Skip to content

Skip to table of contents

ਆਰਮਾਗੇਡਨ ਤੋਂ ਬਾਅਦ, ਇਕ ਪਰਾਦੀਸ ਧਰਤੀ

ਆਰਮਾਗੇਡਨ ਤੋਂ ਬਾਅਦ, ਇਕ ਪਰਾਦੀਸ ਧਰਤੀ

ਅਧਿਆਇ 19

ਆਰਮਾਗੇਡਨ ਤੋਂ ਬਾਅਦ, ਇਕ ਪਰਾਦੀਸ ਧਰਤੀ

1. (ੳ) ਆਰਮਾਗੇਡਨ ਬਾਰੇ ਆਮ ਵਿਚਾਰ ਕੀ ਹੈ? (ਅ) ਬਾਈਬਲ ਇਸ ਦੇ ਬਾਰੇ ਕੀ ਆਖਦੀ ਹੈ?

“ਆਰਮਾਗੇਡਨ” ਅਨੇਕ ਵਿਅਕਤੀਆਂ ਲਈ ਇਕ ਡਰਾਉਣਾ ਸ਼ਬਦ ਹੈ। ਦੁਨੀਆਂ ਦੇ ਨੇਤਾ ਅਕਸਰ ਇਕ ਸੰਭਵ ਤੀਜੇ ਵਿਸ਼ਵ ਯੁੱਧ ਨੂੰ ਸੰਕੇਤ ਕਰਨ ਲਈ ਇਸ ਨੂੰ ਇਸਤੇਮਾਲ ਕਰਦੇ ਹਨ। ਪਰ, ਬਾਈਬਲ ਆਰਮਾਗੇਡਨ ਨੂੰ ਪਰਮੇਸ਼ੁਰ ਦੁਆਰਾ ਲੜਿਆ ਗਿਆ ਇਕ ਧਾਰਮਿਕ ਯੁੱਧ ਵਾਲਾ ਸਥਾਨ ਆਖਦੀ ਹੈ। (ਪਰਕਾਸ਼ ਦੀ ਪੋਥੀ 16:14, 16, ਕਿੰਗ ਜੇਮਜ਼ ਵਰਯਨ) ਪਰਮੇਸ਼ੁਰ ਦਾ ਇਹ ਯੁੱਧ ਉਸ ਦੀ ਇਕ ਧਾਰਮਿਕ ਨਵੀਂ ਦੁਨੀਆਂ ਲਈ ਰਾਹ ਤਿਆਰ ਕਰੇਗਾ।

2. (ੳ) ਆਰਮਾਗੇਡਨ ਤੇ ਕੌਣ ਨਸ਼ਟ ਕੀਤੇ ਜਾਣਗੇ? (ਅ) ਤਾਂ ਫਿਰ ਸਾਨੂੰ ਅਕਲਮੰਦੀ ਨਾਲ ਕਿਹੜੇ ਅਭਿਆਸਾਂ ਤੋਂ ਪਰੇ ਰਹਿਣਾ ਚਾਹੀਦਾ ਹੈ?

2 ਮਨੁੱਖਾਂ ਦੇ ਯੁੱਧਾਂ ਦੇ ਅਤੁੱਲ, ਜਿਹੜੇ ਦੋਹਾਂ ਅੱਛੇ ਅਤੇ ਬੂਰੇ ਵਿਅਕਤੀਆਂ ਨੂੰ ਮਾਰਦੇ ਹਨ, ਆਰਮਾਗੇਡਨ ਕੇਵਲ ਬੁਰਿਆਂ ਨੂੰ ਹੀ ਨਸ਼ਟ ਕਰੇਗਾ। (ਜ਼ਬੂਰਾਂ ਦੀ ਪੋਥੀ 92:7) ਯਹੋਵਾਹ ਪਰਮੇਸ਼ੁਰ ਨਿਆਂਕਾਰ ਹੋਵੇਗਾ, ਅਤੇ ਜਿਹੜੇ ਵਿਅਕਤੀ ਜਾਣ-ਬੁੱਝ ਕੇ ਉਸ ਦੇ ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ, ਉਹ ਉਨ੍ਹਾਂ ਨੂੰ ਕੱਢ ਦੇਵੇਗਾ। ਅੱਜਕਲ੍ਹ ਅਨੇਕ ਵਿਅਕਤੀ ਅਜਿਹੀਆਂ ਚੀਜ਼ਾਂ ਵਿਚ ਜਿਵੇਂ ਕਿ ਵਿਭਚਾਰ, ਸ਼ਰਾਬੀ ਹੋਣਾ, ਝੂਠ ਬੋਲਣਾ, ਯਾ ਧੋਖਾ ਦੇਣਾ ਕੁਝ ਵੀ ਗ਼ਲਤ ਨਹੀਂ ਸਮਝਦੇ ਹਨ। ਪਰ, ਪਰਮੇਸ਼ੁਰ ਦੇ ਅਨੁਸਾਰ, ਇਹ ਚੀਜ਼ਾਂ ਗ਼ਲਤ ਹਨ। ਇਸ ਲਈ ਆਰਮਾਗੇਡਨ ਤੇ, ਉਹ ਉਨ੍ਹਾਂ ਨੂੰ ਨਹੀਂ ਬਚਾਵੇਗਾ ਜਿਹੜੇ ਇਹ ਚੀਜ਼ਾਂ ਕਰਨਾ ਜਾਰੀ ਰੱਖਦੇ ਹਨ। (1 ਕੁਰਿੰਥੀਆਂ 6:9, 10; ਪਰਕਾਸ਼ ਦੀ ਪੋਥੀ 21:8) ਇਨ੍ਹਾਂ ਮਾਮਲਿਆਂ ਵਿਚ ਪਰਮੇਸ਼ੁਰ ਦੇ ਨਿਯਮ ਜਾਣਦੇ ਹੋਏ, ਉਨ੍ਹਾਂ ਵਿਅਕਤੀਆਂ ਲਈ ਜਿਹੜੇ ਅਜਿਹੀਆਂ ਬੁਰੀਆਂ ਚੀਜ਼ਾਂ ਕਰਦੇ ਹੋਣ, ਇਹ ਮਹੱਤਵਪੂਰਣ ਹੈ ਕਿ ਉਹ ਆਪਣੇ ਰਾਹ ਬਦਲ ਲੈਣ।

3. (ੳ) ਯਿਸੂ ਨੇ ਇਸ ਵਰਤਮਾਨ ਦੁਨੀਆਂ ਦੇ ਅੰਤ ਦੀ ਤੁਲਨਾ ਕਿਸ ਨਾਲ ਕੀਤੀ ਸੀ? (ਅ) ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਕੀ ਹੋਵੇਗਾ? (ੲ) ਅਗਲੇ ਸਫ਼ਿਆਂ ਉੱਤੇ ਦਿੱਤੇ ਸ਼ਾਸਤਰਾਂ ਦੇ ਅਨੁਸਾਰ, ਪਰਾਦੀਸ ਧਰਤੀ ਉੱਤੇ ਕਿਸ ਤਰ੍ਹਾਂ ਦੀਆਂ ਹਾਲਤਾਂ ਦਾ ਆਨੰਦ ਮਾਣਿਆ ਜਾਵੇਗਾ?

3 ਆਰਮਾਗੇਡਨ ਤੋਂ ਬਾਅਦ, ਇਸ ਦੁਸ਼ਟ ਦੁਨੀਆਂ ਦਾ ਕੋਈ ਵੀ ਹਿੱਸਾ ਨਹੀਂ ਰਹੇਗਾ। ਸਿਰਫ਼ ਉਹ ਵਿਅਕਤੀ ਜਿਹੜੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਜੀਉਂਦੇ ਰਹਿ ਜਾਣਗੇ। (1 ਯੂਹੰਨਾ 2:17) ਯਿਸੂ ਮਸੀਹ ਨੇ ਇਸ ਸਥਿਤੀ ਦੀ ਤੁਲਨਾ ਨੂਹ ਦੇ ਦਿਨਾਂ ਨਾਲ ਕੀਤੀ ਸੀ। (ਮੱਤੀ 24:37-39; 2 ਪਤਰਸ 3:5-7, 13; 2:5) ਆਰਮਾਗੇਡਨ ਤੋਂ ਬਾਅਦ, ਪਰਮੇਸ਼ੁਰ ਦਾ ਰਾਜ ਹੀ ਧਰਤੀ ਉੱਤੇ ਕੇਵਲ ਸ਼ਾਸਨ ਕਰ ਰਹੀ ਇਕ ਸਰਕਾਰ ਹੋਵੇਗੀ। ਸ਼ਤਾਨ ਅਤੇ ਉਸ ਦੇ ਪਿਸ਼ਾਚ ਖ਼ਤਮ ਹੋ ਜਾਣਗੇ। (ਪਰਕਾਸ਼ ਦੀ ਪੋਥੀ 20:1-3) ਅਗਲੇ ਸਫ਼ਿਆਂ ਤੇ, ਉਨ੍ਹਾਂ ਕੁਝ ਬਰਕਤਾਂ ਉੱਤੇ ਵਿਚਾਰ ਕਰੋ ਜਿਨ੍ਹਾਂ ਦਾ ਬਾਈਬਲ ਸੰਕੇਤ ਕਰਦੀ ਹੈ ਕਿ ਆਗਿਆਕਾਰ ਲੋਕ ਆਨੰਦ ਮਾਣਨਗੇ।

ਸਾਰੀ ਮਨੁੱਖਜਾਤੀ ਸ਼ਾਂਤੀ ਵਿਚ

“ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, . . . ਸ਼ਾਂਤੀ ਦਾ ਰਾਜ ਕੁਮਾਰ। ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ।”—ਯਸਾਯਾਹ 9:6, 7.

“ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ। ਉਹ ਸਮੁੰਦਰੋਂ ਲੈ ਕੇ ਸਮੁੰਦਰ ਤੀਕ ਅਤੇ ਦਰਿਆ ਤੋਂ ਲੈ ਕੇ ਧਰਤੀ ਦੇ ਬੰਨੇ ਤੀਕ ਰਾਜ ਕਰੇਗਾ।”—ਜ਼ਬੂਰਾਂ ਦੀ ਪੋਥੀ 72:7, 8.

ਹੋਰ ਯੁੱਧ ਨਹੀਂ

“ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਹ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ। ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।”—ਜ਼ਬੂਰਾਂ ਦੀ ਪੋਥੀ 46:8, 9.

ਹਰ ਇਕ ਲਈ ਉੱਤਮ ਘਰ ਅਤੇ ਆਨੰਦਦਾਇਕ ਕੰਮ

“ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, . . . ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, . . . ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ, ਓਹ ਯਹੋਵਾਹ ਦੀ ਮੁਬਾਰਕ ਅੰਸ ਜੋ ਹੋਣਗੇ, ਨਾਲੇ ਓਹਨਾਂ ਦੀ ਸੰਤਾਨ ਓਹਨਾਂ ਸਣੇ।”—ਯਸਾਯਾਹ 65:21-23.

ਅਪਰਾਧ, ਹਿੰਸਾ ਅਤੇ ਦੁਸ਼ਟਤਾ ਖਤਮ ਹੋ ਜਾਣਗੇ

“ਕੁਕਰਮੀ ਤਾਂ ਛੇਕੇ ਜਾਣਗੇ, . . . ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ।”—ਜ਼ਬੂਰਾਂ ਦੀ ਪੋਥੀ 37:9, 10.

“ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”—ਕਹਾਉਤਾਂ 2:22.

ਸਾਰੀ ਧਰਤੀ ਇਕ ਪਰਾਦੀਸ

ਯਿਸੂ ਨੇ ਆਖਿਆ: “ਤੂੰ ਮੇਰੇ ਸੰਗ ਸੁਰਗ [“ਪਰਾਦੀਸ,” ਨਿਵ] ਵਿੱਚ ਹੋਵੇਂਗਾ।”—ਲੂਕਾ 23:43.

“ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29.

ਸਾਰਿਆਂ ਵਿਅਕਤੀਆਂ ਦੇ ਖਾਣ ਲਈ ਭਰਮਾਰ ਅੱਛੀਆਂ ਚੀਜ਼ਾਂ

“ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ।”—ਯਸਾਯਾਹ 25:6.

‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ ‘ਭੋਂ ਆਪਣਾ ਹਾਸਿਲ ਦੇਵੇਗੀ, ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ।’—ਜ਼ਬੂਰਾਂ ਦੀ ਪੋਥੀ 72:16; 67:⁠6.

4, 5. (ੳ) ਪਰਾਦੀਸ ਧਰਤੀ ਉੱਤੇ ਕਿਹੜੀਆਂ ਹਾਲਤਾਂ ਫਿਰ ਬਿਲਕੁਲ ਨਹੀਂ ਹੋਣਗੀਆਂ? (ਅ) ਲੋਕ ਕੀ ਕਰ ਸਕਣਗੇ, ਜਿਹੜੀਆਂ ਚੀਜ਼ਾਂ, ਕਈਆਂ ਸਥਾਨਾਂ ਵਿਚ, ਉਹ ਅੱਜਕਲ੍ਹ ਨਹੀਂ ਕਰ ਸਕਦੇ ਹਨ?

4 ਨਿਸ਼ਚੇ ਹੀ ਤੁਸੀਂ ਉਸ ਪਰਾਦੀਸ ਧਰਤੀ ਵਿਚ ਰਹਿਣਾ ਚਾਹੁੰਦੇ ਹੋ ਜੋ ਉਸ ਬਾਗ਼ ਦੀ ਤਰ੍ਹਾਂ ਹੋਵੇਗੀ ਜਿਸ ਵਿਚ ਪਹਿਲਾ ਮਨੁੱਖ ਆਦਮ ਸ੍ਰਿਸ਼ਟ ਕੀਤਾ ਗਿਆ ਸੀ। (ਉਤਪਤ 2:8; ਲੂਕਾ 23:43) ਇਸ ਬਾਰੇ ਸੋਚੋ—ਯੁੱਧ, ਅਪਰਾਧ ਯਾ ਹਿੰਸਾ ਫਿਰ ਨਹੀਂ ਹੋਣਗੇ। ਦਿਨ ਯਾ ਰਾਤ ਦੇ ਕਿਸੇ ਵੀ ਸਮੇਂ ਤੁਸੀਂ ਹਾਨੀ ਆਉਣ ਦੇ ਡਰ ਤੋਂ ਬਿਨਾਂ ਕਿਤੇ ਵੀ ਚੱਲ-ਫਿਰ ਸਕੋਗੇ। ਦੁਸ਼ਟ ਬਿਲਕੁਲ ਹੀ ਨਹੀਂ ਹੋਣਗੇ।—ਜ਼ਬੂਰਾਂ ਦੀ ਪੋਥੀ 37:35-38.

5 ਇਸ ਦਾ ਅਰਥ ਹੈ ਕਿ ਲੋਕਾਂ ਉੱਤੇ ਦਬਾਉ ਪਾਉਣ ਲਈ ਉਥੇ ਕੋਈ ਬੇਈਮਾਨ ਨੀਤੀਵਾਨ ਅਤੇ ਲੋਭੀ ਵਪਾਰੀ ਆਗੂ ਨਹੀਂ ਹੋਣਗੇ। ਨਾ ਹੀ ਸੈਨਿਕ ਹਥਿਆਰਾਂ ਦਾ ਖਰਚਾ ਚੁੱਕਣ ਲਈ ਲੋਕਾਂ ਉੱਤੇ ਬੋਝਲ ਕਰਾਂ ਦਾ ਭਾਰ ਹੋਵੇਗਾ। ਫਿਰ ਕਦੇ ਵੀ ਕੋਈ ਵਿਅਕਤੀ ਅੱਛੇ ਆਹਾਰ ਅਤੇ ਆਰਾਮਦਾਇਕ ਘਰ ਤੋਂ ਬਿਨਾਂ ਨਹੀਂ ਹੋਵੇਗਾ ਸਿਰਫ਼ ਇਸ ਕਾਰਨ ਕਿ ਉਹ ਇਨ੍ਹਾਂ ਦੀ ਕੀਮਤ ਨਹੀਂ ਪ੍ਰਦਾਨ ਕਰ ਸਕਦਾ ਹੈ। ਬੇਰੋਜ਼ਗਾਰੀ, ਮੁਦਰਾ-ਸਫੀਤੀ ਅਤੇ ਮਹਿੰਗਾਈ ਵੀ ਫਿਰ ਨਹੀਂ ਹੋਣਗੀਆਂ। ਉਹ ਕਸ਼ਟ ਵੀ ਨਹੀਂ ਹੋਣਗੇ ਜਿਹੜੇ ਅੱਜਕਲ੍ਹ ਪਰਿਵਾਰਾਂ ਉੱਤੇ ਦੁੱਖ ਲਿਆਉਂਦੇ ਹਨ। ਸਾਰਿਆਂ ਕੋਲ ਆਨੰਦਦਾਇਕ ਕੰਮ ਕਰਨ ਲਈ ਹੋਵੇਗਾ, ਅਤੇ ਉਹ ਆਪਣੀ ਮਿਹਨਤ ਦੇ ਨਤੀਜੇ ਦੇਖ ਸਕਣਗੇ ਅਤੇ ਉਨ੍ਹਾਂ ਦਾ ਆਨੰਦ ਮਾਣ ਸਕਣਗੇ।

6. (ੳ) ਆਰਮਾਗੇਡਨ ਤੋਂ ਬਚਣ ਵਾਲੇ ਲੋਕ ਕੀ ਕੰਮ ਕਰਨਗੇ? (ਅ) ਪਰਮੇਸ਼ੁਰ ਕਿਸ ਤਰ੍ਹਾਂ ਉਸ ਕੰਮ ਉੱਤੇ ਅਸੀਸ ਦੇਵੇਗਾ ਜਿਹੜਾ ਕੀਤਾ ਜਾਵੇਗਾ?

6 ਸਭ ਤੋਂ ਪਹਿਲਾਂ, ਉਹ ਜਿਹੜੇ ਆਰਮਾਗੇਡਨ ਤੋਂ ਬਚ ਨਿਕਲਦੇ ਹਨ ਉਨ੍ਹਾਂ ਲਈ ਇਸ ਧਰਤੀ ਦੀ ਸਫ਼ਾਈ ਕਰਨ ਅਤੇ ਇਸ ਪੁਰਾਣੀ ਵਿਵਸਥਾ ਦੀਆਂ ਖੰਡਰਾਤਾਂ ਨੂੰ ਸੁਆਰਣ ਦਾ ਕੰਮ ਹੋਵੇਗਾ। ਅਤੇ ਫਿਰ ਰਾਜ ਸ਼ਾਸਨ ਦੇ ਨਿਰਦੇਸ਼ਨ ਦੇ ਅਧੀਨ, ਉਨ੍ਹਾਂ ਨੂੰ ਇਸ ਧਰਤੀ ਦੀ ਵਾਹੀ ਕਰਨ ਅਤੇ ਇਸ ਉੱਤੇ ਰਹਿਣ ਲਈ ਇਸ ਨੂੰ ਸੁੰਦਰ ਬਣਾਉਣ ਦਾ ਸਨਮਾਨ ਪ੍ਰਾਪਤ ਹੋਵੇਗਾ। ਇਹ ਕਿੰਨਾ ਆਨੰਦ ਭਰਿਆ ਕੰਮ ਹੋਵੇਗਾ! ਹਰ ਕੰਮ ਜਿਹੜਾ ਕੀਤਾ ਜਾਵੇਗਾ ਪਰਮੇਸ਼ੁਰ ਉਸ ਉੱਤੇ ਆਪਣੀ ਅਸੀਸ ਦੇਵੇਗਾ। ਉਹ ਫ਼ਸਲਾਂ ਉਗਾਉਣ ਅਤੇ ਪਸ਼ੂ-ਧਨ ਉੱਨਤ ਕਰਨ ਲਈ ਉਪਯੁਕਤ ਤਰ੍ਹਾਂ ਦੇ ਮੌਸਮ ਦਾ ਪ੍ਰਬੰਧ ਕਰੇਗਾ ਅਤੇ ਇਸ ਦੀ ਨਿਗਰਾਨੀ ਕਰੇਗਾ ਕਿ ਇਹ ਬੀਮਾਰੀ ਅਤੇ ਨੁਕਸਾਨ ਤੋਂ ਬਚਾਏ ਜਾਣ।

7. (ੳ) ਪਰਮੇਸ਼ੁਰ ਦਾ ਕਿਹੜਾ ਵਾਇਦਾ ਪੂਰਾ ਹੋਵੇਗਾ? (ਅ) ਪਰਮੇਸ਼ੁਰ ਦੇ ਵਾਇਦੇ ਦੇ ਅਨੁਸਾਰ ਮਸੀਹੀ ਕਿਸ ਚੀਜ਼ ਦੀ ਉਡੀਕ ਕਰਦੇ ਹਨ?

7 ਪ੍ਰੇਮਪੂਰਣ ਸ੍ਰਿਸ਼ਟੀਕਰਤਾ ਦਾ ਇਹ ਵਾਇਦਾ, ਜਿਵੇਂ ਬਾਈਬਲ ਦੀ ਜ਼ਬੂਰਾਂ ਦੀ ਪੋਥੀ ਦੇ ਲਿਖਾਰੀ ਦੁਆਰਾ ਦਿੱਤਾ ਗਿਆ ਹੈ, ਪੂਰਾ ਹੋਵੇਗਾ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰਾਂ ਦੀ ਪੋਥੀ 145:16) ਹਾਂ, ਪਰਮੇਸ਼ੁਰ ਦਾ ਭੈ ਮੰਨਣ ਵਾਲੇ ਵਿਅਕਤੀਆਂ ਦੀਆਂ ਸਾਰੀਆਂ ਉਚਿਤ ਇੱਛਾਵਾਂ ਬਿਲਕੁਲ ਪੂਰੀਆਂ ਕੀਤੀਆਂ ਜਾਣਗੀਆਂ। ਅਸੀਂ ਇਸ ਚੀਜ਼ ਦੀ ਕਲਪਨਾ ਵੀ ਨਹੀਂ ਕਰ ਸਕਦੇ ਹਾਂ ਕਿ ਧਰਤੀ ਉੱਤੇ ਪਰਾਦੀਸ ਵਿਚ ਜੀਵਨ ਕਿੰਨਾ ਅਦਭੁਤ ਹੋਵੇਗਾ। ਪਰਮੇਸ਼ੁਰ ਦਾ ਆਪਣੇ ਲੋਕਾਂ ਨੂੰ ਅਸੀਸ ਦੇਣ ਦੇ ਇਹ ਪ੍ਰਬੰਧ ਬਾਰੇ ਦੱਸਦੇ ਹੋਏ, ਰਸੂਲ ਪਤਰਸ ਨੇ ਲਿਖਿਆ: “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (ਟੇਢੇ ਟਾਈਪ ਸਾਡੇ)—2 ਪਤਰਸ 3:13; ਯਸਾਯਾਹ 65:17; 66:22.

8. (ੳ) ਸਾਨੂੰ ਭੌਤਿਕ ਨਵੇਂ ਅਕਾਸ਼ ਦੀ ਜ਼ਰੂਰਤ ਕਿਉਂ ਨਹੀਂ ਹੈ? (ਅ) “ਨਵੇਂ ਅਕਾਸ਼” ਕੀ ਹਨ?

8 ਇਹ “ਨਵੇਂ ਅਕਾਸ਼” ਕੀ ਹਨ? ਇਹ ਕੋਈ ਭੌਤਿਕ ਨਵੇਂ ਅਕਾਸ਼ ਨਹੀਂ ਹਨ। ਪਰਮੇਸ਼ੁਰ ਨੇ ਸਾਡੇ ਭੌਤਿਕ ਅਕਾਸ਼ ਨੂੰ ਸੰਪੂਰਣ ਬਣਾਇਆ ਹੈ, ਅਤੇ ਇਹ ਉਸ ਨੂੰ ਮਹਿਮਾ ਲਿਆਉਂਦੇ ਹਨ। (ਜ਼ਬੂਰਾਂ ਦੀ ਪੋਥੀ 8:3; 19:1, 2) ਇਹ “ਨਵੇਂ ਅਕਾਸ਼” ਧਰਤੀ ਉੱਤੇ ਇਕ ਨਵੀਂ ਹਕੂਮਤ ਨੂੰ ਸੰਕੇਤ ਕਰਦੇ ਹਨ। ਹੁਣ ਦੇ “ਅਕਾਸ਼” ਮਨੁੱਖ ਦੀਆਂ ਬਣਾਈਆਂ ਹੋਈਆਂ ਸਰਕਾਰਾਂ ਹਨ। ਆਰਮਾਗੇਡਨ ਤੇ ਇਹ ਬੀਤ ਜਾਣਗੀਆਂ। (2 ਪਤਰਸ 3:7) ਉਹ “ਨਵੇਂ ਅਕਾਸ਼” ਜਿਹੜੇ ਇਨ੍ਹਾਂ ਦੀ ਥਾਂ ਲੈਣਗੇ ਪਰਮੇਸ਼ੁਰ ਦੀ ਸਵਰਗੀ ਸਰਕਾਰ ਹੋਵੇਗੀ। ਉਸ ਦਾ ਰਾਜਾ ਯਿਸੂ ਮਸੀਹ ਹੋਵੇਗਾ। ਪਰ “ਨਵੇਂ ਅਕਾਸ਼” ਦੇ ਇਕ ਹਿੱਸੇ ਦੇ ਰੂਪ ਵਿਚ ਉਸ ਦੇ ਨਾਲ ਉਸ ਦੇ 1,44,000 ਵਫ਼ਾਦਾਰ ਅਨੁਯਾਈ ਵੀ ਰਾਜ ਕਰ ਰਹੇ ਹੋਣਗੇ।—ਪਰਕਾਸ਼ ਦੀ ਪੋਥੀ 5:9, 10; 14:1, 3.

9. (ੳ) “ਨਵੀਂ ਧਰਤੀ” ਕੀ ਹੈ? (ਅ) ਉਹ ਧਰਤੀ ਕੀ ਹੈ ਜਿਹੜੀ ਨਸ਼ਟ ਕੀਤੀ ਜਾਵੇਗੀ?

9 ਤਾਂ ਫਿਰ, “ਨਵੀਂ ਧਰਤੀ” ਕੀ ਹੈ? ਇਹ ਇਕ ਨਵਾਂ ਗ੍ਰਹਿ ਨਹੀਂ ਹੈ। ਪਰਮੇਸ਼ੁਰ ਨੇ ਇਸ ਗ੍ਰਹਿ ਧਰਤੀ ਨੂੰ ਮਨੁੱਖਾਂ ਦੇ ਲਈ ਉਸ ਉੱਤੇ ਜੀਉਣ ਵਾਸਤੇ ਬਿਲਕੁਲ ਸਹੀ ਬਣਾਇਆ ਸੀ, ਅਤੇ ਉਸ ਦੀ ਇੱਛਾ ਹੈ ਕਿ ਇਹ ਸਦਾ ਲਈ ਕਾਇਮ ਰਹੇ। (ਜ਼ਬੂਰਾਂ ਦੀ ਪੋਥੀ 104:5) “ਨਵੀਂ ਧਰਤੀ” ਲੋਕਾਂ ਦੇ ਇਕ ਨਵੇਂ ਸਮੂਹ ਯਾ ਸਮਾਜ ਨੂੰ ਸੰਕੇਤ ਕਰਦੀ ਹੈ। ਬਾਈਬਲ ਅਕਸਰ ਇਸ ਸ਼ਬਦ “ਧਰਤੀ” ਨੂੰ ਇਸ ਤਰ੍ਹਾਂ ਇਸਤੇਮਾਲ ਕਰਦੀ ਹੈ। ਮਿਸਾਲ ਲਈ, ਇਹ ਆਖਦੀ ਹੈ: “ਸਾਰੀ ਧਰਤੀ ਉੱਤੇ [ਮਤਲਬ ਕਿ, ਲੋਕਾਂ ਦੀ] ਇੱਕੋਈ ਬੋਲੀ . . . ਸੀ।” (ਉਤਪਤ 11:1) ਉਹ “ਧਰਤੀ” ਜਿਹੜੀ ਵਿਨਾਸ਼ ਕੀਤੀ ਜਾਵੇਗੀ ਉਹ ਲੋਕ ਹਨ ਜਿਹੜੇ ਆਪਣੇ ਆਪ ਨੂੰ ਇਸ ਦੁਸ਼ਟ ਰੀਤੀ-ਵਿਵਸਥਾ ਦਾ ਹਿੱਸਾ ਬਣਾਉਂਦੇ ਹਨ। (2 ਪਤਸਰ 3:7) ਉਹ “ਨਵੀਂ ਧਰਤੀ” ਜਿਹੜੀ ਇਨ੍ਹਾਂ ਦੀ ਥਾਂ ਲੈਂਦੀ ਹੈ, ਪਰਮੇਸ਼ੁਰ ਦੇ ਉਨ੍ਹਾਂ ਸੱਚੇ ਸੇਵਕਾਂ ਦੀ ਬਣੀ ਹੋਵੇਗੀ ਜਿਨ੍ਹਾਂ ਨੇ ਆਪਣੇ ਆਪ ਨੂੰ ਦੁਸ਼ਟ ਲੋਕਾਂ ਦੀ ਇਸ ਦੁਨੀਆਂ ਤੋਂ ਅਲੱਗ ਕਰ ਲਿਆ ਹੈ।—ਯੂਹੰਨਾ 17:14; 1 ਯੂਹੰਨਾ 2:17.

10. (ੳ) ਉਹ ਕੌਣ ਹਨ ਜੋ ਹੁਣ ਇਕੱਠੇ ਕੀਤੇ ਜਾ ਰਹੇ ਹਨ, ਅਤੇ ਕਿਸ ਵਿਚ ਇਕੱਠੇ ਕੀਤੇ ਜਾਂਦੇ ਹਨ? (ਅ) ਅਗਲੇ ਸਫਿਆਂ ਉੱਤੇ ਦਿੱਤੇ ਸ਼ਾਸਤਰਾਂ ਦੇ ਅਨੁਸਾਰ, ਪਰਾਦੀਸ ਧਰਤੀ ਉੱਤੇ ਕੀ ਕੀਤਾ ਜਾਵੇਗਾ ਜੋ ਮਾਨਵ ਸਰਕਾਰਾਂ ਨਹੀਂ ਕਰ ਸਕਦੀਆਂ ਹਨ?

10 ਇਸ ਸਮੇਂ ਸਾਰੀਆਂ ਨਸਲਾਂ ਅਤੇ ਰਾਸ਼ਟਰੀਅਤਾਂ ਦੇ ਲੋਕ ਜੋ ਇਸ “ਨਵੀਂ ਧਰਤੀ” ਦਾ ਹਿੱਸਾ ਬਣਨਗੇ, ਮਸੀਹੀ ਕਲੀਸਿਯਾ ਵਿਚ ਇਕੱਠੇ ਕੀਤੇ ਜਾ ਰਹੇ ਹਨ। ਜਿਹੜੀ ਏਕਤਾ ਅਤੇ ਸ਼ਾਂਤੀ ਉਨ੍ਹਾਂ ਵਿਚ ਵਸਦੀ ਹੈ ਉਹ ਇਕ ਛੋਟਾ ਜਿਹਾ ਪੂਰਵਦਰਸ਼ਨ ਹੈ ਕਿ ਆਰਮਾਗੇਡਨ ਤੋਂ ਬਾਅਦ ਪਰਾਦੀਸ ਧਰਤੀ ਉੱਤੇ ਜੀਵਨ ਨੂੰ ਕਿਹੜੀ ਗੱਲ ਇੰਨਾ ਆਨੰਦਿਤ ਬਣਾਵੇਗੀ। ਸੱਚ-ਮੁੱਚ ਹੀ, ਪਰਮੇਸ਼ੁਰ ਦਾ ਰਾਜ ਉਨ੍ਹਾਂ ਚੀਜ਼ਾਂ ਨੂੰ ਸੰਭਵ ਕਰੇਗਾ ਜਿਨ੍ਹਾਂ ਨੂੰ ਕੋਈ ਮਾਨਵ ਸਰਕਾਰ ਕਰਨ ਦੀ ਉਮੀਦ ਵੀ ਨਹੀਂ ਰੱਖ ਸਕਦੀ ਹੈ। ਅਗਲੇ ਸਫ਼ਿਆਂ ਉੱਤੇ ਦਿੱਤੀਆਂ ਕੁਝ ਅਜਿਹੀਆਂ ਬਰਕਤਾਂ ਉੱਤੇ ਜ਼ਰਾ ਵਿਚਾਰ ਕਰੋ।

ਸਾਰੀ ਮਨੁੱਖਜਾਤੀ ਦਾ ਇਕ ਪ੍ਰੇਮਪੂਰਣ ਭਾਈਚਾਰਾ

“ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.

‘ਵੇਖੋ, ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ . . . ਓਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ।’—ਪਰਕਾਸ਼ ਦੀ ਪੋਥੀ 7:9, 16.

ਲੋਕਾਂ ਅਤੇ ਪਸ਼ੂਆਂ ਦੇ ਦਰਮਿਆਨ ਸ਼ਾਂਤੀ

“ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ।”—ਯਸਾਯਾਹ 11:6; 65:25.

ਬੀਮਾਰੀ, ਬੁੱਢਾਪਾ ਯਾ ਮੌਤ ਫਿਰ ਨਾ ਹੋਣਗੇ

“ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”—ਯਸਾਯਾਹ 35:5, 6.

“ਅਤੇ ਪਰਮੇਸ਼ੁਰ . . . ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.

ਮਰੇ ਹੋਏ ਵਾਪਸ ਜੀਉਂਦੇ ਕੀਤੇ ਜਾਂਦੇ ਹਨ

“ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ [“ਸਮਾਰਕ,” ਨਿਵ] ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਯੂਹੰਨਾ 5:28, 29.

“ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ [“ਮੌਤ,” ਨਿਵ] ਅਤੇ ਪਤਾਲ [“ਹੇਡੀਜ਼,” ਨਿਵ] ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ।”—ਪਰਕਾਸ਼ ਦੀ ਪੋਥੀ 20:13.

11. ਜਿਸ ਤਰ੍ਹਾਂ ਦਾ ਪਰਾਦੀਸ ਲੋਕ ਹੁਣ ਬਣਾਉਂਦੇ ਹਨ ਉਹ ਅਕਸਰ ਕਿਹੜੀਆਂ ਚੀਜ਼ਾਂ ਨਾਲ ਬਰਬਾਦ ਹੋ ਜਾਂਦਾ ਹੈ?

11 ਇਹ ਪੁਰਾਣੀ ਵਿਵਸਥਾ ਜੋ ਵੀ ਕਰ ਸਕਦੀ ਹੈ, ਉਸ ਨਾਲੋਂ ਪਰਮੇਸ਼ੁਰ ਦੇ ਰਾਜ ਦੇ ਅਧੀਨ ਪਰਾਦੀਸ ਕਿੰਨਾ ਬਿਹਤਰ ਹੋਵੇਗਾ! ਇਹ ਸੱਚ ਹੈ ਕਿ ਕਈਆਂ ਲੋਕਾਂ ਨੇ ਉਸ ਸਥਾਨ ਨੂੰ ਜਿੱਥੇ ਉਹ ਰਹਿੰਦੇ ਹਨ ਇਕ ਪਰਾਦੀਸ ਵਰਗਾ ਬਣਾਇਆ ਹੋਇਆ ਹੈ। ਪਰ ਜਿਹੜੇ ਲੋਕ ਇਨ੍ਹਾਂ ਸਥਾਨਾਂ ਵਿਚ ਰਹਿੰਦੇ ਹਨ ਉਹ ਸ਼ਾਇਦ ਕਮੀਨੇ ਅਤੇ ਸਵਾਰਥੀ ਹੋਣ, ਅਤੇ ਸ਼ਾਇਦ ਇਕ ਦੂਸਰੇ ਨੂੰ ਨਫ਼ਰਤ ਵੀ ਕਰਨ। ਅਤੇ ਸਮਾਂ ਬੀਤਨ ਤੇ, ਉਹ ਬੀਮਾਰ ਹੁੰਦੇ, ਬੁੱਢੇ ਹੁੰਦੇ ਅਤੇ ਮਰ ਜਾਂਦੇ ਹਨ। ਪਰ, ਆਰਮਾਗੇਡਨ ਤੋਂ ਬਾਅਦ, ਧਰਤੀ ਉੱਤੇ ਪਰਾਦੀਸ ਵਿਚ ਕੇਵਲ ਸੋਹਣੇ ਘਰਾਂ, ਬਾਗ਼ਾਂ ਅਤੇ ਪਾਰਕਾਂ ਨਾਲੋਂ ਬਹੁਤ ਕੁਝ ਜ਼ਿਆਦਾ ਸ਼ਾਮਲ ਹੋਵੇਗਾ।

12, 13. (ੳ) ਆਰਮਾਗੇਡਨ ਤੋਂ ਬਾਅਦ ਸ਼ਾਂਤੀ ਦੀਆਂ ਕਿਹੜੀਆਂ ਹਾਲਤਾਂ ਹੋਣਗੀਆਂ? (ਅ) ਇਨ੍ਹਾਂ ਹਾਲਤਾਂ ਨੂੰ ਲਿਆਉਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ?

12 ਜ਼ਰਾ ਇਸ ਬਾਰੇ ਸੋਚੋ। ਸਾਰੀਆਂ ਨਸਲਾਂ ਅਤੇ ਰਾਸ਼ਟਰੀਅਤਾਂ ਦੇ ਲੋਕ ਭੈਣਾਂ ਅਤੇ ਭਰਾਵਾਂ ਵਾਂਗ ਇਕ ਪਰਿਵਾਰ ਦੇ ਰੂਪ ਵਿਚ ਵਸਣਾ ਸਿੱਖਣਗੇ। ਉਹ ਸੱਚ-ਮੁੱਚ ਇਕ ਦੂਸਰੇ ਨਾਲ ਪਿਆਰ ਰੱਖਣਗੇ। ਕੋਈ ਵੀ ਸਵਾਰਥੀ ਯਾ ਨਿਰਦਈ ਨਹੀਂ ਹੋਵੇਗਾ। ਕੋਈ ਵਿਅਕਤੀ ਦੂਸਰੇ ਵਿਅਕਤੀ ਨੂੰ ਉਸ ਦੀ ਨਸਲ, ਰੰਗ, ਯਾ ਉਹ ਕਿਹੜੀ ਜਗ੍ਹਾ ਤੋਂ ਹੈ ਦੇ ਕਾਰਨ ਨਫ਼ਰਤ ਨਹੀਂ ਕਰੇਗਾ। ਪੱਖ-ਪਾਤ ਦੀ ਭਾਵਨਾ ਖ਼ਤਮ ਹੋ ਜਾਵੇਗੀ। ਧਰਤੀ ਉੱਤੇ ਹਰ ਇਕ ਵਿਅਕਤੀ ਦੂਸਰੇ ਵਿਅਕਤੀ ਦਾ ਸੱਚਾ ਮਿੱਤਰ ਅਤੇ ਗੁਆਂਢੀ ਬਣ ਜਾਵੇਗਾ। ਸੱਚ-ਮੁੱਚ ਹੀ, ਇਹ ਅਧਿਆਤਮਿਕ ਤੌਰ ਤੇ ਇਕ ਪਰਾਦੀਸ ਬਣ ਜਾਵੇਗੀ। ਕੀ ਤੁਸੀਂ ਇਸ “ਨਵੇਂ ਅਕਾਸ਼” ਦੇ ਅਧੀਨ ਪਰਾਦੀਸ ਵਿਚ ਰਹਿਣਾ ਪਸੰਦ ਕਰੋਗੇ?

13 ਅੱਜਕਲ੍ਹ ਲੋਕ ਇਕ ਦੂਸਰੇ ਨਾਲ ਸ਼ਾਂਤੀ ਵਿਚ ਰਹਿਣ ਬਾਰੇ ਬਹੁਤ ਗੱਲਾਂ ਕਰਦੇ ਹਨ, ਅਤੇ ਉਨ੍ਹਾਂ ਨੇ ਇਕ “ਸੰਯੁਕਤ ਰਾਸ਼ਟਰ” ਸੰਗਠਨ ਵੀ ਸਥਾਪਿਤ ਕੀਤਾ ਹੈ। ਪਰ ਫਿਰ ਵੀ ਲੋਕ ਅਤੇ ਕੌਮਾਂ ਵਿਭਾਜਿਤ ਹਨ ਜਿਵੇਂ ਪਹਿਲਾਂ ਕਦੇ ਵੀ ਨਹੀਂ। ਕਿਸ ਚੀਜ਼ ਦੀ ਆਵੱਸ਼ਕਤਾ ਹੈ? ਲੋਕਾਂ ਦੇ ਦਿਲਾਂ ਨੂੰ ਤਬਦੀਲ ਹੋਣ ਦੀ ਆਵੱਸ਼ਕਤਾ ਹੈ। ਪਰ ਅਜਿਹਾ ਚਮਤਕਾਰ ਕਰਨਾ ਇਸ ਦੁਨੀਆਂ ਦੀਆਂ ਸਰਕਾਰਾਂ ਲਈ ਬਿਲਕੁਲ ਨਾਮੁਮਕਿਨ ਹੈ। ਪਰ, ਪਰਮੇਸ਼ੁਰ ਦੇ ਪ੍ਰੇਮ ਬਾਰੇ ਬਾਈਬਲ ਦਾ ਸੰਦੇਸ਼ ਇਹ ਕਰ ਰਿਹਾ ਹੈ।

14. ਹੁਣ ਕੀ ਹੋ ਰਿਹਾ ਹੈ ਜੋ ਇਹ ਸਾਬਤ ਕਰਦਾ ਹੈ ਕਿ ਅਜਿਹੀਆਂ ਪਰਾਦੀਸ ਹਾਲਤਾਂ ਅਹਿਸਾਸ ਕੀਤੀਆਂ ਜਾਣਗੀਆਂ?

14 ਇਸ ਧਾਰਮਿਕ ਨਵੀਂ ਵਿਵਸਥਾ ਦੇ ਬਾਰੇ ਸਿੱਖਿਆ ਪ੍ਰਾਪਤ ਕਰਨ ਤੇ, ਅਨੇਕ ਲੋਕਾਂ ਦੇ ਦਿਲ ਪਰਮੇਸ਼ੁਰ ਨੂੰ ਪ੍ਰੇਮ ਕਰਨ ਲਈ ਪ੍ਰਭਾਵਿਤ ਹੋ ਰਹੇ ਹਨ। ਅਤੇ ਇਸ ਕਰਕੇ ਉਹ ਦੂਸਰਿਆਂ ਨਾਲ ਵੀ ਪ੍ਰੇਮਪੂਰਣ ਤਰੀਕੇ ਨਾਲ ਵਿਵਹਾਰ ਕਰਨ ਲੱਗ ਪੈਂਦੇ ਹਨ, ਜਿਸ ਤਰ੍ਹਾਂ ਪਰਮੇਸ਼ੁਰ ਕਰਦਾ ਹੈ। (1 ਯੂਹੰਨਾ 4:9-11, 20) ਇਸ ਦਾ ਅਰਥ ਹੈ, ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਇਕ ਵੱਡੀ ਤਬਦੀਲੀ। ਅਨੇਕ ਜਿਹੜੇ ਡਾਢੇ ਪਸ਼ੂਆਂ ਵਾਂਗ, ਕਮੀਨੇ ਅਤੇ ਨਫ਼ਰਤਭਰੇ ਹੁੰਦੇ ਸਨ, ਹੁਣ ਦੀਨ ਅਤੇ ਸ਼ਾਂਤੀਪੂਰਣ ਬਣ ਗਏ ਹਨ। ਆਗਿਆਕਾਰ ਭੇਡਾਂ ਵਾਂਗ, ਉਹ ਮਸੀਹੀ ਝੁੰਡ ਵਿਚ ਇਕੱਠੇ ਕੀਤੇ ਗਏ ਹਨ।

15. (ੳ) ਮਸੀਹੀਆਂ ਦੇ ਕਿਹੜੇ ਦੋ ਸਮੂਹ ਹਨ? (ਅ) “ਨਵੀਂ ਧਰਤੀ” ਦੇ ਪਹਿਲੇ ਵਿਅਕਤੀ ਕੌਣ ਹੋਣਗੇ?

15 ਕੁਝ 1,900 ਸਾਲਾਂ ਤੋਂ ਜ਼ਿਆਦਾ ਸਮੇਂ ਲਈ, 1,44,000 ਮਸੀਹੀਆਂ ਦਾ ‘ਛੋਟਾ ਝੁੰਡ’ ਇਕੱਠਾ ਕੀਤਾ ਜਾ ਰਿਹਾ ਹੈ ਜੋ ਮਸੀਹ ਦੇ ਨਾਲ ਸ਼ਾਸਨ ਕਰੇਗਾ। ਇਨ੍ਹਾਂ ਵਿਚੋਂ ਹੁਣ ਥੋੜ੍ਹੇ ਜਿਹੇ ਹੀ ਧਰਤੀ ਉੱਤੇ ਬਾਕੀ ਰਹਿ ਗਏ ਹਨ; ਜ਼ਿਆਦਾ ਹੁਣ ਮਸੀਹ ਦੇ ਨਾਲ ਸਵਰਗ ਵਿਚ ਸ਼ਾਸਨ ਕਰ ਰਹੇ ਹਨ। (ਲੂਕਾ 12:32; ਪਰਕਾਸ਼ ਦੀ ਪੋਥੀ 20:6) ਪਰ ਹੋਰ ਮਸੀਹੀਆਂ ਦੇ ਸੰਬੰਧ ਵਿਚ ਜ਼ਿਕਰ ਕਰਦੇ ਹੋਏ, ਯਿਸੂ ਨੇ ਆਖਿਆ: “ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ [ਇਹ “ਛੋਟੇ ਝੁੰਡ”] ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ ਅਰ ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ।” (ਯੂਹੰਨਾ 10:16) ਇਨ੍ਹਾਂ “ਹੋਰ . . . ਭੇਡਾਂ” ਦੀ “ਵੱਡੀ ਭੀੜ” ਹੁਣ ਇਕੱਠੀ ਕੀਤੀ ਜਾ ਰਹੀ ਹੈ। ਇਹ “ਨਵੀਂ ਧਰਤੀ” ਦੇ ਪਹਿਲੇ ਵਿਅਕਤੀ ਹੋਣਗੇ। ਯਹੋਵਾਹ ਇਨ੍ਹਾਂ ਨੂੰ ਪਾਰਥਿਵ ਪਰਾਦੀਸ ਵਿਚ ਰਹਿਣ ਲਈ ਇਸ ਦੁਸ਼ਟ ਵਿਵਸਥਾ ਦੇ ਅੰਤ ਦੇ ਸਮੇਂ, “ਵੱਡੀ ਬਿਪਤਾ” ਵਿਚੋਂ ਸੁਰੱਖਿਅਤ ਰੱਖੇਗਾ।—ਪਰਕਾਸ਼ ਦੀ ਪੋਥੀ 7:9, 10, 13-15.

16. ਕਿਹੜਾ ਚਮਤਕਾਰ ਪਸ਼ੂਆਂ ਨਾਲ ਜੀਉਣਾ ਇਕ ਆਨੰਦਦਾਇਕ ਗੱਲ ਬਣਾ ਦੇਵੇਗਾ?

16 ਆਰਮਾਗੇਡਨ ਤੋਂ ਬਾਅਦ ਪਰਾਦੀਸ ਵਿਚ ਇਕ ਹੋਰ ਚਮਤਕਾਰ ਹਾਲਤਾਂ ਨੂੰ ਬਿਹਤਰ ਕਰੇਗਾ। ਸ਼ੇਰ, ਬਾਘ, ਚੀਤੇ ਅਤੇ ਰਿੱਛ ਵਰਗੇ ਪਸ਼ੂ, ਜਿਹੜੇ ਹੁਣ ਖ਼ਤਰਨਾਕ ਹੋ ਸਕਦੇ ਹਨ, ਮਿੱਤਰਤਾਪੂਰਣ ਹੋਣਗੇ। ਤਾਂ ਉਸ ਸਮੇਂ ਜੰਗਲ ਵਿਚ ਸੈਰ ਕਰਨਾ ਅਤੇ ਥੋੜ੍ਹੇ ਵਕਤ ਲਈ ਇਕ ਸ਼ੇਰ ਦਾ ਤੁਹਾਡੇ ਨਾਲ ਤੁਰਨਾ, ਅਤੇ ਬਾਅਦ ਵਿਚ ਇਕ ਵੱਡੇ ਰਿੱਛ ਦਾ ਤੁਹਾਡੇ ਨਾਲ ਆ ਰਲਣਾ ਕਿੰਨਾ ਉੱਤਮ ਹੋਵੇਗਾ! ਫਿਰ ਕਦੇ ਵੀ ਕਿਸੇ ਨੂੰ ਕਿਸੇ ਹੋਰ ਜੀਵਿਤ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੋਵੇਗੀ।

17, 18. (ੳ) ਪਰਾਦੀਸ ਧਰਤੀ ਵਿਚ ਫਿਰ ਉਦਾਸੀ ਦਾ ਕਿਹੜਾ ਕਾਰਨ ਨਹੀਂ ਹੋਵੇਗਾ? (ਅ) ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਸਾਰੇ ਜਣੇ ਸੰਪੂਰਣ ਸਿਹਤ ਦਾ ਆਨੰਦ ਮਾਣਨਗੇ?

17 ਪਰ ਫਿਰ ਭੀ, ਘਰ ਅਤੇ ਬਾਗ਼ ਜਿੰਨੇ ਮਰਜ਼ੀ ਸੁੰਦਰ ਹੋਣ, ਲੋਕ ਜਿੰਨੇ ਵੀ ਮਰਜ਼ੀ ਦਿਆਲੂ ਅਤੇ ਪ੍ਰੇਮਪੂਰਣ ਹੋਣ, ਯਾ ਪਸ਼ੂ ਜਿੰਨੇ ਮਰਜ਼ੀ ਮਿੱਤਰਤਾਪੂਰਣ ਹੋਣ, ਅਗਰ ਅਸੀਂ ਬੀਮਾਰ ਹੋਈਏ, ਬੁੱਢੇ ਹੋਈਏ ਅਤੇ ਮਰ ਜਾਈਏ, ਤਾਂ ਫਿਰ ਵੀ ਉਦਾਸੀ ਹੋਵੇਗੀ। ਪਰ ਸਾਰਿਆਂ ਲਈ ਸੰਪੂਰਣ ਸਿਹਤ ਕੌਣ ਲਿਆ ਸਕਦਾ ਹੈ? ਮਾਨਵ ਸਰਕਾਰਾਂ ਕੈਂਸਰ, ਦਿਲ ਦੀਆਂ ਕਸਰਾਂ ਅਤੇ ਹੋਰ ਬੀਮਾਰੀਆਂ ਖ਼ਤਮ ਕਰਨ ਵਿਚ ਅਸਫ਼ਲ ਹੋ ਗਈਆਂ ਹਨ। ਪਰ ਫਿਰ ਵੀ ਅਗਰ ਉਹ ਇਹ ਖ਼ਤਮ ਕਰ ਦੇਣ, ਡਾਕਟਰ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਇਹ ਚੀਜ਼ ਲੋਕਾਂ ਨੂੰ ਬੁੱਢੇ ਹੋਣ ਤੋਂ ਨਹੀਂ ਰੋਕੇਗੀ। ਅਸੀਂ ਫਿਰ ਵੀ ਬੁੱਢੇ ਹੋਵਾਂਗੇ। ਸਮਾਂ ਬੀਤਣ ਤੇ ਸਾਡੀਆਂ ਅੱਖਾਂ ਧੁੰਦਲੀਆਂ ਹੋ ਜਾਣਗੀਆਂ, ਸਾਡੀਆਂ ਮਾਸ-ਪੇਸ਼ੀਆਂ ਕਮਜ਼ੋਰ ਹੋ ਜਾਣਗੀਆਂ, ਸਾਡੀ ਚਮੜੀ ਉੱਤੇ ਝੁਰੜੀਆਂ ਪੈ ਜਾਣਗੀਆਂ ਅਤੇ ਸਾਡੇ ਸਰੀਰਾਂ ਦੇ ਅੰਦਰ ਦੇ ਅੰਗ ਕੰਮ ਕਰਨਾ ਬੰਦ ਕਰ ਦੇਣਗੇ। ਇਸ ਦੇ ਮਗਰੋਂ ਮੌਤ ਹੋ ਜਾਵੇਗੀ। ਕਿੰਨਾ ਸੋਗਮਈ!

18 ਆਰਮਾਗੇਡਨ ਤੋਂ ਬਾਅਦ, ਪਰਾਦੀਸ ਧਰਤੀ ਵਿਚ, ਪਰਮੇਸ਼ੁਰ ਦੁਆਰਾ ਇਕ ਸ਼ਾਨਦਾਰ ਚਮਤਕਾਰ ਇਹ ਸਭ ਕੁਝ ਬਦਲ ਦੇਵੇਗਾ, ਕਿਉਂਕਿ ਬਾਈਬਲ ਦਾ ਵਾਇਦਾ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ, ਉਸ ਨੇ ਸਾਰੇ ਰੋਗ ਅਤੇ ਬੀਮਾਰੀਆਂ ਜਿਹੜੀਆਂ ਉਸ ਪਾਪ ਦੇ ਪਰਿਣਾਮ ਹਨ ਜੋ ਅਸੀਂ ਆਦਮ ਤੋਂ ਵਿਰਾਸਤ ਵਿਚ ਪ੍ਰਾਪਤ ਕੀਤਾ ਹੈ, ਰਾਜ਼ੀ ਕਰਨ ਲਈ ਆਪਣੀ ਸ਼ਕਤੀ ਸਾਬਤ ਕੀਤੀ ਸੀ। (ਮਰਕੁਸ 2:1-12; ਮੱਤੀ 15:30, 31) ਰਾਜ ਸ਼ਾਸਨ ਦੇ ਅਧੀਨ ਬੁੱਢਾਪਾ ਵੀ ਰੋਕਿਆ ਜਾਵੇਗਾ। ਬੁੱਢੇ ਫਿਰ ਤੋਂ ਜਵਾਨ ਹੋ ਜਾਣਗੇ। ਹਾਂ, ‘ਇਕ ਮਨੁੱਖ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ।’ (ਅੱਯੂਬ 33:25) ਹਰ ਰੋਜ਼ ਸਵੇਰੇ ਉਠ ਕੇ ਇਹ ਅਹਿਸਾਸ ਕਰਨਾ ਕਿ ਤੁਸੀਂ ਪਿੱਛਲੇ ਦਿਨ ਨਾਲੋਂ ਬਿਹਤਰ ਸਿਹਤ ਵਿਚ ਹੋ ਕਿੰਨਾ ਰੋਮਾਂਚਕਾਰੀ ਹੋਵੇਗਾ!

19. ਕਿਹੜਾ ਛੇਕੜਲਾ ਵੈਰੀ ਨਾਸ ਕੀਤਾ ਜਾਵੇਗਾ, ਅਤੇ ਕਿਸ ਤਰ੍ਹਾਂ?

19 ਨਿਸ਼ਚੇ ਹੀ ਪਰਾਦੀਸ ਧਰਤੀ ਵਿਚ ਜਵਾਨੀ ਭਰਿਆ, ਸੰਪੂਰਣ ਸਿਹਤ ਨਾਲ ਜੀ ਰਿਹਾ ਕੋਈ ਵੀ ਵਿਅਕਤੀ ਕਦੇ ਵੀ ਮਰਨਾ ਨਹੀਂ ਚਾਹੇਗਾ। ਅਤੇ ਕਿਸੇ ਨੂੰ ਵੀ ਮਰਨ ਦੀ ਜ਼ਰੂਰਤ ਨਹੀਂ ਹੋਵੇਗੀ! ਆਖ਼ਰਕਾਰ ਉਨ੍ਹਾਂ ਲਈ ਰਿਹਾਈ-ਕੀਮਤ ਦੇ ਬਲੀਦਾਨ ਦੇ ਲਾਭ ਮਿਲਣ ਦਾ ਅਰਥ ਪਰਮੇਸ਼ੁਰ ਦੀ ਸ਼ਾਨਦਾਰ ਦਾਤ, ‘ਮਸੀਹ ਯਿਸੂ ਸਾਡੇ ਪ੍ਰਭੁ ਦੁਆਰਾ ਸਦੀਪਕ ਜੀਵਨ,’ ਦਾ ਆਨੰਦ ਮਾਣਨਾ ਹੋਵੇਗਾ। (ਰੋਮੀਆਂ 6:23) ਜਿਵੇਂ ਬਾਈਬਲ ਆਖਦੀ ਹੈ, ਮਸੀਹ “ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।”—1 ਕੁਰਿੰਥੀਆਂ 15:25, 26; ਯਸਾਯਾਹ 25:8.

20. ਹੁਣ ਜੀਉਂਦੇ ਵਿਅਕਤੀਆਂ ਤੋਂ ਇਲਾਵਾ, ਹੋਰ ਕੌਣ ਪਰਾਦੀਸ ਧਰਤੀ ਦਾ ਆਨੰਦ ਮਾਣਨਗੇ, ਅਤੇ ਇਹ ਕਿਸ ਤਰ੍ਹਾਂ ਮੁਮਕਿਨ ਹੋਵੇਗਾ?

20 ਇਥੋਂ ਤਕ ਕਿ ਜਿਹੜੇ ਹੁਣ ਮਰੇ ਹੋਏ ਹਨ ਉਹ ਵੀ ਪਰਾਦੀਸ ਧਰਤੀ ਦਾ ਆਨੰਦ ਮਾਣਨਗੇ। ਉਹ ਵਾਪਸ ਜੀਉਂਦੇ ਹੋ ਜਾਣਗੇ! ਤਾਂ ਫਿਰ, ਉਸ ਸਮੇਂ, ਮੌਤਾਂ ਦੇ ਐਲਾਨਾਂ ਦੀ ਬਜਾਇ, ਉਨ੍ਹਾਂ ਬਾਰੇ ਖੁਸ਼ ਖਬਰਾਂ ਹੋਣਗੀਆਂ ਜਿਹੜੇ ਪੁਨਰ-ਉਥਿਤ ਕੀਤੇ ਗਏ ਹਨ। ਕਬਰ ਤੋਂ ਮਰੇ ਹੋਏ ਪਿਤਾ, ਮਾਤਾ, ਬੱਚਿਆਂ ਅਤੇ ਹੋਰ ਪਿਆਰੇ ਵਿਅਕਤੀਆਂ ਦਾ ਸਵਾਗਤ ਕਰਨਾ ਕਿੰਨੀ ਅਦਭੁਤ ਗੱਲ ਹੋਵੇਗੀ! ਪਰਾਦੀਸ ਧਰਤੀ ਦੀ ਸੁੰਦਰਤਾ ਨੂੰ ਵਿਗਾੜਨ ਲਈ ਕੋਈ ਦਾਹ-ਸੰਸਕਾਰ ਘਰ, ਕਬਰਸਥਾਨ ਯਾ ਕਬਰਸ਼ਿਲਾਂ ਨਹੀਂ ਰਹਿਣਗੇ।

21. (ੳ) ਕੌਣ ਨਿਗਰਾਨੀ ਕਰਨ ਵਿਚ ਸਹਾਇਤਾ ਕਰਨਗੇ ਕਿ “ਨਵੇਂ ਆਕਾਸ਼” ਦੇ ਨਿਯਮਾਂ ਅਤੇ ਹਿਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ? (ਅ) ਅਸੀਂ ਕਿਸ ਤਰ੍ਹਾਂ ਪ੍ਰਦਰਸ਼ਿਤ ਕਰ ਸਕਦੇ ਹਾਂ ਕਿ ਅਸੀਂ ਸੱਚ-ਮੁੱਚ “ਨਵੇਂ ਅਕਾਸ਼” ਅਤੇ “ਨਵੀਂ ਧਰਤੀ” ਚਾਹੁੰਦੇ ਹਾਂ?

21 ਪਰਾਦੀਸ ਧਰਤੀ ਉੱਤੇ ਕੰਮਕਾਰਾਂ ਨੂੰ ਕੌਣ ਨਿਯੰਤ੍ਰਣ ਯਾ ਨਿਰਦੇਸ਼ਨ ਕਰੇਗਾ? ਸਾਰੇ ਨਿਯਮ ਅਤੇ ਸਾਰੀਆਂ ਹਿਦਾਇਤਾਂ ਉੱਪਰੋਂ ਉਸ “ਨਵੇਂ ਅਕਾਸ਼” ਤੋਂ ਆਉਣਗੀਆਂ। ਪਰ ਧਰਤੀ ਉੱਤੇ ਵਫ਼ਾਦਾਰ ਮਨੁੱਖਾਂ ਨੂੰ ਨਿਯੁਕਤ ਕੀਤਾ ਜਾਵੇਗਾ ਕਿ ਉਹ ਇਸ ਦੀ ਨਿਗਰਾਨੀ ਕਰਨ ਕਿ ਇਨ੍ਹਾਂ ਨਿਯਮਾਂ ਅਤੇ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇ। ਕਿਉਂਕਿ ਇਹ ਮਨੁੱਖ ਉਸ ਸਵਰਗੀ ਰਾਜ ਨੂੰ ਇਕ ਵਿਸ਼ੇਸ਼ ਤਰੀਕੇ ਨਾਲ ਪ੍ਰਤਿਨਿਧ ਕਰਦੇ ਹਨ, ਬਾਈਬਲ ਇਨ੍ਹਾਂ ਨੂੰ “ਰਾਜਕੁਮਾਰ” ਆਖਦੀ ਹੈ। (ਯਸਾਯਾਹ 32:1, 2, ਨਿਵ; ਜ਼ਬੂਰਾਂ ਦੀ ਪੋਥੀ 45:16) ਮਸੀਹੀ ਕਲੀਸਿਯਾ ਵਿਚ ਵੀ ਅੱਜਕਲ੍ਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਮਨੁੱਖਾਂ ਨੂੰ ਇਸ ਦੀ ਦੇਖ-ਭਾਲ ਕਰਨ ਲਈ ਅਤੇ ਇਸ ਦੇ ਕੰਮਕਾਰਾਂ ਨੂੰ ਨਿਰਦੇਸ਼ਨ ਦੇਣ ਲਈ ਨਿਯੁਕਤ ਕੀਤਾ ਜਾਂਦਾ ਹੈ। (ਰਸੂਲਾਂ ਦੇ ਕਰਤੱਬ 20:28) ਅਸੀਂ ਇਸ ਗੱਲ ਉੱਤੇ ਨਿਸ਼ਚਿਤ ਹੋ ਸਕਦੇ ਹਾਂ ਕਿ ਆਰਮਾਗੇਡਨ ਤੋਂ ਬਾਅਦ ਮਸੀਹ ਇਸ ਚੀਜ਼ ਦਾ ਧਿਆਨ ਰੱਖੇਗਾ ਕਿ ਰਾਜ ਸਰਕਾਰ ਨੂੰ ਪ੍ਰਤਿਨਿਧ ਕਰਨ ਲਈ ਠੀਕ ਮਨੁੱਖ ਨਿਯੁਕਤ ਕੀਤੇ ਜਾਣ, ਕਿਉਂਕਿ ਉਸ ਸਮੇਂ ਉਹ ਇਸ ਧਰਤੀ ਦੇ ਮਾਮਲਿਆਂ ਵਿਚ ਸਿੱਧੇ ਤੌਰ ਤੇ ਅੰਤਰਗ੍ਰਸਤ ਹੋਵੇਗਾ। ਤੁਸੀਂ ਕਿਸ ਤਰ੍ਹਾਂ ਇਹ ਪ੍ਰਦਰਸ਼ਿਤ ਕਰ ਸਕਦੇ ਹੋ ਕਿ ਤੁਸੀਂ ਉਤਸੁਕਤਾਪੂਰਬਕ ਪਰਮੇਸ਼ੁਰ ਦੇ “ਨਵੇਂ ਅਕਾਸ਼” ਅਤੇ “ਨਵੀਂ ਧਰਤੀ” ਦੀ ਉਡੀਕ ਕਰ ਰਹੇ ਹੋ? ਤੁਸੀਂ ਉਸ ਧਾਰਮਿਕ ਨਵੀਂ ਵਿਵਸਥਾ ਵਿਚ ਰਹਿਣ ਵਾਸਤੇ ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਸਭ ਕੁਝ ਜੋ ਤੁਸੀਂ ਕਰ ਸਕਦੇ ਹੋ, ਉਹ ਪੂਰਾ ਕਰ ਕੇ ਇਹ ਪ੍ਰਦਰਸ਼ਿਤ ਕਰ ਸਕਦੇ ਹੋ।—2 ਪਤਰਸ 3:⁠14.

[ਸਵਾਲ]