ਯਹੋਵਾਹ ਕੌਣ ਹੈ?
ਯਹੋਵਾਹ ਕੌਣ ਹੈ?
ਕੰਬੋਡੀਆ ਦੇ ਜੰਗਲ ਵਿੱਚੋਂ ਆਪਣਾ ਰਸਤਾ ਬਣਾਉਂਦਾ-ਬਣਾਉਂਦਾ, 19ਵੀਂ ਸਦੀ ਦਾ ਫਰਾਂਸੀਸੀ ਖੋਜੀ, ਆਂਰੀ ਮੂਓ, ਇਕ ਮੰਦਰ ਦੇ ਦੁਆਲੇ ਇਕ ਚੌੜੀ ਖਾਈ ਤਕ ਪਹੁੰਚਿਆ। ਇਹ ਮੰਦਰ ਦੁਨੀਆਂ ਵਿਚ ਸਭ ਤੋਂ ਵੱਡਾ ਧਾਰਮਿਕ ਮਕਬਰਾ ਸੀ—ਅੰਗੋਰ ਵਾਟ। ਇੱਕੋ ਨਜ਼ਰ ਨਾਲ ਮੂਓ ਦੱਸ ਸਕਦਾ ਸੀ ਕਿ ਇਹ ਕਾਈ ਨਾਲ ਢਕੀ ਇਮਾਰਤ ਮਨੁੱਖਾਂ ਦੇ ਹੱਥਾਂ ਦਾ ਕੰਮ ਸੀ। ਉਸ ਨੇ ਲਿਖਿਆ, “ਕਿਸੇ ਪ੍ਰਾਚੀਨ ਮਾਇਕਲਐਂਜਲੋ ਦੁਆਰਾ ਉਸਾਰਿਆ ਗਿਆ, ਇਹ ਯੂਨਾਨ ਜਾਂ ਰੋਮ ਦੁਆਰਾ ਬਣਾਈ ਗਈ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਸ਼ਾਨਦਾਰ ਹੈ।” ਸਦੀਆਂ ਦੌਰਾਨ ਇਸ ਮੰਦਰ ਦੇ ਐਵੇਂ ਬੇਕਾਰ ਪਏ ਰਹਿਣ ਦੇ ਬਾਵਜੂਦ, ਮੂਓ ਨੂੰ ਕੋਈ ਸ਼ੱਕ ਨਹੀਂ ਸੀ ਕਿ ਇਸ ਵੱਡੀ ਤੇ ਸ਼ਾਨਦਾਰ ਇਮਾਰਤ ਬਣਾਉਣ ਦੇ ਪਿੱਛੇ ਕੋਈ ਡੀਜ਼ਾਈਨਕਾਰ ਸੀ।
ਅਜੀਬ ਗੱਲ ਹੈ ਕਿ ਗਿਆਨ ਦੀ ਇਕ ਸਦੀਆਂ ਪੁਰਾਣੀ ਪੋਥੀ ਵਿਚ ਵੀ ਅਜਿਹੀ ਗੱਲ ਕੀਤੀ ਗਈ ਸੀ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਤਾਂ ਫਿਰ, ਇਹ ਪਰਮੇਸ਼ੁਰ ਕੌਣ ਹੈ ਜਿਸ ਨੇ “ਸੱਭੋ ਕੁਝ” ਬਣਾਇਆ ਹੈ?
ਬਣਾਉਣ ਵਾਲਾ ਕੌਣ ਹੈ?
ਇਸ ਦਾ ਜਵਾਬ ਸਾਨੂੰ ਗਿਆਨ ਦੀ ਉਸ ਪੁਰਾਣੀ ਪੋਥੀ ਵਿੱਚੋਂ ਮਿਲਦਾ ਹੈ ਜਿਸ ਦਾ ਪਹਿਲਾਂ ਹਵਾਲਾ ਦਿੱਤਾ ਗਿਆ ਸੀ, ਅਰਥਾਤ ਬਾਈਬਲ। ਆਪਣੇ ਮੁਢਲੇ ਸ਼ਬਦਾਂ ਵਿਚ, ਬਾਈਬਲ ਮਾਅਰਕੇ ਦੀ ਸਰਲਤਾ ਅਤੇ ਸਪੱਸ਼ਟਤਾ ਨਾਲ ਜਵਾਬ ਦਿੰਦੀ ਹੈ ਕਿ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਉਤਪਤ 1:1.
ਕੌਣ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।”—ਆਪਣੇ ਆਪ ਨੂੰ ਦੂਸਰਿਆਂ ਈਸ਼ਵਰਾਂ ਤੋਂ ਵੱਖਰਾ ਦਿਖਾਉਣ ਲਈ, ਸ੍ਰਿਸ਼ਟੀਕਰਤਾ ਆਪਣੇ ਆਪ ਦੀ ਪਛਾਣ ਇਕ ਨਿਰਾਲੇ ਨਾਂ ਦੁਆਰਾ ਕਰਾਉਂਦਾ ਹੈ: “ਪਰਮੇਸ਼ੁਰ ਯਹੋਵਾਹ ਇਉਂ ਆਖਦਾ ਹੈ, ਉਹ ਜੋ ਅਕਾਸ਼ ਦਾ ਕਰਤਾ . . . ਹੈ, ਧਰਤੀ ਅਰ ਉਸ ਦੀ ਉਪਜ ਦਾ ਫੈਲਾਉਣ ਵਾਲਾ ਹੈ, ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ . . . ਦੇਣ ਵਾਲਾ ਹੈ।” (ਟੇਢੇ ਟਾਈਪ ਸਾਡੇ।) (ਯਸਾਯਾਹ 42:5, 8) ਯਹੋਵਾਹ ਉਸ ਪਰਮੇਸ਼ੁਰ ਦਾ ਨਾਮ ਹੈ ਜਿਸ ਨੇ ਸ੍ਰਿਸ਼ਟੀ ਨੂੰ ਤਿਆਰ ਕੀਤਾ ਅਤੇ ਧਰਤੀ ਉੱਤੇ ਆਦਮੀਆਂ ਅਤੇ ਔਰਤਾਂ ਨੂੰ ਬਣਾਇਆ। ਪਰ ਇਹ ਯਹੋਵਾਹ ਹੈ ਕੌਣ? ਇਹ ਕਿਹੋ ਜਿਹਾ ਪਰਮੇਸ਼ੁਰ ਹੈ? ਅਤੇ ਤੁਹਾਡੇ ਲਈ ਉਸ ਦੀ ਗੱਲ ਸੁਣਨੀ ਕਿਉਂ ਜ਼ਰੂਰੀ ਹੈ?
ਉਸ ਦੇ ਨਾਂ ਦਾ ਅਰਥ
ਸਭ ਤੋਂ ਪਹਿਲਾਂ, ਸ੍ਰਿਸ਼ਟੀਕਰਤਾ ਦੇ ਨਾਂ, ਯਹੋਵਾਹ, ਦਾ ਮਤਲਬ ਕੀ ਹੈ? ਇਹ ਈਸ਼ਵਰੀ ਨਾਂ, ਚਾਰ ਇਬਰਾਨੀ ਅੱਖਰਾਂ (יהוה) ਨਾਲ ਲਿਖਿਆ ਜਾਂਦਾ ਹੈ ਅਤੇ ਬਾਈਬਲ ਦੇ ਇਬਰਾਨੀ ਹਿੱਸੇ ਵਿਚ ਇਹ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਇਹ ਨਾਂ ਇਬਰਾਨੀ ਕ੍ਰਿਆ ਹਾਵਾਹ (“ਬਣਨਾ”) ਦਾ ਕਾਰਣਿਕ ਰੂਪ ਮੰਨਿਆ ਜਾਂਦਾ ਹੈ ਅਤੇ ਇਸ ਕਰਕੇ ਇਸ ਦਾ ਮਤਲਬ ਹੈ “ਉਹ ਬਣਨ ਦਾ ਕਾਰਨ ਹੁੰਦਾ ਹੈ।” ਦੂਸਰਿਆਂ ਸ਼ਬਦਾਂ ਵਿਚ, ਯਹੋਵਾਹ ਆਪਣੇ ਮਕਸਦਾਂ ਨੂੰ ਸਿਰੇ ਚਾੜ੍ਹਨ ਲਈ ਆਪਣੇ ਆਪ ਨੂੰ ਉਹ ਬਣਾਉਂਦਾ ਹੈ ਜਿਸ ਦੀ ਲੋੜ ਹੁੰਦੀ ਹੈ। ਉਹ ਆਪਣੇ ਵਾਅਦੇ ਨਿਭਾਉਣ ਲਈ ਸ੍ਰਿਸ਼ਟੀਕਰਤਾ, ਨਿਆਂਕਾਰ, ਮੁਕਤੀਦਾਤਾ, ਜਾਨ ਕਾਇਮ ਰੱਖਣ ਵਾਲਾ, ਵਗੈਰਾ ਵਗੈਰਾ ਬਣ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਇਬਰਾਨੀ ਕ੍ਰਿਆ ਉਹ ਵਿਆਕਰਣ ਰੂਪ ਲੈਂਦੀ ਹੈ ਜਿਸ ਦਾ ਮਤਲਬ ਹੈ ਕਿ ਕੰਮ ਅਜੇ ਪੂਰਾ ਹੋ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅਜੇ ਵੀ ਆਪਣੇ ਆਪ ਨੂੰ ਆਪਣੇ ਵਾਅਦਿਆਂ ਦਾ ਪੂਰਾ ਕਰਨ ਵਾਲਾ ਬਣਾਉਂਦਾ ਹੈ। ਜੀ ਹਾਂ, ਉਹ ਇਕ ਜੀਉਂਦਾ ਜਾਗਦਾ ਪਰਮੇਸ਼ੁਰ ਹੈ!
ਯਹੋਵਾਹ ਦੇ ਪ੍ਰਮੁੱਖ ਗੁਣ
ਬਾਈਬਲ ਇਸ ਵਾਅਦੇ ਨਿਭਾਉਣ ਵਾਲੇ ਸਾਡੇ ਸ੍ਰਿਸ਼ਟੀਕਰਤਾ ਨੂੰ ਇਕ ਬਹੁਤ ਹੀ ਮਨਮੋਹਕ ਸ਼ਖਸ ਵਜੋਂ ਦਿਖਾਉਂਦੀ ਹੈ। ਯਹੋਵਾਹ ਨੇ ਖ਼ੁਦ ਆਪਣੇ ਖ਼ਾਸ ਗੁਣ ਪ੍ਰਗਟ ਕੀਤੇ ਅਤੇ ਕਿਹਾ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ।” (ਕੂਚ 34:6, 7) ਯਹੋਵਾਹ ਨੂੰ ਭਲਿਆਈ ਕਰਨ ਵਾਲੇ ਪਰਮੇਸ਼ੁਰ ਵਜੋਂ ਪ੍ਰਗਟ ਕੀਤਾ ਗਿਆ ਹੈ। ਇੱਥੇ ਇਸਤੇਮਾਲ ਕੀਤੇ ਗਏ ਇਬਰਾਨੀ ਸ਼ਬਦ ਦਾ ਅਨੁਵਾਦ “ਵਫ਼ਾਦਾਰ ਪਿਆਰ” ਵੀ ਕੀਤਾ ਜਾ ਸਕਦਾ ਹੈ। ਆਪਣਾ ਸਦੀਵੀ ਮਕਸਦ ਪੂਰਾ ਕਰਨ ਲਈ, ਯਹੋਵਾਹ ਵਫ਼ਾਦਾਰੀ ਨਾਲ ਆਪਣੇ ਪ੍ਰਾਣੀਆਂ ਨੂੰ ਪਿਆਰ ਦਿਖਾਉਂਦਾ ਰਹਿੰਦਾ ਹੈ। ਕੀ ਤੁਸੀਂ ਅਜਿਹੇ ਪਿਆਰ ਨੂੰ ਅਜ਼ੀਜ਼ ਨਹੀਂ ਸਮਝੋਗੇ?
ਯਹੋਵਾਹ ਕ੍ਰੋਧ ਕਰਨ ਵਿਚ ਧੀਮਾ ਹੈ ਅਤੇ ਸਾਡੇ ਪਾਪ ਮਾਫ਼ ਕਰਨ ਵਿਚ ਕਾਹਲਾ ਹੈ। ਅਜਿਹੇ ਸ਼ਖਸ ਦੇ ਨਜ਼ਦੀਕ ਹੋਣਾ ਕਿੰਨਾ ਚੰਗਾ ਹੈ ਜੋ ਨੁਕਤਾਚੀਨੀ ਕਰਨ ਦੀ ਬਜਾਇ ਮਾਫ਼ ਕਰਨ ਲਈ ਤਿਆਰ ਹੁੰਦਾ ਹੈ! ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਅਪਰਾਧ ਨੂੰ ਅਣਡਿੱਠ ਕਰਦਾ ਹੈ। ਉਸ ਨੇ ਕਿਹਾ: “ਮੈਂ ਯਹੋਵਾਹ ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਤੋਂ ਬੁਰਿਆਈ ਸਣੇ ਘਿਣ ਕਰਦਾ ਹਾਂ।” (ਯਸਾਯਾਹ 61:8) ਇਨਸਾਫ਼ ਦੇ ਪਰਮੇਸ਼ੁਰ ਵਜੋਂ, ਉਹ ਬੁਰਾਈ ਵਿਚ ਲਗਾਤਾਰ ਲੱਗੇ ਰਹਿਣ ਵਾਲੇ ਬੇਸ਼ਰਮ ਪਾਪੀਆਂ ਨੂੰ ਹਮੇਸ਼ਾ ਲਈ ਇਜਾਜ਼ਤ ਨਹੀਂ ਦੇਵੇਗਾ। ਇਸ ਕਰਕੇ ਅਸੀਂ ਯਕੀਨ ਕਰ ਸਕਦੇ ਹਾਂ ਕਿ ਵੇਲੇ ਸਿਰ, ਯਹੋਵਾਹ ਸਾਡੇ ਆਲੇ-ਦੁਆਲੇ ਦੀ ਦੁਨੀਆਂ ਵਿੱਚੋਂ ਬੇਇਨਸਾਫ਼ੀ ਨੂੰ ਮਿਟਾ ਦੇਵੇਗਾ।
ਪਿਆਰ ਅਤੇ ਇਨਸਾਫ਼ ਦਿਆਂ ਗੁਣਾਂ ਵਿਚ ਪੂਰਾ ਸੰਤੁਲਨ ਕਾਇਮ ਰੱਖਣ ਲਈ ਬੁੱਧੀਮਾਨਤਾ ਦੀ ਜ਼ਰੂਰਤ ਹੈ। ਸਾਡੇ ਨਾਲ ਵਰਤਾਰਾ ਕਰਦੇ ਸਮੇਂ ਯਹੋਵਾਹ ਇਨ੍ਹਾਂ ਦੋਹਾਂ ਗੁਣਾਂ ਵਿਚ ਚੰਗਾ ਸੰਤੁਲਨ ਰੱਖਦਾ ਹੈ। (ਰੋਮੀਆਂ 11:33-36) ਇਹ ਸੱਚ ਹੈ ਕਿ ਉਸ ਦੀ ਬੁੱਧੀਮਾਨਤਾ ਹਰ ਜਗ੍ਹਾ ਦੇਖੀ ਜਾ ਸਕਦੀ ਹੈ। ਕੁਦਰਤ ਦੇ ਚਮਤਕਾਰ ਇਸ ਦੀ ਗਵਾਹੀ ਭਰਦੇ ਹਨ।—ਜ਼ਬੂਰ 104:24; ਕਹਾਉਤਾਂ 3:19.
ਯਸਾਯਾਹ 40:26) ਸੱਚ-ਮੁੱਚ ਹੀ, ਆਪਣੀ ਮਰਜ਼ੀ ਪੂਰੀ ਕਰਨ ਲਈ ਯਹੋਵਾਹ ਕੋਲ “ਵੱਡੀ ਸ਼ਕਤੀ” ਹੈ। ਕੀ ਅਜਿਹੇ ਗੁਣ ਤੁਹਾਨੂੰ ਯਹੋਵਾਹ ਵੱਲ ਨਹੀਂ ਖਿੱਚਦੇ?
ਤਦ ਵੀ, ਬੁੱਧੀਮਾਨ ਹੋਣਾ ਕਾਫ਼ੀ ਨਹੀਂ ਹੈ। ਆਪਣੇ ਮਨ ਦੀ ਗੱਲ ਨੂੰ ਸਿਰੇ ਚਾੜ੍ਹਨ ਲਈ, ਸ੍ਰਿਸ਼ਟੀਕਰਤਾ ਕੋਲ ਪੂਰੀ ਤਾਕਤ ਵੀ ਹੋਣੀ ਚਾਹੀਦੀ ਹੈ। ਬਾਈਬਲ ਉਸ ਨੂੰ ਅਜਿਹਾ ਹੀ ਪਰਮੇਸ਼ੁਰ ਦਰਸਾਉਂਦੀ ਹੈ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, . . . ਉਹ ਦੀ ਵੱਡੀ ਸ਼ਕਤੀ ਨਾਲ, . . . ਇੱਕ ਦੀ ਵੀ ਕਮੀ ਨਹੀਂ ਹੁੰਦੀ।” (ਯਹੋਵਾਹ ਨੂੰ ਜਾਣਨ ਦੇ ਲਾਭ
ਯਹੋਵਾਹ “ਨੇ [ਧਰਤੀ] ਨੂੰ ਬੇਡੌਲ ਨਹੀਂ ਉਤਪਤ ਕੀਤਾ” ਪਰ ਉਨ੍ਹਾਂ ਮਨੁੱਖਾਂ ਦੇ “ਵੱਸਣ ਲਈ ਉਸ ਨੂੰ ਸਾਜਿਆ” ਜੋ ਉਸ ਨਾਲ ਚੰਗਾ ਰਿਸ਼ਤਾ ਰੱਖ ਹਨ। (ਯਸਾਯਾਹ 45:18; ਉਤਪਤ 1:28) ਉਹ ਆਪਣੇ ਜ਼ਮੀਨੀ ਪ੍ਰਾਣੀਆਂ ਦੀ ਪਰਵਾਹ ਕਰਦਾ ਹੈ। ਉਸ ਨੇ ਮਨੁੱਖਜਾਤੀ ਨੂੰ ਬਾਗ ਵਰਗੇ ਘਰ ਵਿਚ, ਅਰਥਾਤ ਫਿਰਦੌਸ ਵਿਚ ਇਕ ਚੰਗੀ ਸ਼ੁਰੂਆਤ ਦਿੱਤੀ ਸੀ। ਪਰ, ਜਿੱਥੋਂ ਤਕ ਲੋਕਾਂ ਦਾ ਸੰਬੰਧ ਹੈ, ਉਹ ਇਸ ਨੂੰ ਬਰਬਾਦ ਕਰ ਰਹੇ ਹਨ ਅਤੇ ਯਹੋਵਾਹ ਇਸ ਤੋਂ ਖ਼ੁਸ਼ ਨਹੀਂ ਹੈ। ਫਿਰ ਵੀ, ਆਪਣੇ ਨਾਂ ਤੇ ਸਹੀ ਉਤਰਦੇ ਹੋਏ, ਯਹੋਵਾਹ ਮਨੁੱਖਜਾਤੀ ਅਤੇ ਧਰਤੀ ਲਈ ਆਪਣੇ ਮੁਢਲੇ ਮਕਸਦ ਨੂੰ ਪੂਰਾ ਕਰੇਗਾ। (ਜ਼ਬੂਰ 115:16; ਪਰਕਾਸ਼ ਦੀ ਪੋਥੀ 11:18) ਉਨ੍ਹਾਂ ਲਈ ਜੋ ਉਸ ਦੇ ਬੱਚਿਆਂ ਵਜੋਂ ਉਸ ਦੀ ਆਗਿਆ ਪਾਲਣ ਨੂੰ ਤਿਆਰ ਹਨ, ਉਹ ਇਸ ਧਰਤੀ ਨੂੰ ਦੁਬਾਰਾ ਇਕ ਫਿਰਦੌਸ ਬਣਾ ਦੇਵੇਗਾ।—ਕਹਾਉਤਾਂ 8:17; ਮੱਤੀ 5:5.
ਬਾਈਬਲ ਦੀ ਅਖ਼ੀਰਲੀ ਪੋਥੀ ਜੀਵਨ ਦੀ ਉਸ ਖੂਬੀ ਦਾ ਵਰਣਨ ਕਰਦੀ ਹੈ ਜਿਸ ਦਾ ਤੁਸੀਂ ਉਸ ਫਿਰਦੌਸ ਵਿਚ ਆਨੰਦ ਲੈ ਸਕਦੇ ਹੋ: “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:3, 4) ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਇਸ ਅਸਲੀ ਜ਼ਿੰਦਗੀ ਦਾ ਮਜ਼ਾ ਲਵੋ। ਉਹ ਕਿੰਨਾ ਚੰਗਾ ਪਿਤਾ ਹੈ! ਕੀ ਤੁਸੀਂ ਉਸ ਬਾਰੇ ਹੋਰ ਸਿੱਖਣ ਲਈ ਤਿਆਰ ਹੋ ਅਤੇ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਫਿਰਦੌਸ ਵਰਗੀ ਧਰਤੀ ਤੇ ਰਹਿਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਜੇ ਜ਼ਿਕਰ ਨਾ ਕੀਤਾ ਗਿਆ ਹੋਵੇ, ਤਾਂ ਬਾਈਬਲ ਦੇ ਸਾਰੇ ਹਵਾਲੇ ਪੰਜਾਬੀ ਦੀ ਪਵਿੱਤਰ ਬਾਈਬਲ ਵਿੱਚੋਂ ਲਏ ਗਏ ਹਨ।