Skip to content

Skip to table of contents

ਭਾਰਤ ਦੀਆਂ ਪਵਿੱਤਰ ਲਿਖਤਾਂ

ਭਾਰਤ ਦੀਆਂ ਪਵਿੱਤਰ ਲਿਖਤਾਂ

ਅਧਿਆਇ 3

ਭਾਰਤ ਦੀਆਂ ਪਵਿੱਤਰ ਲਿਖਤਾਂ

ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ

ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ, ਸਿੱਖੀ ਦੇ ਮੋਢੀ, ਗੁਰੂ ਨਾਨਕ ਨੇ ਹਿੰਦੂ ਸ਼ਾਸਤਰਾਂ ਦੇ ਅਧਿਕਾਰ ਨੂੰ ਪੂਰੀ ਤਰ੍ਹਾਂ ਨਾਲ ਕਦੇ ਵੀ ਨਹੀਂ ਸਵੀਕਾਰ ਕੀਤਾ, ਕਿਉਂਕਿ ਉਹ ਵੈਦਿਕ ਰਸਮਾਂ, ਜਾਤੀ-ਪ੍ਰਥਾ, ਅਤੇ ਅਨੇਕ ਈਸ਼ਵਰਾਂ ਦੀ ਉਪਾਸਨਾ ਦਾ ਇਤਰਾਜ਼ ਕਰਦੇ ਸਨ। ਫਿਰ ਵੀ, ਨਾਨਕ ਦੇ ਵਿਸ਼ਵਾਸਾਂ ਦੇ ਸ੍ਰੋਤ ਦੀ ਭਾਲ ਕਰਦੇ ਹੋਇਆਂ, ਸਿੱਖ ਲੇਖਕ ਖ਼ੁਸ਼ਵੰਤ ਸਿੰਘ ਵਿਆਖਿਆ ਕਰਦੇ ਹਨ: “ਉਹ ਦੇ ਭਜਨਾਂ ਦਾ ਕੇਵਲ ਇਕ ਸਰਸਰੀ ਪਠਨ ਵੀ ਰਿਗਵੇਦ, ਉਪਨਿਸ਼ਧ . . . , ਅਤੇ ਭਾਗਵਤ ਗੀਤਾ ਦਾ ਪ੍ਰਭਾਵ ਪ੍ਰਗਟ ਕਰਦਾ ਹੈ।” ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ, ਸਾਨੂੰ ਉਹ ਦੀਆਂ ਸਿੱਖਿਆਵਾਂ ਦੇ ਸ੍ਰੋਤਾਂ—ਵੇਦ, ਉਪਨਿਸ਼ਧ, ਅਤੇ ਭਾਗਵਤ ਗੀਤਾ ਦੀ ਜਾਂਚ ਕਰਨੀ ਚਾਹੀਦੀ ਹੈ।—ਦ ਸਿੱਖ ਗੁਰੂਸ ਐਂਡ ਦ ਸਿੱਖ ਰਿਲੀਜਨ, ਅਨਿਲ ਚੰਦਰ ਬੈਨਰਜੀ, 1983, ਸਫ਼ੇ 133-4.

ਬ੍ਰਾਹਮੀ —ਭਾਰਤ ਦੀ ਮੂਲ ਲਿਪੀ

ਭਾਰਤੀ ਭਾਸ਼ਾਵਾਂ, ਜਿਵੇਂ ਕਿ ਸੰਸਕ੍ਰਿਤ, ਹਿੰਦੀ, ਪੰਜਾਬੀ, ਮਰਾਠੀ, ਮਲਿਆਲਮ, ਤਾਮਿਲ, ਅਤੇ ਬੰਗਲਾ, ਦੀਆਂ ਲਿਪੀਆਂ “ਮੂਲ ਰੂਪ ਵਿਚ ਬ੍ਰਾਹਮੀ ਤੋਂ ਆਈਆਂ ਹਨ, ਉਹ ਲਿਪੀ ਜੋ ਤੀਸਰੀ ਸਦੀ ਈ.ਪੂ. ਵਿਚ ਸਮਰਾਟ ਅਸ਼ੋਕ ਦੁਆਰਾ, ਸਭ ਤੋਂ ਪੁਰਾਣੇ ਬਚੇ ਹੋਏ ਭਾਰਤੀ ਸ਼ਿਲਾ-ਲੇਖਾਂ ਵਿਚ ਇਸਤੇਮਾਲ ਕੀਤੀ ਗਈ ਸੀ।”—ਇੰਡੀਅਨ ਮੈਨਯੁਸਕ੍ਰਿਪਟਸ, ਦ ਬ੍ਰਿਟਿਸ਼ ਲਾਈਬ੍ਰੇਰੀ, 1977, ਸਫ਼ਾ 1.

“ਬ੍ਰਾਹਮੀ, ਸਾਰੀਆਂ ਭਾਰਤੀ-ਆਰੀਆਈ ਲਿਪੀਆਂ ਦਾ ਰਿਵਾਜੀ ਮੂਲ ਰੂਪ, ਸ਼ਾਇਦ ਅੱਠਵੀਂ ਯਾ ਸੱਤਵੀਂ ਸਦੀ ਈ.ਪੂ. ਵਿਚ ਸ਼ੁਰੂ ਕੀਤੀ ਗਈ ਹੋਵੇ।”—ਏ ਡਿਕਸ਼ਨਰੀ ਆਫ਼ ਹਿੰਦੂਇਜ਼ਮ, ਮਾਰਗ੍ਰੇਟ ਅਤੇ ਜੇਮਜ਼ ਸਟੱਟਲੀ, 1977, ਸਫ਼ਾ 267.

ਵੇਦ

ਚਾਰ ਵੇਦਾਂ (ਰਿਗ-ਵੇਦ, ਯਜੁਰ-ਵੇਦ, ਸਾਮ-ਵੇਦ, ਅਤੇ ਅਥਰਵ-ਵੇਦ) ਦੇ ਸਭ ਤੋਂ ਪੁਰਾਣੇ ਮੰਤਰ ਤਕਰੀਬਨ 3,000 ਸਾਲ ਪਹਿਲਾਂ ਰਚੇ ਗਏ ਸਨ ਅਤੇ ਗੁਰੂ ਤੋਂ ਚੇਲਿਆਂ ਤਾਈਂ ਮੂੰਹਜ਼ਬਾਨੀ ਸੰਚਾਰ ਕੀਤੇ ਗਏ ਸਨ। “ਇਹ ਕੇਵਲ ਚੌਦ੍ਹਵੀਂ ਸਦੀ ਸੰ.ਈ. ਵਿਚ ਸੀ ਕਿ ਵੇਦ ਲਿਖੇ ਗਏ ਸਨ।”—ਏ ਹਿਸਟਰੀ ਆਫ਼ ਇੰਡੀਆ, ਪੀ. ਕੇ. ਸਰਤਕੁਮਾਰ, 1978, ਸਫ਼ਾ 24.

ਉਪਨਿਸ਼ਧ

ਤਕਰੀਬਨ 2,500 ਸਾਲ ਪਹਿਲਾਂ, ਹਿੰਦੂ ਫ਼ਲਸਫ਼ੇ ਅਤੇ ਰਹੱਸਵਾਦ ਬਾਰੇ ਸੈਂਕੜੇ ਤੋਂ ਜ਼ਿਆਦਾ ਖੋਜ-ਗ੍ਰੰਥ ਰਚੇ ਗਏ ਸਨ। “ਭਾਵੇਂ ਕਿ ਸਭ ਤੋਂ ਪਹਿਲੇ ਉਪਨਿਸ਼ਧ 500 ਈ.ਪੂ. ਤਾਈਂ ਸੰਗ੍ਰਹਿਤ ਕੀਤੇ ਗਏ ਸਨ, ਉਹ ਭਾਰਤ ਵਿਚ ਮੁਸਲਮਾਨਾਂ ਦੇ ਪ੍ਰਭਾਵ ਦੇ ਫ਼ੈਲਣ ਤਕ ਵੀ ਲਿਖਣੇ ਜਾਰੀ ਰਹੇ।”—ਏ ਹਿਸਟਰੀ ਆਫ਼ ਇੰਡੀਅਨ ਫ਼ਿਲੌਸਫ਼ੀ, ਸੁਰਿੰਦਰਨਾਥ ਦਾਸਗੁਪਤਾ, ਭਾਰਤੀ ਸੰਸਕਰਣ 1975, ਖੰਡ 1, ਸਫ਼ਾ 39.

ਪੁਰਾਣ ਸ਼ਾਸਤਰ

ਪ੍ਰਾਚੀਨ ਕਥਾਵਾਂ ਅਤੇ ਹਿੰਦੂ ਮਿਥਿਹਾਸ ਦੀਆਂ ਸੰਸਕ੍ਰਿਤ ਲਿਖਤਾਂ ਦਾ ਇਕ ਵਰਗ। “ਅਠਾਰਾਂ ਮੁੱਖ ਪੁਰਾਣ ਸ਼ਾਸਤਰਾਂ ਵਿਚੋਂ ਕੋਈ ਵੀ ਗੁਪਤਾ ਕਾਲ (ਸੰਈ 320-480) ਤੋਂ ਪਹਿਲਾਂ ਦਾ ਨਹੀਂ ਹੈ, ਭਾਵੇਂ ਕਿ ਕਾਫ਼ੀ ਕਲਪਿਤ ਸਾਮੱਗਰੀ ਇਸ ਕਾਲ ਤੋਂ ਪਹਿਲਾਂ ਦੀ ਹੈ।”—ਹਿੰਦੂਇਜ਼ਮ, ਐੱਮ. ਸਟੱਟਲੀ, 1985, ਸਫ਼ਾ 37.

ਮਹਾਂਵੀਰ ਅਤੇ ਆਗਮ

ਜੈਨ ਸ਼ਾਸਤਰਾਂ ਵਿਚ ਸ਼ਾਮਲ ਸਿੱਖਿਆਵਾਂ ਦੀ ਮਾਨਤਾ, ਜਿਨ੍ਹਾਂ ਨੂੰ ਸਮੂਹਕ ਰੂਪ ਵਿਚ ਆਗਮ ਆਖਿਆ ਜਾਂਦਾ ਹੈ, ਕੁਝ ਹੱਦ ਤਕ ਮਹਾਂਵੀਰ ਅਤੇ ਉਹ ਦੇ ਚੇਲਿਆਂ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਦੀ ਸਿੱਖਿਆ ਦਾ ਕੀ ਸ੍ਰੋਤ ਸੀ?

“ਜੈਨ ਮਤ ਦਾ ਫ਼ਲਸਫ਼ਾ ਮੁੱਖ ਤੌਰ ਤੇ ਆਪਣੀ ਪ੍ਰੇਰਣਾ ਨਾਸਤਿਕ ਸੰਖਿਆ ਵਿਵਸਥਾ ਤੋਂ ਲੈਂਦਾ ਹੈ,” ਐਪਿੱਕਸ, ਮਿਥਸ ਐਂਡ ਲੈਜੈਂਡਸ ਆਫ਼ ਇੰਡੀਆ (ਪੀ. ਥੌਮਸ, 1980, ਸਫ਼ਾ 132) ਵਿਆਖਿਆ ਕਰਦੀ ਹੈ। ਵਾਰੀ ਸਿਰ, ਸੰਖਿਆ (ਨਾਲੇ ਸਮਖਿਆ) ਦਾ ਫ਼ਲਸਫ਼ਾ ਉਪਨਿਸ਼ਧ ਉੱਤੇ ਆਧਾਰਿਤ ਹੈ ਅਤੇ ਸਿੱਖਿਆ ਦਿੰਦਾ ਹੈ ਕਿ ਸਹੀ ਆਚਰਣ ਅਤੇ ਤਪੱਸਵੀ ਅਭਿਆਸਾਂ ਦੁਆਰਾ ਕਸ਼ਟਾਂ ਅਤੇ ਪੁਨਰਜਨਮ ਤੋਂ ਮੁਕਤੀ ਮੁਮਕਿਨ ਹੈ। ਇਸ ਵਾਸਤੇ ਜੈਨ ਵਿਸ਼ਵਾਸ ਸਮਝਣ ਲਈ, ਸਾਨੂੰ ਉਨ੍ਹਾਂ ਦੇ ਸ੍ਰੋਤ—ਉਪਨਿਸ਼ਧ ਨੂੰ ਸਮਝਣਾ ਜ਼ਰੂਰੀ ਹੈ।

ਗੁਰੂ ਗ੍ਰੰਥ ਸਾਹਿਬ

ਵਿਭਿੰਨ ਸਿੱਖ ਗੁਰੂਆਂ ਅਤੇ ਹੋਰ ਹਿੰਦੂ ਅਤੇ ਮੁਸਲਮਾਨ ਰਹੱਸਵਾਦੀਆਂ ਦੁਆਰਾ ਰਚੇ ਗਏ ਤਕਰੀਬਨ 6,000 ਭਜਨਾਂ ਦਾ ਇਕ ਸੰਗ੍ਰਹਿ। “ਗੁਰੂ-ਗ੍ਰੰਥ ਪੰਜਵੇਂ ਸਿੱਖ ਗੁਰੂ, ਅਰਜਨ ਦੁਆਰਾ, 1604 ਸੰ.ਈ. ਵਿਚ ਸੰਗ੍ਰਹਿਤ ਕੀਤਾ ਗਿਆ ਸੀ।”—ਸ੍ਰੀ ਗੁਰੂ ਗ੍ਰੰਥ ਸਾਹਿਬ, ਡਾ. ਗੋਪਾਲ ਸਿੰਘ ਦੁਆਰਾ ਤਰਜਮਾ, 1987, ਖੰਡ 1, ਸਫ਼ਾ XVIII.

ਮਹਾਂਕਥਾਵਾਂ

ਰਾਮਾਇਣ ਇਕ ਰਾਜਕੁਮਾਰ ਰਾਮ ਦੀ ਕਹਾਣੀ ਦੱਸਦੀ ਹੈ, ਜਿਸ ਨੇ ਬਾਅਦ ਵਿਚ ਉੱਤਰੀ ਭਾਰਤ ਵਿਚ ਅਯੁੱਧਿਆ ਰਾਜਧਾਨੀ ਤੋਂ ਰਾਜ ਕੀਤਾ, ਅਤੇ ਉਸ ਨੂੰ ਵਿਸ਼ਨੂੰ ਦਾ ਸੱਤਵਾਂ ਅਵਤਾਰ ਮੰਨਿਆ ਗਿਆ।

ਮਹਾਂਭਾਰਤ ਤਕਰੀਬਨ 3,000 ਸਾਲ ਪਹਿਲਾਂ ਦੇ ਦੋ ਪਰਿਵਾਰਾਂ ਦੇ ਦਰਮਿਆਨ ਉਪਰਲੇ ਭਾਰਤ ਦੇ ਸ਼ਾਸਨ ਲਈ ਝਗੜੇ ਦਾ ਵਰਣਨ ਕਰਦਾ ਹੈ।

“ਬਾਲਮੀਕਿ ਦੀ ਰਾਮਾਇਣ ਅਤੇ ਬਿਆਸ ਦਾ ਮਹਾਂਭਾਰਤ, ਦੋਵੇਂ 500 ਈ.ਪੂ. ਅਤੇ 200 ਸੰ.ਈ. ਦੇ ਦਰਮਿਆਨ ਪੂਰੇ ਕੀਤੇ ਗਏ ਹੋਣੇ ਹਨ, ਪਹਿਲੀ ਇਸ ਸਮੇਂ ਦੇ ਪਹਿਲੇ ਹਿੱਸੇ ਵਿਚ, ਅਤੇ ਦੂਸਰੀ ਉਸ ਦੇ ਦੂਸਰੇ ਹਿੱਸੇ ਵਿਚ।”—ਅਡਵਾਂਸਡ ਹਿਸਟਰੀ ਆਫ਼ ਇੰਡੀਆ, ਕੇ. ਏ. ਨੀਲਕਾਂਤ ਸ਼ਾਸਤਰੀ ਅਤੇ ਜੀ. ਸ੍ਰੀਨਿਵਾਸਾਚਾਰੀ, 1982, ਸਫ਼ਾ 59.

ਆਗਮ

ਮਹਾਂਵੀਰ, ਜੋ 2,400 ਤੋਂ ਜ਼ਿਆਦਾ ਸਾਲ ਪਹਿਲਾਂ ਜੀਉਂਦਾ ਸੀ, ਦੇ ਜੀਵਨ ਅਤੇ ਉਹ ਦੀਆਂ ਸਿੱਖਿਆਵਾਂ ਬਾਰੇ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਵਿਚ ਸੰਗ੍ਰਹਿਤ ਕੀਤੇ ਗਏ ਜੈਨ ਸ਼ਾਸਤਰ। “ਸ੍ਵੇਤੰਬਰ ਦੇ ਸ਼ਾਸਤਰਾਂ ਦੀ ਪ੍ਰਮਾਣਿਤ ਸੂਚੀ ਵਿਚ, ਜਿਸ ਨੂੰ ਤਕਰੀਬਨ ਸੰ.ਈ. 500, ਤਾਈਂ ਨਿਸ਼ਚਿਤ ਰੂਪ ਨਹੀਂ ਦਿੱਤਾ ਗਿਆ ਸੀ, ਛੇ ਸਮੂਹਾਂ ਵਿਚ ਤਕਰੀਬਨ ਪੰਤਾਲੀ ਪਾਠ ਹਨ।”—ਐਬਿੰਗਡਨ ਡਿਕਸ਼ਨਰੀ ਆਫ਼ ਲਿਵਿੰਗ ਰਿਲੀਜਨਸ, ਕੀਥ ਕ੍ਰਿਮ ਦੁਆਰਾ ਸੰਪਾਦਿਤ, 1981, ਸਫ਼ਾ 371.