Skip to content

Skip to table of contents

ਭੂਮਿਕਾ

ਭੂਮਿਕਾ

ਭੂਮਿਕਾ

ਪਰਮੇਸ਼ੁਰ ਵੱਲੋਂ ਇਕ ਅਸੀਸ!—ਲੱਖਾਂ ਹੀ ਹਿੰਦੂਆਂ, ਜੈਨਾਂ, ਅਤੇ ਸਿੱਖਾਂ ਦੀ ਇਹ ਇਕ ਤੀਬਰ ਇੱਛਾ ਹੈ। ਉਹ ਅਸੀਸ ਪ੍ਰਾਪਤ ਕਰਨ ਲਈ ਰੋਜ਼ਾਨਾ ਭਗਤੀ ਅਤੇ ਉਪਾਸਨਾ ਦੇ ਕੰਮ-ਕਾਰ ਕਰਦੇ ਹਨ। ਕੀ ਤੁਸੀਂ ਵੀ ਉਨ੍ਹਾਂ ਦੇ ਵਾਂਗ ਇਹ ਦਿਲੀ ਇੱਛਾ ਰੱਖਦੇ ਹੋ?

2 ਬਹੁਤ ਸਮੇਂ ਤੋਂ ਭਾਰਤੀ ਗਿਆਨੀਆਂ ਨੇ ਅਜੇਹੀਆਂ ਈਸ਼ਵਰੀ ਅਸੀਸਾਂ ਦੀ ਮਹੱਤਤਾ ਦੀ ਸਿੱਖਿਆ ਦਿੱਤੀ ਹੈ। ਉਦਾਹਰਣ ਦੇ ਤੌਰ ਤੇ ਬ੍ਰਹਮਾ ਪੁਰਾਣ ਵਿਚ, ਉਨ੍ਹਾਂ ਨੇ ਪੁੱਛਿਆ: “ਇਕ ਮੁਕਤੀ ਚਾਹਵਾਨ ਭਗਤ ਨੂੰ ਕਿਹੜੇ ਦੇਵ ਦੀ ਉਪਾਸਨਾ ਕਰਨੀ ਚਾਹੀਦੀ ਹੈ . . . ? ਸਭ ਤੋਂ ਉੱਤਮ ਦੇਖ-ਭਾਲ ਕਿੱਥੋਂ ਹਾਸਲ ਹੁੰਦੀ ਹੈ? . . . ਈਸ਼ਵਰਾਂ ਦਾ ਈਸ਼ਵਰ ਕੌਣ ਹੈ?”1 ਉਪਰੰਤ ਗੁਰੂ ਨਾਨਕ ਨੇ ਵੀ ਇਸੇ ਤਰ੍ਹਾਂ ਪੁੱਛਿਆ: “ਮਨੁੱਖ ਪਰਮੇਸ਼ੁਰ ਦੇ ਸਨਮੁਖ ਕਿਵੇਂ ਸੱਚਾ ਬਣੇ?”2 ਸਪੱਸ਼ਟ ਤੌਰ ਤੇ, ਅਗਰ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ, ਤਾਂ ਅਸੀਂ ਪਰਮੇਸ਼ੁਰ ਵੱਲੋਂ ਆਪਣੇ ਲਈ ਅਤੇ ਆਪਣੇ ਪਰਿਵਾਰਾਂ ਲਈ ਵੱਡੀਆਂ ਅਸੀਸਾਂ ਦੀ ਉਮੀਦ ਰੱਖ ਸਕਦੇ ਹਾਂ।

3ਭਾਗਵਤ ਗੀਤਾ ਸਾਨੂੰ ਦੱਸਦੀ ਹੈ ਕਿ ਇਕ ਚੀਜ਼ ਜੋ ਪਰਮੇਸ਼ੁਰ ਸਾਡੇ ਤੋਂ ਚਾਹੁੰਦਾ ਹੈ ਉਹ ਸਿਰਫ਼ ਸਾਡੇ ਪ੍ਰੇਮ ਦੀ ਭੇਟ ਹੈ। “ਸਭ ਤੋਂ ਉੱਚਾ ਵਿਅਕਤੀ ਉਸ ਪ੍ਰੇਮ-ਅਤੇ-ਉਪਾਸਨਾ ਨਾਲ ਜਿੱਤਿਆ ਜਾਣਾ ਹੈ ਜੋ ਕਿਸੇ ਵੀ ਹੋਰ ਨੂੰ ਨਾ ਦਿੱਤੇ ਜਾਣ,” ਇਹ ਆਖਦੀ ਹੈ।3 ਸਿੱਖ ਗ੍ਰੰਥ ਸਾਹਿਬ ਸਹਿਮਤ ਹੁੰਦਾ ਹੈ: “ਪਰਮੇਸ਼ੁਰ ਦੀ ਸੇਵਾ ਕਰਨਾ ਉਸ ਦੇ ਨਾਲ ਪ੍ਰੇਮ ਰੱਖਣ ਦੇ ਬਰਾਬਰ ਹੈ, ਅਗਰ ਧਰਮੀ ਮਨੁੱਖ ਇਸ ਗੱਲ ਉੱਤੇ ਗੌਰ ਕਰਨ।”4 ਨਿਸ਼ਚੇ ਹੀ ਅਸੀਂ ਇਸ ਦੇ ਨਾਲ ਸਹਿਮਤ ਹੋ ਸਕਦੇ ਹਾਂ, ਲੇਕਨ ਪਰਮੇਸ਼ੁਰ ਨੇ ਸਾਨੂੰ ਸੱਚੀ ਉਪਾਸਨਾ ਦੇ ਰਾਹ ਵਿਚ ਨਿਰਦੇਸ਼ਿਤ ਕਰਨ ਲਈ ਕਿਹੜੇ ਆਦੇਸ਼ ਦਿੱਤੇ ਹਨ?

4 ਇਸ ਪੁਸਤਿਕਾ ਦਾ ਮਕਸਦ ਤੁਹਾਨੂੰ ਪਰਮੇਸ਼ੁਰ ਦੇ ਆਪਣੇ ਪ੍ਰਗਟੀਕਰਨ ਵੱਲ ਲੈ ਜਾਣਾ ਹੈ ਤਾਂਕਿ ਤੁਸੀਂ ਉਸ ਦੀ ਉਪਾਸਨਾ ਪ੍ਰੇਮ ਅਤੇ ਸੱਚਾਈ ਨਾਲ ਕਰੋ। ਇਹ ਪਰਮੇਸ਼ੁਰ ਦੁਆਰਾ ਪ੍ਰੇਰਿਤ ਸ਼ਾਸਤਰਾਂ, ਅਰਥਾਤ ਸਰੂਤੀ ਦੀ ਖੋਜ ਕਰਦੀ ਹੈ, ਅਤੇ ਦਿਖਾਉਂਦੀ ਹੈ ਕਿ ਤੁਸੀਂ ਕਿਵੇਂ ਉਨ੍ਹਾਂ ਲੱਖਾਂ ਵਿਚੋਂ ਹੋ ਸਕਦੇ ਹੋ ਜੋ ਹੁਣ ਇਹ ਦੀਆਂ ਸਿੱਖਿਆਵਾਂ ਤੋਂ ਲਾਭ ਹਾਸਲ ਕਰਦੇ ਹਨ ਅਤੇ ਪਰਮੇਸ਼ੁਰ ਤੋਂ ਅਸੀਸਾਂ ਪਾਉਂਦੇ ਹਨ। ਆਪਣੀ ਉਸਤਤ ਦੇ ਵਿਖੇ ਪਰਮੇਸ਼ੁਰ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਦੀਪਕ ਅਸੀਸ ਅਤੇ ਖ਼ੁਸ਼ੀ ਦੀ ਖੋਜ ਕਰਨ ਵਿਚ ਨਿਰਦੇਸ਼ਨ ਦੇਵੇ!