ਇਕ ਪਰਾਦੀਸ ਧਰਤੀ ਉੱਤੇ ਸਦਾ ਲਈ ਜੀਓ
ਭਾਗ 8
ਇਕ ਪਰਾਦੀਸ ਧਰਤੀ ਉੱਤੇ ਸਦਾ ਲਈ ਜੀਓ
1, 2. ਪਰਮੇਸ਼ੁਰ ਦੇ ਰਾਜ ਦੀ ਹਕੂਮਤ ਦੇ ਅਧੀਨ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ?
1 ਉਦੋਂ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਪਰਮੇਸ਼ੁਰ ਇਸ ਧਰਤੀ ਉੱਤੋਂ ਦੁਸ਼ਟਤਾ ਅਤੇ ਕਸ਼ਟਾਂ ਨੂੰ ਖ਼ਤਮ ਕਰੇਗਾ ਅਤੇ ਆਪਣੇ ਸਵਰਗੀ ਰਾਜ ਦੇ ਪ੍ਰੇਮਪੂਰਣ ਨਿਯੰਤ੍ਰਣ ਦੇ ਅਧੀਨ ਇਕ ਨਵੀਂ ਦੁਨੀਆਂ ਲਿਆਵੇਗਾ? ਪਰਮੇਸ਼ੁਰ ‘ਆਪਣਾ ਹੱਥ ਖੋਲ੍ਹਕੇ ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਨ’ ਦਾ ਵਾਅਦਾ ਕਰਦਾ ਹੈ।—ਜ਼ਬੂਰਾਂ ਦੀ ਪੋਥੀ 145:16.
2 ਤੁਹਾਡੀਆਂ ਜਾਇਜ਼ ਇੱਛਾਵਾਂ ਕੀ ਹਨ? ਕੀ ਉਹ ਇਕ ਸੁਖੀ ਜੀਵਨ, ਸਾਰਥਕ ਕੰਮ, ਭੌਤਿਕ ਬਹੁਤਾਤ, ਸੁੰਦਰ ਚਾਰ ਚੁਫ਼ੇਰਿਆਂ, ਸਾਰੇ ਲੋਕਾਂ ਵਿਚਕਾਰ ਸ਼ਾਂਤੀ, ਅਤੇ ਬੇਇਨਸਾਫ਼ੀ, ਬੀਮਾਰੀ, ਕਸ਼ਟ, ਅਤੇ ਮੌਤ ਤੋਂ ਛੁਟਕਾਰੇ ਲਈ ਨਹੀਂ ਹਨ? ਅਤੇ ਇਕ ਖੁਸ਼ ਅਧਿਆਤਮਿਕ ਦ੍ਰਿਸ਼ਟੀਕੋਣ ਬਾਰੇ ਕੀ? ਉਹ ਸਾਰੀਆਂ ਚੀਜ਼ਾਂ ਹੁਣ ਜਲਦੀ ਹੀ ਪਰਮੇਸ਼ੁਰ ਦੇ ਰਾਜ ਦੀ ਹਕੂਮਤ ਦੇ ਅਧੀਨ ਪੂਰੀਆਂ ਕੀਤੀਆਂ ਜਾਣਗੀਆਂ। ਧਿਆਨ ਦਿਓ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਉਸ ਨਵੀਂ ਦੁਨੀਆਂ ਵਿਚ ਆਉਣ ਵਾਲੀਆਂ ਅਦਭੁਤ ਬਰਕਤਾਂ ਬਾਰੇ ਕੀ ਆਖਦੀਆਂ ਹਨ।
ਮਨੁੱਖਜਾਤੀ ਸੰਪੂਰਣ ਸ਼ਾਂਤੀ ਵਿਚ
3-6. ਸਾਡੇ ਕੋਲ ਕੀ ਯਕੀਨ ਹੈ ਕਿ ਨਵੀਂ ਦੁਨੀਆਂ ਵਿਚ ਮਨੁੱਖਾਂ ਲਈ ਸ਼ਾਂਤੀ ਹੋਵੇਗੀ?
3 “[ਪਰਮੇਸ਼ੁਰ] ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ [ਯੁੱਧ] ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”—ਜ਼ਬੂਰਾਂ ਦੀ ਪੋਥੀ 46:9.
4 “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਯਸਾਯਾਹ 2:4.
5 “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:11.
6 “ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਓਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।”—ਯਸਾਯਾਹ 14:7.
ਮਨੁੱਖ ਅਤੇ ਪਸ਼ੂ ਸ਼ਾਂਤੀ ਵਿਚ
7, 8. ਲੋਕਾਂ ਅਤੇ ਪਸ਼ੂਆਂ ਵਿਚਕਾਰ ਕਿਹੋ ਜਿਹੀ ਸ਼ਾਂਤੀ ਹੋਵੇਗੀ?
7 “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ। . . . ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ।”—ਯਸਾਯਾਹ 11:6-9.
8 “ਮੈਂ ਉਸ ਦਿਨ ਵਿੱਚ ਜੰਗਲੀ ਦਰਿੰਦਿਆਂ ਨਾਲ, ਅਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਓਹਨਾਂ ਲਈ ਇੱਕ ਨੇਮ ਬੰਨ੍ਹਾਂਗਾ . . . ਮੈਂ ਓਹਨਾਂ ਨੂੰ ਚੈਨ ਵਿੱਚ ਲਿਟਾਵਾਂਗਾ।”—ਹੋਸ਼ੇਆ 2:18.
ਸੰਪੂਰਣ ਸਿਹਤ, ਸਦੀਪਕ ਜੀਵਨ
9-14. ਨਵੀਂ ਦੁਨੀਆਂ ਵਿਚ ਸਿਹਤ ਦੀਆਂ ਹਾਲਤਾਂ ਦਾ ਵਰਣਨ ਕਰੋ।
9 “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”—ਯਸਾਯਾਹ 35:5, 6.
10 “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:4.
11 “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24.
12 “ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।”—ਅੱਯੂਬ 33:25.
13 “ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।”—ਰੋਮੀਆਂ 6:23.
14 “ਹਰੇਕ ਜੋ ਉਸ ਉੱਤੇ ਨਿਹਚਾ ਕਰੇ . . . ਸਦੀਪਕ ਜੀਉਣ [ਪਾਵੇਗਾ]।”—ਯੂਹੰਨਾ 3:16.
ਮਰੇ ਹੋਏ ਜੀਵਨ ਲਈ ਮੁੜ ਬਹਾਲ ਕੀਤੇ ਗਏ
15-17. ਉਨ੍ਹਾਂ ਲਈ ਕੀ ਉਮੀਦ ਹੈ ਜੋ ਪਹਿਲਾਂ ਹੀ ਮਰ ਚੁੱਕੇ ਹਨ?
15 “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.
16 “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ [ਯਾਦਗਾਰੀ, ਨਿ ਵ] ਕਬਰਾਂ [ਪਰਮੇਸ਼ੁਰ ਦੀ ਯਾਦਗਾਰੀ] ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—17 “ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ [ਕਬਰ] ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ।”—ਪਰਕਾਸ਼ ਦੀ ਪੋਥੀ 20:13.
ਧਰਤੀ, ਬਹੁਤਾਤ ਦਾ ਇਕ ਪਰਾਦੀਸ
18-22. ਸਾਰੀ ਧਰਤੀ ਕਿਸ ਹਾਲਤ ਵਿਚ ਬਦਲ ਦਿੱਤੀ ਜਾਵੇਗੀ?
18 “ਬਰਕਤ ਦੀ ਵਰਖਾ ਵਰ੍ਹੇਗੀ। ਅਤੇ ਖੇਤ ਦੇ ਰੁੱਖ ਆਪਣਾ ਮੇਵਾ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਓਹ ਸੁਖ ਨਾਲ ਆਪਣੀ ਭੂਮੀ ਵਿੱਚ ਵੱਸਣਗੇ।”—ਹਿਜ਼ਕੀਏਲ 34:26, 27.
19 “ਭੋਂ ਨੇ ਆਪਣਾ ਹਾਸਿਲ ਦਿੱਤਾ ਹੈ, ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ।”—ਜ਼ਬੂਰਾਂ ਦੀ ਪੋਥੀ 67:6.
20 “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ।”—ਯਸਾਯਾਹ 35:1.
21 “ਪਹਾੜ ਅਤੇ ਟਿੱਬੇ ਤੁਹਾਡੇ ਅੱਗੇ ਖੁਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾਲੀਆਂ ਵਜਾਉਣਗੇ। ਕੰਡਿਆਂ ਦੇ ਥਾਂ ਸਰੂ ਉੱਗੇਗਾ, ਮਲ੍ਹੇ ਦੇ ਥਾਂ ਮਹਿੰਦੀ ਉੱਗੇਗੀ।”—ਯਸਾਯਾਹ 55:12, 13.
22 “ਤੂੰ ਮੇਰੇ ਸੰਗ ਪਰਾਦੀਸ ਵਿਚ ਹੋਵੇਂਗਾ।”—ਲੂਕਾ 23:43, ਨਿ ਵ.
ਸਾਰਿਆਂ ਲਈ ਅੱਛੀ ਰਿਹਾਇਸ਼
23, 24. ਸਾਡੇ ਕੋਲ ਕੀ ਯਕੀਨ ਹੈ ਕਿ ਸਾਰਿਆਂ ਵਾਸਤੇ ਅੱਛੀ ਰਿਹਾਇਸ਼ ਚੋਖੀ ਹੋਵੇਗੀ?
23 “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ . . . ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, . . . ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ।”—ਯਸਾਯਾਹ 65:21-23.
24 “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:4.
ਤੁਸੀਂ ਸਦਾ ਲਈ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
25. ਸਾਡੇ ਕੋਲ ਭਵਿੱਖ ਲਈ ਕੀ ਸ਼ਾਨਦਾਰ ਦ੍ਰਿਸ਼ਟੀਕੋਣ ਹੈ?
25 ਭਵਿੱਖ ਲਈ ਕਿੰਨਾ ਸ਼ਾਨਦਾਰ ਦ੍ਰਿਸ਼ਟੀਕੋਣ! ਜੀਵਨਾਂ ਵਿਚ ਹੁਣ ਕਿੰਨਾ ਵਾਸਤਵਿਕ ਮਕਸਦ ਹੋ ਸਕਦਾ ਹੈ ਜਦੋਂ ਉਹ ਉਸ ਪੱਕੀ ਉਮੀਦ ਤੇ ਦ੍ਰਿੜ੍ਹਤਾ ਨਾਲ ਅਟਕਾਏ ਹੋਏ ਹੋਣ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਅੱਜਕਲ੍ਹ ਦੀਆਂ ਸਾਰੀਆਂ ਸਮੱਸਿਆਵਾਂ ਸਦਾ ਲਈ ਭੂਤਕਾਲ ਦੀਆਂ ਗੱਲਾਂ ਹੋਣਗੀਆਂ! “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾਯਾਹ 65:17) ਅਤੇ ਇਹ ਜਾਣਨਾ ਕਿੰਨਾ ਸੁਖਦਾਇਕ ਹੈ ਕਿ ਉਦੋਂ ਜੀਵਨ ਸਦੀਪਕ ਹੋਵੇਗਾ: “[ਪਰਮੇਸ਼ੁਰ] ਮੌਤ ਨੂੰ ਸਦਾ ਲਈ ਝੱਫ ਲਵੇਗਾ।”—ਯਸਾਯਾਹ 25:8.
26. ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਦਾ ਲਈ ਜੀਉਣ ਦੀ ਕੁੰਜੀ ਕੀ ਹੈ?
26 ਕੀ ਤੁਸੀਂ ਸਦਾ ਲਈ ਉਸ ਪਰਾਦੀਸ ਨਵੀਂ ਦੁਨੀਆਂ ਵਿਚ ਰਹਿਣਾ ਚਾਹੁੰਦੇ ਹੋ ਜੋ ਹੁਣ ਇੰਨੀ ਨਜ਼ਦੀਕ ਹੈ? ‘ਇਸ ਦੁਨੀਆਂ ਦੇ ਅੰਤ ਤੇ ਮੈਨੂੰ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਨ ਲਈ ਅਤੇ ਉਸ ਦੀ ਨਵੀਂ ਦੁਨੀਆਂ ਵਿਚ ਜੀਉਂਦੇ ਰਹਿਣ ਲਈ ਕੀ ਕਰਨਾ ਪਵੇਗਾ?’ ਤੁਸੀਂ ਸ਼ਾਇਦ ਪੁੱਛੋ। ਤੁਹਾਨੂੰ ਉਹ ਕਰਨ ਦੀ ਲੋੜ ਹੈ ਜੋ ਯਿਸੂ ਨੇ ਪਰਮੇਸ਼ੁਰ ਨੂੰ ਇਕ ਪ੍ਰਾਰਥਨਾ ਵਿਚ ਜ਼ਿਕਰ ਕੀਤਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.
27. ਪਰਮੇਸ਼ੁਰ ਦੇ ਮਕਸਦ ਵਿਚ ਹਿੱਸਾ ਲੈਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
27 ਇਸ ਲਈ, ਇਕ ਬਾਈਬਲ ਪ੍ਰਾਪਤ ਕਰੋ, ਅਤੇ ਜੋ ਤੁਸੀਂ ਇਸ ਪੁਸਤਿਕਾ ਵਿਚ ਪੜ੍ਹਿਆ ਹੈ ਉਸ ਦੀ ਪੁਸ਼ਟੀ ਕਰੋ। ਦੂਸਰਿਆਂ ਦੀ ਖੋਜ ਕਰੋ ਜੋ ਬਾਈਬਲ ਦੀਆਂ ਇਨ੍ਹਾਂ ਸੱਚਾਈਆਂ ਦਾ ਅਧਿਐਨ ਕਰਦੇ ਅਤੇ ਸਿੱਖਿਆ ਦਿੰਦੇ ਹਨ। ਉਨ੍ਹਾਂ ਪਖੰਡੀ ਧਰਮਾਂ ਤੋਂ ਛੁੱਟਕਾਰਾ ਪਾਓ ਜਿਹੜੇ ਬਾਈਬਲ ਦੇ ਵਿਰੁੱਧ ਸਿੱਖਿਆ ਦਿੰਦੇ ਅਤੇ ਕੰਮ ਕਰਦੇ ਹਨ। ਸਿੱਖਿਆ ਪ੍ਰਾਪਤ ਕਰੋ ਕਿ ਤੁਸੀਂ ਕਿਵੇਂ ਉਨ੍ਹਾਂ ਦੂਸਰਿਆਂ ਲੱਖਾਂ ਵਿਅਕਤੀਆਂ ਦੇ ਨਾਲ ਜਿਹੜੇ ਪਹਿਲਾਂ ਹੀ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ, ਪਰਮੇਸ਼ੁਰ ਦੇ ਮਕਸਦ ਵਿਚ ਹਿੱਸਾ ਲੈ ਸਕਦੇ ਹੋ ਕਿ ਮਨੁੱਖ ਸਦਾ ਲਈ ਇਕ ਪਰਾਦੀਸ ਧਰਤੀ ਉੱਤੇ ਜੀਉਣ। ਅਤੇ ਉਸ ਗੱਲ ਉੱਤੇ ਗੰਭੀਰਤਾ ਨਾਲ ਗੌਰ ਕਰੋ ਜੋ ਪਰਮੇਸ਼ੁਰ ਦਾ ਪ੍ਰੇਰਿਤ ਸ਼ਬਦ ਨਜ਼ਦੀਕ ਭਵਿੱਖ ਦੇ ਬਾਰੇ ਐਲਾਨ ਕਰਦਾ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.
[ਸਵਾਲ]
[ਸਫ਼ਾ 31 ਉੱਤੇ ਤਸਵੀਰ]
ਪਰਮੇਸ਼ੁਰ ਦਾ ਇਕ ਪਾਰਥਿਵ ਪਰਾਦੀਸ ਨੂੰ ਮੁੜ ਬਹਾਲ ਕਰਨ ਦਾ ਮਕਸਦ ਹੁਣ ਜਲਦੀ ਹੀ ਪੂਰਾ ਹੋਵੇਗਾ