Skip to content

Skip to table of contents

ਹਾਜ਼ਰੀਨ ਲਈ ਸੂਚਨਾ

ਹਾਜ਼ਰੀਨ ਲਈ ਸੂਚਨਾ

ਅਟੈਂਡੰਟ ਅਟੈਂਡੰਟ ਤੁਹਾਡੀ ਸਹਾਇਤਾ ਕਰਨ ਲਈ ਹਾਜ਼ਰ ਹਨ। ਕਿਰਪਾ ਕਰ ਕੇ ਕਾਰਾਂ ਪਾਰਕ ਕਰਨ, ਸੀਟਾਂ ਰੱਖਣ ਅਤੇ ਹੋਰ ਮਾਮਲਿਆਂ ਵਿਚ ਉਨ੍ਹਾਂ ਨਾਲ ਮਿਲ ਕੇ ਕੰਮ ਕਰੋ।

ਸਮਰਪਣ ਉਮੀਦਵਾਰਾਂ ਲਈ ਪਲੇਟਫਾਰਮ ਦੇ ਸਾਮ੍ਹਣੇ ਸੀਟਾਂ ਰੱਖੀਆਂ ਜਾਣਗੀਆਂ। ਜੇ ਬੈਠਣ ਦੀ ਜਗ੍ਹਾ ਵਿਚ ਕੋਈ ਵੀ ਤਬਦੀਲੀ ਹੋਵੇਗੀ, ਤਾਂ ਇਸ ਬਾਰੇ ਦੱਸਿਆ ਜਾਵੇਗਾ। ਸ਼ਨੀਵਾਰ ਸਵੇਰ ਨੂੰ ਭਾਸ਼ਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਠਹਿਰਾਈ ਹੋਈ ਜਗ੍ਹਾ ’ਤੇ ਬੈਠੇ ਹੋਣਾ ਚਾਹੀਦਾ ਹੈ। ਹਰੇਕ ਨੂੰ ਆਪੋ-ਆਪਣਾ ਤੌਲੀਆ ਅਤੇ ਢੁਕਵੇਂ ਕੱਪੜੇ ਲਿਆਉਣੇ ਚਾਹੀਦੇ ਹਨ।

ਸੀਟਾਂ ਦਾ ਪ੍ਰਬੰਧ ਕਿਰਪਾ ਕਰ ਕੇ ਦੂਸਰਿਆਂ ਦਾ ਲਿਹਾਜ਼ ਕਰੋ। ਯਾਦ ਰੱਖੋ, ਸੀਟਾਂ ਸਿਰਫ਼ ਤੁਹਾਡੇ ਨਾਲ ਸਫ਼ਰ ਕਰਨ ਵਾਲਿਆਂ, ਪਰਿਵਾਰ ਦੇ ਮੈਂਬਰਾਂ ਜਾਂ ਤੁਹਾਡੇ ਨਾਲ ਸਟੱਡੀ ਕਰ ਰਹੇ ਲੋਕਾਂ ਲਈ ਹੀ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਕਿਰਪਾ ਕਰ ਕੇ ਉਨ੍ਹਾਂ ਸੀਟਾਂ ’ਤੇ ਚੀਜ਼ਾਂ ਨਾ ਰੱਖੋ ਜੋ ਤੁਹਾਨੂੰ ਨਹੀਂ ਚਾਹੀਦੀਆਂ।

ਗੁਆਚਾ ਤੇ ਲੱਭਿਆ ਸਾਮਾਨ ਸਾਰੀਆਂ ਲੱਭੀਆਂ ਗਈਆਂ ਚੀਜ਼ਾਂ ਇਸ ਵਿਭਾਗ ਵਿਚ ਲਿਜਾਈਆਂ ਜਾਣੀਆਂ ਚਾਹੀਦੀਆਂ ਹਨ। ਜੇਕਰ ਤੁਹਾਡਾ ਕੁਝ ਗੁਆਚ ਗਿਆ ਹੈ, ਤਾਂ ਇਸ ਵਿਭਾਗ ਵਿਚ ਜਾ ਕੇ ਆਪਣੀਆਂ ਚੀਜ਼ਾਂ ਦੀ ਪਛਾਣ ਕਰੋ। ਜਿਹੜੇ ਬੱਚੇ ਸੰਮੇਲਨ ਵਿਚ ਗੁਆਚ ਜਾਂਦੇ ਹਨ, ਉਨ੍ਹਾਂ ਨੂੰ ਇਸ ਵਿਭਾਗ ਵਿਚ ਲਿਜਾਇਆ ਜਾਣਾ ਚਾਹੀਦਾ ਹੈ। ਸਾਰੇ ਬੇਲੋੜੀ ਪਰੇਸ਼ਾਨੀ ਤੋਂ ਬਚ ਸਕਣ ਇਸ ਲਈ ਕਿਰਪਾ ਕਰ ਕੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰੋ ਅਤੇ ਉਨ੍ਹਾਂ ਨੂੰ ਆਪਣੇ ਨਾਲ ਰੱਖੋ।

ਦਾਨ ਲੋੜੀਂਦੀਆਂ ਸੀਟਾਂ, ਸਾਉਂਡ ਸਿਸਟਮ ਅਤੇ ਹੋਰ ਕਈ ਸਹੂਲਤਾਂ ਦਾ ਪ੍ਰਬੰਧ ਕਰਨ ’ਤੇ ਬਹੁਤ ਸਾਰਾ ਖ਼ਰਚਾ ਆਇਆ ਹੈ ਜਿਸ ਕਰਕੇ ਸੰਮੇਲਨ ’ਤੇ ਹਾਜ਼ਰ ਹੋਣਾ ਇਕ ਖ਼ੁਸ਼ੀ ਭਰਿਆ ਮੌਕਾ ਹੈ ਜਿਸ ਦੌਰਾਨ ਅਸੀਂ ਯਹੋਵਾਹ ਦੇ ਨੇੜੇ ਹੋ ਸਕਦੇ ਹਾਂ। ਖੁੱਲ੍ਹੇ ਦਿਲ ਨਾਲ ਦਿੱਤਾ ਗਿਆ ਤੁਹਾਡਾ ਦਾਨ ਖ਼ਰਚਾ ਪੂਰਾ ਕਰਨ ਵਿਚ ਮਦਦ ਕਰਦਾ ਹੈ ਅਤੇ ਦੁਨੀਆਂ ਭਰ ਵਿਚ ਹੋ ਰਹੇ ਕੰਮ ਦਾ ਵੀ ਸਮਰਥਨ ਕਰਦਾ ਹੈ। ਤੁਹਾਡੇ ਲਈ ਹਾਲ ਦੇ ਆਲੇ-ਦੁਆਲੇ ਦਾਨ ਦੇ ਡੱਬੇ ਰੱਖੇ ਗਏ ਹਨ ਜਿਨ੍ਹਾਂ ਉੱਤੇ ਸਾਈਨ ਲਗਾਏ ਗਏ ਹਨ। ਤੁਸੀਂ donate.pr418.com ’ਤੇ ਜਾ ਕੇ ਆਨ-ਲਾਈਨ ਵੀ ਦਾਨ ਦੇ ਸਕਦੇ ਹੋ। ਤੁਹਾਡੇ ਵੱਲੋਂ ਦਿੱਤੇ ਗਏ ਦਾਨ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਅਤੇ ਪ੍ਰਬੰਧਕ ਸਭਾ ਰਾਜ ਦੇ ਕੰਮਾਂ ਲਈ ਤੁਹਾਡੇ ਦਿਲੋਂ ਦਿੱਤੇ ਗਏ ਦਾਨ ਲਈ ਧੰਨਵਾਦ ਕਰਦੀ ਹੈ।

ਫਸਟ ਏਡ ਇਸ ਗੱਲ ਵੱਲ ਧਿਆਨ ਦਿਓ ਕਿ ਇਹ ਸਿਰਫ਼ ਐਮਰਜੈਂਸੀ ਵਾਸਤੇ ਹੈ।

ਵਲੰਟੀਅਰ ਜੇਕਰ ਤੁਸੀਂ ਸੰਮੇਲਨ ਵਿਚ ਵਲੰਟੀਅਰ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਜਾਣਕਾਰੀ ਅਤੇ ਵਲੰਟੀਅਰ ਸੇਵਾ ਵਿਭਾਗ ਨੂੰ ਦੱਸੋ।

ਖ਼ਾਸ ਮੀਟਿੰਗ

ਰਾਜ ਦੇ ਪ੍ਰਚਾਰਕਾਂ ਲਈ ਸਕੂਲ 23 ਤੋਂ 65 ਸਾਲ ਦੀ ਉਮਰ ਦੇ ਪਾਇਨੀਅਰਾਂ ਨੂੰ, ਜੋ ਹੋਰ ਵੀ ਵਧ-ਚੜ੍ਹ ਕੇ ਸੇਵਾ ਕਰਨੀ ਚਾਹੁੰਦੇ ਹਨ, ਰਾਜ ਦੇ ਪ੍ਰਚਾਰਕਾਂ ਲਈ ਸਕੂਲ ਦੀ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਮੀਟਿੰਗ ਐਤਵਾਰ ਦੁਪਹਿਰ ਨੂੰ ਹੋਵੇਗੀ ਅਤੇ ਇਸ ਦੀ ਜਗ੍ਹਾ ਅਤੇ ਸਮੇਂ ਦੀ ਸੂਚਨਾ ਪਹਿਲਾਂ ਹੀ ਦਿੱਤੀ ਜਾਵੇਗੀ।

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਇਸ ਸੰਮੇਲਨ ਦਾ ਪ੍ਰਬੰਧ ਕੀਤਾ ਹੈ

©2020 Watch Tower Bible and Tract Society of Pennsylvania