Skip to content

Skip to table of contents


ਇਸ ਕਿਤਾਬ ਤੋਂ ਪੂਰਾ ਫ਼ਾਇਦਾ ਕਿਵੇਂ ਲਈਏ?

ਇਸ ਕਿਤਾਬ ਤੋਂ ਪੂਰਾ ਫ਼ਾਇਦਾ ਕਿਵੇਂ ਲਈਏ?

ਜ਼ਰਾ ਅੱਗੇ ਦਿੱਤੀ ਜਾਣਕਾਰੀ ʼਤੇ ਗੌਰ ਕਰੋ ਅਤੇ ਫਿਰ ਵੀਡੀਓ ਦੇਖੋ।

ਪਹਿਲਾ ਹਿੱਸਾ

ਹਰ ਪਾਠ ਦੀ ਤਿਆਰੀ ਕਰਨ ਲਈ ਪਾਠ ਦਾ ਪਹਿਲਾ ਹਿੱਸਾ ਪੜ੍ਹੋ। ਮੋਟੇ ਅੱਖਰਾਂ ਵਿਚ ਦਿੱਤੇ (1) ਸਵਾਲ ਅਤੇ (2) ਆਇਤਾਂ ਮੁੱਖ ਮੁੱਦਿਆਂ ʼਤੇ ਜ਼ੋਰ ਦਿੰਦੀਆਂ ਹਨ। ਧਿਆਨ ਦਿਓ ਕਿ ਕੁਝ ਆਇਤਾਂ ਨਾਲ “ਪੜ੍ਹੋ” ਲਿਖਿਆ ਹੈ।

ਦੂਸਰਾ ਹਿੱਸਾ

ਹੋਰ ਸਿੱਖੋ  ਭਾਗ ਵਿਚ (3) ਸਭ ਤੋਂ ਪਹਿਲਾਂ ਲਿਖਿਆ ਹੈ ਕਿ ਅੱਗੇ ਕੀ ਦੱਸਿਆ ਜਾਵੇਗਾ। (4) ਸਿਰਲੇਖਾਂ ਤੋਂ ਤੁਸੀਂ ਜਾਣ ਸਕਦੇ ਹੋ ਕਿ ਕਿਸ ਮੁੱਦੇ ʼਤੇ ਚਰਚਾ ਹੋਵੇਗੀ।

ਵੀਡੀਓ ਅਤੇ ਆਡੀਓ ਰਿਕਾਰਡਿੰਗਾਂ ਦੀ ਮਦਦ ਨਾਲ ਤੁਸੀਂ ਪਾਠ ਵਿਚਲੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਸਕੋਗੇ। ਕੁਝ ਵੀਡੀਓ ਵਿਚ ਅਸਲੀ ਘਟਨਾਵਾਂ ਦਿਖਾਈਆਂ ਗਈਆਂ ਹਨ। ਦੂਸਰੀਆਂ ਵੀਡੀਓ ਨਾਟਕ ਦੇ ਰੂਪ ਵਿਚ ਹਨ ਜਿਨ੍ਹਾਂ ਵਿਚ ਅਸਲੀ ਘਟਨਾਵਾਂ ਨਹੀਂ, ਸਗੋਂ ਅਸਲੀ ਹਾਲਾਤ ਦਿਖਾਏ ਗਏ ਹਨ।

(5) ਆਪਣੇ ਸਿੱਖਿਅਕ ਨਾਲ ਆਇਤਾਂ ਪੜ੍ਹੋ, ਸਵਾਲਾਂ ਦੇ ਜਵਾਬ ਦਿਓ ਅਤੇ ਵੀਡੀਓ ਦੇਖੋ। ਤਸਵੀਰਾਂ ਨੂੰ ਗੌਰ ਨਾਲ ਦੇਖੋ ਅਤੇ ਉਨ੍ਹਾਂ ਦੇ ਥੱਲੇ ਜੋ ਲਿਖਿਆ ਹੈ, ਉਸ ʼਤੇ ਧਿਆਨ ਦਿਓ। (6) ਕੁਝ ਲੋਕਾਂ ਦਾ ਕਹਿਣਾ ਹੈ  ਭਾਗ ਵਿਚ ਜੋ ਲਿਖਿਆ ਹੈ, ਸੋਚੋ ਕਿ ਤੁਸੀਂ ਉਸ ਦਾ ਕੀ ਜਵਾਬ ਦਿਓਗੇ।

ਤੀਸਰਾ ਹਿੱਸਾ

(7) ਹੁਣ ਤਕ ਅਸੀਂ ਸਿੱਖਿਆ  ਅਤੇ ਤੁਸੀਂ ਕੀ ਕਹੋਗੇ?  ਭਾਗਾਂ ਵਿਚ ਪਾਠ ਦਾ ਨਿਚੋੜ ਦਿੱਤਾ ਗਿਆ ਹੈ। ਜਦੋਂ ਪਾਠ ਪੂਰਾ ਹੋ ਜਾਵੇ, ਤਾਂ ਉਸ ਦਿਨ ਦੀ ਤਾਰੀਖ਼ ਲਿਖ ਲਓ। ਹਰ ਪਾਠ ਵਿਚ ਤੁਹਾਨੂੰ (8) ਟੀਚਾ  ਦਿੱਤਾ ਗਿਆ ਹੈ, ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਚਾਹੋ, ਤਾਂ (9) ਇਹ ਵੀ ਦੇਖੋ  ਭਾਗ ਵਿਚ ਦਿੱਤੇ ਲੇਖ ਅਤੇ ਵੀਡੀਓ ਵੀ ਦੇਖ ਸਕਦੇ ਹੋ।

ਤੁਸੀਂ ਬਾਈਬਲ ਵਿੱਚੋਂ ਆਇਤਾਂ ਕਿਵੇਂ ਲੱਭ ਸਕਦੇ ਹੋ?

ਬਾਈਬਲ ਵਿਚ 66 ਛੋਟੀਆਂ-ਛੋਟੀਆਂ ਕਿਤਾਬਾਂ ਹਨ। ਇਹ ਦੋ ਭਾਗਾਂ ਵਿਚ ਵੰਡੀ ਗਈ ਹੈ: ਇਬਰਾਨੀ-ਅਰਾਮੀ ਲਿਖਤਾਂ (“ਪੁਰਾਣਾ ਨੇਮ”) ਅਤੇ ਮਸੀਹੀ ਯੂਨਾਨੀ ਲਿਖਤਾਂ (“ਨਵਾਂ ਨੇਮ”)।

ਜਦੋਂ ਕੋਈ ਹਵਾਲਾ ਦਿੱਤਾ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ (1) ਕਿਤਾਬ ਦਾ ਨਾਂ, (2) ਫਿਰ ਅਧਿਆਇ ਅਤੇ (3) ਆਇਤ ਦਾ ਨੰਬਰ ਲਿਖਿਆ ਹੁੰਦਾ ਹੈ।

ਮਿਸਾਲ ਲਈ, ਯੂਹੰਨਾ 17:3 ਦਾ ਮਤਲਬ ਹੈ, ਯੂਹੰਨਾ ਦੀ ਕਿਤਾਬ, ਉਸ ਦਾ ਅਧਿਆਇ 17 ਅਤੇ ਆਇਤ 3.