Skip to content

Skip to table of contents

ਕੀ ਮੈਂ ਤਿਆਰ ਹਾਂ?

ਕੀ ਮੈਂ ਤਿਆਰ ਹਾਂ?

ਕੀ ਮੈਂ ਮੰਡਲੀ ਨਾਲ ਪ੍ਰਚਾਰ ਕਰਨ ਲਈ ਤਿਆਰ ਹਾਂ?

ਤੁਸੀਂ ਬਪਤਿਸਮਾ-ਰਹਿਤ ਪ੍ਰਚਾਰਕ ਬਣਨ ਲਈ ਤਿਆਰ ਹੋ ਜਾਂ ਨਹੀਂ, ਇਹ ਜਾਣਨ ਲਈ ਅੱਗੇ ਦਿੱਤੇ ਸਵਾਲਾਂ ʼਤੇ ਸੋਚ-ਵਿਚਾਰ ਕਰੋ:

  • ਕੀ ਮੈਂ ਬਾਕਾਇਦਾ ਬਾਈਬਲ ਪੜ੍ਹਦਾ, ਪ੍ਰਾਰਥਨਾ ਕਰਦਾ ਅਤੇ ਮੀਟਿੰਗਾਂ ʼਤੇ ਹਾਜ਼ਰ ਹੁੰਦਾ ਹਾਂ?

  • ਕੀ ਮੈਨੂੰ ਬਾਈਬਲ ਦੀਆਂ ਸਿੱਖਿਆਵਾਂ ਚੰਗੀਆਂ ਲੱਗਦੀਆਂ ਹਨ ਤੇ ਮੈਂ ਉਨ੍ਹਾਂ ਨੂੰ ਮੰਨਦਾ ਹਾਂ ਅਤੇ ਦੂਜਿਆਂ ਨੂੰ ਵੀ ਦੱਸਣਾ ਚਾਹੁੰਦਾ ਹਾਂ?

  • ਕੀ ਮੈਂ ਯਹੋਵਾਹ ਨਾਲ ਪਿਆਰ ਕਰਦਾ ਹਾਂ ਤੇ ਉਸ ਦੇ ਲੋਕਾਂ ਨਾਲ ਗੂੜ੍ਹੀ ਦੋਸਤੀ ਕਰਨੀ ਚਾਹੁੰਦਾ ਹਾਂ?

  • ਕੀ ਮੈਂ ਰਾਜਨੀਤੀ ਅਤੇ ਝੂਠੇ ਧਰਮ ਤੋਂ ਪੂਰੀ ਤਰ੍ਹਾਂ ਨਾਤਾ ਤੋੜ ਲਿਆ ਹੈ?

  • ਕੀ ਮੈਂ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਦਾ ਹਾਂ ਅਤੇ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਹਾਂ?

ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੰਡਲੀ ਨਾਲ ਪ੍ਰਚਾਰ ਕਰਨ ਲਈ ਤਿਆਰ ਹੋ, ਤਾਂ ਉਸ ਭੈਣ ਜਾਂ ਭਰਾ ਨੂੰ ਦੱਸੋ ਜੋ ਤੁਹਾਨੂੰ ਸਟੱਡੀ ਕਰਾ ਰਿਹਾ ਹੈ। ਫਿਰ ਬਜ਼ੁਰਗ ਤੁਹਾਡੇ ਨਾਲ ਚਰਚਾ ਕਰਨਗੇ ਕਿ ਤੁਸੀਂ ਪ੍ਰਚਾਰਕ ਬਣਨ ਲਈ ਕੀ ਕਰ ਸਕਦੇ ਹੋ।

ਕੀ ਮੈਂ ਬਪਤਿਸਮਾ ਲੈਣ ਲਈ ਤਿਆਰ ਹਾਂ?

ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ ਜਾਂ ਨਹੀਂ, ਇਹ ਜਾਣਨ ਲਈ ਅੱਗੇ ਦਿੱਤੇ ਸਵਾਲਾਂ ʼਤੇ ਸੋਚ-ਵਿਚਾਰ ਕਰੋ:

  • ਕੀ ਮੈਂ ਬਪਤਿਸਮਾ-ਰਹਿਤ ਪ੍ਰਚਾਰਕ ਹਾਂ?

  • ਕੀ ਮੈਂ ਆਪਣੇ ਹਾਲਾਤਾਂ ਮੁਤਾਬਕ ਜੀ-ਜਾਨ ਲਾ ਕੇ ਬਾਕਾਇਦਾ ਪ੍ਰਚਾਰ ਕਰਦਾ ਹਾਂ?

  • ਕੀ ਮੈਂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੀਆਂ ਹਿਦਾਇਤਾਂ ʼਤੇ ਚੱਲਦਾ ਹਾਂ ਅਤੇ ਉਸ ਦਾ ਪੂਰਾ ਸਾਥ ਦਿੰਦਾ ਹਾਂ?—ਮੱਤੀ 24:45-47.

  • ਕੀ ਮੈਂ ਪ੍ਰਾਰਥਨਾ ਕਰ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ ਅਤੇ ਕੀ ਮੈਂ ਹਮੇਸ਼ਾ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹਾਂ?

ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ, ਤਾਂ ਉਸ ਭੈਣ ਜਾਂ ਭਰਾ ਨੂੰ ਦੱਸੋ ਜੋ ਤੁਹਾਨੂੰ ਸਟੱਡੀ ਕਰਾ ਰਿਹਾ ਹੈ। ਫਿਰ ਬਜ਼ੁਰਗ ਤੁਹਾਡੇ ਨਾਲ ਚਰਚਾ ਕਰਨਗੇ ਕਿ ਤੁਸੀਂ ਬਪਤਿਸਮਾ ਲੈਣ ਲਈ ਕੀ ਕਰ ਸਕਦੇ ਹੋ।