Skip to content

Skip to table of contents

ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈ

ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈ

ਭਾਗ 4

ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈ

1, 2. ਕਈ ਲੋਕ ਬਾਈਬਲ ਦਾ ਆਦਰ ਕਿਉਂ ਨਹੀਂ ਕਰਦੇ ਹਨ, ਲੇਕਨ ਬਾਈਬਲ ਕੀ ਆਖਦੀ ਹੈ?

1 ਉਨ੍ਹਾਂ ਵਿਅਕਤੀਆਂ ਦੇ ਬੁਰੇ ਆਚਰਣ ਕਰਕੇ ਜਿਹੜੇ ਬਾਈਬਲ ਅਨੁਸਾਰ ਚਲਣ ਦਾ ਦਾਅਵਾ ਕਰਦੇ ਹਨ, ਅਨੇਕ ਦੇਸ਼ਾਂ ਵਿਚ ਲੋਕ ਇਸ ਤੋਂ ਪਰੇ ਰਹੇ ਹਨ ਅਤੇ ਉਨ੍ਹਾਂ ਨੇ ਇਸ ਦਾ ਆਦਰ ਨਹੀਂ ਕੀਤਾ ਹੈ। ਖ਼ਾਸ ਦੇਸ਼ਾਂ ਵਿਚ ਇਹ ਆਖਿਆ ਗਿਆ ਹੈ ਕਿ ਬਾਈਬਲ ਇਕ ਅਜੇਹੀ ਕਿਤਾਬ ਹੈ ਜੋ ਯੁੱਧ ਕਰਾਉਂਦੀ ਹੈ, ਕਿ ਇਹ ਗੋਰਿਆਂ ਦੀ ਕਿਤਾਬ ਹੈ, ਅਤੇ ਇਹ ਕਿਤਾਬ ਉਪਨਿਵੇਸ਼ਵਾਦ (colonialism) ਨੂੰ ਸਮਰਥਨ ਦਿੰਦੀ ਹੈ। ਪਰ ਇਹ ਗ਼ਲਤ ਵਿਚਾਰ ਹਨ।

2 ਮੱਧ ਪੂਰਬ ਵਿਚ ਲਿਖੀ ਗਈ ਬਾਈਬਲ, ਉਪਨਿਵੇਸ਼ਿਕ ਯੁੱਧਾਂ ਅਤੇ ਲੋਭੀ ਸ਼ੋਸ਼ਣ ਨੂੰ ਸਮਰਥਨ ਨਹੀਂ ਦਿੰਦੀ ਹੈ ਜਿਹੜੇ ਇੰਨੇ ਚਿਰ ਲਈ ਮਸੀਹੀਅਤ ਦੇ ਨਾਂ ਵਿਚ ਕੀਤੇ ਗਏ ਹਨ। ਇਸ ਦੇ ਉਲਟ, ਬਾਈਬਲ ਪੜ੍ਹਕੇ ਅਤੇ ਯਿਸੂ ਦੁਆਰਾ ਸਿਖਾਈਆਂ ਗਈਆਂ ਉਹ ਸੱਚੀ ਮਸੀਹੀਅਤ ਦੀਆਂ ਸਿੱਖਿਆਵਾਂ ਲੈਕੇ, ਤੁਸੀਂ ਇਹ ਵੇਖੋਗੇ ਕਿ ਬਾਈਬਲ ਯੁੱਧ ਕਰਨ, ਅਨੈਤਿਕਤਾ, ਅਤੇ ਦੂਸਰਿਆਂ ਦਾ ਸ਼ੋਸ਼ਣ ਕਰਨ ਦੇ ਕੰਮਾਂ ਦੀ ਬਹੁਤ ਸਖ਼ਤੀ ਨਾਲ ਨਿੰਦਾ ਕਰਦੀ ਹੈ। ਕਸੂਰ ਲੋਭੀ ਲੋਕਾਂ ਦਾ ਹੈ, ਨਾ ਕਿ ਬਾਈਬਲ ਦਾ। (1 ਕੁਰਿੰਥੀਆਂ 13:1-6; ਯਾਕੂਬ 4:1-3; 5:1-6; 1 ਯੂਹੰਨਾ 4:7, 8) ਇਸ ਲਈ ਬਾਈਬਲ ਦੀ ਅੱਛੀ ਸਲਾਹ ਦੇ ਵਿਰੁੱਧ ਜੀਵਨ ਬਤੀਤ ਕਰਨ ਵਾਲੇ ਸਵਾਰਥੀ ਲੋਕਾਂ ਦੇ ਦੁਰਾਚਾਰ ਨੂੰ ਤੁਹਾਨੂੰ ਇਸ ਦੇ ਖ਼ਜ਼ਾਨਿਆਂ ਤੋਂ ਲਾਭ ਉਠਾਉਣ ਤੋਂ ਨਾ ਰੋਕਣ ਦਿਓ।

3. ਇਤਿਹਾਸ ਦੀਆਂ ਹਕੀਕਤਾਂ ਮਸੀਹੀ ਜਗਤ ਬਾਰੇ ਕੀ ਦਿਖਾਉਂਦੀਆਂ ਹਨ?

3 ਮਸੀਹੀ ਜਗਤ ਦੇ ਲੋਕ ਅਤੇ ਕੌਮਾਂ ਵੀ ਉਨ੍ਹਾਂ ਵਿਚ ਸ਼ਾਮਲ ਹਨ ਜਿਹੜੇ ਬਾਈਬਲ ਦੇ ਅਨੁਸਾਰ ਜੀਵਨ ਬਤੀਤ ਨਹੀਂ ਕਰਦੇ ਹਨ। “ਮਸੀਹੀ ਜਗਤ” ਸੰਸਾਰ ਦਾ ਉਹ ਹਿੱਸਾ ਵਰਣਨ ਕੀਤਾ ਗਿਆ ਹੈ ਜਿੱਥੇ ਮਸੀਹੀਅਤ ਪ੍ਰਚਲਿਤ ਹੈ। ਇਹ ਜ਼ਿਆਦਾਤਰ ਪੱਛਮੀ ਸੰਸਾਰ ਹੈ ਜਿਹ ਦੇ ਆਪਣੇ ਗਿਰਜਿਆਂ ਦੀਆਂ ਵਿਵਸਥਾਵਾਂ ਹਨ, ਅਤੇ ਜੋ ਸਾ.ਯੁ. ਚੌਥੀ ਸਦੀ ਤੋਂ ਉੱਘਾ ਹੋਇਆ ਹੈ। ਮਸੀਹੀ ਜਗਤ ਵਿਚ ਸਦੀਆਂ ਲਈ ਬਾਈਬਲ ਪਾਈ ਗਈ ਹੈ, ਅਤੇ ਉਹ ਦੇ ਪਾਦਰੀ ਇਸ ਦੀ ਸਿੱਖਿਆ ਦੇਣ ਅਤੇ ਪਰਮੇਸ਼ੁਰ ਦੇ ਪ੍ਰਤਿਨਿਧ ਹੋਣ ਦਾ ਦਾਅਵਾ ਕਰਦੇ ਹਨ। ਲੇਕਨ ਕੀ ਮਸੀਹੀ ਜਗਤ ਦੇ ਪਾਦਰੀ ਅਤੇ ਮਿਸ਼ਨਰੀ ਸੱਚਾਈ ਸਿਖਾਉਂਦੇ ਹਨ? ਕੀ ਉਨ੍ਹਾਂ ਦੇ ਕੰਮ ਸੱਚ-ਮੁੱਚ ਹੀ ਪਰਮੇਸ਼ੁਰ ਅਤੇ ਬਾਈਬਲ ਨੂੰ ਪ੍ਰਤਿਨਿਧਤ ਕਰਦੇ ਹਨ? ਕੀ ਮਸੀਹੀ ਜਗਤ ਵਿਚ ਮਸੀਹੀਅਤ ਸੱਚ-ਮੁੱਚ ਹੀ ਪ੍ਰਚਲਿਤ ਹੈ? ਨਹੀਂ। ਚੌਥੀ ਸਦੀ ਵਿਚ ਜਦੋਂ ਤੋਂ ਇਸ ਦਾ ਧਰਮ ਮੁੱਖ ਹੋਇਆ, ਮਸੀਹੀ ਜਗਤ ਪਰਮੇਸ਼ੁਰ ਅਤੇ ਬਾਈਬਲ ਦਾ ਦੁਸ਼ਮਣ ਸਾਬਤ ਹੋਇਆ ਹੈ। ਹਾਂ, ਇਤਿਹਾਸ ਦੀਆਂ ਹਕੀਕਤਾਂ ਦਿਖਾਉਂਦੀਆਂ ਹਨ ਕਿ ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈ।

ਗੈਰ-ਬਾਈਬਲੀ ਸਿਧਾਂਤ

4, 5. ਗਿਰਜਿਆਂ ਦੁਆਰਾ ਕਿਹੜੇ ਗੈਰ-ਬਾਈਬਲੀ ਸਿਧਾਂਤ ਸਿਖਾਏ ਜਾਂਦੇ ਹਨ?

4 ਮਸੀਹੀ ਜਗਤ ਦੇ ਮੂਲ ਸਿਧਾਂਤ ਬਾਈਬਲ ਉੱਤੇ ਨਹੀਂ ਪਰ ਪ੍ਰਾਚੀਨ ਕਾਲਪਨਿਕ ਕਥਾਵਾਂ—ਜਿਵੇਂ ਕਿ ਯੂਨਾਨ, ਮਿਸਰ, ਬਾਬਲ, ਅਤੇ ਹੋਰ ਦੇਸ਼ਾਂ ਦੀਆਂ ਕਾਲਪਨਿਕ ਕਥਾਵਾਂ ਉੱਤੇ ਆਧਾਰਿਤ ਹਨ। ਅਜੇਹੀਆਂ ਸਿੱਖਿਆਵਾਂ ਜਿਵੇਂ ਕਿ ਮਾਨਵ ਪ੍ਰਾਣ ਦੀ ਸਹਿਜ ਅਮਰਤਾ, ਨਰਕ ਦੀ ਅੱਗ ਵਿਚ ਸਦੀਪਕ ਤਸੀਹਾ, ਸੋਧਣ-ਸਥਾਨ, ਅਤੇ ਤ੍ਰਿਏਕ (ਇਕ ਪਰਮੇਸ਼ੁਰਤਵ ਵਿਚ ਤਿੰਨ ਵਿਅਕਤੀ), ਬਾਈਬਲ ਵਿਚ ਨਹੀਂ ਪਾਈਆਂ ਜਾਂਦੀਆਂ ਹਨ।

5 ਉਦਾਹਰਣ ਦੇ ਤੌਰ ਤੇ, ਉਸ ਸਿੱਖਿਆ ਉੱਤੇ ਵਿਚਾਰ ਕਰੋ ਕਿ ਬੁਰੇ ਲੋਕ ਇਕ ਅੱਗਦਾਰ ਨਰਕ ਵਿਚ ਸਦਾ ਲਈ ਤੜਫ਼ਾਏ ਜਾਣਗੇ। ਤੁਸੀਂ ਇਸ ਖ਼ਿਆਲ ਬਾਰੇ ਕੀ ਮਹਿਸੂਸ ਕਰਦੇ ਹੋ? ਬਹੁਤਿਆਂ ਨੂੰ ਇਹ ਖ਼ਿਆਲ ਘਿਣਾਉਣਾ ਲੱਗਦਾ ਹੈ। ਉਹ ਇਸ ਨੂੰ ਅਨੁਚਿਤ ਸਮਝਦੇ ਹਨ ਕਿ ਪਰਮੇਸ਼ੁਰ ਮਨੁੱਖਾਂ ਨੂੰ ਅਤਿਅੰਤ ਪੀੜਾ ਵਿਚ ਰੱਖਦੇ ਹੋਏ ਸਦਾ ਲਈ ਤੜਫ਼ਾਏਗਾ। ਅਜੇਹਾ ਜ਼ਾਲਮ ਵਿਚਾਰ ਬਾਈਬਲ ਦੇ ਪਰਮੇਸ਼ੁਰ ਦੇ ਵਿਰੁੱਧ ਹੈ ਕਿਉਂਜੋ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਬਾਈਬਲ ਸਪੱਸ਼ਟ ਹੈ ਕਿ ਅਜੇਹੀ ਸਿੱਖਿਆ ਸਰਬ­ਸ਼ਕਤੀਮਾਨ ਪਰਮੇਸ਼ੁਰ ਦੇ ‘ਮਨ ਵਿਚ ਨਹੀਂ ਆਈ।’—ਯਿਰਮਿਯਾਹ 7:31; 19:5; 32:35.

6. ਅਮਰ-ਪ੍ਰਾਣ ਦੀ ਸਿੱਖਿਆ ਨੂੰ ਬਾਈਬਲ ਕਿਵੇਂ ਰੱਦ ਕਰਦੀ ਹੈ?

6 ਅੱਜਕਲ੍ਹ ਅਨੇਕ ਧਰਮ, ਜਿਨ੍ਹਾਂ ਵਿਚ ਮਸੀਹੀ ਜਗਤ ਦੇ ਗਿਰਜੇ ਵੀ ਸ਼ਾਮਲ ਹਨ, ਇਹ ਸਿੱਖਿਆ ਦਿੰਦੇ ਹਨ ਕਿ ਮਨੁੱਖਾਂ ਵਿਚ ਅਮਰ ਪ੍ਰਾਣ ਹੈ, ਜੋ ਮੌਤ ਆਉਣ ਤੇ ਸਵਰਗ ਯਾ ਨਰਕ ਨੂੰ ਚਲਿਆ ਜਾਂਦਾ ਹੈ। ਇਹ ਇਕ ਬਾਈਬਲ ਸਿੱਖਿਆ ਨਹੀਂ ਹੈ। ਇਸ ਦੀ ਬਜਾਇ, ਬਾਈਬਲ ਸਪੱਸ਼ਟ ਬਿਆਨ ਕਰਦੀ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ . . . ਕਿਉਂ ਜੋ ਪਤਾਲ [ਕਬਰ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪਦੇਸ਼ਕ ਦੀ ਪੋਥੀ 9:5, 10) ਅਤੇ ਜ਼ਬੂਰਾਂ ਦਾ ਲਿਖਾਰੀ ਬਿਆਨ ਕਰਦਾ ਹੈ ਕਿ ਮੌਤ ਆਉਣ ਤੇ ਮਨੁੱਖ “ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!”—ਜ਼ਬੂਰਾਂ ਦੀ ਪੋਥੀ 146:4.

7. ਪਰਮੇਸ਼ੁਰ ਦਾ ਨਿਯਮ ਤੋੜਨ ਕਰਕੇ ਆਦਮ ਅਤੇ ਹੱਵਾਹ ਨੂੰ ਕੀ ਸਜ਼ਾ ਮਿਲੀ ਸੀ?

7 ਇਹ ਵੀ ਯਾਦ ਕਰੋ ਕਿ ਜਦੋਂ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਨਿਯਮ ਤੋੜਿਆ ਸੀ, ਉਸ ਦੀ ਸਜ਼ਾ ਅਮਰਤਾ ਨਹੀਂ ਸੀ। ਉਹ ਤਾਂ ਇਕ ਪ੍ਰਤਿਫਲ ਹੁੰਦਾ, ਸਜ਼ਾ ਨਹੀਂ! ਇਸ ਦੀ ਬਜਾਇ, ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹ ‘ਮਿੱਟੀ ਵਿੱਚ ਫੇਰ . . . ਮੁੜਨਗੇ ਕਿਉਂਜੋ [ਉਹ] ਉਸ ਤੋਂ ਕੱਢੇ ਗਏ ਸਨ।’ ਪਰਮੇਸ਼ੁਰ ਨੇ ਆਦਮ ਨੂੰ ਜ਼ੋਰ ਦੇਕੇ ਸਪੱਸ਼ਟ ਕੀਤਾ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਇਸ ਤਰ੍ਹਾਂ, ਪ੍ਰਾਣ ਦੀ ਸਹਿਜ ਅਮਰਤਾ ਦੀ ਸਿੱਖਿਆ ਬਾਈਬਲ ਵਿਚ ਨਹੀਂ ਪਾਈ ਜਾਂਦੀ ਹੈ ਪਰ ਮਸੀਹੀ ਜਗਤ ਦੁਆਰਾ ਉਨ੍ਹਾਂ ਤੋਂ ਪਹਿਲਾਂ ਰਹਿੰਦੇ ਗੈਰ-ਮਸੀਹੀ ਲੋਕਾਂ ਕੋਲੋਂ ਗ੍ਰਹਿਣ ਕੀਤੀ ਗਈ ਸੀ।

8. ਬਾਈਬਲ ਮਸੀਹੀ ਜਗਤ ਦਾ ਤ੍ਰਿਏਕ ਸਿਧਾਂਤ ਕਿਵੇਂ ਰੱਦ ਕਰਦੀ ਹੈ?

8 ਨਾਲੇ, ਮਸੀਹੀ ਜਗਤ ਦਾ ਤ੍ਰਿਏਕ ਸਿਧਾਂਤ ਪਰਮੇਸ਼ੁਰ ਨੂੰ ਇਕ ਰਹੱਸਮਈ ਇਕ-ਵਿਚ-ਤਿੰਨ ਪਰਮੇਸ਼ੁਰ ਦੇ ਰੂਪ ਵਿਚ ਦਿਖਾਉਂਦਾ ਹੈ। ਪਰ ਇਹ ਸਿੱਖਿਆ ਵੀ ਬਾਈਬਲ ਵਿਚ ਨਹੀਂ ਪਾਈ ਜਾਂਦੀ ਹੈ। ਮਿਸਾਲ ਲਈ, ਯਸਾਯਾਹ 40:25 ਤੇ, ਪਰਮੇਸ਼ੁਰ ਸਪੱਸ਼ਟਤਾ ਨਾਲ ਬਿਆਨ ਕਰਦਾ ਹੈ: “ਤੁਸੀਂ ਮੈਨੂੰ ਕਿਹ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਹਾਂ?” ਇਸ ਦਾ ਉੱਤਰ ਸਪੱਸ਼ਟ ਹੈ: ਉਸ ਦੇ ਤੁੱਲ ਕੋਈ ਵੀ ਨਹੀਂ ਹੋ ਸਕਦਾ ਹੈ। ਨਾਲੇ, ਜ਼ਬੂਰਾਂ ਦੀ ਪੋਥੀ 83:18 ਸਰਲ ਰੀਤੀ ਤੋਂ ਬਿਆਨ ਕਰਦੀ ਹੈ: “ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”—ਯਸਾਯਾਹ 45:5; 46:9; ਯੂਹੰਨਾ 5:19; 6:38; 7:16 ਵੀ ਵੇਖੋ।

9. ਅਸੀਂ ਬਾਈਬਲ ਦੀਆਂ ਸਿੱਖਿਆਵਾਂ ਅਤੇ ਮਸੀਹੀ ਜਗਤ ਦੇ ਗਿਰਜਿਆਂ ਦੀਆਂ ਸਿੱਖਿਆਵਾਂ ਬਾਰੇ ਕੀ ਆਖ ਸਕਦੇ ਹਾਂ?

9 ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਬਾਈਬਲ ਦੀਆਂ ਸਿੱਖਿਆਵਾਂ ਸਪੱਸ਼ਟ, ਸਮਝਣ ਲਈ ਸੌਖੀਆਂ, ਅਤੇ ਜਾਇਜ਼ ਹਨ। ਲੇਕਨ ਮਸੀਹੀ ਜਗਤ ਦੇ ਗਿਰਜਿਆਂ ਦੀਆਂ ਸਿੱਖਿਆਵਾਂ ਇਸ ਤਰ੍ਹਾਂ ਨਹੀਂ ਹਨ। ਇਸ ਤੋਂ ਵੀ ਬੁਰਾ, ਉਹ ਬਾਈਬਲ ਦਾ ਵਿਰੋਧ ਕਰਦੀਆਂ ਹਨ।

ਅਧਰਮੀ ਕ੍ਰਿਆਵਾਂ

10, 11. ਕਿਨ੍ਹਾਂ ਤਰੀਕਿਆਂ ਵਿਚ ਬਾਈਬਲ ਦੀਆਂ ਸਿੱਖਿਆਵਾਂ ਮਸੀਹੀ ਜਗਤ ਦੇ ਗਿਰਜੇ ਦੀਆਂ ਸਿੱਖਿਆਵਾਂ ਨਾਲੋਂ ਉਲਟ ਹਨ?

10 ਝੂਠੇ ਸਿਧਾਂਤ ਸਿਖਾਉਣ ਦੇ ਅਤਿਰਿਕਤ, ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਆਪਣੀਆਂ ਕ੍ਰਿਆਵਾਂ ਦੁਆਰਾ ਵਿਸ਼ਵਾਸ-ਘਾਤ ਕੀਤਾ ਹੈ। ਪਾਦਰੀਆਂ ਅਤੇ ਗਿਰਜਿਆਂ ਨੇ ਪਿਛਲੀਆਂ ਸਦੀਆਂ ਵਿਚ ਜੋ ਕੀਤਾ ਹੈ, ਅਤੇ ਸਾਡੇ ਸਮਿਆਂ ਵਿਚ ਕਰਦੇ ਰਹੇ ਹਨ, ਇਹ ਉਨ੍ਹਾਂ ਗੱਲਾਂ ਦੇ ਉਲਟ ਹੈ ਜੋ ਬਾਈਬਲ ਦਾ ਪਰਮੇਸ਼ੁਰ ਚਾਹੁੰਦਾ ਹੈ ਅਤੇ ਜੋ ਮਸੀਹੀਅਤ ਦੇ ਮੋਢੀ ਯਿਸੂ ਮਸੀਹ ਨੇ ਸਿਖਾਇਆ ਅਤੇ ਕੀਤਾ ਸੀ।

11 ਉਦਾਹਰਣ ਦੇ ਤੌਰ ਤੇ, ਯਿਸੂ ਨੇ ਆਪਣੇ ਅਨੁਯਾਈਆਂ ਨੂੰ ਇਸ ਸੰਸਾਰ ਦੇ ਰਾਜਨੀਤਿਕ ਮਾਮਲਿਆਂ ਵਿਚ ਨਾ ਦਖ਼ਲ ਦੇਣ ਯਾ ਇਸ ਦਿਆਂ ਯੁੱਧਾਂ ਵਿਚ ਨਾ ਸ਼ਾਮਲ ਹੋਣ ਦੀ ਸਿੱਖਿਆ ਦਿੱਤੀ ਸੀ। ਉਸ ਨੇ ਉਨ੍ਹਾਂ ਨੂੰ ਸ਼ਾਂਤੀ-ਪਸੰਦ ਹੋਣ, ਨਿਯਮ-ਪਾਲਕ ਹੋਣ, ਬਿਨਾਂ ਕਿਸੇ ਪੱਖਪਾਤ ਤੋਂ ਆਪਣੇ ਸੰਗੀ ਮਨੁੱਖਾਂ ਨਾਲ ਪਿਆਰ ਰੱਖਣ, ਇਥੋਂ ਤਕ ਕਿ ਦੂਸਰਿਆਂ ਦੀਆਂ ਜਾਨਾਂ ਲੈਣ ਦੀ ਬਜਾਇ ਆਪਣੀਆਂ ਜਾਨਾਂ ਵਾਰ ਦੇਣ ਲਈ ਰਜ਼ਾਮੰਦ ਹੋਣ ਦੀ ਵੀ ਸਿੱਖਿਆ ਦਿੱਤੀ ਸੀ।—ਯੂਹੰਨਾ 15:13; ਰਸੂਲਾਂ ਦੇ ਕਰਤੱਬ 10:34, 35; 1 ਯੂਹੰਨਾ 4:20, 21.

12. ਯਿਸੂ ਨੇ ਕੀ ਆਖਿਆ ਸੀ ਕਿ ਕਿਹੜੀ ਚੀਜ਼ ਸੱਚੇ ਮਸੀਹੀਆਂ ਦੀ ਪਛਾਣ ਕਰਾਵੇਗੀ?

12 ਸੱਚ-ਮੁੱਚ ਹੀ, ਯਿਸੂ ਨੇ ਸਿਖਾਇਆ ਸੀ ਕਿ ਦੂਸਰੇ ਮਨੁੱਖਾਂ ਲਈ ਪ੍ਰੇਮ ਸੱਚੇ ਮਸੀਹੀਆਂ ਨੂੰ ਝੂਠੇ ਮਸੀਹੀਆਂ, ਅਰਥਾਤ ਪਖੰਡੀਆਂ ਤੋਂ ਪਛਾਣਨ ਲਈ ਇਕ ਚਿੰਨ੍ਹ ਹੋਵੇਗਾ। ਉਹ ਨੇ ਉਨ੍ਹਾਂ ਨੂੰ ਆਖਿਆ ਜੋ ਉਹ ਦੇ ਅਨੁਯਾਈ ਹੋਣਗੇ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:34, 35; 15:12.

13, 14. ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਮਸੀਹੀ ਜਗਤ ਦੇ ਗਿਰਜੇ ਪਰਮੇਸ਼ੁਰ ਨੂੰ ਪ੍ਰਤਿਨਿਧਤ ਨਹੀਂ ਕਰਦੇ ਹਨ?

13 ਪਰ ਫਿਰ ਵੀ, ਸਦੀ ਤੋਂ ਬਾਅਦ ਸਦੀ, ਮਸੀਹੀ ਜਗਤ ਦੇ ਪਾਦਰੀਆਂ ਨੇ ਰਾਜਨੀਤੀ ਵਿਚ ਦਖ਼ਲ ਦਿੱਤਾ ਹੈ ਅਤੇ ਆਪਣੀਆਂ ਕੌਮਾਂ ਦੀਆਂ ਯੁੱਧਾਂ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਮਸੀਹੀ ਜਗਤ ਦੇ ਅੰਦਰ ਹੋਏ ਯੁੱਧਾਂ ਵਿਚ ਵੀ ਵਿਰੋਧੀ ਪਾਸਿਆਂ ਨੂੰ ਸਮਰਥਨ ਦਿੱਤਾ ਹੈ, ਜਿਵੇਂ ਕਿ ਇਸ ਸਦੀ ਦੇ ਦੋ ਵਿਸ਼ਵ ਯੁੱਧ। ਉਨ੍ਹਾਂ ਸੰਘਰਸ਼ਾਂ ਵਿਚ ਦੋਹਾਂ ਪਾਸਿਆਂ ਦੇ ਪਾਦਰੀਆਂ ਨੇ ਜਿੱਤ ਪ੍ਰਾਪਤ ਕਰਨ ਲਈ ਪ੍ਰਾਰਥਨਾ ਕੀਤੀ, ਅਤੇ ਇਕ ਦੇਸ਼ ਵਿਚੋਂ ਇਕ ਧਰਮ ਦੇ ਸਦੱਸ ਕਿਸੇ ਹੋਰ ਦੇਸ਼ ਵਿਚੋਂ ਉਸੇ ਧਰਮ ਦੇ ਸਦੱਸਾਂ ਨੂੰ ਮਾਰ ਰਹੇ ਸਨ। ਪਰ ਬਾਈਬਲ ਆਖਦੀ ਹੈ ਕਿ ਸ਼ਤਾਨ ਦੇ ਬਾਲਕ ਇਸ ਤਰ੍ਹਾਂ ਕਰਦੇ ਹਨ, ਪਰਮੇਸ਼ੁਰ ਦੇ ਨਹੀਂ। (1 ਯੂਹੰਨਾ 3:10-12, 15) ਇਸ ਲਈ, ਜਦੋਂ ਕਿ ਪਾਦਰੀਆਂ ਅਤੇ ਉਨ੍ਹਾਂ ਦੇ ਅਨੁਯਾਈਆਂ ਨੇ ਮਸੀਹੀ ਹੋਣ ਦਾ ਦਾਅਵਾ ਕੀਤਾ ਹੈ, ਉਨ੍ਹਾਂ ਨੇ ਯਿਸੂ ਮਸੀਹ ਦੀਆਂ ਸਿੱਖਿਆਵਾਂ ਦਾ ਵਿਰੋਧ ਕੀਤਾ ਹੈ, ਜਿਸ ਨੇ ਆਪਣੇ ਅਨੁਯਾਈਆਂ ਨੂੰ ‘ਤਲਵਾਰ ਮਿਆਨ ਕਰਨ’ ਲਈ ਆਖਿਆ ਸੀ।—ਮੱਤੀ 26:51, 52.

14 ਸਦੀਆਂ ਲਈ ਗਿਰਜਿਆਂ ਨੇ ਮਸੀਹੀ ਜਗਤ ਦੀਆਂ ਰਾਜਨੀਤਿਕ ਸ਼ਕਤੀਆਂ ਦੇ ਨਾਲ ਮਿਲਵਰਤਣ ਕੀਤਾ ਹੈ ਜਦੋਂ ਉਨ੍ਹਾਂ ­ਕੌਮਾਂ ਨੇ ਸਾਮਰਾਜੀ ਸ਼ਾਸਨ (imperialism) ਯੁੱਗ ਦੇ ਦੌਰਾਨ ਹਮਲੇ ਕੀਤੇ, ਗੁਲਾਮ ਬਣਾਏ, ਅਤੇ ਦੂਸਰਿਆਂ ਲੋਕਾਂ ਨੂੰ ਜ਼ਲੀਲ ਕੀਤਾ। ਅਫ਼ਰੀਕਾ ਵਿਚ ਸਦੀਆਂ ਲਈ ਇਹੋ ਹਾਲਤ ਸੀ। ਚੀਨ ਦਾ ਵੀ ਇਹੋ ਤਜਰਬਾ ਹੋਇਆ, ਜਦੋਂ ਪੱਛਮੀ ਕੌਮਾਂ ਨੇ ਬਾਹੂ-ਬਲ ਨਾਲ ਪ੍ਰਭਾਵ-ਖੇਤਰਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ, ਜਿਵੇਂ ਕਿ ਅਫ਼ੀਮ ਯੁੱਧਾਂ ਅਤੇ ਬੌਕਸਰ ਵਿਦਰੋਹ (Opium Wars and the Boxer Rebellion) ਦੇ ਦੌਰਾਨ।

15. ਮਸੀਹੀ ਜਗਤ ਦੁਆਰਾ ਕਿਹੜੇ ਜ਼ਾਲਮ ਕੰਮ ਕੀਤੇ ਗਏ ਹਨ?

15 ਇਤਿਹਾਸ ਦੀਆਂ ਅੰਧਕਾਰ-ਯੁਗ (Dark Ages) ਅਖਵਾਉਣ ਵਾਲੀਆਂ ਉਨ੍ਹਾਂ ਸਦੀਆਂ ਦੇ ਦੌਰਾਨ, ਮਸੀਹੀ ਜਗਤ ਦੇ ਧਰਮ ਉਨ੍ਹਾਂ ਵਿਅਕਤੀਆਂ ਉੱਤੇ ਜੋ ਉਨ੍ਹਾਂ ਨਾਲ ਅਸਹਿਮਤ ਹੁੰਦੇ ਸਨ, ਅਤਿਆਚਾਰ ਕਰਨ, ਤੜਫ਼ਾਉਣ, ਅਤੇ ਇੱਥੋਂ ਤਕ ਕਿ ਉਨ੍ਹਾਂ ਨੂੰ ਮਾਰਨ ਵਿਚ ਵੀ ਸਭ ਤੋਂ ਮੋਹਰੇ ਰਹੇ ਹਨ। ਧਰਮ-ਅਧਿਕਰਣ (Inquisition) ਦੇ ਦੌਰਾਨ, ਜਿਹੜਾ ਕਈ ਸੈਂਕੜੇ ਸਾਲਾਂ ਲਈ ਜਾਰੀ ਰਿਹਾ, ਤਸੀਹੇ ਅਤੇ ਕਤਲ ਵਰਗੇ ਜ਼ਾਲਮ ਅਭਿਆਸਾਂ ਦੀ ਮਨਜ਼ੂਰੀ ਦਿੱਤੀ ਗਈ ਅਤੇ ਇਹ ਸਾਊ, ਨਿਰਦੋਸ਼ ਲੋਕਾਂ ਉੱਤੇ ਲਾਗੂ ਕੀਤੇ ਗਏ। ਇਹ ਕੁਕਰਮ ਕਰਨ ਵਾਲੇ ਲੋਕ, ਪਾਦਰੀ ਅਤੇ ਉਨ੍ਹਾਂ ਦੇ ਅਨੁਯਾਈ ਸਨ, ਜੋ ਸਾਰੇ ਮਸੀਹੀ ਹੋਣ ਦਾ ਦਾਅਵਾ ਕਰਦੇ ਸਨ। ਉਨ੍ਹਾਂ ਨੇ ਬਾਈਬਲ ਨੂੰ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂਕਿ ਆਮ ਲੋਕ ਇਸ ਨੂੰ ਪੜ੍ਹ ਨਾ ਸਕਣ।

ਮਸੀਹੀ ਨਹੀਂ

16, 17. ਅਸੀਂ ਇਹ ਕਿਉਂ ਆਖ ਸਕਦੇ ਹਾਂ ਕਿ ਗਿਰਜੇ ਮਸੀਹੀ ਨਹੀਂ ਹਨ?

16 ਨਹੀਂ, ਮਸੀਹੀ ਜਗਤ ਦੀਆਂ ਕੌਮਾਂ ਅਤੇ ਗਿਰਜੇ ਨਾ ਤਦ ਮਸੀਹੀ ਸਨ, ਅਤੇ ਨਾ ਹੀ ਹੁਣ ਮਸੀਹੀ ਹਨ। ਉਹ ਪਰਮੇਸ਼ੁਰ ਦੇ ਸੇਵਕ ਨਹੀਂ ਹਨ। ਉਸ ਦਾ ਪ੍ਰੇਰਿਤ ਸ਼ਬਦ ਉਨ੍ਹਾਂ ਦੇ ਵਿਖੇ ਆਖਦਾ ਹੈ: “ਓਹ ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ ਕਿਉਂ ਜੋ ਓਹ ਘਿਣਾਉਣੇ ਅਤੇ ਅਣਆਗਿਆਕਾਰ ਅਤੇ ਹਰੇਕ ਭਲੇ ਕੰਮ ਦੇ ਲਈ ਅਪਰਵਾਨ ਹਨ।”—ਤੀਤੁਸ 1:16.

17 ਯਿਸੂ ਨੇ ਆਖਿਆ ਸੀ ਕਿ ਝੂਠਾ ਧਰਮ ਜੋ ਕੁਝ ਪੈਦਾ ਕਰੇਗਾ, ਆਪਣੇ ਫਲਾਂ ਦੁਆਰਾ ਪਛਾਣਿਆ ਜਾ ਸਕਦਾ ਹੈ। ਉਹ ਨੇ ਆਖਿਆ: “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ। ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। . . . ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ। ਅੱਛਾ ਬਿਰਛ ਬੁਰਾ ਫਲ ਨਹੀਂ ਦੇ ਸੱਕਦਾ ਅਤੇ ਨਾ ਮਾੜਾ ਬਿਰਛ ਚੰਗਾ ਫਲ ਦੇ ਸੱਕਦਾ ਹੈ। ਹਰੇਕ ਬਿਰਛ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਸੋ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ [ਝੂਠੇ ਨਬੀਆਂ] ਨੂੰ ਪਛਾਣੋਗੇ।”—ਮੱਤੀ 7:15-20.

18. ਮਸੀਹੀ ਜਗਤ ਦੀਆਂ ਸਿੱਖਿਆਵਾਂ ਅਤੇ ਕ੍ਰਿਆਵਾਂ ਦਾ ਕੀ ਨਤੀਜਾ ਹੋਇਆ ਹੈ?

18 ਇਸ ਤਰ੍ਹਾਂ, ਉਨ੍ਹਾਂ ਨੇ ਜੋ ਸਿਖਾਇਆ ਹੈ ਅਤੇ ਉਨ੍ਹਾਂ ਨੇ ਜੋ ਕੀਤਾ ਹੈ, ਉਸ ਦੁਆਰਾ ਮਸੀਹੀ ਜਗਤ ਦੇ ਧਰਮਾਂ ਨੇ ਪ੍ਰਦਰਸ਼ਿਤ ਕੀਤਾ ਹੈ ਕਿ ਉਨ੍ਹਾਂ ਦਾ ਬਾਈਬਲ ਨੂੰ ਮੰਨਣ ਅਤੇ ਪਰਮੇਸ਼ੁਰ ਤੋਂ ਡਰਨ ਅਤੇ ਮਸੀਹੀ ਹੋਣ ਦਾ ਦਾਅਵਾ ਇਕ ਝੂਠ ਹੈ। ਉਨ੍ਹਾਂ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈ। ਇਹ ਕਰਨ ਵਿਚ, ਉਨ੍ਹਾਂ ਨੇ ਲੱਖਾਂ ਹੀ ਲੋਕਾਂ ਨੂੰ ਉਕਤਾਇਆ ਹੈ ਅਤੇ ਇਕ ਸਰਬੋਤਮ ਵਿਅਕਤੀ ਉੱਤੇ ਵਿਸ਼ਵਾਸ ਰੱਖਣ ਤੋਂ ਮੋੜਿਆ ਹੈ।

19. ਕੀ ਮਸੀਹੀ ਜਗਤ ਦੀ ਅਸਫ਼ਲਤਾ ਦਾ ਅਰਥ ਇਹ ਹੈ ਕਿ ਪਰਮੇਸ਼ੁਰ ਅਤੇ ਬਾਈਬਲ ਅਸਫ਼ਲ ਹੋਏ ਹਨ?

19 ਪਰ ਫਿਰ ਵੀ, ਮਸੀਹੀ ਜਗਤ ਦੇ ਪਾਦਰੀਆਂ ਅਤੇ ਗਿਰਜਿਆਂ ਦੀ ਅਸਫ਼ਲਤਾ, ਨਾਲੇ ਮਸੀਹੀ ਜਗਤ ਦੇ ਇਲਾਵਾ ਦੂਸਰਿਆਂ ਧਰਮਾਂ ਦੀ ਅਸਫ਼ਲਤਾ ਦਾ ਅਰਥ ਬਾਈਬਲ ਦੀ ਅਸਫ਼ਲਤਾ ਨਹੀਂ ਹੈ। ਨਾ ਹੀ ਇਸ ਦਾ ਅਰਥ ਹੈ ਕਿ ਪਰਮੇਸ਼ੁਰ ਅਸਫ਼ਲ ਹੋਇਆ ਹੈ। ਇਸ ਦੀ ਬਜਾਇ, ਬਾਈਬਲ ਸਾਨੂੰ ਇਕ ਸਰਬੋਤਮ ਵਿਅਕਤੀ ਬਾਰੇ ਦੱਸਦੀ ਹੈ ਜੋ ਹੋਂਦ ਵਿਚ ਹੈ ਅਤੇ ਜੋ ਸਾਡੇ ਅਤੇ ਸਾਡੇ ਭਵਿੱਖ ਬਾਰੇ ਪਰਵਾਹ ਕਰਦਾ ਹੈ। ਇਹ ਦਿਖਾਉਂਦੀ ਹੈ ਕਿ ਕਿਵੇਂ ਉਹ ਸੁਹਿਰਦ ਲੋਕਾਂ ਨੂੰ ਪ੍ਰਤਿਫਲ ਦੇਵੇਗਾ ਜੋ ਉਹੀ ਕੰਮ ਕਰਨਾ ਚਾਹੁੰਦੇ ਹਨ ਜੋ ਸਹੀ ਹੈ, ਅਤੇ ਜੋ ਸਾਰੀ ਧਰਤੀ ਉਪਰ ਨਿਆਂ ਅਤੇ ਸ਼ਾਂਤੀ ਫੈਲੀ ਹੋਈ ਵੇਖਣਾ ਚਾਹੁੰਦੇ ਹਨ। ਉਹ ਇਹ ਵੀ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਦੁਸ਼ਟਤਾ ਅਤੇ ਕਸ਼ਟਾਂ ਨੂੰ ਰਹਿਣ ਦੀ ਕਿਉਂ ਇਜਾਜ਼ਤ ਦਿੱਤੀ ਹੈ ਅਤੇ ਉਹ ਕਿਵੇਂ ਉਨ੍ਹਾਂ ਲੋਕਾਂ ਨੂੰ ਇਸ ਧਰਤੀ ਤੋਂ ਮੁਕਾਵੇਗਾ ਜੋ ਆਪਣੇ ਸੰਗੀ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਨਾਲੇ ਜੋ ਉਸ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ, ਪਰ ਅਸਲ ਵਿਚ ਕਰਦੇ ਨਹੀਂ ਹਨ।

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਦਾਂਤੇ ਦਾ “ਇਨਫਰਨੋ [ਨਰਕ]”

[ਕ੍ਰੈਡਿਟ ਲਾਈਨ]

Doré’s illustration of Barrators—Giampolo for Dante’s Divine Comedy

[ਸਫ਼ਾ 17 ਉੱਤੇ ਤਸਵੀਰ]

ਹਿੰਦੂ ਤ੍ਰਿਏਕ

[ਸਫ਼ਾ 17 ਉੱਤੇ ਤਸਵੀਰ]

ਮਸੀਹੀ ਜਗਤ ਦਾ ਤ੍ਰਿਏਕ

[ਕ੍ਰੈਡਿਟ ਲਾਈਨ]

Courtesy of The British Museum

[ਸਫ਼ਾ 17 ਉੱਤੇ ਤਸਵੀਰ]

ਮਿਸਰੀ ਤ੍ਰਿਏਕ

[ਕ੍ਰੈਡਿਟ ਲਾਈਨ]

Museo Egizio, Turin

[ਸਫ਼ਾ 18 ਉੱਤੇ ਤਸਵੀਰਾਂ]

ਯਿਸੂ ਦੀਆਂ ਸਿੱਖਿਆਵਾਂ ਦੇ ਵਿਰੁੱਧ, ਦੋਹਾਂ ਪਾਸਿਆਂ ਦੇ ਪਾਦਰੀਆਂ ਨੇ ਯੁੱਧ ਨੂੰ ਸਮਰਥਨ ਦਿੱਤਾ ਹੈ

[ਕ੍ਰੈਡਿਟ ਲਾਈਨ]

U.S. Army photo