Skip to content

Skip to table of contents

ਭਾਗ 1

ਅਸੀਂ ਰੱਬ ਦੀ ਕਿਵੇਂ ਸੁਣੀਏ?

ਅਸੀਂ ਰੱਬ ਦੀ ਕਿਵੇਂ ਸੁਣੀਏ?

ਪਰਮੇਸ਼ੁਰ ਬਾਈਬਲ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। 2 ਤਿਮੋਥਿਉਸ 3:16

ਸੱਚੇ ਪਰਮੇਸ਼ੁਰ ਨੇ ਸਾਡੇ ਲਈ ਇਕ ਪਵਿੱਤਰ ਕਿਤਾਬ ਤਿਆਰ ਕੀਤੀ ਹੈ। ਉਸ ਨੇ ਇਨਸਾਨਾਂ ਦੇ ਮਨਾਂ ਵਿਚ ਆਪਣੇ ਵਿਚਾਰ ਪਾ ਕੇ ਉਨ੍ਹਾਂ ਤੋਂ ਇਹ ਕਿਤਾਬ ਲਿਖਵਾਈ। ਇਸ ਕਿਤਾਬ ਦਾ ਨਾਂ ਬਾਈਬਲ ਹੈ। ਬਾਈਬਲ ਵਿਚ ਪਰਮੇਸ਼ੁਰ ਨੇ ਤੁਹਾਡੇ ਵਾਸਤੇ ਜ਼ਰੂਰੀ ਜਾਣਕਾਰੀ ਦਿੱਤੀ ਹੈ।

ਪਰਮੇਸ਼ੁਰ ਬੁੱਧ ਦਾ ਮਾਲਕ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਸਾਡੇ ਲਈ ਕੀ ਭਲਾ ਹੈ ਅਤੇ ਕੀ ਬੁਰਾ ਹੈ। ਉਹ ਦੀਆਂ ਗੱਲਾਂ ’ਤੇ ਕੰਨ ਲਾ ਕੇ ਤੁਸੀਂ ਵੀ ਸਿਆਣੇ ਬਣੋਗੇ।​—ਕਹਾਉਤਾਂ 1:5.

ਪਰਮੇਸ਼ੁਰ ਚਾਹੁੰਦਾ ਹੈ ਕਿ ਦੁਨੀਆਂ ਦੇ ਸਾਰੇ ਲੋਕ ਬਾਈਬਲ ਨੂੰ ਪੜ੍ਹਨ। ਅੱਜ-ਕੱਲ੍ਹ ਇਹ ਬਹੁਤ ਸਾਰੀਆਂ ਬੋਲੀਆਂ ਵਿਚ ਮਿਲ ਸਕਦੀ ਹੈ।

ਜੇ ਤੁਸੀਂ ਪਰਮੇਸ਼ੁਰ ਦੀ ਆਵਾਜ਼ ਸੁਣਨੀ ਚਾਹੁੰਦੇ ਹੋ, ਤਾਂ ਤੁਹਾਡੇ ਲਈ ਬਾਈਬਲ ਪੜ੍ਹਨੀ ਤੇ ਸਮਝਣੀ ਬਹੁਤ ਜ਼ਰੂਰੀ ਹੈ।

ਹਰ ਜਗ੍ਹਾ ਲੋਕ ਪਰਮੇਸ਼ੁਰ ਦੀ ਆਵਾਜ਼ ਸੁਣ ਰਹੇ ਹਨ। ਮੱਤੀ 28:19

ਯਹੋਵਾਹ ਦੇ ਗਵਾਹ ਤੁਹਾਡੇ ਘਰ ਆ ਕੇ ਤੁਹਾਨੂੰ ਬਾਈਬਲ ਦੀਆਂ ਗੱਲਾਂ ਸਮਝਾ ਸਕਦੇ ਹਨ।

ਉਹ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਪਰਮੇਸ਼ੁਰ ਦੀ ਸੱਚਾਈ ਬਾਰੇ ਦੱਸਦੇ ਹਨ।

ਉਹ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਮੰਗਣਗੇ। ਨਾਲੇ ਤੁਸੀਂ ਆਪਣੇ ਨੇੜੇ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਜਾ ਕੇ ਵੀ ਰੱਬ ਦੀ ਸਿੱਖਿਆ ਲੈ ਸਕਦੇ ਹੋ।