Skip to content

Skip to table of contents

ਮੁਖਬੰਧ

ਮੁਖਬੰਧ

ਪਰਮੇਸ਼ੁਰ ਸਾਡਾ ਪਿਆਰਾ ਪਿਤਾ ਹੈ। 1 ਪਤਰਸ 5:6, 7

ਪਰਮੇਸ਼ੁਰ ਸਾਡਾ ਸਿਰਜਣਹਾਰ ਹੈ ਅਤੇ ਸਾਡੀ ਬਹੁਤ ਪਰਵਾਹ ਕਰਦਾ ਹੈ। ਜਿਵੇਂ ਬਾਪ ਆਪਣੇ ਬੱਚਿਆਂ ਦੇ ਕੱਲ੍ਹ ਬਾਰੇ ਸੋਚ ਕੇ ਉਨ੍ਹਾਂ ਨੂੰ ਪਿਆਰ ਨਾਲ ਤਾਲੀਮ ਦਿੰਦਾ ਹੈ, ਉਵੇਂ ਸਾਡਾ ਸਵਰਗੀ ਬਾਪ ਸਾਨੂੰ ਉਹ ਸਿੱਖਿਆ ਦੇ ਰਿਹਾ ਹੈ ਜਿਸ ਨਾਲ ਸਾਡੀ ਜ਼ਿੰਦਗੀ ਖ਼ੁਸ਼ਹਾਲ ਹੋ ਸਕਦੀ ਹੈ।

ਪਰਮੇਸ਼ੁਰ ਸਾਨੂੰ ਉਹ ਗੱਲਾਂ ਦੱਸਦਾ ਹੈ ਜੋ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਰੌਸ਼ਨੀ ਵੱਲ ਲੈ ਜਾਂਦੀਆਂ ਹਨ।

ਜੇ ਤੁਸੀਂ ਰੱਬ ਦੀ ਸੁਣੋਗੇ, ਤਾਂ ਉਹ ਤੁਹਾਡੀ ਅਗਵਾਈ ਕਰੇਗਾ, ਤੁਹਾਡੀ ਰੱਖਿਆ ਕਰੇਗਾ ਅਤੇ ਮੁਸ਼ਕਲਾਂ ਨਾਲ ਸਿੱਝਣ ਵਿਚ ਤੁਹਾਡੀ ਮਦਦ ਕਰੇਗਾ।

ਪਰ ਪਰਮੇਸ਼ੁਰ ਇਸ ਤੋਂ ਵੀ ਵਧ ਕਰੇਗਾ​—ਉਹ ਤੁਹਾਨੂੰ ਹਮੇਸ਼ਾ-ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ!

‘ਮੇਰੇ ਵੱਲ ਆਓ,’ ਪਰਮੇਸ਼ੁਰ ਕਹਿੰਦਾ ਹੈ। ‘ਸੁਣੋ ਤੇ ਤੁਸੀਂ ਜੀਉਂਦੇ ਰਹੋਗੇ।’ ਯਸਾਯਾਹ 55:3