ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕਿਉਂ ਇਜਾਜ਼ਤ ਦਿੱਤੀ ਹੈ?
ਅਧਿਆਇ 11
ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕਿਉਂ ਇਜਾਜ਼ਤ ਦਿੱਤੀ ਹੈ?
1. (ੳ) ਅੱਜ ਧਰਤੀ ਉੱਤੇ ਕੀ ਸਥਿਤੀ ਹੈ? (ਅ) ਕੁਝ ਲੋਕਾਂ ਦੀ ਕੀ ਸ਼ਿਕਾਇਤ ਹੈ?
ਜਿੱਥੇ ਵੀ ਤੁਸੀਂ ਦੁਨੀਆਂ ਵਿਚ ਦੇਖੋ, ਉਥੇ ਜੁਰਮ, ਨਫ਼ਰਤ ਅਤੇ ਦੁੱਖ ਹਨ। ਅਕਸਰ ਨਿਰਦੋਸ਼ ਹੀ ਕਸ਼ਟ ਪਾਉਂਦੇ ਹਨ। ਕਈ ਲੋਕ ਪਰਮੇਸ਼ੁਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਉਹ ਸ਼ਾਇਦ ਆਖਣ: ‘ਅਗਰ ਇਕ ਪਰਮੇਸ਼ੁਰ ਹੈ, ਤਾਂ ਉਹ ਕਿਉਂ ਇਨ੍ਹਾਂ ਸਾਰੀਆਂ ਦੁੱਖਦਾਇਕ ਚੀਜ਼ਾਂ ਨੂੰ ਹੋਣ ਦੀ ਇਜਾਜ਼ਤ ਦਿੰਦਾ ਹੈ?’
2. (ੳ) ਕੌਣ ਦੁਸ਼ਟ ਕੰਮ ਕਰ ਰਹੇ ਹਨ? (ਅ) ਧਰਤੀ ਉੱਤੇ ਕਾਫ਼ੀ ਦੁੱਖ ਕਿਸ ਤਰ੍ਹਾਂ ਰੋਕੇ ਜਾ ਸਕਦੇ ਹਨ?
2 ਪਰ ਉਹ ਕੌਣ ਹਨ ਜਿਹੜੇ ਦੂਸਰਿਆਂ ਨਾਲ ਇਹ ਦੁਸ਼ਟ ਚੀਜ਼ਾਂ ਕਰ ਰਹੇ ਹਨ? ਉਹ ਲੋਕ ਹਨ, ਨਾ ਕਿ ਪਰਮੇਸ਼ੁਰ। ਪਰਮੇਸ਼ੁਰ ਦੁਸ਼ਟ ਕੰਮਾਂ ਨੂੰ ਰੱਦ ਕਰਦਾ ਹੈ। ਅਸਲ ਵਿਚ, ਧਰਤੀ ਉੱਤੇ ਕਾਫ਼ੀ ਦੁੱਖ ਰੋਕੇ ਜਾ ਸਕਦੇ ਹਨ ਅਗਰ ਲੋਕ ਪਰਮੇਸ਼ੁਰ ਦੇ ਨਿਯਮਾਂ ਦੀ ਆਗਿਆਪਾਲਣਾ ਕਰਨ। ਉਹ ਸਾਨੂੰ ਪ੍ਰੇਮ ਰੱਖਣ ਦਾ ਹੁਕਮ ਦਿੰਦਾ ਹੈ। ਉਹ ਖੂਨ, ਚੋਰੀ, ਵਿਭਚਾਰ, ਲੋਭ, ਸ਼ਰਾਬਖੋਰੀ ਅਤੇ ਹੋਰ ਗ਼ਲਤ ਕੰਮ ਜਿਹੜੇ ਮਨੁੱਖਾਂ ਨੂੰ ਕਸ਼ਟ ਪਹੁੰਚਾਉਂਦੇ ਹਨ ਕਰਨ ਤੋਂ ਮਨ੍ਹਾ ਕਰਦਾ ਹੈ। (ਰੋਮੀਆਂ 13:9; ਅਫ਼ਸੀਆਂ 5:3, 18) ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਇਕ ਸ਼ਾਨਦਾਰ ਦਿਮਾਗ਼ ਅਤੇ ਸਰੀਰ ਅਤੇ ਜੀਵਨ ਦਾ ਪੂਰਾ ਆਨੰਦ ਮਾਣਨ ਦੀ ਯੋਗਤਾ ਨਾਲ ਬਣਾਇਆ ਸੀ। ਉਹ ਕਦੇ ਵੀ ਨਹੀਂ ਚਾਹੁੰਦਾ ਸੀ ਕਿ ਉਹ ਯਾ ਉਨ੍ਹਾਂ ਦੀ ਸੰਤਾਨ ਕਸ਼ਟ ਯਾ ਦੁੱਖ ਪਾਉਣ।
3. (ੳ) ਦੁਸ਼ਟਤਾ ਦੇ ਲਈ ਕੌਣ ਜ਼ਿੰਮੇਵਾਰ ਹਨ? (ਅ) ਕਿਹੜੀ ਗੱਲ ਇਹ ਦਿਖਾਉਂਦੀ ਹੈ ਕਿ ਆਦਮ ਅਤੇ ਹੱਵਾਹ ਸ਼ਤਾਨ ਦੇ ਪਰਤਾਵਿਆਂ ਦਾ ਵਿਰੋਧ ਕਰ ਸਕਦੇ ਸਨ?
3 ਉਹ ਸ਼ਤਾਨ ਅਰਥਾਤ ਇਬਲੀਸ ਸੀ ਜਿਸ ਨੇ ਧਰਤੀ ਉੱਤੇ ਦੁਸ਼ਟਤਾ ਸ਼ੁਰੂ ਕੀਤੀ ਸੀ। ਪਰ ਆਦਮ ਅਤੇ ਹੱਵਾਹ ਵੀ ਜ਼ਿੰਮੇਵਾਰ ਸਨ। ਉਹ ਇੰਨੇ ਕਮਜ਼ੋਰ ਨਹੀਂ ਸਨ ਕਿ ਉਹ ਵਿਰੋਧ ਨਹੀਂ ਕਰ ਸਕਦੇ ਸਨ ਜਦੋਂ ਇਬਲੀਸ ਨੇ ਉਨ੍ਹਾਂ ਨੂੰ ਪਰਤਾਇਆ। ਉਹ ਸ਼ਤਾਨ ਨੂੰ “ਚੱਲਿਆ ਜਾਹ,” ਆਖ ਸਕਦੇ ਸਨ ਜਿਵੇਂ ਸੰਪੂਰਣ ਮਨੁੱਖ ਯਿਸੂ ਨੇ ਬਾਅਦ ਵਿਚ ਕੀਤਾ ਸੀ। (ਮੱਤੀ 4:10) ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਨਤੀਜੇ ਵਜੋਂ, ਉਹ ਅਪੂਰਣ ਬਣ ਗਏ। ਉਨ੍ਹਾਂ ਦੀ ਸਾਰੀ ਸੰਤਾਨ ਨੇ, ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ, ਵਿਰਾਸਤ ਵਿਚ ਅਪੂਰਣਤਾ ਪ੍ਰਾਪਤ ਕੀਤੀ ਹੈ, ਜਿਸ ਦੇ ਨਾਲ ਬੀਮਾਰੀ, ਸੋਗ ਅਤੇ ਮੌਤ ਆਈ। (ਰੋਮੀਆਂ 5:12) ਪਰ ਪਰਮੇਸ਼ੁਰ ਨੇ ਦੁੱਖਾਂ ਨੂੰ ਜਾਰੀ ਰਹਿਣ ਲਈ ਕਿਉਂ ਇਜਾਜ਼ਤ ਦਿੱਤੀ ਹੈ?
4. ਸਾਨੂੰ ਕਿਹੜੀ ਗੱਲ ਇਹ ਸਮਝਣ ਵਿਚ ਮਦਦ ਦਿੰਦੀ ਹੈ ਕਿ ਇਕ ਪ੍ਰੇਮਪੂਰਣ ਪਰਮੇਸ਼ੁਰ ਕਿਉਂ ਅਸਥਾਈ ਸਮੇਂ ਲਈ ਦੁਸ਼ਟਤਾ ਨੂੰ ਇਜਾਜ਼ਤ ਦੇਵੇਗਾ?
4 ਇਕ ਵਿਅਕਤੀ ਸ਼ਾਇਦ ਪਹਿਲਾਂ ਇਹ ਸੋਚੇ ਕਿ ਸਦੀਆਂ ਦੇ ਦੌਰਾਨ ਅਨੁਭਵ ਕੀਤੇ ਗਏ
ਸਾਰੇ ਮਾਨਵ ਦੁੱਖਾਂ ਨੂੰ ਇਜਾਜ਼ਤ ਦੇਣ ਵਾਸਤੇ ਪਰਮੇਸ਼ੁਰ ਕੋਲ ਕੋਈ ਵੀ ਇੰਨਾ ਅੱਛਾ ਕਾਰਨ ਨਹੀਂ ਹੋ ਸਕਦਾ ਹੈ। ਪਰ, ਕੀ ਇਸ ਨਿਸ਼ਕਰਸ਼ ਉੱਤੇ ਪਹੁੰਚਣਾ ਸਹੀ ਹੈ? ਕੀ ਮਾਪਿਆਂ ਨੇ ਜਿਹੜੇ ਆਪਣੇ ਬੱਚਿਆਂ ਨਾਲ ਸੱਚ-ਮੁੱਚ ਪਿਆਰ ਕਰਦੇ ਹਨ ਉਨ੍ਹਾਂ ਦਾ ਕੋਈ ਕਸ਼ਟ ਦੂਰ ਕਰਨ ਲਈ ਇਕ ਦੁੱਖਦਾਇਕ ਓਪਰੇਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਹੈ? ਹਾਂ, ਅਸਥਾਈ ਦੁੱਖ ਭੋਗਣ ਦੀ ਇਜਾਜ਼ਤ ਨੇ ਬੱਚਿਆਂ ਲਈ ਬਾਅਦ ਦੇ ਜੀਵਨ ਵਿਚ ਅਕਸਰ ਅੱਛੀ ਸਿਹਤ ਦਾ ਆਨੰਦ ਮਾਣਨਾ ਮੁਮਕਿਨ ਕੀਤਾ ਹੈ। ਦੁਸ਼ਟਤਾ ਨੂੰ ਦਿੱਤੀ ਪਰਮੇਸ਼ੁਰ ਦੀ ਇਜਾਜ਼ਤ ਨੇ ਕੀ ਭਲਾਈ ਸੰਪੰਨ ਕੀਤੀ ਹੈ?ਇਕ ਮਹੱਤਵਪੂਰਣ ਵਾਦ-ਵਿਸ਼ਾ ਜਿਸ ਦਾ ਫ਼ੈਸਲਾ ਕਰਨਾ ਹੈ
5. (ੳ) ਸ਼ਤਾਨ ਨੇ ਪਰਮੇਸ਼ੁਰ ਦਾ ਕਿਵੇਂ ਖੰਡਨ ਕੀਤਾ ਸੀ? (ਅ) ਸ਼ਤਾਨ ਨੇ ਹੱਵਾਹ ਨੂੰ ਕੀ ਵਾਇਦਾ ਕੀਤਾ ਸੀ?
5 ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਨੇ ਇਕ ਮਹੱਤਵਪੂਰਣ ਵਾਦ-ਵਿਸ਼ਾ ਯਾ ਸਵਾਲ ਪੈਦਾ ਕੀਤਾ। ਇਹ ਸਮਝਣ ਵਾਸਤੇ ਕਿ ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕਿਉਂ ਇਜਾਜ਼ਤ ਦਿੱਤੀ ਹੈ ਸਾਨੂੰ ਇਸ ਦੀ ਜਾਂਚ ਕਰਨ ਦੀ ਜ਼ਰੂਰਤ ਹੈ। ਯਹੋਵਾਹ ਨੇ ਆਦਮ ਨੂੰ ਬਾਗ਼ ਵਿਚੋਂ ਇਕ ਖ਼ਾਸ ਬਿਰਛ ਤੋਂ ਨਾ ਖਾਣ ਲਈ ਆਖਿਆ ਸੀ। ਅਗਰ ਆਦਮ ਖਾਂਦਾ, ਫਿਰ ਕੀ ਹੁੰਦਾ? ਪਰਮੇਸ਼ੁਰ ਨੇ ਆਖਿਆ: “ਤੂੰ ਜ਼ਰੂਰ ਮਰੇਂਗਾ।” (ਉਤਪਤ 2:17) ਪਰ ਫਿਰ, ਸ਼ਤਾਨ ਨੇ ਇਸ ਦਾ ਬਿਲਕੁਲ ਉਲਟ ਕਿਹਾ। ਉਸ ਨੇ ਆਦਮ ਦੀ ਪਤਨੀ, ਹੱਵਾਹ ਨੂੰ ਇਸ ਵਰਜਿਤ ਬਿਰਛ ਤੋਂ ਖਾਣ ਲਈ ਆਖਿਆ। “ਤੁਸੀਂ ਕਦੀ ਨਾ ਮਰੋਗੇ,” ਸ਼ਤਾਨ ਨੇ ਆਖਿਆ। ਅਸਲ ਵਿਚ, ਉਹ ਨੇ ਅੱਗੇ ਹੱਵਾਹ ਨੂੰ ਦੱਸਿਆ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ।”—ਉਤਪਤ 3:1-5.
6. (ੳ) ਹੱਵਾਹ ਨੇ ਪਰਮੇਸ਼ੁਰ ਦੀ ਕਿਉਂ ਅਣਆਗਿਆ ਕੀਤੀ ਸੀ? (ਅ) ਵਰਜਿਤ ਬਿਰਛ ਤੋਂ ਖਾਣ ਦਾ ਕੀ ਅਰਥ ਸੀ?
6 ਹੱਵਾਹ ਨੇ ਪਰਮੇਸ਼ੁਰ ਦੀ ਅਣਆਗਿਆ ਕੀਤੀ ਅਤੇ ਖਾ ਲਿਆ। ਕਿਉਂ? ਹੱਵਾਹ ਨੇ ਸ਼ਤਾਨ ਉੱਤੇ ਵਿਸ਼ਵਾਸ ਕੀਤਾ। ਉਸ ਨੇ ਸਵਾਰਥ ਤੌਰ ਤੇ ਇਹ ਸੋਚਿਆ ਕਿ ਪਰਮੇਸ਼ੁਰ ਦੇ ਅਣਆਗਿਆਕਾਰ ਹੋ ਕੇ ਉਹ ਲਾਭ ਪ੍ਰਾਪਤ ਕਰੇਗੀ। ਉਸ ਨੇ ਇਹ ਤਰਕ ਕੀਤਾ ਕਿ ਅੱਗੇ ਤੋਂ ਹੁਣ ਉਹ ਨੂੰ ਯਾ ਆਦਮ ਨੂੰ, ਪਰਮੇਸ਼ੁਰ ਨੂੰ ਹਿਸਾਬ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਤੋਂ ਉਨ੍ਹਾਂ ਨੂੰ ਉਹ ਦੇ ਨਿਯਮਾਂ ਦੇ ਅਧੀਨ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਆਪਣੇ ਆਪ ਲਈ ਫ਼ੈਸਲਾ ਕਰ ਸਕਦੇ ਹਨ ਕਿ ਕੀ “ਭਲਾ” ਹੈ ਅਤੇ ਕੀ “ਬੁਰਾ” ਹੈ। ਆਦਮ ਹੱਵਾਹ ਦੇ ਨਾਲ ਸਹਿਮਤ ਹੋਇਆ ਅਤੇ ਉਸ ਨੇ ਵੀ ਖਾਧਾ। ਪਰਮੇਸ਼ੁਰ ਦੇ ਵਿਰੁੱਧ ਮਨੁੱਖ ਦੇ ਮੁੱਢਲੇ ਪਾਪ ਬਾਰੇ ਚਰਚਾ ਕਰਦੇ ਹੋਏ, ਦ ਜਰੂਸਲਮ ਬਾਈਬਲ ਦਾ ਇਕ ਫੁਟਨੋਟ ਆਖਦਾ ਹੈ: “ਇਹ ਆਪਣੇ ਆਪ ਲਈ ਨਿਰਣੇ ਬਣਾਉਣ ਦੀ ਤਾਕਤ ਹੈ ਕਿ ਕੀ ਅੱਛਾ ਹੈ ਅਤੇ ਕੀ ਬੁਰਾ ਹੈ ਅਤੇ ਉਸ ਦੇ ਅਨੁਸਾਰ ਚਲਣਾ, ਪੂਰਣ ਨੈਤਿਕ ਸੁਤੰਤਰਤਾ ਦਾ ਇਕ ਅਧਿਕਾਰ . . . ਪਹਿਲਾ ਪਾਪ ਪਰਮੇਸ਼ੁਰ ਦੀ ਸਰਬਸੱਤਾ ਉੱਤੇ ਹਮਲਾ ਸੀ।” ਇਸ ਦਾ ਅਰਥ ਹੈ, ਕਿ ਇਹ ਪਰਮੇਸ਼ੁਰ ਦਾ ਮਨੁੱਖ ਦੇ ਉਪਰ ਨਿਰਪੇਖ ਸ਼ਾਸਕ ਯਾ ਉੱਚ ਅਧਿਕਾਰੀ ਹੋਣ ਦੇ ਅਧਿਕਾਰ ਉੱਤੇ ਇਕ ਹਮਲਾ ਸੀ।
7. (ੳ) ਮਨੁੱਖ ਦੀ ਅਣਆਗਿਆ ਤੋਂ ਕੀ ਵਾਦ-ਵਿਸ਼ਾ ਪੈਦਾ ਹੋਇਆ? (ਅ) ਇਸ ਵਾਦ-ਵਿਸ਼ੇ ਦੇ ਸੰਬੰਧ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਹੈ?
7 ਤਾਂ ਵਰਜਿਤ ਫਲ ਖਾ ਕੇ, ਆਦਮ ਅਤੇ ਹੱਵਾਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੀ ਹਕੂਮਤ ਤੋਂ ਬਾਹਰ ਕਰ ਲਿਆ। ਉਹ ਆਪਣੀ ਮਰਜ਼ੀ ਦੇ ਮਾਲਕ ਬਣ ਗਏ, ਆਪਣੇ ਨਿਜੀ ਫ਼ੈਸਲੇ ਦੇ ਅਨੁਸਾਰ ਕੀ “ਅੱਛਾ” ਅਤੇ ਕੀ “ਬੁਰਾ” ਹੈ ਕਰਨ ਲੱਗੇ। ਇਸ ਲਈ ਜੋ ਮਹੱਤਵਪੂਰਣ ਵਾਦ-ਵਿਸ਼ਾ ਯਾ ਸਵਾਲ ਪੈਦਾ ਹੋਇਆ ਉਹ ਸੀ: ਕੀ ਪਰਮੇਸ਼ੁਰ ਕੋਲ ਮਨੁੱਖਜਾਤੀ ਉੱਤੇ ਨਿਰਪੇਖ ਸ਼ਾਸਕ ਹੋਣ ਦਾ ਅਧਿਕਾਰ ਹੈ? ਦੂਸਰੇ ਸ਼ਬਦਾਂ ਵਿਚ, ਕੀ ਯਹੋਵਾਹ ਨੂੰ ਮਨੁੱਖਾਂ ਲਈ ਅੱਛੇ ਯਾ ਬੁਰੇ ਦਾ ਨਿਰਣਾ ਕਰਨਾ ਚਾਹੀਦਾ ਹੈ? ਕੀ ਉਸ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਕਿ ਕੀ ਸਹੀ ਆਚਰਣ ਹੈ ਅਤੇ ਕੀ ਨਹੀਂ? ਯਾ ਕੀ ਮਨੁੱਖ ਆਪਣੇ ਆਪ ਉੱਤੇ ਸ਼ਾਸਨ ਕਰਨ ਵਿਚ ਬਿਹਤਰ ਕੰਮ ਕਰ ਸਕਦਾ ਹੈ? ਕਿਸ ਦਾ ਸ਼ਾਸਨ ਕਰਨ ਦਾ ਤਰੀਕਾ ਸਭ ਤੋਂ ਵਧੀਆ ਹੈ? ਕੀ ਮਨੁੱਖ, ਸ਼ਤਾਨ ਦੇ ਅਦ੍ਰਿਸ਼ਟ ਨਿਰਦੇਸ਼ਨ ਦੇ
ਅਧੀਨ, ਯਹੋਵਾਹ ਦੇ ਨਿਰਦੇਸ਼ਨ ਤੋਂ ਬਿਨਾਂ ਸਫ਼ਲਤਾਪੂਰਵਕ ਸ਼ਾਸਨ ਕਰ ਸਕਦੇ ਹਨ? ਯਾ ਕੀ ਇਕ ਧਾਰਮਿਕ ਸਰਕਾਰ ਨੂੰ ਸਥਾਪਿਤ ਕਰਨ ਲਈ ਜਿਹੜੀ ਧਰਤੀ ਉੱਤੇ ਸਥਾਈ ਸ਼ਾਂਤੀ ਲਿਆਵੇਗੀ ਪਰਮੇਸ਼ੁਰ ਦੇ ਨਿਰਦੇਸ਼ਨ ਦੀ ਜ਼ਰੂਰਤ ਹੈ? ਇਸ ਹਮਲੇ ਵਿਚ ਪਰਮੇਸ਼ੁਰ ਦੀ ਸਰਬਸੱਤਾ ਉੱਤੇ, ਉਸ ਦਾ ਮਨੁੱਖਜਾਤੀ ਉੱਤੇ ਇਕੱਲਾ ਅਤੇ ਨਿਰਪੇਖ ਸ਼ਾਸਕ ਹੋਣ ਦੇ ਅਧਿਕਾਰ ਉੱਤੇ, ਅਜਿਹੇ ਸਭ ਸਵਾਲ ਪੈਦਾ ਹੋਏ ਸਨ।8. ਯਹੋਵਾਹ ਨੇ ਉਦੋਂ ਹੀ ਉਨ੍ਹਾਂ ਵਿਦ੍ਰੋਹੀਆਂ ਨੂੰ ਕਿਉਂ ਨਸ਼ਟ ਨਹੀਂ ਕਰ ਦਿੱਤਾ?
8 ਨਿਸ਼ਚੇ ਹੀ, ਜਦੋਂ ਇਹ ਬਗਾਵਤ ਹੋਈ ਸੀ ਯਹੋਵਾਹ ਉਦੋਂ ਹੀ ਇਨ੍ਹਾਂ ਤਿੰਨਾਂ ਵਿਦ੍ਰੋਹੀਆਂ ਨੂੰ ਨਸ਼ਟ ਕਰ ਸਕਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਹ ਸ਼ਤਾਨ ਯਾ ਆਦਮ ਅਤੇ ਹੱਵਾਹ ਨਾਲੋਂ ਸ਼ਕਤੀਸ਼ਾਲੀ ਸੀ। ਪਰ ਉਨ੍ਹਾਂ ਨੂੰ ਨਾਸ਼ ਕਰਨ ਨਾਲ ਇਨ੍ਹਾਂ ਗੱਲਾਂ ਨੂੰ ਸਭ ਤੋਂ ਵਧੀਆ ਤਰੀਕੇ ਵਿਚ ਨਹੀਂ ਨਿਪਟਾਇਆ ਜਾਣਾ ਸੀ। ਉਦਾਹਰਣ ਦੇ ਤੌਰ ਤੇ, ਉਸ ਸਵਾਲ ਦਾ ਜਵਾਬ ਨਹੀਂ ਮਿਲਣਾ ਸੀ ਕਿ ਕੀ ਮਨੁੱਖ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨਾਂ ਸਫ਼ਲਤਾਪੂਰਵਕ ਆਪਣੇ ਆਪ ਉੱਤੇ ਸ਼ਾਸਨ ਕਰ ਸਕਦੇ ਹਨ ਯਾ ਨਹੀਂ। ਇਸ ਲਈ ਯਹੋਵਾਹ ਨੇ ਉਹ ਮਹੱਤਵਪੂਰਣ ਵਾਦ-ਵਿਸ਼ੇ ਦਾ, ਜਿਹੜਾ ਪੈਦਾ ਹੋਇਆ ਸੀ, ਫ਼ੈਸਲਾ ਕਰਨ ਲਈ ਸਮੇਂ ਦੀ ਇਜਾਜ਼ਤ ਦਿੱਤੀ।
ਵਾਦ-ਵਿਸ਼ੇ ਦਾ ਫ਼ੈਸਲਾ ਕਰਨਾ
9, 10. ਪਰਮੇਸ਼ੁਰ ਦੇ ਨਿਰਦੇਸ਼ਨ ਤੋਂ ਬਿਨਾਂ ਮਨੁੱਖਾਂ ਦੇ ਆਪਣੇ ਆਪ ਉੱਤੇ ਸ਼ਾਸਨ ਕਰਨ ਦੇ ਕੀ ਨਤੀਜੇ ਹੋਏ ਹਨ?
9 ਹੁਣ ਜਦ ਕਿ ਸਮਾਂ ਬੀਤ ਗਿਆ ਹੈ, ਨਤੀਜਾ ਕੀ ਹੋਇਆ ਹੈ? ਭਲਾ, ਤੁਸੀਂ ਕੀ ਆਖੋਗੇ? ਕੀ ਪਿੱਛਲੇ 6,000 ਸਾਲਾਂ ਦੇ ਇਤਿਹਾਸ ਨੇ ਇਹ ਦਿਖਾਇਆ ਹੈ ਕਿ ਮਨੁੱਖ ਪਰਮੇਸ਼ੁਰ ਦੇ ਨਿਰਦੇਸ਼ਨ ਤੋਂ ਬਿਨਾਂ ਆਪਣੇ ਆਪ ਉੱਤੇ ਸ਼ਾਸਨ ਕਰਨ ਵਿਚ ਸਫ਼ਲ ਹੋਏ ਹਨ? ਕੀ ਮਨੁੱਖਾਂ ਨੇ ਸਾਰਿਆਂ ਦੀ ਬਰਕਤ ਅਤੇ ਖੁਸ਼ੀ ਲਈ ਅੱਛੀ ਸਰਕਾਰ ਦਾ ਪ੍ਰਬੰਧ ਕੀਤਾ ਹੈ? ਯਾ ਕੀ ਇਤਿਹਾਸ ਦੇ ਰਿਕਾਰਡ ਨੇ ਦਿਖਾਇਆ ਹੈ ਕਿ ਨਬੀ ਯਿਰਮਿਯਾਹ ਦੇ ਸ਼ਬਦ ਸਹੀ ਹਨ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ”?—ਯਿਰਮਿਯਾਹ 10:23.
10 ਇਤਿਹਾਸ ਦੇ ਦੌਰਾਨ ਹਰ ਪ੍ਰਕਾਰ ਦੀਆਂ ਸਰਕਾਰਾਂ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕਿਸੇ ਨੇ ਵੀ ਉਨ੍ਹਾਂ ਸਾਰਿਆਂ ਲਈ ਜਿਹੜੇ ਇਨ੍ਹਾਂ ਦੇ ਸ਼ਾਸਨ ਦੇ ਅਧੀਨ ਰਹਿੰਦੇ ਹਨ ਸੁਰੱਖਿਆ ਅਤੇ ਵਾਸਤਵ ਖੁਸ਼ੀ ਨਹੀਂ ਲਿਆਂਦੀ ਹੈ। ਕਈ ਵਿਅਕਤੀ ਸ਼ਾਇਦ ਪ੍ਰਗਤੀ ਦੇ ਫਲਾਂ ਵੱਲ ਇਸ਼ਾਰਾ ਕਰਨ। ਪਰ ਕੀ ਇਕ ਵਿਅਕਤੀ ਉਸ ਨੂੰ ਵਾਸਤਵ ਪ੍ਰਗਤੀ ਆਖ ਸਕਦਾ ਹੈ ਜਦੋਂ ਐਟਮ ਬੰਬ ਨੇ ਤੀਰ ਕਮਾਨ ਦੀ ਥਾਂ ਲੈ ਲਈ ਹੈ, ਜਦੋਂ ਕਿ ਦੁਨੀਆਂ ਹੁਣ ਇਕ ਹੋਰ ਵਿਸ਼ਵ ਯੁੱਧ ਦੇ ਵੱਡੇ ਖਤਰੇ ਵਿਚ ਹੈ? ਇਹ ਕਿਸ ਤਰ੍ਹਾਂ ਦੀ ਪ੍ਰਗਤੀ ਹੈ ਜਦੋਂ ਮਨੁੱਖ ਚੰਦ ਉੱਤੇ ਤੁਰ ਫ਼ਿਰ ਸਕਦੇ ਹਨ ਪਰ ਇਸ ਧਰਤੀ ਉੱਤੇ ਇਕ ਦੂਸਰੇ ਨਾਲ ਸ਼ਾਂਤੀ ਵਿਚ ਨਹੀਂ ਰਹਿ ਸਕਦੇ ਹਨ? ਇਸ ਦਾ ਕੀ ਫ਼ਾਇਦਾ ਹੈ ਕਿ ਮਨੁੱਖ ਹਰ ਪ੍ਰਕਾਰ ਦੀਆਂ ਆਧੁਨਿਕ ਸਹੂਲਤਾਂ ਨਾਲ ਸੁੱਸਜਿਤ ਘਰ ਬਣਾਉਣ ਜਦ ਕਿ ਉਨ੍ਹਾਂ ਵਿਚ ਵਸਣ ਵਾਲੇ ਪਰਿਵਾਰਾਂ ਵਿਚ ਦੁੱਖਾਂ ਦੇ ਕਰਕੇ ਫੁੱਟ ਪਈ ਹੋਈ ਹੈ? ਕੀ ਸੜਕਾਂ ਵਿਚ ਫਸਾਦ, ਜਾਇਦਾਦ ਅਤੇ ਜੀਵਨ ਦਾ ਵਿਨਾਸ਼ ਅਤੇ ਵਿਸਤ੍ਰਿਤ ਅਰਾਜਕਤਾ ਉਹ ਚੀਜ਼ਾਂ ਹਨ ਜਿਨ੍ਹਾਂ ਬਾਰੇ ਫਖਰ ਕੀਤਾ ਜਾ ਸਕਦਾ ਹੈ? ਬਿਲਕੁਲ ਹੀ ਨਹੀਂ! ਪਰ ਇਹ ਪਰਮੇਸ਼ੁਰ ਤੋਂ ਅਲੱਗ ਹੋ ਕੇ ਮਨੁੱਖ ਦੇ ਆਪਣੇ ਆਪ ਉੱਤੇ ਸ਼ਾਸਨ ਕਰਨ ਦੇ ਨਤੀਜੇ ਹਨ।—ਕਹਾਉਤਾਂ 19:3.
11. ਤਾਂ ਫਿਰ, ਸਪੱਸ਼ਟ ਤੌਰ ਤੇ, ਮਨੁੱਖਾਂ ਨੂੰ ਕਿਸ ਚੀਜ਼ ਦੀ ਆਵੱਸ਼ਕਤਾ ਹੈ?
ਉਪਦੇਸ਼ਕ ਦੀ ਪੋਥੀ 8:9) ਸਪੱਸ਼ਟ ਤੌਰ ਤੇ, ਮਨੁੱਖਾਂ ਨੂੰ ਆਪਣੇ ਕੰਮ-ਕਾਰਾਂ ਨੂੰ ਚਲਾਉਣ ਲਈ ਪਰਮੇਸ਼ੁਰ ਦੇ ਨਿਰਦੇਸ਼ਨ ਦੀ ਆਵੱਸ਼ਕਤਾ ਹੈ। ਜਿਵੇਂ ਪਰਮੇਸ਼ੁਰ ਨੇ ਮਨੁੱਖ ਨੂੰ ਭੋਜਨ ਖਾਣ ਅਤੇ ਪਾਣੀ ਪੀਣ ਦੀ ਆਵੱਸ਼ਕਤਾ ਨਾਲ ਸ੍ਰਿਸ਼ਟ ਕੀਤਾ ਸੀ, ਉਸੇ ਤਰ੍ਹਾਂ ਹੀ ਮਨੁੱਖ ਨੂੰ ਪਰਮੇਸ਼ੁਰ ਦੇ ਨਿਯਮਾਂ ਦੀ ਆਗਿਆਪਾਲਣ ਕਰਨ ਦੀ ਆਵੱਸ਼ਕਤਾ ਨਾਲ ਬਣਾਇਆ ਗਿਆ ਸੀ। ਅਗਰ ਮਨੁੱਖ ਪਰਮੇਸ਼ੁਰ ਦੇ ਨਿਯਮਾਂ ਨੂੰ ਅਣਡਿੱਠ ਕਰਦਾ ਹੈ, ਉਹ ਮੁਸ਼ਕਲਾਂ ਵਿਚ ਪਵੇਗਾ, ਜਿਵੇਂ ਅਗਰ ਉਹ ਆਪਣੇ ਸਰੀਰ ਦੀਆਂ ਖਾਣ ਅਤੇ ਪੀਣ ਦੀਆਂ ਜ਼ਰੂਰਤਾਂ ਨੂੰ ਅਣਡਿੱਠ ਕਰੇ, ਤਾਂ ਨਿਸ਼ਚੇ ਹੀ ਉਹ ਕਸ਼ਟ ਵਿਚ ਪਵੇਗਾ।—ਕਹਾਉਤਾਂ 3:5, 6.
11 ਇਹ ਸਬੂਤ ਸਾਰਿਆਂ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ। ਮਨੁੱਖ ਦਾ ਪਰਮੇਸ਼ੁਰ ਤੋਂ ਸੁਤੰਤਰ ਹੋ ਕੇ ਆਪਣੇ ਆਪ ਉੱਤੇ ਸ਼ਾਸਨ ਕਰਨ ਦਾ ਯਤਨ ਭਿਆਨਕ ਤੌਰ ਤੇ ਅਸਫ਼ਲ ਸਾਬਤ ਹੋਇਆ ਹੈ। ਇਨ੍ਹਾਂ ਦਾ ਨਤੀਜਾ ਮਨੁੱਖਾਂ ਲਈ ਬਹੁਤ ਦੁੱਖਦਾਇਕ ਹੋਇਆ ਹੈ। “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ,” ਬਾਈਬਲ ਵਿਆਖਿਆ ਕਰਦੀ ਹੈ। (ਇੰਨਾ ਚਿਰ ਕਿਉਂ?
12. ਪਰਮੇਸ਼ੁਰ ਨੇ ਇਸ ਵਾਦ-ਵਿਸ਼ੇ ਦਾ ਫ਼ੈਸਲਾ ਕਰਨ ਲਈ ਇੰਨੇ ਲੰਬੇ ਸਮੇਂ ਦੀ ਇਜਾਜ਼ਤ ਕਿਉਂ ਦਿੱਤੀ ਹੈ?
12 ਫਿਰ ਵੀ, ਇਕ ਵਿਅਕਤੀ ਸ਼ਾਇਦ ਪੁੱਛੇ, ‘ਪਰਮੇਸ਼ੁਰ ਨੇ ਇਸ ਵਾਦ-ਵਿਸ਼ੇ ਦਾ ਫ਼ੈਸਲਾ ਕਰਨ ਲਈ ਇੰਨੇ ਜ਼ਿਆਦਾ ਸਮੇਂ, ਹੁਣ ਤਕਰੀਬਨ 6,000 ਸਾਲ ਦੀ ਇਜਾਜ਼ਤ ਕਿਉਂ ਦਿੱਤੀ ਹੈ? ਕੀ ਇਸ ਦਾ ਤਸੱਲੀਬਖਸ਼ ਤੌਰ ਤੇ ਬਹੁਤ ਚਿਰ ਪਹਿਲਾਂ ਹੀ ਫ਼ੈਸਲਾ ਨਹੀਂ ਹੋ ਸਕਦਾ ਸੀ?’ ਅਸਲ ਵਿਚ ਇਹ ਨਹੀਂ ਹੋ ਸਕਦਾ ਸੀ। ਅਗਰ ਪਰਮੇਸ਼ੁਰ ਨੇ ਬਹੁਤ ਚਿਰ ਪਹਿਲਾਂ ਦਖ਼ਲ ਦਿੱਤਾ ਹੁੰਦਾ, ਤਾਂ ਇਹ ਦਾਅਵਾ ਕੀਤਾ ਜਾ ਸਕਦਾ ਸੀ ਕਿ ਮਨੁੱਖਾਂ ਨੂੰ ਤਜਰਬਾ ਕਰਨ ਲਈ ਚੋਖਾ ਸਮਾਂ ਨਹੀਂ ਦਿੱਤਾ ਗਿਆ ਸੀ। ਪਰ ਜਿਸ ਤਰ੍ਹਾਂ ਹੈ, ਮਨੁੱਖਾਂ ਨੂੰ ਕਾਫ਼ੀ ਸਮਾਂ ਮਿਲਿਆ ਹੈ ਕਿ ਉਹ ਇਕ ਅਜਿਹੀ ਸਰਕਾਰ ਵਿਕਸਿਤ ਕਰਨ ਜਿਹੜੀ ਆਪਣੀ ਸਾਰੀ ਪਰਜਾ ਦੀਆਂ ਜ਼ਰੂਰਤਾਂ ਨੂੰ ਪੂਰੀ ਕਰੇ, ਅਤੇ ਇਸ ਦੇ ਨਾਲ ਵਿਗਿਆਨਕ ਲੱਭਤਾਂ ਉਤਪੰਨ ਕਰੇ ਜਿਹੜੀਆਂ ਸਾਰਿਆਂ ਦੀ ਖੁਸ਼ਹਾਲੀ ਨੂੰ ਵਧਾ ਸਕਣ। ਸਦੀਆਂ ਦੇ ਦੌਰਾਨ ਮਨੁੱਖਾਂ ਨੇ ਤਕਰੀਬਨ ਹਰ ਪ੍ਰਕਾਰ ਦੀ ਸਰਕਾਰ ਦੀ ਕੋਸ਼ਿਸ਼ ਕੀਤੀ ਹੈ। ਅਤੇ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦੀ ਪ੍ਰਗਤੀ ਬੜੀ ਧਿਆਨਯੋਗ ਰਹੀ ਹੈ। ਉਨ੍ਹਾਂ ਨੇ ਐਟਮ ਨੂੰ ਵਰਤੋਂ ਵਿਚ ਲਿਆਂਦਾ ਹੈ ਅਤੇ ਚੰਦ ਤਾਈਂ ਸਫ਼ਰ ਕੀਤਾ ਹੈ। ਪਰ ਇਸ ਦਾ ਕੀ ਨਤੀਜਾ ਹੋਇਆ ਹੈ? ਕੀ ਇਸ ਨੇ ਮਨੁੱਖਜਾਤੀ ਦੀ ਬਰਕਤ ਲਈ ਇਕ ਸ਼ਾਨਦਾਰ ਨਵੀਂ ਵਿਵਸਥਾ ਲਿਆਂਦੀ ਹੈ?
13. (ੳ) ਮਨੁੱਖ ਦੀ ਸਾਰੀ ਵਿਗਿਆਨਕ ਪ੍ਰਗਤੀ ਦੇ ਬਾਵਜੂਦ ਵੀ, ਅੱਜ ਕੀ ਸਥਿਤੀ ਹੈ? (ਅ) ਇਹ ਸਪੱਸ਼ਟ ਤੌਰ ਤੇ ਕੀ ਸਾਬਤ ਕਰਦਾ ਹੈ?
13 ਬਿਲਕੁਲ ਨਹੀਂ! ਇਸ ਦੀ ਬਜਾਇ, ਧਰਤੀ ਉੱਤੇ ਅੱਗੇ ਨਾਲੋਂ ਕਿਤੇ ਜ਼ਿਆਦਾ ਦੁੱਖ ਅਤੇ ਮੁਸੀਬਤਾਂ ਹਨ। ਅਸਲ ਵਿਚ, ਜੁਰਮ, ਪਰਦੂਸ਼ਣ, ਯੁੱਧ, ਪਰਿਵਾਰਾਂ ਦਾ ਟੁੱਟਣਾ-ਫੁੱਟਣਾ ਅਤੇ ਹੋਰ ਸਮੱਸਿਆਵਾਂ ਇਸ ਹੱਦ ਤਾਈਂ ਪਹੁੰਚ ਗਈਆਂ ਹਨ ਕਿ ਵਿਗਿਆਨੀ ਇਹ ਮੰਨਦੇ ਹਨ ਕਿ ਮਨੁੱਖ ਦੀ ਆਪਣੀ ਹੋਂਦ ਖ਼ਤਰੇ ਵਿਚ ਹੈ। ਹਾਂ, ਸਵੈ-ਸ਼ਾਸਨ ਦੇ ਤਜਰਬੇ ਦੇ ਤਕਰੀਬਨ 6,000 ਸਾਲ ਤੋਂ ਬਾਅਦ, ਅਤੇ ਵਿਗਿਆਨਕ “ਪ੍ਰਗਤੀ” ਦੇ ਸਿਰੇ ਤੇ ਪਹੁੰਚਣ ਤੋਂ ਬਾਅਦ, ਮਨੁੱਖਜਾਤੀ ਸਵੈ-ਵਿਨਾਸ਼ ਦਾ ਸਾਮ੍ਹਣਾ ਕਰ ਰਹੀ ਹੈ! ਇਹ ਕਿੰਨਾ ਸਪੱਸ਼ਟ ਹੈ ਕਿ ਮਨੁੱਖ ਆਪਣੇ ਆਪ ਉੱਤੇ ਪਰਮੇਸ਼ੁਰ ਤੋਂ ਅਲੱਗ ਸਫ਼ਲਤਾਪੂਰਵਕ ਸ਼ਾਸਨ ਨਹੀਂ ਕਰ ਸਕਦੇ ਹਨ! ਨਾ ਹੀ ਕੋਈ ਹੁਣ ਇਹ ਸ਼ਿਕਾਇਤ ਕਰ ਸਕਦਾ ਹੈ ਕਿ ਪਰਮੇਸ਼ੁਰ ਨੇ ਇਸ ਵਾਦ-ਵਿਸ਼ੇ ਦਾ ਫ਼ੈਸਲਾ ਕਰਨ ਲਈ ਚੋਖਾ ਸਮਾਂ ਨਹੀਂ ਦਿੱਤਾ ਸੀ।
14. ਸ਼ਤਾਨ ਨੇ ਜਿਹੜਾ ਦੂਸਰਾ ਮਹੱਤਵਪੂਰਣ ਵਾਦ-ਵਿਸ਼ਾ ਪੈਦਾ ਕੀਤਾ ਸੀ ਉਸ ਦੀ ਜਾਂਚ ਕਰਨ ਲਈ ਸਾਨੂੰ ਕਿਉਂ ਉਤਸ਼ਾਹਿਤ ਹੋਣਾ ਚਾਹੀਦਾ ਹੈ?
14 ਨਿਸ਼ਚੇ ਹੀ ਸ਼ਤਾਨ ਦੇ ਸ਼ਾਸਨ ਦੇ ਅਧੀਨ ਮਨੁੱਖਾਂ ਨੂੰ ਦੁਸ਼ਟਤਾ ਉਤਪੰਨ ਕਰਨ ਲਈ ਜਿਹੜੀ ਕਿ ਇੰਨੇ ਚਿਰ ਲਈ ਰਹੀ ਹੈ ਇਜਾਜ਼ਤ ਦੇਣ ਦਾ ਪਰਮੇਸ਼ੁਰ ਕੋਲ ਇਕ ਅੱਛਾ ਕਾਰਨ ਰਿਹਾ ਹੈ। ਆਪਣੀ ਬਗਾਵਤ ਦੁਆਰਾ ਸ਼ਤਾਨ ਨੇ ਇਕ ਹੋਰ ਵਾਦ-ਵਿਸ਼ਾ ਪੈਦਾ ਕੀਤਾ ਸੀ ਜਿਸ ਦਾ ਫ਼ੈਸਲਾ ਕਰਨ ਲਈ ਵੀ ਸਮੇਂ ਦੀ ਜ਼ਰੂਰਤ ਰਹੀ ਹੈ। ਇਸ ਵਾਦ-ਵਿਸ਼ੇ ਦੀ ਜਾਂਚ ਸਾਨੂੰ ਇਹ ਸਮਝਣ ਵਿਚ ਹੋਰ ਮਦਦ ਕਰੇਗੀ ਕਿ ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕਿਉਂ ਇਜਾਜ਼ਤ ਦਿੱਤੀ ਹੈ। ਤੁਹਾਨੂੰ ਵਿਸ਼ੇਸ਼ ਤੌਰ ਤੇ ਇਸ ਵਾਦ-ਵਿਸ਼ੇ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਤੁਸੀਂ ਨਿਜੀ ਤੌਰ ਤੇ ਅੰਤਰਗ੍ਰਸਤ ਹੋ।
[ਸਵਾਲ]
[ਸਫ਼ੇ 100 ਉੱਤੇ ਤਸਵੀਰ]
ਅੱਛੇ ਕਾਰਨ ਨਾਲ, ਮਾਪੇ ਆਪਣੇ ਪਿਆਰੇ ਬੱਚੇ ਦਾ ਇਕ ਦੁੱਖਦਾਇਕ ਓਪਰੇਸ਼ਨ ਹੋਣ ਦੀ ਇਜਾਜ਼ਤ ਦੇਣਗੇ। ਪਰਮੇਸ਼ੁਰ ਕੋਲ ਵੀ ਮਨੁੱਖਾਂ ਨੂੰ ਅਸਥਾਈ ਤੌਰ ਤੇ ਕਸ਼ਟ ਸਹਿਣ ਦੀ ਇਜਾਜ਼ਤ ਦੇਣ ਦੇ ਅੱਛੇ ਕਾਰਨ ਹਨ
[ਸਫ਼ੇ 101 ਉੱਤੇ ਤਸਵੀਰ]
ਆਦਮ ਅਤੇ ਹੱਵਾਹ ਨੇ ਉਹ ਵਰਜਿਤ ਫਲ ਖਾ ਕੇ ਪਰਮੇਸ਼ੁਰ ਦੇ ਸ਼ਾਸਨ ਨੂੰ ਤਿਆਗ ਦਿੱਤਾ। ਉਹ ਆਪਣੇ ਲਈ ਆਪ ਨਿਰਣੇ ਬਣਾਉਣ ਲੱਗ ਪਏ ਕਿ ਕੀ ਭਲਾ ਹੈ ਅਤੇ ਕੀ ਬੁਰਾ ਹੈ
[ਸਫ਼ੇ 103 ਉੱਤੇ ਤਸਵੀਰਾਂ]
ਜਿਵੇਂ ਮਨੁੱਖ ਨੂੰ ਭੋਜਨ ਖਾਣ ਅਤੇ ਪਾਣੀ ਪੀਣ ਦੀ ਆਵੱਸ਼ਕਤਾ ਨਾਲ ਸ੍ਰਿਸ਼ਟ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਉਹ ਨੂੰ ਪਰਮੇਸ਼ੁਰ ਦੇ ਨਿਰਦੇਸ਼ਨ ਦੀ ਆਵੱਸ਼ਕਤਾ ਦੇ ਨਾਲ ਵੀ ਸ੍ਰਿਸ਼ਟ ਕੀਤਾ ਗਿਆ ਸੀ