Skip to content

Skip to table of contents

ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ

ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ

ਭਾਗ 7

ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ

1, 2. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੁਸ਼ਟਤਾ ਅਤੇ ਕਸ਼ਟ ਦਾ ਅੰਤ ਕਰਨ ਲਈ ਕਦਮ ਉਠਾਵੇਗਾ?

1 ਮਨੁੱਖਾਂ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਭਾਵੇਂ ਪਰਮੇਸ਼ੁਰ ਨੇ ਅਪੂਰਣਤਾ ਅਤੇ ਕਸ਼ਟਾਂ ਨੂੰ ਬਹੁਤ ਸਮੇਂ ਲਈ ਇਜਾਜ਼ਤ ਦਿੱਤੀ ਹੈ, ਉਹ ਬੁਰੀਆਂ ਹਾਲਤਾਂ ਨੂੰ ਅਸੀਮ ਸਮੇਂ ਲਈ ਜਾਰੀ ਨਹੀਂ ਰਹਿਣ ਦੇਵੇਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨ੍ਹਾਂ ਚੀਜ਼ਾਂ ਨੂੰ ਇਕ ਖ਼ਾਸ ਸਮੇਂ ਲਈ ਇਜਾਜ਼ਤ ਦਿੱਤੀ ਹੈ।

2 “ਹਰੇਕ ਕੰਮ ਦਾ ਇੱਕ [ਨਿਯੁਕਤ, ਨਿ ਵ] ਸਮਾ ਹੈ।” (ਉਪਦੇਸ਼ਕ ਦੀ ਪੋਥੀ 3:1) ਜਦੋਂ ਦੁਸ਼ਟਤਾ ਅਤੇ ਕਸ਼ਟਾਂ ਨੂੰ ਇਜਾਜ਼ਤ ਦੇਣ ਦਾ ਪਰਮੇਸ਼ੁਰ ਦਾ ਠਹਿਰਾਇਆ ਹੋਇਆ ਸਮਾਂ ਪੂਰਾ ਹੋ ਜਾਂਦਾ ਹੈ, ਫਿਰ ਉਹ ਮਾਨਵ ਕੰਮਾਂ-ਕਾਰਾਂ ਵਿਚ ਦਖ਼ਲ-ਅੰਦਾਜ਼ੀ ਕਰੇਗਾ। ਉਹ ਦੁਸ਼ਟਤਾ ਅਤੇ ਕਸ਼ਟਾਂ ਦਾ ਅੰਤ ਕਰੇਗਾ ਅਤੇ ਪਰਾਦੀਸ ਹਾਲਤਾਂ ਦੇ ਅਧੀਨ ਪੂਰੀ ਸ਼ਾਂਤੀ ਅਤੇ ਆਰਥਿਕ ਸੁਰੱਖਿਆ ਦਾ ਆਨੰਦ ਮਾਣ ਰਹੇ ਇਕ ਸੰਪੂਰਣ ਖੁਸ਼ ਮਾਨਵ ਪਰਿਵਾਰ ਨਾਲ ਧਰਤੀ ਨੂੰ ਭਰਨ ਦਾ ਆਪਣਾ ਮੁੱਢਲਾ ਮਕਸਦ ਪੂਰਾ ਕਰੇਗਾ।

ਪਰਮੇਸ਼ੁਰ ਦੇ ਨਿਰਣੇ

3, 4. ਕਹਾਉਤਾਂ ਦੀ ਕਿਤਾਬ ਪਰਮੇਸ਼ੁਰ ਦੀ ਦਖ਼ਲ-ਅੰਦਾਜ਼ੀ ਦੇ ਨਤੀਜਿਆਂ ਦਾ ਕਿਸ ਤਰ੍ਹਾਂ ਵਰਣਨ ਕਰਦੀ ਹੈ?

3 ਬਾਈਬਲ ਦੀਆਂ ਅਨੇਕ ਭਵਿੱਖਬਾਣੀਆਂ ਵਿਚੋਂ ਕੁਝ-ਕੁ ਉੱਤੇ ਧਿਆਨ ਦਿਓ ਜਿਹੜੀਆਂ ਬਿਆਨ ਕਰਦੀਆਂ ਹਨ ਕਿ ਪਰਮੇਸ਼ੁਰ ਦੀ ਦਖ਼ਲ-ਅੰਦਾਜ਼ੀ, ਮਤਲਬ ਕਿ ਉਸ ਦੇ ਨਿਰਣਿਆਂ ਦੇ ਨਤੀਜੇ, ਜਲਦੀ ਹੀ ਮਾਨਵ ਪਰਿਵਾਰ ਲਈ ਕੀ ਅਰਥ ਰੱਖਣਗੇ:

4 “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”—ਕਹਾਉਤਾਂ 2:21, 22.

5, 6. ਜ਼ਬੂਰਾਂ ਦੀ ਪੋਥੀ 37 ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਜਦੋਂ ਪਰਮੇਸ਼ੁਰ ਦਖ਼ਲ-ਅੰਦਾਜ਼ੀ ਕਰੇਗਾ ਉਦੋਂ ਕੀ ਹੋਵੇਗਾ?

5 “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ। ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:9-11.

6 “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ। ਸੰਪੂਰਣ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ। ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ!”—ਜ਼ਬੂਰਾਂ ਦੀ ਪੋਥੀ 37:34, 37, 38.

7. ਪਰਮੇਸ਼ੁਰ ਦਾ ਸ਼ਬਦ ਸਾਨੂੰ ਕਿਹੜੀ ਸਿਆਣੀ ਸਲਾਹ ਦਿੰਦਾ ਹੈ?

7 ਇਸ ਲਈ, ਉਨ੍ਹਾਂ ਲੋਕਾਂ ਲਈ ਜਿਹੜੇ ਸਰਬਸ਼ਕਤੀਮਾਨ ­ਸ੍ਰਿਸ਼ਟੀਕਰਤਾ ਦੇ ਸਾਡੇ ਉਪਰ ਸ਼ਾਸਨ ਕਰਨ ਦੇ ਹੱਕ ਨੂੰ ­ਪਛਾਣਦੇ ਹਨ, ਜੋ ਸ਼ਾਨਦਾਰ ਭਵਿੱਖ ਹੋਵੇਗਾ ਉਸ ਨੂੰ ਧਿਆਨ ਵਿਚ ­ਰੱਖਦੇ ਹੋਏ, ਸਾਨੂੰ ਉਤੇਜਿਤ ਕੀਤਾ ਜਾਂਦਾ ਹੈ: “ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਓਹ ਉਮਰ ਦੀ ­ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ।” ਅਸਲ ਵਿਚ, ਜਿਹੜੇ ਪਰਮੇਸ਼ੁਰ ਦੀ ਇੱਛਾ ਕਰਨ ਦੀ ਚੋਣ ਕਰਦੇ ਹਨ, ਉਨ੍ਹਾਂ ਨੂੰ ਸਦੀਪਕ ਜੀਵਨ ਦਿੱਤਾ ਜਾਵੇਗਾ! ਇਸ ਲਈ, ਪਰਮੇਸ਼ੁਰ ਦਾ ਸ਼ਬਦ ਸਾਨੂੰ ਸਲਾਹ ਦਿੰਦਾ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:1, 2, 5, 6.

ਸਵਰਗ ਤੋਂ ਪਰਮੇਸ਼ੁਰ ਦਾ ਸ਼ਾਸਨ

8, 9. ਪਰਮੇਸ਼ੁਰ ਕਿਸ ਚੀਜ਼ ਦੇ ਜ਼ਰੀਏ ਇਸ ਧਰਤੀ ਨੂੰ ਸਾਫ਼ ਕਰੇਗਾ?

8 ਪਰਮੇਸ਼ੁਰ ਧਰਤੀ ਦੀ ਇਸ ਸਫ਼ਾਈ ਨੂੰ ਅਜੇਹੀ ਸਰਕਾਰ ਦੇ ਜ਼ਰੀਏ ਪੂਰੀ ਕਰੇਗਾ ਜੋ ਮਨੁੱਖਜਾਤੀ ਲਈ ਸਭ ਤੋਂ ਵਧੀਆ ਸਰਕਾਰ ਹੋਵੇਗੀ। ਇਹ ਉਹ ਸਰਕਾਰ ਹੈ ਜੋ ਸਵਰਗੀ ਬੁੱਧ ਪ੍ਰਤਿਬਿੰਬਿਤ ਕਰੇਗੀ ਕਿਉਂਕਿ ਇਹ ਪਰਮੇਸ਼ੁਰ ਦੇ ਨਿਰਦੇਸ਼ਨ ਅਧੀਨ ਸਵਰਗ ਤੋਂ ਸ਼ਾਸਨ ਕਰਦੀ ਹੈ। ਅਤੇ ਉਹ ਸਵਰਗੀ ਰਾਜ ਧਰਤੀ ਉਪਰੋਂ ਹਰ ਪ੍ਰਕਾਰ ਦੇ ਮਾਨਵ ਸ਼ਾਸਨ ਨੂੰ ਮਿਟਾ ਦੇਵੇਗਾ। ਮਨੁੱਖਾਂ ਕੋਲ ਫਿਰ ਕਦੇ ਵੀ ਪਰਮੇਸ਼ੁਰ ਤੋਂ ਆਜ਼ਾਦ ਸ਼ਾਸਨ ਕਰਨ ਦੀ ਚੋਣ ਨਹੀਂ ਹੋਵੇਗੀ।

9 ਇਸ ਸੰਬੰਧ ਵਿਚ ਦਾਨੀਏਲ 2:44 ਦੀ ਭਵਿੱਖਬਾਣੀ ਬਿਆਨ ਕਰਦੀ ਹੈ: “ਉਨ੍ਹਾਂ ਰਾਜਿਆਂ [ਆਧੁਨਿਕ ਸਮਿਆਂ ਦੀਆਂ ਸਰਕਾਰਾਂ] ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ [ਸਵਰਗ ਵਿਚ] ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ [ਮਨੁੱਖਾਂ ਨੂੰ ਫਿਰ ਕਦੇ ਵੀ ਪਰਮੇਸ਼ੁਰ ਤੋਂ ਆਜ਼ਾਦ ਸ਼ਾਸਨ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ] ਸਗੋਂ ਉਹ ਏਹਨਾਂ ਸਾਰੀਆਂ [ਹੁਣ ਹੋਂਦ ਵਿਚ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਪਰਕਾਸ਼ ਦੀ ਪੋਥੀ 19:11-21; 20:4-6, ਵੀ ਵੇਖੋ।

10. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਅਧੀਨ, ਹਕੂਮਤ ਵਿਚ ਫਿਰ ਕਦੇ ਵੀ ਭ੍ਰਿਸ਼ਟਾਚਾਰ ਨਹੀਂ ਹੋਵੇਗੀ?

10 ਇਸ ਲਈ, ਮਨੁੱਖਜਾਤੀ ਉੱਤੇ ਫਿਰ ਕਦੇ ਵੀ ਭ੍ਰਿਸ਼ਟ ਪ੍ਰਕਾਰ ਦੇ ਸ਼ਾਸਨ ਨਹੀਂ ਹੋਣਗੇ, ਕਿਉਂਕਿ ਜਦੋਂ ਪਰਮੇਸ਼ੁਰ ਇਸ ਵਿਵਸਥਾ ਦਾ ਅੰਤ ਕਰੇਗਾ, ਉਸ ਤੋਂ ਬਾਅਦ ਆਜ਼ਾਦ ਮਾਨਵ ਸ਼ਾਸਨ ਕਦੇ ਵੀ ਹੋਂਦ ਵਿਚ ਨਹੀਂ ਹੋਵੇਗਾ। ਅਤੇ ਸਵਰਗ ਤੋਂ ਸ਼ਾਸਨ ਕਰ ਰਿਹਾ ਰਾਜ ਭ੍ਰਿਸ਼ਟ ਨਹੀਂ ਹੋਵੇਗਾ, ਕਿਉਂਜੋ ਉਸ ਦਾ ਆਰੰਭਕਰਤਾ ਅਤੇ ਰੱਖਿਅਕ ਪਰਮੇਸ਼ੁਰ ਹੈ। ਇਸ ਦੀ ਬਜਾਇ, ਉਹ ਆਪਣੀ ਮਾਨਵ ਪਰਜਾ ਦੇ ਉੱਤਮ ਹਿੱਤਾਂ ਲਈ ਕੰਮ ਕਰੇਗਾ। ਉਦੋਂ ਸਾਰੀ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਜਾਵੇਗੀ ਜਿਸ ਤਰ੍ਹਾਂ ਸਵਰਗ ਵਿਚ ਕੀਤੀ ਜਾਂਦੀ ਹੈ। ਇਸ ਕਾਰਨ ਯਿਸੂ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਤੋਂ ਇਹ ਪ੍ਰਾਰਥਨਾ ਕਰਨ ਲਈ ਸਿੱਖਿਆ ਦੇ ਸਕਦਾ ਸੀ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:⁠10.

ਅਸੀਂ ਕਿੰਨੇ ਨਜ਼ਦੀਕ ਹਾਂ?

11. ਅਸੀਂ ਬਾਈਬਲ ਵਿਚ ਉਹ ਭਵਿੱਖਬਾਣੀਆਂ ਕਿੱਥੇ ਪਾਉਂਦੇ ਹਨ ਜੋ ਸਾਨੂੰ ਇਹ ਨਿਰਧਾਰਣ ਕਰਨ ਲਈ ਮਦਦ ਦੇਣਗੀਆਂ ਕਿ ਅਸੀਂ ਇਸ ਵਿਵਸਥਾ ਦੇ ਅੰਤ ਦੇ ਕਿੰਨੇ ਨਜ਼ਦੀਕ ਹਾਂ?

11 ਅਸੀਂ ਇਸ ਅਸੰਤੋਖਜਨਕ ਰੀਤੀ-ਵਿਵਸਥਾ ਦੇ ਅੰਤ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੇ ਆਰੰਭ ਦੇ ਕਿੰਨੇ ਨਜ਼ਦੀਕ ਹਾਂ? ਬਾਈਬਲ ਦੀ ਭਵਿੱਖਬਾਣੀ ਸਾਨੂੰ ਸਾਫ਼-ਸਾਫ਼ ਉੱਤਰ ਦਿੰਦੀ ਹੈ। ਮਿਸਾਲ ਲਈ, ਯਿਸੂ ਨੇ ਆਪ ਹੀ ਪਹਿਲਾਂ ਦੱਸਿਆ ਸੀ ਕਿ ਕਿਸ ਚੀਜ਼ ਦੀ ਉਮੀਦ ਰੱਖਣੀ ਹੈ ਤਾਂਕਿ ਅਸੀਂ ਉਸ ਦੇ ਸੰਬੰਧ ਵਿਚ ਜਿਸ ਨੂੰ ਬਾਈਬਲ “ਜੁਗ [ਦਾ] ਅੰਤ” ਆਖਦੀ ਹੈ, ਆਪਣੀ ਸਥਿਤੀ ਨਿਰਧਾਰਣ ਕਰ ਸਕਦੇ ਹਾਂ। ਇਹ ਮੱਤੀ ਅਧਿਆਵਾਂ 24 ਅਤੇ 25, ਮਰਕੁਸ 13, ਅਤੇ ਲੂਕਾ 21 ਵਿਚ ਦਰਜ ਕੀਤਾ ਗਿਆ ਹੈ। ਨਾਲੇ, ਜਿਸ ਤਰ੍ਹਾਂ 2 ਤਿਮੋਥਿਉਸ ਅਧਿਆਇ 3 ਵਿਚ ਦਰਜ ਕੀਤਾ ਗਿਆ ਹੈ, ਰਸੂਲ ਪੌਲੁਸ ਨੇ ਪਹਿਲਾਂ ਦੱਸਿਆ ਸੀ ਕਿ “ਅੰਤ ਦਿਆਂ ਦਿਨਾਂ” ਅਖਵਾਉਣ ਵਾਲੀ ਸਮੇਂ ਦੀ ਇਕ ਅਜੇਹੀ ਅਵਧੀ ਹੋਵੇਗੀ ਜਦੋਂ ਵਿਭਿੰਨ ਘਟਨਾਵਾਂ ਹੋਰ ਤਸਦੀਕ ਕਰਨਗੀਆਂ ਕਿ ਅਸੀਂ ਸਮੇਂ ਦੀ ਧਾਰਾ ਵਿਚ ਕਿੱਥੇ ਹਾਂ।

12, 13. ਯਿਸੂ ਅਤੇ ਪੌਲੁਸ ਨੇ ਅੰਤ ਦੇ ਸਮੇਂ ਬਾਰੇ ਕੀ ਆਖਿਆ ਸੀ?

12 ਯਿਸੂ ਨੇ ਆਖਿਆ ਸੀ ਕਿ ਇਸ ਸਮੇਂ ਦੀ ਅਵਧੀ ਇਨ੍ਹਾਂ ਘਟਨਾਵਾਂ ਨਾਲ ਆਰੰਭ ਹੋਵੇਗੀ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ।” (ਮੱਤੀ 24:7) ਲੂਕਾ 21:11 ਇਹ ਦਿਖਾਉਂਦਾ ਹੈ ਕਿ ਉਸ ਨੇ “ਥਾਂ ਥਾਂ . . . ਮਰੀਆਂ ਪੈਣ” ਦਾ ਵੀ ਜ਼ਿਕਰ ਕੀਤਾ ਸੀ। ਅਤੇ ਉਸ ਨੇ “ਕੁਧਰਮ ਦੇ ਵਧਣ” ਦੀ ਚੇਤਾਵਨੀ ਵੀ ਦਿੱਤੀ ਸੀ।—ਮੱਤੀ 24:⁠12.

13 ਰਸੂਲ ਪੌਲੁਸ ਨੇ ਭਵਿੱਖਬਾਣੀ ਕੀਤੀ: “ਪਰ ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ, ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ . . . ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।”—2 ਤਿਮੋਥਿਉਸ 3:1-5, 13.

14, 15. ਇਸ 20ਵੀਂ ਸਦੀ ਦੀਆਂ ਘਟਨਾਵਾਂ ਕਿਸ ਤਰ੍ਹਾਂ ਪ੍ਰਮਾਣਿਤ ਕਰਦੀਆਂ ਹਨ ਕਿ ਅਸੀਂ ਸੱਚ-ਮੁੱਚ ਹੀ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ?

14 ਕੀ ਉਹ ਚੀਜ਼ਾਂ ਜੋ ਯਿਸੂ ਅਤੇ ਪੌਲੁਸ ਨੇ ਪਹਿਲਾਂ ਦੱਸੀਆਂ ਸਨ ਸਾਡੇ ਸਮੇਂ ਵਿਚ ਪੂਰੀਆਂ ਹੋਈਆਂ ਹਨ? ਜੀ ਹਾਂ, ਜ਼ਰੂਰ ਪੂਰੀਆਂ ਹੋਈਆਂ ਹਨ। ਉਸ ਸਮੇਂ ਤਕ ਹੋਏ ਯੁੱਧਾਂ ਨਾਲੋਂ ਪਹਿਲੇ ਵਿਸ਼ਵ ਯੁੱਧ ਸਭ ਤੋਂ ਬੁਰਾ ਯੁੱਧ ਸੀ। ਉਹ ਪਹਿਲਾ ਵਿਸ਼ਵ ਯੁੱਧ ਸੀ ਅਤੇ ਆਧੁਨਿਕ ਇਤਿਹਾਸ ਵਿਚ ਮੋੜਵਾਂ ਨੁਕਤਾ ਸੀ। ਉਸ ਯੁੱਧ ਦੇ ਨਾਲੋਂ ਨਾਲ ਕਾਲ, ਬੀਮਾਰੀ ਦੀਆਂ ਮਹਾਂਮਾਰੀਆਂ, ਅਤੇ ਹੋਰ ਬਿਪਤਾਵਾਂ ਵਾਪਰੀਆਂ। ਸੰਨ 1914 ਤੋਂ ਲੈ ਕੇ ਇਹ ਘਟਨਾਵਾਂ, ਯਿਸੂ ਦੇ ਸ਼ਬਦਾਂ ਵਿਚ, “ਪੀੜਾਂ ਦਾ ਅਰੰਭ” ਸਨ। (ਮੱਤੀ 24:8) ਇਨ੍ਹਾਂ ਘਟਨਾਵਾਂ ਦੇ ਨਾਲ ਹੀ ਪਹਿਲਾਂ ਦੱਸੇ ਗਏ ਉਸ ਸਮੇਂ ਦਾ ਆਰੰਭ ਹੋਇਆ ਜਿਸ ਨੂੰ ‘ਅੰਤ ਦੇ ਦਿਨ’ ਆਖਿਆ ਜਾਂਦਾ ਹੈ, ਉਸ ਆਖਰੀ ਪੀੜ੍ਹੀ ਦਾ ਆਰੰਭ ਜਦੋਂ ਪਰਮੇਸ਼ੁਰ ਦੁਸ਼ਟਤਾ ਅਤੇ ਕਸ਼ਟਾਂ ਨੂੰ ਇਜਾਜ਼ਤ ਦਿੰਦਾ ਹੈ।

15 ਇਹ ਸੰਭਵ ਹੈ ਕਿ ਤੁਸੀਂ 20ਵੀਂ ਸਦੀ ਦੀਆਂ ਘਟਨਾਵਾਂ ਨਾਲ ਜਾਣੂ ਹੋ। ਤੁਸੀਂ ਉਸ ਘੜਮੱਸ ਬਾਰੇ ਜਾਣਦੇ ਹੋ ਜੋ ਪੈਦਾ ਹੋਇਆ ਹੈ। ਲਗਭਗ 10 ਕਰੋੜ ਲੋਕ ਯੁੱਧਾਂ ਵਿਚ ਮਾਰੇ ਗਏ ਹਨ। ਕਰੋੜਾਂ ਹੋਰ ਭੁੱਖ ਅਤੇ ਬੀਮਾਰੀ ਦੇ ਕਾਰਨ ਮਰੇ ਹਨ। ਭੁਚਾਲਾਂ ਨੇ ਅਣਗਿਣਤ ਜਾਨਾਂ ਲਈਆਂ ਹਨ। ਜੀਵਨ ਅਤੇ ਜਾਇਦਾਦ ਲਈ ਬੇਪਰਵਾਹੀ ਵਧਦੀ ਜਾਂਦੀ ਹੈ। ਅਪਰਾਧ ਦਾ ਡਰ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਿਆ ਹੈ। ਨੈਤਿਕ ਦਰਜੇ ਪਰੇ ਸੁੱਟ ਦਿੱਤੇ ਗਏ ਹਨ। ਜਨ-ਸੰਖਿਆ ਦਾ ਵਾਧਾ ਅਜੇਹੀਆਂ ਸਮੱਸਿਆਵਾਂ ਪੈਦਾ ਕਰਦਾ ਹੈ ਜੋ ਸੁਲਝਾਈਆਂ ਨਹੀਂ ਜਾ ਰਹੀਆਂ ਹਨ। ਪ੍ਰਦੂਸ਼ਣ ਜੀਵਨ ਦੇ ਦਰਜੇ ਨੂੰ ਘਟਾ ਰਿਹਾ ਹੈ ਅਤੇ ਇਥੋਂ ਤਕ ਕਿ ਖ਼ਤਰੇ ਵਿਚ ਵੀ ਪਾ ਰਿਹਾ ਹੈ। ਸੱਚ-ਮੁੱਚ ਹੀ, 1914 ਤੋਂ ਲੈਕੇ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ ਅਤੇ ਆਪਣੇ ਸਮੇਂ ਦੇ ਸੰਬੰਧ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਦੇ ਨਜ਼ਦੀਕ ਪਹੁੰਚ ਰਹੇ ਹਾਂ।

16. ਅੰਤ ਦੇ ਦਿਨ ਕਿੰਨੇ ਲੰਬੇ ਸਮੇਂ ਦੀ ਅਵਧੀ ਦੇ ਹਨ?

16 ਇਹ ਅੰਤ ਦੇ ਦਿਨ ਕਿੰਨੇ ਲੰਬੇ ਸਮੇਂ ਦੀ ਅਵਧੀ ਸਾਬਤ ਹੋਣਗੇ? ਯਿਸੂ ਨੇ ਉਸ ਯੁੱਗ ਦੇ ਸੰਬੰਧ ਵਿਚ ਜੋ 1914 ਤੋਂ ਲੈਕੇ “ਪੀੜਾਂ ਦਾ ਅਰੰਭ” ਅਨੁਭਵ ਕਰੇਗਾ, ਆਖਿਆ ਸੀ: “ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।” (ਮੱਤੀ 24:8, 34-36) ਇਸ ਲਈ ਅੰਤ ਦਿਆਂ ਦਿਨਾਂ ਦੇ ਸਾਰੇ ਪਹਿਲੂਆਂ ਦਾ ਇਕ ਪੀੜ੍ਹੀ, ਅਰਥਾਤ 1914 ਵਾਲੀ ਪੀੜ੍ਹੀ ਦੇ ਜੀਵਨਕਾਲ ਵਿਚ ਹੀ ਪੂਰਾ ਹੋਣਾ ਜ਼ਰੂਰੀ ਹੈ। ਸੋ ਕੁਝ ਲੋਕ ਜੋ 1914 ਵਿਚ ਜੀਉਂਦੇ ਸਨ ਉਹ ਉਦੋਂ ਵੀ ਜੀਉਂਦੇ ਹੋਣਗੇ ਜਦੋਂ ਇਸ ਵਿਵਸਥਾ ਦਾ ਅੰਤ ਹੋਵੇਗਾ। ਉਨ੍ਹਾਂ ਲੋਕਾਂ ਦੀ ਉਹ ਪੀੜ੍ਹੀ ਹੁਣ ਬਹੁਤ ਬਿਰਧ ਹੈ, ਇਹ ਸੰਕੇਤ ਕਰਦੇ ਹੋਏ ਕਿ ਪਰਮੇਸ਼ੁਰ ਦਾ ਇਸ ਵਰਤਮਾਨ ਵਿਵਸਥਾ ਨੂੰ ਖ਼ਤਮ ਕਰਨ ਦਾ ਬਹੁਤ ਜ਼ਿਆਦਾ ਸਮਾਂ ਨਹੀਂ ਰਹਿੰਦਾ ਹੈ।

17, 18. ਕਿਹੜੀ ਭਵਿੱਖਬਾਣੀ ਦਿਖਾਉਂਦੀ ਹੈ ਕਿ ਅਸੀਂ ਇਸ ਦੁਨੀਆਂ ਦੇ ਅੰਤ ਦੇ ਬਹੁਤ ਨਜ਼ਦੀਕ ਹਾਂ?

17 ਇਕ ਹੋਰ ਭਵਿੱਖਬਾਣੀ ਜੋ ਦਿਖਾਉਂਦੀ ਹੈ ਕਿ ਇਸ ਵਿਵਸਥਾ ਦਾ ਅੰਤ ਬਹੁਤ ਨਜ਼ਦੀਕ ਹੈ ਪੌਲੁਸ ਰਸੂਲ ਦੁਆਰਾ ਦਿੱਤੀ ਗਈ ਸੀ, ਜਿਸ ਨੇ ਪੂਰਬ-ਸੂਚਨਾ ਦਿੱਤੀ: “ਪ੍ਰਭੁ ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ। ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ . . . ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।”—1 ਥੱਸਲੁਨੀਕੀਆਂ 5:2, 3; ਨਾਲੇ ਲੂਕਾ 21:34, 35 ਵੀ ਦੇਖੋ।

18 ਅੱਜ ਸਰਦ ਜੰਗ ਖ਼ਤਮ ਹੋ ਗਿਆ ਹੈ, ਅਤੇ ਅੰਤਰਰਾਸ਼ਟਰੀ ਯੁੱਧ ਹੁਣ ਸ਼ਾਇਦ ਮੁੱਖ ਖ਼ਤਰਾ ਨਾ ਪੇਸ਼ ਕਰੇ। ਸੋ ਕੌਮਾਂ ਸ਼ਾਇਦ ਇਹ ਮਹਿਸੂਸ ਕਰਨ ਕਿ ਉਹ ਇਕ ਨਵੀਂ ਦੁਨੀਆਂ ਵਿਵਸਥਾ ਦੇ ਕਾਫ਼ੀ ਨਜ਼ਦੀਕ ਹਨ। ਲੇਕਨ ਜਦੋਂ ਉਹ ਮਹਿਸੂਸ ਕਰਨਗੇ ਕਿ ਉਨ੍ਹਾਂ ਦੇ ਯਤਨ ਕਾਮਯਾਬ ਹੋ ਰਹੇ ਹਨ, ਇਹ ਦਾ ਅਰਥ ਉਨ੍ਹਾਂ ਦੀ ਸੋਚ ਦੇ ਉਲਟ ਹੋਵੇਗਾ, ਕਿਉਂਜੋ ਇਹ ਆਖਰੀ ਸੰਕੇਤ ਹੋਵੇਗਾ ਕਿ ਪਰਮੇਸ਼ੁਰ ਦੁਆਰਾ ਇਸ ਵਿਵਸਥਾ ਦਾ ਅੰਤ ਨਿਕਟ ਹੈ। ਯਾਦ ਰੱਖੋ ਕਿ ਰਾਜਨੀਤਿਕ ਸਮਝੌਤੇਬਾਜ਼ੀਆਂ ਅਤੇ ਇਕਰਾਰਨਾਮੇ ਲੋਕਾਂ ਵਿਚ ਕੋਈ ਵਾਸਤਵ ਤਬਦੀਲੀਆਂ ਨਹੀਂ ਲਿਆ ਰਹੇ ਹਨ। ਉਹ ਲੋਕਾਂ ਨੂੰ ਇਕ ਦੂਸਰੇ ਨਾਲ ਪ੍ਰੇਮ ਕਰਨ ਲਈ ਪ੍ਰੇਰਿਤ ਨਹੀਂ ਕਰ ਰਹੇ ਹਨ। ਅਤੇ ਦੁਨੀਆਂ ਦੇ ਆਗੂ ਅਪਰਾਧ ਨੂੰ ਰੋਕ ਨਹੀਂ ਰਹੇ ਹਨ, ਨਾ ਹੀ ਉਹ ਬੀਮਾਰੀ ਅਤੇ ਮੌਤ ਨੂੰ ਮਿਟਾ ਰਹੇ ਹਨ। ਇਸ ਲਈ ਮਾਨਵ ਸ਼ਾਂਤੀ ਅਤੇ ਸੁਰੱਖਿਆ ਦੇ ਕਿਸੇ ਵੀ ਵਿਕਾਸ ਵਿਚ ਵਿਸ਼ਵਾਸ ਨਾ ਕਰੋ, ਕਿ ਇਹ ਦੁਨੀਆਂ ਆਪਣੀਆਂ ਸਮੱਸਿਆਵਾਂ ਸੁਲਝਾਉਣ ਦੇ ਕਰੀਬ ਹੈ। (ਜ਼ਬੂਰਾਂ ਦੀ ਪੋਥੀ 146:3) ਅਜੇਹੀ ਪੁਕਾਰ ਦਾ ਸੱਚ-ਮੁੱਚ ਅਰਥ ਇਹ ਹੋਵੇਗਾ ਕਿ ਇਹ ਦੁਨੀਆਂ ਖ਼ਤਮ ਹੋਣ ਦੇ ਬਹੁਤ ਨਜ਼ਦੀਕ ਹੈ।

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ

19, 20. ਅੰਤ ਦਿਆਂ ਦਿਨਾਂ ਵਿਚ ਪ੍ਰਚਾਰ ਦੇ ਸੰਬੰਧ ਵਿਚ ਅਸੀਂ ਕਿਹੜੀ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ?

19 ਇਕ ਹੋਰ ਭਵਿੱਖਬਾਣੀ ਜੋ ਦਿਖਾਉਂਦੀ ਹੈ ਕਿ ਅਸੀਂ 1914 ਤੋਂ ਲੈਕੇ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ ਉਹ ਹੈ ਜੋ ਯਿਸੂ ਨੇ ਦਿੱਤੀ ਸੀ: “ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।” (ਮਰਕੁਸ 13:10) ਯਾ ਜਿਵੇਂ ਮੱਤੀ 24:14 ਤਰਜਮਾ ਕਰਦਾ ਹੈ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”

20 ਅੱਜ, ਜਿਵੇਂ ਇਤਿਹਾਸ ਵਿਚ ਪਹਿਲਾਂ ਕਦੇ ਵੀ ਨਹੀਂ ਹੋਇਆ, ਇਸ ਦੁਨੀਆਂ ਦੇ ਅੰਤ ਅਤੇ ਪਰਮੇਸ਼ੁਰ ਦੇ ਰਾਜ ਦੇ ਅਧੀਨ ਆ ਰਹੀ ਪਰਾਦੀਸ ਨਵੀਂ ਦੁਨੀਆਂ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਧਰਤੀ ਵਿਚ ਕੀਤਾ ਜਾ ਰਿਹਾ ਹੈ। ਕਿਨ੍ਹਾਂ ਦੁਆਰਾ? ਲੱਖਾਂ ਹੀ ਯਹੋਵਾਹ ਦੇ ਗਵਾਹਾਂ ਦੁਆਰਾ। ਉਹ ਧਰਤੀ ਉਪਰ ਹਰੇਕ ਦੇਸ਼ ਵਿਚ ਪ੍ਰਚਾਰ ਕਰ ਰਹੇ ਹਨ।

21, 22. ਖ਼ਾਸ ਕਰਕੇ, ਕਿਹੜੀ ਗੱਲ ਯਹੋਵਾਹ ਦੇ ਗਵਾਹਾਂ ਨੂੰ ਸੱਚੇ ਮਸੀਹੀਆਂ ਦੇ ਤੌਰ ਤੇ ਪਛਾਣ ਕਰਵਾਉਂਦੀ ਹੈ?

21 ਪਰਮੇਸ਼ੁਰ ਦੇ ਰਾਜ ਬਾਰੇ ਆਪਣੇ ਪ੍ਰਚਾਰ ਦੇ ਅਤਿਰਿਕਤ, ਯਹੋਵਾਹ ਦੇ ਗਵਾਹ ਉਹ ਆਚਾਰ ਰੱਖ ਰਹੇ ਹਨ ਜੋ ਉਨ੍ਹਾਂ ਨੂੰ ਮਸੀਹ ਦੇ ਸੱਚੇ ਅਨੁਯਾਈਆਂ ਦੇ ਤੌਰ ਤੇ ਪਛਾਣ ਕਰਵਾਉਂਦਾ ਹੈ, ਕਿਉਂਕਿ ਉਸ ਨੇ ਐਲਾਨ ਕੀਤਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” ਇਸ ਲਈ, ਯਹੋਵਾਹ ਦੇ ਗਵਾਹ ਵਿਸ਼ਵ ਭਾਈਚਾਰੇ ਵਿਚ ਪ੍ਰੇਮ ਦੇ ਅਟੁੱਟ ਬੰਧਨ ਦੁਆਰਾ ਸੰਯੁਕਤ ਹਨ।—ਯੂਹੰਨਾ 13:35; ਨਾਲੇ ਯਸਾਯਾਹ 2:2-4; ਕੁਲੁੱਸੀਆਂ 3:14; ਯੂਹੰਨਾ 15:12-14; 1 ਯੂਹੰਨਾ 3:10-12; 4:20, 21; ਪਰਕਾਸ਼ ਦੀ ਪੋਥੀ 7:9, 10 ਵੀ ਵੇਖੋ।

22 ਯਹੋਵਾਹ ਦੇ ਗਵਾਹ ਬਾਈਬਲ ਦੀ ਕਹੀ ਗੱਲ ਵਿਚ ਵਿਸ਼ਵਾਸ ਰੱਖਦੇ ਹਨ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਉਹ ਦੂਸਰਿਆਂ ਦੇਸ਼ਾਂ ਵਿਚ ਆਪਣੇ ਸਾਥੀ ਗਵਾਹਾਂ ਨੂੰ, ਨਸਲ ਯਾ ਰੰਗ ਦੇ ਬੇਲਿਹਾਜ਼, ਅਧਿਆਤਮਿਕ ਭੈਣਾਂ ਅਤੇ ਭਰਾਵਾਂ ਵਾਂਗ ਸਮਝਦੇ ਹਨ। (ਮੱਤੀ 23:8) ਅਤੇ ਇਹ ਹਕੀਕਤ ਕਿ ਦੁਨੀਆਂ ਵਿਚ ਅੱਜਕਲ੍ਹ ਅਜੇਹਾ ਵਿਸ਼ਵ ਭਾਈਚਾਰਾ ਹੋਂਦ ਵਿਚ ਹੈ ਉਸ ਸਬੂਤ ਨੂੰ ਵਧਾਉਂਦਾ ਹੈ ਕਿ ਪਰਮੇਸ਼ੁਰ ਦਾ ਮਕਸਦ ਹੁਣ ਜਲਦੀ ਹੀ ਪੂਰਾ ਹੋਵੇਗਾ।

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਨਵੀਂ ਦੁਨੀਆਂ ਵਿਚ ਪਰਮੇਸ਼ੁਰ ਦਾ ਸੰਪੂਰਣ ਸਵਰਗੀ ਰਾਜ ਹੀ ਮਨੁੱਖਜਾਤੀ ਦੀ ਇਕੋ-ਇਕ ਹਕੂਮਤ ਹੋਵੇਗੀ