ਬਾਈਬਲ ਦੇ ਖ਼ਾਸ ਵਿਸ਼ੇ
ਬਾਈਬਲ ਦੇ ਖ਼ਾਸ ਵਿਸ਼ੇ
1. ਅੰਤ ਦੇ ਦਿਨ
ੳ. “ਯੁਗ ਦੇ ਆਖ਼ਰੀ ਸਮੇਂ” ਦਾ ਮਤਲਬ
ਦੁਨੀਆਂ ਦਾ ਅੰਤ। ਮੱਤੀ 24:3; 2 ਪਤ 3:5-7; ਮਰ 13:4
ਧਰਤੀ ਦਾ ਨਹੀਂ, ਪਰ ਬੁਰਾਈ ਦਾ ਅੰਤ ਹੈ। 1 ਯੂਹੰ 2:17
ਅੰਤ ਦਾ ਸਮਾਂ ਵਿਨਾਸ਼ ਤੋਂ ਪਹਿਲਾਂ ਆਉਂਦਾ ਹੈ। ਮੱਤੀ 24:14
ਸੱਚੇ ਭਗਤਾਂ ਦਾ ਬਚਾਅ; ਇਸ ਤੋਂ ਬਾਅਦ ਨਵੀਂ ਦੁਨੀਆਂ। 2 ਪਤ 2:9; ਪ੍ਰਕਾ 7:14-17
ਅ. ਅੰਤ ਦੇ ਦਿਨਾਂ ਦੀਆਂ ਨਿਸ਼ਾਨੀਆਂ ਨੂੰ ਪਛਾਣਨਾ ਜ਼ਰੂਰੀ ਹੈ
ਪਰਮੇਸ਼ੁਰ ਨੇ ਸਾਡੀ ਮਦਦ ਲਈ ਨਿਸ਼ਾਨੀਆਂ ਦਿੱਤੀਆਂ ਹਨ। 2 ਤਿਮੋ 3:1-5; 1 ਥੱਸ 5:1-4
ਦੁਨੀਆਂ ਨੂੰ ਇਸ ਸਮੇਂ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਹੈ। 2 ਪਤ 3:3, 4, 7; ਮੱਤੀ 24:39
ਪਰਮੇਸ਼ੁਰ ਢਿੱਲ-ਮੱਠ ਨਹੀਂ ਕਰ ਰਿਹਾ, ਸਗੋਂ ਚੇਤਾਵਨੀ ਦਿੰਦਾ ਹੈ। 2 ਪਤ 3:9
ਖ਼ਬਰਦਾਰ ਅਤੇ ਜਾਗਦੇ ਰਹਿਣ ਦਾ ਇਨਾਮ ਮਿਲੇਗਾ। ਲੂਕਾ 21:34-36
2. ਅਮਰ ਆਤਮਾ
ੳ. ਇਨਸਾਨ ਦੇ ਅੰਦਰ ਕੋਈ ਅਮਰ ਚੀਜ਼ ਨਹੀਂ ਵੱਸਦੀ
ਇਨਸਾਨ ਵਿਚ ਕੋਈ ਅਮਰ ਆਤਮਾ ਨਹੀਂ ਹੈ। ਉਤ 2:7; 3:19
ਮਰਨ ਵੇਲੇ ਕੁਝ ਨਹੀਂ ਬਚਦਾ। ਜ਼ਬੂ 115:17; ਉਪ 9:5, 10
ਪਰਮੇਸ਼ੁਰ ਦੇ ਸੇਵਕ ਅਮਰ ਆਤਮਾ ਦੀ ਸਿੱਖਿਆ ਨਹੀਂ ਮੰਨਦੇ ਸਨ। ਜ਼ਬੂ 6:4, 5; ਯਸਾ 38:18; ਯੂਹੰ 11:11-14
3. ਆਰਮਾਗੇਡਨ
ੳ. ਬੁਰਾਈ ਨੂੰ ਖ਼ਤਮ ਕਰਨ ਲਈ ਪਰਮੇਸ਼ੁਰ ਦਾ ਯੁੱਧ
ਆਰਮਾਗੇਡਨ ਦੀ ਲੜਾਈ ਲਈ ਕੌਮਾਂ ਇਕੱਠੀਆਂ ਹੋਣਗੀਆਂ। ਪ੍ਰਕਾ 16:14, 16
ਪਰਮੇਸ਼ੁਰ ਆਪਣੇ ਪੁੱਤਰ ਅਤੇ ਦੂਤਾਂ ਰਾਹੀਂ ਲੜੇਗਾ। 2 ਥੱਸ 1:6-9; ਪ੍ਰਕਾ 19:11-16
ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ। ਸਫ਼ 2:2, 3; ਪ੍ਰਕਾ 7:14
ਦੁਨੀਆਂ ਬਹੁਤ ਹੀ ਭ੍ਰਿਸ਼ਟ ਹੈ। 2 ਤਿਮੋ 3:1-5
ਪਰਮੇਸ਼ੁਰ ਧੀਰਜ ਰੱਖਦਾ ਹੈ, ਪਰ ਇਕ ਦਿਨ ਇਨਸਾਫ਼ ਵੀ ਕਰੇਗਾ। 2 ਪਤ 3:9, 15; ਲੂਕਾ 18:7, 8
ਧਰਮੀਆਂ ਦੀ ਖ਼ੁਸ਼ਹਾਲੀ ਲਈ ਦੁਸ਼ਟਾਂ ਦਾ ਨਾਸ਼ ਕਰਨਾ ਜ਼ਰੂਰੀ ਹੈ। ਕਹਾ 21:18; ਪ੍ਰਕਾ 11:18
4. ਸਬਤ
ੳ. ਮਸੀਹੀਆਂ ਲਈ ਸਬਤ ਮਨਾਉਣਾ ਜ਼ਰੂਰੀ ਨਹੀਂ ਹੈ
ਯਿਸੂ ਦੀ ਮੌਤ ਤੋਂ ਬਾਅਦ ਮੂਸਾ ਦਾ ਕਾਨੂੰਨ ਖ਼ਤਮ ਕੀਤਾ ਗਿਆ ਸੀ। ਅਫ਼ 2:15
ਮਸੀਹੀਆਂ ਲਈ ਸਬਤ ਮਨਾਉਣਾ ਜ਼ਰੂਰੀ ਨਹੀਂ ਹੈ। ਕੁਲੁ 2:16, 17; ਰੋਮੀ 14:5, 10
ਮਸੀਹੀਆਂ ਨੂੰ ਸਬਤ ਆਦਿ ਮਨਾਉਣ ਕਰਕੇ ਤਾੜਨਾ ਦਿੱਤੀ ਗਈ। ਗਲਾ 4:9-11; ਰੋਮੀ 10:2-4
ਨਿਹਚਾ ਤੇ ਆਗਿਆਕਾਰੀ ਨਾਲ ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋ ਸਕਦੇ ਹਾਂ। ਇਬ 4:9-11
ਅ. ਸਿਰਫ਼ ਪ੍ਰਾਚੀਨ ਇਜ਼ਰਾਈਲੀਆਂ ਤੋਂ ਸਬਤ ਮਨਾਉਣ ਦੀ ਮੰਗ ਕੀਤੀ ਗਈ ਸੀ
ਮਿਸਰ ਛੱਡਣ ਤੋਂ ਬਾਅਦ ਪਹਿਲੀ ਵਾਰ ਮਨਾਇਆ ਗਿਆ ਸੀ। ਕੂਚ 16:26, 27, 29, 30
ਨਿਸ਼ਾਨ ਦੇ ਤੌਰ ਤੇ ਸਿਰਫ਼ ਪੈਦਾਇਸ਼ੀ ਇਜ਼ਰਾਈਲੀ ਮਨਾਉਂਦੇ ਸਨ। ਕੂਚ 31:16, 17; ਜ਼ਬੂ 147:19, 20
ਮੂਸਾ ਦੇ ਕਾਨੂੰਨ ਅਧੀਨ ਸਬਤ ਦੇ ਸਾਲ ਵੀ ਮਨਾਏ ਜਾਂਦੇ ਸਨ। ਕੂਚ 23:10, 11; ਲੇਵੀ 25:3, 4
ਮਸੀਹੀਆਂ ਲਈ ਸਬਤ ਮਨਾਉਣਾ ਜ਼ਰੂਰੀ ਨਹੀਂ ਹੈ। ਰੋਮੀ 14:5, 10; ਗਲਾ 4:9-11
ੲ. ਪਰਮੇਸ਼ੁਰ ਦਾ ਸਬਤ (ਸ੍ਰਿਸ਼ਟੀ ਦੇ “ਹਫ਼ਤੇ” ਦਾ 7ਵਾਂ ਦਿਨ)
ਉਦੋਂ ਸ਼ੁਰੂ ਹੋਇਆ ਜਦੋਂ ਧਰਤੀ ’ਤੇ ਸ੍ਰਿਸ਼ਟੀ ਦਾ ਕੰਮ ਪੂਰਾ ਹੋਇਆ। ਉਤ 2:2, 3; ਇਬ 4:3-5
ਧਰਤੀ ਉੱਤੇ ਯਿਸੂ ਦੇ ਦਿਨਾਂ ਤੋਂ ਬਾਅਦ ਵੀ ਜਾਰੀ ਰਿਹਾ। ਇਬ 4:6-8; ਜ਼ਬੂ 95:7-9, 11
ਮਸੀਹੀ ਸੁਆਰਥੀ ਕੰਮਾਂ ਤੋਂ ਆਰਾਮ ਕਰਦੇ ਹਨ। ਇਬ 4:9, 10
ਉਦੋਂ ਖ਼ਤਮ ਹੋਵੇਗਾ, ਜਦੋਂ ਰਾਜ ਧਰਤੀ ਸੰਬੰਧੀ ਕੰਮਾਂ ਨੂੰ ਪੂਰਾ ਕਰੇਗਾ। 1 ਕੁਰਿੰ 15:24, 28
5. ਸਮੇਂ ਦੀ ਗਿਣਤੀ
ੳ. 1914 (ਈ.) ਵਿਚ ਕੌਮਾਂ ਦਾ ਸਮਾਂ ਖ਼ਤਮ ਹੋਇਆ
607 ਈ. ਪੂ. ਵਿਚ ਇਜ਼ਰਾਈਲੀ ਰਾਜਿਆਂ ਦਾ ਰਾਜ ਖ਼ਤਮ ਹੋਇਆ। ਹਿਜ਼ 21:25-27
ਰਾਜ ਦੇ ਮੁੜ-ਬਹਾਲ ਹੋਣ ਤੋਂ ਪਹਿਲਾਂ “ਸੱਤ ਸਮੇ” ਬੀਤਣੇ ਸਨ। ਦਾਨੀ 4:32, 16, 17
ਸੱਤ = 2 × 3 1/2 ਸਮੇਂ, ਜਾਂ 2 × 1,260 ਦਿਨ। ਪ੍ਰਕਾ 12:6, 14; 11:2, 3
ਇਕ ਦਿਨ ਇਕ ਸਾਲ ਦੇ ਬਰਾਬਰ ਹੈ। [ਅਰਥਾਤ 2,520 ਸਾਲ] ਹਿਜ਼ 4:6; ਗਿਣ 14:34
ਸੱਤ ਸਮੇਂ ਰਾਜ ਦੀ ਸਥਾਪਨਾ ਨਾਲ ਖ਼ਤਮ ਹੋਏ। ਲੂਕਾ 21:24; ਦਾਨੀ 7:13, 14
6. ਸਲੀਬ (ਕ੍ਰਾਸ)
ੳ. ਯਿਸੂ ਨੂੰ ਬਦਨਾਮ ਕਰਨ ਲਈ ਸੂਲ਼ੀ ਉੱਤੇ ਟੰਗਿਆ ਗਿਆ
ਯਿਸੂ ਨੂੰ ਸੂਲ਼ੀ ਜਾਂ ਰੁੱਖ ਉੱਤੇ ਟੰਗਿਆ ਗਿਆ ਸੀ। ਰਸੂ 5:30; 10:39; ਗਲਾ 3:13
ਅੱਜ ਮਸੀਹੀਆਂ ਨੂੰ ਵੀ ਯਿਸੂ ਵਾਂਗ ਬਦਨਾਮ ਕੀਤਾ ਜਾਵੇਗਾ। ਮੱਤੀ 10:38; ਲੂਕਾ 9:23
ਅ. ਇਸ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ
ਇਸ ਤਰ੍ਹਾਂ ਕਰਨ ਨਾਲ ਯਿਸੂ ਦਾ ਅਪਮਾਨ ਹੁੰਦਾ ਹੈ। ਇਬ 6:6; ਮੱਤੀ 27:41, 42
ਭਗਤੀ ਵਿਚ ਕ੍ਰਾਸ ਦੀ ਵਰਤੋਂ ਮੂਰਤੀ-ਪੂਜਾ ਹੈ। ਕੂਚ 20:4, 5; ਯਿਰ 10:3-5
ਯਿਸੂ ਹੁਣ ਸਵਰਗ ਵਿਚ ਹੈ, ਸੂਲ਼ੀ ਉੱਤੇ ਨਹੀਂ ਲਟਕ ਰਿਹਾ। 1 ਤਿਮੋ 3:16; 1 ਪਤ 3:18
7. ਸਵਰਗ
ੳ. ਸਿਰਫ਼ 1,44,000 ਸਵਰਗ ਨੂੰ ਜਾਂਦੇ ਹਨ
ਸੀਮਿਤ ਗਿਣਤੀ; ਮਸੀਹ ਨਾਲ ਰਾਜ ਕਰਨਗੇ। ਪ੍ਰਕਾ 5:9, 10; 20:4
ਸਵਰਗ ਜਾਣ ਵਾਲਿਆਂ ਵਿੱਚੋਂ ਯਿਸੂ ਪਹਿਲਾ ਸੀ; ਬਾਕੀ ਮਗਰੋਂ ਚੁਣੇ ਗਏ। ਕੁਲੁ 1:18; 1 ਪਤ 2:21
ਹੋਰ ਬਹੁਤ ਸਾਰੇ ਲੋਕ ਧਰਤੀ ਉੱਤੇ ਰਹਿਣਗੇ। ਪ੍ਰਕਾ 21:3, 4
1,44,000 ਨੂੰ ਖ਼ਾਸ ਪਦਵੀ ਮਿਲਦੀ ਹੈ। ਪ੍ਰਕਾ 14:1, 3; 7:4, 9
8. ਸੇਵਕ, ਪ੍ਰਚਾਰਕ
ੳ. ਸਾਰੇ ਮਸੀਹੀਆਂ ਨੂੰ ਸੇਵਕ ਹੋਣਾ ਚਾਹੀਦਾ ਹੈ
ਯਿਸੂ ਪਰਮੇਸ਼ੁਰ ਦਾ ਸੇਵਕ ਸੀ। ਰੋਮੀ 15:8, 9; ਮੱਤੀ 20:28
ਮਸੀਹੀ ਉਸ ਦੀ ਰੀਸ ਕਰਦੇ ਹਨ। 1 ਪਤ 2:21; 1 ਕੁਰਿੰ 11:1
ਸੇਵਾ ਦਾ ਆਪਣਾ ਕੰਮ ਪੂਰਾ ਕਰਨ ਲਈ ਪ੍ਰਚਾਰ ਕਰਨਾ ਜ਼ਰੂਰੀ ਹੈ। 2 ਤਿਮੋ 4:2, 5; 1 ਕੁਰਿੰ 9:16
ਪਵਿੱਤਰ ਸ਼ਕਤੀ ਦੀ ਮਦਦ ਅਤੇ ਬਾਈਬਲ ਦਾ ਗਿਆਨ ਜ਼ਰੂਰੀ। 2 ਤਿਮੋ 2:15; ਯਸਾ 61:1-3
ਪ੍ਰਚਾਰ ਕਰਨ ਵਿਚ ਮਸੀਹ ਦੀ ਮਿਸਾਲ ’ਤੇ ਚੱਲੋ। 1 ਪਤ 2:21; 2 ਤਿਮੋ 4:2, 5
ਪਰਮੇਸ਼ੁਰ ਪਵਿੱਤਰ ਸ਼ਕਤੀ ਅਤੇ ਸੰਗਠਨ ਦੇ ਜ਼ਰੀਏ ਸਿਖਲਾਈ ਦਿੰਦਾ ਹੈ। ਯੂਹੰ 14:26; 2 ਕੁਰਿੰ 3:1-3
9. ਸ੍ਰਿਸ਼ਟੀ
ੳ. ਸਾਬਤ ਕੀਤੇ ਵਿਗਿਆਨ ਨਾਲ ਸਹਿਮਤ ਹੈ; ਵਿਕਾਸਵਾਦ ਨੂੰ ਰੱਦ ਕਰਦੀ ਹੈ
ਵਿਗਿਆਨ ਸ੍ਰਿਸ਼ਟੀ ਦੀ ਤਰਤੀਬ ਨਾਲ ਸਹਿਮਤ ਹੈ। ਉਤ 1:11, 12, 21, 24, 25
ਅੱਜ ਵੀ ਹਰ ਚੀਜ਼ ਆਪਣੀ “ਜਿਨਸ” ਮੁਤਾਬਕ ਪੈਦਾ ਹੁੰਦੀ ਹੈ। ਉਤ 1:11, 12; ਯਾਕੂ 3:12
ਅ. ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਨਹੀਂ ਸਨ
“ਦਿਨ” ਦਾ ਅਰਥ ਸਮੇਂ ਦੀ ਮਿਆਦ ਵੀ ਹੋ ਸਕਦਾ ਹੈ। ਉਤ 2:4
ਪਰਮੇਸ਼ੁਰ ਦਾ ਇਕ ਦਿਨ ਕਾਫ਼ੀ ਲੰਬਾ ਸਮਾਂ ਵੀ ਹੋ ਸਕਦਾ ਹੈ। ਜ਼ਬੂ 90:4; 2 ਪਤ 3:8
10. ਸ਼ੈਤਾਨ, ਬੁਰੇ ਦੂਤ
ੳ. ਸ਼ੈਤਾਨ ਇਕ ਬੁਰਾ ਦੂਤ ਹੈ; ਅਸੀਂ ਉਸ ਨੂੰ ਦੇਖ ਨਹੀਂ ਸਕਦੇ
ਸ਼ੈਤਾਨ, ਇਨਸਾਨ ਦੇ ਅੰਦਰ ਦੀ ਕੋਈ ਬੁਰਾਈ ਨਹੀਂ; ਉਹ ਇਕ ਦੁਸ਼ਟ ਦੂਤ ਹੈ। 2 ਤਿਮੋ 2:26
ਸ਼ੈਤਾਨ ਬਾਕੀ ਦੂਤਾਂ ਜਿੰਨਾ ਅਸਲੀ ਹੈ। ਮੱਤੀ 4:1, 11; ਅੱਯੂ 1:6
ਉਹ ਆਪਣੀ ਬੁਰੀ ਇੱਛਾ ਕਰਕੇ ਸ਼ੈਤਾਨ ਬਣਿਆ। ਯਾਕੂ 1:13-15
ਅ. ਸ਼ੈਤਾਨ ਇਸ ਦੁਨੀਆਂ ਦਾ ਰਾਜਾ ਹੈ
ਦੁਨੀਆਂ ਦਾ ਈਸ਼ਵਰ ਹੋਣ ਕਰਕੇ ਦੁਨੀਆਂ ਉੱਤੇ ਉਸ ਦਾ ਵੱਸ ਚੱਲਦਾ ਹੈ। 2 ਕੁਰਿੰ 4:4; 1 ਯੂਹੰ 5:19; ਪ੍ਰਕਾ 12:9
ਰਾਜ ਕਰਨ ਦਾ ਹੱਕ ਕਿਸ ਦਾ ਹੈ? ਇਸ ਦਾ ਜਵਾਬ ਮਿਲਣ ਤਕ ਹੀ ਜੀਉਂਦਾ ਰਹੇਗਾ। ਕੂਚ 9:16; ਯੂਹੰ 12:31
ਅਥਾਹ ਕੁੰਡ ਵਿਚ ਸੁੱਟਿਆ, ਫਿਰ ਨਾਸ਼ ਕੀਤਾ ਜਾਵੇਗਾ। ਪ੍ਰਕਾ 20:2, 3, 10
ਜਲ-ਪਰਲੋ ਤੋਂ ਪਹਿਲਾਂ ਸ਼ੈਤਾਨ ਨਾਲ ਰਲ਼ ਗਏ ਸਨ। ਉਤ 6:1, 2; 1 ਪਤ 3:19, 20
ਪਦਵੀ ਤੋਂ ਹਟਾਏ ਗਏ, ਪਰਮੇਸ਼ੁਰ ਦੀ ਮਿਹਰ ਤੋਂ ਵਾਂਝੇ ਕੀਤੇ ਗਏ। 2 ਪਤ 2:4; ਯਹੂ 6
ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਇਨਸਾਨਾਂ ਨੂੰ ਸਤਾਉਂਦੇ ਹਨ। ਲੂਕਾ 8:27-29; ਪ੍ਰਕਾ 16:13, 14
ਸ਼ੈਤਾਨ ਦੇ ਨਾਲ ਨਾਸ਼ ਕੀਤੇ ਜਾਣਗੇ। ਮੱਤੀ 25:41; ਲੂਕਾ 8:31; ਪ੍ਰਕਾ 20:2, 3, 10
11. ਕਿਸਮਤ
ੳ. ਇਨਸਾਨ ਦੀ ਕਿਸਮਤ ਲਿਖੀ ਹੋਈ ਨਹੀਂ ਹੁੰਦੀ
ਪਰਮੇਸ਼ੁਰ ਦਾ ਮਕਸਦ ਪੱਕਾ ਹੈ। ਯਸਾ 55:11; ਉਤ 1:28
ਇਨਸਾਨ ਪਰਮੇਸ਼ੁਰ ਦੀ ਸੇਵਾ ਕਰਨ ਦੀ ਚੋਣ ਕਰ ਸਕਦੇ ਹਨ। ਯੂਹੰ 3:16; ਫ਼ਿਲਿ 2:12
12. ਗਵਾਹੀ ਦੇਣ ਦਾ ਕੰਮ
ੳ. ਸਾਰੇ ਮਸੀਹੀਆਂ ਲਈ ਗਵਾਹੀ ਦੇਣੀ, ਖ਼ੁਸ਼ ਖ਼ਬਰੀ ਸੁਣਾਉਣੀ ਜ਼ਰੂਰੀ ਹੈ
ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਲੋਕਾਂ ਸਾਮ੍ਹਣੇ ਯਿਸੂ ਨੂੰ ਕਬੂਲ ਕਰਨਾ ਜ਼ਰੂਰੀ ਹੈ। ਮੱਤੀ 10:32
ਬਚਨ ਉੱਤੇ ਚੱਲ ਕੇ ਨਿਹਚਾ ਦਾ ਸਬੂਤ ਦੇਣਾ ਜ਼ਰੂਰੀ ਹੈ। ਯਾਕੂ 1:22-24; 2:24
ਨਵੇਂ ਚੇਲਿਆਂ ਨੂੰ ਵੀ ਸਿੱਖਿਅਕ ਬਣਨ ਦੀ ਲੋੜ ਹੈ। ਮੱਤੀ 28:19, 20
ਦੂਸਰਿਆਂ ਨੂੰ ਗਵਾਹੀ ਦੇਣ ਨਾਲ ਮੁਕਤੀ ਮਿਲਦੀ ਹੈ। ਰੋਮੀ 10:10
ਅ. ਲੋਕਾਂ ਕੋਲ ਵਾਰ-ਵਾਰ ਜਾ ਕੇ ਪ੍ਰਚਾਰ ਕਰਨ ਦੀ ਲੋੜ ਹੈ
ਅੰਤ ਬਾਰੇ ਚੇਤਾਵਨੀ ਦੇਣੀ ਬਹੁਤ ਜ਼ਰੂਰੀ ਹੈ। ਮੱਤੀ 24:14
ਯਿਰਮਿਯਾਹ ਨੇ ਕਈ ਸਾਲਾਂ ਤਕ ਯਰੂਸ਼ਲਮ ਦੇ ਅੰਤ ਬਾਰੇ ਚੇਤਾਵਨੀ ਦਿੱਤੀ ਸੀ। ਯਿਰ 25:3
ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਨੂੰ ਗਵਾਹੀ ਦਿੰਦੇ ਰਹਿਣਾ ਚਾਹੀਦਾ ਹੈ। ਰਸੂ 4:18-20; 5:28, 29
ੲ. ਲਹੂ ਦੇ ਦੋਸ਼ ਤੋਂ ਮੁਕਤ ਹੋਣ ਲਈ ਗਵਾਹੀ ਦੇਣੀ ਜ਼ਰੂਰੀ ਹੈ
ਆ ਰਹੇ ਅੰਤ ਬਾਰੇ ਚੇਤਾਵਨੀ ਦੇਣੀ ਬਹੁਤ ਜ਼ਰੂਰੀ ਹੈ। ਹਿਜ਼ 33:7; ਮੱਤੀ 24:14
ਜੋ ਚੇਤਾਵਨੀ ਨਹੀਂ ਦਿੰਦਾ, ਉਹ ਖ਼ੂਨ ਦਾ ਦੋਸ਼ੀ ਹੈ। ਹਿਜ਼ 33:8, 9; 3:18, 19
ਪੌਲੁਸ ਲੋਕਾਂ ਦੇ ਲਹੂ ਤੋਂ ਨਿਰਦੋਸ਼ ਸੀ; ਉਸ ਨੇ ਸੱਚਾਈ ਬਾਰੇ ਚੰਗੀ ਤਰ੍ਹਾਂ ਦੱਸਿਆ। ਰਸੂ 20:26, 27; 1 ਕੁਰਿੰ 9:16
ਸਾਡਾ ਅਤੇ ਸੁਣਨ ਵਾਲੇ ਦਾ ਬਚਾਅ ਹੋਵੇਗਾ। 1 ਤਿਮੋ 4:16; 1 ਕੁਰਿੰ 9:22
13. ਚੰਗਾ ਕਰਨ ਅਤੇ ਬੋਲੀਆਂ ਬੋਲਣ ਦੀਆਂ ਦਾਤਾਂ
ੳ. ਪਰਮੇਸ਼ੁਰ ਦੇ ਬਚਨ ਜ਼ਰੀਏ ਮਿਲਦੀ ਚੰਗਾਈ ਤੋਂ ਹਮੇਸ਼ਾ ਲਾਭ ਮਿਲਦਾ ਹੈ
ਪਰਮੇਸ਼ੁਰ ਦਾ ਗਿਆਨ ਰੱਦ ਕਰਨਾ ਖ਼ਤਰਨਾਕ ਹੈ। ਯਸਾ 1:4-6; 6:10; ਹੋਸ਼ੇ 4:6
ਮੁੱਖ ਕੰਮ ਹੈ ਬਾਈਬਲ ਦਾ ਗਿਆਨ ਦੇ ਕੇ ਲੋਕਾਂ ਨੂੰ ਚੰਗਾ ਕਰਨਾ। ਯੂਹੰ 6:63; ਲੂਕਾ 4:18
ਪਾਪ ਮਾਫ਼ ਹੁੰਦੇ; ਖ਼ੁਸ਼ੀ ਅਤੇ ਜੀਵਨ ਮਿਲਦਾ। ਯਾਕੂ 5:19, 20; ਪ੍ਰਕਾ 7:14-17
ਅ. ਪਰਮੇਸ਼ੁਰ ਦੇ ਰਾਜ ਅਧੀਨ ਲੋਕ ਹਮੇਸ਼ਾ ਲਈ ਤੰਦਰੁਸਤ ਰਹਿਣਗੇ
ਯਿਸੂ ਨੇ ਬੀਮਾਰੀਆਂ ਨੂੰ ਚੰਗਾ ਕੀਤਾ; ਰਾਜ ਦੌਰਾਨ ਮਿਲਣ ਵਾਲੀਆਂ ਬਰਕਤਾਂ ਦਾ ਪ੍ਰਚਾਰ ਕੀਤਾ। ਮੱਤੀ 4:23
ਵਾਅਦਾ ਕੀਤਾ ਗਿਆ ਕਿ ਰਾਜ ਦੇ ਜ਼ਰੀਏ ਹਰ ਬੀਮਾਰੀ ਦਾ ਇਲਾਜ ਕੀਤਾ ਜਾਵੇਗਾ। ਮੱਤੀ 6:10; ਯਸਾ 9:7
ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। 1 ਕੁਰਿੰ 15:25, 26; ਪ੍ਰਕਾ 21:4; 20:14
ੲ. ਅੱਜ-ਕੱਲ੍ਹ ਚਮਤਕਾਰੀ ਇਲਾਜ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹਨ
ਚੇਲਿਆਂ ਨੇ ਆਪਣੇ ਆਪ ਨੂੰ ਚਮਤਕਾਰੀ ਢੰਗ ਨਾਲ ਚੰਗਾ ਨਹੀਂ ਕੀਤਾ। 2 ਕੁਰਿੰ 12:7-9; 1 ਤਿਮੋ 5:23
ਚਮਤਕਾਰੀ ਦਾਤਾਂ ਰਸੂਲਾਂ ਦੇ ਮਰਨ ਮਗਰੋਂ ਖ਼ਤਮ ਹੋ ਗਈਆਂ। 1 ਕੁਰਿੰ 13:8-11
ਕਰਾਮਾਤਾਂ ਪਰਮੇਸ਼ੁਰ ਦੀ ਮਨਜ਼ੂਰੀ ਦਾ ਸਬੂਤ ਨਹੀਂ। ਮੱਤੀ 7:22, 23; 2 ਥੱਸ 2:9-11
ਸ. ਬੋਲੀਆਂ ਬੋਲਣ ਦੀ ਦਾਤ ਥੋੜ੍ਹੇ ਚਿਰ ਲਈ ਦਿੱਤੀ ਗਈ ਸੀ
ਨਿਸ਼ਾਨੀ ਸੀ; ਉੱਤਮ ਦਾਤਾਂ ਹਾਸਲ ਕਰਨੀਆਂ ਚਾਹੀਦੀਆਂ। 1 ਕੁਰਿੰ 14:22; 12:30, 31
ਪਹਿਲਾਂ ਹੀ ਦੱਸਿਆ ਗਿਆ ਸੀ ਕਿ ਚਮਤਕਾਰੀ ਦਾਤਾਂ ਖ਼ਤਮ ਹੋ ਜਾਣਗੀਆਂ। 1 ਕੁਰਿੰ 13:8-10
ਚਮਤਕਾਰੀ ਕੰਮ ਪਰਮੇਸ਼ੁਰ ਦੀ ਕਿਰਪਾ ਦਾ ਸਬੂਤ ਨਹੀਂ ਹਨ। ਮੱਤੀ 7:22, 23; 24:24
14. ਚਰਚ (ਮੰਡਲੀ)
ੳ. ਮੰਡਲੀ ਮਸੀਹ ਉੱਤੇ ਉਸਾਰੀ ਗਈ ਹੈ
ਪਰਮੇਸ਼ੁਰ ਇਨਸਾਨ ਦੇ ਬਣਾਏ ਮੰਦਰਾਂ ਵਿਚ ਨਹੀਂ ਵੱਸਦਾ। ਰਸੂ 17:24, 25; 7:48
ਅਸਲੀ ਮੰਡਲੀ ਜੀਉਂਦੇ ਪੱਥਰਾਂ ਦਾ ਬਣਿਆ ਮੰਦਰ ਹੈ। 1 ਪਤ 2:5, 6
ਮਸੀਹ ਨੀਂਹ ਦੇ ਕੋਨੇ ਦਾ ਪੱਥਰ ਹੈ; ਰਸੂਲ ਵੀ ਨੀਂਹ ਦਾ ਹਿੱਸਾ ਹਨ। ਅਫ਼ 2:20
ਪਰਮੇਸ਼ੁਰ ਦੀ ਭਗਤੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਕੀਤੀ ਜਾਣੀ ਚਾਹੀਦੀ ਹੈ। ਯੂਹੰ 4:24
ਅ. ਮੰਡਲੀ ਪਤਰਸ ਉੱਤੇ ਨਹੀਂ ਉਸਾਰੀ ਗਈ
ਯਿਸੂ ਨੇ ਇਹ ਨਹੀਂ ਕਿਹਾ ਕਿ ਪਤਰਸ ਮੰਡਲੀ ਦੀ ਨੀਂਹ ਬਣੇਗਾ। ਮੱਤੀ 16:18
ਯਿਸੂ ਨੂੰ “ਚਟਾਨ” ਕਿਹਾ ਗਿਆ ਹੈ। 1 ਕੁਰਿੰ 10:4
ਪਤਰਸ ਨੇ ਯਿਸੂ ਨੂੰ ਨੀਂਹ ਕਿਹਾ ਸੀ। 1 ਪਤ 2:4, 6-8; ਰਸੂ 4:8-12
15. ਜਾਦੂ-ਟੂਣਾ
ੳ. ਜਾਦੂ-ਟੂਣਾ ਦੁਸ਼ਟ ਦੂਤਾਂ ਦਾ ਕੰਮ ਹੈ; ਇਸ ਤੋਂ ਦੂਰ ਰਹਿਣਾ ਚਾਹੀਦਾ ਹੈ
ਪਰਮੇਸ਼ੁਰ ਦਾ ਬਚਨ ਅਜਿਹੇ ਕੰਮਾਂ ਨੂੰ ਮਨ੍ਹਾ ਕਰਦਾ ਹੈ। ਯਸਾ 8:19, 20; ਲੇਵੀ 19:31; 20:6, 27
ਲੋਕਾਂ ਦਾ ਭਵਿੱਖ ਦੱਸਣਾ ਦੁਸ਼ਟ ਦੂਤਾਂ ਵੱਲੋਂ ਹੈ। ਰਸੂ 16:16-18
ਇਸ ਦਾ ਨਤੀਜਾ ਮੌਤ ਹੈ। ਗਲਾ 5:19-21; ਪ੍ਰਕਾ 21:8; 22:15
ਜੋਤਸ਼-ਵਿਦਿਆ ਮਨ੍ਹਾ ਕੀਤੀ ਗਈ ਹੈ। ਬਿਵ 18:10-12; ਯਿਰ 10:2
16. ਜ਼ਿੰਦਗੀ
ੳ. ਆਗਿਆਕਾਰ ਲੋਕਾਂ ਅੱਗੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ
ਪਰਮੇਸ਼ੁਰ ਝੂਠ ਨਹੀਂ ਬੋਲ ਸਕਦਾ; ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। ਤੀਤੁ 1:2; ਯੂਹੰ 10:27, 28
ਨਿਹਚਾ ਕਰਨ ਵਾਲਿਆਂ ਨੂੰ ਜ਼ਿੰਦਗੀ ਜ਼ਰੂਰ ਮਿਲੇਗੀ। ਯੂਹੰ 11:25, 26
ਮੌਤ ਨੂੰ ਖ਼ਤਮ ਕੀਤਾ ਜਾਵੇਗਾ। 1 ਕੁਰਿੰ 15:26; ਪ੍ਰਕਾ 21:4; 20:14; ਯਸਾ 25:8
ਅ. ਸਵਰਗੀ ਜ਼ਿੰਦਗੀ ਸਿਰਫ਼ ਉਨ੍ਹਾਂ ਲਈ ਹੈ ਜੋ ਮਸੀਹ ਦੇ ਸਰੀਰ ਦਾ ਹਿੱਸਾ ਹਨ
ਪਰਮੇਸ਼ੁਰ ਖ਼ੁਦ ਫ਼ੈਸਲਾ ਕਰ ਕੇ ਲੋਕਾਂ ਨੂੰ ਚੁਣਦਾ ਹੈ। ਮੱਤੀ 20:23; 1 ਕੁਰਿੰ 12:18
ਧਰਤੀ ਤੋਂ ਸਿਰਫ਼ 1,44,000 ਲਏ ਗਏ। ਪ੍ਰਕਾ 14:1, 4; 7:2-4; 5:9, 10
ਨਾ ਯੂਹੰਨਾ ਬਪਤਿਸਮਾ ਦੇਣ ਵਾਲਾ ਸਵਰਗ ਵਿਚ ਜਾਵੇਗਾ। ਮੱਤੀ 11:11
ੲ. ਅਣਗਿਣਤ “ਹੋਰ ਭੇਡਾਂ” ਨੂੰ ਧਰਤੀ ਉੱਤੇ ਜ਼ਿੰਦਗੀ ਮਿਲੇਗੀ
ਸਵਰਗ ਵਿਚ ਥੋੜ੍ਹੇ ਹੀ ਯਿਸੂ ਨਾਲ ਰਾਜ ਕਰਨਗੇ। ਪ੍ਰਕਾ 14:1, 4; 7:2-4
“ਹੋਰ ਭੇਡਾਂ” ਮਸੀਹ ਦੇ ਭਰਾ ਨਹੀਂ ਹਨ। ਯੂਹੰ 10:16; ਮੱਤੀ 25:32, 40
ਹੁਣ ਧਰਤੀ ’ਤੇ ਰਹਿਣ ਲਈ ਬਹੁਤ ਸਾਰੇ ਲੋਕ ਇਕੱਠੇ ਕੀਤੇ ਜਾ ਰਹੇ ਹਨ। ਪ੍ਰਕਾ 7:9, 15-17
ਦੂਸਰੇ ਧਰਤੀ ’ਤੇ ਰਹਿਣ ਲਈ ਦੁਬਾਰਾ ਜੀਉਂਦੇ ਕੀਤੇ ਜਾਣਗੇ। ਪ੍ਰਕਾ 20:12; 21:4
17. ਝੂਠੇ ਨਬੀ
ੳ. ਝੂਠੇ ਨਬੀਆਂ ਬਾਰੇ ਚੇਤਾਵਨੀ ਦਿੱਤੀ ਗਈ ਸੀ; ਰਸੂਲਾਂ ਦੇ ਦਿਨਾਂ ਵਿਚ ਵੀ ਮੌਜੂਦ ਸਨ
ਝੂਠੇ ਨਬੀਆਂ ਦੀ ਪਛਾਣ। ਬਿਵ 18:20-22; ਲੂਕਾ 6:26
ਇਨ੍ਹਾਂ ਬਾਰੇ ਚੇਤਾਵਨੀ ਦਿੱਤੀ ਗਈ; ਕੰਮਾਂ ਤੋਂ ਪਛਾਣੇ ਜਾਂਦੇ। ਮੱਤੀ 24:23-26; 7:15-23
18. ਤਿਉਹਾਰ ਅਤੇ ਜਨਮ-ਦਿਨ
ੳ. ਪਹਿਲੀ ਸਦੀ ਦੇ ਮਸੀਹੀ ਜਨਮ-ਦਿਨ ਅਤੇ ਕ੍ਰਿਸਮਸ ਨਹੀਂ ਮਨਾਉਂਦੇ ਸਨ
ਉਹ ਲੋਕ ਮਨਾਉਂਦੇ ਸਨ ਜੋ ਸੱਚੇ ਭਗਤ ਨਹੀਂ ਸਨ। ਉਤ 40:20; ਮੱਤੀ 14:6
ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣੀ ਚਾਹੀਦੀ ਹੈ। ਲੂਕਾ 22:19, 20; 1 ਕੁਰਿੰ 11:25, 26
ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਗ਼ਲਤ ਹਨ। ਰੋਮੀ 13:13; ਗਲਾ 5:21; 1 ਪਤ 4:3
19. ਤ੍ਰਿਏਕ
ੳ. ਪਰਮੇਸ਼ੁਰ ਯਾਨੀ ਪਿਤਾ, ਇੱਕੋ ਹੀ ਸ਼ਖ਼ਸ, ਅੱਤ ਮਹਾਨ ਹੈ
ਪਰਮੇਸ਼ੁਰ ਤਿੰਨ ਸ਼ਖ਼ਸਾਂ ਨਾਲ ਨਹੀਂ ਬਣਿਆ। ਬਿਵ 6:4; ਮਲਾ 2:10; ਮਰ 10:18; ਰੋਮੀ 3:29, 30
ਪੁੱਤਰ ਨੂੰ ਸ੍ਰਿਸ਼ਟ ਕੀਤਾ ਗਿਆ ਸੀ; ਇਸ ਤੋਂ ਪਹਿਲਾਂ ਪਰਮੇਸ਼ੁਰ ਇਕੱਲਾ ਸੀ। ਪ੍ਰਕਾ 3:14; ਕੁਲੁ 1:15; ਯਸਾ 44:6
ਪਰਮੇਸ਼ੁਰ ਵਿਸ਼ਵ ਦਾ ਰਾਜਾ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਫ਼ਿਲਿ 2:5, 6; ਦਾਨੀ 4:35
ਸਾਰਿਆਂ ਤੋਂ ਜ਼ਿਆਦਾ ਪਰਮੇਸ਼ੁਰ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ। ਫ਼ਿਲਿ 2:10, 11
ਅ. ਪੁੱਤਰ ਧਰਤੀ ਤੇ ਆਉਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਵੀ ਪਿਤਾ ਤੋਂ ਨੀਵਾਂ ਸੀ
ਪੁੱਤਰ ਸਵਰਗ ਵਿਚ ਪਿਤਾ ਦੇ ਆਗਿਆਕਾਰ ਸੀ, ਪਿਤਾ ਨੇ ਉਸ ਨੂੰ ਘੱਲਿਆ ਸੀ। ਯੂਹੰ 8:42; 12:49
ਧਰਤੀ ਉੱਤੇ ਵੀ ਆਗਿਆਕਾਰ ਰਿਹਾ ਕਿਉਂਕਿ ਪਿਤਾ ਉਸ ਤੋਂ ਮਹਾਨ ਹੈ। ਯੂਹੰ 14:28; 5:19; ਇਬ 5:8
ਸਵਰਗ ਵਿਚ ਉੱਚਾ ਕੀਤਾ ਗਿਆ, ਪਰ ਫਿਰ ਵੀ ਪਿਤਾ ਦੇ ਅਧੀਨ ਸੀ। ਫ਼ਿਲਿ 2:9; 1 ਕੁਰਿੰ 15:28; ਮੱਤੀ 20:23
ਯਹੋਵਾਹ, ਮਸੀਹ ਦਾ ਸਿਰ ਅਤੇ ਉਸ ਦਾ ਪਰਮੇਸ਼ੁਰ ਹੈ। 1 ਕੁਰਿੰ 11:3; ਯੂਹੰ 20:17; ਪ੍ਰਕਾ 1:6
ਹਮੇਸ਼ਾ ਇਕ-ਦੂਸਰੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਯੂਹੰ 8:28, 29; 14:10
ਪਤੀ-ਪਤਨੀ ਵਰਗੀ ਏਕਤਾ। ਯੂਹੰ 10:30; ਮੱਤੀ 19:4-6
ਸਾਰੇ ਭਗਤਾਂ ਵਿਚ ਵੀ ਅਜਿਹੀ ਏਕਤਾ ਹੋਣੀ ਚਾਹੀਦੀ ਹੈ। ਯੂਹੰ 17:20-22; 1 ਕੁਰਿੰ 1:10
ਸਿਰਫ਼ ਮਸੀਹ ਦੇ ਜ਼ਰੀਏ ਯਹੋਵਾਹ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ। ਯੂਹੰ 4:23, 24
ਸ. ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦੁਆਰਾ ਕੰਮ ਕਰਦਾ ਹੈ
ਇਹ ਇਕ ਸ਼ਕਤੀ ਹੈ, ਨਾ ਕਿ ਕੋਈ ਸ਼ਖ਼ਸ। ਮੱਤੀ 3:16; ਯੂਹੰ 20:22; ਰਸੂ 2:4, 17, 33
ਪਰਮੇਸ਼ੁਰ ਅਤੇ ਮਸੀਹ ਦੇ ਨਾਲ ਸਵਰਗ ਵਿਚ ਇਕ ਸ਼ਖ਼ਸ ਨਹੀਂ ਹੈ। ਰਸੂ 7:55, 56; ਪ੍ਰਕਾ 7:10
ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰਨ ਲਈ ਇਸ ਨੂੰ ਵਰਤਦਾ ਹੈ। ਜ਼ਬੂ 104:30; 1 ਕੁਰਿੰ 12:4-11
ਪਰਮੇਸ਼ੁਰ ਆਪਣੇ ਸੇਵਕਾਂ ਨੂੰ ਦਿੰਦਾ ਹੈ; ਉਨ੍ਹਾਂ ਦੀ ਅਗਵਾਈ ਕਰਦੀ ਹੈ। 1 ਕੁਰਿੰ 2:12, 13; ਗਲਾ 5:16
20. ਦੁਨੀਆਂ ਵਿਚ ਬੁਰਾਈ ਅਤੇ ਦੁੱਖ-ਤਕਲੀਫ਼ਾਂ
ਇਨਸਾਨਾਂ ਦੇ ਦੁਸ਼ਟ ਰਾਜ ਕਰਕੇ ਅੱਜ-ਕੱਲ੍ਹ ਬੁਰਾਈ ਹੈ। ਕਹਾ 29:2; 28:28
ਦੁਨੀਆਂ ਦਾ ਹਾਕਮ ਪਰਮੇਸ਼ੁਰ ਦਾ ਦੁਸ਼ਮਣ ਹੈ। 2 ਕੁਰਿੰ 4:4; 1 ਯੂਹੰ 5:19; ਯੂਹੰ 12:31
ਸ਼ੈਤਾਨ ਬਿਪਤਾਵਾਂ ਲਿਆਉਂਦਾ ਹੈ; ਉਸ ਦਾ ਸਮਾਂ ਥੋੜ੍ਹਾ ਰਹਿੰਦਾ ਹੈ। ਪ੍ਰਕਾ 12:9, 12
ਸ਼ੈਤਾਨ ਨੂੰ ਕੈਦ ਕਰਨ ਤੋਂ ਬਾਅਦ ਹੀ ਸ਼ਾਂਤੀ ਆਵੇਗੀ। ਪ੍ਰਕਾ 20:1-3; 21:3, 4
ਅ. ਪਰਮੇਸ਼ੁਰ ਨੇ ਅਜੇ ਤਕ ਬੁਰਾਈ ਕਿਉਂ ਨਹੀਂ ਖ਼ਤਮ ਕੀਤੀ
ਸ਼ੈਤਾਨ ਨੇ ਪਰਮੇਸ਼ੁਰ ਦੇ ਸੇਵਕਾਂ ਦੀ ਵਫ਼ਾਦਾਰੀ ’ਤੇ ਸ਼ੱਕ ਪੈਦਾ ਕੀਤਾ ਹੈ। ਅੱਯੂ 1:11, 12
ਵਫ਼ਾਦਾਰ ਲੋਕਾਂ ਨੂੰ ਆਪਣਾ ਪਿਆਰ ਸਾਬਤ ਕਰਨ ਦਾ ਮੌਕਾ ਦਿੱਤਾ ਗਿਆ ਹੈ। ਰੋਮੀ 9:17; ਕਹਾ 27:11
ਸ਼ੈਤਾਨ ਝੂਠਾ ਸਾਬਤ ਹੋਵੇਗਾ; ਖੜ੍ਹੇ ਕੀਤੇ ਸਵਾਲਾਂ ਨੂੰ ਹੱਲ ਕੀਤਾ ਜਾਵੇਗਾ। ਯੂਹੰ 12:31
ਵਫ਼ਾਦਾਰ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੀ ਜਾਵੇਗੀ। ਰੋਮੀ 2:6, 7; ਪ੍ਰਕਾ 21:3-5
ੲ. ਅੰਤ ਦਾ ਲੰਬਾ ਸਮਾਂ ਪਰਮੇਸ਼ੁਰ ਦੀ ਦਇਆ ਦਾ ਸਬੂਤ ਹੈ
ਨੂਹ ਦੇ ਦਿਨਾਂ ਵਾਂਗ ਚੇਤਾਵਨੀ ਦੇਣ ਵਿਚ ਸਮਾਂ ਲੱਗਦਾ ਹੈ। ਮੱਤੀ 24:14, 37-39
ਪਰਮੇਸ਼ੁਰ ਢਿੱਲ-ਮੱਠ ਨਹੀਂ ਕਰ ਰਿਹਾ, ਸਗੋਂ ਰਹਿਮ ਕਰਦਾ ਹੈ। 2 ਪਤ 3:9; ਯਸਾ 30:18
ਬਾਈਬਲ ਜਾਗਦੇ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਲੂਕਾ 21:36; 1 ਥੱਸ 5:4
ਬਚਾਅ ਲਈ ਹੁਣ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਫ਼ਾਇਦਾ ਉਠਾਓ। ਯਸਾ 2:2-4; ਸਫ਼ 2:3
ਸ. ਦੁੱਖਾਂ ਦਾ ਹੱਲ ਇਨਸਾਨਾਂ ਕੋਲ ਨਹੀਂ ਹੈ
ਇਨਸਾਨ ਬਹੁਤ ਡਰੇ ਹੋਏ ਅਤੇ ਪਰੇਸ਼ਾਨ ਹਨ। ਲੂਕਾ 21:10, 11; 2 ਤਿਮੋ 3:1-5
ਪਰਮੇਸ਼ੁਰ ਦਾ ਰਾਜ ਸਫ਼ਲ ਹੋਵੇਗਾ, ਨਾ ਕਿ ਇਨਸਾਨਾਂ ਦਾ ਰਾਜ। ਦਾਨੀ 2:44; ਮੱਤੀ 6:10
ਜ਼ਿੰਦਗੀ ਪਾਉਣ ਲਈ ਹੁਣ ਰਾਜੇ ਨੂੰ ਕਬੂਲ ਕਰੋ। ਜ਼ਬੂ 2:9, 11, 12
21. ਦੂਸਰੇ ਧਰਮਾਂ ਨਾਲ ਸਾਂਝ
ੳ. ਦੂਸਰੇ ਧਰਮਾਂ ਨਾਲ ਸਾਂਝ ਪਾਉਣੀ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹੈ
ਇੱਕੋ-ਇਕ ਰਾਹ, ਜੋ ਤੰਗ ਹੈ; ਥੋੜ੍ਹੇ ਉਸ ਉੱਤੇ ਚੱਲਦੇ ਹਨ। ਅਫ਼ 4:4-6; ਮੱਤੀ 7:13, 14
ਚੇਤਾਵਨੀ ਦਿੱਤੀ ਗਈ ਕਿ ਝੂਠੀਆਂ ਸਿੱਖਿਆਵਾਂ ਭ੍ਰਿਸ਼ਟ ਕਰਦੀਆਂ ਹਨ। ਮੱਤੀ 16:6, 12; ਗਲਾ 5:9
ਵੱਖਰੇ ਹੋਣ ਦਾ ਹੁਕਮ ਦਿੱਤਾ ਗਿਆ ਹੈ। 2 ਤਿਮੋ 3:5; 2 ਕੁਰਿੰ 6:14-17; ਪ੍ਰਕਾ 18:4
ਅ. ਇਹ ਸੱਚ ਨਹੀਂ ਹੈ ਕਿ “ਸਾਰੇ ਧਰਮ ਚੰਗੇ ਹਨ”
ਕਈਆਂ ਨੂੰ ਜੋਸ਼ ਹੈ, ਪਰ ਪਰਮੇਸ਼ੁਰ ਦੇ ਸਹੀ ਗਿਆਨ ਅਨੁਸਾਰ ਨਹੀਂ। ਰੋਮੀ 10:2, 3
ਬੁਰਾਈ ਹਰ ਚੰਗਾਈ ਨੂੰ ਭ੍ਰਿਸ਼ਟ ਕਰਦੀ ਹੈ। 1 ਕੁਰਿੰ 5:6; ਮੱਤੀ 7:15-17
ਝੂਠੇ ਸਿੱਖਿਅਕ ਨਾਸ਼ ਲਿਆਉਂਦੇ ਹਨ। 2 ਪਤ 2:1; ਮੱਤੀ 12:30; 15:14
ਸ਼ੁੱਧ ਭਗਤੀ ਦਾ ਮਤਲਬ ਹੈ ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨੀ। ਬਿਵ 6:5, 14, 15
22. ਧਰਤੀ
ਇਨਸਾਨਾਂ ਨੂੰ ਧਰਤੀ ’ਤੇ ਰਹਿਣ ਲਈ ਬਣਾਇਆ ਗਿਆ ਸੀ। ਉਤ 1:28; 2:8-15
ਪਰਮੇਸ਼ੁਰ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। ਯਸਾ 55:11; 46:10, 11
ਧਰਤੀ ’ਤੇ ਇਨਸਾਨ ਸ਼ਾਂਤੀ ਨਾਲ ਵੱਸਣਗੇ; ਉਨ੍ਹਾਂ ਵਿਚ ਕੋਈ ਕਮੀ-ਕਮਜ਼ੋਰੀ ਨਹੀਂ ਹੋਵੇਗੀ। ਜ਼ਬੂ 72:7; ਯਸਾ 45:18; 9:6, 7
ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਸੁੰਦਰ ਬਣਾਈ ਜਾਵੇਗੀ। ਮੱਤੀ 6:9, 10; ਪ੍ਰਕਾ 21:3-5
ਅ. ਕਦੀ ਨਾਸ਼ ਨਹੀਂ ਹੋਵੇਗੀ; ਹਮੇਸ਼ਾ ਆਬਾਦ ਰਹੇਗੀ
ਧਰਤੀ ਹਮੇਸ਼ਾ ਕਾਇਮ ਰਹੇਗੀ। ਉਪ 1:4; ਜ਼ਬੂ 104:5
ਨੂਹ ਦੇ ਸਮੇਂ ਦੇ ਲੋਕ ਨਾਸ਼ ਕੀਤੇ ਗਏ ਸਨ, ਨਾ ਕਿ ਧਰਤੀ। 2 ਪਤ 3:5-7; ਉਤ 7:23
ਇਹ ਮਿਸਾਲ ਸਾਨੂੰ ਬਚਾਅ ਦੀ ਉਮੀਦ ਦਿੰਦੀ ਹੈ। ਮੱਤੀ 24:37-39
ਦੁਸ਼ਟ ਲੋਕ ਨਾਸ਼ ਕੀਤੇ ਜਾਣਗੇ; “ਵੱਡੀ ਭੀੜ” ਬਚਾਈ ਜਾਵੇਗੀ। 2 ਥੱਸ 1:6-9; ਪ੍ਰਕਾ 7:9, 14
23. ਧਰਮ
ਇਕ ਹੀ ਪ੍ਰਭੂ, ਇਕ ਹੀ ਮਸੀਹੀ ਰਾਹ ਅਤੇ ਇਕ ਹੀ ਬਪਤਿਸਮਾ ਹੈ। ਅਫ਼ 4:5, 13
ਚੇਲੇ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ। ਮੱਤੀ 28:19; ਰਸੂ 8:12; 14:21
ਫਲਾਂ ਦੁਆਰਾ ਪਛਾਣਿਆ ਜਾਂਦਾ ਹੈ। ਮੱਤੀ 7:19, 20; ਲੂਕਾ 6:43, 44; ਯੂਹੰ 15:8
ਮੈਂਬਰਾਂ ਵਿਚ ਪਿਆਰ ਅਤੇ ਏਕਤਾ ਹੈ। ਯੂਹੰ 13:35; 1 ਕੁਰਿੰ 1:10; 1 ਯੂਹੰ 4:20
ਅ. ਝੂਠੀਆਂ ਸਿੱਖਿਆਵਾਂ ਦੀ ਨਿੰਦਿਆ ਕੀਤੀ ਜਾਂਦੀ ਹੈ
ਯਿਸੂ ਨੇ ਝੂਠੀਆਂ ਸਿੱਖਿਆਵਾਂ ਦੀ ਨਿੰਦਿਆ ਕੀਤੀ। ਮੱਤੀ 23:15, 23, 24; 15:4-9
“ਅੰਨ੍ਹੇ” ਲੋਕਾਂ ਦੀ ਮਦਦ ਕਰਨ ਲਈ ਇਸ ਤਰ੍ਹਾਂ ਕੀਤਾ ਸੀ। ਮੱਤੀ 15:14
ਯਿਸੂ ਦੇ ਚੇਲੇ ਬਣਨ ਕਰਕੇ ਸੱਚਾਈ ਨੇ ਉਨ੍ਹਾਂ ਨੂੰ ਆਜ਼ਾਦ ਕੀਤਾ ਸੀ। ਯੂਹੰ 8:31, 32
ੲ. ਜੇ ਕੋਈ ਧਰਮ ਝੂਠਾ ਸਾਬਤ ਹੋਵੇ, ਤਾਂ ਇਸ ਨੂੰ ਛੱਡਣਾ ਜ਼ਰੂਰੀ ਹੈ
ਸੱਚਾਈ ਆਜ਼ਾਦ ਕਰਦੀ ਹੈ; ਕਈ ਧਰਮਾਂ ਨੂੰ ਗ਼ਲਤ ਸਾਬਤ ਕਰਦੀ ਹੈ। ਯੂਹੰ 8:31, 32
ਇਜ਼ਰਾਈਲੀਆਂ ਅਤੇ ਦੂਸਰਿਆਂ ਨੇ ਵੀ ਆਪਣੇ ਪਹਿਲੇ ਧਰਮ ਛੱਡ ਦਿੱਤੇ ਸਨ। ਯਹੋ 24:15; 2 ਰਾਜ 5:17
ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੇ ਵਿਚਾਰ ਬਦਲੇ ਸਨ। ਗਲਾ 1:13, 14; ਰਸੂ 3:17, 19
ਪੌਲੁਸ ਨੇ ਆਪਣਾ ਧਰਮ ਬਦਲਿਆ ਸੀ। ਰਸੂ 26:4-6
ਪੂਰੀ ਦੁਨੀਆਂ ਭਰਮਾਈ ਗਈ ਹੈ; ਸੋਚ ਨੂੰ ਬਦਲਣ ਦੀ ਲੋੜ ਹੈ। ਪ੍ਰਕਾ 12:9; ਰੋਮੀ 12:2
ਸ. ਲੋਕ ਕਹਿੰਦੇ ਕਿ “ਸਾਰੇ ਧਰਮ ਚੰਗੇ ਹਨ,” ਪਰ ਜ਼ਰੂਰੀ ਨਹੀਂ ਕਿ ਇਹ ਪਰਮੇਸ਼ੁਰ ਨੂੰ ਮਨਜ਼ੂਰ ਹੋਣ
ਪਰਮੇਸ਼ੁਰ ਭਗਤੀ ਦੇ ਮਿਆਰ ਕਾਇਮ ਕਰਦਾ ਹੈ। ਯੂਹੰ 4:23, 24; ਯਾਕੂ 1:27
ਧਰਮ ਚੰਗਾ ਨਹੀਂ ਜੇ ਉਹ ਪਰਮੇਸ਼ੁਰ ਦੇ ਮਿਆਰਾਂ ਉੱਤੇ ਨਾ ਚੱਲੇ। ਰੋਮੀ 10:2, 3
“ਚੰਗੇ ਕੰਮ” ਰੱਦ ਕੀਤੇ ਜਾ ਸਕਦੇ ਹਨ। ਮੱਤੀ 7:21-23
ਕੰਮਾਂ ਦੁਆਰਾ ਪਛਾਣਿਆ ਜਾਂਦਾ ਹੈ। ਮੱਤੀ 7:20
24. ਨਰਕ, ਪਤਾਲ (“ਹੇਡੀਜ਼,” “ਸ਼ੀਓਲ”)
ੳ. ਕੋਈ ਅਸਲੀ ਜਗ੍ਹਾ ਨਹੀਂ ਜਿੱਥੇ ਅੱਗ ਵਿਚ ਤੜਫਾਇਆ ਜਾਂਦਾ ਹੈ
ਦੁਖੀ ਅੱਯੂਬ ਨੇ ਉੱਥੇ ਜਾਣ ਲਈ ਬੇਨਤੀ ਕੀਤੀ ਸੀ। ਅੱਯੂ 14:13
ਉੱਥੇ ਕੋਈ ਕੰਮ ਨਹੀਂ ਕੀਤਾ ਜਾਂਦਾ। ਜ਼ਬੂ 6:5; ਉਪ 9:10; ਯਸਾ 38:18, 19
ਯਿਸੂ ਨੂੰ ਕਬਰ (ਪਤਾਲ) ਵਿੱਚੋਂ ਜੀ ਉਠਾਇਆ ਗਿਆ ਸੀ। ਰਸੂ 2:27, 31, 32; ਜ਼ਬੂ 16:10
ਕਬਰ ਵਿੱਚੋਂ ਮਰੇ ਹੋਏ ਮੁੜ ਆਉਣਗੇ; ਕਬਰ ਦਾ ਨਾਸ਼ ਕੀਤਾ ਜਾਵੇਗਾ। ਪ੍ਰਕਾ 20:13, 14
ਮੌਤ ਦੀ ਸਜ਼ਾ ਨੂੰ ਅੱਗ ਦੁਆਰਾ ਦਰਸਾਇਆ ਗਿਆ ਹੈ। ਮੱਤੀ 25:41, 46; 13:30
ਨਾ ਪਛਤਾਉਣ ਵਾਲੇ ਮਾਨੋ ਅੱਗ ਵਿਚ ਹਮੇਸ਼ਾ ਲਈ ਨਾਸ਼ ਕੀਤੇ ਜਾਣਗੇ। ਇਬ 10:26, 27
ਸ਼ੈਤਾਨ ਨੂੰ ਅੱਗ ਵਿਚ ‘ਤੜਫਾਏ ਜਾਣ’ ਦਾ ਮਤਲਬ ਹੈ ਹਮੇਸ਼ਾ ਦੀ ਮੌਤ। ਪ੍ਰਕਾ 20:10, 14, 15
ੲ. ਅਮੀਰ ਆਦਮੀ ਅਤੇ ਲਾਜ਼ਰ ਦਾ ਬਿਰਤਾਂਤ ਨਰਕ ਦਾ ਸਬੂਤ ਨਹੀਂ ਹੈ
ਨਾ ਅਬਰਾਹਾਮ ਦੀ ਹਿੱਕ ਅਸਲੀ, ਨਾ ਹੀ ਅੱਗ। ਲੂਕਾ 16:22-24
ਅਬਰਾਹਾਮ ਨਾਲ ਕੀਤੀ ਮਿਹਰ ਦੇ ਉਲਟ ਹਨੇਰੇ ਦਾ ਜ਼ਿਕਰ ਕੀਤਾ ਗਿਆ। ਮੱਤੀ 8:11, 12
ਮਹਾਂ ਬਾਬਲ ਦਾ ਅੱਗ ਨਾਲ ਵਿਨਾਸ਼ ਕੀਤਾ ਜਾਵੇਗਾ। ਪ੍ਰਕਾ 18:8-10, 21
25. ਪਵਿੱਤਰ ਸ਼ਕਤੀ
ਇਹ ਪਰਮੇਸ਼ੁਰ ਦੀ ਸ਼ਕਤੀ ਹੈ, ਨਾ ਕਿ ਕੋਈ ਸ਼ਖ਼ਸ। ਰਸੂ 2:2, 3, 33; ਯੂਹੰ 14:17
ਸ੍ਰਿਸ਼ਟੀ ਰਚਣ, ਬਾਈਬਲ ਲਿਖਵਾਉਣ ਅਤੇ ਦੂਸਰੇ ਕੰਮ ਕਰਨ ਲਈ ਵਰਤੀ ਗਈ। ਉਤ 1:2; ਹਿਜ਼ 11:5
ਮਸੀਹ ਦੇ ਭਰਾਵਾਂ ਨੂੰ ਜਨਮ ਦਿੰਦੀ, ਚੁਣਦੀ ਹੈ। ਯੂਹੰ 3:5-8; 2 ਕੁਰਿੰ 1:21, 22
ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਤਾਕਤ ਦਿੰਦੀ; ਉਨ੍ਹਾਂ ਦੀ ਅਗਵਾਈ ਕਰਦੀ ਹੈ। ਗਲਾ 5:16, 18
26. ਪਾਪ
ਪਰਮੇਸ਼ੁਰ ਦੇ ਹੁਕਮਾਂ ਜਾਂ ਮਿਆਰਾਂ ਦੀ ਉਲੰਘਣਾ ਹੈ। 1 ਯੂਹੰ 3:4; 5:17
ਪਰਮੇਸ਼ੁਰ ਦੀ ਸ੍ਰਿਸ਼ਟੀ ਹੋਣ ਦੇ ਨਾਤੇ ਇਨਸਾਨਾਂ ਨੇ ਉਸ ਨੂੰ ਲੇਖਾ ਦੇਣਾ ਹੈ। ਰੋਮੀ 14:12; 2:12-15
ਮੂਸਾ ਦੇ ਕਾਨੂੰਨ ਨੇ ਪਾਪਾਂ ਨੂੰ ਜ਼ਾਹਰ ਕੀਤਾ। ਗਲਾ 3:19; ਰੋਮੀ 3:20
ਸਾਰੇ ਪਾਪੀ ਹਨ, ਪਰਮੇਸ਼ੁਰ ਦੇ ਮਿਆਰਾਂ ’ਤੇ ਖਰੇ ਨਹੀਂ ਉਤਰਦੇ। ਰੋਮੀ 3:23; ਜ਼ਬੂ 51:5
ਅ. ਇਨਸਾਨਾਂ ਨੇ ਆਦਮ ਦੇ ਪਾਪ ਕਾਰਨ ਦੁੱਖ ਕਿਉਂ ਭੋਗਿਆ
ਆਦਮ ਰਾਹੀਂ ਸਾਰਿਆਂ ਨੂੰ ਪਾਪ ਅਤੇ ਮੌਤ ਮਿਲੀ। ਰੋਮੀ 5:12, 18
ਪਰਮੇਸ਼ੁਰ ਨੇ ਲੋਕਾਂ ਨੂੰ ਬਰਦਾਸ਼ਤ ਕਰ ਕੇ ਉਨ੍ਹਾਂ ’ਤੇ ਦਇਆ ਕੀਤੀ। ਜ਼ਬੂ 103:8, 10, 14, 17
ਯਿਸੂ ਦੀ ਕੁਰਬਾਨੀ ਰਾਹੀਂ ਪਾਪਾਂ ਦੀ ਮਾਫ਼ੀ ਮਿਲਦੀ ਹੈ। 1 ਯੂਹੰ 2:2
ਪਾਪ ਅਤੇ ਸ਼ੈਤਾਨ ਦੇ ਦੂਸਰੇ ਸਾਰੇ ਕੰਮਾਂ ਨੂੰ ਖ਼ਤਮ ਕੀਤਾ ਜਾਵੇਗਾ। 1 ਯੂਹੰ 3:8
ੲ. ਮਨ੍ਹਾ ਕੀਤਾ ਗਿਆ ਫਲ ਖਾਣਾ ਪਾਪ ਸੀ, ਨਾ ਕਿ ਜਿਨਸੀ ਸੰਬੰਧ
ਹੱਵਾਹ ਨੂੰ ਸ੍ਰਿਸ਼ਟ ਕਰਨ ਤੋਂ ਪਹਿਲਾਂ ਦਰਖ਼ਤ ਦਾ ਫਲ ਮਨ੍ਹਾ ਕੀਤਾ ਗਿਆ ਸੀ। ਉਤ 2:17, 18
ਆਦਮ ਤੇ ਹੱਵਾਹ ਨੂੰ ਬੱਚੇ ਪੈਦਾ ਕਰਨ ਲਈ ਕਿਹਾ ਗਿਆ ਸੀ। ਉਤ 1:28
ਬੱਚੇ ਪਾਪ ਦਾ ਨਤੀਜਾ ਨਹੀਂ, ਪਰ ਪਰਮੇਸ਼ੁਰ ਦੀ ਦਾਤ ਹਨ। ਜ਼ਬੂ 127:3-5
ਹੱਵਾਹ ਪਾਪ ਕਰਨ ਵੇਲੇ ਇਕੱਲੀ ਸੀ; ਉਸ ਨੇ ਖ਼ੁਦ ਫ਼ੈਸਲਾ ਕੀਤਾ ਸੀ। ਉਤ 3:6; 1 ਤਿਮੋ 2:11-14
ਆਦਮ ਸਿਰ ਸੀ, ਉਸ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ। ਰੋਮੀ 5:12, 19
ਸ. ਪਵਿੱਤਰ ਸ਼ਕਤੀ ਦੇ ਵਿਰੁੱਧ ਪਾਪ ਕਰਨ ਦਾ ਮਤਲਬ (ਮੱਤੀ 12:32; ਮਰ 3:28, 29)
ਇਹ ਵਿਰਸੇ ਵਿਚ ਮਿਲੇ ਪਾਪ ਨਾਲੋਂ ਵੱਖਰਾ ਹੈ। ਰੋਮੀ 5:8, 12, 18; 1 ਯੂਹੰ 5:17
ਇਨਸਾਨ ਪਵਿੱਤਰ ਸ਼ਕਤੀ ਨੂੰ ਉਦਾਸ ਕਰਨ ਮਗਰੋਂ ਵੀ ਸੰਭਲ ਸਕਦਾ ਹੈ। ਅਫ਼ 4:30; ਯਾਕੂ 5:19, 20
ਜਾਣ-ਬੁੱਝ ਕੇ ਪਾਪ ਕਰਦੇ ਰਹਿਣ ਦਾ ਨਤੀਜਾ ਮੌਤ ਹੈ। 1 ਯੂਹੰ 3:6-9
ਪਰਮੇਸ਼ੁਰ ਅਜਿਹਿਆਂ ਨੂੰ ਸਜ਼ਾ ਦਿੰਦਾ ਹੈ; ਪਵਿੱਤਰ ਸ਼ਕਤੀ ਹਟਾ ਲੈਂਦਾ ਹੈ। ਇਬ 6:4-8
ਸਾਨੂੰ ਅਜਿਹੇ ਪਾਪੀਆਂ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ। 1 ਯੂਹੰ 5:16, 17
27. ਪੂਰਵਜਾਂ ਦੀ ਪੂਜਾ
ਪੂਰਵਜ ਮਰ ਚੁੱਕੇ ਹਨ; ਬੇਸੁਧ ਹਨ। ਉਪ 9:5, 10
ਸਾਡੇ ਪੂਰਵਜ, ਪੂਜਾ ਦੇ ਲਾਇਕ ਨਹੀਂ ਹਨ। ਰੋਮੀ 5:12, 14; 1 ਤਿਮੋ 2:14
ਪਰਮੇਸ਼ੁਰ ਅਜਿਹੀ ਪੂਜਾ ਮਨ੍ਹਾ ਕਰਦਾ ਹੈ। ਕੂਚ 34:14; ਮੱਤੀ 4:10
ਅ. ਇਨਸਾਨਾਂ ਦਾ ਆਦਰ ਕੀਤਾ ਜਾ ਸਕਦਾ ਹੈ, ਪਰ ਭਗਤੀ ਸਿਰਫ਼ ਪਰਮੇਸ਼ੁਰ ਦੀ ਕਰੀਦੀ
ਬੱਚਿਆਂ ਨੂੰ ਵੱਡਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। 1 ਤਿਮੋ 5:1, 2, 17; ਅਫ਼ 6:1-3
ਸਿਰਫ਼ ਪਰਮੇਸ਼ੁਰ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ। ਰਸੂ 10:25, 26; ਪ੍ਰਕਾ 22:8, 9
28. ਪ੍ਰਾਰਥਨਾ
ੳ. ਪਰਮੇਸ਼ੁਰ ਕਿਹੜੀਆਂ ਪ੍ਰਾਰਥਨਾਵਾਂ ਸੁਣਦਾ ਹੈ
ਇਨਸਾਨਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। ਜ਼ਬੂ 145:18; 1 ਪਤ 3:12
ਬੁਰੇ ਲੋਕਾਂ ਦੀ ਨਹੀਂ ਸੁਣਦਾ ਜਦ ਤਕ ਉਹ ਆਪਣਾ ਰਾਹ ਨਹੀਂ ਬਦਲਦੇ। ਯਸਾ 1:15-17
ਯਿਸੂ ਦੇ ਨਾਂ ’ਤੇ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਯੂਹੰ 14:13, 14; 2 ਕੁਰਿੰ 1:20
ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਕਰਨੀ ਜ਼ਰੂਰੀ ਹੈ। 1 ਯੂਹੰ 5:14, 15
ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਯਾਕੂ 1:6-8
ਅ. ਰਟੀ-ਰਟਾਈ ਪ੍ਰਾਰਥਨਾ, ਮਰੀਅਮ ਜਾਂ “ਸੰਤਾਂ” ਨੂੰ ਕੀਤੀ ਪ੍ਰਾਰਥਨਾ ਵਿਅਰਥ ਹੈ
ਯਿਸੂ ਦੇ ਨਾਂ ’ਤੇ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਯੂਹੰ 14:6, 14; 16:23, 24
ਰਟੀ-ਰਟਾਈ ਪ੍ਰਾਰਥਨਾ ਸੁਣੀ ਨਹੀਂ ਜਾਂਦੀ। ਮੱਤੀ 6:7
29. ਬਪਤਿਸਮਾ
ਯਿਸੂ ਨੇ ਮਿਸਾਲ ਕਾਇਮ ਕੀਤੀ। ਮੱਤੀ 3:13-15; ਇਬ 10:7
ਇਹ ਆਪਣੇ ਆਪ ਦਾ ਇਨਕਾਰ ਕਰਨ ਜਾਂ ਸਮਰਪਣ ਦੀ ਨਿਸ਼ਾਨੀ ਹੈ। ਮੱਤੀ 16:24; 1 ਪਤ 3:21
ਉਨ੍ਹਾਂ ਲਈ ਜੋ ਸਿੱਖਣ ਦੇ ਕਾਬਲ ਹਨ; ਛੋਟੇ ਬੱਚਿਆਂ ਲਈ ਨਹੀਂ। ਮੱਤੀ 28:19, 20; ਰਸੂ 2:41
ਪਾਣੀ ਵਿਚ ਡੁਬਕੀ ਲੈਣੀ ਸਹੀ ਤਰੀਕਾ ਹੈ। ਰਸੂ 8:38, 39; ਯੂਹੰ 3:23
ਯਿਸੂ ਨੇ ਪਾਪ ਧੋਣ ਲਈ ਬਪਤਿਸਮਾ ਨਹੀਂ ਲਿਆ ਸੀ। 1 ਪਤ 2:22; 3:18
ਯਿਸੂ ਦਾ ਲਹੂ ਪਾਪਾਂ ਨੂੰ ਧੋਂਦਾ ਹੈ। 1 ਯੂਹੰ 1:7
30. ਬਾਈਬਲ
ਇਨਸਾਨਾਂ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਬਾਈਬਲ ਲਿਖੀ ਸੀ। 2 ਪਤ 1:20, 21
ਇਸ ਵਿਚ ਭਵਿੱਖਬਾਣੀਆਂ ਦਰਜ ਹਨ। ਦਾਨੀ 8:5, 6, 20-22; ਲੂਕਾ 21:5, 6, 20-22; ਯਸਾ 45:1-4
ਪੂਰੀ ਬਾਈਬਲ ਪਰਮੇਸ਼ੁਰ ਤੋਂ ਹੈ ਅਤੇ ਫ਼ਾਇਦੇਮੰਦ ਹੈ। 2 ਤਿਮੋ 3:16, 17; ਰੋਮੀ 15:4
ਬਾਈਬਲ ਦੀ ਸਲਾਹ ਨਜ਼ਰਅੰਦਾਜ਼ ਕਰਨੀ ਖ਼ਤਰਨਾਕ ਹੈ। ਰੋਮੀ 1:28-32
ਇਨਸਾਨੀ ਬੁੱਧ ਇਸ ਦੀ ਬਰਾਬਰੀ ਨਹੀਂ ਕਰ ਸਕਦੀ। 1 ਕੁਰਿੰ 1:21, 25; 1 ਤਿਮੋ 6:20
ਸਭ ਤੋਂ ਤਾਕਤਵਰ ਦੁਸ਼ਮਣਾਂ ਤੋਂ ਸਾਡੀ ਰਾਖੀ ਕਰਦੀ ਹੈ। ਅਫ਼ 6:11, 12, 17
ਇਨਸਾਨ ਨੂੰ ਸਿੱਧੇ ਰਾਹ ’ਤੇ ਪਾਉਂਦੀ ਹੈ। ਜ਼ਬੂ 119:105; 2 ਪਤ 1:19; ਕਹਾ 3:5, 6
ੲ. ਸਾਰੀਆਂ ਕੌਮਾਂ ਅਤੇ ਜਾਤੀਆਂ ਦੇ ਲੋਕਾਂ ਲਈ ਲਿਖੀ ਗਈ ਹੈ
ਬਾਈਬਲ ਪੂਰਬ ਵਿਚ ਲਿਖਣੀ ਸ਼ੁਰੂ ਹੋਈ ਸੀ। ਕੂਚ 17:14; 24:12, 16; 34:27
ਪਰਮੇਸ਼ੁਰ ਦਾ ਬਚਨ ਸਿਰਫ਼ ਗੋਰਿਆਂ ਲਈ ਨਹੀਂ ਹੈ। ਰੋਮੀ 10:11-13; ਗਲਾ 3:28
ਪਰਮੇਸ਼ੁਰ ਹਰ ਤਰ੍ਹਾਂ ਦੇ ਲੋਕਾਂ ਨੂੰ ਕਬੂਲ ਕਰਦਾ ਹੈ। ਰਸੂ 10:34, 35; ਰੋਮੀ 5:18; ਪ੍ਰਕਾ 7:9, 10
31. ਮਸੀਹ ਦਾ ਦੁਬਾਰਾ ਆਉਣਾ
ਯਿਸੂ ਨੇ ਚੇਲਿਆਂ ਨੂੰ ਦੱਸਿਆ ਕਿ ਦੁਨੀਆਂ ਅਗਾਹਾਂ ਉਸ ਨੂੰ ਕਦੀ ਨਹੀਂ ਦੇਖੇਗੀ। ਯੂਹੰ 14:19
ਸਿਰਫ਼ ਚੇਲਿਆਂ ਨੇ ਉਸ ਨੂੰ ਸਵਰਗ ਜਾਂਦੇ ਦੇਖਿਆ; ਵਾਪਸੀ ਇੱਦਾਂ ਹੀ ਹੋਵੇਗੀ। ਰਸੂ 1:6, 10, 11
ਉਹ ਸਵਰਗ ਵਿਚ ਹੈ; ਉਸ ਨੂੰ ਦੇਖ ਨਹੀਂ ਸਕਦੇ। 1 ਤਿਮੋ 6:14-16; ਇਬ 1:3
ਉਦੋਂ ਵਾਪਸ ਆਇਆ ਜਦੋਂ ਸਵਰਗ ਵਿਚ ਰਾਜਾ ਬਣਿਆ। ਦਾਨੀ 7:13, 14
ਅ. ਨਿਸ਼ਾਨੀਆਂ ਤੋਂ ਪਛਾਣਿਆ ਜਾਂਦਾ ਹੈ
ਚੇਲਿਆਂ ਨੇ ਉਸ ਦੀ ਮੌਜੂਦਗੀ ਦੀਆਂ ਨਿਸ਼ਾਨੀਆਂ ਬਾਰੇ ਪੁੱਛਿਆ ਸੀ। ਮੱਤੀ 24:3
ਮਸੀਹੀ ਉਸ ਦੀ ਮੌਜੂਦਗੀ ਮਨ ਦੀਆਂ ਅੱਖਾਂ ਨਾਲ ਦੇਖਦੇ ਹਨ। ਅਫ਼ 1:18
ਬਹੁਤ ਸਾਰੀਆਂ ਘਟਨਾਵਾਂ ਮਿਲ ਕੇ ਉਸ ਦੀ ਮੌਜੂਦਗੀ ਦਾ ਸਬੂਤ ਦਿੰਦੀਆਂ ਹਨ। ਲੂਕਾ 21:10, 11
ਵੈਰੀ ਉਦੋਂ ‘ਦੇਖਣਗੇ’ ਜਦੋਂ ਉਨ੍ਹਾਂ ਉੱਤੇ ਵਿਨਾਸ਼ ਆਵੇਗਾ। ਪ੍ਰਕਾ 1:7
32. ਮਰੀਅਮ ਦੀ ਪੂਜਾ
ੳ. ਮਰੀਅਮ ਯਿਸੂ ਦੀ ਮਾਤਾ ਸੀ, ਨਾ ਕਿ “ਪਰਮੇਸ਼ੁਰ ਦੀ ਮਾਤਾ”
ਪਰਮੇਸ਼ੁਰ ਦੀ ਕੋਈ ਸ਼ੁਰੂਆਤ ਨਹੀਂ ਹੈ। ਜ਼ਬੂ 90:2; 1 ਤਿਮੋ 1:17
ਮਰੀਅਮ ਪਰਮੇਸ਼ੁਰ ਦੇ ਪੁੱਤਰ ਦੀ ਮਾਤਾ ਸੀ ਜਦੋਂ ਉਹ ਧਰਤੀ ਉੱਤੇ ਸੀ। ਲੂਕਾ 1:35
ਅ. ਮਰੀਅਮ “ਹਮੇਸ਼ਾ ਕੁਆਰੀ” ਨਹੀਂ ਰਹੀ
ਉਸ ਦਾ ਯੂਸੁਫ਼ ਨਾਲ ਵਿਆਹ ਹੋਇਆ। ਮੱਤੀ 1:19, 20, 24, 25
ਯਿਸੂ ਤੋਂ ਇਲਾਵਾ ਉਸ ਦੇ ਹੋਰ ਵੀ ਬੱਚੇ ਸਨ। ਮੱਤੀ 13:55, 56; ਲੂਕਾ 8:19-21
ਉਸ ਦੇ ਭਰਾ ਉਸ ਉੱਤੇ ਨਿਹਚਾ ਨਹੀਂ ਕਰਦੇ ਸਨ। ਯੂਹੰ 7:3, 5
33. ਮਰੇ ਹੋਇਆਂ ਦਾ ਜੀ ਉੱਠਣਾ
ਕਬਰਾਂ ਵਿੱਚੋਂ ਸਾਰੇ ਜੀ ਉਠਾਏ ਜਾਣਗੇ। ਯੂਹੰ 5:28, 29
ਯਿਸੂ ਦਾ ਜੀ ਉੱਠਣਾ ਇਸ ਗੱਲ ਦੀ ਗਾਰੰਟੀ ਹੈ। 1 ਕੁਰਿੰ 15:20-22; ਰਸੂ 17:31
ਪਵਿੱਤਰ ਸ਼ਕਤੀ ਵਿਰੁੱਧ ਪਾਪ ਕਰਨ ਵਾਲੇ ਲੋਕ ਨਹੀਂ ਜੀ ਉਠਾਏ ਜਾਣਗੇ। ਮੱਤੀ 12:31, 32
ਨਿਹਚਾ ਕਰਨ ਵਾਲਿਆਂ ਨੂੰ ਜ਼ਰੂਰ ਜੀ ਉਠਾਇਆ ਜਾਵੇਗਾ। ਯੂਹੰ 11:25
ਅ. ਸਵਰਗ ਵਿਚ ਜਾਂ ਧਰਤੀ ਉੱਤੇ ਜੀ ਉਠਾਏ ਜਾਣਾ
ਸਾਰੇ ਆਦਮ ਕਰਕੇ ਮਰਦੇ ਹਨ; ਯਿਸੂ ਰਾਹੀਂ ਜ਼ਿੰਦਗੀ ਪਾਉਂਦੇ ਹਨ। 1 ਕੁਰਿੰ 15:20-22; ਰੋਮੀ 5:19
ਜੀ ਉਠਾਏ ਲੋਕ ਇੱਕੋ ਜਿਹੇ ਨਹੀਂ ਹੋਣਗੇ। 1 ਕੁਰਿੰ 15:40, 42, 44
ਜਿਹੜੇ ਯਿਸੂ ਨਾਲ ਹੋਣਗੇ ਉਹ ਉਸ ਵਰਗੇ ਹੋਣਗੇ। 1 ਕੁਰਿੰ 15:49; ਫ਼ਿਲਿ 3:20, 21
ਜਿਹੜੇ ਰਾਜ ਨਹੀਂ ਕਰਨਗੇ ਉਹ ਧਰਤੀ ਉੱਤੇ ਰਹਿਣਗੇ। ਪ੍ਰਕਾ 20:4ਅ, 5, 13; 21:3, 4
34. ਮੁਕਤੀ
ੳ. ਪਰਮੇਸ਼ੁਰ ਯਿਸੂ ਦੇ ਬਲੀਦਾਨ ਰਾਹੀਂ ਸਾਨੂੰ ਮੁਕਤੀ ਦਿੰਦਾ ਹੈ
ਜ਼ਿੰਦਗੀ ਯਿਸੂ ਰਾਹੀਂ ਪਰਮੇਸ਼ੁਰ ਵੱਲੋਂ ਵਰਦਾਨ ਹੈ। 1 ਯੂਹੰ 4:9, 14; ਰੋਮੀ 6:23
ਮੁਕਤੀ ਸਿਰਫ਼ ਯਿਸੂ ਦੇ ਬਲੀਦਾਨ ਰਾਹੀਂ ਮੁਮਕਿਨ ਹੈ। ਰਸੂ 4:12
ਆਖ਼ਰੀ ਸਾਹ ਲੈਂਦਿਆਂ ਬੰਦਾ ਤੋਬਾ ਦੇ ਕੰਮ ਨਹੀਂ ਕਰ ਸਕਦਾ। ਯਾਕੂ 2:14, 26
ਮੁਕਤੀ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਜ਼ਰੂਰੀ ਹੈ। ਲੂਕਾ 13:23, 24; 1 ਤਿਮੋ 4:10
ਅ. ਮਸੀਹ ਨੂੰ ਕਬੂਲ ਕਰਨ ਦਾ ਮਤਲਬ ਨਹੀਂ ਕਿ ਮੁਕਤੀ ਜ਼ਰੂਰ ਮਿਲੇਗੀ
ਸਵਰਗ ਜਾਣ ਦੀ ਉਮੀਦ ਰੱਖਣ ਵਾਲੇ ਵੀ ਬੇਮੁਖ ਹੋ ਸਕਦੇ ਹਨ। ਇਬ 6:4, 6; 1 ਕੁਰਿੰ 9:27
ਬਹੁਤ ਸਾਰੇ ਇਜ਼ਰਾਈਲੀ ਨਾਸ਼ ਕੀਤੇ ਗਏ, ਭਾਵੇਂ ਉਹ ਮਿਸਰ ਤੋਂ ਬਚ ਨਿਕਲੇ। ਯਹੂ 5
ਮੁਕਤੀ ਇਕਦਮ ਨਹੀਂ ਮਿਲਦੀ। ਫ਼ਿਲਿ 2:12; 3:12-14; ਮੱਤੀ 10:22
ਸੱਚਾਈ ਨੂੰ ਛੱਡਣ ਵਾਲਿਆਂ ਦਾ ਹਾਲ ਪਹਿਲਾਂ ਨਾਲੋਂ ਬੁਰਾ ਹੁੰਦਾ ਹੈ। 2 ਪਤ 2:20, 21
ੲ. ਬਾਈਬਲ ਇਹ ਨਹੀਂ ਸਿਖਾਉਂਦੀ ਕਿ ਪੂਰੀ ਦੁਨੀਆਂ ਬਚਾਈ ਜਾਵੇਗੀ
ਕੁਝ ਲੋਕ ਭਟਕ ਕੇ ਵਾਪਸ ਨਹੀਂ ਮੁੜ ਸਕਦੇ। ਇਬ 6:4-6
ਪਰਮੇਸ਼ੁਰ ਬੁਰੇ ਲੋਕਾਂ ਦੇ ਮਰਨ ਤੇ ਖ਼ੁਸ਼ ਨਹੀਂ ਹੁੰਦਾ। ਹਿਜ਼ 33:11; 18:32
ਪਿਆਰ ਕਰਨ ਵਾਲਾ ਪਰਮੇਸ਼ੁਰ ਬੁਰਾਈ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਬ 1:9
ਦੁਸ਼ਟ ਲੋਕ ਜ਼ਰੂਰ ਨਾਸ਼ ਕੀਤੇ ਜਾਣਗੇ। ਇਬ 10:26-29; ਪ੍ਰਕਾ 20:7-15
35. ਮੂਰਤੀਆਂ
ੳ. ਮੂਰਤੀਆਂ ਦੀ ਪੂਜਾ ਕਰਨ ਨਾਲ ਪਰਮੇਸ਼ੁਰ ਦਾ ਅਪਮਾਨ ਹੁੰਦਾ ਹੈ
ਪਰਮੇਸ਼ੁਰ ਦੀ ਮੂਰਤੀ ਬਣਾਉਣੀ ਨਾਮੁਮਕਿਨ ਹੈ। 1 ਯੂਹੰ 4:12; ਯਸਾ 40:18; 46:5; ਰਸੂ 17:29
ਮਸੀਹੀਆਂ ਨੂੰ ਮੂਰਤੀ-ਪੂਜਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ। 1 ਕੁਰਿੰ 10:14; 1 ਯੂਹੰ 5:21
ਪਰਮੇਸ਼ੁਰ ਦੀ ਭਗਤੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਕੀਤੀ ਜਾਣੀ ਚਾਹੀਦੀ ਹੈ। ਯੂਹੰ 4:24
ਅ. ਮੂਰਤੀ-ਪੂਜਾ ਕਰਕੇ ਇਜ਼ਰਾਈਲ ਕੌਮ ਵਿਚ ਕਈਆਂ ਦਾ ਨਾਸ਼ ਹੋਇਆ
ਯਹੂਦੀਆਂ ਨੂੰ ਮੂਰਤੀ-ਪੂਜਾ ਕਰਨ ਤੋਂ ਵਰਜਿਆ ਗਿਆ ਸੀ। ਕੂਚ 20:4, 5
ਮੂਰਤੀਆਂ ਸੁਣ ਤੇ ਬੋਲ ਨਹੀਂ ਸਕਦੀਆਂ; ਮੂਰਤੀਆਂ ਬਣਾਉਣ ਵਾਲੇ ਉਨ੍ਹਾਂ ਵਰਗੇ ਹੋ ਜਾਣਗੇ। ਜ਼ਬੂ 115:4-8
ਮੂਰਤੀ-ਪੂਜਾ ਫੰਦਾ ਸੀ; ਇਸ ਕਾਰਨ ਲੋਕਾਂ ਦਾ ਨਾਸ਼ ਹੋਇਆ। ਜ਼ਬੂ 106:36, 40-42; ਯਿਰ 22:8, 9
ੲ. ਕਿਸੇ ਚੀਜ਼ ਦੇ ਜ਼ਰੀਏ ਪਰਮੇਸ਼ੁਰ ਦੀ ਭਗਤੀ ਕਰਨੀ ਗ਼ਲਤ ਹੈ
ਪਰਮੇਸ਼ੁਰ ਨੇ ਅਜਿਹੀ ਭਗਤੀ ਮਨ੍ਹਾ ਕੀਤੀ ਹੈ। ਯਸਾ 42:8
ਸਿਰਫ਼ ਪਰਮੇਸ਼ੁਰ ਹੀ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। ਜ਼ਬੂ 65:1, 2
36. ਮੌਤ
ਸ਼ੁਰੂ ਵਿਚ ਪਰਮੇਸ਼ੁਰ ਨੇ ਇਨਸਾਨਾਂ ਨੂੰ ਸਭ ਕੁਝ ਦਿੱਤਾ; ਨਾਲੇ ਹਮੇਸ਼ਾ ਲਈ ਜੀਣ ਦੀ ਉਮੀਦ ਸੀ। ਉਤ 1:28, 31
ਅਣਆਗਿਆਕਾਰੀ ਕਾਰਨ ਮੌਤ ਦੀ ਸਜ਼ਾ ਮਿਲੀ। ਉਤ 2:16, 17; 3:17, 19
ਆਦਮ ਦੀ ਸਾਰੀ ਸੰਤਾਨ ਨੂੰ ਪਾਪ ਅਤੇ ਮੌਤ ਵਿਰਸੇ ਵਿਚ ਮਿਲੀ। ਰੋਮੀ 5:12
ਮਰੇ ਹੋਏ ਬੇਸੁਧ ਹਨ, ਕੁਝ ਵੀ ਨਹੀਂ ਜਾਣਦੇ। ਉਪ 9:5, 10; ਜ਼ਬੂ 146:3, 4
ਮਰੇ ਹੋਇਆਂ ਨੂੰ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ। ਯੂਹੰ 11:11-14, 23-26; ਰਸੂ 7:60
ੲ. ਮਰੇ ਹੋਇਆਂ ਨਾਲ ਗੱਲ ਕਰਨੀ ਨਾਮੁਮਕਿਨ ਹੈ
ਮਰੇ ਹੋਏ ਲੋਕ ਆਤਮਾਵਾਂ ਦੇ ਰੂਪ ਵਿਚ ਜੀਉਂਦੇ ਨਹੀਂ ਹਨ। ਜ਼ਬੂ 115:17; ਯਸਾ 38:18
ਮਰੇ ਹੋਇਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਯਸਾ 8:19; ਲੇਵੀ 19:31
ਪ੍ਰੇਤ-ਮਾਧਿਅਮਾਂ, ਜੋਤਸ਼ੀਆਂ ਨੂੰ ਨਿੰਦਿਆ ਗਿਆ ਹੈ। ਬਿਵ 18:10-12; ਗਲਾ 5:19-21
37. ਯਹੋਵਾਹ, ਪਰਮੇਸ਼ੁਰ
“ਪਰਮੇਸ਼ੁਰ” ਸਿਰਫ਼ ਖ਼ਿਤਾਬ ਹੈ; ਉਸ ਦਾ ਆਪਣਾ ਨਾਂ ਵੀ ਹੈ। 1 ਕੁਰਿੰ 8:5, 6
ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਸ ਦਾ ਨਾਂ ਪਵਿੱਤਰ ਕੀਤਾ ਜਾਵੇ। ਮੱਤੀ 6:9, 10
ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਜ਼ਬੂ 83:18; ਕੂਚ 6:2, 3; 3:15; ਯਸਾ 42:8
ਯਿਸੂ ਨੇ ਦੂਸਰਿਆਂ ਨੂੰ ਇਸ ਨਾਂ ਬਾਰੇ ਦੱਸਿਆ। ਯੂਹੰ 17:6, 26; 5:43; 12:12, 13, 28
ਪਰਮੇਸ਼ੁਰ ਨੂੰ ਦੇਖ ਕੇ ਜੀਉਂਦੇ ਰਹਿਣਾ ਨਾਮੁਮਕਿਨ ਹੈ। ਕੂਚ 33:20; ਯੂਹੰ 1:18; 1 ਯੂਹੰ 4:12
ਰੱਬ ਨੂੰ ਮੰਨਣ ਲਈ ਉਸ ਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ। ਇਬ 11:1; ਰੋਮੀ 8:24, 25; 10:17
ਸ੍ਰਿਸ਼ਟੀ ਤੋਂ ਪਰਮੇਸ਼ੁਰ ਬਾਰੇ ਜਾਣ ਸਕਦੇ ਹਾਂ। ਰੋਮੀ 1:20; ਜ਼ਬੂ 19:1, 2
ਭਵਿੱਖਬਾਣੀ ਦੀ ਪੂਰਤੀ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਹੈ। ਯਸਾ 46:8-11
ਪਰਮੇਸ਼ੁਰ ਪਿਆਰ ਹੈ। 1 ਯੂਹੰ 4:8, 16; ਰੋਮੀ 8:39; 2 ਕੁਰਿੰ 13:11; ਬਿਵ 7:13
ਉਹ ਬਹੁਤ ਬੁੱਧੀਮਾਨ ਹੈ। ਅੱਯੂ 12:13; ਰੋਮੀ 11:33; 1 ਕੁਰਿੰ 2:7
ਉਹ ਇਨਸਾਫ਼ ਵਾਲਾ ਪਰਮੇਸ਼ੁਰ ਹੈ। ਬਿਵ 32:4; ਜ਼ਬੂ 37:28
ਉਹ ਸ਼ਕਤੀਸ਼ਾਲੀ ਹੈ। ਅੱਯੂ 37:23; ਪ੍ਰਕਾ 7:12; 4:11
ਸ. ਸਾਰੇ ਲੋਕ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰ ਰਹੇ ਹਨ
ਜੋ ਰਾਹ ਸਿੱਧਾ ਲੱਗਦਾ ਹੈ ਹਮੇਸ਼ਾ ਸਹੀ ਨਹੀਂ ਹੁੰਦਾ। ਕਹਾ 16:25; ਮੱਤੀ 7:21
ਦੋ ਰਾਹ ਹਨ, ਪਰ ਇੱਕੋ ਰਾਹ ਜ਼ਿੰਦਗੀ ਵੱਲ ਜਾਂਦਾ ਹੈ। ਮੱਤੀ 7:13, 14; ਬਿਵ 30:19
ਬਹੁਤ ਸਾਰੇ ਦੇਵਤੇ ਹਨ, ਪਰ ਇੱਕੋ-ਇਕ ਸੱਚਾ ਪਰਮੇਸ਼ੁਰ ਹੈ। 1 ਕੁਰਿੰ 8:5, 6; ਜ਼ਬੂ 82:1
ਸੱਚੇ ਪਰਮੇਸ਼ੁਰ ਬਾਰੇ ਸਿੱਖਣਾ ਜ਼ਿੰਦਗੀ ਲਈ ਜ਼ਰੂਰੀ ਹੈ। ਯੂਹੰ 17:3; 1 ਯੂਹੰ 5:20
38. ਯਹੋਵਾਹ ਦੇ ਗਵਾਹ
ੳ. ਯਹੋਵਾਹ ਦੇ ਗਵਾਹਾਂ ਦੀ ਸ਼ੁਰੂਆਤ
ਯਹੋਵਾਹ ਆਪਣੇ ਗਵਾਹਾਂ ਦੀ ਪਛਾਣ ਖ਼ੁਦ ਕਰਾਉਂਦਾ ਹੈ। ਯਸਾ 43:10-12; ਯਿਰ 15:16
ਵਫ਼ਾਦਾਰ ਗਵਾਹਾਂ ਦੀ ਸੂਚੀ ਹਾਬਲ ਤੋਂ ਸ਼ੁਰੂ ਹੋਈ ਸੀ। ਇਬ 11:4, 39; 12:1
ਯਿਸੂ ਵਫ਼ਾਦਾਰ ਅਤੇ ਸੱਚਾ ਗਵਾਹ ਸੀ। ਯੂਹੰ 18:37; ਪ੍ਰਕਾ 1:5; 3:14
39. ਯਾਦਗਾਰ, ਯੂਖਾਰਿਸਤ ਸਮਾਰੋਹ (ਮੈਮੋਰੀਅਲ)
ੳ. ਪ੍ਰਭੂ ਦੇ ਆਖ਼ਰੀ ਭੋਜਨ ਦੀ ਯਾਦਗਾਰ
ਪਸਾਹ ਦੀ ਤਾਰੀਖ਼ ਨੂੰ ਸਾਲ ਵਿਚ ਇਕ ਵਾਰੀ ਮਨਾਇਆ ਜਾਂਦਾ ਸੀ। ਲੂਕਾ 22:1, 17-20; ਕੂਚ 12:14
ਮਸੀਹ ਦੀ ਕੁਰਬਾਨੀ ਦੀ ਯਾਦਗਾਰ। 1 ਕੁਰਿੰ 11:26; ਮੱਤੀ 26:28
ਸਵਰਗੀ ਉਮੀਦ ਰੱਖਣ ਵਾਲੇ ਦਾਖਰਸ ਅਤੇ ਰੋਟੀ ਖਾਂਦੇ ਹਨ। ਲੂਕਾ 22:29, 30; 12:32, 37
ਇਨਸਾਨ ਕਿੱਦਾਂ ਜਾਣਦਾ ਕਿ ਉਸ ਦੀ ਸਵਰਗੀ ਉਮੀਦ ਹੈ। ਰੋਮੀ 8:15-17
ਅ. ਯੂਖਾਰਿਸਤ ਸਮਾਰੋਹ ਬਾਈਬਲ ਖ਼ਿਲਾਫ਼ ਹੈ
ਪਾਪਾਂ ਦੀ ਮਾਫ਼ੀ ਦੇ ਲਈ ਲਹੂ ਵਹਾਉਣ ਦੀ ਲੋੜ ਹੈ। ਇਬ 9:22
ਮਸੀਹ ਨਵੇਂ ਇਕਰਾਰ ਦਾ ਇੱਕੋ-ਇਕ ਵਿਚੋਲਾ ਹੈ। 1 ਤਿਮੋ 2:5, 6; ਯੂਹੰ 14:6
ਮਸੀਹ ਸਵਰਗ ਵਿਚ ਹੈ; ਪਾਦਰੀ ਉਸ ਨੂੰ ਧਰਤੀ ’ਤੇ ਨਹੀਂ ਲਿਆ ਸਕਦੇ। ਰਸੂ 3:20, 21
ਮਸੀਹ ਦੀ ਕੁਰਬਾਨੀ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ। ਇਬ 9:24-26; 10:11-14
40. ਯਿਸੂ
ੳ. ਪਰਮੇਸ਼ੁਰ ਦਾ ਪੁੱਤਰ ਅਤੇ ਚੁਣਿਆ ਹੋਇਆ ਰਾਜਾ ਹੈ
ਪਰਮੇਸ਼ੁਰ ਦਾ ਜੇਠਾ, ਜਿਸ ਰਾਹੀਂ ਸਾਰੀਆਂ ਚੀਜ਼ਾਂ ਸਿਰਜੀਆਂ ਗਈਆਂ ਸਨ। ਪ੍ਰਕਾ 3:14; ਕੁਲੁ 1:15-17
ਤੀਵੀਂ ਤੋਂ ਜਨਮ ਲੈ ਕੇ ਇਨਸਾਨ ਬਣਿਆ, ਦੂਤਾਂ ਤੋਂ ਨੀਵਾਂ ਹੋਇਆ ਸੀ। ਗਲਾ 4:4; ਇਬ 2:9
ਪਵਿੱਤਰ ਸ਼ਕਤੀ ਦਾ ਬਪਤਿਸਮਾ ਲਿਆ; ਵਾਪਸ ਸਵਰਗ ਨੂੰ ਜਾਣਾ ਸੀ। ਮੱਤੀ 3:16, 17
ਪਹਿਲੇ ਰੁਤਬੇ ਨਾਲੋਂ ਜ਼ਿਆਦਾ ਉੱਚਾ ਰੁਤਬਾ ਮਿਲਿਆ। ਫ਼ਿਲਿ 2:9, 10
ਅ. ਮੁਕਤੀ ਲਈ ਯਿਸੂ ਮਸੀਹ ਵਿਚ ਵਿਸ਼ਵਾਸ ਕਰਨਾ ਜ਼ਰੂਰੀ ਹੈ
ਮਸੀਹ ਅਬਰਾਹਾਮ ਦੀ ਵਾਅਦਾ ਕੀਤੀ ਹੋਈ ਸੰਤਾਨ ਹੈ। ਉਤ 22:18; ਗਲਾ 3:16
ਸਿਰਫ਼ ਯਿਸੂ ਮਹਾਂ ਪੁਜਾਰੀ ਹੈ; ਉਸ ਨੇ ਰਿਹਾਈ ਦੀ ਕੀਮਤ ਚੁਕਾਈ ਸੀ। 1 ਯੂਹੰ 2:1, 2; ਇਬ 7:25, 26; ਮੱਤੀ 20:28
ਪਰਮੇਸ਼ੁਰ ਤੇ ਮਸੀਹ ਬਾਰੇ ਸਿੱਖਣ ਅਤੇ ਉਨ੍ਹਾਂ ਦੇ ਆਗਿਆਕਾਰ ਰਹਿਣ ਨਾਲ ਜ਼ਿੰਦਗੀ ਮਿਲੇਗੀ। ਯੂਹੰ 17:3; ਰਸੂ 4:12
ੲ. ਯਿਸੂ ’ਤੇ ਨਿਹਚਾ ਕਰਨੀ ਹੀ ਕਾਫ਼ੀ ਨਹੀਂ ਹੈ
ਨਿਹਚਾ ਮੁਤਾਬਕ ਕੰਮ ਕਰਨੇ ਜ਼ਰੂਰੀ ਹਨ। ਯਾਕੂ 2:17-26; 1:22-25
ਯਿਸੂ ਦੇ ਹੁਕਮ ਮੰਨਣੇ ਅਤੇ ਉਸ ਵਰਗੇ ਕੰਮ ਕਰਨੇ ਜ਼ਰੂਰੀ ਹਨ। ਯੂਹੰ 14:12, 15; 1 ਯੂਹੰ 2:3
ਜ਼ਰੂਰੀ ਨਹੀਂ ਕਿ ਪ੍ਰਭੂ ਦਾ ਨਾਂ ਲੈਣ ਵਾਲੇ ਰਾਜ ਵਿਚ ਜਾਣਗੇ। ਮੱਤੀ 7:21-23
41. ਰਿਹਾਈ ਦੀ ਕੀਮਤ
ੳ. ਯਿਸੂ ਨੇ ‘ਸਾਰੇ ਲੋਕਾਂ ਲਈ ਰਿਹਾਈ ਦੀ ਕੀਮਤ ਦਿੱਤੀ’
ਯਿਸੂ ਨੇ ਰਿਹਾਈ ਦੀ ਕੀਮਤ ਚੁਕਾਉਣ ਲਈ ਆਪਣੀ ਜਾਨ ਦਿੱਤੀ। ਮੱਤੀ 20:28
ਲਹੂ ਦੀ ਕੀਮਤ ਰਾਹੀਂ ਪਾਪਾਂ ਤੋਂ ਮਾਫ਼ੀ ਮਿਲਦੀ ਹੈ। ਇਬ 9:14, 22
ਇੱਕੋ ਬਲੀਦਾਨ ਹਮੇਸ਼ਾ ਲਈ ਕਾਫ਼ੀ ਹੈ। ਰੋਮੀ 6:10; ਇਬ 9:26
ਕੁਰਬਾਨੀ ਉੱਤੇ ਵਿਸ਼ਵਾਸ ਕਰ ਕੇ ਹੀ ਫ਼ਾਇਦੇ ਮਿਲਣਗੇ। ਯੂਹੰ 3:16
ਆਦਮ ਵਿਚ ਕੋਈ ਕਮੀ ਨਹੀਂ ਸੀ। ਬਿਵ 32:4; ਉਪ 7:29; ਉਤ 1:31
ਪਾਪ ਕਰਕੇ ਨਾ ਸਿਰਫ਼ ਆਦਮ ਵਿਚ, ਸਗੋਂ ਉਸ ਦੇ ਬੱਚਿਆਂ ਵਿਚ ਵੀ ਨੁਕਸ ਆ ਗਿਆ। ਰੋਮੀ 5:12, 18
ਬੱਚੇ ਲਾਚਾਰ ਹਨ; ਅਜਿਹੇ ਇਨਸਾਨ ਦੀ ਲੋੜ ਸੀ ਜੋ ਆਦਮ ਦੇ ਬਰਾਬਰ ਸੀ। ਜ਼ਬੂ 49:7; ਬਿਵ 19:21
ਯਿਸੂ ਦੀ ਜ਼ਿੰਦਗੀ ਨਾਲ ਰਿਹਾਈ ਦੀ ਪੂਰੀ ਕੀਮਤ ਚੁਕਾਈ ਗਈ। 1 ਤਿਮੋ 2:5, 6; 1 ਪਤ 1:18, 19
42. ਰਾਜ
ੳ. ਪਰਮੇਸ਼ੁਰ ਦਾ ਰਾਜ ਇਨਸਾਨਾਂ ਲਈ ਕੀ-ਕੀ ਕਰੇਗਾ
ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ। ਮੱਤੀ 6:9, 10; ਜ਼ਬੂ 45:6; ਪ੍ਰਕਾ 4:11
ਇਕ ਸਰਕਾਰ ਹੈ ਜਿਸ ਦਾ ਰਾਜਾ ਅਤੇ ਕਾਇਦੇ-ਕਾਨੂੰਨ ਹਨ। ਯਸਾ 9:6, 7; 2:3; ਜ਼ਬੂ 72:1, 8
ਬੁਰਾਈ ਖ਼ਤਮ ਕਰੇਗਾ; ਪੂਰੀ ਧਰਤੀ ਉੱਤੇ ਹਕੂਮਤ ਕਰੇਗਾ। ਦਾਨੀ 2:44; ਜ਼ਬੂ 72:8
1,000 ਸਾਲਾਂ ਦੌਰਾਨ ਇਨਸਾਨਾਂ ਅਤੇ ਧਰਤੀ ਨੂੰ ਹਰ ਪੱਖੋਂ ਠੀਕ ਕਰੇਗਾ। ਪ੍ਰਕਾ 21:2-4; 20:6
ਅ. ਮਸੀਹ ਨੇ ਆਪਣੇ ਵੈਰੀਆਂ ਵਿਚਕਾਰ ਰਾਜ ਕਰਨਾ ਸ਼ੁਰੂ ਕੀਤਾ ਸੀ
ਜੀ ਉੱਠਣ ਤੋਂ ਬਾਅਦ, ਮਸੀਹ ਨੂੰ ਲੰਬੇ ਸਮੇਂ ਤਕ ਉਡੀਕ ਕਰਨੀ ਪਈ। ਜ਼ਬੂ 110:1; ਇਬ 10:12, 13
ਅਧਿਕਾਰ ਪ੍ਰਾਪਤ ਕਰ ਕੇ ਸ਼ਤਾਨ ਦੇ ਵਿਰੁੱਧ ਲੜਿਆ। ਜ਼ਬੂ 110:2; ਪ੍ਰਕਾ 12:7-9; ਲੂਕਾ 10:18
ਫਿਰ ਰਾਜ ਸਥਾਪਿਤ ਹੋਇਆ; ਧਰਤੀ ਉੱਤੇ ਆਫ਼ਤਾਂ ਆਈਆਂ। ਪ੍ਰਕਾ 12:10, 12
ਮੁਸੀਬਤਾਂ ਦਾ ਮਤਲਬ ਹੈ ਕਿ ਹੁਣ ਰਾਜ ਦਾ ਪੱਖ ਲੈਣ ਦਾ ਸਮਾਂ ਹੈ। ਪ੍ਰਕਾ 11:15-18
ੲ. ‘ਦਿਲਾਂ ਵਿਚ’ ਨਹੀਂ, ਨਾ ਹੀ ਇਨਸਾਨੀ ਜਤਨਾਂ ਦੁਆਰਾ ਸਥਾਪਿਤ ਕੀਤਾ ਗਿਆ
ਰਾਜ ਸਵਰਗ ਵਿਚ ਹੈ, ਧਰਤੀ ਉੱਤੇ ਨਹੀਂ। 2 ਤਿਮੋ 4:18; 1 ਕੁਰਿੰ 15:50; ਜ਼ਬੂ 11:4
‘ਦਿਲਾਂ ਵਿਚ’ ਨਹੀਂ; ਯਿਸੂ ਫ਼ਰੀਸੀਆਂ ਨਾਲ ਗੱਲ ਕਰ ਰਿਹਾ ਸੀ। ਲੂਕਾ 17:20, 21
ਦੁਨੀਆਂ ਦਾ ਕੋਈ ਹਿੱਸਾ ਨਹੀਂ ਹੈ। ਯੂਹੰ 18:36; ਲੂਕਾ 4:5-8; ਦਾਨੀ 2:44
ਸਰਕਾਰਾਂ ਸਣੇ ਦੁਨੀਆਂ ਦੇ ਮਿਆਰ ਖ਼ਤਮ ਕਰ ਦਿੱਤੇ ਜਾਣਗੇ। ਦਾਨੀ 2:44
43. ਲਹੂ
ੳ. ਲਹੂ ਚੜ੍ਹਾਉਣ ਨਾਲ ਉਸ ਦੀ ਪਵਿੱਤਰਤਾ ਦੀ ਕਦਰ ਨਹੀਂ ਕੀਤੀ ਜਾਂਦੀ
ਨੂਹ ਨੂੰ ਦੱਸਿਆ ਗਿਆ ਕਿ ਲਹੂ ਪਵਿੱਤਰ ਹੈ; ਜ਼ਿੰਦਗੀ ਹੈ। ਉਤ 9:4, 16
ਮੂਸਾ ਦੇ ਕਾਨੂੰਨ ਵਿਚ ਲੋਕਾਂ ਨੂੰ ਲਹੂ ਖਾਣ ਤੋਂ ਮਨ੍ਹਾ ਕੀਤਾ ਸੀ। ਲੇਵੀ 17:14; 7:26, 27
ਮਸੀਹੀਆਂ ਨੂੰ ਵੀ ਮਨ੍ਹਾ ਕੀਤਾ ਗਿਆ ਹੈ। ਰਸੂ 15:28, 29; 21:25
ਅ. ਜਾਨ ਬਚਾਉਣ ਲਈ ਵੀ ਪਰਮੇਸ਼ੁਰ ਦਾ ਕਾਨੂੰਨ ਨਹੀਂ ਤੋੜਿਆ ਜਾਣਾ ਚਾਹੀਦਾ
ਬਲੀਦਾਨ ਨਾਲੋਂ ਪਰਮੇਸ਼ੁਰ ਦਾ ਕਹਿਣਾ ਮੰਨਣਾ ਜ਼ਰੂਰੀ ਹੈ। 1 ਸਮੂ 15:22; ਮਰ 12:33
ਜੇ ਪਰਮੇਸ਼ੁਰ ਦੇ ਕਾਨੂੰਨ ਨਾਲੋਂ ਜਾਨ ਜ਼ਿਆਦਾ ਅਹਿਮ ਸਮਝੀਏ, ਤਾਂ ਇਸ ਨੂੰ ਗੁਆ ਸਕਦੇ। ਮਰ 8:35, 36
44. ਵਿਆਹ
ੳ. ਵਿਆਹ ਦਾ ਬੰਧਨ ਪਵਿੱਤਰ ਹੋਣਾ ਚਾਹੀਦਾ ਹੈ
ਮਸੀਹ ਅਤੇ ਮੰਡਲੀ ਨਾਲ ਇਸ ਦੀ ਤੁਲਨਾ ਕੀਤੀ ਗਈ। ਅਫ਼ 5:22, 23
ਵਿਆਹ ਦਾ ਵਿਛਾਉਣਾ ਬੇਦਾਗ਼ ਹੋਣਾ ਚਾਹੀਦਾ ਹੈ। ਇਬ 13:4
ਪਤੀ-ਪਤਨੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਕ-ਦੂਜੇ ਨੂੰ ਨਾ ਛੱਡਣ। 1 ਕੁਰਿੰ 7:10-16
“ਪੋਰਨੀਆ” ਤਲਾਕ ਲੈਣ ਦਾ ਇੱਕੋ-ਇਕ ਆਧਾਰ ਹੈ। ਮੱਤੀ 19:9
ਅ. ਮਸੀਹੀਆਂ ਨੂੰ ਸਰਦਾਰੀ ਦੇ ਅਸੂਲ ਅਨੁਸਾਰ ਚੱਲਣਾ ਚਾਹੀਦਾ ਹੈ
ਪਤੀ ਨੂੰ ਪਰਿਵਾਰ ਦੀ ਪਿਆਰ ਨਾਲ ਦੇਖ-ਭਾਲ ਕਰਨੀ ਚਾਹੀਦੀ ਹੈ। ਅਫ਼ 5:23-31
ਪਤਨੀ ਪਤੀ ਦੇ ਅਧੀਨ ਹੈ; ਉਸ ਨੂੰ ਪਿਆਰ ਕਰਦੀ; ਉਸ ਦਾ ਕਹਿਣਾ ਮੰਨਦੀ ਹੈ। 1 ਪਤ 3:1-7; ਅਫ਼ 5:22
ਬੱਚਿਆਂ ਨੂੰ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਅਫ਼ 6:1-3; ਕੁਲੁ 3:20
ੲ. ਬੱਚਿਆਂ ਪ੍ਰਤੀ ਮਸੀਹੀ ਮਾਪਿਆਂ ਦੀ ਜ਼ਿੰਮੇਵਾਰੀ
ਬੱਚਿਆਂ ਨੂੰ ਪਿਆਰ ਕਰਨਾ, ਸਮਾਂ ਅਤੇ ਧਿਆਨ ਦੇਣਾ ਜ਼ਰੂਰੀ ਹੈ। ਤੀਤੁ 2:4
ਉਨ੍ਹਾਂ ਨੂੰ ਨਾ ਖਿਝਾਓ। ਕੁਲੁ 3:21
ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੋ, ਪਰਮੇਸ਼ੁਰ ਦਾ ਗਿਆਨ ਵੀ ਦਿਓ। 2 ਕੁਰਿੰ 12:14; 1 ਤਿਮੋ 5:8
ਉਨ੍ਹਾਂ ਨੂੰ ਅਜਿਹੀ ਸਿਖਲਾਈ ਦਿਓ ਜੋ ਸਾਰੀ ਜ਼ਿੰਦਗੀ ਕੰਮ ਆਵੇ। ਅਫ਼ 6:4; ਕਹਾ 22:6, 15; 23:13, 14
ਸ. ਮਸੀਹੀਆਂ ਨੂੰ ਸਿਰਫ਼ ਮਸੀਹੀਆਂ ਨਾਲ ਵਿਆਹ ਕਰਨਾ ਚਾਹੀਦਾ ਹੈ
ਵਿਆਹ ਸਿਰਫ਼ “ਪ੍ਰਭੂ ਦੇ ਕਿਸੇ ਚੇਲੇ ਨਾਲ” ਕਰਨਾ ਚਾਹੀਦਾ ਹੈ। 1 ਕੁਰਿੰ 7:39; ਬਿਵ 7:3, 4; ਨਹ 13:26
ਹ. ਇਕ ਤੋਂ ਜ਼ਿਆਦਾ ਪਤੀ ਜਾਂ ਪਤਨੀ ਰੱਖਣਾ ਬਾਈਬਲ ਵਿਚ ਮਨ੍ਹਾ ਹੈ
ਸ਼ੁਰੂ ਵਿਚ ਆਦਮੀ ਦੀ ਇੱਕੋ ਪਤਨੀ ਸੀ। ਉਤ 2:18, 22-25
ਯਿਸੂ ਨੇ ਮਸੀਹੀਆਂ ਲਈ ਇਹ ਮਿਆਰ ਮੁੜ ਸਥਾਪਿਤ ਕੀਤਾ ਸੀ। ਮੱਤੀ 19:3-9
ਪਹਿਲੀ ਸਦੀ ਦੇ ਮਸੀਹੀ ਜੋੜਿਆਂ ਵਿਚ ਸਿਰਫ਼ ਇੱਕੋ ਪਤੀ-ਪਤਨੀ ਸਨ। 1 ਕੁਰਿੰ 7:2, 12-16; ਅਫ਼ 5:28-31
45. ਵਿਰੋਧ, ਅਤਿਆਚਾਰ
ੳ. ਮਸੀਹੀਆਂ ਪ੍ਰਤੀ ਵਿਰੋਧ ਦਾ ਕਾਰਨ
ਯਿਸੂ ਨਾਲ ਨਫ਼ਰਤ ਕੀਤੀ ਗਈ; ਵਿਰੋਧ ਬਾਰੇ ਚੇਤਾਵਨੀ ਦਿੱਤੀ ਗਈ ਸੀ। ਯੂਹੰ 15:18-20; ਮੱਤੀ 10:22
ਸਹੀ ਅਸੂਲਾਂ ’ਤੇ ਚੱਲ ਕੇ ਦੁਨੀਆਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। 1 ਪਤ 4:1, 4, 12, 13
ਇਸ ਦੁਨੀਆਂ ਦਾ ਈਸ਼ਵਰ, ਸ਼ੈਤਾਨ, ਰਾਜ ਦਾ ਵਿਰੋਧ ਕਰਦਾ ਹੈ। 2 ਕੁਰਿੰ 4:4; 1 ਪਤ 5:8
ਮਸੀਹੀ ਡਰਦੇ ਨਹੀਂ; ਪਰਮੇਸ਼ੁਰ ਉਨ੍ਹਾਂ ਨੂੰ ਸੰਭਾਲਦਾ ਹੈ। ਰੋਮੀ 8:38, 39; ਯਾਕੂ 4:8
ਅ. ਪਤਨੀ ਨੂੰ ਪਤੀ ਦੇ ਵਿਰੋਧ ਕਾਰਨ ਪਰਮੇਸ਼ੁਰ ਨੂੰ ਛੱਡਣਾ ਨਹੀਂ ਚਾਹੀਦਾ
ਚੇਤਾਵਨੀ ਦਿੱਤੀ ਗਈ; ਦੂਸਰੇ ਸ਼ਾਇਦ ਪਤੀ ਨੂੰ ਗ਼ਲਤ ਜਾਣਕਾਰੀ ਦੇਣ। ਮੱਤੀ 10:34-38; ਰਸੂ 28:22
ਉਸ ਨੂੰ ਪਰਮੇਸ਼ੁਰ ਅਤੇ ਮਸੀਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਯੂਹੰ 6:68; 17:3
ਪਤਨੀ ਦੀ ਵਫ਼ਾਦਾਰੀ ਕਾਰਨ ਸ਼ਾਇਦ ਪਤੀ ਵੀ ਬਚ ਜਾਵੇ। 1 ਕੁਰਿੰ 7:16; 1 ਪਤ 3:1-6
ਪਤੀ ਸਿਰ ਹੈ, ਪਰ ਉਸ ਨੂੰ ਭਗਤੀ ਸੰਬੰਧੀ ਹੁਕਮ ਚਲਾਉਣ ਦਾ ਹੱਕ ਨਹੀਂ। 1 ਕੁਰਿੰ 11:3; ਰਸੂ 5:29
ੲ. ਪਤੀ ਨੂੰ ਪਤਨੀ ਦੇ ਵਿਰੋਧ ਕਾਰਨ ਪਰਮੇਸ਼ੁਰ ਨੂੰ ਛੱਡਣਾ ਨਹੀਂ ਚਾਹੀਦਾ
ਪਤਨੀ ਅਤੇ ਪਰਿਵਾਰ ਨੂੰ ਪਿਆਰ ਕਰਨਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਜ਼ਰੂਰੀ ਹੈ। 1 ਕੁਰਿੰ 7:16
ਉਹ ਫ਼ੈਸਲੇ ਕਰਨ, ਲੋੜਾਂ ਪੂਰੀਆਂ ਕਰਨ ਲਈ ਜ਼ਿੰਮੇਵਾਰ ਹੈ। 1 ਕੁਰਿੰ 11:3; 1 ਤਿਮੋ 5:8
ਪਰਮੇਸ਼ੁਰ ਉਸ ਨੂੰ ਪਿਆਰ ਕਰਦਾ ਹੈ ਜੋ ਸੱਚਾਈ ਦੇ ਪੱਖ ਵਿਚ ਖੜ੍ਹਦਾ ਹੈ। ਯਾਕੂ 1:12; 5:10, 11
ਪਰਮੇਸ਼ੁਰ ਨਾਰਾਜ਼ ਹੋਵੇਗਾ ਜੇ ਕੋਈ ਘਰ ਦੀ ਸ਼ਾਂਤੀ ਬਣਾਈ ਰੱਖਣ ਲਈ ਸੱਚਾਈ ਨੂੰ ਛੱਡ ਦੇਵੇ। ਇਬ 10:38
ਪਰਿਵਾਰ ਨੂੰ ਨਵੀਂ ਦੁਨੀਆਂ ਵਿਚ ਲੈ ਕੇ ਜਾ ਸਕਦਾ ਹੈ। ਪ੍ਰਕਾ 21:3, 4