Skip to content

ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?

ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?

ਕਿੰਗਡਮ ਨਿਊਜ਼ ਨੰ. 36

ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?

ਨਵੀਂ ਸਦੀ—ਕੀ ਇਹ ਨਵੇਂ ਯੁਗ ਦੀ ਸ਼ੁਰੂਆਤ ਹੈ?

ਸ਼ੁੱਕਰਵਾਰ 31 ਦਸੰਬਰ 1999 ਦੀ ਰਾਤ, 12 ਵਜੇ ਸਾਡੀ ­20ਵੀਂ ਸਦੀ ਖ਼ਤਮ ਹੋ ਗਈ। * ਗ਼ਰੀਬੀ, ਬੀਮਾਰੀਆਂ, ਯੁੱਧ, ਤੇ ਜ਼ਹਿਰੀਲਾ ਪ੍ਰਦੂਸ਼ਣ ਇਸ ਸਦੀ ਉੱਤੇ ਬਦਨੁਮਾ ਦਾਗ਼ ਰਹੇ ਹਨ। ਪਰ ਇਸ ਦੇ ਨਾਲ-ਨਾਲ ਲੋਕਾਂ ਨੇ ਤਕਨਾਲੋਜੀ, ਮੈਡੀਕਲ ਸਾਇੰਸ ਅਤੇ ਕੰਪਿਊਟਰਾਂ ਦੇ ਰਾਹੀਂ ਤਰੱਕੀ ਕਰ ਕੇ ਆਸਮਾਨ ਨੂੰ ਛੋਹਿਆ ਹੈ। ਇਹ ਸਭ ਕੁਝ ਦੇਖ ਕੇ ਲੋਕ ਇਹ ਆਸ ਲਗਾਈ ਬੈਠੇ ਹਨ ਕਿ 21ਵੀਂ ਸਦੀ ਵਿਚ ਦੁਨੀਆਂ ਬਿਲਕੁਲ ਹੀ ਬਦਲ ਜਾਵੇਗੀ। ਕੀ ਇਸ ਸਦੀ ਵਿਚ ਲੜਾਈ-ਝਗੜੇ, ਗ਼ਰੀਬੀ, ਬੀਮਾਰੀਆਂ ਤੇ ਬਾਕੀ ਸਾਰੀਆਂ ­ਸਮੱਸਿਆਵਾਂ ਖ਼ਤਮ ਹੋ ਜਾਣਗੀਆਂ?

ਬਹੁਤ ਸਾਰੇ ਤਾਂ ਇਹੀ ਆਸ ਲਾਈ ਬੈਠੇ ਹਨ। ਪਰ ਕੀ ਇਸ ਨਵੀਂ ਸਦੀ ਵਿਚ ਅਜਿਹੀਆਂ ਤਬਦੀਲੀਆਂ ਹੋਣਗੀਆਂ ਜਿਨ੍ਹਾਂ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖ਼ੁਸ਼ਹਾਲੀ ਤੇ ਸੁੱਖ-ਚੈਨ ਦੀ ਜ਼ਿੰਦਗੀ ਮਿਲੇਗੀ? ਜ਼ਰਾ ਗੌਰ ਕਰੋ ਕਿ ਅੱਜ ਕੁਝ ਸਮੱਸਿਆਵਾਂ ਅਸਲ ਵਿਚ ਕਿੰਨਾ ਭਿਆਨਕ ਰੂਪ ਧਾਰ ਚੁੱਕੀਆਂ ਹਨ।

ਪ੍ਰਦੂਸ਼ਣ

ਉਦਯੋਗਾਂ ਤੇ ਕਾਰਖ਼ਾਨਿਆਂ ਦੇ ਕਾਰਨ “ਇੰਨਾ ਪ੍ਰਦੂਸ਼ਣ ਫੈਲ ਚੁੱਕਾ ਹੈ ਕਿ ਪੂਰੀ ਦੁਨੀਆਂ ਦੇ ਵਾਤਾਵਰਣ ਅਤੇ ਕੁਦਰਤ ਨੂੰ ਖ਼ਤਰਾ ਪੈਦਾ ਹੋ ਗਿਆ ਹੈ।” ਜੇ ਪ੍ਰਦੂਸ਼ਣ ਇਸੇ ਤਰ੍ਹਾਂ ਵਧਦਾ ਰਿਹਾ, ਤਾਂ “ਦੁਨੀਆਂ ਰਹਿਣ ਲਾਇਕ ਨਹੀਂ ਰਹੇਗੀ।”​—⁠“ਗਲੋਬਲ ਐਨ­ਵਾਇਰਮੈਂਟ ਆਊਟ­ਲੁਕ​—⁠2000,” ਸੰਯੁਕਤ ਰਾਸ਼ਟਰ-ਸੰਘ ਵਾਤਾਵਰਣ ਪ੍ਰੋਗ੍ਰਾਮ।

ਬੀਮਾਰੀ

“ਅੱਜ ਏਸ਼ੀਆ ਤੇ ਅਫ਼ਰੀਕਾ ਵਰਗੇ ਗ਼ਰੀਬ ਦੇਸ਼ਾਂ ਵਿਚ ਹੁੰਦੀਆਂ ਹਰ 10 ਮੌਤਾਂ ਵਿੱਚੋਂ ਤਕਰੀਬਨ 5 ਮੌਤਾਂ ਨਾ-ਫੈਲਣ ਵਾਲੀਆਂ ਬੀਮਾਰੀਆਂ ਦੇ ਕਾਰਨ ਹੁੰਦੀਆਂ ਹਨ। ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੰਨ 2020 ਦੇ ਆਉਂਦੇ-ਆਉਂਦੇ 10 ਵਿੱਚੋਂ 7 ਮੌਤਾਂ ਇਨ੍ਹਾਂ ਬੀਮਾਰੀਆਂ ਦੇ ਕਾਰਨ ਹੋਣਗੀਆਂ।”​—⁠“ਦੁਨੀਆਂ ਤੇ ਬੀਮਾਰੀ ਦਾ ਬੋਝ” (ਅੰਗ੍ਰੇਜ਼ੀ), ਹਾਰਵਡ ਯੂਨੀਵਰਸਿਟੀ ਪ੍ਰੈੱਸ, 1996.

ਕੁਝ ਵਿਦਵਾਨਾਂ ਦਾ ਦਾਅਵਾ ਹੈ ਕਿ “ਜਿਨ੍ਹਾਂ 23 ਦੇਸ਼ਾਂ ਵਿਚ ਏਡਜ਼ ਜ਼ਿਆਦਾ ਫੈਲੀ ਹੋਈ ਹੈ, ਉਨ੍ਹਾਂ ਦੇਸ਼ਾਂ ਵਿਚ ਸੰਨ 2010 ਤਕ ਏਡਜ਼ ਨਾਲ 6 ਕਰੋੜ 60 ਲੱਖ ਲੋਕ ਮਰ ਜਾਣਗੇ।”​—⁠“ਏਡਜ਼ ਨਾਲ ਮੁਕਾਬਲਾ: ਵਿਕਾਸਸ਼ੀਲ ਦੇਸ਼ਾਂ ਵਿੱਚੋਂ ਮਿਲੇ ਸਬੂਤ” (ਅੰਗ੍ਰੇਜ਼ੀ), ਯੂਰਪੀਅਨ ­ਕਮਿਸ਼ਨ ਅਤੇ ਵਰਲਡ ਬੈਂਕ ਦੀ ਇਕ ਰਿਪੋਰਟ।

ਗ਼ਰੀਬੀ

“ਲਗਭਗ ਇਕ ਅਰਬ ਤੀਹ ਕਰੋੜ ਲੋਕ ਇੰਨੀ ਘੋਰ ਗ਼ਰੀਬੀ ਵਿਚ ਜੀ ਰਹੇ ਹਨ ਕਿ ਉਨ੍ਹਾਂ ਕੋਲ ਰੋਜ਼ ਆਪਣਾ ਗੁਜ਼ਾਰਾ ਤੋਰਨ ਲਈ ਵੀ ਪੈਸਾ ਨਹੀਂ ਹੈ। ਇਸ ਤੋਂ ਇਲਾਵਾ ਤਕਰੀਬਨ ਇਕ ਅਰਬ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ।”​—⁠“ਮਨੁੱਖੀ ਵਿਕਾਸ ਰਿਪੋਰਟ 1999” (ਅੰਗ੍ਰੇਜ਼ੀ), ਸੰਯੁਕਤ ਰਾਸ਼ਟਰ-ਸੰਘ ਵਿਕਾਸ ਪ੍ਰੋਗ੍ਰਾਮ।

ਲੜਾਈਆਂ

“ਆਉਣ ਵਾਲੇ 25 ਸਾਲਾਂ ਵਿਚ ਦੇਸ਼, ਜਾਤੀ, ਤੇ ਧਰਮ ਦੇ ਨਾਂ ਤੇ ਅੱਗੇ ਨਾਲੋਂ ਕਿਤੇ ਜ਼ਿਆਦਾ ਖ਼ੂਨ-ਖ਼ਰਾਬਾ ਤੇ ਲੜਾਈਆਂ ਹੋਣਗੀਆਂ। ਇਸ ਦਾ ਨਤੀਜਾ ਇਹ ਨਿਕਲੇਗਾ ਕਿ ਹਰ ਸਾਲ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਬੈਠਣਗੇ।”​—⁠“ਨਵੀਂ ਦੁਨੀਆਂ ਆ ਰਹੀ ਹੈ: 21ਵੀਂ ਸਦੀ ਵਿਚ ਅਮਰੀਕੀ ਸੁਰੱਖਿਆ” (ਅੰਗ੍ਰੇਜ਼ੀ), ਕੌਮੀ ਸੁਰੱਖਿਆ ਲਈ ਯੂ. ਐੱਸ. ਕਮਿਸ਼ਨ/21ਵੀਂ ਸਦੀ।

ਨਵੀਂ ਸਦੀ ਦੇ ਸ਼ੁਰੂ ਹੋਣ ਤੇ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ, ਪਰ ਉੱਪਰ ਦੱਸੀਆਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਿੱਛਲੀ ਸਦੀ ਦੀਆਂ ਮੁਸ਼ਕਲਾਂ ਅਜੇ ਵੀ ਮੌਜੂਦ ਹਨ। ਅਸਲ ਵਿਚ ਇਹ ਸਮੱਸਿਆਵਾਂ ਸ਼ਾਇਦ ਹੋਰ ਵੀ ਭਿਆਨਕ ਰੂਪ ਧਾਰ ਲੈਣਗੀਆਂ। ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਿਗਿਆਨ, ਤਕਨਾਲੋਜੀ, ਜਾਂ ਰਾਜਨੀਤੀ ਕੁਝ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਦੀ ਜੜ੍ਹ ਲਾਲਚ, ਖ਼ੁਦਗਰਜ਼ੀ, ਤੇ ਬੇਈਮਾਨੀ ਹੈ।

ਉਹ ਯੁਗ ਜਿਸ ਵਿਚ ਇਨਸਾਨ ਦਾ ਭਵਿੱਖ ਰੌਸ਼ਨ ਹੋਵੇਗਾ

ਸਦੀਆਂ ਪਹਿਲਾਂ ਇਕ ਆਦਮੀ ਨੇ ਆਪਣੇ ਦੁਆਲੇ ਦੀਆਂ ਹਾਲਤਾਂ ਨੂੰ ਦੇਖ ਕਿ ਇਹ ਲਿਖਿਆ: “ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਜੀ ਹਾਂ, ਇਨਸਾਨ ਨਾ ਤਾਂ ਆਪਣੇ ਲਈ ਸਹੀ ਰਾਹ ਚੁਣ ਸਕਦਾ ਹੈ ਤੇ ਨਾ ਹੀ ਉਹ ਦੂਸਰਿਆਂ ਨੂੰ ਸਹੀ ਰਾਹ ਦਿਖਾਉਣ ਦੇ ਕਾਬਲ ਹੈ। ਦਰਅਸਲ ਇਨਸਾਨ ਨੂੰ ਦੂਸਰਿਆਂ ਉੱਤੇ ਹਕੂਮਤ ਕਰਨ ਦਾ ਅਧਿਕਾਰ ਦਿੱਤਾ ਹੀ ਨਹੀਂ ਗਿਆ ਸੀ। ਸਿਰਫ਼ ਇਨਸਾਨ ਦਾ ਸਿਰਜਣਹਾਰ, ਯਹੋਵਾਹ ਪਰਮੇਸ਼ੁਰ, ਉਸ ਉੱਤੇ ਹਕੂਮਤ ਕਰਨ ਦਾ ਅਧਿਕਾਰ ਰੱਖਦਾ ਹੈ। ਸਿਰਫ਼ ਉਹੀ ਦੱਸ ਸਕਦਾ ਹੈ ਕਿ ਇਨਸਾਨ ਨੂੰ ਕਿਸ ਰਾਹ ਉੱਤੇ ਚੱਲਣਾ ਚਾਹੀਦਾ ਹੈ ਅਤੇ ਉਹੀ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ।​—⁠ਰੋਮੀਆਂ 11:​33-36; ਪਰਕਾਸ਼ ਦੀ ਪੋਥੀ 4:⁠11.

ਯਹੋਵਾਹ ਪਰਮੇਸ਼ੁਰ ਇਹ ਕਦੋਂ ਕਰੇਗਾ ਅਤੇ ਕਿਸ ਤਰ੍ਹਾਂ ਕਰੇਗਾ? ਕਿਹੜਾ ਸਬੂਤ ਹੈ ਕਿ ਉਹ ਜਲਦੀ ਕੁਝ ਕਰਨ ਵਾਲਾ ਹੈ? ਇਸ ਦੇ ਜਵਾਬ ਲਈ ਉਸ ਦੇ ਬਚਨ ਬਾਈਬਲ ਵਿਚ ਕੁਝ ਨਿਸ਼ਾਨੀਆਂ ਦਿੱਤੀਆਂ ਗਈਆਂ ਹਨ। ਬਾਈਬਲ ਵਿਚ 2 ਤਿਮੋਥਿਉਸ 3:​1-5 ਪੜ੍ਹੋ। ਇਸ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਅਸੀਂ ਇਸ “ਭੈੜੇ ਸਮੇਂ” ਦੇ ਅੰਤ ਵਿਚ ਜੀ ਰਹੇ ਹਾਂ ਕਿਉਂਕਿ ਲੋਕੀਂ ਹੋਰ ਵੀ ਸੁਆਰਥੀ, ਲੋਭੀ, ਅਤੇ ਬੇਈਮਾਨ ਬਣਦੇ ਜਾ ਰਹੇ ਹਨ। ਇਸ ਤੋਂ ਇਲਾਵਾ ਮੱਤੀ 24:​3-14 ਅਤੇ ਲੂਕਾ 21:​10, 11 ਵਿਚ ਦੁਨੀਆਂ ਨੂੰ ਹਿਲਾ ਦੇਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜੋ “ਅੰਤ ਦਿਆਂ ਦਿਨਾਂ” ਦੀਆਂ ਨਿਸ਼ਾਨੀਆਂ ਹਨ। ਅਸੀਂ ਖ਼ਾਸ ਤੌਰ ਤੇ ਸਾਲ 1914 ਤੋਂ ਦੇਖਦੇ ਆਏ ਹਾਂ ਕਿ ਵਿਸ਼ਵ ਯੁੱਧ, ਦੇਸ਼ਾਂ ਵਿਚ ਆਪਸੀ ਲੜਾਈਆਂ, ਨਾਮੁਰਾਦ ਬੀਮਾਰੀਆਂ, ਅਤੇ ਵੱਡੇ-ਵੱਡੇ ਕਾਲ ਦੁਨੀਆਂ ਭਰ ਵਿਚ ਵੱਡੇ ਪੈਮਾਨੇ ਤੇ ਪੈਂਦੇ ਆਏ ਹਨ। ਤਾਂ ਫਿਰ ਬਾਈਬਲ ਦੇ ਅਨੁਸਾਰ ਉਹ ਸਮਾਂ ਆਉਣ ਵਾਲਾ ਹੈ ਜਦੋਂ ਪਰਮੇਸ਼ੁਰ ਇਸ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਜੜ੍ਹੋਂ ਪੁੱਟਣ ਲਈ ਕਦਮ ਚੁੱਕੇਗਾ? ਕਿਵੇਂ?

ਬਾਈਬਲ ਵਿਚ ਦਾਨੀਏਲ ਨਾਮਕ ਕਿਤਾਬ ਸਾਨੂੰ ਇਹ ਦੱਸਦੀ ਹੈ ਕਿ ਸਾਡੇ ਦਿਨਾਂ ਵਿਚ “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ . . . ਸਗੋਂ ਉਹ [ਸੰਸਾਰ ਦੀਆਂ] ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਜੀ ਹਾਂ, ਪਰਮੇਸ਼ੁਰ ਦਾ ਰਾਜ, ਯਾਨੀ ਉਸ ਦੀ ਸਵਰਗੀ ਸਰਕਾਰ, ਅੱਜ ਦੀਆਂ ਸਾਰੀਆਂ ਸਰਕਾਰਾਂ ਨੂੰ ਖ਼ਤਮ ਕਰ ਕੇ ਪੂਰੀ ਦੁਨੀਆਂ ਉੱਤੇ ਹਕੂਮਤ ਕਰੇਗਾ। ਇਹੀ ਸਰਕਾਰ ਉਹ ਨਵਾਂ ਯੁਗ ਲਿਆਵੇਗੀ, ਜੋ ਦੁਨੀਆਂ ਦੇ ਭਵਿੱਖ ਨੂੰ ਰੌਸ਼ਨ ਕਰੇਗਾ ਅਤੇ ਸੱਚੀ ਸ਼ਾਂਤੀ ਤੇ ਖ਼ੁਸ਼ਹਾਲੀ ਲਿਆਵੇਗਾ। (ਪਰਕਾਸ਼ ਦੀ ਪੋਥੀ 20:4) ਜ਼ਰਾ ਧਿਆਨ ਦਿਓ ਕਿ ਪਰਮੇਸ਼ੁਰ ਦੀ ਇਹ ਸਰਕਾਰ ਸਾਡੇ ਲਈ ਇਸ ਯੁਗ ਦੌਰਾਨ ਕੀ-ਕੀ ਕਰੇਗੀ:

ਗ਼ਰੀਬੀ ਖ਼ਤਮ ਕੀਤੀ ਜਾਵੇਗੀ। “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ।”​—⁠ਯਸਾਯਾਹ 65:​21, 22.

ਬੀਮਾਰੀਆਂ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ। “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।” “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”​—⁠ਯਸਾਯਾਹ 33:24; 35:​5, 6.

ਪ੍ਰਦੂਸ਼ਣ ਖ਼ਤਮ ਹੋ ਜਾਵੇਗਾ। ਪਰਮੇਸ਼ੁਰ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਦੇ ਹਨ।’​—⁠ਪਰਕਾਸ਼ ਦੀ ਪੋਥੀ 11:⁠18.

ਲੜਾਈ-ਝਗੜਿਆਂ ਦੀ ਥਾਂ ਅਮਨ-ਚੈਨ ਹੋਵੇਗਾ। “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਰੋਇਆ ਹੈ।”​—⁠ਯਸਾਯਾਹ 11:⁠9.

ਪਰਮੇਸ਼ੁਰ ਦੀ ਸਰਕਾਰ ਦੇ ਇਹ ਸਾਰੇ ਵਾਅਦੇ ਸੱਚੇ ਹਨ। ਇਸ ਲਈ ਦੁਨੀਆਂ ਭਰ ਵਿਚ ਅਜਿਹੇ ਲੱਖਾਂ ਲੋਕ ਹਨ ਜਿਨ੍ਹਾਂ ਨੇ ਇਨ੍ਹਾਂ ਵਾਅਦਿਆਂ ਦੇ ਆਧਾਰ ਤੇ ਚੰਗੇ ਭਵਿੱਖ ਦੀਆਂ ਉਮੀਦਾਂ ਲਾਈਆਂ ਹਨ। ਆਪਣੇ ਇਸੇ ਭਵਿੱਖ ਦੀ ਵਜ੍ਹਾ ਇਹ ਲੋਕ ਅੱਜ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਨ। ਅਸਲ ਵਿਚ ਬਾਈਬਲ ਨੇ ਇਨ੍ਹਾਂ ਦੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਹੈ। ਕੀ ਤੁਸੀਂ ਉਹ ਗਿਆਨ ਲੈਣਾ ਚਾਹੁੰਦੇ ਹੋ ਜਿਸ ਨਾਲ ਤੁਹਾਡੀ ਜ਼ਿੰਦਗੀ ਵੀ ਸਫ਼ਲ ਹੋਵੇਗੀ?

ਉਹ ਗਿਆਨ ਜਿਸ ਨਾਲ ਜ਼ਿੰਦਗੀ ਸਫ਼ਲ ਹੋ ਸਕਦੀ ਹੈ!

ਇਨਸਾਨਾਂ ਨੇ ਸਾਇੰਸ-ਤਕਨਾਲੋਜੀ ਵਿਚ ਬਹੁਤ ਤਰੱਕੀ ਕੀਤੀ ਹੈ ਅਤੇ ਉਨ੍ਹਾਂ ਕੋਲ ਇਨ੍ਹਾਂ ਗੱਲਾਂ ਬਾਰੇ ਢੇਰ ਸਾਰਾ ਗਿਆਨ ਹੈ। ਪਰ ਅਜਿਹੇ ਗਿਆਨ ਨਾਲ ਕੀ ਉਨ੍ਹਾਂ ਨੇ ਸੁੱਖ-ਚੈਨ ਦੀ ਜ਼ਿੰਦਗੀ ਪਾਈ ਹੈ? ਬਿਲਕੁਲ ਨਹੀਂ! ਸਿਰਫ਼ ਇਕ ਤਰ੍ਹਾਂ ਦਾ ਗਿਆਨ ਹੈ ਜਿਸ ਨਾਲ ਇਨਸਾਨ ਜ਼ਿੰਦਗੀ ਵਿਚ ਖ਼ੁਸ਼ੀ ਪਾ ਸਕਦਾ ਹੈ। ਉਹ ਕਿਹੜਾ ਗਿਆਨ ਹੈ? ਪਰਮੇਸ਼ੁਰ ਤੇ ਉਸ ਦੇ ਪੁੱਤਰ ਦਾ ਗਿਆਨ। ਬਾਈਬਲ ਵਿਚ ਯੂਹੰਨਾ ਦੀ ਕਿਤਾਬ ਦੱਸਦੀ ਹੈ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”​—⁠ਯੂਹੰਨਾ 17:⁠3.

ਸਿਰਫ਼ ਬਾਈਬਲ ਇਹ ਗਿਆਨ ਦਿੰਦੀ ਹੈ। ਬਹੁਤ ਸਾਰਿਆਂ ਲੋਕਾਂ ਨੂੰ ਬਾਈਬਲ ਬਾਰੇ ਗ਼ਲਤਫ਼ਹਿਮੀ ਹੈ। ਪਰ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਕਦੀ ਪੜ੍ਹਿਆ ਵੀ ਨਹੀਂ। ਕੀ ਤੁਸੀਂ ਆਪ ਕਦੀ ਬਾਈਬਲ ਪੜ੍ਹੀ ਹੈ? ਇਹ ਠੀਕ ਹੈ ਕਿ ਬਾਈਬਲ ਨੂੰ ਪੜ੍ਹਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪਰ ਇਹ ਕਿੰਨੀ ਮਿਹਨਤ ਹੈ ਜੇ ਇਹ ਤੁਹਾਨੂੰ ਜ਼ਿੰਦਗੀ ਦੇ ਸਕਦੀ ਹੈ? ਸਿਰਫ਼ ਬਾਈਬਲ ਹੀ ਉਹ ਕਿਤਾਬ ਹੈ ਜਿਸ ਦੀ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।”​—⁠2 ਤਿਮੋਥਿਉਸ 3:⁠16.

ਕੀ ਤੁਸੀਂ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਗਿਆਨ ਨਹੀਂ ਲੈਣਾ ਚਾਹੁੰਦੇ? ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਲਈ ਤਿਆਰ ਹਨ। ਉਹ ਤੁਹਾਡੇ ਘਰ ਆ ਕੇ ਤੁਹਾਨੂੰ ਬਾਈਬਲ ਦੇ ਬਾਰੇ ਬਹੁਤ ਕੁਝ ਸਿਖਾ ਸਕਦੇ ਹਨ। ਉਹ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਇਸ ਦੇ ਲਈ ਉਹ ਕੋਈ ਪੈਸਾ ਨਹੀਂ ਲੈਂਦੇ। ਉਹ ਕੁਝ ਕਿਤਾਬਾਂ ਦੀ ਮਦਦ ਨਾਲ ਬਾਈਬਲ ਦਾ ਗਿਆਨ ਦਿੰਦੇ ਹਨ। ਇਸ ਵਿੱਚੋਂ ਇਕ ਰਸਾਲੇ ਦਾ ਨਾਂ ਹੈ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਇਸ ਰਸਾਲੇ ਵਿਚ ਅਜਿਹੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਤੁਸੀਂ ਜ਼ਰੂਰ ਜਾਣਨਾ ਚਾਹੋਗੇ, ਜਿਵੇਂ ਕਿ ਪਰਮੇਸ਼ੁਰ ਕੌਣ ਹੈ?, ਪਰਮੇਸ਼ੁਰ ਦਾ ਰਾਜ ਕੀ ਹੈ?, ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?, ਬਾਈਬਲ ਦੀ ਮਦਦ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਕਿਵੇਂ ਸੁੱਖੀ ਤੇ ਖ਼ੁਸ਼ਹਾਲ ਬਣਾ ਸਕਦੇ ਹੋ?

ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਯਹੋਵਾਹ ਦਾ ਗਵਾਹ ਤੁਹਾਡੇ ਘਰ ਆਵੇ, ਤਾਂ ਥੱਲੇ ਦਿੱਤੇ ਗਏ ਕੂਪਨ ਨੂੰ ਭਰ ਕੇ ਭੇਜੋ। ਤੁਹਾਨੂੰ ਪਰਮੇਸ਼ੁਰ ਦੇ ਸ਼ਾਨਦਾਰ ਰਾਜ ਦੀ ਜ਼ਿਆਦਾ ਜਾਣਕਾਰੀ ਦੇਣ ਵਿਚ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ!

□ ਮੈਂ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ ਰਸਾਲਾ ਪੜ੍ਹਨਾ ਚਾਹੁੰਦਾ ਹਾਂ।

□ ਬਿਨਾਂ ਪੈਸੇ ਲਏ ਬਾਈਬਲ ਅਧਿਐਨ ਕਰਨ ਲਈ ਮੇਰੇ ਨਾਲ ਸੰਪਰਕ ਕਰੋ

[ਫੁਟਨੋਟ]

^ ਪੈਰਾ 4 ਪੱਛਮੀ ਦੇਸ਼ਾਂ ਵਿਚ ਜ਼ਿਆਦਾਤਰ ਲੋਕ ਇਹੀ ਮੰਨਦੇ ਹਨ। ਪਰ ਅਸਲ ਵਿਚ ਨਵੀਂ ਸਦੀ 1 ਜਨਵਰੀ 2001 ਵਿਚ ਸ਼ੁਰੂ ਹੁੰਦੀ ਹੈ।