Skip to content

Skip to table of contents

ਮਹਾਂਕਥਾਵਾਂ—ਸੱਚਾਈ ਅਤੇ ਕਲਪਿਤ ਕਹਾਣੀਆਂ

ਮਹਾਂਕਥਾਵਾਂ—ਸੱਚਾਈ ਅਤੇ ਕਲਪਿਤ ਕਹਾਣੀਆਂ

ਅਧਿਆਇ 6

ਮਹਾਂਕਥਾਵਾਂ—ਸੱਚਾਈ ਅਤੇ ਕਲਪਿਤ ਕਹਾਣੀਆਂ

“ਸ਼ੁਰੂ ਤੋਂ ਹੀ ਰਾਮਾਇਣ ਅਤੇ ਮਹਾਂਭਾਰਤ ਨੇ ਭਾਰਤ ਉੱਤੇ ਗਹਿਰਾ ਪ੍ਰਭਾਵ ਪਾਇਆ ਹੈ,” ਸਵਾਮੀ ਪ੍ਰਭਾਵਾਨੰਦ ਆਖਦੇ ਹਨ। ਉਨ੍ਹਾਂ ਦੀਆਂ ਲੋਕ-ਕਥਾਵਾਂ ਨੇ “ਕਵੀਆਂ ਅਤੇ ਨਾਟਕਕਾਰਾਂ, ਧਰਮ-ਸ਼ਾਸਤਰੀਆਂ ਅਤੇ ਰਾਜਨੀਤਿਕ ਸੋਚਵਾਨਾਂ, ਚਿੱਤਰਕਾਰਾਂ ਅਤੇ ਬੁੱਤਕਾਰਾਂ, ਨੂੰ ਆਪਣੀ . . . ਬਾਕਾਇਦਾ ਪ੍ਰੇਰਣਾ ਦਿੱਤੀ ਹੈ।”1 ਨਿਰਸੰਦੇਹ ਤੁਸੀਂ ਇਨ੍ਹਾਂ ਲੋਕ-ਕਥਾਵਾਂ ਵਿਚੋਂ ਕਈਆਂ ਨਾਲ ਪਰਿਚਿਤ ਹੋ। ਤੁਹਾਡਾ ਇਨ੍ਹਾਂ ਬਾਰੇ ਕੀ ਵਿਚਾਰ ਹੈ?

2 ਅੱਜ ਅਨੇਕ ਹਿੰਦੂ ਨੈਤਿਕ ਅਤੇ ਅਧਿਆਤਮਿਕ ਨਿਰਦੇਸ਼ਨ ਦੇ ਸ੍ਰੋਤ ਦੇ ਤੌਰ ਤੇ ਮਹਾਂਕਥਾਵਾਂ ਵੱਲ ਦੇਖਦੇ ਹਨ। ਦੂਸਰੇ ਉਨ੍ਹਾਂ ਨੂੰ ਮੂਲ ਤੌਰ ਤੇ ਧਾਰਮਿਕ ਨਾਲੋਂ, ਇਤਿਹਾਸਕ ਮਹੱਤਵ ਦਿੰਦੇ ਹਨ। ਲੇਕਨ ਕੀ ਉਨ੍ਹਾਂ ਵਿਚ ਪਰਮੇਸ਼ੁਰ ਅਤੇ ਉਸ ਦੀ ਉਪਾਸਨਾ ਬਾਰੇ ਸੱਚਾਈ ਹੈ?

ਸੱਚਾਈ ਦੀਆਂ ਨਿਸ਼ਾਨੀਆਂ

3“ਮਹਾਂਭਾਰਤ ਵਿਚ ਵਰਣਨ ਕੀਤੇ ਗਏ ਵੱਡੇ ਯੁੱਧ ਦਾ ਇਤਿਹਾਸਕ ਆਧਾਰ ਸ਼ਾਇਦ ਉੱਤਰ ਭਾਰਤ ਵਿਚ ਦਸਵੀਂ ਸਦੀ ਈ.ਪੂ. ਦੇ ਯੁੱਧ ਦੀ ਸਿਮਰਤੀ ਵਿਚ ਹੋਵੇ,” ਹਿੰਦੂਇਜ਼ਮ ਵਿਚ ਐੱਮ. ਸਟੱਟਲੀ ਸੁਝਾਉ ਦਿੰਦੀ ਹੈ। ਪੁਰਾਤੱਤਵ-ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਕੁਝ ਸਥਾਨ ਜਿਨ੍ਹਾਂ ਦਾ ਇਹ ਮਹਾਂਕਥਾ ਜ਼ਿਕਰ ਕਰਦੀ ਹੈ 800 ਅਤੇ 400 ਸਾ.ਯੁ.ਪੂ. ਦੇ ਦਰਮਿਆਨ ਹੋਂਦ ਵਿਚ ਸਨ। ਫਿਰ ਵੀ, ਸਦੀਆਂ ਦੇ ਦੌਰਾਨ “ਨੈਤਿਕਤਾ, ਧਰਮ ਅਤੇ ਫ਼ਲਸਫ਼ੇ ਨਾਲ ਮਿਸ਼੍ਰਿਤ ਲੋਕ-ਕਥਾਵਾਂ, ਕਲਪਿਤ ਕਥਾਵਾਂ ਅਤੇ ਖ਼ਿਆਲਾਂ ਦੇ ਇਕੱਠ” ਨੂੰ ਸੰਮਲਿਤ ਕਰਦੇ ਹੋਏ, “ਮਹਾਂਕਥਾ ਦੇ ਮੂਲ-ਤੱਤ ਨੂੰ ਵਧਾਇਆ ਅਤੇ ਸ਼ਿੰਗਾਰਿਆ ਗਿਆ,” ਹਿਸਟਰੀ ਆਫ਼ ਫ਼ਿਲੌਸਫ਼ੀ ਈਸਟਰਨ ਐਂਡ ਵੈਸਟਰਨ ਨੋਟ ਕਰਦੀ ਹੈ।3

4 ਮਨੂ, ਜਿਸ ਨੇ ਮਨੁੱਖਜਾਤੀ ਨੂੰ ਵਿਸ਼ਵਵਿਆਪੀ ਜਲ-ਪਰਲੋ ਤੋਂ ਬਚਾਇਆ ਸੀ, ਦੀ ਮਹਾਂਭਾਰਤ ਦੀ ਕਹਾਣੀ ਵਿਚ ਵੀ ਕੁਝ ਇਤਿਹਾਸਕ ਸੱਚਾਈ ਹੈ। ਇਹ ਜਲ-ਪਰਲੋ “ਪ੍ਰਾਚੀਨ ਸੰਸਾਰ ਦੇ ਇਤਿਹਾਸ ਵਿਚ ਇਕ ਸਭ ਤੋਂ ਮੁੱਖ ਘਟਨਾ” ਸੀ, “ਅਤੇ ਜਲ-ਪਰਲੋ ਦੀਆਂ ਆਮ ਲੋਕ-ਕਥਾਵਾਂ ਸੁਝਾਉ ਦਿੰਦੀਆਂ ਹਨ ਕਿ ਉਹੀ ਘਟਨਾ ਭਾਰਤੀ, ਇਬਰਾਨੀ, ਅਤੇ ਬਾਬਲੀ ਬਿਰਤਾਂਤਾਂ ਵਿਚ ਵਰਣਨ ਕੀਤੀ ਗਈ ਹੈ,” ਵੈਦਿਕ ਏਜ ਆਖਦੀ ਹੈ।4 *

5 ਉਹੀ ਕਿਤਾਬ ਆਖਦੀ ਹੈ ਕਿ ਰਾਮ ਦੀ ਕਹਾਣੀ, ਜਦੋਂ “ਉਸ ਵਿਚੋਂ ਚਮਤਕਾਰੀ, ਕਲਪਿਤ, ਹੈਰਾਨਕੁਨ ਅਤੇ ਮਿਥਿਹਾਸਕ ਗੱਲਾਂ ਦੂਰ ਕੀਤੀਆਂ ਜਾਣ, ਸਪੱਸ਼ਟ ਤੌਰ ਤੇ ਸੰਕੇਤ ਕਰਦੀ ਹੈ ਕਿ ਉਹ [ਰਾਮ] ਇਕ ਮਹਾਨ ਰਾਜਾ ਸੀ ਜਿਸ ਨੇ ਆਰੀਆ ਖ਼ਿਆਲਾਂ ਅਤੇ ਪ੍ਰਥਾਵਾਂ ਨੂੰ ਦੂਰ-ਦੁਰੇਡੇ ਇਲਾਕਿਆਂ ਵਿਚ ਫੈਲਾਇਆ।”5

6 ਇਨ੍ਹਾਂ ਇਤਿਹਾਸਕ ਪਹਿਲੂਆਂ ਦੇ ਅਤਿਰਿਕਤ, ਮਹਾਂਕਥਾਵਾਂ ਵਿਚ ਨੈਤਿਕ ਅਤੇ ਧਾਰਮਿਕ ਸਿਧਾਂਤ ਵੀ ਹਨ। ਮਿਸਾਲ ਲਈ, ਮਹਾਂਭਾਰਤ ਇਹ ਕਹਿੰਦੇ ਹੋਏ ਲੋਕਾਂ ਨੂੰ ਪ੍ਰਾਹੁਣਚਾਰ ਹੋਣ ਲਈ ਉਤੇਜਿਤ ਕਰਦਾ ਹੈ: “ਦੁਸ਼ਮਣਾਂ ਨੂੰ ਵੀ ਜੋ ਸਾਨੂੰ ਮਹਿਮਾਨਾਂ ਦੇ ਰੂਪ ਵਿਚ ਮਿਲਣ ਆਉਂਦੇ ਹਨ ਉਚਿਤ ਪ੍ਰਾਹੁਣਚਾਰੀ ਦਿਖਾਉਣੀ ਚਾਹੀਦੀ ਹੈ; ਦਰਖ਼ਤ ਉਸ ਮਨੁੱਖ ਨੂੰ ਛਾਂ ਦਿੰਦਾ ਹੈ ਜੋ ਉਹ ਨੂੰ ਵੱਢਦਾ ਹੈ।”6 ਹੋਰ ਜਗ੍ਹਾ ਇਹ ਆਖਦਾ ਹੈ: “ਸਵਰਗ ਉਨ੍ਹਾਂ ਮਹਿੰਗੇ ਤੋਹਫ਼ਿਆਂ ਨਾਲ ਇੰਨਾ ਪ੍ਰਸੰਨ ਨਹੀਂ ਹੁੰਦਾ ਜੋ ਭਵਿੱਖ ਵਿਚ ਪ੍ਰਤਿਫਲ ਦੀ ਉਮੀਦ ਨਾਲ ਪੇਸ਼ ਕੀਤੇ ਜਾਂਦੇ ਹਨ, ਜਿੰਨਾ ਕਿ ਈਮਾਨਦਾਰ ਪ੍ਰਾਪਤੀ ਵਿਚੋਂ ਇਕ ਪਾਸੇ ਰੱਖੀ ਹੋਈ, ਥੋੜ੍ਹੀ ਤੋਂ ਥੋੜ੍ਹੀ ਅਤੇ ਵਿਸ਼ਵਾਸ ਦੁਆਰਾ ਪਵਿੱਤਰ ਠਹਿਰਾਈ ਹੋਈ ਚੀਜ਼ ਨਾਲ।”7

ਕਲਪਿਤ ਕਹਾਣੀਆਂ

7 ਫਿਰ ਵੀ, ਇਨ੍ਹਾਂ ਅੱਛਿਆਂ ਸਿਧਾਂਤਾਂ ਦੇ ਮੁਕਾਬਲੇ ਵਿਚ, ਮਹਾਂਕਥਾਵਾਂ ਕਦੇ-ਕਦੇ ਆਪਣੇ ਸੰਗ੍ਰਹਿਕਾਰਾਂ ਦੇ ਵਿਚਾਰਾਂ ਨੂੰ ਦਿਖਾਉਂਦੇ ਹਨ। ਮਿਸਾਲ ਲਈ, ਰਾਮਾਇਣ ਵਿਚ ਇਹ ਕਿਹਾ ਜਾਂਦਾ ਹੈ ਕਿ ਧਰਤੀ ਅੱਠ ਹਾਥੀਆਂ ਦੇ ਆਸਰੇ ਨਾਲ ਖੜ੍ਹੀ ਹੈ, ਜੋ ਹਿਲਦੇ ਹਨ ਜਦੋਂ ਉਹ ਥੱਕ ਜਾਂਦੇ ਹਨ ਅਤੇ ਇਸ ਤਰ੍ਹਾਂ ਭੁਚਾਲ ਆਉਂਦੇ ਹਨ। ਸੰਗ੍ਰਹਿਕਾਰ ਗੰਗਾ ਨਦੀ ਦੇ ਹਿਮਾਲਿਆ ਸ੍ਰੋਤ ਬਾਰੇ ਵੀ ਅਣਜਾਣ ਸਨ। ਉਹ ਸੋਚਦੇ ਸਨ ਕਿ ਉਹ ਸਵਰਗ ਤੋਂ ਵਗਦੀ ਹੈ।—ਰਾਮਾਇਣ 1:40-44.

8 ਕੀ ਤੁਸੀਂ ਜਾਣਦੇ ਸੀ ਕਿ ਮਹਾਂਭਾਰਤ ਦੇ ਲਿਖਾਰੀਆਂ ਨੇ ਇਹ ਪ੍ਰਚਲਿਤ ਵਿਚਾਰ ਅਪਣਾਏ ਸਨ ਕਿ ਔਰਤਾਂ ਸਿਰਫ਼ ਪਵਿੱਤਰ ਮਨੁੱਖਾਂ ਨੂੰ ਭ੍ਰਿਸ਼ਟ ਕਰਨ ਲਈ, ਉਨ੍ਹਾਂ ਨੂੰ ਮੁਕਤੀ ਹਾਸਲ ਕਰਨ ਤੋਂ ਰੋਕਣ ਲਈ ਸ੍ਰਿਸ਼ਟ ਕੀਤੀਆਂ ਗਈਆਂ ਸਨ? (ਮਹਾਂਭਾਰਤ 13:40) ਗੀਤਾ ਵੀ ਔਰਤਾਂ ਨੂੰ ਘਟੀਆ ਜਨਮ ਦੀਆਂ ਸਮਝਦੀ ਹੈ ਅਤੇ ਨੀਵੇਂ ਗੁਲਾਮਾਂ ਨਾਲ ਸ਼੍ਰੇਣੀਬੱਧ ਕਰਦੀ ਹੈ। ਕੀ ਤੁਸੀਂ ਇਹ ਮੰਨਦੇ ਹੋ? ਕੀ ਇਹ ਉਚਿਤ ਅਤੇ ਤਰਕਸੰਗਤ ਲੱਗਦਾ ਹੈ?—ਭਾਗਵਤ ਗੀਤਾ 9:32.

9 ਸਵਾਲਾਂ ਦੇ ਜਵਾਬਾਂ ਲਈ ਪ੍ਰੇਰਿਤ ਸਰੂਤੀ ਦੀ ਗੈਰਹਾਜ਼ਰੀ ਦੇ ਕਾਰਨ ਮਹਾਂਕਥਾ ਦੇ ਲਿਖਾਰੀਆਂ ਨੇ ਕਲਪਿਤ ਕਹਾਣੀਆਂ ਰਚੀਆਂ। ਮਿਸਾਲ ਲਈ, ਮੌਤ ਨੂੰ ਸਮਝਾਉਂਦੇ ਹੋਏ, ਮਹਾਂਭਾਰਤ ਬਿਆਨ ਕਰਦਾ ਹੈ ਕਿ ਇਕ ਸਮੇਂ ਮਨੁੱਖ ਨਾ ਮਰਨ ਕਰਕੇ ਵੱਧਦੇ ਗਏ ਅਤੇ ਉਨ੍ਹਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਕਿ “ਸਾਹ ਲੈਣ ਲਈ ਵੀ ਥਾਂ ਨਹੀਂ ਸੀ।”8 ਡਰਦੇ ਹੋਏ ਕਿ ਇਸ ਦਾ ਨਤੀਜਾ ਹੋਵੇਗਾ ਕਿ ‘ਧਰਤੀ ਪਾਣੀਆਂ ਵਿਚ ਡੁੱਬ’ ਜਾਵੇਗੀ, ਸ੍ਰਿਸ਼ਟੀਕਰਤਾ ਨੇ ਮਨੁੱਖਾਂ ਉੱਤੇ ਬੀਮਾਰੀਆਂ ਯਾ ਚੋਟ ਦੁਆਰਾ ਮੌਤ ਲਿਆਉਣ ਲਈ ਇਕ ਦੇਵੀ ਨੂੰ ਪੈਦਾ ਕੀਤਾ।—ਮਹਾਂਭਾਰਤ 12:248-250.

10 ਭਾਰਤੀ ਵਿਦਵਾਨਾਂ ਦੇ ਅਨੁਸਾਰ, ਮਹਾਂਕਥਾਵਾਂ ਦੇ ਸੰਗ੍ਰਹਿਕਾਰਾਂ ਨੇ ਉਸ ਦੀਆਂ ਲੋਕ-ਕਥਾਵਾਂ ਨੂੰ ਵੀ ਸ੍ਰਿਸ਼ਟ ਕੀਤਾ। ਗੀਤਾ ਵਿਚ ਕ੍ਰਿਸ਼ਨ ਦਾਅਵਾ ਕਰਦਾ ਹੈ ਕਿ ਉਹ ਪਰਮੇਸ਼ੁਰ ਹੈ। ਇਸ ਦੇ ਸੰਬੰਧ ਵਿਚ ਡਾ. ਐੱਸ. ਰਾਧਾਕ੍ਰਿਸ਼ਨਨ ਬਿਆਨ ਕਰਦੇ ਹਨ: “ਕਵੀ ਬਿਆਸ [ਜਿਸ ਨੇ ਇਹ ਲਿਖੀ ਸੀ] ਸਪੱਸ਼ਟ ਤਰ੍ਹਾਂ ਕਲਪਨਾ ਕਰਦਾ ਹੈ ਕਿ ਕਿਵੇਂ ਕ੍ਰਿਸ਼ਨ ਇਕ ਦੇਹਧਾਰੀ ਪਰਮੇਸ਼ੁਰ ਦੇ ਰੂਪ ਵਿਚ ਆਪਣੇ ਆਪ ਬਾਰੇ ਬੋਲੇਗਾ।” ਇਸੇ ਹੀ ਤਰ੍ਹਾਂ, ਲੇਖਕ ਐੱਮ. ਹਰੀਹਰਣ ਨੋਟ ਕਰਦੇ ਹਨ ਕਿ “ਕਿਸੇ ਹੋਰ ਨੇ ਕ੍ਰਿਸ਼ਨ ਨੂੰ ਪਰਮੇਸ਼ੁਰ ਬਣਾਇਆ ਹੋਵੇਗਾ ਅਤੇ ਉਹ ਦੇ ਕੋਲੋਂ ਅਲੌਕਿਕ ਕੰਮ ਕਰਵਾਏ ਹੋਣਗੇ।”9ਰਾਮਾਇਣ ਵਿਚ, ਰਾਮ ਇਕ ਈਸ਼ਵਰ ਹੋਣ ਦਾ ਨਹੀਂ ਪਰ ਸਿਰਫ਼ ਆਪਣੇ ਪਾਪਾਂ ਲਈ ਕਸ਼ਟ ਅਨੁਭਵ ਕਰ ਰਹੇ ਇਕ ਮਨੁੱਖ ਹੋਣ ਦਾ ਦਾਅਵਾ ਕਰਦਾ ਹੈ।—ਰਾਮਾਇਣ 3:63, 64.

ਮਹਾਕਾਵਾਂ—ਉਹ ਚੋਣ

11 ਅਸਲ ਵਿਚ ਮਹਾਂਕਥਾਵਾਂ ਦੀਆਂ ਕਵਿਤਾਵਾਂ ਵੱਡੇ ਤਿਉਹਾਰਾਂ ਦੇ ਦੌਰਾਨ ਰਾਜਕੁਮਾਰਾਂ ਦੀ ਪ੍ਰਸਿੱਧੀ ਨੂੰ ਘੋਸ਼ਣਾ ਕਰਨ ਲਈ ਰਾਜਿਆਂ ਦੇ ਦਰਬਾਰਾਂ ਵਿਚ ਗਾਈਆਂ ਜਾਂਦੀਆਂ ਸਨ। ਸੰਗ੍ਰਹਿਕਾਰਾਂ ਨੇ ਬਾਅਦ ਵਿਚ ਧਾਰਮਿਕ ਕਲਪਿਤ ਕਹਾਣੀਆਂ ਮਿਲਾ ਦਿੱਤੀਆਂ।10 “ਇਨ੍ਹਾਂ ਮਿਲਾਵਟਾਂ ਵਿਚੋਂ ਸਭ ਤੋਂ ਜ਼ਿਆਦਾ ਪ੍ਰਸਿੱਧ,” ਡੀ. ਡੀ. ਕੋਸਾਂਬੀ ਨੋਟ ਕਰਦੇ ਹਨ, “ਭਾਗਵਤ-ਗੀਤਾ ਹੈ, ਜੋ ਈਸ਼ਵਰ ਕ੍ਰਿਸ਼ਨ ਦੁਆਰਾ, ਯੁੱਧ ਤੋਂ ਥੋੜ੍ਹੀ ਹੀ ਦੇਰ ਪਹਿਲਾਂ ਬੋਲਿਆ ਗਿਆ ਇਕ ਭਾਸ਼ਨ ਮਾਲੂਮ ਹੁੰਦਾ ਹੈ। ਇਹ ਈਸ਼ਵਰ ਆਪ ਤਾਂ ਨਵਾਂ ਸੀ; ਉਹ ਦੀ ਉੱਚਤਮ ਈਸ਼ਵਰਤਾ ਸਦੀਆਂ ਬਾਅਦ ਤਾਈਂ ਕਬੂਲ ਨਹੀਂ ਕੀਤੀ ਜਾਂਦੀ।”11 ਇਸ ਤਰੀਕੇ ਨਾਲ ਮਹਾਂਕਥਵਾਂ ਵਿਚ ਇਤਿਹਾਸਕ ਸੱਚਾਈਆਂ ਦੇ ਨਾਲ-ਨਾਲ ਧਾਰਮਿਕ ਕਲਪਿਤ ਕਹਾਣੀਆਂ ਵੀ ਸ਼ਾਮਲ ਹੋਈਆਂ।

12 ਸੋ ਜਿਉਂ ਹੀ ਤੁਸੀਂ ਸਰੂਤੀ, ਅਰਥਾਤ ਪਰਮੇਸ਼ੁਰ ਦੀ ਸੱਚਾਈ ਦੇ ਪੂਰੇ ਪ੍ਰਗਟੀਕਰਨ ਵਾਸਤੇ ਆਪਣੀ ਖੋਜ ਜਾਰੀ ਰੱਖਦੇ ਹੋ, ਹੁਣ ਪੁਰਾਣ ਸ਼ਾਸਤਰਾਂ ਉੱਤੇ ਗੌਰ ਕਰੋ, ਜਿਨ੍ਹਾਂ ਉੱਤੇ ਅੱਜ ਹਿੰਦੂ ਉਪਾਸਨਾ ਆਧਾਰਿਤ ਹੈ।

[ਫੁਟਨੋਟ]

^ ਪੈਰਾ 4 ਇਬਰਾਨੀ ਬਿਰਤਾਂਤ, ਸਭ ਤੋਂ ਪੁਰਾਣਾ ਅਤੇ ਸਭ ਤੋਂ ਸਹੀ ਬਿਰਤਾਂਤ ਬਾਈਬਲ ਦੀ ਪਹਿਲੀ ਕਿਤਾਬ, ਉਤਪਤ, ਅਧਿਆਵਾਂ 6, 7, ਅਤੇ 8 ਵਿਚ ਪਾਇਆ ਜਾਂਦਾ ਹੈ।

[ਸਫ਼ਾ 14 ਉੱਤੇ ਡੱਬੀ]

ਮਹਾਂਕਥਾਵਾਂ—ਕੀ ਤੁਸੀਂ ਜਾਣਦੇ ਸੀ?

“ਉਸ ਮਹਾਨ ਭਾਰਤੀ ਮਹਾਂਕਥਾ, ਅਰਥਾਤ ਮਹਾਂਭਾਰਤ, ਦੀ ਇਕ ਕਿਤਾਬ ਵਿਚ ਭਾਗਵਤ-ਗੀਤਾ, ਯਾ ਪਰਮੇਸ਼ੁਰ ਦਾ ਗੀਤ, ਜੜਿਆ ਹੋਇਆ ਪਾਇਆ ਜਾਂਦਾ ਹੈ ਜੋ ਭਾਰਤ ਦੇ ਸਾਰੇ ਧਾਰਮਿਕ ਸਾਹਿਤ ਵਿਚੋਂ ਸਭ ਤੋਂ ਜ਼ਿਆਦਾ ਪ੍ਰਸਿੱਧ ਰਚਨਾ ਹੈ। . . . ਵਿਰੋਧਤਾ ਦੇ ਡਰ ਤੋਂ ਬਿਨਾਂ, ਇਸ ਨੂੰ ਭਾਰਤ ਦੀ ਪਵਿੱਤਰ ਬਾਈਬਲ ਕਿਹਾ ਜਾ ਸਕਦਾ ਹੈ, ਭਾਵੇਂ ਉਪਨਿਸ਼ਧ ਦੇ ਅਤੁੱਲ, ਇਸ ਨੂੰ ਸਰੂਤੀ ਯਾ ਇਲਹਾਮੀ ਸ਼ਾਸਤਰ ਨਹੀਂ, ਪਰ ਸਿਰਫ਼ ਸਿੰਮ੍ਰਤੀ ਯਾ ਉਪਨਿਸ਼ਧ ਦਿਆਂ ਸਿਧਾਂਤਾਂ ਨੂੰ ਵਿਸਤਾਰ ਕਰਦਾ ਰਿਵਾਜ ਸਮਝਿਆ ਜਾਂਦਾ ਹੈ।”—ਦ ਸਪੀਰੀਚੂਅਲ ਹੈਰੀਟੇਜ ਆਫ਼ ਇੰਡੀਆ, ਸਵਾਮੀ ਪ੍ਰਭਾਵਾਨੰਦ, 1980, ਸਫ਼ਾ 95.

[ਸਫ਼ਾ 15 ਉੱਤੇ ਡੱਬੀ]

ਇਨ੍ਹਾਂ ਕਸੌਟੀਆਂ ਨਾਲ ਮਹਾਂਕਥਾਵਾਂ ਕਿਸ ਹੱਦ ਤਕ ਸਹੀ ਉਤਰਦੀਆਂ ਹਨ?

ਉਨ੍ਹਾਂ ਨੂੰ:

1.ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਉਸ ਦੇ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ

2.ਸੱਚੇ ਸਿਧਾਂਤ ਅਤੇ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ

3.ਕਲਪਿਤ ਕਥਾਵਾਂ ਤੋਂ ਮੁਕਤ ਹੋਣਾ ਚਾਹੀਦਾ ਹੈ