Skip to content

Skip to table of contents

ਭਾਗ 4

ਸ਼ੈਤਾਨ ਦੀ ਸੁਣਨ ਦੇ ਕੀ ਨਤੀਜੇ ਨਿਕਲੇ?

ਸ਼ੈਤਾਨ ਦੀ ਸੁਣਨ ਦੇ ਕੀ ਨਤੀਜੇ ਨਿਕਲੇ?

ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੀ ਨਹੀਂ ਸੁਣੀ ਜਿਸ ਕਰਕੇ ਉਹ ਆਪਣੀਆਂ ਜਾਨਾਂ ਗੁਆ ਬੈਠੇ। ਉਤਪਤ 3:6, 23

ਹੱਵਾਹ ਨੇ ਸੱਪ ਦੀ ਗੱਲ ਸੁਣੀ ਅਤੇ ਉਸ ਨੇ ਫਲ ਤੋੜ ਕੇ ਖਾ ਲਿਆ। ਬਾਅਦ ਵਿਚ ਉਸ ਨੇ ਆਦਮ ਨੂੰ ਫਲ ਦਿੱਤਾ ਤੇ ਉਸ ਨੇ ਵੀ ਖਾਧਾ।

ਉਨ੍ਹਾਂ ਨੇ ਜੋ ਕੀਤਾ ਉਹ ਗ਼ਲਤ ਸੀ​—ਉਹ ਇਕ ਪਾਪ ਸੀ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ।

ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਮੁਸ਼ਕਲਾਂ ਅਤੇ ਦੁੱਖ-ਦਰਦਾਂ ਨਾਲ ਭਰ ਗਈ। ਅਖ਼ੀਰ ਉਹ ਬੁੱਢੇ ਹੋ ਕੇ ਮਰ ਗਏ। ਉਹ ਕਿਸੇ ਆਤਮਿਕ ਸੰਸਾਰ ਜਾਂ ਸਵਰਗ-ਨਰਕ ਵਿਚ ਨਹੀਂ ਗਏ, ਸਗੋਂ ਬਿਲਕੁਲ ਖ਼ਤਮ ਹੋ ਗਏ।

ਮੁਰਦੇ ਮਿੱਟੀ ਵਾਂਗ ਬੇਜਾਨ ਹਨ। ਉਤਪਤ 3:19

ਆਦਮ ਅਤੇ ਹੱਵਾਹ ਦੀ ਔਲਾਦ ਹੋਣ ਕਰਕੇ ਅਸੀਂ ਵੀ ਮੌਤ ਦੇ ਸ਼ਿਕੰਜੇ ਵਿਚ ਫੱਸੇ ਹੋਏ ਹਾਂ। ਮੁਰਦੇ ਨਾ ਦੇਖ ਸਕਦੇ ਹਨ, ਨਾ ਸੁਣ ਸਕਦੇ ਹਨ ਅਤੇ ਨਾ ਹੀ ਕੁਝ ਕਰ ਸਕਦੇ ਹਨ।—ਉਪਦੇਸ਼ਕ ਦੀ ਪੋਥੀ 9:5, 10.

ਯਹੋਵਾਹ ਨਹੀਂ ਸੀ ਚਾਹੁੰਦਾ ਕਿ ਇਨਸਾਨ ਕਦੇ ਮਰੇ। ਇਸ ਲਈ ਉਸ ਨੇ ਮੌਤ ਦੀ ਨੀਂਦ ਸੁੱਤੇ ਲੋਕਾਂ ਨੂੰ ਜੀਉਂਦਾ ਕਰਨ ਦਾ ਇਰਾਦਾ ਕੀਤਾ ਹੈ। ਜੇ ਉਹ ਰੱਬ ਦੀ ਸੁਣਨਗੇ, ਤਾਂ ਉਹ ਫਿਰ ਕਦੀ ਨਹੀਂ ਮਰਨਗੇ।