Skip to content

Skip to table of contents

ਭਾਗ 11

ਕੀ ਯਹੋਵਾਹ ਸਾਡੀ ਵੀ ਸੁਣਦਾ ਹੈ?

ਕੀ ਯਹੋਵਾਹ ਸਾਡੀ ਵੀ ਸੁਣਦਾ ਹੈ?

ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। 1 ਪਤਰਸ 3:12

ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਉਹ ਚਾਹੁੰਦਾ ਹੈ ਕਿ ਅਸੀਂ ਦਿਲ ਖੋਲ੍ਹ ਕੇ ਉਸ ਨਾਲ ਗੱਲ ਕਰੀਏ।

ਸਿਰਫ਼ ਯਹੋਵਾਹ ਨੂੰ ਪ੍ਰਾਰਥਨਾ ਕਰੋ, ਹੋਰ ਕਿਸੇ ਨੂੰ ਨਹੀਂ।

ਅਸੀਂ ਕਿਸੇ ਵੀ ਗੱਲ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ। 1 ਯੂਹੰਨਾ 5:14

ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਦੀ ਮਰਜ਼ੀ ਸਵਰਗ ਅਤੇ ਧਰਤੀ ਉੱਤੇ ਪੂਰੀ ਹੋਵੇ।

ਯਿਸੂ ਦੇ ਨਾਂ ’ਤੇ ਪ੍ਰਾਰਥਨਾ ਕਰੋ। ਇਸ ਤੋਂ ਪਤਾ ਲੱਗਦਾ ਕਿ ਤੁਸੀਂ ਸਭ ਕਾਸੇ ਦਾ ਅਹਿਸਾਨ ਮੰਨਦੇ ਹੋ ਜੋ ਯਿਸੂ ਨੇ ਤੁਹਾਡੇ ਲਈ ਕੀਤਾ ਹੈ।

ਨੇਕ ਕੰਮ ਕਰਨ ਲਈ ਯਹੋਵਾਹ ਤੋਂ ਮਦਦ ਮੰਗੋ। ਤੁਸੀਂ ਰੋਟੀ, ਕੱਪੜੇ, ਮਕਾਨ, ਨੌਕਰੀ ਅਤੇ ਚੰਗੀ ਸਿਹਤ ਲਈ ਵੀ ਪ੍ਰਾਰਥਨਾ ਕਰ ਸਕਦੇ ਹੋ।