Skip to content

Skip to table of contents

ਹਾਜ਼ਰੀਨ ਲਈ ਸੂਚਨਾ

ਹਾਜ਼ਰੀਨ ਲਈ ਸੂਚਨਾ

ਸਮਰਪਣ ਬਜ਼ੁਰਗਾਂ ਨੇ ਤੁਹਾਡੇ ਇਲਾਕੇ ਦੇ ਹਾਲਾਤਾਂ ਮੁਤਾਬਕ ਸ਼ਨੀਵਾਰ ਦੇ ਸਵੇਰ ਦੇ ਪ੍ਰੋਗ੍ਰਾਮ ਤੋਂ ਬਾਅਦ ਉਮੀਦਵਾਰਾਂ ਨੂੰ ਬਪਤਿਸਮਾ ਦੇਣ ਦੇ ਢੁਕਵੇਂ ਪ੍ਰਬੰਧ ਕੀਤੇ ਹਨ।

ਦਾਨ ਇਸ ਵੱਡੇ ਸੰਮੇਲਨ ਦਾ ਅਨੁਵਾਦ 400 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਖੁੱਲ੍ਹੇ ਦਿਲ ਨਾਲ ਦਿੱਤਾ ਗਿਆ ਤੁਹਾਡਾ ਦਾਨ ਦੁਨੀਆਂ ਭਰ ਵਿਚ ਹੋਣ ਵਾਲੇ ਇਸ ਕੰਮ ਨੂੰ ਚਲਾਉਣ ਵਿਚ ਮਦਦ ਕਰਦਾ ਹੈ। ਤੁਸੀਂ donate.pr418.com ’ਤੇ ਜਾ ਕੇ ਆਨ-ਲਾਈਨ ਵੀ ਦਾਨ ਦੇ ਸਕਦੇ ਹੋ। ਤੁਹਾਡੇ ਵੱਲੋਂ ਦਿੱਤੇ ਗਏ ਦਾਨ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਅਤੇ ਪ੍ਰਬੰਧਕ ਸਭਾ ਰਾਜ ਦੇ ਕੰਮਾਂ ਲਈ ਤੁਹਾਡੇ ਦਿਲੋਂ ਦਿੱਤੇ ਗਏ ਦਾਨ ਲਈ ਧੰਨਵਾਦ ਕਰਦੀ ਹੈ।

ਰਾਜ ਦੇ ਪ੍ਰਚਾਰਕਾਂ ਲਈ ਸਕੂਲ 23 ਤੋਂ 65 ਸਾਲ ਦੀ ਉਮਰ ਦੇ ਪਾਇਨੀਅਰਾਂ, ਜੋ ਹੋਰ ਵੀ ਵਧ-ਚੜ੍ਹ ਕੇ ਸੇਵਾ ਕਰਨੀ ਚਾਹੁੰਦੇ ਹਨ, ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਮੰਡਲੀ ਦੇ ਸੈਕਟਰੀ ਨਾਲ ਗੱਲ ਕਰਨ ਅਤੇ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਹਾਜ਼ਰ ਹੋਣ ਲਈ ਆਨ-ਲਾਈਨ ਫ਼ਾਰਮ ਭਰਨ।

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੁਆਰਾ ਕੀਤਾ ਪ੍ਰਬੰਧ

© 2021 Watch Tower Bible and Tract Society of Pennsylvania