ਪਾਠ 8
ਉਸ ਨੇ ਨਿਰਾਸ਼ਾ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ
1. ਸ਼ੀਲੋਹ ਵਿਚ ਹੰਝੂਆਂ ਦਾ ਹੜ੍ਹ ਕਿਉਂ ਆਇਆ ਹੋਇਆ ਸੀ?
ਸਮੂਏਲ ਗਮ ਵਿਚ ਡੁੱਬਿਆ ਹੋਇਆ ਹੈ। ਸ਼ੀਲੋਹ ਵਿਚ ਮਾਤਮ ਛਾਇਆ ਹੋਇਆ ਹੈ। ਕਿੰਨੇ ਹੀ ਘਰਾਂ ਵਿੱਚੋਂ ਉਨ੍ਹਾਂ ਤੀਵੀਆਂ ਅਤੇ ਬੱਚਿਆਂ ਦੇ ਰੋਣ-ਪਿੱਟਣ ਦੀਆਂ ਆਵਾਜ਼ਾਂ ਆ ਰਹੀਆਂ ਹਨ ਜਿਨ੍ਹਾਂ ਦੇ ਪਤੀ, ਪਿਤਾ, ਬੇਟੇ ਅਤੇ ਭਰਾ ਕਦੇ ਘਰ ਵਾਪਸ ਨਹੀਂ ਆਉਣਗੇ। ਕਿਉਂ? ਕਿਉਂਕਿ ਇਜ਼ਰਾਈਲੀ ਫਲਿਸਤੀਆਂ ਨਾਲ ਲੜਨ ਲਈ ਨਿਕਲੇ, ਪਰ ਉਹ ਬੁਰੀ ਤਰ੍ਹਾਂ ਹਾਰ ਗਏ ਅਤੇ ਉਨ੍ਹਾਂ ਦੇ ਲਗਭਗ 30,000 ਫ਼ੌਜੀ ਮਾਰੇ ਗਏ। ਇਸ ਤੋਂ ਪਹਿਲਾਂ ਇਕ ਹੋਰ ਲੜਾਈ ਵਿਚ ਵੀ ਉਨ੍ਹਾਂ ਦੇ 4,000 ਫ਼ੌਜੀ ਮਾਰੇ ਗਏ ਸਨ।—1 ਸਮੂ. 4:1, 2, 10.
2, 3. ਕਿਹੜੀਆਂ ਬਿਪਤਾਵਾਂ ਕਰਕੇ ਸ਼ੀਲੋਹ ਦੀ ਸ਼ਾਨੋ-ਸ਼ੌਕਤ ਪਹਿਲਾਂ ਵਰਗੀ ਨਹੀਂ ਰਹੀ?
2 ਉਨ੍ਹਾਂ ’ਤੇ ਇਕ ਤੋਂ ਬਾਅਦ ਇਕ ਬਹੁਤ ਸਾਰੀਆਂ ਬਿਪਤਾਵਾਂ ਆਈਆਂ। ਮਹਾਂ ਪੁਜਾਰੀ ਏਲੀ ਦੇ ਦੁਸ਼ਟ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਸ਼ੀਲੋਹ ਵਿੱਚੋਂ ਪਰਮੇਸ਼ੁਰ ਦੇ ਇਕਰਾਰ ਦੇ ਪਵਿੱਤਰ ਸੰਦੂਕ ਨੂੰ ਆਪਣੇ ਨਾਲ ਲੈ ਗਏ। ਇਹ ਸੰਦੂਕ ਡੇਰੇ ਦੇ ਅੱਤ ਪਵਿੱਤਰ ਕਮਰੇ ਵਿਚ ਰੱਖਿਆ ਜਾਂਦਾ ਸੀ ਅਤੇ ਇਹ ਪਰਮੇਸ਼ੁਰ ਦੀ ਮੌਜੂਦਗੀ ਦੀ ਨਿਸ਼ਾਨੀ ਹੁੰਦਾ ਸੀ। ਇਜ਼ਰਾਈਲੀਆਂ ਨੇ ਇਹ ਸੋਚਣ ਦੀ ਮੂਰਖਤਾ ਕੀਤੀ ਕਿ ਇਹ ਸੰਦੂਕ ਲੜਾਈ ਵਿਚ ਲਿਜਾਣ ਨਾਲ ਉਹ ਲੜਾਈ ਜ਼ਰੂਰ ਜਿੱਤ ਜਾਣਗੇ। ਪਰ ਫਲਿਸਤੀਆਂ ਨੇ ਹਾਫ਼ਨੀ ਅਤੇ ਫ਼ੀਨਹਾਸ ਨੂੰ ਜਾਨੋਂ ਮਾਰ ਕੇ ਸੰਦੂਕ ਆਪਣੇ ਕਬਜ਼ੇ ਵਿਚ ਲੈ ਲਿਆ।—1 ਸਮੂ. 4:3-11.
3 ਸਦੀਆਂ ਤੋਂ ਪਰਮੇਸ਼ੁਰ ਦੇ ਸੰਦੂਕ ਦਾ ਸ਼ੀਲੋਹ ਦੇ ਡੇਰੇ ਵਿਚ ਹੋਣਾ ਵੱਡੇ ਮਾਣ ਦੀ ਗੱਲ ਸੀ। ਪਰ ਹੁਣ ਇਹ ਦੁਸ਼ਮਣਾਂ ਦੇ ਕਬਜ਼ੇ ਵਿਚ ਆ ਗਿਆ ਸੀ। ਇਹ ਖ਼ਬਰ ਸੁਣ ਕੇ 98 ਸਾਲਾਂ ਦਾ ਏਲੀ ਕੁਰਸੀ ਤੋਂ ਪਿੱਛੇ ਨੂੰ ਡਿੱਗ ਕੇ ਮਰ ਗਿਆ। ਉਸ ਦੀ ਨੂੰਹ ਉਸੇ ਦਿਨ ਵਿਧਵਾ ਹੋ ਗਈ ਅਤੇ ਆਪਣੇ ਬੱਚੇ ਨੂੰ ਜਨਮ ਦਿੰਦਿਆਂ ਹੀ ਗੁਜ਼ਰ ਗਈ। ਦਮ ਤੋੜਨ ਤੋਂ ਪਹਿਲਾਂ ਉਸ ਦੀ ਨੂੰਹ ਨੇ ਕਿਹਾ: “ਇਸਰਾਏਲ ਤੋਂ ਪਰਤਾਪ ਜਾਂਦਾ ਰਿਹਾ।” ਵਾਕਈ, ਇਸ ਤੋਂ ਬਾਅਦ ਸ਼ੀਲੋਹ ਦੀ ਸ਼ਾਨੋ-ਸ਼ੌਕਤ ਪਹਿਲਾਂ ਵਰਗੀ ਨਹੀਂ ਰਹੀ।—1 ਸਮੂ. 4:12-22.
4. ਇਸ ਪਾਠ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?
4 ਇਨ੍ਹਾਂ ਸਭ ਗੱਲਾਂ ਕਰਕੇ ਸਮੂਏਲ ਨੂੰ ਬਹੁਤ ਨਿਰਾਸ਼ਾ ਹੋਈ ਹੋਣੀ। ਉਹ ਨਿਰਾਸ਼ਾ ਦਾ ਸਾਮ੍ਹਣਾ ਕਿਵੇਂ ਕਰ ਸਕਿਆ? ਕੀ ਉਹ ਆਪਣੀ ਨਿਹਚਾ ਮਜ਼ਬੂਤ ਰੱਖ ਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਿਆ ਜਿਨ੍ਹਾਂ ’ਤੇ ਯਹੋਵਾਹ ਦੀ ਮਿਹਰ ਨਹੀਂ ਰਹੀ? ਅੱਜ ਅਸੀਂ ਵੀ ਕਦੇ-ਕਦੇ ਅਜਿਹੀਆਂ ਮੁਸ਼ਕਲਾਂ ਵਿੱਚੋਂ ਗੁਜ਼ਰਦੇ ਹਾਂ ਜਿਨ੍ਹਾਂ ਕਾਰਨ ਅਸੀਂ ਨਿਰਾਸ਼ ਹੋ ਜਾਂਦੇ ਹਾਂ ਅਤੇ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ। ਆਓ ਆਪਾਂ ਦੇਖੀਏ ਕਿ ਅਸੀਂ ਸਮੂਏਲ ਦੀ ਮਿਸਾਲ ਤੋਂ ਹੋਰ ਕੀ ਸਿੱਖ ਸਕਦੇ ਹਾਂ।
ਉਸ ਨੇ ‘ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕੀਤੇ’
5, 6. ਬਾਈਬਲ ਅਗਲੇ 20 ਸਾਲਾਂ ਦੌਰਾਨ ਹੋਈਆਂ ਕਿਹੜੀਆਂ ਗੱਲਾਂ ਬਾਰੇ ਦੱਸਦੀ ਹੈ ਅਤੇ ਇਸ ਸਮੇਂ ਦੌਰਾਨ ਸਮੂਏਲ ਕੀ ਕਰਦਾ ਰਿਹਾ?
5 ਇਸ ਤੋਂ ਬਾਅਦ ਬਾਈਬਲ ਸਮੂਏਲ ਬਾਰੇ ਨਹੀਂ ਦੱਸਦੀ, ਸਗੋਂ ਇਹ ਦੱਸਦੀ ਹੈ ਕਿ ਪਵਿੱਤਰ ਸੰਦੂਕ ਨਾਲ ਕੀ ਹੋਇਆ ਸੀ। ਜਦੋਂ ਫਲਿਸਤੀ ਪਵਿੱਤਰ ਸੰਦੂਕ ਲੈ ਗਏ, ਤਾਂ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਝੱਲਣੀਆਂ ਪਈਆਂ ਅਤੇ ਉਨ੍ਹਾਂ ਨੂੰ ਮਜਬੂਰ ਹੋ ਕੇ ਇਸ ਨੂੰ ਵਾਪਸ ਕਰਨਾ ਪਿਆ। ਜਦ ਸਮੂਏਲ ਦੀ ਗੱਲ ਦੁਬਾਰਾ ਆਉਂਦੀ ਹੈ, ਤਾਂ 20 ਸਾਲ ਬੀਤ ਚੁੱਕੇ ਹੁੰਦੇ ਹਨ। (1 ਸਮੂ. 7:2) ਇਨ੍ਹਾਂ ਸਾਲਾਂ ਦੌਰਾਨ ਉਸ ਨੇ ਕੀ ਕੀਤਾ?
6 ਬਾਈਬਲ ਦੱਸਦੀ ਹੈ ਕਿ ਇਨ੍ਹਾਂ 20 ਸਾਲਾਂ ਤੋਂ ਪਹਿਲਾਂ “ਸਮੂਏਲ ਦੀ ਗੱਲ ਸਾਰੇ ਇਸਰਾਏਲ” ਵਿਚ ਪਹੁੰਚਦੀ ਸੀ। (1 ਸਮੂ. 4:1) 20 ਸਾਲਾਂ ਬਾਅਦ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਮੂਏਲ ਹਰ ਸਾਲ ਤਿੰਨ ਸ਼ਹਿਰਾਂ ਦਾ ਦੌਰਾ ਕਰਦਾ ਸੀ ਜਿੱਥੇ ਉਹ ਲੋਕਾਂ ਦੇ ਝਗੜੇ ਸੁਲਝਾਉਂਦਾ ਸੀ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਸੀ। ਫਿਰ ਉਹ ਰਾਮਾਹ ਵਿਚ ਆਪਣੇ ਘਰ ਮੁੜ ਆਉਂਦਾ ਸੀ। (1 ਸਮੂ. 7:15-17) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਨ੍ਹਾਂ 20 ਸਾਲਾਂ ਦੌਰਾਨ ਵੀ ਸਮੂਏਲ ਕੋਲ ਬਹੁਤ ਕੰਮ ਸੀ ਜਿਸ ਕਰਕੇ ਉਹ ਹਮੇਸ਼ਾ ਰੁੱਝਿਆ ਰਹਿੰਦਾ ਸੀ।
ਭਾਵੇਂ ਕਿ ਬਾਈਬਲ ਸਮੂਏਲ ਦੀ ਜ਼ਿੰਦਗੀ ਦੇ 20 ਸਾਲਾਂ ਬਾਰੇ ਕੁਝ ਨਹੀਂ ਦੱਸਦੀ, ਪਰ ਸਾਨੂੰ ਯਕੀਨ ਹੈ ਕਿ ਉਹ ਯਹੋਵਾਹ ਦੀ ਸੇਵਾ ਵਿਚ ਲੱਗਾ ਰਿਹਾ
7, 8. (ੳ) 20 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਮੂਏਲ ਨੇ ਲੋਕਾਂ ਨੂੰ ਕਿਹੜਾ ਸੰਦੇਸ਼ ਦਿੱਤਾ? (ਅ) ਸਮੂਏਲ ਵੱਲੋਂ ਦਿੱਤੇ ਭਰੋਸੇ ਕਾਰਨ ਲੋਕਾਂ ਨੇ ਕੀ ਕੀਤਾ?
7 ਏਲੀ ਦੇ ਪੁੱਤਰਾਂ ਦੀ ਬਦਚਲਣੀ ਅਤੇ ਭੈੜੇ ਕੰਮਾਂ ਕਰਕੇ ਲੋਕਾਂ ਦੀ ਨਿਹਚਾ ਹੌਲੀ-ਹੌਲੀ ਕਮਜ਼ੋਰ ਹੋ ਗਈ। ਲੱਗਦਾ ਹੈ ਕਿ ਇਸ ਕਰਕੇ ਬਹੁਤ ਸਾਰੇ ਇਜ਼ਰਾਈਲੀ ਮੂਰਤੀ-ਪੂਜਾ ਕਰਨ ਲੱਗ ਪਏ। 20 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਮੂਏਲ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ: “ਜੇ ਕਦੀ ਤੁਸੀਂ ਆਪਣੇ ਸਾਰਿਆਂ ਮਨਾਂ ਨਾਲ ਯਹੋਵਾਹ ਦੀ ਵੱਲ ਮੁੜੋ ਤਾਂ ਉਨ੍ਹਾਂ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਨੂੰ ਆਪਣੇ ਵਿਚਕਾਰੋਂ ਕੱਢ ਸੁੱਟੋ ਅਤੇ ਯਹੋਵਾਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।”—1 ਸਮੂ. 7:3.
8 ਫਲਿਸਤੀਆਂ ਦਾ ਲੋਕਾਂ ਉੱਤੇ ਅਤਿਆਚਾਰ ਵਧ ਗਿਆ ਸੀ। ਇਜ਼ਰਾਈਲ ਦੀ ਫ਼ੌਜ ਨੂੰ ਤਬਾਹ ਕਰਨ ਤੋਂ ਬਾਅਦ ਫਲਿਸਤੀਆਂ ਨੂੰ ਲੱਗਾ ਕਿ ਉਹ ਜਦ ਮਰਜ਼ੀ ਪਰਮੇਸ਼ੁਰ ਦੇ ਲੋਕਾਂ ’ਤੇ ਜ਼ੁਲਮ ਢਾਹ ਸਕਦੇ ਸਨ। ਪਰ ਸਮੂਏਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਯਹੋਵਾਹ ਵੱਲ ਮੁੜਨ, ਤਾਂ ਹੀ ਉਨ੍ਹਾਂ ਦੇ ਹਾਲਾਤ ਬਦਲ ਸਕਦੇ ਸਨ। ਕੀ ਉਹ ਇਸ ਤਰ੍ਹਾਂ ਕਰਨ ਲਈ ਤਿਆਰ ਸਨ? ਸਮੂਏਲ ਬਹੁਤ ਖ਼ੁਸ਼ ਹੋਇਆ ਜਦ ਉਨ੍ਹਾਂ ਨੇ ਮੂਰਤੀ-ਪੂਜਾ ਕਰਨੀ ਛੱਡ ਦਿੱਤੀ ਅਤੇ ਸਿਰਫ਼ “ਯਹੋਵਾਹ ਦੀ ਹੀ ਸੇਵਾ ਕੀਤੀ।” ਸਮੂਏਲ ਨੇ ਸਾਰੇ ਇਜ਼ਰਾਈਲੀਆਂ ਨੂੰ ਮਿਸਫਾਹ ਸ਼ਹਿਰ ਵਿਚ ਇਕੱਠੇ ਕੀਤਾ ਜੋ ਯਰੂਸ਼ਲਮ ਦੇ ਉੱਤਰ ਵੱਲ ਪਹਾੜੀ ਇਲਾਕੇ ਵਿਚ ਸੀ। ਉਨ੍ਹਾਂ ਨੇ ਇਕੱਠੇ ਹੋ ਕੇ ਵਰਤ ਰੱਖਿਆ ਅਤੇ ਮੂਰਤੀ-ਪੂਜਾ ਤੋਂ ਤੋਬਾ ਕੀਤੀ।—1 ਸਮੂਏਲ 7:4-6 ਪੜ੍ਹੋ।
ਤੋਬਾ ਕਰਨ ਲਈ ਇਕੱਠੇ ਹੋਏ ਯਹੋਵਾਹ ਦੇ ਲੋਕਾਂ ਉੱਤੇ ਫਲਿਸਤੀਆਂ ਨੇ ਚੜ੍ਹਾਈ ਕਰਨ ਦਾ ਫ਼ੈਸਲਾ ਕੀਤਾ
9. ਫਲਿਸਤੀਆਂ ਨੇ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਕੀ ਕਰਨ ਦਾ ਫ਼ੈਸਲਾ ਲਿਆ ਅਤੇ ਪਰਮੇਸ਼ੁਰ ਦੇ ਲੋਕਾਂ ਨੇ ਕੀ ਕੀਤਾ?
9 ਫਲਿਸਤੀਆਂ ਨੂੰ ਇਸ ਇਕੱਠ ਬਾਰੇ ਪਤਾ ਲੱਗਾ ਤੇ ਉਨ੍ਹਾਂ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਇਜ਼ਰਾਈਲੀਆਂ ਉੱਤੇ ਚੜ੍ਹਾਈ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਯਹੋਵਾਹ ਦੇ ਭਗਤਾਂ ਦਾ ਨਾਸ਼ ਕਰਨ ਲਈ ਮਿਸਫਾਹ ਵਿਚ ਆਪਣੀ ਫ਼ੌਜ ਭੇਜੀ। ਇਜ਼ਰਾਈਲੀਆਂ ਨੇ ਇਸ ਖ਼ਤਰੇ ਬਾਰੇ ਸੁਣ ਕੇ ਡਰਦੇ ਮਾਰੇ ਸਮੂਏਲ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੇ। ਉਸ ਨੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਬਲ਼ੀ ਵੀ ਚੜ੍ਹਾਈ। ਇਸੇ ਦੌਰਾਨ ਫਲਿਸਤੀ ਫ਼ੌਜ ਮਿਸਫਾਹ ਵਿਚ ਉਨ੍ਹਾਂ ਨਾਲ ਲੜਨ ਲਈ ਆ ਪਹੁੰਚੀ। ਫਿਰ ਸਮੂਏਲ ਦੀ ਪ੍ਰਾਰਥਨਾ ਦੇ ਜਵਾਬ ਵਿਚ ਯਹੋਵਾਹ ਦਾ ਗੁੱਸਾ ਫਲਿਸਤੀਆਂ ਉੱਤੇ ਭੜਕਿਆ। ਉਹ “ਫਲਿਸਤੀਆਂ ਦੇ ਉੱਤੇ ਉਸੇ ਦਿਨ ਵੱਡੀ ਗੜ੍ਹਕ ਨਾਲ ਗੱਜਿਆ।”—10, 11. (ੳ) ਫਲਿਸਤੀਆਂ ਦੇ ਹਮਲੇ ਵੇਲੇ ਯਹੋਵਾਹ ਦੁਆਰਾ ਪੈਦਾ ਕੀਤੀ ਗੜ੍ਹਕ ਅਨੌਖੀ ਕਿਉਂ ਸੀ? (ਅ) ਮਿਸਫਾਹ ਵਿਚ ਹੋਈ ਲੜਾਈ ਦਾ ਕੀ ਨਤੀਜਾ ਨਿਕਲਿਆ?
10 ਕੀ ਫਲਿਸਤੀ ਉਨ੍ਹਾਂ ਨਿਆਣਿਆਂ ਵਰਗੇ ਸਨ ਜੋ ਬਿਜਲੀ ਦੀ ਗੜ੍ਹਕ ਸੁਣ ਕੇ ਡਰਦੇ ਮਾਰੇ ਆਪਣੀਆਂ ਮਾਵਾਂ ਦੇ ਨਾਲ ਚਿੰਬੜ ਜਾਂਦੇ ਹਨ? ਨਹੀਂ, ਉਹ ਤਕੜੇ ਅਤੇ ਹੰਢੇ ਹੋਏ ਫ਼ੌਜੀ ਸਨ! ਫਿਰ ਵੀ ਉਹ ਇਸ ਗੜ੍ਹਕ ਨੂੰ ਸੁਣ ਕੇ ਘਬਰਾ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਅਜਿਹੀ ਗੜ੍ਹਕ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੁਣੀ ਸੀ। ਕੀ ਇਸ “ਗੜ੍ਹਕ” ਦੀ ਆਵਾਜ਼ ਬਹੁਤ ਜ਼ੋਰਦਾਰ ਹੋਣ ਕਰਕੇ ਉਹ ਘਬਰਾ ਗਏ ਸਨ? ਕੀ ਇਹ ਨੀਲੇ ਆਸਮਾਨ ਤੋਂ ਆਈ ਸੀ ਜਾਂ ਕੀ ਇਹ ਪਹਾੜੀਆਂ ਵਿੱਚੋਂ ਗੂੰਜੀ ਸੀ? ਜੋ ਵੀ ਸੀ, ਇਸ ਗੜ੍ਹਕ ਨੇ ਫਲਿਸਤੀਆਂ ਨੂੰ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ। ਉਹ ਇਜ਼ਰਾਈਲੀਆਂ ’ਤੇ ਹਮਲਾ ਕਰਨ ਆਏ ਸਨ, ਪਰ ਬਾਜ਼ੀ ਪੁੱਠੀ ਪੈ ਗਈ। ਮਿਸਫਾਹ ਵਿਚ ਇਕੱਠੇ ਹੋਏ ਇਜ਼ਰਾਈਲੀ ਉਨ੍ਹਾਂ ਉੱਤੇ ਟੁੱਟ ਪਏ ਤੇ ਉਨ੍ਹਾਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਮਿਸਫਾਹ ਤੋਂ ਯਰੂਸ਼ਲਮ ਦੇ ਦੱਖਣ-ਪੱਛਮ ਵੱਲ ਫਲਿਸਤੀਆਂ ਦਾ ਕਈ ਮੀਲਾਂ ਤਕ ਪਿੱਛਾ ਕੀਤਾ।—1 ਸਮੂ. 7:11.
11 ਇਸ ਲੜਾਈ ਤੋਂ ਬਾਅਦ ਪਰਮੇਸ਼ੁਰ ਦੇ ਲੋਕਾਂ ਦੇ ਹਾਲਾਤ ਬਦਲ ਗਏ। ਇਸ ਤੋਂ ਬਾਅਦ ਜਿੰਨੀ ਦੇਰ ਤਕ ਸਮੂਏਲ ਨਿਆਂਕਾਰ ਦੇ ਤੌਰ ਤੇ ਸੇਵਾ ਕਰਦਾ ਰਿਹਾ, ਉਦੋਂ ਤਕ ਫਲਿਸਤੀਆਂ ਨੇ ਦੁਬਾਰਾ ਇਜ਼ਰਾਈਲ ਉੱਤੇ ਹਮਲਾ ਨਹੀਂ ਕੀਤਾ। ਇਜ਼ਰਾਈਲੀਆਂ ਨੇ ਉਹ ਸ਼ਹਿਰ ਦੁਬਾਰਾ ਵਾਪਸ ਲੈ ਲਏ ਜਿਨ੍ਹਾਂ ਉੱਤੇ ਫਲਿਸਤੀਆਂ ਨੇ ਕਬਜ਼ਾ ਕੀਤਾ ਹੋਇਆ ਸੀ।—1 ਸਮੂ. 7:13, 14.
12. ਸਮੂਏਲ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਅਤੇ ਕਿਹੜੇ ਗੁਣਾਂ ਕਰਕੇ ਉਸ ਨੇ ਹਾਰ ਨਹੀਂ ਮੰਨੀ?
12 ਕਈ ਸਦੀਆਂ ਬਾਅਦ ਪੌਲੁਸ ਰਸੂਲ ਨੇ ਸਮੂਏਲ ਨੂੰ ਉਨ੍ਹਾਂ ਵਫ਼ਾਦਾਰ ਨਿਆਂਕਾਰਾਂ ਅਤੇ ਨਬੀਆਂ ਵਿਚ ਗਿਣਿਆ ਜਿਨ੍ਹਾਂ ਨੇ “ਉਹੀ ਕੀਤਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਸੀ।” (ਇਬ. 11:32, 33) ਸਮੂਏਲ ਨੇ ਲੋਕਾਂ ਨੂੰ ਵੀ ਹੱਲਾਸ਼ੇਰੀ ਦਿੱਤੀ ਕਿ ਉਹ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨ। ਉਸ ਨੇ ਯਹੋਵਾਹ ’ਤੇ ਭਰੋਸਾ ਕਰਦੇ ਹੋਏ ਧੀਰਜ ਰੱਖਿਆ, ਇਸ ਲਈ ਉਸ ਨੇ ਹਾਰ ਨਹੀਂ ਮੰਨੀ ਅਤੇ ਨਿਰਾਸ਼ਾ ਦੇ ਬਾਵਜੂਦ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਰਿਹਾ। ਉਸ ਨੇ ਯਹੋਵਾਹ ਦਾ ਧੰਨਵਾਦ ਵੀ ਕੀਤਾ। ਮਿਸਫਾਹ ਵਿਚ ਇਜ਼ਰਾਈਲੀਆਂ ਦੀ ਜਿੱਤ ਤੋਂ ਬਾਅਦ ਸਮੂਏਲ ਨੇ ਇਕ ਯਾਦਗਾਰ ਬਣਾਈ ਜਿਸ ਤੋਂ ਲੋਕਾਂ ਨੂੰ ਚੇਤਾ ਰਹਿਣਾ ਸੀ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ।—1 ਸਮੂ. 7:12.
13. (ੳ) ਸਮੂਏਲ ਦੀ ਰੀਸ ਕਰਨ ਲਈ ਸਾਨੂੰ ਕਿਹੜੇ ਗੁਣਾਂ ਦੀ ਲੋੜ ਹੈ? (ਅ) ਤੁਹਾਡੇ ਖ਼ਿਆਲ ਮੁਤਾਬਕ ਸਮੂਏਲ ਵਰਗੇ ਗੁਣ ਪੈਦਾ ਕਰਨ ਦਾ ਕਿਹੜਾ ਸਮਾਂ ਸਹੀ ਹੈ?
13 ਕੀ ਤੁਸੀਂ ਵੀ “ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ” ਕੰਮ ਕਰਨੇ ਚਾਹੁੰਦੇ ਹੋ? ਜੇ ਹਾਂ, ਤਾਂ ਤੁਹਾਨੂੰ ਸਮੂਏਲ ਵਾਂਗ ਧੀਰਜ, ਨਿਮਰਤਾ ਅਤੇ ਸ਼ੁਕਰਗੁਜ਼ਾਰੀ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ। (1 ਪਤਰਸ 5:6 ਪੜ੍ਹੋ।) ਸਾਨੂੰ ਸਾਰਿਆਂ ਨੂੰ ਇਨ੍ਹਾਂ ਗੁਣਾਂ ਦੀ ਲੋੜ ਹੈ। ਇਹ ਚੰਗੀ ਗੱਲ ਸੀ ਕਿ ਸਮੂਏਲ ਨੇ ਛੋਟੀ ਉਮਰ ਵਿਚ ਹੀ ਇਹ ਗੁਣ ਪੈਦਾ ਕੀਤੇ ਸਨ ਕਿਉਂਕਿ ਵੱਡਾ ਹੋ ਕੇ ਇਨ੍ਹਾਂ ਗੁਣਾਂ ਕਰਕੇ ਹੀ ਉਹ ਘੋਰ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਿਆ।
“ਤੇਰੇ ਪੁੱਤ੍ਰ ਤੇਰੇ ਰਾਹ ਉੱਤੇ ਨਹੀਂ ਚੱਲਦੇ”
14, 15. (ੳ) ਬੁਢਾਪੇ ਵਿਚ ਸਮੂਏਲ ਨੇ ਕਿਹੜੀ ਘੋਰ ਨਿਰਾਸ਼ਾ ਦਾ ਸਾਮ੍ਹਣਾ ਕੀਤਾ? (ਅ) ਕੀ ਸਮੂਏਲ ਨੇ ਏਲੀ ਵਰਗੀ ਗ਼ਲਤੀ ਕੀਤੀ? ਸਮਝਾਓ।
14 ਫਿਰ ਬਾਈਬਲ ਵਿਚ ਸਮੂਏਲ ਦਾ ਜ਼ਿਕਰ ਉਦੋਂ ਆਉਂਦਾ ਹੈ ਜਦੋਂ ਉਹ “ਬੁੱਢਾ ਹੋ ਗਿਆ” ਸੀ। ਉਸ ਦੇ ਦੋ ਪੁੱਤਰ ਯੋਏਲ ਅਤੇ ਅਬਿੱਯਾਹ ਵੱਡੇ ਹੋ ਚੁੱਕੇ ਸਨ। ਸਮੂਏਲ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਉਹ ਲੋਕਾਂ ਦਾ ਨਿਆਂ ਕਰਨ ਵਿਚ ਉਸ ਦਾ ਸਾਥ ਦੇਣ। ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਨੇ ਉਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਸਮੂਏਲ ਜਿੰਨਾ ਈਮਾਨਦਾਰ ਤੇ ਧਰਮੀ ਸੀ, ਉਸ ਦੇ ਪੁੱਤਰ ਉੱਨੇ ਹੀ ਬੁਰੇ ਸਨ। ਉਹ ਆਪਣੇ ਅਧਿਕਾਰ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਸਨ ਤੇ ਵੱਢੀ ਲੈ ਕੇ ਦੋਸ਼ੀਆਂ ਦਾ ਸਾਥ ਦਿੰਦੇ ਸਨ।—1 ਸਮੂ. 8:1-3.
1 ਸਮੂ. 8:4, 5) ਕੀ ਸਮੂਏਲ ਨੂੰ ਇਸ ਬਾਰੇ ਪਤਾ ਸੀ? ਬਾਈਬਲ ਇਸ ਬਾਰੇ ਨਹੀਂ ਦੱਸਦੀ। ਪਰ ਅਸੀਂ ਦੇਖ ਸਕਦੇ ਹਾਂ ਕਿ ਏਲੀ ਤੋਂ ਉਲਟ ਸਮੂਏਲ ਨੇ ਆਪਣੇ ਮੁੰਡਿਆਂ ਦੇ ਬੁਰੇ ਕੰਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਹੋਣਾ। ਯਹੋਵਾਹ ਨੇ ਏਲੀ ਨੂੰ ਇਸ ਲਈ ਸਜ਼ਾ ਦਿੱਤੀ ਸੀ ਕਿਉਂਕਿ ਉਸ ਨੇ ਆਪਣੇ ਪੁੱਤਰਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਿਆ ਨਹੀਂ ਤੇ ਪਰਮੇਸ਼ੁਰ ਨਾਲੋਂ ਆਪਣੇ ਪੁੱਤਰਾਂ ਦਾ ਜ਼ਿਆਦਾ ਆਦਰ ਕੀਤਾ। (1 ਸਮੂ. 2:27-29) ਪਰ ਯਹੋਵਾਹ ਜਾਣਦਾ ਸੀ ਕਿ ਸਮੂਏਲ ਨੇ ਇਸ ਤਰ੍ਹਾਂ ਦੀ ਗ਼ਲਤੀ ਨਹੀਂ ਕੀਤੀ ਸੀ।
15 ਇਕ ਦਿਨ ਇਜ਼ਰਾਈਲ ਦੇ ਬਜ਼ੁਰਗ ਸਮੂਏਲ ਦੇ ਕੋਲ ਸ਼ਿਕਾਇਤ ਲੈ ਕੇ ਆਏ। ਉਨ੍ਹਾਂ ਨੇ ਕਿਹਾ: “ਤੇਰੇ ਪੁੱਤ੍ਰ ਤੇਰੇ ਰਾਹ ਉੱਤੇ ਨਹੀਂ ਚੱਲਦੇ।” (16. ਉਨ੍ਹਾਂ ਮਾਪਿਆਂ ’ਤੇ ਕੀ ਬੀਤਦੀ ਹੈ ਜਿਨ੍ਹਾਂ ਦੇ ਬੱਚੇ ਆਪਣੀ ਮਨ-ਮਰਜ਼ੀ ਕਰਦੇ ਹਨ? ਸਮੂਏਲ ਦੀ ਮਿਸਾਲ ਤੋਂ ਮਾਪਿਆਂ ਨੂੰ ਦਿਲਾਸਾ ਤੇ ਸੇਧ ਕਿਵੇਂ ਮਿਲ ਸਕਦੀ ਹੈ?
16 ਬਾਈਬਲ ਇਹ ਨਹੀਂ ਦੱਸਦੀ ਕਿ ਆਪਣੇ ਪੁੱਤਰਾਂ ਦੇ ਬੁਰੇ ਕੰਮਾਂ ਬਾਰੇ ਸੁਣ ਕੇ ਸਮੂਏਲ ਕਿੰਨਾ ਸ਼ਰਮਿੰਦਾ, ਨਿਰਾਸ਼ ਤੇ ਪਰੇਸ਼ਾਨ ਹੋਇਆ ਹੋਣਾ। ਪਰ ਬਹੁਤ ਸਾਰੇ ਮਾਪੇ ਉਸ ਦਾ ਦੁੱਖ ਸਮਝ ਸਕਦੇ ਹਨ। ਅੱਜ ਦੇ ਬੁਰੇ ਜ਼ਮਾਨੇ ਵਿਚ ਘਰ-ਘਰ ਬੱਚੇ ਆਪਣੇ ਮਾਪਿਆਂ ਦੇ ਖ਼ਿਲਾਫ਼ ਜਾ ਕੇ ਆਪਣੀ ਮਨ-ਮਰਜ਼ੀ ਕਰਦੇ ਹਨ। (2 ਤਿਮੋਥਿਉਸ 3:1-5 ਪੜ੍ਹੋ।) ਅਜਿਹੇ ਦੁਖੀ ਮਾਪਿਆਂ ਨੂੰ ਸਮੂਏਲ ਦੀ ਮਿਸਾਲ ਤੋਂ ਦਿਲਾਸਾ ਤੇ ਸੇਧ ਮਿਲ ਸਕਦੀ ਹੈ। ਭਾਵੇਂ ਕਿ ਸਮੂਏਲ ਦੇ ਪੁੱਤਰ ਗ਼ਲਤ ਰਾਹ ’ਤੇ ਪੈ ਗਏ ਸਨ, ਪਰ ਉਹ ਯਹੋਵਾਹ ਦੇ ਰਾਹ ਤੋਂ ਜ਼ਰਾ ਵੀ ਇੱਧਰ-ਉੱਧਰ ਨਹੀਂ ਹੋਇਆ। ਯਾਦ ਰੱਖੋ ਕਿ ਸ਼ਾਇਦ ਮਾਪਿਆਂ ਦੀ ਸਿੱਖਿਆ ਤੇ ਤਾੜਨਾ ਦਾ ਬੱਚਿਆਂ ’ਤੇ ਕੋਈ ਅਸਰ ਨਾ ਪਵੇ, ਪਰ ਮਾਪਿਆਂ ਦੀ ਚੰਗੀ ਮਿਸਾਲ ਦਾ ਉਨ੍ਹਾਂ ਦੇ ਦਿਲਾਂ ’ਤੇ ਚੰਗਾ ਅਸਰ ਪੈ ਸਕਦਾ ਹੈ। ਸਮੂਏਲ ਵਾਂਗ ਮਾਪੇ ਵੀ ਚੰਗੀ ਮਿਸਾਲ ਕਾਇਮ ਕਰ ਕੇ ਆਪਣੇ ਪਿਤਾ ਯਹੋਵਾਹ ਦਾ ਦਿਲ ਖ਼ੁਸ਼ ਕਰ ਸਕਦੇ ਹਨ।
“ਕਿਸੇ ਨੂੰ ਸਾਡਾ ਪਾਤਸ਼ਾਹ ਠਹਿਰਾ ਦੇਹ”
17. ਇਜ਼ਰਾਈਲ ਦੇ ਬਜ਼ੁਰਗਾਂ ਨੇ ਸਮੂਏਲ ਤੋਂ ਕਿਹੜੀ ਮੰਗ ਕੀਤੀ ਅਤੇ ਉਸ ਨੂੰ ਕਿਵੇਂ ਲੱਗਾ?
17 ਸਮੂਏਲ ਦੇ ਪੁੱਤਰਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਦੇ ਲਾਲਚ ਤੇ ਖ਼ੁਦਗਰਜ਼ੀ ਦਾ ਕਿੰਨਾ ਬੁਰਾ ਅੰਜਾਮ ਨਿਕਲੇਗਾ! ਇਜ਼ਰਾਈਲ ਦੇ ਬਜ਼ੁਰਗਾਂ ਨੇ ਸਮੂਏਲ ਨੂੰ ਅੱਗੇ ਕਿਹਾ: “ਤੂੰ ਸਾਡਾ ਨਿਆਉਂ ਕਰਨ ਲਈ ਜਿੱਕੁਰ ਸਭਨਾਂ ਲੋਕਾਂ ਵਿੱਚ ਹੈ ਕਿਸੇ ਨੂੰ ਸਾਡਾ ਪਾਤਸ਼ਾਹ ਠਹਿਰਾ ਦੇਹ।” ਕੀ ਉਨ੍ਹਾਂ ਦੀ ਮੰਗ ਸੁਣ ਕੇ ਸਮੂਏਲ ਨੂੰ ਇਹ ਲੱਗਾ ਕਿ ਲੋਕ ਉਸ ਨੂੰ ਠੁਕਰਾ ਰਹੇ ਸਨ? ਹਾਂ, ਜ਼ਰੂਰ ਲੱਗਾ ਹੋਣਾ ਕਿਉਂਕਿ ਉਹ ਕਈ ਸਾਲਾਂ ਤੋਂ ਯਹੋਵਾਹ ਵੱਲੋਂ ਲੋਕਾਂ ਦਾ ਨਿਆਂ ਕਰਦਾ ਆ ਰਿਹਾ ਸੀ। ਹੁਣ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਨਿਆਂ ਸਮੂਏਲ ਜਾਂ ਹੋਰ ਕੋਈ ਮਾਮੂਲੀ ਨਬੀ ਨਹੀਂ, ਬਲਕਿ ਇਕ ਰਾਜਾ ਕਰੇ। ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਦੇ ਰਾਜੇ ਸਨ ਤੇ ਇਜ਼ਰਾਈਲੀ ਵੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਇਕ ਰਾਜਾ ਹੋਵੇ! ਸਮੂਏਲ ਨੂੰ ਇਹ ਗੱਲ ਕਿਵੇਂ ਲੱਗੀ? ਅਸੀਂ ਪੜ੍ਹਦੇ ਹਾਂ ਕਿ ਉਸ ਨੂੰ ਇਹ ਗੱਲ “ਮਾੜੀ ਲੱਗੀ।”—1 ਸਮੂ. 8:5, 6.
18. ਯਹੋਵਾਹ ਨੇ ਸਮੂਏਲ ਨੂੰ ਦਿਲਾਸਾ ਕਿਵੇਂ ਦਿੱਤਾ ਅਤੇ ਉਸ ਨੂੰ ਇਜ਼ਰਾਈਲੀਆਂ ਦੇ ਪਾਪ ਦੀ ਗੰਭੀਰਤਾ ਦਾ ਕਿਵੇਂ ਅਹਿਸਾਸ ਕਰਾਇਆ?
18 ਜਦੋਂ ਸਮੂਏਲ ਨੇ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ, ਤਾਂ ਧਿਆਨ ਦਿਓ ਕਿ ਉਸ ਨੇ ਕੀ ਜਵਾਬ ਦਿੱਤਾ: “ਲੋਕਾਂ ਦੀ ਅਵਾਜ਼ ਵੱਲ ਅਤੇ ਉਨ੍ਹਾਂ ਸਭਨਾਂ ਗੱਲਾਂ ਵੱਲ ਜੋ ਓਹ ਤੈਨੂੰ ਆਖਣ ਕੰਨ ਲਾ ਕਿਉਂ ਜੋ ਉਨ੍ਹਾਂ ਨੇ ਤੈਨੂੰ ਨਹੀਂ ਤਿਆਗ ਦਿੱਤਾ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ।” ਇਹ ਸੁਣ ਕੇ ਸਮੂਏਲ ਨੂੰ ਕਿੰਨਾ ਦਿਲਾਸਾ ਮਿਲਿਆ! ਪਰ ਕਿੰਨੇ ਦੁੱਖ ਦੀ ਗੱਲ ਕਿ ਲੋਕਾਂ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਘੋਰ ਨਿਰਾਦਰ ਕੀਤਾ! 1 ਸਮੂ. 8:7-19.
ਯਹੋਵਾਹ ਨੇ ਆਪਣੇ ਨਬੀ ਰਾਹੀਂ ਇਜ਼ਰਾਈਲੀਆਂ ਨੂੰ ਖ਼ਬਰਦਾਰ ਕੀਤਾ ਕਿ ਜੇ ਉਹ ਰਾਜਾ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਜਦੋਂ ਸਮੂਏਲ ਨੇ ਉਨ੍ਹਾਂ ਨੂੰ ਇਹ ਗੱਲ ਦੱਸੀ, ਤਾਂ ਵੀ ਉਨ੍ਹਾਂ ਨੇ ਜ਼ਿੱਦ ਕੀਤੀ: “ਨਹੀਂ ਸਗੋਂ ਸਾਨੂੰ ਆਪਣੇ ਉੱਤੇ ਪਾਤਸ਼ਾਹ ਲੋੜੀਦਾ ਹੈ।” ਪਰਮੇਸ਼ੁਰ ਦੇ ਆਗਿਆਕਾਰ ਸੇਵਕ ਸਮੂਏਲ ਨੇ ਜਾ ਕੇ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਨੂੰ ਨਿਯੁਕਤ ਕੀਤਾ।—19, 20. (ੳ) ਸ਼ਾਊਲ ਨੂੰ ਇਜ਼ਰਾਈਲ ਦਾ ਰਾਜਾ ਨਿਯੁਕਤ ਕਰ ਕੇ ਸਮੂਏਲ ਨੇ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦਾ ਕਹਿਣਾ ਮੰਨਿਆ? (ਅ) ਸਮੂਏਲ ਯਹੋਵਾਹ ਦੇ ਲੋਕਾਂ ਦੀ ਮਦਦ ਕਿਵੇਂ ਕਰਦਾ ਰਿਹਾ?
19 ਪਰ ਕੀ ਸਮੂਏਲ ਨੇ ਗੁੱਸੇ ਨਾਲ ਜਾਂ ਦਿਖਾਵੇ ਲਈ ਪਰਮੇਸ਼ੁਰ ਦਾ ਕਹਿਣਾ ਮੰਨਿਆ ਸੀ? ਕੀ ਉਸ ਨੇ ਲੋਕਾਂ ਦੇ ਰਵੱਈਏ ਤੋਂ ਨਿਰਾਸ਼ ਹੋ ਕੇ ਉਨ੍ਹਾਂ ਪ੍ਰਤੀ ਆਪਣੇ ਦਿਲ ਵਿਚ ਨਫ਼ਰਤ ਦਾ ਜ਼ਹਿਰ ਘੁਲਣ ਦਿੱਤਾ? ਅਜਿਹੇ ਹਾਲਾਤਾਂ ਵਿਚ ਸ਼ਾਇਦ ਕਈ ਲੋਕ ਇਸ ਤਰ੍ਹਾਂ ਕਰਨ, ਪਰ ਸਮੂਏਲ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸ ਨੇ ਸ਼ਾਊਲ ਨੂੰ ਨਿਯੁਕਤ ਕੀਤਾ ਤੇ ਯਹੋਵਾਹ ਵੱਲੋਂ ਚੁਣੇ ਰਾਜੇ ਨੂੰ ਸਵੀਕਾਰ ਕੀਤਾ। ਉਸ ਨੇ ਚੁੰਮ ਕੇ ਸ਼ਾਊਲ ਦਾ ਸੁਆਗਤ ਕੀਤਾ ਜੋ ਇਸ ਨਵੇਂ ਰਾਜੇ ਪ੍ਰਤੀ ਉਸ ਦੀ ਅਧੀਨਗੀ ਦੀ ਨਿਸ਼ਾਨੀ ਸੀ। ਫਿਰ ਉਸ ਨੇ ਲੋਕਾਂ ਨੂੰ ਕਿਹਾ: “ਜਿਹ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਨੂੰ ਤੁਸੀਂ ਵੇਖੋ ਜੋ ਸਾਰਿਆਂ ਲੋਕਾਂ ਵਿੱਚ ਇਹ ਦੇ ਵਰਗਾ ਕੋਈ ਇੱਕ ਵੀ ਨਹੀਂ।”—1 ਸਮੂ. 10:1, 24.
20 ਸਮੂਏਲ ਨੇ ਯਹੋਵਾਹ ਦੇ ਚੁਣੇ ਹੋਏ ਰਾਜੇ ਬਾਰੇ ਗੱਲ ਕਰਦੇ ਹੋਏ ਉਸ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਧਿਆਨ ਖਿੱਚਣ ਦੀ ਬਜਾਇ ਉਸ ਦੀਆਂ ਖੂਬੀਆਂ ਵੱਲ ਧਿਆਨ ਖਿੱਚਿਆ। ਆਪਣੇ ਬਾਰੇ ਗੱਲ ਕਰਦੇ ਹੋਏ ਉਸ ਨੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਜ਼ਿਕਰ ਕੀਤਾ, ਨਾ ਕਿ ਉਸ ਨੇ ਗਿਰਗਿਟ ਵਾਂਗ ਰੰਗ ਬਦਲਦੇ ਲੋਕਾਂ ਦੀ ਮਨਜ਼ੂਰੀ ਪਾਉਣ ਦੀ ਕੋਸ਼ਿਸ਼ ਕੀਤੀ। (1 ਸਮੂ. 12:1-4) ਉਸ ਨੇ ਯਹੋਵਾਹ ਦੇ ਨਬੀ ਵਜੋਂ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਨਿਭਾਉਂਦੇ ਹੋਏ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਅਜਿਹੇ ਕੰਮਾਂ ਤੋਂ ਦੂਰ ਰਹਿਣ ਜਿਨ੍ਹਾਂ ਕਰਕੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਟੁੱਟ ਸਕਦਾ ਸੀ। ਨਾਲੇ ਉਨ੍ਹਾਂ ਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਵੀ ਹੱਲਾਸ਼ੇਰੀ ਦਿੱਤੀ। ਲੋਕਾਂ ਨੇ ਉਸ ਦੀ ਸਲਾਹ ਮੰਨੀ ਤੇ ਸਮੂਏਲ ਅੱਗੇ ਤਰਲੇ ਕੀਤੇ ਕਿ ਉਹ ਉਨ੍ਹਾਂ ਵਾਸਤੇ ਪ੍ਰਾਰਥਨਾ ਕਰੇ। ਉਸ ਨੇ ਉਨ੍ਹਾਂ ਨੂੰ ਬਹੁਤ ਸੋਹਣੇ ਢੰਗ ਨਾਲ ਜਵਾਬ ਦਿੱਤਾ: “ਮੈਥੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਕੇ ਯਹੋਵਾਹ ਦਾ ਪਾਪੀ ਬਣਾਂ ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਾਂਗਾ ਜੋ ਚੰਗਾ ਅਤੇ ਸਿੱਧਾ ਹੈ।”—1 ਸਮੂ. 12:21-24.
ਸਮੂਏਲ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਸੜਨਾ ਜਾਂ ਆਪਣੇ ਦਿਲ ਵਿਚ ਕੁੜੱਤਣ ਨਹੀਂ ਭਰਨੀ ਚਾਹੀਦੀ
21. ਜੇ ਕਿਸੇ ਨੂੰ ਕੋਈ ਖ਼ਾਸ ਜ਼ਿੰਮੇਵਾਰੀ ਜਾਂ ਸਨਮਾਨ ਮਿਲਣ ਕਰਕੇ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਤਾਂ ਸਮੂਏਲ ਦੀ ਮਿਸਾਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
21 ਕੀ ਤੁਹਾਨੂੰ ਕਦੇ ਇਸ ਗੱਲੋਂ ਨਿਰਾਸ਼ਾ ਹੋਈ ਹੈ ਕਿ ਤੁਹਾਡੀ ਜਗ੍ਹਾ ਕਿਸੇ ਹੋਰ ਨੂੰ ਕੋਈ ਖ਼ਾਸ ਜ਼ਿੰਮੇਵਾਰੀ ਜਾਂ ਸਨਮਾਨ ਮਿਲਿਆ ਹੈ? ਆਪਣੀ ਜ਼ਬਰਦਸਤ ਮਿਸਾਲ ਰਾਹੀਂ ਸਮੂਏਲ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਕਿਸੇ ਦੀ ਤਰੱਕੀ ਦੇਖ ਕੇ ਸੜਨਾ ਨਹੀਂ ਚਾਹੀਦਾ ਜਾਂ ਆਪਣੇ ਦਿਲ ਵਿਚ ਕੁੜੱਤਣ ਨਹੀਂ ਭਰਨੀ ਚਾਹੀਦੀ। (ਕਹਾਉਤਾਂ 14:30 ਪੜ੍ਹੋ।) ਯਹੋਵਾਹ ਕੋਲ ਆਪਣੇ ਹਰ ਵਫ਼ਾਦਾਰ ਸੇਵਕ ਲਈ ਬਹੁਤ ਸਾਰਾ ਕੰਮ ਹੈ ਜਿਸ ਨੂੰ ਕਰ ਕੇ ਉਸ ਨੂੰ ਬਹੁਤ ਖ਼ੁਸ਼ੀ ਮਿਲ ਸਕਦੀ ਹੈ।
“ਕਦ ਤੋੜੀ ਤੂੰ ਸ਼ਾਊਲ ਉੱਤੇ ਸੋਗ ਕਰਦਾ ਰਹੇਂਗਾ?”
22. ਕਿਉਂ ਕਿਹਾ ਜਾ ਸਕਦਾ ਹੈ ਕਿ ਸ਼ਾਊਲ ਨੂੰ ਰਾਜਾ ਨਿਯੁਕਤ ਕਰਨ ਵੇਲੇ ਸਮੂਏਲ ਨੇ ਉਸ ਦੀਆਂ ਖੂਬੀਆਂ ਵੱਲ ਧਿਆਨ ਦੇ ਕੇ ਸਹੀ ਕੀਤਾ ਸੀ?
22 ਸਮੂਏਲ ਦਾ ਸ਼ਾਊਲ ਵਿਚ ਖੂਬੀਆਂ ਦੇਖਣਾ ਸਹੀ ਸੀ ਕਿਉਂਕਿ ਸ਼ਾਊਲ ਬਹੁਤ ਚੰਗਾ ਇਨਸਾਨ ਸੀ। ਉਹ ਉੱਚਾ-ਲੰਬਾ ਤੇ ਸੋਹਣਾ-ਸੁਨੱਖਾ ਹੋਣ ਦੇ ਨਾਲ-ਨਾਲ ਦਲੇਰ ਤੇ ਕਾਬਲ ਵੀ ਸੀ। ਰਾਜਾ ਬਣਨ ਵੇਲੇ ਉਹ ਨਿਮਰ ਸੀ। (1 ਸਮੂ. 10:22, 23, 27) ਨਾਲੇ ਉਸ ਕੋਲ ਇਕ ਹੋਰ ਚੀਜ਼ ਸੀ ਜੋ ਸਾਰੇ ਇਨਸਾਨਾਂ ਕੋਲ ਹੈ—ਆਪਣੀ ਜ਼ਿੰਦਗੀ ਦੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ। (ਬਿਵ. 30:19) ਕੀ ਉਸ ਨੇ ਆਪਣੀ ਇਸ ਆਜ਼ਾਦੀ ਦਾ ਸਹੀ ਇਸਤੇਮਾਲ ਕੀਤਾ?
23. ਸ਼ਾਊਲ ਵਿੱਚੋਂ ਸਭ ਤੋਂ ਪਹਿਲਾਂ ਕਿਹੜਾ ਗੁਣ ਗਾਇਬ ਹੋ ਗਿਆ ਅਤੇ ਉਸ ਨੇ ਕਿਵੇਂ ਦਿਖਾਇਆ ਕਿ ਉਹ ਘਮੰਡ ਨਾਲ ਫੁੱਲ ਗਿਆ ਸੀ?
23 ਅਫ਼ਸੋਸ ਦੀ ਗੱਲ ਹੈ ਕਿ ਕਈ ਵਾਰ ਜਦੋਂ ਕਿਸੇ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ, ਤਾਂ ਸਭ ਤੋਂ ਪਹਿਲਾਂ ਉਸ ਵਿੱਚੋਂ ਨਿਮਰਤਾ ਗਾਇਬ ਹੋ ਜਾਂਦੀ ਹੈ। ਜਲਦੀ ਹੀ ਸ਼ਾਊਲ ਵੀ ਘਮੰਡ ਨਾਲ ਫੁੱਲ ਗਿਆ। ਸ਼ਾਊਲ ਨੇ ਸਮੂਏਲ ਰਾਹੀਂ ਦਿੱਤੇ ਯਹੋਵਾਹ ਦੇ ਹੁਕਮਾਂ ਨੂੰ ਤੋੜਨ ਦਾ ਫ਼ੈਸਲਾ ਕੀਤਾ। ਇਕ ਵਾਰ ਸ਼ਾਊਲ ਬਲ਼ੀ ਚੜ੍ਹਾਉਣ ਲਈ ਸਮੂਏਲ ਦੀ ਉਡੀਕ ਕਰ ਰਿਹਾ ਸੀ, ਪਰ ਉਸ ਨੂੰ ਲੱਗਾ ਕਿ ਸਮੂਏਲ ਆਉਣ ਵਿਚ ਦੇਰ ਕਰ ਰਿਹਾ ਹੈ। ਇਸ ਕਰਕੇ ਉਸ ਨੇ ਬੇਸਬਰਾ ਹੋ ਕੇ ਬਲ਼ੀ ਚੜ੍ਹਾ ਦਿੱਤੀ ਜੋ ਸਮੂਏਲ ਨੇ ਚੜ੍ਹਾਉਣੀ ਸੀ। ਇਸ ਤੋਂ ਬਾਅਦ ਸਮੂਏਲ ਨੇ ਉਸ ਨੂੰ ਸਖ਼ਤ ਤਾੜਨਾ ਦਿੰਦੇ ਹੋਏ ਕਿਹਾ ਕਿ ਰਾਜ ਉਸ ਦੇ ਖ਼ਾਨਦਾਨ ਤੋਂ ਖੋਹ ਲਿਆ ਜਾਵੇਗਾ। ਤਾੜਨਾ ਕਬੂਲ ਕਰਨ ਦੀ ਬਜਾਇ ਸ਼ਾਊਲ ਨੇ ਯਹੋਵਾਹ ਦੇ ਹੋਰ ਵੀ ਕਈ ਹੁਕਮ ਤੋੜੇ।—1 ਸਮੂ. 13:8, 9, 13, 14.
24. (ੳ) ਅਮਾਲੇਕੀਆਂ ਨਾਲ ਹੋਈ ਲੜਾਈ ਵਿਚ ਸ਼ਾਊਲ ਨੇ ਯਹੋਵਾਹ ਦਾ ਹੁਕਮ ਕਿਵੇਂ ਤੋੜਿਆ? (ਅ) ਸ਼ਾਊਲ ਨੇ ਤਾੜਨਾ ਪ੍ਰਤੀ ਕਿੱਦਾਂ ਦਾ ਰਵੱਈਆ ਦਿਖਾਇਆ ਅਤੇ ਯਹੋਵਾਹ ਨੇ ਕੀ ਫ਼ੈਸਲਾ ਸੁਣਾਇਆ?
24 ਸਮੂਏਲ ਰਾਹੀਂ ਯਹੋਵਾਹ ਨੇ ਸ਼ਾਊਲ ਨੂੰ ਅਮਾਲੇਕੀਆਂ ਨਾਲ ਲੜਾਈ ਕਰਨ ਲਈ ਕਿਹਾ। ਯਹੋਵਾਹ ਨੇ ਉਸ ਨੂੰ ਦੁਸ਼ਟ ਰਾਜੇ ਅਗਾਗ ਨੂੰ ਜਾਨੋਂ ਮਾਰਨ ਅਤੇ ਲੁੱਟਿਆ ਮਾਲ ਤਬਾਹ ਕਰਨ ਦਾ ਹੁਕਮ ਦਿੱਤਾ। ਪਰ ਸ਼ਾਊਲ ਨੇ ਰਾਜੇ ਅਗਾਗ ਦੀ ਜਾਨ ਬਖ਼ਸ਼ ਦਿੱਤੀ ਅਤੇ ਵਧੀਆ-ਵਧੀਆ ਚੀਜ਼ਾਂ ਵੀ ਰੱਖ ਲਈਆਂ। ਜਦੋਂ ਸਮੂਏਲ ਨੇ ਉਸ ਨੂੰ ਇਸ ਗ਼ਲਤੀ ਲਈ ਝਿੜਕਿਆ, ਤਾਂ ਉਸ ਨੇ ਨਿਮਰ ਹੋ ਕੇ ਤਾੜਨਾ ਸਵੀਕਾਰ ਕਰਨ ਦੀ ਬਜਾਇ ਬਹਾਨੇ ਬਣਾ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਅਤੇ ਦੋਸ਼ ਦੂਜਿਆਂ ਦੇ ਮੱਥੇ ਮੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਦਿਲ ਕਿੰਨਾ ਬੁਰਾ ਹੋ ਗਿਆ ਸੀ। ਉਸ ਨੇ ਸਮੂਏਲ ਦੀ ਗੱਲ ਅਣਸੁਣੀ ਕਰ ਕੇ ਕਿਹਾ ਕਿ ਉਸ ਨੇ ਵਧੀਆ-ਵਧੀਆ ਚੀਜ਼ਾਂ ਯਹੋਵਾਹ ਨੂੰ ਚੜ੍ਹਾਵਾ ਚੜ੍ਹਾਉਣ ਲਈ ਬਚਾਈਆਂ ਸਨ। ਫਿਰ ਸਮੂਏਲ ਨੇ ਇਹ ਜਾਣੇ-ਮਾਣੇ ਸ਼ਬਦ ਕਹੇ: ‘ਮੰਨਣਾ ਭੇਟਾਂ ਚੜ੍ਹਾਉਣ ਨਾਲੋਂ ਚੰਗਾ ਹੈ।’ ਸਮੂਏਲ ਨੇ ਦਲੇਰੀ ਨਾਲ ਉਸ ਨੂੰ ਝਿੜਕਿਆ ਤੇ ਯਹੋਵਾਹ ਦਾ ਫ਼ੈਸਲਾ ਸੁਣਾਇਆ: ਸ਼ਾਊਲ ਤੋਂ ਰਾਜ ਖੋਹ ਕੇ ਕਿਸੇ ਹੋਰ ਬਿਹਤਰ ਇਨਸਾਨ ਨੂੰ ਦੇ ਦਿੱਤਾ ਜਾਵੇਗਾ। *—1 ਸਮੂ. 15:1-33.
25, 26. (ੳ) ਸਮੂਏਲ ਨੇ ਸ਼ਾਊਲ ਲਈ ਸੋਗ ਕਿਉਂ ਮਨਾਇਆ ਅਤੇ ਯਹੋਵਾਹ ਨੇ ਪਿਆਰ ਨਾਲ ਆਪਣੇ ਨਬੀ ਨੂੰ ਕਿਵੇਂ ਸਮਝਾਇਆ? (ਅ) ਯੱਸੀ ਦੇ ਘਰ ਜਾ ਕੇ ਉਸ ਨੇ ਕਿਹੜੀ ਗੱਲ ਸਿੱਖੀ?
25 ਸ਼ਾਊਲ ਦੀਆਂ ਗ਼ਲਤੀਆਂ ਕਰਕੇ ਸਮੂਏਲ ਦਾ ਮਨ ਬਹੁਤ ਹੀ ਦੁਖੀ ਹੋਇਆ। ਉਹ ਸਾਰੀ ਰਾਤ ਯਹੋਵਾਹ ਦੇ ਅੱਗੇ ਰੋਂਦਾ ਰਿਹਾ ਅਤੇ ਉਸ ਨੇ ਸ਼ਾਊਲ ਲਈ ਸੋਗ ਮਨਾਇਆ। ਸਮੂਏਲ ਨੂੰ ਸ਼ਾਊਲ ਤੋਂ ਬਹੁਤ ਉਮੀਦਾਂ ਸਨ, ਪਰ ਹੁਣ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਸੀ। ਸ਼ਾਊਲ ਪਹਿਲਾਂ ਨਾਲੋਂ ਬਿਲਕੁਲ ਬਦਲ ਗਿਆ ਸੀ। ਉਸ ਵਿਚ ਪਹਿਲਾਂ ਵਰਗੇ ਗੁਣ ਨਹੀਂ ਰਹੇ ਤੇ ਉਸ ਨੇ ਯਹੋਵਾਹ ਤੋਂ ਵੀ ਮੂੰਹ ਮੋੜ ਲਿਆ ਸੀ। ਸਮੂਏਲ ਨੇ ਫਿਰ ਕਦੀ ਉਸ ਦਾ ਮੂੰਹ ਨਹੀਂ ਦੇਖਿਆ। ਪਰ ਯਹੋਵਾਹ ਨੇ ਸਮੂਏਲ ਨੂੰ ਸਮਝਾਇਆ: “ਕਦ ਤੋੜੀ ਤੂੰ ਸ਼ਾਊਲ ਉੱਤੇ ਸੋਗ ਕਰਦਾ ਰਹੇਂਗਾ ਭਾਵੇਂ ਮੈਂ ਉਹ ਨੂੰ ਇਸਰਾਏਲ ਦੇ ਰਾਜ ਉੱਤੋਂ ਰੱਦਿਆ? ਤੂੰ ਆਪਣੇ ਸਿੰਙ ਵਿੱਚ ਤੇਲ ਭਰ ਅਤੇ ਜਾਹ। ਮੈਂ ਤੈਨੂੰ ਬੈਤਲਹਮੀ ਯੱਸੀ ਦੇ ਕੋਲ ਘੱਲਦਾ ਹਾਂ ਕਿਉਂ ਜੋ ਉਹ ਦੇ ਪੁੱਤ੍ਰਾਂ ਵਿੱਚੋਂ ਇੱਕ ਨੂੰ ਮੈਂ ਆਪਣੇ ਲਈ ਪਾਤਸ਼ਾਹ ਠਹਿਰਾਇਆ ਹੈ।”—ਸਮੂਏਲ ਨੇ ਦੇਖਿਆ ਕਿ ਯਹੋਵਾਹ ਲਈ ਕੋਈ ਵੀ ਸਮੱਸਿਆ ਇੰਨੀ ਵੱਡੀ ਨਹੀਂ ਕਿ ਉਹ ਉਸ ਨੂੰ ਹੱਲ ਨਾ ਕਰ ਸਕੇ
26 ਭਾਵੇਂ ਇਨਸਾਨ ਵਫ਼ਾਦਾਰ ਰਹਿਣ ਜਾਂ ਨਾ ਰਹਿਣ, ਪਰ ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੁੰਦਾ ਹੈ। ਜੇ ਇਕ ਇਨਸਾਨ ਵਫ਼ਾਦਾਰ ਨਹੀਂ ਰਹਿੰਦਾ, ਤਾਂ ਯਹੋਵਾਹ ਆਪਣਾ ਮਕਸਦ ਪੂਰਾ ਕਰਵਾਉਣ ਲਈ ਹੋਰ ਕਿਸੇ ਨੂੰ ਇਸਤੇਮਾਲ ਕਰ ਸਕਦਾ ਹੈ। ਬਜ਼ੁਰਗ ਸਮੂਏਲ ਸ਼ਾਊਲ ਕਰਕੇ ਗਮ ਵਿਚ ਡੁੱਬਿਆ ਨਹੀਂ ਰਿਹਾ। ਯਹੋਵਾਹ ਦੇ ਕਹਿਣ ਤੇ ਸਮੂਏਲ ਬੈਤਲਹਮ ਵਿਚ ਯੱਸੀ ਦੇ ਘਰ ਗਿਆ ਜਿੱਥੇ ਉਸ ਨੂੰ ਯੱਸੀ ਦੇ ਸੋਹਣੇ-ਸੁਨੱਖੇ ਮੁੰਡੇ ਮਿਲੇ। ਪਰ ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਉੱਚੇ-ਲੰਬੇ ਕੱਦ-ਕਾਠ ਵੱਲ ਨਾ ਦੇਖੇ। (1 ਸਮੂਏਲ 16:7 ਪੜ੍ਹੋ।) ਅਖ਼ੀਰ ਵਿਚ ਸਮੂਏਲ ਯੱਸੀ ਦੇ ਸਭ ਤੋਂ ਛੋਟੇ ਮੁੰਡੇ ਦਾਊਦ ਨੂੰ ਮਿਲਿਆ ਜਿਸ ਨੂੰ ਯਹੋਵਾਹ ਨੇ ਚੁਣਿਆ ਸੀ।
27. (ੳ) ਕਿਸ ਗੱਲ ਕਰਕੇ ਸਮੂਏਲ ਦੀ ਨਿਹਚਾ ਮਜ਼ਬੂਤ ਹੁੰਦੀ ਗਈ? (ਅ) ਸਮੂਏਲ ਦੀ ਜ਼ਿੰਦਗੀ ਤੁਹਾਡੇ ਲਈ ਮਿਸਾਲ ਕਿਉਂ ਹੈ?
27 ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਸਮੂਏਲ ਨੇ ਦੇਖਿਆ ਕਿ ਸ਼ਾਊਲ ਦੀ ਜਗ੍ਹਾ ਦਾਊਦ ਨੂੰ ਰਾਜਾ ਚੁਣਨ ਦਾ ਯਹੋਵਾਹ ਦਾ ਫ਼ੈਸਲਾ ਕਿੰਨਾ ਵਧੀਆ ਸੀ। ਸ਼ਾਊਲ ਦਾਊਦ ਨਾਲ ਇੰਨੀ ਈਰਖਾ ਕਰਦਾ ਸੀ ਕਿ ਉਹ ਦਾਊਦ ਦੇ ਖ਼ੂਨ ਦਾ ਪਿਆਸਾ ਹੋ ਗਿਆ। ਪਰ ਦਾਊਦ ਬੜਾ ਦਲੇਰ, ਖਰਾ, ਨਿਹਚਾਵਾਨ ਤੇ ਵਫ਼ਾਦਾਰ ਇਨਸਾਨ ਸਾਬਤ ਹੋਇਆ। ਜ਼ਿੰਦਗੀ ਦੇ ਆਖ਼ਰੀ ਪਲਾਂ ਤਕ ਸਮੂਏਲ ਦੀ ਨਿਹਚਾ ਮਜ਼ਬੂਤ ਰਹੀ। ਉਸ ਨੇ ਦੇਖਿਆ ਕਿ ਯਹੋਵਾਹ ਲਈ ਕੋਈ ਵੀ ਸਮੱਸਿਆ ਇੰਨੀ ਵੱਡੀ ਨਹੀਂ ਕਿ ਉਹ ਉਸ ਨੂੰ ਹੱਲ ਨਾ ਕਰ ਸਕੇ। ਉਹ ਬੁਰੇ ਤੋਂ ਬੁਰੇ ਹਾਲਾਤਾਂ ਦਾ ਵੀ ਰੁਖ ਮੋੜ ਸਕਦਾ ਹੈ। ਅਖ਼ੀਰ ਲਗਭਗ 100 ਸਾਲ ਦੀ ਉਮਰ ਵਿਚ ਸਮੂਏਲ ਮੌਤ ਦੀ ਨੀਂਦ ਸੌਂ ਗਿਆ ਤੇ ਆਪਣੇ ਪਿੱਛੇ ਵਫ਼ਾਦਾਰੀ ਦੀ ਬਿਹਤਰੀਨ ਮਿਸਾਲ ਛੱਡ ਗਿਆ। ਅਸੀਂ ਸਮਝ ਸਕਦੇ ਹਾਂ ਕਿ ਇਸ ਵਫ਼ਾਦਾਰ ਇਨਸਾਨ ਦੀ ਮੌਤ ਦਾ ਇਜ਼ਰਾਈਲੀਆਂ ਨੂੰ ਕਿੰਨਾ ਗਮ ਹੋਇਆ ਹੋਣਾ। ਅੱਜ ਯਹੋਵਾਹ ਦੇ ਸੇਵਕਾਂ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਸਮੂਏਲ ਦੀ ਨਿਹਚਾ ਦੀ ਰੀਸ ਕਰਾਂਗਾ?’
^ ਪੈਰਾ 24 ਸਮੂਏਲ ਨੇ ਆਪਣੇ ਹੱਥੀਂ ਅਗਾਗ ਨੂੰ ਮਾਰਿਆ। ਨਾ ਤਾਂ ਉਹ ਦੁਸ਼ਟ ਰਾਜਾ ਤੇ ਨਾ ਹੀ ਉਸ ਦਾ ਪਰਿਵਾਰ ਦਇਆ ਦੇ ਲਾਇਕ ਸੀ। ਸਦੀਆਂ ਬਾਅਦ ਅਗਾਗ ਦੀ ਪੀੜ੍ਹੀ ਵਿੱਚੋਂ ਆਏ “ਹਾਮਾਨ ਅਗਾਗੀ” ਨੇ ਪਰਮੇਸ਼ੁਰ ਦੇ ਸਾਰੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ।—ਅਸ. 8:3; ਇਸ ਕਿਤਾਬ ਦਾ 15ਵਾਂ ਤੇ 16ਵਾਂ ਪਾਠ ਦੇਖੋ।