Skip to content

Skip to table of contents

ਵੇਦ—ਸੱਚਾਈ ਲਈ ਖੋਜ

ਵੇਦ—ਸੱਚਾਈ ਲਈ ਖੋਜ

ਅਧਿਆਇ 4

ਵੇਦ—ਸੱਚਾਈ ਲਈ ਖੋਜ

ਸਾਰੇ ਹਿੰਦੂ ਸ਼ਾਸਤਰਾਂ ਵਿਚੋਂ ਵੇਦ ਸਭ ਤੋਂ ਪੁਰਾਣੇ ਅਤੇ ਸਭ ਤੋਂ ਮਹੱਤਵਪੂਰਣ ਹਨ। ਵਰਤਮਾਨ ਸਮੇਂ ਤਾਈਂ, ਜਨਮ, ਵਿਆਹ, ਅਤੇ ਮੌਤ ਤੇ ਸੰਚਾਲਿਤ ਕੀਤੇ ਜਾਂਦੇ ਹਿੰਦੂ ਰਸਮਾਂ ਦਾ ਮੁੱਖ ਸ੍ਰੋਤ ਇਹ ਹਨ। ਉਨ੍ਹਾਂ ਦੇ ਮੰਤਰ ਪ੍ਰਗਟ ਕਰਦੇ ਹਨ ਕਿ ਹਰ ਰੋਜ਼ ਦੇ ਜੀਵਨ ਵਿਚ ਕਿਸ ਤਰ੍ਹਾਂ ਉਪਾਸਕ ਪਰਮੇਸ਼ੁਰ ਦੀ ਅਸੀਸ ਅਤੇ ਖ਼ੁਸ਼ਹਾਲੀ ਭਾਲਦੇ ਹਨ।

2 ਕੱਟੜ ਹਿੰਦੂ, ਵੇਦਾਂ ਨੂੰ ਪਰਮੇਸ਼ੁਰ ਦੁਆਰਾ ਪ੍ਰਗਟ ਕੀਤੀ ਹੋਈ ਸਰੂਤੀ ਮੰਨਦੇ ਹਨ, ਅਤੇ ਇਸ ਕਰਕੇ ਗ਼ਲਤੀ ਅਤੇ ਅਪੂਰਣਤਾ ਤੋਂ ਮੁਕਤ ਸਮਝਦੇ ਹਨ। ਦੂਸਰੇ ਪਾਸੇ, ਬੁੱਧ, ਜੋ ਅਨੇਕ ਵਿਅਕਤੀਆਂ ਦੁਆਰਾ ਵਿਸ਼ਨੂੰ ਦਾ ਨੌਵਾਂ ਅਵਤਾਰ ਸਮਝਿਆ ਜਾਂਦਾ ਹੈ, ਨੇ ਇਨ੍ਹਾਂ ਨੂੰ ਇਕ ‘ਰਾਹ-ਹੀਣ ਜੰਗਲ’ ਵਰਣਨ ਕਰਦੇ ਹੋਏ, ਉਨ੍ਹਾਂ ਦੇ ਅਧਿਕਾਰ ਨੂੰ ਰੱਦ ਕੀਤਾ। ਇਨ੍ਹਾਂ ਵਿਰੋਧੀ ਵਿਚਾਰਾਂ ਦੇ ਦਰਮਿਆਨ, ਹੋਰ ਵੱਖ-ਵੱਖ ਵਿਚਾਰ ਹਨ।

3 ਰਿਸ਼ੀਆਂ (ਸੰਤ ਮਹਾਤਮਾ) ਨੇ ਆਖਿਆ ਕਿ ਉਨ੍ਹਾਂ ਨੇ ਵੈਦਿਕ ਮੰਤਰ ਆਪਣੀ ਹੀ ‘ਯੋਗਤਾ ਅਤੇ ਗਿਆਨ’ ਨਾਲ ਰਚੇ ਹਨ।1 ਅਗਨੀ ਨੂੰ ਇਕ ਮੰਤਰ ਵਿਚ, ਇਕ ਰਿਸ਼ੀ ਪ੍ਰਾਰਥਨਾ ਕਰਦਾ ਹੈ: “ਕਾਵਿ ਨਾਲ ਪ੍ਰੇਰਿਤ ਹੋਕੇ ਮੈਂ ਇਹ ਮੰਤਰ ਤੇਰੀ ਪ੍ਰਸ਼ੰਸਾ ਲਈ ਸਾਜਿਆ ਹੈ . . . , ਜਿਸ ਤਰ੍ਹਾਂ ਇਕ ਮਾਹਰ ਕਲਾਕਾਰ ਇਕ ਰਥ ਨੂੰ ਸਾਜਦਾ ਹੈ।”2 ਕਵੀਆਂ ਅਤੇ ਕਲਾਕਾਰਾਂ ਵਾਂਗ, ਰਿਸ਼ੀ ਵੀ ਆਪਣੇ ਅੰਦਰੋਂ ਹੀ ਇਕ ਹਜ਼ਾਰ ਵੈਦਿਕ ਮੰਤਰ ਰਚਣ ਲਈ ਉਤੇਜਿਤ ਹੋਏ ਸਨ। ਇਹ ਕਿੰਨੇ-ਕੁ ਮਹੱਤਵਪੂਰਣ ਹਨ?

ਵੈਦਿਕ ਨੈਤਿਕ ਨਿਯਮਾਵਲੀ

4 ਆਪਣੇ ਅੰਤਹਕਰਣ ਦੁਆਰਾ ਨਿਰਦੇਸ਼ਿਤ ਹੋਏ, ਰਿਸ਼ੀ ਅਨੈਤਿਕਤਾ ਦੀ ਬੁਰਿਆਈ ਸਪੱਸ਼ਟ ਕਰਦੇ ਹਨ। ਉਹ ਜੁਆਰੀ ਨੂੰ ਸਲਾਹ ਦਿੰਦੇ ਹਨ: “ਹੁਣ ਤੋਂ ਜੂਆ ਨਾ ਖੇਡ, ਪਰ ਆਪਣੀ ਖੇਤੀ-ਬਾੜੀ ਕਰ।”3 ਇਕ ਬੁਰੇ ਅੰਤਹਕਰਣ ਦੁਆਰਾ ਪੀੜਾ ਮਹਿਸੂਸ ਕਰਨ ਦੇ ਸਮੇਂ, ਉਹ ਪ੍ਰਾਰਥਨਾ ਕਰਦੇ ਹਨ: “ਹੇ ਵਰੂਣ, ਅਗਰ ਅਸੀਂ ਮਨੁੱਖਾਂ ਨੇ ਈਸ਼ਵਰਾਂ ਦੀ ਜਾਤ ਦੇ ਵਿਰੁੱਧ ਕੋਈ ਅਪਰਾਧ ਕੀਤਾ ਹੈ, ਯਾ ਲਾਪਰਵਾਹੀ ਦੁਆਰਾ ਤੁਹਾਡੇ ਨਿਯਮ ਤੋੜੇ ਹਨ, ਹੇ ਈਸ਼ਵਰ, ਉਸ ਪਾਪ ਕਰਕੇ ਸਾਨੂੰ ਸਜ਼ਾ ਨਾ ਦੇ।”4

5 ਰਿਸ਼ੀਆਂ ਦੇ ਕੁਝ ਮੰਤਰ ਸਾਡੇ ਪ੍ਰੇਮ ਅਤੇ ਦਿਆਲਗੀ ਵਾਲੇ ਗੁਣਾਂ ਤੋਂ ਵਿਚਾਰ ਅਪਣਾਉਂਦੇ ਹਨ। ਮਿਸਾਲ ਲਈ, ਪਰਿਵਾਰ ਦੇ ਸਦੱਸਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ “ਇਕ ਦੂਸਰੇ ਨਾਲ ਸੰਯੁਕਤ ਰਹਿਣਾ ਚਾਹੀਦਾ ਹੈ ਜਿਵੇਂ ਨਵਾਂ ਜਨਮਿਆ ਵੱਛਾ ਇਕ ਗਾਂ ਨਾਲ। . . . ਪਤਨੀ ਹਮੇਸ਼ਾ ਸ਼ੁਭ ਢੰਗ ਨਾਲ ਆਪਣੇ ਪਤੀ ਦੇ ਨਾਲ ਮਿੱਠੇ ਸ਼ਬਦਾਂ ਵਿਚ ਬੋਲੇ। ਨਾ ਭਰਾ, ਭਰਾ ਨੂੰ ਨਫ਼ਰਤ ਕਰੇ, ਨਾ ਹੀ ਭੈਣ, ਭੈਣ ਨੂੰ।”5

ਰਿਸ਼ੀ ਸੱਚਾਈ ਲਈ ਖੋਜ ਕਰਦੇ ਹਨ

6 ਵੇਦ, ਸੱਚਾਈ ਵਾਸਤੇ ਰਿਸ਼ੀਆਂ ਦੀ ਵੱਡੀ ਤਿਹਾਸ ਪ੍ਰਗਟ ਕਰਦੇ ਹਨ। ਇਹ ਉਨ੍ਹਾਂ ਦੀ ਸਮਝ ਦੀਆਂ ਸੀਮਾਵਾਂ ਨੂੰ ਵੀ ਪ੍ਰਗਟ ਕਰਦੇ ਹਨ। ਜੀਵਨ ਦੇ ਅਰਥ ਨੂੰ ਲੱਭਣ ਲਈ, ਉਹ ਵਿਸ਼ਵ-ਮੰਡਲ ਦੇ ਆਰੰਭ ਬਾਰੇ ਵਿਚਾਰ ਕਰਦੇ ਹਨ: “ਉਹ ਲੱਕੜ ਅਤੇ ਉਹ ਦਰਖ਼ਤ ਕੀ ਸਨ ਜਿਸ ਤੋਂ [ਈਸ਼ਵਰਾਂ ਨੇ] ਆਸਮਾਨ ਅਤੇ ਧਰਤੀ ਘੜੇ?” ਇਕ ਰਿਸ਼ੀ ਪੁੱਛਦਾ ਹੈ।6 ਕੁਝ ਮੰਤਰ ਸੰਕੇਤ ਕਰਦੇ ਹਨ ਕਿ ਪਦਾਰਥ ਪਰਮੇਸ਼ੁਰ ਤੋਂ ਪਹਿਲਾਂ ਹੋਂਦ ਵਿਚ ਸੀ, ਜਦੋਂ ਕਿ ਦੂਸਰੇ ਬਿਆਨ ਕਰਦੇ ਹਨ ਕਿ ਉਹ ਪਰਮੇਸ਼ੁਰ ਸੀ ਜਿਸ ਨੇ ਪਦਾਰਥ ਨੂੰ ਉਤਪੰਨ ਕੀਤਾ ਜਿਸ ਤੋਂ ਵਿਸ਼ਵ-ਮੰਡਲ ਬਣਿਆ।

7 ਇਕ ਹੋਰ ਮੰਤਰ ਦੇ ਅਨੁਸਾਰ, ਈਸ਼ਵਰਾਂ ਨੇ ਇਕ ਬ੍ਰਹਿਮੰਡੀ ਮਨੁੱਖ ਦੇ ਬਲੀਦਾਨ ਤੋਂ ਵਿਸ਼ਵ-ਮੰਡਲ ਨੂੰ ਬਣਾਇਆ। “ਉਹ ਦੇ ਮਨ (ਮਾਨਜ਼) ਤੋਂ ਚੰਦ, ਉਹ ਦੀਆਂ ਅੱਖਾਂ ਤੋਂ ਸੂਰਜ (ਸੁਰਯਾ), . . . ਉਹ ਦੇ ਸਿਰ ਤੋਂ ਆਸਮਾਨ, ਅਤੇ ਉਹ ਦੇ ਪੈਰਾਂ ਤੋਂ ਧਰਤੀ ਬਣਾਏ ਗਏ ਸਨ।”7 ਉਸ ਤੋਂ ਹੀ ਵੱਖਰੀਆਂ-ਵੱਖਰੀਆਂ ਜਾਤਾਂ ਅਤੇ ਪਸ਼ੂ ਵੀ ਆਏ ਸਨ।

8 ਫਿਰ ਵੀ, ਅਜੇਹੇ ਸਪੱਸ਼ਟੀਕਰਨਾਂ ਨੇ ਉਨ੍ਹਾਂ ਰਿਸ਼ੀਆਂ ਨੂੰ ਜੋ ਸੱਚਾਈ ਜਾਣਨਾ ਚਾਹੁੰਦੇ ਸਨ ਪੂਰੀ ਤਸੱਲੀ ਨਹੀਂ ਦਿੱਤੀ। ਇਸ ਲਈ, ਜਿਉਂ ਹੀ ਉਹ ਵੇਦਾਂ ਨੂੰ ਸਮਾਪਤ ਕਰਦੇ ਹਨ, ਉਹ ਹਾਲੇ ਵੀ ਵਿਚਾਰ ਕਰਦੇ ਹਨ: “ਸੱਚਾਈ ਕੌਣ ਜਾਣਦਾ ਹੈ? ਕੌਣ ਦੱਸ ਸਕਦਾ ਹੈ ਕਿ ਕਿੱਥੋਂ ਅਤੇ ਕਿਵੇਂ ਇਹ ਵਿਸ਼ਵ-ਮੰਡਲ ਪੈਦਾ ਹੋਇਆ? [ਵੈਦਿਕ] ਈਸ਼ਵਰ ਇਸ ਦੀ ਰਚਨਾ ਤੋਂ ਬਾਅਦ ਸਨ: ਇਸ ਲਈ ਕੌਣ ਜਾਣਦਾ ਹੈ ਕਿ ਇਹ ਸ੍ਰਿਸ਼ਟੀ ਕਿੱਥੋਂ ਆਈ? ਸਿਰਫ਼ ਉਹ ਈਸ਼ਵਰ ਜੋ ਸਭ ਤੋਂ ਉੱਚੇ ਸਵਰਗ ਵਿਚ ਵੇਖਦਾ ਹੈ: ਸਿਰਫ਼ ਉਹ ਹੀ ਜਾਣਦਾ ਹੈ ਕਿ ਇਹ ਵਿਸ਼ਵ-ਮੰਡਲ ਕਿੱਥੋਂ ਆਇਆ, ਅਤੇ ਕੀ ਇਹ ਬਣਾਇਆ ਗਿਆ ਯਾ ਅਣਰਚਿਆ ਗਿਆ ਸੀ। ਸਿਰਫ਼ ਉਹ ਹੀ ਜਾਣਦਾ ਹੈ, ਯਾ ਸ਼ਾਇਦ ਉਹ ਵੀ ਨਹੀਂ ਜਾਣਦਾ।”8

9 ਰਿਸ਼ੀਆਂ ਨੇ ਆਪਣੇ ਮੰਤਰ ਅਜੇਹੀਆਂ ਕੁਦਰਤੀ ਦੇਵਤਾ ਸਰੂਪ ਚੀਜ਼ਾਂ ਨੂੰ ਸੰਬੋਧਿਤ ਕੀਤੇ ਜਿਵੇਂ ਕਿ ਸੂਰਜ, ਆਸਮਾਨ, ਹਵਾ ਅਤੇ ਅੱਗ। ਪਰ ਉਹ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਸਰਵ ਸ੍ਰੇਸ਼ਟ ਦੇਵਤਾ ਨਹੀਂ ਸਮਝਦੇ ਸਨ। ਨਤੀਜੇ ਵਜੋਂ, ਰਿਗ-ਵੇਦ ਦੀ ਆਖਰੀ ਕਿਤਾਬ ਵਿਚ, ਉਹ ਪੁੱਛਦੇ ਹਨ: “ਆਪਣੀਆਂ ਭੇਟਾਂ ਨਾਲ ਅਸੀਂ ਕਿਸ ਪਰਮੇਸ਼ੁਰ ਦਾ ਸਨਮਾਨ ਕਰੀਏ?”9 ਦੂਸਰੇ ਸ਼ਬਦਾਂ ਵਿਚ, ਵੇਦਾਂ ਦੇ 33 ਈਸ਼ਵਰਾਂ ਵਿਚੋਂ ਸ੍ਰਿਸ਼ਟੀਕਰਤਾ ਕੌਣ ਹੈ ਜਿਸ ਦੀ ਅਸੀਂ ਪ੍ਰੇਮ ਅਤੇ ਸੱਚਾਈ ਨਾਲ ਉਪਾਸਨਾ ਕਰੀਏ?

10 ਵੇਦ ਪੂਰੇ ਹੋਣ ਤੇ, ਰਿਸ਼ੀਆਂ ਨੂੰ ਉਪਾਸਨਾ ਕਰਨ ਲਈ ਸੱਚਾ ਪਰਮੇਸ਼ੁਰ ਨਹੀਂ ਸੀ ਮਿਲਿਆ। ਉਹ ਹਾਲੇ ਵੀ ਉਸ ਨੂੰ ਭਾਲ ਰਹੇ ਸਨ। ਇਸ ਕਰਕੇ, ਵੇਦ ਪਰਮੇਸ਼ੁਰ ਦੀ ਸੱਚਾਈ ਦਾ ਪ੍ਰਗਟੀਕਰਨ ਨਹੀਂ ਹਨ, ਪਰ ਰਿਸ਼ੀਆਂ ਦੀ ਉਸ ਨੂੰ ਭਾਲਣ ਦੀ ਤੀਬਰ ਖੋਜ ਦਾ ਉਲੇਖ ਹਨ। ਹੁਣ ਭਾਰਤ ਦੇ ਸ਼ਾਸਤਰਾਂ ਦੇ ਅਗਲੇ ਮਹਾਨ ਸੰਗ੍ਰਹਿ, ਉਪਨਿਸ਼ਧਾਂ ਵਿਚ ਇਹ ਤਲਾਸ਼ ਜਾਰੀ ਰਹਿੰਦੀ ਹੈ।

[ਸਫ਼ਾ 10 ਉੱਤੇ ਡੱਬੀ]

ਵੇਦ—ਕੀ ਤੁਸੀਂ ਜਾਣਦੇ ਸੀ?

“ਅਥਰਵ ਵੇਦ . . . ਨੂੰ ਮੁੱਢ ਤੋਂ ਦੂਸਰੇ ਤਿੰਨਾਂ ਵੇਦਾਂ ਦੀ ਧਰਮ ਗ੍ਰੰਥ ਪਦਵੀ ਪ੍ਰਾਪਤ ਨਹੀਂ ਹੋਈ ਸੀ। ਇਹ ਉਦੋਂ ਵਿਕਸਿਤ ਹੋਇਆ ਜਦੋਂ ਆਧਵਰਯੂ ਪੰਡਿਤ ਜਨਤਾ ਦੀਆਂ ਲੋੜਾਂ ਪੂਰੀਆਂ ਕਰਨ ਲੱਗੇ ਅਤੇ ਬੀਮਾਰੀ, ਦੁਸ਼ਮਣਾਂ ਅਤੇ ਅਪਦੂਤਾਂ ਦੇ ਵਿਰੁੱਧ ਜਾਦੂ ਅਤੇ ਜਾਦੂ-ਟੂਣੇ ਦੇ ਮੰਤਰ ਬਣਾਉਣ ਲੱਗੇ।”—ਏ ਨਿਊ ਹਿਸਟਰੀ ਆਫ਼ ਸੰਸਕ੍ਰਿਤ ਲਿੱਟਰੇਚਰ, ਕ੍ਰਿਸ਼ਨ ਚੈਤੰਨਯ, 1962, ਸਫ਼ਾ 33.

[ਸਫ਼ਾ 11 ਉੱਤੇ ਡੱਬੀ]

ਇਨ੍ਹਾਂ ਕਸੌਟੀਆਂ ਨਾਲ ਵੇਦ ਕਿਸ ਹੱਦ ਤਕ ਸਹੀ ਉਤਰਦੇ ਹਨ?

ਉਨ੍ਹਾਂ ਨੂੰ:

1.ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਉਸ ਦੇ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ

2.ਕਲਪਿਤ ਕਥਾਵਾਂ ਤੋਂ ਮੁਕਤ ਹੋਣਾ ਚਾਹੀਦਾ ਹੈ

3.ਅਪਦੂਤਵਾਦ ਤੋਂ ਮੁਕਤ ਹੋਣਾ ਚਾਹੀਦਾ ਹੈ

[ਸਫ਼ਾ 10 ਉੱਤੇ ਤਸਵੀਰ]

ਹਿੰਦੂ ਰਸਮ-ਰਿਵਾਜ, ਜਿਵੇਂ ਕਿ ਜਨਮ, ਵਿਆਹ, ਅਤੇ ਮੌਤ ਹੋਣ ਤੇ ਸੰਚਾਲਿਤ ਕੀਤੇ ਜਾਂਦੇ ਹਨ (ਅਗਲਾ ਸਫ਼ਾ ਦੇਖੋ), ਵੇਦਾਂ ਉੱਤੇ ਆਧਾਰਿਤ ਹਨ