Skip to content

Skip to table of contents

ਪਰਮੇਸ਼ੁਰ-ਪ੍ਰੇਰਿਤ ਸੱਚਾਈ ਦੀ ਪਛਾਣ ਕਰਨਾ

ਪਰਮੇਸ਼ੁਰ-ਪ੍ਰੇਰਿਤ ਸੱਚਾਈ ਦੀ ਪਛਾਣ ਕਰਨਾ

ਅਧਿਆਇ 9

ਪਰਮੇਸ਼ੁਰ-ਪ੍ਰੇਰਿਤ ਸੱਚਾਈ ਦੀ ਪਛਾਣ ਕਰਨਾ

ਕੀ, ਤੁਸੀਂ ਜਾਣਦੇ ਸੀ ਕਿ ਆਧੁਨਿਕ ਹਿੰਦੂ ਸੁਧਾਰਕ ਜਿਵੇਂ ਕਿ ਰਾਮਾਕ੍ਰਿਸ਼ਨ ਅਤੇ ਵਿਵੇਕਾਨੰਦ ਬਾਈਬਲ ਦੁਆਰਾ ਪ੍ਰਭਾਵਿਤ ਹੋਏ ਸਨ? ਮੋਹਨਦਾਸ ਗਾਂਧੀ ਨੇ ਵੀ ਇਹ ਕਾਇਮ ਰੱਖਿਆ ਸੀ ਕਿ ਇਹ ਦੀਆਂ ਸਿੱਖਿਆਵਾਂ ‘ਸਾਰੀ ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾ’ ਸਕਦੀਆਂ ਹਨ। ਹਿੰਦੂ ਅਤੇ ਸਿੱਖ ਦੋਵੇਂ, ਭਗਤੀ ਦੇ ਆਪਣੇ ਵਿਚਾਰਾਂ ਵਾਸਤੇ ਇਸ ਦੇ ਦੇਣਦਾਰ ਹਨ ਜੋ, ਹਿੰਦੂ ਵਰਲਡ ਆਖਦੀ ਹੈ, “ਵਰਤਮਾਨ ਸਮੇਂ ਦੀਆਂ ਪਹਿਲੀਆਂ ਸਦੀਆਂ ਵਿਚ ਮਸੀਹੀਅਤ ਦੇ ਪ੍ਰਭਾਵ” ਦੇ ਨਤੀਜੇ ਹਨ।1 ਇਸ ਤਰ੍ਹਾਂ, ਬਾਈਬਲ ਨੇ ਵੱਡੇ ਭਾਰਤੀ ਸੋਚਵਾਨਾਂ ਦਾ ਆਦਰ ਕਮਾ ਲਿਆ ਹੈ।

ਸ਼ਾਸਤਰ ਅਤੇ ਵਿਗਿਆਨ

2 ਤਕਰੀਬਨ 3,500 ਸਾਲ ਪਹਿਲਾਂ ਲਿਖੀ ਗਈ, ਬਾਈਬਲ ਦੀ ਪਹਿਲੀ ਆਇਤ ਨੇ ਇਹ ਆਖਦੇ ਹੋਏ, ਵਿਸ਼ਵ-ਮੰਡਲ ਦੇ ਮੁੱਢ ਦਾ ਵਰਣਨ ਕੀਤਾ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਇਸ ਬਿਆਨ ਦੇ ਨਾਲ ਇਕਸਾਰ, ਵਿਗਿਆਨੀ ਹੁਣ ਸਵੀਕਾਰ ਕਰਦੇ ਹਨ ਕਿ ਇਸ ਵਿਸ਼ਵ-ਮੰਡਲ ਦਾ ਇਕ ਆਰੰਭ, ਅਰਥਾਤ ਇਕ ਉਤਪਤੀ ਹੋਈ ਸੀ।2

3 ਬਾਈਬਲ ਆਖਦੀ ਹੈ ਕਿ ਵਿਸ਼ਵ-ਮੰਡਲ ਵਿਚ ਸਾਮੱਗਰੀ ਦਾ ਸ੍ਰੋਤ, “[ਪਰਮੇਸ਼ੁਰ] ਦੀ ਵੱਡੀ ਸ਼ਕਤੀ” ਹੈ। (ਯਸਾਯਾਹ 40:26) ਅੱਜ, ਇਹ ਦੇ ਲਿਖੇ ਜਾਣ ਤੋਂ ਕੁਝ 2,700 ਸਾਲ ਬਾਅਦ, ਆਧੁਨਿਕ ਵਿਗਿਆਨ ਨੂੰ ਇਹ ਪਤਾ ਚਲਿਆ ਹੈ ਕਿ ਮੂਲ ਤੌਰ ਤੇ ਸਾਰੀ ਸਾਮੱਗਰੀ ਭੌਤਿਕ ਰੂਪ ਪ੍ਰਦਾਨ ਕੀਤੀ ਗਈ ਸ਼ਕਤੀ ਹੀ ਹੈ।3

4 ਉਸ ਸਮੇਂ ਜਦੋਂ ਮਨੁੱਖ ਮੰਨਦੇ ਸਨ ਕਿ ਵਿਸ਼ਵ-ਮੰਡਲ ਥੋੜ੍ਹੇ ਹੀ ਹਜ਼ਾਰ ਤਾਰਿਆਂ ਨਾਲ ਬਣਿਆ ਹੋਇਆ ਹੈ ਜੋ ਉਹ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਸਨ, ਉਦੋਂ ਬਾਈਬਲ ਨੇ ਤਾਰਿਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਨਾਲ ਤੁਲਨਾ ਕੀਤੀ ਸੀ। (ਉਤਪਤ 22:17) ਪਹਿਲਿਆਂ ਸਮਿਆਂ ਵਿਚ ਇਹ ਆਖਿਆ ਜਾਂਦਾ ਸੀ ਕਿ ਇਹ ਤੁਲਨਾ ਬਹੁਤ ਵਧਾਈ-ਚੜ੍ਹਾਈ ਹੋਈ ਹੈ, ਪਰ ਅੱਜ ਸਬੂਤ ਪ੍ਰਦਰਸ਼ਿਤ ਕਰਦਾ ਹੈ ਕਿ ਤਾਰਿਆਂ ਦੀ ਗਿਣਤੀ ਸੱਚ-ਮੁਚ ਹੀ ਬੇਹਿਸਾਬ ਹੈ।4 ਇਸੇ ਹੀ ਤਰ੍ਹਾਂ, ਆਧੁਨਿਕ ਵਿਗਿਆਨ ਤੋਂ ਬਹੁਤ ਸਮੇਂ ਪਹਿਲਾਂ, ਬਾਈਬਲ ਨੇ ਧਰਤੀ ਨੂੰ ਸਹੀ ਤਰ੍ਹਾਂ ਇਕ “ਕੁੰਡਲ,” ਯਾ ਇਕ ਗੋਲਾ ਵਰਣਨ ਕੀਤਾ ਹੈ ਜੋ ‘ਬਿਨਾ ਸਹਾਰੇ ਦੇ ਲਟਕ ਰਿਹਾ’ ਹੈ।—ਯਸਾਯਾਹ 40:22; ਅੱਯੂਬ 26:7.

5 ਬਾਈਬਲ ਬਿਆਨ ਕਰਦੀ ਹੈ ਕਿ ਪਹਿਲਾ ਮਨੁੱਖ, ਆਦਮ “ਜ਼ਮੀਨ ਦੀ ਮਿੱਟੀ” ਤੋਂ ਰਚਿਆ ਗਿਆ ਸੀ। (ਉਤਪਤ 2:7) ਅਸੀਂ ਹੁਣ ਜਾਣਦੇ ਹਾਂ ਕਿ ਸਾਡਾ ਮਾਨਵ ਸਰੀਰ ਅਨੇਕ ਭਿੰਨ ਰਸਾਇਣਿਕ ਤੱਤਾਂ ਨਾਲ ਬਣਿਆ ਹੋਇਆ ਹੈ, ਜਿਹੜੇ ਸਾਰੇ ਦੇ ਸਾਰੇ ਧਰਤੀ ਵਿਚ ਪਾਏ ਜਾਂਦੇ ਹਨ। ਬਾਈਬਲ ਦੀ ਟਿੱਪਣੀ ਕਿ ‘ਵਿਕਸਿਤ ਹੋ ਰਹੇ ਇਕ ਮਲਬੇ ਦੇ ਹਿੱਸੇ ਪੋਥੀ ਵਿਚ ਲਿਖੇ ਗਏ ਹਨ,’ ਵਿਚ ਵੀ ਹੈਰਾਨਕੁਨ ਅੰਤਰਦ੍ਰਿਸ਼ਟੀ ਸਾਬਤ ਹੁੰਦੀ ਹੈ। ਇਹ ਆਧੁਨਿਕ ਵਿਗਿਆਨ ਦੁਆਰਾ ਜਨੈਟਿਕ ਕੋਡ, ਜਿਸ ਵਿਚ ਇਕ ਪੋਥੀ ਦੀ ਤਰ੍ਹਾਂ, ਇਕ ਵਿਕਸਿਤ ਹੋ ਰਹੇ ਮਾਨਵੀ ਭਰੂਣ ਦੇ ਸਾਰੇ ਪਹਿਲੂ ਹੁੰਦੇ ਹਨ, ਬਾਰੇ ਪਤਾ ਚਲਣ ਤੋਂ 3,000 ਸਾਲ ਪਹਿਲਾਂ ਸੀ।—ਜ਼ਬੂਰਾਂ ਦੀ ਪੋਥੀ 139:14-16.

ਇਕ ਪ੍ਰਮਾਣਿਕ ਰਿਕਾਰਡ

6 ਇਤਿਹਾਸ ਦੇ ਵਿਦਿਆਰਥੀ ਅਕਸਰ ਬਾਈਬਲ ਦੀ ਯਥਾਰਥਕਤਾ ਤੇ ਹੈਰਾਨ ਹੁੰਦੇ ਹਨ। ਭਾਰਤੀ ਵਿਦਵਾਨ ਡੀ. ਡੀ. ਕੋਸਾਂਬੀ ਆਖਦੇ ਹਨ: “ਵੇਦ ਦੀ ਇਤਿਹਾਸਕ ਕੀਮਤ ਬਾਈਬਲ ਦੇ ਪੁਰਾਣੇ ਨੇਮ ਦੀ ਇਤਿਹਾਸਕ ਕੀਮਤ ਦੇ ਮੁਕਾਬਲੇ ਵਿਚ ਬਹੁਤ ਥੋੜ੍ਹੀ ਹੈ, ਜਿਸ ਨੂੰ ਹਮੇਸ਼ਾ ਇਤਿਹਾਸ ਦੇ ਰੂਪ ਵਿਚ ਉਨ੍ਹਾਂ ਲੋਕਾਂ ਦੁਆਰਾ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਨੇ ਆਪਣੇ ਖ਼ਾਸ ਦੇਸ਼ ਨਾਲ ਸੰਬੰਧ ਰੱਖਿਆ ਹੈ। ਫ਼ਲਸਤੀਨ ਦਾ ਪੁਰਾਤੱਤਵ-ਵਿਗਿਆਨ . . . ਬਾਈਬਲ ਦੀਆਂ ਅਨੇਕ ਘਟਨਾਵਾਂ ਦੀ ਪੁਸ਼ਟੀਕਰਣ ਦਿੰਦਾ ਹੈ।”5

7 ਬਾਈਬਲ ਦੁਨੀਆਂ ਦੇ ਇਤਿਹਾਸ ਦੀਆਂ ਮਹੱਤਵਪੂਰਣ ਘਟਨਾਵਾਂ ਨੂੰ ਵੀ ਦਰਜ ਕਰਦੀ ਹੈ ਅਤੇ ਕਿਸ ਤਰ੍ਹਾਂ ਇਨ੍ਹਾਂ ਨੇ ਦੂਸਰੇ ਦੇਸ਼ਾਂ ਤੇ ਪ੍ਰਭਾਵ ਪਾਇਆ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ। ਮਿਸਾਲ ਲਈ, ਪੰਜਵੀਂ ਅਤੇ ਛੇਵੀਂ ਸਦੀ ਸਾ.ਯੁ.ਪੂ. ਵਿਚ ਭਾਰਤ ਉੱਤੇ ਫ਼ਾਰਸੀ ਚੜ੍ਹਾਈ ਬਾਰੇ ਗੌਰ ਕਰੋ, ਜਿਸ ਵਿਚ ਡਰਾਇਸ ਹਿੱਸਟੈਸਪਸ ਨੇ ਸਿੰਧ ਅਤੇ ਪੰਜਾਬ, ਜਿਸ ਤਰ੍ਹਾਂ ਉਹ ਹੁਣ ਜਾਣੇ ਜਾਂਦੇ ਹਨ, ਦੇ ਹਿੱਸਿਆਂ ਨੂੰ ਕਾਬੂ ਕੀਤਾ। ਜਿਸ ਤਰ੍ਹਾਂ ਅਡਵਾਂਸਡ ਹਿਸਟਰੀ ਆਫ਼ ਇੰਡੀਆ ਵਿਚ ਨੋਟ ਕੀਤਾ ਗਿਆ, “ਜ਼ਰਕਸੀਜ਼ ਦੇ ਅਧੀਨ ਇਹ ਇਲਾਕਾ ਫ਼ਾਰਸੀ ਸਾਮਰਾਜ ਦਾ ਇਕ ਹਿੱਸਾ ਬਣਿਆ ਰਿਹਾ।”6 ਇਹ ਇਤਿਹਾਸਕ ਹਕੀਕਤ, 475 ਸਾ.ਯੁ.ਪੂ. ਦੇ ਲਗਭਗ ਬਾਈਬਲ ਵਿਚ ਅਸਤਰ 1:1 ਤੇ ਸਹੀ ਤਰ੍ਹਾਂ ਦਰਜ ਕੀਤੀ ਗਈ ਸੀ—ਭਾਰਤ ਦੇ ਬਾਰੇ ਇਕ ਸਭ ਤੋਂ ਪੁਰਾਣਾ ਗਿਆਤ ਹਵਾਲਾ।7

ਇਕ ਸਾਫ਼ ਪ੍ਰਕਾਰ ਦੀ ਉਪਾਸਨਾ

8 ਬਾਈਬਲ ਸਾਨੂੰ ਦੱਸਦੀ ਹੈ ਕਿ ਇਕ ਹੀ ਸੱਚਾ ਪਰਮੇਸ਼ੁਰ ਹੈ। ਕੇਵਲ ਬਾਈਬਲ ਵਿਚ ਹੀ ਉਸ ਨੇ ਸਾਨੂੰ ਆਪਣਾ ਨਾਂ, ਯਹੋਵਾਹ ਪ੍ਰਗਟ ਕੀਤਾ ਹੈ। ਉਥੇ ਉਹ ਬਿਆਨ ਕਰਦਾ ਹੈ: “ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ।” ਇਸ ਲਈ, ਯਹੋਵਾਹ ਦੇ ਕੋਈ ਅਵਤਾਰ ਨਹੀਂ ਹਨ, ਨਾ ਹੀ ਉਹ ਵੱਖਰੇ-ਵੱਖਰੇ ਪਹਿਲੂਆਂ ਵਿਚ ਵਸਦਾ ਹੈ। ਸ੍ਰਿਸ਼ਟੀ ਨੂੰ ਕਾਇਮ ਰੱਖਣ ਲਈ ਸਾਰੇ ਗੁਣ ਅਤੇ ਸ਼ਕਤੀਆਂ ਇਕੱਲੇ ਉਸ ਵਿਚ ਹੀ ਵਸਦੇ ਹਨ। “ਤੁਸੀਂ ਪਰਮੇਸ਼ੁਰ ਨੂੰ ਕਿਹ ਦੇ ਵਰਗਾ ਦੱਸੋਗੇ, ਯਾ ਕਿਹੜੀ ਚੀਜ਼ ਨਾਲ ਉਹ ਨੂੰ ਉਪਮਾ ਦਿਓਗੇ?” ਨਬੀ ਪੁੱਛਦਾ ਹੈ।—ਯਸਾਯਾਹ 40:18; 43:10.

9 ਯਹੋਵਾਹ ਦੀ ਅਸੀਸ ਪ੍ਰਾਪਤ ਕਰਨ ਲਈ, ਉਸ ਦੀ ਉਪਾਸਨਾ ਵਿਚ ਸਾਫ਼ ਆਚਰਣ, ਨਾ ਕਿ ਰਹੁਰੀਤ ਦੀ ਜ਼ਰੂਰਤ ਹੈ। ਪਰਮੇਸ਼ੁਰ ਆਖਦਾ ਹੈ: “ਮੈਨੂੰ ਤੁਹਾਡੀਆਂ ਬਲੀਆਂ ਦੀ ਵਾਫਰੀ ਨਾਲ ਕੀ ਕੰਮ? . . . ਧੂਪ, ਉਹ ਮੇਰੇ ਲਈ ਘਿਣਾਉਣੀ ਹੈ, ਅਮੱਸਿਆਂ ਅਤੇ ਸਬਤ, ਸੰਗਤਾਂ ਦਾ ਜੋੜ ਮੇਲਾ ਵੀ—ਮੈਂ ਬਦੀ ਅਤੇ ਧਰਮ ਸਭਾ ਝੱਲ ਨਹੀਂ ਸੱਕਦਾ। . . . ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, . . . ਬੁਰਿਆਈ ਨੂੰ ਛੱਡੋ। ਨੇਕੀ ਸਿੱਖੋ।”—ਯਸਾਯਾਹ 1:11-17.

10 ਉਹ ਜਿਹੜੇ ਬਾਈਬਲ ਦੇ ਅਨੁਸਾਰ ਚਲਦੇ ਹਨ ਪ੍ਰੇਤਵਾਦ ਦੇ ਖ਼ਤਰਿਆਂ ਤੋਂ ਅੱਛੀ ਤਰ੍ਹਾਂ ਬਚਾਏ ਜਾਂਦੇ ਹਨ। ਇਹ ਸਲਾਹ ਦਿੰਦੀ ਹੈ: “ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤ੍ਰ ਯਾ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਘਾਵੇ . . . ਮਹੂਰਤ ਦੇਖਣ ਵਾਲਾ, . . . ਜਾਦੂਗਰ, ਝਾੜਾ ਫੂਕੀ ਕਰਨ ਵਾਲਾ, ਜਿੰਨਾ ਤੋਂ ਪੁੱਛਾ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।”—ਬਿਵਸਥਾ ਸਾਰ 18:10-12.

ਇਕ ਉੱਤਮ ਨੈਤਿਕ ਨਿਯਮਾਵਲੀ

11 ਬਾਈਬਲ ਅਤੇ ਦੂਸਰੀਆਂ ਪਵਿੱਤਰ ਕਿਤਾਬਾਂ ਵਿਚ ਇਕ ਹੋਰ ਮਹੱਤਵਪੂਰਣ ਫ਼ਰਕ ਉਸ ਦੀ ਸਾਨੂੰ ਬਿਹਤਰ ਜੀਵਨ ਬਤੀਤ ਕਰਨ ਲਈ ਮਦਦ ਦੇਣ ਦੀ ਸ਼ਕਤੀ ਹੈ। ਮਿਸਾਲ ਲਈ, ਇਹ ਬਿਆਨ ਕਰਦੀ ਹੈ: “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ . . . ਸਭ ਕੁੜੱਤਣ, ਕ੍ਰੋਧ . . . ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ। ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ . . . ਹੋਵੋ।” (ਅਫ਼ਸੀਆਂ 4:28-32) ਕਿੰਨੀ ਉੱਤਮ ਸਲਾਹ!

12 ਬਾਈਬਲ ਦੀ ਨੈਤਿਕ ਨਿਯਮਾਵਲੀ ਦੀ ਉੱਤਮਤਾ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਇਹ ਪਰਮੇਸ਼ੁਰ ਲਈ ਇਕ ਵਿਅਕਤੀ ਦੇ ਪ੍ਰੇਮ ਨੂੰ ਅਪੀਲ ਕਰਦੀ ਹੈ। ਮਿਸਾਲ ਲਈ, ਇਹ ਔਰਤਾਂ ਨੂੰ ਤਕੀਦ ਕਰਦੀ ਹੈ: “ਤੁਹਾਡਾ ਸਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ। ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ।” ਇਸੇ ਤਰ੍ਹਾਂ ਪਤੀਆਂ ਨੂੰ ਆਪਣੀਆਂ ਪਤਨੀਆਂ ਦਾ ‘ਆਦਰ ਕਰਨ’ ਦੀ ਸਲਾਹ ਦਿੱਤੀ ਜਾਂਦੀ ਹੈ “ਤਾਂ ਜੋ [ਉਨ੍ਹਾਂ ਦੀਆਂ] ਪ੍ਰਾਰਥਨਾਂ ਰੁਕ ਨਾ ਜਾਣ।”—1 ਪਤਰਸ 3:3, 4, 7.

ਸਭ ਤੋਂ ਵੱਡਾ ਸਬੂਤ

13 ਕੀ ਬਾਈਬਲ ਦਾ ਪਰਮੇਸ਼ੁਰ ਸੱਚਾ ਅਤੇ ਜੀਉਂਦਾ ਪਰਮੇਸ਼ੁਰ ਹੈ? ਆਪਣੀ ਈਸ਼ਵਰਤਾਈ ਨੂੰ ਸਾਬਤ ਕਰਨ ਲਈ, ਯਹੋਵਾਹ ਦੂਸਰੇ ਧਰਮਾਂ ਦੇ ਈਸ਼ਵਰਾਂ ਨੂੰ ਇਕ ਪਰੀਖਿਆ ਲਈ ਸੱਦਾ ਦਿੰਦਾ ਹੈ। “ਕੌਮਾਂ ਨੂੰ ਪਰੀਖਿਆ ਤੇ ਆਉਣ ਲਈ ਇਕੱਠੀਆਂ ਕਰੋ,” ਉਹ ਆਖਦਾ ਹੈ। “ਉਨ੍ਹਾਂ ਦੇ ਕਿਹੜੇ ਈਸ਼ਵਰ ਭਵਿੱਖ ਦੱਸ ਸਕਦੇ ਹਨ? ਉਨ੍ਹਾਂ ਵਿਚੋਂ ਕਿਹ ਨੇ ਪਹਿਲਾਂ ਦੱਸਿਆ ਸੀ ਜੋ ਹੁਣ ਹੋ ਰਿਹਾ ਹੈ? ਇਹ ਸਾਬਤ ਕਰਨ ਲਈ ਕਿ ਉਹ ਸਹੀ ਹਨ ਇਹ ਈਸ਼ਵਰ ਆਪਣੇ ਗਵਾਹਾਂ ਨੂੰ ਪੇਸ਼ ਕਰਨ।”—ਯਸਾਯਾਹ 43:9, ਟੁਡੇਜ਼ ਇੰਗਲਿਸ਼ ਵਰਯਨ।

14 ਅੱਜ ਦੀ ਦੁਨੀਆਂ ਦੀਆਂ ਮਹੱਤਵਪੂਰਣ ਘਟਨਾਵਾਂ ਨੂੰ ਕੌਣ ਸਮਝਾ ਸਕਿਆ ਹੈ? ਤਕਰੀਬਨ 2,000 ਸਾਲ ਪਹਿਲਾਂ, ਬਾਈਬਲ ਨੇ ਸਹੀ ਤਰ੍ਹਾਂ ਉਸ ਉਥਲ-ਪੁਥਲ ਦੀ ਭਵਿੱਖਬਾਣੀ ਕੀਤੀ ਸੀ ਜਿਸ ਦੀ ਇਹ ਦੁਨੀਆਂ ਸੰਨ 1914 ਤੋਂ ਗਵਾਹ ਹੋਈ ਹੈ। ਇਸ ਨੇ ਆਖਿਆ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। ਅਤੇ ਵੱਡੇ ਭੁਚਾਲ ਅਰ ਥਾਂ ਥਾਂ ਕਾਲ ਅਤੇ ਮਰੀਆਂ ਪੈਣਗੀਆਂ।” (ਲੂਕਾ 21:10, 11) ਹਿੰਦੂ ਸਿੱਖਿਆਵਾਂ ਦੇ ਮੁਕਾਬਲੇ, ਬਾਈਬਲ, ਜੋ 2,000 ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚ ਹੁਣ ਸਾਰੀ ਦੀ ਸਾਰੀ ਯਾ ਕੁਝ ਹਿੱਸੇ ਤਰਜਮਾ ਹੋਈ ਹੈ, ਵਿਚ ਸੱਚੀ ਭਵਿੱਖਬਾਣੀ ਪਾਈ ਜਾਂਦੀ ਹੈ, ਜੋ ਅਸੀਂ ਆਪਣੇ ਸਮਿਆਂ ਵਿਚ ਪੂਰੀ ਹੁੰਦੀ ਦੇਖ ਰਹੇ ਹਾਂ।

15 ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਕਈ ਦਹਾਕੇ ਪਹਿਲਾਂ, ਯਹੋਵਾਹ ਦੇ ਉਪਾਸਕ ਉਸ ਸਾਲ ਦੀ ਮਹੱਤਤਾ ਬਾਰੇ ਦੱਸ ਰਹੇ ਸਨ। ਅਗਸਤ 30, 1914 ਦੀ ਨਿਊ ਯੌਰਕ ਦੀ ਵਰਲਡ ਵਿਆਖਿਆ ਕਰਦੀ ਹੈ: “ਯੂਰਪ ਵਿਚ ਵੱਡੇ ਯੁੱਧ ਦੇ ਆਰੰਭ ਨੇ ਇਕ ਬਹੁਤ ਅਸਾਧਾਰਣ ਭਵਿੱਖਬਾਣੀ ਪੂਰੀ ਕਰ ਦਿੱਤੀ ਹੈ। ਪਿਛਲੇ ਪੱਚੀ ਸਾਲਾਂ ਤੋਂ, ਪ੍ਰਚਾਰਕਾਂ ਅਤੇ ਅਖ਼ਬਾਰਾਂ ਦੁਆਰਾ, ‘ਇੰਟਰਨੈਸ਼ਨਲ ਬਾਈਬਲ ਸਟੂਡੈਂਟਸ’ [ਜਿਸ ਤਰ੍ਹਾਂ ਯਹੋਵਾਹ ਦੇ ਗਵਾਹ ਉਦੋਂ ਜਾਣੇ ਜਾਂਦੇ ਸਨ] . . . ਦੁਨੀਆਂ ਨੂੰ ਘੋਸ਼ਣਾ ਕਰ ਰਹੇ ਹਨ ਕਿ ਬਾਈਬਲ ਵਿਚ ਭਵਿੱਖਬਾਣੀ ਕੀਤਾ ਹੋਇਆ ਕ੍ਰੋਧ ਦਾ ਦਿਨ 1914 ਵਿਚ ਅਪੜੇਗਾ।”8 ਉਸ ਸਾਲ ਦੀਆਂ ਮਹੱਤਵਪੂਰਣ ਘਟਨਾਵਾਂ, ਜੋ ਇੰਨੀ ਸਹੀ ਤਰ੍ਹਾਂ ਕੇਵਲ ਬਾਈਬਲ ਵਿਚ ਹੀ ਪਹਿਲਾਂ ਦੱਸੀਆਂ ਗਈਆਂ ਸਨ, ਤੋਂ ਲੈਕੇ ਦੁਨੀਆਂ ਦੀ ਸਾਰੀ ਰੀਤੀ-ਵਿਵਸਥਾ ਆਪਣੇ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੀ ਹੈ।—2 ਤਿਮੋਥਿਉਸ 3:1-5.

16 ਬਾਈਬਲ ਦੀਆਂ ਕਈ ਹੋਰ ਭਵਿੱਖਬਾਣੀਆਂ ਦੀ ਪੂਰਤੀ ਸਥਾਪਿਤ ਕਰਦੀ ਹੈ ਕਿ ਇਹ “ਪਰਮੇਸ਼ੁਰ [ਦੀ] ਆਤਮਾ ਤੋਂ ਹੈ।” * (2 ਤਿਮੋਥਿਉਸ 3:16) ਇਸ ਕਰਕੇ, ਤੁਸੀਂ ਉਨ੍ਹਾਂ ਚੀਜ਼ਾਂ ਵਿਚ ਜੋ ਇਹ ਸਿਖਾਉਂਦੀ ਅਤੇ ਭਵਿੱਖਬਾਣੀ ਕਰਦੀ ਹੈ ਪੂਰਾ ਵਿਸ਼ਵਾਸ ਰੱਖ ਸਕਦੇ ਹੋ। ਇਸ ਵਿਚ ਪਰਮੇਸ਼ੁਰ ਦਾ ਧਰਤੀ ਤੋਂ ਜਲਦੀ ਹੀ ਸਾਰੇ ਧਰਮ ਨੂੰ ਜੋ ਉਸ ਦੀ ਨਿਰਾਦਰੀ ਕਰਦਾ ਹੈ (ਜਿਵੇਂ ਹਤਿਆਰਾ ਮਸੀਹੀ ਜਗਤ) ਖ਼ਤਮ ਕਰਨ ਅਤੇ ਮਨੁੱਖਜਾਤੀ ਦੀਆਂ ਸਾਰੀਆਂ ਨਸਲਾਂ ਵਿਚਕਾਰ ਸਦਾ ਲਈ ਸ਼ਾਂਤੀ ਅਤੇ ਸੁਮੇਲ ਸਥਾਪਿਤ ਕਰਨ ਦਾ ਮਕਸਦ ਸ਼ਾਮਲ ਹੈ। (ਪਰਕਾਸ਼ ਦੀ ਪੋਥੀ 18:4, 5) ਇਹ ਅਤਿ ਆਵੱਸ਼ਕ ਹੈ ਕਿ ਤੁਸੀਂ ਇਸ ਤਕੀਦ ਤੇ ਧਿਆਨ ਦਿਓ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ . . . ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!” (ਪਰਕਾਸ਼ ਦੀ ਪੋਥੀ 14:7) ਇਸ ਵਿਚ ਕੀ ਸ਼ਾਮਲ ਹੈ?

[ਫੁਟਨੋਟ]

^ ਪੈਰਾ 16 ਬਾਈਬਲ ਦੀਆਂ ਭਵਿੱਖਬਾਣੀਆਂ ਦੀ ਵੇਰਵੇ ਸਹਿਤ ਚਰਚਾ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊ ਯੌਰਕ, ਇੰਕ. ਦੁਆਰਾ 1989 ਵਿਚ ਪ੍ਰਕਾਸ਼ਿਤ ਦ ਬਾਈਬਲ—ਗੌਡਸ ਵਰਡ ਔਰ ਮੈਨਸ? ਕਿਤਾਬ ਦੇ 117-48 ਸਫ਼ੇ ਦੇਖੋ।

[ਸਫ਼ਾ 21 ਉੱਤੇ ਡੱਬੀ]

ਯਹੋਵਾਹ —ਕਿੰਨਾ-ਕੁ ਵੱਖਰਾ?

ਪਰਮੇਸ਼ੁਰ ਬਾਰੇ ਹਿੰਦੂ ਖਿਆਲਾਂ ਨੂੰ ਦੂਸਰੇ ਧਰਮਾਂ ਦੇ ਖਿਆਲਾਂ ਨਾਲ ਤੁਲਨਾ ਕਰਦੇ ਹੋਏ, ਡਾ. ਐੱਸ. ਰਾਧਾਕ੍ਰਿਸ਼ਨਨ ਆਖਦੇ ਹਨ: “ਇਬਰਾਨੀਆਂ ਦਾ ਪਰਮੇਸ਼ੁਰ [ਯਹੋਵਾਹ] ਇਕ ਵੱਖਰੇ ਪ੍ਰਕਾਰ ਦਾ ਹੈ। ਉਹ ਇਤਿਹਾਸ ਵਿਚ ਵਿਅਕਤੀਗਤ ਅਤੇ ਕ੍ਰਿਆਸ਼ੀਲ ਹੈ ਅਤੇ ਇਹ ਵਿਕਸਿਤ ਹੋ ਰਹੀ ਦੁਨੀਆਂ ਦੀਆਂ ਤਬਦੀਲੀਆਂ ਅਤੇ ਸਬੱਬਾਂ ਵਿਚ ਦਿਲਚਸਪੀ ਰੱਖਦਾ ਹੈ। ਉਹ ਇਕ ਵਿਅਕਤੀ ਹੈ ਜੋ ਸਾਡੇ ਨਾਲ ਸੰਚਾਰ ਕਰਦਾ ਹੈ।”—ਹਿੰਦੂਇਜ਼ਮ ਐਂਡ ਇਟਸ ਰੈਸ਼ਨਲਿਜ਼ਮ, ਐੱਮ. ਹਰੀਹਰਣ, 1987, ਸਫ਼ਾ 56.

[ਸਫ਼ਾ 23 ਉੱਤੇ ਡੱਬੀ]

ਇਨ੍ਹਾਂ ਕਸੌਟੀਆਂ ਨਾਲ ਬਾਈਬਲ ਕਿਸ ਹੱਦ ਤਕ ਸਹੀ ਉਤਰਦੀ ਹੈ?

ਉਹ ਨੂੰ:

1.ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਉਸ ਦੇ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ

2.ਸਾਰਿਆਂ ਲਈ ਉਪਲਬਧ ਹੋਣਾ ਚਾਹੀਦਾ ਹੈ

3.ਸਮਝਣ ਲਈ ਸੌਖਿਆਂ ਹੋਣਾ ਚਾਹੀਦਾ ਹੈ

4.ਸੱਚੇ ਸਿਧਾਂਤ ਅਤੇ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ

5.ਕਲਪਿਤ ਕਥਾਵਾਂ ਤੋਂ ਮੁਕਤ ਹੋਣਾ ਚਾਹੀਦਾ ਹੈ

6.ਅਪਦੂਤਵਾਦ ਤੋਂ ਮੁਕਤ ਹੋਣਾ ਚਾਹੀਦਾ ਹੈ

7.ਸਾਡੀਆਂ ਸਮੱਸਿਆਵਾਂ ਦੇ ਸੁਲਝਾਉ ਦੇਣੇ ਚਾਹੀਦੇ ਹਨ ਅਤੇ ਸਾਡੇ ਜੀਵਨ ਉੱਤੇ ਅੱਛਾ ਪ੍ਰਭਾਵ ਪਾਉਣਾ ਚਾਹੀਦਾ ਹੈ

[ਸਫ਼ਾ 21 ਉੱਤੇ ਤਸਵੀਰ]

ਸਾਰੀ ਦੀ ਸਾਰੀ ਯਾ ਹਿੱਸਿਆਂ ਵਿਚ, ਬਾਈਬਲ 130 ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ਵਿਚ ਪੜ੍ਹੀ ਜਾ ਸਕਦੀ ਹੈ

[ਸਫ਼ੇ 22, 23 ਉੱਤੇ ਤਸਵੀਰਾਂ]

1914 ਤੋਂ ਹੋਈਆਂ ਵਿਸ਼ਵ ਘਟਨਾਵਾਂ ਦੀ ਭਵਿੱਖਬਾਣੀ ਕਰਨ ਵਾਲੀ ਬਾਈਬਲ ਹੀ ਇਕੱਲੀ ਇਕ ਪਵਿੱਤਰ ਕਿਤਾਬ ਹੈ