Skip to content

Skip to table of contents

ਸ਼ਬਦ-ਸੰਗ੍ਰਹਿ

ਸ਼ਬਦ-ਸੰਗ੍ਰਹਿ

ਸ਼ਬਦ-ਸੰਗ੍ਰਹਿ

ਉਪਨਿਸ਼ਧ ਮੁੱਢਲੀਆਂ ਪਵਿੱਤਰ ਕਾਵਿ ਲਿਖਤਾਂ। ਸ਼ਾਸਤਰਾਂ ਦਾ ਇਕ ਵਰਗ ਜਿਨ੍ਹਾਂ ਵਿਚ ਹਿੰਦੂ ਫ਼ਲਸਫ਼ੇ ਹਨ

ਅਗਨੀ ਅੱਗ ਦਾ ਈਸ਼ਵਰ

ਅਥਰਵ-ਵੇਦ ਭਜਨ ਜਿਨ੍ਹਾਂ ਵਿਚ ਮੰਤਰ, ਜਾਦੂ, ਅਤੇ ਇਲਾਜ ਪਾਏ ਜਾਂਦੇ ਹਨ

ਅਵਤਾਰ ਹਿੰਦੂ ਦੇਵਤੇ ਦਾ ਇਕ ਪ੍ਰਗਟਾਵਾ ਯਾ ਦੇਹਧਾਰਣ

ਸਨਾਤਨ ਪ੍ਰਾਚੀਨ, ਸਦੀਪਕ। ਹਿੰਦੂ ਆਪਣੇ ਧਰਮ ਨੂੰ “ਸਨਾਤਨ ਧਰਮ” ਦੇ ਤੌਰ ਤੇ ਜ਼ਿਕਰ ਕਰਦੇ ਹਨ, ਅਰਥਾਤ “ਸਦੀਪਕ ਨਿਯਮ ਯਾ ਵਿਵਸਥਾ”

ਸਰੂਤੀ ਈਸ਼ਵਰੀ ਪ੍ਰਗਟੀਕਰਨ ਤੋਂ ਸ਼ਾਸਤਰ

ਸਵਾਮੀ ਹਿੰਦੂ ਧਾਰਮਿਕ ਸਿੱਖਿਅਕ

ਸਾਮ-ਵੇਦ ਵੈਦਿਕ ਬਲੀਆਂ ਲਈ ਸੁਰ

ਸਿੱਖ ਗੁਰੂ ਨਾਨਕ ਅਤੇ ਉਹ ਦੇ ਨੌਂ ਉੱਤਰਾਧਿਕਾਰੀਆਂ ਦਾ ਇਕ ਅਨੁਯਾਈ

ਸਿੰਮ੍ਰਤੀ ਮਨੁੱਖੀ ਰਿਵਾਜ ਤੋਂ ਸ਼ਾਸਤਰ

ਸ਼ਿਵ ਉਪਜਾਇਕਤਾ, ਮੌਤ, ਅਤੇ ਵਿਨਾਸ਼ ਦਾ ਈਸ਼ਵਰ

ਕਰਮ ਉਹ ਸਿਧਾਂਤ ਕਿ ਹਰ ਕੰਮ ਦੇ ਅੱਛੇ ਯਾ ਬੁਰੇ ਨਤੀਜੇ ਪਰਵਾਸੀ ਪ੍ਰਾਣ ਦੇ ਅਗਲੇ ਜੀਵਨ ਵਿਚ ਮਿਲਦੇ ਹਨ

ਕ੍ਰਿਸ਼ਨ ਵਿਸ਼ਨੂੰ ਦਾ ਅੱਠਵਾਂ ਅਵਤਾਰ ਅਤੇ ਭਾਗਵਤ ਗੀਤਾ ਦਾ ਦੇਵਤਾ

ਕੁੰਡਲਿਨੀ ਜਾਦੂਮਈ ਸ਼ਕਤੀ ਜੋ ਕਿਹਾ ਜਾਂਦਾ ਹੈ ਕਿ ਹਰੇਕ ਵਿਅਕਤੀ ਵਿਚ ਹੁੰਦੀ ਹੈ

ਗੁਰੂ ਇਕ ਅਧਿਆਤਮਿਕ ਨਿਰਦੇਸ਼ਕ ਯਾ ਸਿੱਖਿਅਕ

ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਪਵਿੱਤਰ ਕਿਤਾਬ

ਜੈਨੀ ਹਿੰਦੂ ਧਰਮ ਵਰਗੇ ਇਕ ਭਾਰਤੀ ਧਰਮ ਦੇ ਅਨੁਯਾਈ

ਤੰਤਰ ਹਿੰਦੂ ਲਿਖਤਾਂ ਜਿਨ੍ਹਾਂ ਵਿਚ ਰਹੱਸਵਾਦ ਅਤੇ ਜਾਦੂ ਹਨ

ਤਿਲਕ ਮੱਥੇ ਉੱਤੇ ਇਕ ਸੰਪ੍ਰਦਾਇਕ ਚਿੰਨ੍ਹ

ਧਰਮ ਰਿਵਾਜ ਯਾ ਨਿਯਮ ਉੱਤੇ ਚੱਲਕੇ ਇਕ ਵਿਅਕਤੀ ਵੱਲੋਂ ਪੂਰਾ ਕੀਤਾ ਗਿਆ ਫ਼ਰਜ਼

ਪਾਰਵਤੀ ਸ਼ਿਵ ਦੀ ਦੇਵੀ ਪਤਨੀ

ਪੁਰਾਣ ਸ਼ਾਸਤਰਾਂ ਦਾ ਇਕ ਵਰਗ ਜਿਸ ਵਿਚ ਹਿੰਦੂ ਮਿਥਿਹਾਸ ਪਾਇਆ ਜਾਂਦਾ ਹੈ

ਬ੍ਰਹਮਣ ਯਾ ਬ੍ਰਹਮ ਸਰਵ-ਸ੍ਰੇਸ਼ਟ, ਵਿਸ਼ਵ-ਮੰਡਲ ਦੀ ਸਰਵ-ਵਿਆਪਕ ਹਸਤੀ। ਕੁਝ ਹਿੰਦੂ, ਬ੍ਰਹਮਣ ਨੂੰ ਇਕ ਅਵਿਅਕਤੀਗਤ ਈਸ਼ਵਰੀ ਮੂਲ ਸ੍ਰੋਤ ਯਾ ਅੰਤਿਮ ਵਾਸਤਵਿਕਤਾ ਸਮਝਦੇ ਹਨ। ਨਾਲੇ ਆਤਮਾ ਦੇ ਤੌਰ ਤੇ ਵੀ ਜ਼ਿਕਰ ਕੀਤਾ ਗਿਆ ਹੈ

ਬ੍ਰਹਮਾ ਸ੍ਰਿਸ਼ਟੀਕਰਤਾ ਈਸ਼ਵਰ, ਵਿਸ਼ਵ-ਮੰਡਲ ਵਿਚ ਸ੍ਰਿਸ਼ਟੀ ਦਾ ਮੂਲ ਸ੍ਰੋਤ

ਬ੍ਰਾਹਮਣ ਪੰਡਿਤ ਜਾਤ ਦਾ ਇਕ ਸਦੱਸ

ਭਗਤੀ ਸ਼ਰਧਾ ਦਾ ਮਾਰਗ ਜੋ ਮੁਕਤੀ ਵੱਲ ਲੈ ਜਾਂਦਾ ਹੈ

ਭਾਗਵਤ ਗੀਤਾ ਮਹਾਂਭਾਰਤ ਦਾ ਇਕ ਹਿੱਸਾ

ਮਹਾਂਕਥਾਵਾਂ ਰਾਮਾਇਣ ਅਤੇ ਮਹਾਂਭਾਰਤ, ਜਿਨ੍ਹਾਂ ਵਿਚ ਈਸ਼ਵਰੀ-ਗਿਆਨ, ਰਹੁਰੀਤਾਂ, ਨੈਤਿਕ ਕਥਨ, ਨੈਤਿਕ ਨਿਯਮ, ਅਤੇ ਰਾਜ-ਸ਼ਾਸਨ ਕਲਾ ਪਾਏ ਜਾਂਦੇ ਹਨ

ਮਹਾਂਭਾਰਤ ਇਕ ਹਿੰਦੂ ਮਹਾਂਕਥਾ ਜਿਸ ਵਿਚ ਭਾਗਵਤ ਗੀਤਾ ਪਾਈ ਜਾਂਦੀ ਹੈ

ਮੰਡਲ ਈਸ਼ਵਰਾਂ ਅਤੇ ਉਨ੍ਹਾਂ ਦੇ ਨਿਵਾਸ ਨੂੰ ਪ੍ਰਤਿਨਿਧ ਕਰਨ ਵਾਲਾ ਰੇਖਾ-ਚਿੱਤਰ

ਮੰਤਰ ਇਕ ਧਾਰਮਿਕ ਫ਼ਾਰਮੂਲਾ, ਜਿਸ ਵਿਚ ਮੰਨਿਆ ਜਾਂਦਾ ਹੈ ਕਿ ਜਾਦੂਮਈ ਸ਼ਕਤੀ ਹੈ, ਜੋ ਇਕ ਸੰਪ੍ਰਦਾਇ ਵਿਚ ਪ੍ਰਵੇਸ਼ ਹੋਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਪ੍ਰਾਰਥਨਾਵਾਂ ਅਤੇ ਜਾਦੂ-ਟੂਣਿਆਂ ਵਿਚ ਦੁਹਰਾਇਆ ਜਾਂਦਾ ਹੈ

ਮਨੂੰ ਮਨੁੱਖਜਾਤੀ ਦਾ ਪੂਰਵਜ; ਜਲ-ਪਰਲੋ ਦੇ ਵਿਨਾਸ਼ ਤੋਂ ਇਕ ਵੱਡੀ ਮੱਛੀ ਦੁਆਰਾ ਬਚਾਇਆ ਗਿਆ ਸੀ

ਮੋਕਸ਼ ਪੁਨਰ-ਜਨਮ ਤੋਂ ਛੁਟਕਾਰਾ; ਸਰਵ-ਸ੍ਰੇਸ਼ਟ ਹਸਤੀ ਬ੍ਰਹਮਣ ਦੇ ਨਾਲ ਇਕ ਵਿਅਕਤੀ ਦਾ ਮੇਲ

ਯਜੁਰ-ਵੇਦ ਬਲੀਦਾਨ ਚੜ੍ਹਾਉਣ ਲਈ ਪੰਡਿਤਾਂ ਦੀ ਪੁਸਤਿਕਾ

ਯੰਤਰ ਇਕ ਰਹੱਸਮਈ ਰੇਖਾ-ਚਿੱਤਰ, ਜਿਸ ਵਿਚ ਮੰਨਿਆ ਜਾਂਦਾ ਹੈ ਕਿ ਉਸ ਦੇਵਤੇ ਦੀਆਂ ਜਾਦੂਮਈ ਸ਼ਕਤੀਆਂ ਹੁੰਦੀਆਂ ਹਨ ਜੋ ਉਪਾਸਨਾ ਦੇ ਸਮੇਂ ਉਸ ਵਿਚ ਵਸਦਾ ਹੈ

ਯਮ ਮੌਤ ਦਾ ਈਸ਼ਵਰ

ਯੋਗ ਇਕ ਈਸ਼ਵਰੀ ਵਿਅਕਤੀ ਨਾਲ ਖ਼ੁਦ ਦਾ ਮਿਲਾਪ ਪ੍ਰਾਪਤ ਕਰਨ ਲਈ ਮਨਨ ਯਾ ਸਰੀਰਕ ਕਸਰਤ

ਯੋਗ ਸੂਤਰ ਯੋਗ ਬਾਰੇ ਇਕ ਪੁਸਤਿਕਾ ਜਿਸ ਦੀ ਮਾਨਤਾ ਪਤੰਜਲੀ ਨੂੰ ਦਿੱਤੀ ਜਾਂਦੀ ਹੈ

ਯੋਗੀ ਉਹ ਵਿਅਕਤੀ ਜੋ ਕਿਸੇ ਪ੍ਰਕਾਰ ਦੇ ਯੋਗ ਦਾ ਅਭਿਆਸ ਕਰਦਾ ਹੈ

ਰਾਧਾ ਕ੍ਰਿਸ਼ਨ ਦੀ ਪ੍ਰੇਮਿਕਾ

ਰਾਮ ਈਸ਼ਵਰ ਵਿਸ਼ਨੂੰ ਦਾ ਸੱਤਵਾਂ ਅਵਤਾਰ ਅਤੇ ਰਾਮਾਇਣ ਦਾ ਮੁੱਖ ਪਾਤਰ

ਰਾਮਾਇਣ ਰਾਮ ਦੀ ਕਹਾਣੀ ਦੱਸਣ ਵਾਲਾ ਮਹਾਂਕਥਾ ਬਿਰਤਾਂਤ

ਰਾਵਣ ਰਾਮਾਇਣ ਵਿਚ ਰਾਮ ਦਾ ਮਹਾਂ ਵੈਰੀ

ਰਿਸ਼ੀ ਹਿੰਦੂ ਸੰਤ ਮਹਾਤਮਾ

ਰਿਗ-ਵੇਦ ਵੈਦਿਕ ਦੇਵਤਿਆਂ ਦੀ ਪ੍ਰਸ਼ੰਸਾ ਵਿਚ ਭਜਨ

ਵਿਸ਼ਨੂੰ ਪਾਲਣਹਾਰ ਦੇ ਤੌਰ ਤੇ ਈਸ਼ਵਰ

ਵੇਦ ਹਿੰਦੂ ਧਰਮ ਦੀਆਂ ਸਭ ਤੋਂ ਮੁੱਢਲੀਆਂ ਪਵਿੱਤਰ ਕਾਵਿ ਲਿਖਤਾਂ