਈਬਲ ਦੇ ਸਫ਼ਿਆਂ ਦੁਆਰਾ ਪ੍ਰਗਟ ਕੀਤਾ ਗਿਆ ਹੈ।

ਸ਼ਾਸਤਰਾਂ ਨੂੰ ਸਮਝਣ ਲਈ ਮਦਦ

3 ਸਾਡੇ ਵਿਚੋਂ ਹਰੇਕ ਵਿਅਕਤੀ ਬਾਈਬਲ ਨੂੰ ਨਿੱਜੀ ਤੌਰ ਤੇ ਪੜ੍ਹਕੇ ਕਾਫ਼ੀ ਕੁਝ ਸਿੱਖ ਸਕਦਾ ਹੈ। ਫਿਰ ਵੀ, ਇਸ ਦੀਆਂ ਸਿੱਖਿਆਵਾਂ ਦੀ ਸਮਝ ਪ੍ਰਾਪਤ ਕਰਨ ਲਈ, ਸਾਨੂੰ ਪਰਮੇਸ਼ੁਰ ਦੇ ਸੱਚੇ ਸੇਵਕਾਂ ਤੋਂ ਮਦਦ ਸਵੀਕਾਰ ਕਰਨ ਦੀ ਜ਼ਰੂਰਤ ਹੈ। ਤਕਰੀਬਨ 2,000 ਸਾਲ ਪਹਿਲਾਂ, ਹਬਸ਼ ਦੇਸ਼ ਦਾ ਇਕ ਦਰਬਾਰੀ ਅਫ਼ਸਰ ਯਸਾਯਾਹ ਦੀਆਂ ਭਵਿੱਖਬਾਣੀਆਂ ਨੂੰ ਪੜ੍ਹ ਰਿਹਾ ਸੀ ਕਿ ਜਦੋਂ ਮਸੀਹ ਦੇ ਇਕ ਚੇਲੇ ਫ਼ਿਲਿੱਪੁਸ ਨੇ ਉਹ ਦੇ ਕੋਲ ਆਕੇ ਪੁੱਛਿਆ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” ਨਿਮਰਤਾ ਨਾਲ ਉਸ ਮਨੁੱਖ ਨੇ ਉੱਤਰ ਦਿੱਤਾ: “ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?” ਕਿਉਂਜੋ ਫ਼ਿਲਿੱਪੁਸ ਸੱਚੀ ਮਸੀਹੀ ਕਲੀਸਿਯਾ ਨਾਲ ਸੰਬੰਧਿਤ ਸੀ, ਉਹ ਉਸ ਮਨੁੱਖ ਦੇ ਸਵਾਲਾਂ ਦੇ ਜਵਾਬ ਸਹੀ ਤਰ੍ਹਾਂ ਦੇ ਸਕਿਆ।—ਰਸੂਲਾਂ ਦੇ ਕਰਤੱਬ 8:27-38.

4 ਅੱਜਕਲ੍ਹ, ਯਹੋਵਾਹ ਦੇ ਗਵਾਹ, ਬਿਲਕੁਲ ਫ਼ਿਲਿੱਪੁਸ ਦੇ ਵਾਂਗ, ਲੱਖਾਂ ਹੀ ਆਦਮੀਆਂ ਅਤੇ ਔਰਤਾਂ ਨੂੰ ਬਾਈਬਲ ਸਮਝਣ ਲਈ ਵਿਸ਼ਵ ਭਰ ਮਦਦ ਕਰ ਰਹੇ ਹਨ। ਤੁਹਾਡੀ ਜਾਤ, ਰੰਗ, ਅਤੇ ਮਤ ਭਾਵੇਂ ਜੋ ਵੀ ਹੋਵੇ, ਤੁਸੀਂ ਵੀ ਉਸ ਸਮੇਂ ਜਦੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਾਫ਼ਕ ਹੋਵੇ, ਮੁਫ਼ਤ ਬਾਈਬਲ ਚਰਚਿਆਂ ਤੋਂ ਲਾਭ ਉਠਾ ਸਕਦੇ ਹੋ। ਉਚਿਤ ਅਧਿਐਨ-ਸਹਾਇਕ ਕਿਤਾਬਾਂ ਦੀ ਮਦਦ ਦੁਆਰਾ, ਤੁਸੀਂ ਆਪਣੇ ਵਿਸ਼ਵਾਸ ਅਤੇ ਆਪਣੇ ਪ੍ਰਿਯ ਜਣਿਆਂ ਉੱਤੇ ਅਸਰ ਪਾਉਣ ਵਾਲੀਆਂ ਗੱਲਾਂ ਉੱਤੇ ਗੌਰ ਕਰ ਸਕੋਗੇ। ਜਿਉਂ ਹੀ ਤੁਸੀਂ ਆਪਣੇ ਸਵਾਲਾਂ ਲਈ ਪਰਮੇਸ਼ੁਰ ਦੇ ਜਵਾਬ ਲੱਭੋਗੇ, ਤੁਸੀਂ ਮਹਿਸੂਸ ਕਰੋਗੇ ਕਿ ‘ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਇਆ ਹੈ’ ਅਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਉਸ ਦੇ ਨਜ਼ਦੀਕ ਹੁੰਦੇ ਮਹਿਸੂਸ ਕਰੋਗੇ।—ਅਫ਼ਸੀਆਂ 1:18.

ਅਧਿਆਤਮਿਕ ਤਰੱਕੀ ਕਰੋ

5 ਕੁਝ ਲੋਕ ਅਧਿਐਨ ਕਰਨਾ ਪਸੰਦ ਨਹੀਂ ਕਰਦੇ, ਅਤੇ ਦੂਸਰੇ ਸ਼ਾਇਦ ਮਹਿਸੂਸ ਕਰਨ ਕਿ ਉਹ ਸਿੱਖਣ ਪੱਖੋਂ ਬਹੁਤ ਬੁੱਢੇ ਹਨ। ਲੇਕਨ ਪਰਮੇਸ਼ੁਰ ਬਾਰੇ ਸਿੱਖਿਆ ਲੈਣਾ ਬੋਝਲ ਨਹੀਂ ਹੈ ਅਗਰ ਅਸੀਂ ਉਸ ਲਈ ਆਪਣੇ ਪ੍ਰੇਮ ਨੂੰ ਗਹਿਰਾ ਕਰਨਾ ਚਾਹੁੰਦੇ ਹਾਂ। ਫ਼ਿਲਮਾਂ ਦੇਖਣ ਵਾਲੇ ਅਨੇਕ ਵਿਅਕਤੀ ਜੋ ਆਮ ਤੌਰ ਤੇ ਪੜ੍ਹਨਾ ਪਸੰਦ ਨਹੀਂ ਕਰਦੇ, ਅਕਸਰ ਇਕ ਫ਼ਿਲਮੀ-ਦੁਨੀਆਂ ਦੇ ਰਸਾਲੇ ਵਿਚ ਆਪਣੇ ਆਪ ਨੂੰ ਰੁੱਝੇ ਹੋਏ ਪਾਉਂਦੇ ਹਨ। ਕਿਉਂ? ਉਨ੍ਹਾਂ ਦੇ ਫ਼ਿਲਮਾਂ ਵਿਚ ਸ਼ੌਕ ਕਾਰਨ। ਇਸੇ ਹੀ ਤਰ੍ਹਾਂ, ਤੁਹਾਡੇ ਵਾਸਤੇ ਪਰਮੇਸ਼ੁਰ ਦੇ ਪ੍ਰੇਮ ਉੱਤੇ ਅਤੇ ਉਸ ਦੀ ਸੇਵਾ ਕਰਨ ਦੇ ਸਨਮਾਨ ਉੱਤੇ ਗੌਰ ਕਰਨ ਨਾਲ, ਤੁਸੀਂ ਪਰਮੇਸ਼ੁਰ ਦੇ ਸ਼ਬਦ ਨੂੰ ਪੜ੍ਹਨ ਅਤੇ ਚਰਚਾ ਕਰਨ ਬਾਰੇ ਕੋਈ ਵੀ ਨਕਾਰਾਤਮਕ ਭਾਵਨਾਵਾਂ ਤੇ ਜੇਤੂ ਹੋ ਸਕਦੇ ਹੋ।

6 ਸਮਾਜਕ ਯਾ ਧਰਮ-ਨਿਰਪੇਖ ਦਬਾਉ ਆਸਾਨੀ ਨਾਲ ਉਸ ਸਮੇਂ ਵਿਚ ਦਖ਼ਲ ਦੇ ਸਕਦਾ ਹੈ ਜੋ ਤੁਸੀਂ ਸ਼ਾਇਦ ਪਰਮੇਸ਼ੁਰ ਦੇ ਸ਼ਬਦ ਦੀ ਚਰਚਾ ਕਰਨ ਲਈ ਅਨੁਸੂਚਿਤ ਕੀਤਾ ਹੋਵੇ। ਆਪਣਾ ਅਧਿਐਨ ਸਬੱਬ ਉੱਤੇ ਛੱਡਣ, ਯਾ ਟਾਲਣ ਦੀ ਬਜਾਇ, ਧਿਆਨ ਨਾਲ ਉਸ ਦੀ ਕੀਮਤ ਉੱਤੇ ਗੌਰ ਕਰੋ। ਇਕ ਹੀਰੇ ਦੀ ਕੀਮਤ ਨਾ ਜਾਣਨ ਕਰਕੇ, ਇਕ ਬਾਲਕ ਜੋ ਉਸ ਨੂੰ ਲੱਭਦਾ ਹੈ ਸ਼ਾਇਦ ਉਸ ਨੂੰ ਗੁਆ ਦੇਵੇਗਾ। ਦੂਸਰੇ ਪਾਸੇ, ਇਕ ਜੌਹਰੀ ਉਸ ਨੂੰ ਕੀਮਤੀ ਠਹਿਰਾਏਗਾ ਅਤੇ ਉਸ ਦੀ ਕੀਮਤ ਵਧਾਉਣ ਲਈ ਉਹ ਨੂੰ ਕੱਟਣ ਅਤੇ ਚਮਕਾਉਣ ਵਿਚ ਸਮਾਂ ਬਿਤਾਏਗਾ। ਇਸੇ ਹੀ ਤਰ੍ਹਾਂ, ਅਧਿਆਤਮਿਕ ਚੀਜ਼ਾਂ ਲਈ ਸਮਾਂ ਕੱਢਕੇ, ਤੁਸੀਂ ਪਰਮੇਸ਼ੁਰ ਨੂੰ ਪ੍ਰਦਰਸ਼ਿਤ ਕਰਦੇ ਹੋ ਕਿ ਤੁਸੀਂ ਉਸ ਦੀ ਸੱਚਾਈ ਦੀ ਕੀਮਤ ਪਾਉਂਦੇ ਹੋ ਅਤੇ ਦੂਸਰੇ ਘੱਟ ਮਹੱਤਵ ਵਾਲੇ ਕੰਮਾਂ-ਕਾਰਾਂ ਕਰਕੇ ਇਸ ਨੂੰ ਹੱਥੋਂ ਨਹੀਂ ਜਾਣ ਦੇਵੋਗੇ।—ਅਫ਼ਸੀਆਂ 5:15-17 ਨਾਲ ਤੁਲਨਾ ਕਰੋ।

7 ਸੱਚਾਈ ਦੇ ਗਿਆਨ ਵਿਚ ਵਧਣ ਲਈ, ਆਪਣੀ ਅਧਿਆਤਮਿਕ ਭੁੱਖ ਖ਼ਰਾਬ ਹੋਣ ਤੋਂ ਸਾਵਧਾਨ ਰਹੋ। ਬਾਈਬਲ, ਪਰਮੇਸ਼ੁਰ ਵੱਲੋਂ ਇਕ ਪੂਰੀ ਅਤੇ ਸੰਪੂਰਣ ਨਿਰਦੇਸ਼ਕ ਹੈ ਅਤੇ ਇਸ ਕਰਕੇ ਇਸ ਦੀ ਸੰਪੂਰਣਤਾ ਲਈ ਕਿਸੇ ਹੋਰ ਪਵਿੱਤਰ ਕਿਤਾਬ ਦੀ ਜ਼ਰੂਰਤ ਨਹੀਂ ਹੈ। (ਜ਼ਬੂਰਾਂ ਦੀ ਪੋਥੀ 19:7; 2 ਤਿਮੋਥਿਉਸ 3:16, 17) ਇਸ ਦੀ ਬਜਾਇ, ਇਹ ਤਕੀਦ ਕਰਦੀ ਹੈ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ।” (ਕੁਲੁੱਸੀਆਂ 2:8) ਇਕ ਵਿਅਕਤੀ ਜੋ ਪਰਮੇਸ਼ੁਰ ਦੀ ਸੱਚਾਈ ਨਾਲ ਪ੍ਰੇਮ ਰੱਖਦਾ ਅਤੇ ਉਸ ਦੀ ਕੀਮਤ ਪਾਉਂਦਾ ਹੈ, ਨੂੰ ਮਨੁੱਖੀ ਫ਼ਲਸਫ਼ੇ ਦਾ ਪਿੱਛਾ ਕਰਦੇ ਰਹਿਣ ਵਿਚ ਕੋਈ ਅਕਲਮੰਦੀ ਨਹੀਂ ਦਿਸਦੀ ਹੈ।

8 ਬਾਈਬਲ ਉਨ੍ਹਾਂ ਬਾਰੇ ਜ਼ਿਕਰ ਕਰਦੀ ਹੈ ਜੋ “ਕੰਨਾਂ ਦੀ ਜਲੂਨ ਦੇ ਕਾਰਨ” ਗੁਰੂ ਇਕੱਠੇ ਕਰਦੇ ਹਨ ਅਤੇ ਉਹ “ਸਚਿਆਈ ਤੋਂ ਕੰਨਾ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ।” (2 ਤਿਮੋਥਿਉਸ 4:3, 4) ਉਨ੍ਹਾਂ ਦੇ ਵਾਂਗ, ਅਗਰ ਤੁਸੀਂ ਧਾਰਮਿਕ ਕਲਪਿਤ ਕਥਾਵਾਂ ਅਤੇ ਲੋਕ ਕਥਾਵਾਂ ਵਿਚ ਧਿਆਨ ਦਿਉਗੇ, ਤਾਂ ਸ਼ਾਇਦ ਇਹ ਤੁਹਾਨੂੰ ਵੀ ਬਾਈਬਲ ਦੀ ਸੱਚਾਈ ਤੋਂ ਦੂਰ ਰੱਖਣ। ਇਸ ਕਰਕੇ ਬਾਈਬਲ ਸਲਾਹ ਦਿੰਦੀ ਹੈ: “ਝੂਠੀਆਂ ਕਹਾਣੀਆਂ ਨੂੰ ਰੱਦ ਕਰੋ ਜੋ ਉਹ ਨੂੰ ਭੰਗ ਕਰਦੀਆਂ ਹਨ ਜੋ ਪਵਿੱਤਰ ਹੈ . . . ਈਸ਼ਵਰੀ ਭਗਤੀ ਨੂੰ ਆਪਣਾ ਟੀਚਾ ਬਣਾਕੇ ਆਪਣੇ ਆਪ ਨੂੰ ਸਿਖਲਾਈ ਜਾਓ।”—1 ਤਿਮੋਥਿਉਸ 4:7, ਨਿਵ.

ਨਿਰਉਤਸ਼ਾਹ ਤੇ ਜੇਤੂ ਹੋਣਾ

9 ਭਾਵੇਂ ਕਈ ਲੋਕ ਸੱਚਾਈ ਲਈ ਆਦਰ ਰੱਖਣ ਦਾ ਦਾਅਵਾ ਕਰਦੇ ਹਨ, ਉਹ ਹਮੇਸ਼ਾ ਇਸ ਨੂੰ ਭਾਲਣ ਵਿਚ ਵਾਸਤਵਿਕ ਯਤਨ ਨਹੀਂ ਕਰਦੇ ਹਨ। ਕੁਝ ਵਿਅਕਤੀ ਜੋ ਸੱਚਾਈ ਨੂੰ ਭਾਲਦੇ ਹਨ ਦੂਸਰਿਆਂ ਵੱਲੋਂ ਨਿਰਉਤਸ਼ਾਹ ਮਹਿਸੂਸ ਕਰਦੇ ਹਨ। ਬਾਈਬਲ ਦੀ ਜਾਂਚ-ਪੜਤਾਲ ਕਰਨ ਵਿਚ ਜਦੋਂ ਤੁਸੀਂ ਵਿਰੋਧਤਾ ਅਨੁਭਵ ਕਰੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਬਾਰੇ ਸਿੱਖਿਆ ਜਾਰੀ ਰੱਖਣ ਲਈ ਉਸ ਤੋਂ ਲੋੜੀਂਦਾ ਹੌਸਲਾ ਮੰਗਦੇ ਹੋਏ, ਉਸ ਨੂੰ ਪ੍ਰਾਰਥਨਾ ਕਰੀ ਜਾਓ। ਨਾਲੇ, ਯਿਸੂ ਦੀ ਸਲਾਹ ਨੂੰ ਲਾਗੂ ਕਰੋ: “ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ। ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ। ਜੋ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ। ਜੋ ਤੁਹਾਡੀ ਪਤ ਲਾਹੁਣ ਉਨ੍ਹਾਂ ਦੇ ਲਈ ਪ੍ਰਾਰਥਨਾ ਕਰੋ,” ਕਿਉਂਕਿ ਇਸ ਤਰ੍ਹਾਂ ਕਰਨਾ ਸਹੀ ਹੈ।—ਲੂਕਾ 6:27, 28.

10 ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਨੂੰ ਚੁਣਨ ਵਿਚ ਤੁਸੀਂ ਇਕੱਲੇ ਨਹੀਂ ਹੋਵੋਗੇ। ਤੁਹਾਡੇ ਪਿੱਛੇ ਲੱਖਾਂ ਹੀ ਯਹੋਵਾਹ ਦੇ ਉਪਾਸਕ ਹੋਣਗੇ, ਜੋ ਇਕ ਅੰਤਰਰਾਸ਼ਟਰੀ ਭਾਈਚਾਰਾ ਬਣਾਉਂਦੇ ਹਨ। ਉਨ੍ਹਾਂ ਮਿੱਤਰਾਂ ਦੀ ਤੁਲਨਾ ਵਿਚ ਜੋ ਤੁਸੀਂ ਸ਼ਾਇਦ ਯਹੋਵਾਹ ਦੀ ਉਪਾਸਨਾ ਕਰਨ ਦੇ ਕਾਰਨ ਖੋਹ ਦਿੰਦੇ ਹੋ, ਪਰਮੇਸ਼ੁਰ ਦੇ ਲੋਕਾਂ ਦੇ ਸਮਾਜ ਵਿਚ “ਸੌ ਗੁਣਾ” ਪਾਉਗੇ। (ਮਰਕੁਸ 10:29, 30) ਉਹ ਸਾਰੇ ਤੁਹਾਡੀ ਭਲਾਈ ਲਈ ਪ੍ਰੇਮਪੂਰਣ, ਪਰਿਵਾਰ ਵਾਂਗ ਚਿੰਤਾ ਕਰਦੇ ਹਨ। ਸ਼ਕਤੀ ਹਾਸਲ ਕਰਨ ਲਈ ਉਨ੍ਹਾਂ ਦੇ ਨਾਲ ਸੰਗਤ ਕਰੋ ਜਦੋਂ ਉਹ ਪ੍ਰਾਰਥਨਾ ਕਰਨ ਅਤੇ ਬਾਈਬਲ ਦੀ ਚਰਚਾ ਕਰਨ ਲਈ ਇਕੱਠੇ ਮਿਲਦੇ ਹਨ।

11 ਇਕ ਅਜੇਹੀ ਦੁਨੀਆਂ ਵਿਚ ਜਿੱਥੇ ਇੰਨੇ ਜ਼ਿਆਦਾ ਲੋਕ ਭਰਮਾਏ ਜਾ ਰਹੇ ਹਨ, ਸੱਚਾਈ ਇਕ ਅਨਮੋਲ ਸੰਪਤੀ ਹੈ। ਇਸ ਦੀ ਕਦਰ ਕਰੋ। (ਮੱਤੀ 7:13, 14) ਬਾਈਬਲ ਦੀ ਸੱਚਾਈ ਨੂੰ ਜਾਣਨਾ ਤੁਹਾਨੂੰ ਪਰਮੇਸ਼ੁਰ ਅੱਗੇ ਇਹ ਪ੍ਰਦਰਸ਼ਿਤ ਕਰਨ ਦੇ ਯੋਗ ਕਰ ਦਿੰਦਾ ਹੈ ਕਿ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਮਨ ਦੇ ਨਾਲ ਪ੍ਰੇਮ ਕਰਦੇ ਹੋ। ਇਹ ਤੁਹਾਡੇ ਤੋਂ ਉਸੇ ਤਰੀਕੇ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਾਉਂਦਾ ਹੈ ਜਿਸ ਵਿਚ ਉਸ ਦੀ ਮਨਜ਼ੂਰੀ ਹਾਸਲ ਹੁੰਦੀ ਹੈ, ਜੋ ਵੱਡੀਆਂ ਅਸੀਸਾਂ ਲਿਆਉਂਦਾ ਹੈ।

12 ਸੱਚਾ ਆਨੰਦ ਉਨ੍ਹਾਂ ਦਾ ਹੈ ਜਿਨ੍ਹਾਂ ਕੋਲ ਸੱਚਾਈ ਹੈ। ਸੱਚਾਈ ਤੁਹਾਡੇ ਲਈ ਨਵੀਂ ਦੁਨੀਆਂ ਵਿਚ ਸਦਾ ਜੀਉਣ ਦੀ ਨਿਸ਼ਚਿਤ ਉਮੀਦ ਪੇਸ਼ ਕਰੇਗੀ, ਜਿੱਥੇ ਉਹ ਸਭ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਰਦੇ ਹਨ ਸਦਾ ਲਈ ਵਸਣਗੇ। ਉਸ ਨਵੀਂ ਦੁਨੀਆਂ ਦਾ ਕੇਂਦਰ ਹੁਣ ਯਹੋਵਾਹ ਦੀ ਉਪਾਸਨਾ ਕਰ ਰਹੇ ਉਨ੍ਹਾਂ ਸਾਰੀਆਂ ਨਸਲਾਂ ਅਤੇ ਬੋਲੀਆਂ ਤੋਂ ਆਏ ਲੱਖਾਂ ਹੀ ਲੋਕਾਂ ਦੇ ਭਾਈਚਾਰੇ ਦੇ ਰੂਪ ਵਿਚ ਪਹਿਲਾਂ ਹੀ ਹੋਂਦ ਵਿਚ ਹੈ। ਉਨ੍ਹਾਂ ਵਿਚ ਗਿਣੇ ਜਾਣਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕਿੰਨਾ ਸਨਮਾਨ ਹੈ!—2 ਪਤਰਸ 3:13; 1 ਯੂਹੰਨਾ 2:15-17.

[ਸਫ਼ਾ 25 ਉੱਤੇ ਡੱਬੀ]

ਕੀ ਸਾਰੇ ਮਾਰਗ ਪਰਮੇਸ਼ੁਰ ਵਲ ਲੈ ਜਾ ਸਕਦੇ ਹਨ?

ਅੱਜਕਲ੍ਹ ਉਨ੍ਹਾਂ ਅਨੇਕਾਂ ਹਿੰਦੂ ਮਾਰਗਾਂ ਵਿਚੋਂ, ਚਾਰ ਮੂਲ ਸਮਝੇ ਜਾਂਦੇ ਹਨ: ਕਰਮ (ਕੰਮ), ਜਨਾਨ (ਗਿਆਨ), ਯੋਗ (ਮਨਨ), ਅਤੇ ਭਗਤੀ। ਇਹ ਮੰਨਿਆ ਜਾਂਦਾ ਹੈ ਕਿ ਇਹ ਵੱਖਰੇ-ਵੱਖਰੇ ਮਾਰਗ ਨਿਵੇਕਲੇ ਨਹੀਂ ਹਨ, ਪਰ ਅੰਤ ਵਿਚ ਇਹ ਸਾਰੇ ਯਾ ਇਨ੍ਹਾਂ ਵਿਚੋਂ ਕੋਈ ਵੀ, ਇਕੋ ਹੀ ਟੀਚੇ ਤੇ ਲੈ ਜਾ ਸਕਦਾ ਹੈ। ਇਹ ਮਾਰਗ ਕਿਸ ਤਰ੍ਹਾਂ ਉਤਪੰਨ ਹੋਏ?

“ਉਪਨਿਸ਼ਧਾਂ ਦਾ ਜਨਮ, ਗਿਆਨ ਅਤੇ ਮਨਨ ਉੱਤੇ ਉਨ੍ਹਾਂ ਦੇ ਜ਼ੋਰ ਸਮੇਤ, ਅਤੇ ਭਗਤੀ ਸਾਹਿੱਤ ਦਾ ਜਨਮ, ਪ੍ਰੇਮ ਅਤੇ ਸ਼ਰਧਾ ਉੱਤੇ ਉਹ ਦੇ ਜ਼ੋਰ ਸਮੇਤ, ਇਹ ਵੈਦਿਕ ਵਿਵਸਥਾ [ਕਰਮ ਦਾ ਮਾਰਗ] ਦੇ ਰੀਤ-ਰਿਵਾਜ਼ ਦੇ ਖਿਲਾਫ਼ ਵਿਦ੍ਰੋਹ ਸਨ,” ਹਿੰਦੂ ਵਿਦਵਾਨ ਕੇ. ਐੱਮ. ਸੈਨ ਨੋਟ ਕਰਦੇ ਹਨ।—ਹਿੰਦੂਇਜ਼ਮ, ਕੇ. ਐੱਮ. ਸੈਨ, 1981, ਸਫ਼ੇ 45-6.

ਪਰ ਫਿਰ, ਕਾਲੀਦਾਸ ਭੱਟਾਚਾਰਿਆ ਇਸ ਵਿਚਾਰ ਦਾ ਵਿਰੋਧ ਕਰਦੇ ਹਨ ਕਿ ਇਹ ਮਾਰਗ ਸਹਾਇਕ ਹਨ ਜਦੋਂ ਉਹ ਆਖਦੇ ਹਨ: “ਜਨਾਨ ਅਤੇ ਕਰਮ ਦੋਵੇਂ ਭਗਤੀ ਨੂੰ ਰੱਦ ਕਰਦੇ ਹਨ, ਪਰ ਭਗਤੀ ਇਨ੍ਹਾਂ ਦੇ ਸੰਬੰਧ ਵਿਚ ਬਿਲਕੁਲ ਹੀ ਅਲਗ਼ਰਜ਼ ਹੈ। ਇਸ ਦੇ ਅਤਿਰਿਕਤ, ਜਨਾਨ ਕਰਮ ਨੂੰ ਰੱਦ ਕਰਦਾ ਹੈ।”—ਦ ਹਿੰਦੂ ਕੁਐਸਟ ਫ਼ੌਰ ਦ ਪਰਫ਼ੈਕਸ਼ਨ ਆਫ਼ ਮੈਨ, ਟ੍ਰੌਈ ਵਿਲਸਨ ਔਰਗਨ, 1980, ਸਫ਼ਾ 341.

ਉਹ ਗਿਆਨੀ ਜਿਨ੍ਹਾਂ ਨੇ ਇਹ ਨਵੇਂ ਮਾਰਗ ਸਥਾਪਿਤ ਕੀਤੇ ਇਕ ਸਵੀਕਾਰਯੋਗ ਮਾਰਗ ਲਈ ਖੋਜ ਕਰ ਰਹੇ ਸਨ। ਅਗਰ ਉਹ ਮਹਿਸੂਸ ਕਰਦੇ ਕਿ ਹਰੇਕ ਮਾਰਗ ਜੋ ਹੋਂਦ ਵਿਚ ਹੈ ਸਹੀ ਸੀ ਅਤੇ ਪਰਮੇਸ਼ੁਰ ਵਲ ਲੈ ਜਾਵੇਗਾ, ਤਾਂ ਕੀ ਉਹ ਨਵੇਂ ਮਾਰਗ ਸ਼ੁਰੂ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ?

[ਸਫ਼ਾ 27 ਉੱਤੇ ਡੱਬੀ]

ਸੱਚਾ ਸਨਾਤਨ ਧਰਮ

ਹਿੰਦੂ ਇਹ ਵਿਸ਼ਵਾਸ ਰੱਖਦੇ ਹਨ ਕਿ ਉਨ੍ਹਾਂ ਦਾ ਧਰਮ ਬਦਲਿਆ ਨਹੀਂ ਹੈ ਜਦੋਂ ਤੋਂ ਪਰਮੇਸ਼ੁਰ ਨੇ ਇਸ ਨੂੰ ਮਨੁੱਖ ਨੂੰ ਪਹਿਲਾਂ ਪ੍ਰਗਟ ਕੀਤਾ। ਇਸ ਕਾਰਨ, ਆਧੁਨਿਕ ਸਮਿਆਂ ਵਿਚ ਹਿੰਦੂਵਾਦ ਨੂੰ ਸਨਾਤਨ ਵਰਣਿਤ ਕੀਤਾ ਜਾਂਦਾ ਹੈ, ਜਿਸ ਦਾ ਅਰਥ “ਸਦੀਪਕ” ਯਾ “ਪ੍ਰਾਚੀਨ” ਹੈ। ਹਿੰਦੂ ਵਿਸ਼ਵਾਸ ਕਿੰਨੇ ਪ੍ਰਾਚੀਨ ਹਨ?

ਪ੍ਰਚਲਿਤ ਹਿੰਦੂਵਾਦ ਦਾ ਮੁੱਢ ਰਾਮ ਦੇ ਦਿਨਾਂ ਵਾਲੇ ਵੈਦਿਕ ਧਰਮ ਨਾਲੋਂ ਬਾਅਦ ਦਾ ਹੈ। ਸੋ, ਜਿਵੇਂ ਹਿੰਦੂ ਵਰਲਡ ਨੋਟ ਕਰਦੀ ਹੈ, ਅੱਜਕਲ੍ਹ “ਵੈਦਿਕ ਈਸ਼ਵਰ ਜ਼ਿਆਦਾਤਰ ਤਿਆਗ ਦਿੱਤੇ ਗਏ ਹਨ, ਅਤੇ ਵੈਦਿਕ ਬਲੀਆਂ ਹੁਣ ਅਸਲ ਵਿਚ ਅਪ੍ਰਚਲਿਤ ਹਨ।” ਵਾਰੀ ਸਿਰ, ਪ੍ਰਾਚੀਨ ਵੈਦਿਕ ਧਰਮ ਆਰੀਆ ਦੁਆਰਾ ਉਦੋਂ ਲਿਆਈਆਂ ਗਈਆਂ ਪਹਿਲੀਆਂ ਧਾਰਮਿਕ ਸਿੱਖਿਆਵਾਂ ਤੋਂ ਵਿਕਸਿਤ ਹੋਇਆ ਹੈ ਜਦੋਂ ਉਹ ਭਾਰਤ ਵਿਚ ਵਸਣ ਲੱਗ ਪਏ ਸਨ। ਉਨ੍ਹਾਂ ਦੇ “ਵਿਸ਼ਵਾਸ ਅਤੇ ਅਭਿਆਸ ਬਾਅਦ ਵਾਲੇ ਹਿੰਦੂਵਾਦ ਨਾਲੋਂ ਕਾਫ਼ੀ ਫ਼ਰਕ ਸਨ,” ਹਿੰਦੂ ਵਰਲਡ ਅੱਗੇ ਆਖਦੀ ਹੈ।—ਹਿੰਦੂ ਵਰਲਡ, ਬੈਂਜਮਿਨ ਵੌਕਰ, 1983, ਖੰਡ 2, ਸਫ਼ੇ 558, 561.

ਇਨ੍ਹਾਂ ਹਕੀਕਤਾਂ ਦੇ ਸਾਮ੍ਹਣੇ, ਇਹ ਸਪੱਸ਼ਟ ਹੈ ਕਿ ਬਾਅਦ ਦੀਆਂ ਭਾਰਤੀ ਪੀੜ੍ਹੀਆਂ ਨੇ ਆਪਣੇ ਵੱਡੇ-ਵਡੇਰਿਆਂ ਨਾਲੋਂ ਵੱਖਰੇ ਧਰਮ ਪ੍ਰਸਾਰਿਤ ਕੀਤੇ। ਤਾਂ ਫਿਰ, ਅਸੀਂ ਕਿਸ ਤਰ੍ਹਾਂ ਅੱਜਕਲ੍ਹ ਈਸ਼ਵਰੀ ਤੌਰ ਤੇ ਪ੍ਰਗਟ ਕੀਤਾ ਹੋਇਆ ਸੱਚਾ ਧਰਮ ਫਿਰ ਤੋਂ ਲੱਭ ਸਕਦੇ ਹਾਂ? ਸਿਰਫ਼ ਸਰੂਤੀ, ਪਰਮੇਸ਼ੁਰ-ਪ੍ਰੇਰਿਤ ਸ਼ਾਸਤਰਾਂ ਦੀ ਪਛਾਣ ਕਰਕੇ, ਜਿਸ ਤਰ੍ਹਾਂ ਅਸੀਂ ਇਨ੍ਹਾਂ ਅਖੀਰਲੇ ਅਧਿਆਵਾਂ ਵਿਚ ਕੀਤਾ ਹੈ।