Skip to content

Skip to table of contents

ਜੀਵਨ ਦਾ ਇਕ ਮਹਾਨ ਮਕਸਦ ਹੈ

ਜੀਵਨ ਦਾ ਇਕ ਮਹਾਨ ਮਕਸਦ ਹੈ

ਭਾਗ 5

ਜੀਵਨ ਦਾ ਇਕ ਮਹਾਨ ਮਕਸਦ ਹੈ

1, 2. ਸਾਨੂੰ ਕਿਵੇਂ ਪਤਾ ਚਲ ਸਕਦਾ ਹੈ ਕਿ ਪਰਮੇਸ਼ੁਰ ਸਾਡੀ ਪਰਵਾਹ ਕਰਦਾ ਹੈ, ਅਤੇ ਜੀਵਨ ਬਾਰੇ ਸਵਾਲਾਂ ਦੇ ਉੱਤਰਾਂ ਲਈ ਸਾਨੂੰ ਕਿਸ ਤਰਫ਼ ਵੇਖਣਾ ਚਾਹੀਦਾ ਹੈ?

1 ਜਿਸ ਤਰੀਕੇ ਦੇ ਨਾਲ ਇਹ ਧਰਤੀ ਅਤੇ ਉਸ ਦੀਆਂ ਜੀਉਂਦੀਆਂ ਚੀਜ਼ਾਂ ਬਣਾਈਆਂ ਗਈਆਂ ਸਨ ਇਹ ਦਿਖਾਉਂਦਾ ਹੈ ਕਿ ਉਨ੍ਹਾਂ ਦਾ ਸ੍ਰਿਸ਼ਟੀਕਰਤਾ ਇਕ ਪ੍ਰੇਮ ਵਾਲਾ ਪਰਮੇਸ਼ੁਰ ਹੈ ਜੋ ਸੱਚ-ਮੁੱਚ ਹੀ ਪਰਵਾਹ ਕਰਦਾ ਹੈ। ਅਤੇ ਉਸ ਦਾ ਸ਼ਬਦ, ਬਾਈਬਲ ਦਿਖਾਉਂਦੀ ਹੈ ਕਿ ਉਹ ਪਰਵਾਹ ਕਰਦਾ ਹੈ; ਇਹ ਇਨ੍ਹਾਂ ਸਵਾਲਾਂ ਦੇ ਸੰਬੰਧ ਵਿਚ ਸਾਨੂੰ ਸਭ ਤੋਂ ਵਧੀਆ ਉੱਤਰ ਦਿੰਦੀ ਹੈ: ਅਸੀਂ ਇਸ ਧਰਤੀ ਉੱਤੇ ਕਿਉਂ ਹਾਂ? ਅਤੇ, ਅਸੀਂ ਕਿੱਥੇ ਜਾ ਰਹੇ ਹਾਂ?

2 ਉਨ੍ਹਾਂ ਉੱਤਰਾਂ ਲਈ ਸਾਨੂੰ ਬਾਈਬਲ ਦੀ ਖੋਜ ਕਰਨ ਦੀ ਜ਼ਰੂਰਤ ਹੈ। ਪਰਮੇਸ਼ੁਰ ਦਾ ਸ਼ਬਦ ਆਖਦਾ ਹੈ: “ਜੇ ਤੁਸੀਂ ਉਸ ਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ ਪਰ ਜੇ ਤੁਸੀਂ ਉਸ ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ।” (2 ਇਤਹਾਸ 15:2) ਤਾਂ ਫਿਰ, ਪਰਮੇਸ਼ੁਰ ਦੇ ਸ਼ਬਦ ਦੀ ਖੋਜ ਸਾਡੇ ਲਈ ਉਸ ਦੇ ਮਕਸਦ ਬਾਰੇ ਕੀ ਪ੍ਰਗਟ ਕਰਦੀ ਹੈ?

ਪਰਮੇਸ਼ੁਰ ਨੇ ਮਨੁੱਖ ਕਿਉਂ ਸ੍ਰਿਸ਼ਟ ਕੀਤੇ

3. ਪਰਮੇਸ਼ੁਰ ਨੇ ਧਰਤੀ ਨੂੰ ਕਿਉਂ ਸ੍ਰਿਸ਼ਟ ਕੀਤਾ ਸੀ?

3 ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਖ਼ਾਸ ਕਰਕੇ ਮਨੁੱਖਾਂ ਨੂੰ ਧਿਆਨ ਵਿਚ ਰੱਖਕੇ ਧਰਤੀ ਨੂੰ ਤਿਆਰ ਕੀਤਾ ਸੀ। ਯਸਾਯਾਹ 45:18 ਧਰਤੀ ਦੇ ਸੰਬੰਧ ਵਿਚ ਆਖਦਾ ਹੈ ਕਿ ਪਰਮੇਸ਼ੁਰ ਨੇ “ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, [ਪਰ] ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।” ਅਤੇ ਉਸ ਨੇ ਧਰਤੀ ਉੱਤੇ ਹਰੇਕ ਚੀਜ਼ ਦਾ ਪ੍ਰਬੰਧ ਕੀਤਾ ਜਿਸ ਦੀ ਲੋਕਾਂ ਨੂੰ ਜ਼ਰੂਰਤ ਹੋਵੇਗੀ, ਕੇਵਲ ਜੀਉਣ ਲਈ ਹੀ ਨਹੀਂ, ਪਰ ਜੀਵਨ ਦਾ ਪੂਰਾ ਆਨੰਦ ਮਾਣਨ ਲਈ।—ਉਤਪਤ, ਅਧਿਆਇ 1 ਅਤੇ 2.

4. ਪਰਮੇਸ਼ੁਰ ਨੇ ਪਹਿਲੇ ਇਨਸਾਨਾਂ ਨੂੰ ਕਿਉਂ ਸ੍ਰਿਸ਼ਟ ਕੀਤਾ ਸੀ?

4 ਆਪਣੇ ਸ਼ਬਦ ਵਿਚ, ਪਰਮੇਸ਼ੁਰ ਪਹਿਲੇ ਇਨਸਾਨਾਂ, ਆਦਮ ਅਤੇ ਹੱਵਾਹ ਨੂੰ ਸ੍ਰਿਸ਼ਟ ਕਰਨ ਬਾਰੇ ਦੱਸਦਾ ਹੈ, ਅਤੇ ਪ੍ਰਗਟ ਕਰਦਾ ਹੈ ਕਿ ਉਸ ਦੇ ਮਨ ਵਿਚ ਮਾਨਵ ਪਰਿਵਾਰ ਲਈ ਕੀ ਇਰਾਦਾ ਸੀ। ਉਸ ਨੇ ਆਖਿਆ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਅਕਾਸ਼ ਦਿਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਘਿੱਸਰਨ ਵਾਲਿਆਂ ਉੱਤੇ ਰਾਜ ਕਰਨ।” (ਉਤਪਤ 1:26) ਮਨੁੱਖਾਂ ਨੇ “ਸਾਰੀ ਧਰਤੀ” ਅਤੇ ਉਸ ਦੀ ਪਸ਼ੂਆਂ ਦੀ ਰਚਨਾ ਉਪਰ ਨਿਗਰਾਨੀ ਕਰਨੀ ਸੀ।

5. ਪਹਿਲੇ ਇਨਸਾਨਾਂ ਨੂੰ ਕਿੱਥੇ ਰੱਖਿਆ ਗਿਆ ਸੀ?

5 ਪਰਮੇਸ਼ੁਰ ਨੇ ਮੱਧ ਪੂਰਬ ਵਿਚ ਪਾਏ ਜਾਂਦੇ ਅਦਨ ਨਾਂ ਦੇ ਇਕ ਇਲਾਕੇ ਵਿਚ, ਇਕ ਵੱਡੇ ਬਗੀਚੇ ਵਰਗਾ ਬਾਗ਼ ਬਣਾਇਆ। ਫਿਰ ਉਸ ਨੇ “ਉਸ ਆਦਮੀ ਨੂੰ ਲੈਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ।” ਇਹ ਇਕ ਪਰਾਦੀਸ ਸੀ ਜਿਸ ਵਿਚ ਉਨ੍ਹਾਂ ਪਹਿਲੇ ਇਨਸਾਨਾਂ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਦੇ ਖਾਣ ਵਾਸਤੇ ਸਭ ਕੁਝ ਪਾਇਆ ਜਾਂਦਾ ਸੀ। ਅਤੇ ਇਸ ਵਿਚ “ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ ਸੀ,” ਨਾਲੇ ਹੋਰ ਬਨਸਪਤੀ ਅਤੇ ਅਨੇਕ ਦਿਲਚਸਪ ਪ੍ਰਕਾਰ ਦੇ ਪਸ਼ੂ ਸ਼ਾਮਲ ਸੀ।—ਉਤਪਤ 2:7-9, 15.

6. ਇਨਸਾਨ ਕਿਨ੍ਹਾਂ ਮਾਨਸਿਕ ਅਤੇ ਸਰੀਰਕ ਗੁਣਾਂ ਨਾਲ ਸ੍ਰਿਸ਼ਟ ਕੀਤੇ ਗਏ ਸਨ?

6 ਪਹਿਲੇ ਇਨਸਾਨਾਂ ਦੇ ਸਰੀਰ ਸੰਪੂਰਣ ਸ੍ਰਿਸ਼ਟ ਕੀਤੇ ਗਏ ਸਨ, ਤਾਂਕਿ ਉਹ ਬੀਮਾਰ ਨਾ ਹੋਣ, ਬੁੱਢੇ ਨਾ ਹੋਣ, ਅਤੇ ਨਾ ਮਰਨ। ਉਹ ਹੋਰ ਗੁਣਾਂ ਨਾਲ ਵੀ ਭਰਪੂਰ ਸਨ, ਜਿਵੇਂ ਕਿ ਸੁਤੰਤਰ ਇੱਛਾ ਦਾ ਗੁਣ। ਜਿਸ ਤਰੀਕੇ ਨਾਲ ਉਹ ਬਣਾਏ ਗਏ ਸਨ ਇਹ ­ਉਤਪਤ 1:27 ਵਿਚ ਸਮਝਾਇਆ ਗਿਆ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” ਇਹ ਵੇਖਦੇ ਹੋਏ ਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਉਤਪਤ ਕੀਤੇ ਗਏ ਹਾਂ, ਸਾਨੂੰ ਸਿਰਫ਼ ਸਰੀਰਕ ਅਤੇ ਮਾਨਸਿਕ ਗੁਣ ਹੀ ਨਹੀਂ ਪਰ ਨੈਤਿਕ ਅਤੇ ਅਧਿਆਤਮਿਕ ਪਹਿਲੂ ਵੀ ਦਿੱਤੇ ਗਏ ਸਨ, ਅਤੇ ਇਨ੍ਹਾਂ ਨੂੰ ਸੰਤੁਸ਼ਟ ਕਰਨਾ ਜ਼ਰੂਰੀ ਹੈ ਅਗਰ ਅਸੀਂ ਸੱਚ-ਮੁੱਚ ਹੀ ਖੁਸ਼ ਹੋਣਾ ਹੈ। ਪਰਮੇਸ਼ੁਰ ਉਨ੍ਹਾਂ ਜ਼ਰੂਰਤਾਂ ਨੂੰ, ਨਾਲੇ ਭੋਜਨ, ਪਾਣੀ ਅਤੇ ਹਵਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਸਾਧਨ ਬਣਾਵੇਗਾ। ਜਿਵੇਂ ਯਿਸੂ ਮਸੀਹ ਨੇ ਆਖਿਆ, “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।”—ਮੱਤੀ 4:4.

7. ਪਹਿਲੀ ਜੋੜੀ ਨੂੰ ਕੀ ਹੁਕਮ ਦਿੱਤਾ ਗਿਆ ਸੀ?

7 ਇਸ ਦੇ ਇਲਾਵਾ, ਪਰਮੇਸ਼ੁਰ ਨੇ ਉਸ ਪਹਿਲੀ ਜੋੜੀ ਨੂੰ ਇਕ ਅਦਭੁਤ ਹੁਕਮ ਦਿੱਤਾ ਜਿਸ ਸਮੇਂ ਉਹ ਹਾਲੇ ਅਦਨ ਵਿਚ ਸਨ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤਪਤ 1:28) ਸੋ ਉਹ ਪ੍ਰਜਨਨ ਕਰਕੇ ਸੰਪੂਰਣ ਸੰਤਾਨ ਉਤਪੰਨ ਕਰ ਸਕਣਗੇ। ਅਤੇ ਜਿਉਂ ਹੀ ਮਾਨਵ ਆਬਾਦੀ ਵਧਦੀ ਜਾਂਦੀ, ਉਨ੍ਹਾਂ ਕੋਲ ਉਸ ਪਹਿਲੇ ਬਗੀਚੇ ਵਰਗੇ, ਅਦਨ ਦੇ ਪਰਾਦੀਸ ਇਲਾਕੇ ਦੀਆਂ ਸੀਮਾਵਾਂ ਨੂੰ ਵਧਾਉਣ ਦਾ ਸੁਹਾਵਣਾ ਕੰਮ ਹੁੰਦਾ। ਅੰਤ ਵਿਚ, ਸਾਰੀ ਧਰਤੀ ਇਕ ਪਰਾਦੀਸ ਵਿਚ ਵਿਕਸਿਤ ਕੀਤੀ ਜਾਂਦੀ ਜਿਸ ਵਿਚ ਉਹ ਸੰਪੂਰਣ, ਖੁਸ਼ ਲੋਕ ਵਸਦੇ ਜੋ ਸਦਾ ਲਈ ਜੀਉਂਦੇ ਰਹਿ ਸਕਦੇ। ਬਾਈਬਲ ਸਾਨੂੰ ਦੱਸਦੀ ਹੈ ਕਿ ਇਹ ਸਭ ਕੁਝ ਚਾਲੂ ਕਰਕੇ, “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।”—ਉਤਪਤ 1:31; ਨਾਲੇ ਜ਼ਬੂਰਾਂ ਦੀ ਪੋਥੀ 118:17 ਵੀ ਦੇਖੋ।

8. ਮਨੁੱਖਾਂ ਨੇ ਇਸ ਧਰਤੀ ਦੀ ਕਿਸ ਤਰ੍ਹਾਂ ਦੇਖ-ਭਾਲ ਕਰਨੀ ਸੀ?

8 ਇਹ ਸਪੱਸ਼ਟ ਹੈ ਕਿ ਮਨੁੱਖਾਂ ਨੇ ਅਧੀਨ ਕੀਤੀ ਹੋਈ ਧਰਤੀ ਆਪਣੇ ਲਾਭ ਲਈ ਇਸਤੇਮਾਲ ਕਰਨੀ ਸੀ। ਪਰ ਇਹ ਇਕ ਜ਼ਿੰਮੇਵਾਰ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਸੀ। ਮਨੁੱਖਾਂ ਨੂੰ ਇਸ ਧਰਤੀ ਦੇ ਸਤਿਕਾਰੀ ਮੁਖਤਿਆਰ ਹੋਣਾ ਸੀ, ਨਾ ਕਿ ਨਸ਼ਟ ਕਰਨ ਵਾਲੇ। ਇਸ ਧਰਤੀ ਦਾ ਵਿਨਾਸ਼ ਜੋ ਅਸੀਂ ਅੱਜ ਵੇਖਦੇ ਹਾਂ ਪਰਮੇਸ਼ੁਰ ਦੀ ਇੱਛਾ ਦੇ ਉਲਟ ਹੈ, ਅਤੇ ਜਿਹੜੇ ਇਸ ਵਿਚ ਹਿੱਸਾ ਲੈਂਦੇ ਹਨ ਉਹ ਧਰਤੀ ਉੱਤੇ ਜੀਵਨ ਦੇ ਮਕਸਦ ਦੇ ਵਿਰੁੱਧ ਜਾ ਰਹੇ ਹਨ। ਉਨ੍ਹਾਂ ਨੂੰ ਇਸ ਵਾਸਤੇ ਸਜ਼ਾ ਭੋਗਣੀ ਪਵੇਗੀ, ਕਿਉਂਕਿ ਬਾਈਬਲ ਆਖਦੀ ਹੈ ਕਿ ਪਰਮੇਸ਼ੁਰ “ਓਹਨਾਂ ਦਾ ਨਾਸ [ਕਰੇਗਾ] ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!”—ਪਰਕਾਸ਼ ਦੀ ਪੋਥੀ 11:18.

ਹਾਲੇ ਵੀ ਪਰਮੇਸ਼ੁਰ ਦਾ ਮਕਸਦ

9. ਅਸੀਂ ਕਿਉਂ ਨਿਸ਼ਚਿਤ ਹਾਂ ਕਿ ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ?

9 ਇਸ ਲਈ, ਸ਼ੁਰੂ ਤੋਂ ਹੀ ਪਰਮੇਸ਼ੁਰ ਦਾ ਇਹ ਮਕਸਦ ਸੀ ਕਿ ਇਕ ਸੰਪੂਰਣ ਮਾਨਵ ਪਰਿਵਾਰ ਸਦਾ ਵਾਸਤੇ ਧਰਤੀ ਉੱਤੇ ਇਕ ਪਰਾਦੀਸ ਵਿਚ ਵਸੇ। ਅਤੇ ਹਾਲੇ ਵੀ ਉਸ ਦਾ ਮਕਸਦ ਇਹੋ ਹੀ ਹੈ! ਅਵੱਸ਼, ਉਹ ਮਕਸਦ ਪੂਰਾ ਹੋਵੇਗਾ। ਬਾਈਬਲ ਬਿਆਨ ਕਰਦੀ ਹੈ: “ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਮਤਾ ਮਤਾਇਆ, ਤਿਵੇਂ ਉਹ ਕਾਇਮ ਰਹੇਗਾ।” “ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।”—ਯਸਾਯਾਹ 14:24; 46:11.

10, 11. ਯਿਸੂ, ਪਤਰਸ, ਅਤੇ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਪਰਾਦੀਸ ਦਾ ਕਿਵੇਂ ਜ਼ਿਕਰ ਕੀਤਾ ਸੀ?

10 ਯਿਸੂ ਮਸੀਹ ਨੇ ਪਰਮੇਸ਼ੁਰ ਦਾ ਧਰਤੀ ਉੱਤੇ ਪਰਾਦੀਸ ਮੁੜ ਬਹਾਲ ਕਰਨ ਦੇ ਮਕਸਦ ਬਾਰੇ ਜ਼ਿਕਰ ਕੀਤਾ ਜਦੋਂ ਉਹ ਨੇ ਇਕ ਖ਼ਾਸ ਮਨੁੱਖ ਨੂੰ ਜੋ ਭਵਿੱਖ ਲਈ ਉਮੀਦ ਚਾਹੁੰਦਾ ਸੀ, ਦੱਸਿਆ: “ਤੂੰ ਮੇਰੇ ਸੰਗ ਪਰਾਦੀਸ ਵਿਚ ਹੋਵੇਂਗਾ।” (ਲੂਕਾ 23:43, ਨਿ ਵ) ਰਸੂਲ ਪਤਰਸ ਨੇ ਵੀ ਉਸ ਆਉਣ ਵਾਲੀ ਨਵੀਂ ਦੁਨੀਆਂ ਬਾਰੇ ਜ਼ਿਕਰ ਕੀਤਾ ਜਦੋਂ ਉਸ ਨੇ ਭਵਿੱਖਬਾਣੀ ਕੀਤੀ: “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ [ਸਵਰਗ ਤੋਂ ਸ਼ਾਸਨ ਕਰ ਰਿਹਾ ਇਕ ਨਵਾਂ ਸਰਕਾਰੀ ਪ੍ਰਬੰਧ] ਅਤੇ ਨਵੀਂ ਧਰਤੀ [ਇਕ ਨਵਾਂ ਪਾਰਥਿਵ ਸਮਾਜ] ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”—2 ਪਤਰਸ 3:13.

11 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਵੀ ਉਸ ਆਉਣ ਵਾਲੀ ਨਵੀਂ ਦੁਨੀਆਂ ਬਾਰੇ ਲਿਖਿਆ ਅਤੇ ਕਿ ਇਹ ਕਿੰਨੇ ਸਮੇਂ ਲਈ ਕਾਇਮ ਰਹੇਗੀ। ਉਸ ਨੇ ਭਵਿੱਖਬਾਣੀ ਕੀਤੀ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:29) ਇਸ ਕਰਕੇ ਯਿਸੂ ਨੇ ਵਾਅਦਾ ਕੀਤਾ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।”—ਮੱਤੀ 5:5.

12, 13. ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਹਾਨ ਮਕਸਦ ਦਾ ਸਾਰ ਦਿਓ।

12 ਇਕ ਪਰਾਦੀਸ ਧਰਤੀ ਉੱਤੇ ਸਭ ਦੁਸ਼ਟਤਾ, ਅਪਰਾਧ, ਬੀਮਾਰੀ, ਦੁੱਖ ਅਤੇ ਪੀੜਾ ਤੋਂ ਬਗੈਰ ਸਦਾ ਲਈ ਜੀਉਣਾ, ਇਕ ਕਿੰਨੀ ਸ਼ਾਨਦਾਰ ਸੰਭਾਵਨਾ ਹੈ! ਬਾਈਬਲ ਦੀ ਆਖਰੀ ਕਿਤਾਬ ਵਿਚ, ਪਰਮੇਸ਼ੁਰ ਦਾ ਭਵਿੱਖ-ਸੂਚਕ ਸ਼ਬਦ ਇਹ ਐਲਾਨ ਕਰਕੇ ਇਸ ਸ਼ਾਨਦਾਰ ਮਕਸਦ ਦਾ ਸਾਰ ਕੱਢਦਾ ਹੈ: “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਉਹ ਅੱਗੇ ਆਖਦਾ ਹੈ: “ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:4, 5.

13 ਹਾਂ, ਪਰਮੇਸ਼ੁਰ ਦੇ ਮਨ ਵਿਚ ਇਕ ਮਹਾਨ ਮਕਸਦ ਹੈ। ਇਹ ਧਾਰਮਿਕਤਾ ਦੀ ਇਕ ਨਵੀਂ ਦੁਨੀਆਂ, ਇਕ ਸਦੀਪਕ ਪਰਾਦੀਸ ਹੋਵੇਗਾ, ਜਿਸ ਦੀ ਭਵਿੱਖਬਾਣੀ ਉਸ ਜਨ ਨੇ ਕੀਤੀ ਜੋ ਆਪਣਿਆਂ ਵਾਇਦਿਆਂ ਅਨੁਸਾਰ ਕਰ ਸਕਦਾ ਹੈ ਅਤੇ ਕਰੇਗਾ, ਕਿਉਂਜੋ ਉਸ ਦੇ “ਬਚਨ ਨਿਹਚਾ ਜੋਗ ਅਤੇ ਸਤ ਹਨ।”

[ਸਵਾਲ]

[ਸਫ਼ੇ 20, 21 ਉੱਤੇ ਤਸਵੀਰਾਂ]

ਪਰਮੇਸ਼ੁਰ ਦਾ ਮਕਸਦ ਸੀ ਕਿ ਮਨੁੱਖ ਸਦਾ ਲਈ ਪਰਾਦੀਸ ਧਰਤੀ ਉੱਤੇ ਜੀਉਣ। ਇਹ ਹਾਲੇ ਵੀ ਉਸ ਦਾ ਮਕਸਦ ਹੈ

[ਸਫ਼ਾ 22 ਉੱਤੇ ਤਸਵੀਰ]

ਇਕ ਮਾਲਕ ਮਕਾਨ ਉਨ੍ਹਾਂ ਕਿਰਾਏਦਾਰਾਂ ਤੋਂ ਹਿਸਾਬ ਮੰਗ ਸਕਦਾ ਹੈ ਜਿਨ੍ਹਾਂ ਨੇ ਉਸ ਦੇ ਘਰ ਦੀ ਬਰਬਾਦੀ ਕੀਤੀ ਹੈ