ਭਾਗ 4 ਵਿਚ ਤੁਸੀਂ ਕੀ ਸਿੱਖਿਆ?
ਆਪਣੇ ਸਿੱਖਿਅਕ ਨਾਲ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ਕਹਾਉਤਾਂ 13:20 ਪੜ੍ਹੋ।
ਸੋਚ-ਸਮਝ ਕੇ ਦੋਸਤ ਬਣਾਉਣੇ ਕਿਉਂ ਜ਼ਰੂਰੀ ਹਨ?
(ਪਾਠ 48 ਦੇਖੋ।)
ਬਾਈਬਲ ਦੀ ਕਿਹੜੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ ਜੇ ਤੁਸੀਂ . . .
ਇਕ ਪਤੀ ਜਾਂ ਪਤਨੀ ਹੋ?
ਮਾਪੇ ਜਾਂ ਬੱਚੇ ਹੋ?
ਯਹੋਵਾਹ ਕਿਸ ਤਰ੍ਹਾਂ ਦੀਆਂ ਗੱਲਾਂ ਤੋਂ ਖ਼ੁਸ਼ ਹੁੰਦਾ ਹੈ? ਉਹ ਕਿਸ ਤਰ੍ਹਾਂ ਦੀਆਂ ਗੱਲਾਂ ਤੋਂ ਖ਼ੁਸ਼ ਨਹੀਂ ਹੁੰਦਾ?
(ਪਾਠ 51 ਦੇਖੋ।)
ਬਾਈਬਲ ਦੇ ਕਿਹੜੇ ਅਸੂਲ ਪਹਿਰਾਵੇ ਬਾਰੇ ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰਨਗੇ?
(ਪਾਠ 52 ਦੇਖੋ।)
ਤੁਸੀਂ ਅਜਿਹਾ ਮਨੋਰੰਜਨ ਕਿਵੇਂ ਕਰ ਸਕਦੇ ਹੋ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ?
(ਪਾਠ 53 ਦੇਖੋ।)
ਮੱਤੀ 24:45-47 ਪੜ੍ਹੋ।
“ਵਫ਼ਾਦਾਰ ਅਤੇ ਸਮਝਦਾਰ ਨੌਕਰ” ਕੌਣ ਹੈ?
(ਪਾਠ 54 ਦੇਖੋ।)
ਤੁਸੀਂ ਆਪਣੇ ਸਮੇਂ, ਤਾਕਤ, ਪੈਸੇ ਅਤੇ ਹੋਰ ਚੀਜ਼ਾਂ ਨਾਲ ਮੰਡਲੀ ਨੂੰ ਸਹਿਯੋਗ ਕਿਵੇਂ ਦੇ ਸਕਦੇ ਹੋ?
(ਪਾਠ 55 ਦੇਖੋ।)
ਜ਼ਬੂਰ 133:1 ਪੜ੍ਹੋ।
ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਮੰਡਲੀ ਦੀ ਏਕਤਾ ਵਧਾ ਸਕਦੇ ਹੋ?
(ਪਾਠ 56 ਦੇਖੋ।)
ਜੇ ਅਸੀਂ ਗੰਭੀਰ ਪਾਪ ਕੀਤਾ ਹੈ, ਤਾਂ ਅਸੀਂ ਯਹੋਵਾਹ ਦੀ ਮਦਦ ਕਿਵੇਂ ਲੈ ਸਕਦੇ ਹਾਂ?
(ਪਾਠ 57 ਦੇਖੋ।)
1 ਇਤਿਹਾਸ 28:9 ਅਤੇ ਫੁਟਨੋਟ ਪੜ੍ਹੋ।
ਜਦੋਂ ਦੂਸਰੇ ਸੱਚੀ ਭਗਤੀ ਦਾ ਵਿਰੋਧ ਕਰਦੇ ਹਨ ਜਾਂ ਸੱਚਾਈ ਛੱਡ ਦਿੰਦੇ ਹਨ, ਤਾਂ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਯਹੋਵਾਹ ਨੂੰ “ਪੂਰੀ ਤਰ੍ਹਾਂ ਸਮਰਪਿਤ” ਹੋ?
ਯਹੋਵਾਹ ਦੇ ਵਫ਼ਾਦਾਰ ਰਹਿਣ ਅਤੇ ਝੂਠੇ ਧਰਮਾਂ ਤੋਂ ਅਲੱਗ ਰਹਿਣ ਲਈ ਕੀ ਤੁਹਾਨੂੰ ਕੋਈ ਫੇਰ-ਬਦਲ ਕਰਨ ਦੀ ਲੋੜ ਹੈ?
(ਪਾਠ 58 ਦੇਖੋ।)
ਅਤਿਆਚਾਰ ਸਹਿਣ ਲਈ ਤੁਸੀਂ ਹੁਣ ਤੋਂ ਹੀ ਕੀ ਕਰ ਸਕਦੇ ਹੋ?
(ਪਾਠ 59 ਦੇਖੋ।)
ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਲਈ ਤੁਸੀਂ ਕੀ ਕਰਨ ਦਾ ਸੋਚਿਆ ਹੈ?
(ਪਾਠ 60 ਦੇਖੋ।)