ਮੌਤ ਹੋਣ ਤੇ ਕੀ ਹੁੰਦਾ ਹੈ?
ਅਧਿਆਇ 8
ਮੌਤ ਹੋਣ ਤੇ ਕੀ ਹੁੰਦਾ ਹੈ?
1. ਲੋਕ ਮਰੇ ਹੋਇਆਂ ਬਾਰੇ ਅਕਸਰ ਕਿਹੜੇ ਸਵਾਲ ਪੁੱਛਦੇ ਹਨ?
ਸ਼ਾਇਦ ਤੁਸੀਂ ਉਸ ਸੁਨਸਾਨ ਭਾਵਨਾ ਨੂੰ ਜਾਣਦੇ ਹੋ ਜਿਹੜੀ ਇਕ ਪਿਆਰੇ ਵਿਅਕਤੀ ਦੇ ਮਰ ਜਾਣ ਤੇ ਅਨੁਭਵ ਹੁੰਦੀ ਹੈ। ਤੁਸੀਂ ਕਿੰਨੇ ਉਦਾਸ ਅਤੇ ਬੇਬਸ ਮਹਿਸੂਸ ਕਰ ਸਕਦੇ ਹੋ! ਇਹ ਪੁੱਛਣਾ ਕੇਵਲ ਕੁਦਰਤੀ ਹੈ: ਜਦੋਂ ਇਕ ਵਿਅਕਤੀ ਮਰਦਾ ਹੈ ਉਹ ਨੂੰ ਕੀ ਹੁੰਦਾ ਹੈ? ਕੀ ਉਹ ਹਾਲੇ ਵੀ ਕਿਤੇ ਜੀਉਂਦਾ ਹੈ? ਕੀ ਜੀਉਂਦੇ ਵਿਅਕਤੀ ਫਿਰ ਕਦੇ ਵੀ ਮੁੜ ਕੇ ਇਸ ਧਰਤੀ ਉੱਤੇ ਉਨ੍ਹਾਂ ਲੋਕਾਂ ਦੀ ਸੰਗਤ ਦਾ ਆਨੰਦ ਮਾਣ ਸਕਣਗੇ ਜੋ ਹੁਣ ਮਰੇ ਹੋਏ ਹਨ?
2. ਪਹਿਲੇ ਮਨੁੱਖ ਆਦਮ ਦੀ ਮੌਤ ਹੋਣ ਤੇ ਉਸ ਨੂੰ ਕੀ ਹੋਇਆ ਸੀ?
2 ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ, ਸਾਡੇ ਲਈ ਇਹ ਜਾਣਨਾ ਲਾਭਦਾਇਕ ਹੋਵੇਗਾ ਕਿ ਆਦਮ ਨੂੰ ਉਸ ਦੀ ਮੌਤ ਹੋਣ ਤੇ ਕੀ ਹੋਇਆ ਸੀ। ਜਦੋਂ ਉਸ ਨੇ ਪਾਪ ਕੀਤਾ ਸੀ, ਪਰਮੇਸ਼ੁਰ ਨੇ ਉਸ ਨੂੰ ਆਖਿਆ: ‘ਤੂੰ ਮਿੱਟੀ ਵਿੱਚ ਫੇਰ ਮੁੜ ਜਾਵੇਂਗਾ ਕਿਉਂ ਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।’ (ਉਤਪਤ 3:19) ਇਸ ਉੱਤੇ ਵਿਚਾਰ ਕਰੋ ਕਿ ਇਹ ਦਾ ਕੀ ਅਰਥ ਹੈ। ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਨੇ ਉਸ ਨੂੰ ਮਿੱਟੀ ਵਿਚੋਂ ਸ੍ਰਿਸ਼ਟ ਕੀਤਾ, ਆਦਮ ਸੀ ਹੀ ਨਹੀਂ। ਉਹ ਹੋਂਦ ਵਿਚ ਹੀ ਨਹੀਂ ਸੀ। ਸੋ, ਉਸ ਦੇ ਮਰਨ ਤੋਂ ਬਾਅਦ, ਆਦਮ ਉਹੀ ਅਣਹੋਂਦ ਅਵਸਥਾ ਵਿਚ ਵਾਪਸ ਮੁੜ ਗਿਆ।
3. (ੳ) ਮੌਤ ਕੀ ਹੈ? (ਅ) ਉਪਦੇਸ਼ਕ ਦੀ ਪੋਥੀ 9:5, 10 ਮਰੇ ਹੋਇਆਂ ਦੀ ਸਥਿਤੀ ਬਾਰੇ ਕੀ ਆਖਦੀ ਹੈ?
3 ਸਰਲ ਸ਼ਬਦਾਂ ਵਿਚ, ਮੌਤ ਜੀਵਨ ਦਾ ਉਲਟ ਹੈ। ਉਪਦੇਸ਼ਕ ਦੀ ਪੋਥੀ 9:5, 10 ਤੇ ਬਾਈਬਲ ਇਹ ਪ੍ਰਦਰਸ਼ਿਤ ਕਰਦੀ ਹੈ। ਔਥੋਰਾਇਜ਼ਡ ਯਾ ਕਿੰਗ ਜੇਮਜ਼ ਵਰਯਨ ਦੇ ਅਨੁਸਾਰ, ਇਹ ਆਇਤਾਂ ਆਖਦੀਆਂ ਹਨ: “ਜੀਉਂਦੇ ਤਾਂ ਜਾਣਦੇ ਹਨ ਕਿ ਉਹ ਮਰਣਗੇ; ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ ਹਨ, ਨਾ ਹੀ ਉਨ੍ਹਾਂ ਦੇ ਲਈ ਕੋਈ ਹੋਰ ਫਲ ਹੈ; ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ। ਜਿਹੜਾ ਵੀ ਕੰਮ ਤੇਰੇ ਹੱਥੀਂ ਲੱਗਦਾ ਹੈ, ਆਪਣੇ ਜ਼ੋਰ ਨਾਲ ਕਰ; ਕਿਉਂਕਿ ਕਬਰ ਵਿਚ ਜਿੱਥੇ ਤੂੰ ਜਾਂਦਾ ਹੈਂ, ਉਥੇ ਕੋਈ ਕੰਮ, ਨਾ ਜੁਗਤ, ਨਾ ਗਿਆਨ, ਨਾ ਬੁੱਧ ਹੈ।”
4. (ੳ) ਮੌਤ ਹੋਣ ਤੇ ਇਕ ਵਿਅਕਤੀ ਦੀਆਂ ਸੋਚਣ ਦੀਆਂ ਯੋਗਤਾਵਾਂ ਨੂੰ ਕੀ ਹੁੰਦਾ ਹੈ? (ਅ) ਮੌਤ ਹੋਣ ਤੇ ਇਕ ਵਿਅਕਤੀ ਦੀਆਂ ਗਿਆਨ ਇੰਦਰੀਆਂ ਕਿਉਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ?
4 ਇਸ ਦਾ ਅਰਥ ਇਹ ਹੈ ਕਿ ਮਰੇ ਹੋਏ ਕੁਝ ਵੀ ਨਹੀਂ ਕਰ ਸਕਦੇ ਅਤੇ ਕੁਝ ਵੀ ਨਹੀਂ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਦੇ ਕੋਈ ਵੀ ਹੋਰ ਸੋਚ ਵਿਚਾਰ ਨਹੀਂ ਹੁੰਦੇ ਹਨ, ਜਿਸ ਤਰ੍ਹਾਂ ਬਾਈਬਲ ਬਿਆਨ ਕਰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ। ਉਹ ਦਾ ਸਾਹ [“ਆਤਮਾ,” ਨਿਵ] ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੱੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!” (ਜ਼ਬੂਰਾਂ ਦੀ ਪੋਥੀ 146:3, 4, ਟੇਢੇ ਟਾਈਪ ਸਾਡੇ) ਮੌਤ ਹੋਣ ਤੇ ਮਨੁੱਖ ਦੀ ਆਤਮਾ, ਉਸ ਦੀ ਜੀਵਨ-ਸ਼ਕਤੀ, ਜਿਹੜੀ ਸਾਹ ਲੈਣ ਨਾਲ ਕਾਇਮ ਰੱਖੀ ਜਾਂਦੀ ਹੈ, ‘ਨਿੱਕਲ ਜਾਂਦੀ ਹੈ।’ ਉਹ ਹੁਣ ਹੋਂਦ ਵਿਚ ਨਹੀਂ ਰਹਿੰਦੀ ਹੈ। ਤਾਂ ਫਿਰ ਮਨੁੱਖ ਦੀਆਂ ਸੁਣਨ, ਦੇਖਣ, ਛੋਹਣ, ਸੁੰਘਣ, ਅਤੇ ਚੱਖਣ ਦੀਆਂ ਗਿਆਨ ਇੰਦਰੀਆਂ, ਜਿਹੜੀਆਂ ਉਸ ਦੇ ਸੋਚਣ ਦੀ ਯੋਗਤਾ ਉੱਤੇ ਨਿਰਭਰ ਹੁੰਦੀਆਂ ਹਨ, ਸਾਰੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਬਾਈਬਲ ਦੇ ਅਨੁਸਾਰ, ਮਰੇ ਹੋਏ ਇਕ ਪੂਰਣ ਅਚੇਤਨਤਾ ਦੀ ਅਵਸਥਾ ਵਿਚ ਚਲੇ ਜਾਂਦੇ ਹਨ।
5. (ੳ) ਬਾਈਬਲ ਕਿਸ ਤਰ੍ਹਾਂ ਪ੍ਰਦਰਸ਼ਿਤ ਕਰਦੀ ਹੈ ਕਿ ਮਰੇ ਹੋਏ ਮਨੁੱਖਾਂ ਅਤੇ ਮਰੇ ਹੋਏ ਪਸ਼ੂਆਂ ਦੀ ਸਥਿਤੀ ਇਕੋ ਜਿਹੀ ਹੈ? (ਅ) ਉਹ “ਆਤਮਾ” ਕੀ ਹੈ ਜਿਹੜੀ ਦੋਹਾਂ ਮਨੁੱਖਾਂ ਅਤੇ ਪਸ਼ੂਆਂ ਨੂੰ ਜੀਵਿਤ ਰੱਖਦੀ ਹੈ?
5 ਜਦੋਂ ਉਹ ਮਰ ਜਾਂਦੇ ਹਨ, ਮਨੁੱਖ ਅਤੇ ਪਸ਼ੂ ਦੋਵੇਂ ਉਹੀ ਪੂਰਣ ਅਚੇਤਨਤਾ ਦੀ ਅਵਸਥਾ ਵਿਚ ਹੁੰਦੇ ਹਨ। ਧਿਆਨ ਦਿਓ ਕਿ ਬਾਈਬਲ ਇਹ ਗੱਲ ਕਿਸ ਤਰ੍ਹਾਂ ਦੱਸਦੀ ਹੈ: “ਜਿੱਕਰ ਇਹ ਮਰਦਾ ਹੈ ਓਸੇ ਤਰਾਂ ਉਹ ਮਰਦਾ ਹੈ,—ਹਾਂ, ਸਭਨਾਂ ਵਿੱਚ ਇੱਕੋ ਜਿਹਾ ਸਾਹ [“ਆਤਮਾ,” ਨਿਵ] ਹੈ ਅਤੇ ਪਸੂ ਨਾਲੋਂ ਮਨੁੱਖ ਕੁਝ ਉੱਤਮ ਨਹੀਂ ਹੈ। ਹਾਂ, ਸਭ ਵਿਅਰਥ ਹੈ! ਸਾਰਿਆਂ ਦੇ ਸਾਰੇ ਇੱਕੋ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ।” (ਉਪਦੇਸ਼ਕ ਦੀ ਪੋਥੀ 3:19, 20) ਉਹ “ਆਤਮਾ” ਜਿਹੜੀ ਪਸ਼ੂਆਂ ਨੂੰ ਜੀਉਂਦੇ ਰੱਖਦੀ ਹੈ ਇਹ ਉਹੀ ਹੈ ਜਿਹੜੀ ਮਨੁੱਖਾਂ ਨੂੰ ਜੀਉਂਦੇ ਰੱਖਦੀ ਹੈ। ਜਦੋਂ ਇਹ “ਆਤਮਾ,” ਯਾ ਅਦ੍ਰਿਸ਼ਟ ਜੀਵਨ-ਸ਼ਕਤੀ, ਨਿਕਲ ਜਾਂਦੀ ਹੈ, ਮਨੁੱਖ ਅਤੇ ਪਸ਼ੂ ਦੋਵੇਂ ਮਿੱਟੀ ਵਿਚ ਵਾਪਸ ਮੁੜ ਜਾਂਦੇ ਹਨ ਜਿਸ ਵਿਚੋਂ ਉਹ ਬਣਾਏ ਗਏ ਹਨ।
ਪ੍ਰਾਣ ਮਰ ਜਾਂਦਾ ਹੈ
6. ਬਾਈਬਲ ਕਿਸ ਤਰ੍ਹਾਂ ਪ੍ਰਦਰਸ਼ਿਤ ਕਰਦੀ ਹੈ ਕਿ ਪਸ਼ੂ ਪ੍ਰਾਣੀ ਹਨ?
6 ਕੁਝ ਵਿਅਕਤੀਆਂ ਨੇ ਇਹ ਕਿਹਾ ਹੈ ਕਿ ਜਿਹੜੀ ਚੀਜ਼ ਮਨੁੱਖਾਂ ਨੂੰ ਪਸ਼ੂਆਂ ਤੋਂ ਵੱਖਰਾ ਕਰਦੀ ਹੈ ਉਹ ਇਹ ਹੈ ਕਿ ਮਨੁੱਖ ਵਿਚ ਇਕ ਪ੍ਰਾਣ [soul] ਹੁੰਦਾ ਹੈ ਪਰ ਪਸ਼ੂਆਂ ਵਿਚ ਨਹੀਂ ਹੁੰਦਾ ਹੈ। ਪਰ ਫਿਰ, ਉਤਪਤ 1:20 ਅਤੇ 30 ਆਖਦਾ ਹੈ ਕਿ ਪਰਮੇਸ਼ੁਰ ਨੇ “ਜੀਉਂਦੇ ਪ੍ਰਾਣੀਆਂ” ਨੂੰ ਪਾਣੀ ਵਿਚ ਰਹਿਣ ਲਈ ਰਚਿਆ, ਅਤੇ ਪਸ਼ੂਆਂ ਵਿਚ “ਜੀਵਣ ਦਾ ਸਾਹ [“ਪ੍ਰਾਣ ਦੇ ਤੌਰ ਤੇ ਜੀਵਨ,” ਨਿਵ]” ਹੈ। ਕੁਝ ਬਾਈਬਲਾਂ ਇਨ੍ਹਾਂ ਆਇਤਾਂ ਵਿਚ “ਪ੍ਰਾਣ” ਦੀ ਬਜਾਇ, “ਜੀਵ” ਅਤੇ “ਜੀਵਨ” ਸ਼ਬਦਾਂ ਦਾ ਇਸਤੇਮਾਲ ਕਰਦੀਆਂ ਹਨ, ਲੇਕਨ ਉਨ੍ਹਾਂ ਦੇ ਹਾਸ਼ੀਏ ਦੇ ਪਾਠ ਸਹਿਮਤ ਹਨ ਕਿ ਮੁੱਢਲੀ ਭਾਸ਼ਾ ਵਿਚ ਸ਼ਬਦ “ਪ੍ਰਾਣ” ਪਾਇਆ ਜਾਂਦਾ ਹੈ। ਬਾਈਬਲ ਦੇ ਹਵਾਲਿਆਂ ਵਿਚੋਂ ਜਿੱਥੇ ਪਸ਼ੂਆਂ ਨੂੰ ਪ੍ਰਾਣੀ [soul] ਸੰਕੇਤ ਕੀਤਾ ਗਿਆ ਹੈ, ਗਿਣਤੀ 31:28 ਇਕ ਹਵਾਲਾ ਹੈ। ਉਥੇ ਉਹ “ਇੱਕ ਜਾਨ [“ਪ੍ਰਾਣ,” ਨਿਵ] ਪੰਜ ਸੌ ਵਿੱਚੋਂ ਭਾਵੇਂ ਆਦਮੀਆਂ ਦੀ ਭਾਵੇਂ ਵੱਗ ਦੀ ਭਾਵੇਂ ਗਧਿਆਂ ਦੀ ਭਾਵੇਂ ਇੱਜੜਾਂ ਦੀ” ਦਾ ਜ਼ਿਕਰ ਕਰਦੀ ਹੈ।
7. ਬਾਈਬਲ ਇਹ ਸਾਬਤ ਕਰਨ ਲਈ ਕੀ ਆਖਦੀ ਹੈ ਕਿ ਪਸ਼ੂਆਂ ਦੇ ਪ੍ਰਾਣ ਅਤੇ ਮਨੁੱਖਾਂ ਦੇ ਪ੍ਰਾਣ ਦੋਵੇਂ ਮਰ ਜਾਂਦੇ ਹਨ?
7 ਕਿਉਂਕਿ ਪਸ਼ੂ ਪ੍ਰਾਣ ਹਨ, ਜਦੋਂ ਉਹ ਮਰਦੇ ਹਨ ਉਨ੍ਹਾਂ ਦੇ ਪ੍ਰਾਣ ਮਰ ਜਾਂਦੇ ਹਨ। ਜਿਸ ਤਰ੍ਹਾਂ ਬਾਈਬਲ ਆਖਦੀ ਹੈ: “ਹਰੇਕ ਜੀਉਂਦੀ ਜਾਨ [“ਪ੍ਰਾਣ,” ਨਿਵ] ਜਿਹੜੀ ਸਮੁੰਦਰ ਵਿੱਚ ਸੀ ਮਰ ਗਈ।” (ਪਰਕਾਸ਼ ਦੀ ਪੋਥੀ 16:3) ਮਾਨਵ ਪ੍ਰਾਣਾਂ ਬਾਰੇ ਕੀ? ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਸਿੱਖਿਆ ਹੈ, ਪਰਮੇਸ਼ੁਰ ਨੇ ਮਨੁੱਖ ਨੂੰ ਇਕ ਪ੍ਰਾਣ ਨਾਲ ਨਹੀਂ ਸ੍ਰਿਸ਼ਟ ਕੀਤਾ ਸੀ। ਮਨੁੱਖ ਇਕ ਪ੍ਰਾਣ ਹੈ। ਤਾਂ ਫਿਰ, ਜਿਵੇਂ ਕਿ ਅਸੀਂ ਉਮੀਦ ਕਰਾਂਗੇ, ਜਦੋਂ ਮਨੁੱਖ ਮਰਦਾ ਹੈ, ਉਸ ਦਾ ਪ੍ਰਾਣ ਵੀ ਮਰ ਜਾਂਦਾ ਹੈ। ਵਾਰ ਵਾਰ ਬਾਈਬਲ ਆਖਦੀ ਹੈ ਕਿ ਇਹ ਸੱਚ ਹੈ। ਇਹ ਕਦੇ ਵੀ ਨਹੀਂ ਆਖਦੀ ਹੈ ਕਿ ਪ੍ਰਾਣ ਮੌਤਹੀਣ ਹੈ ਯਾ ਕਿ ਇਹ ਮਰ ਨਹੀਂ ਸਕਦਾ ਹੈ। “ਓਹ ਸੱਭੇ ਜੋ ਖ਼ਾਕ ਵਿੱਚ ਉਤਰਦੇ ਹਨ ਉਹ ਦੇ ਅੱਗੇ ਝੁਕਣਗੇ, ਅਤੇ ਕੋਈ ਆਪਣੀ ਜਾਨ [“ਪ੍ਰਾਣ,” ਨਿਵ] ਜੀਉਂਦੀ ਨਹੀਂ ਰੱਖ ਸੱਕਦਾ,” ਜ਼ਬੂਰਾਂ ਦੀ ਪੋਥੀ 22:29 ਆਖਦੀ ਹੈ। “ਜਿਹੜੀ ਜਾਨ [“ਪ੍ਰਾਣ,” ਨਿਵ] ਪਾਪ ਕਰਦੀ ਹੈ ਉਹੀ ਮਰੇਗੀ,” ਹਿਜ਼ਕੀਏਲ 18:4 ਅਤੇ 20 ਵਿਆਖਿਆ ਕਰਦਾ ਹੈ। ਅਤੇ ਅਗਰ ਤੁਸੀਂ ਯਹੋਸ਼ੁਆ 10:28-39 ਪੜ੍ਹੋਂ, ਤੁਸੀਂ ਉਥੇ ਸੱਤ ਸਥਾਨ ਦੇਖੋਗੇ ਜਿੱਥੇ ਪ੍ਰਾਣੀ ਦੇ ਮਾਰੇ ਜਾਣ ਯਾ ਨਸ਼ਟ ਕੀਤੇ ਜਾਣ ਬਾਰੇ ਜ਼ਿਕਰ ਕੀਤਾ ਗਿਆ ਹੈ।
8. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਇਕ ਮਾਨਵ ਪ੍ਰਾਣੀ, ਯਿਸੂ ਮਸੀਹ ਮਰ ਗਿਆ ਸੀ?
8 ਬਾਈਬਲ ਯਿਸੂ ਮਸੀਹ ਬਾਰੇ ਇਕ ਭਵਿੱਖਬਾਣੀ ਵਿਚ ਆਖਦੀ ਹੈ: “ਓਸ ਆਪਣੀ ਜਾਨ [“ਪ੍ਰਾਣ,” ਨਿਵ] ਮੌਤ ਲਈ ਡੋਹਲ ਦਿੱਤੀ, . . . ਓਸ ਬਹੁਤਿਆਂ ਦੇ ਪਾਪ ਚੁੱਕੇ।” (ਯਸਾਯਾਹ 53:12) ਰਿਹਾਈ-ਕੀਮਤ ਦੀ ਸਿੱਖਿਆ ਸਾਬਤ ਕਰਦੀ ਹੈ ਕਿ ਉਹ ਇਕ ਪ੍ਰਾਣੀ (ਆਦਮ) ਸੀ ਜਿਸ ਨੇ ਪਾਪ ਕੀਤਾ ਸੀ, ਅਤੇ ਮਨੁੱਖਾਂ ਨੂੰ ਰਿਹਾ ਕਰਨ ਵਾਸਤੇ ਇਕ ਅਨੁਰੂਪ ਪ੍ਰਾਣੀ (ਇਕ ਆਦਮੀ) ਦਾ ਬਲੀਦਾਨ ਹੋਣਾ ਜ਼ਰੂਰੀ ਸੀ। ਮਸੀਹ ਨੇ, ‘ਆਪਣਾ ਪ੍ਰਾਣ ਮੌਤ ਲਈ ਡੋਹਲ ਕੇ,’ ਉਸ ਰਿਹਾਈ-ਕੀਮਤ ਦਾ ਪ੍ਰਬੰਧ ਕੀਤਾ। ਯਿਸੂ, ਇਕ ਮਾਨਵ ਪ੍ਰਾਣੀ, ਮਰ ਗਿਆ।
9. ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ ਕਿ ‘ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ ਜਿਸ ਨੇ ਉਸ ਨੂੰ ਬਖਸ਼ਿਆ’?
9 ਜਿਸ ਤਰ੍ਹਾਂ ਅਸੀਂ ਦੇਖਿਆ ਹੈ, “ਆਤਮਾ” ਸਾਡੇ ਪ੍ਰਾਣ ਨਾਲੋਂ ਕੁਝ ਵੱਖਰੀ ਚੀਜ਼ ਹੈ। ਆਤਮਾ ਸਾਡੀ ਜੀਵਨ-ਸ਼ਕਤੀ ਹੈ। ਇਹ ਜੀਵਨ-ਸ਼ਕਤੀ ਮਨੁੱਖਾਂ ਅਤੇ ਪਸ਼ੂਆਂ ਦੋਹਾਂ ਦੇ ਸਰੀਰਾਂ ਦੇ ਹਰੇਕ ਕੋਸ਼ਾਂ ਵਿਚ ਪਾਈ ਜਾਂਦੀ ਹੈ। ਇਹ ਸਾਹ ਲੈਣ ਨਾਲ ਕਾਇਮ, ਯਾ ਜਾਰੀ ਰੱਖੀ ਜਾਂਦੀ ਹੈ। ਫਿਰ, ਇਸ ਦਾ ਕੀ ਅਰਥ ਹੈ, ਜਦੋਂ ਬਾਈਬਲ ਆਖਦੀ ਹੈ ਕਿ ਮੌਤ ਹੋਣ ਤੇ “ਖਾਕ ਮਿੱਟੀ ਨਾਲ . . . ਜਾ ਰਲੇ, ਅਤੇ ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਵੇ, ਜਿਸ ਨੇ ਉਸ ਨੂੰ ਬਖਸ਼ਿਆ ਸੀ”? (ਉਪਦੇਸ਼ਕ ਦੀ ਪੋਥੀ 12:7) ਮੌਤ ਹੋਣ ਦੇ ਕੁਝ ਸਮੇਂ ਬਾਅਦ ਜੀਵਨ-ਸ਼ਕਤੀ ਸਰੀਰ ਦੇ ਸਾਰੇ ਕੋਸ਼ਾਂ ਨੂੰ ਛੱਡ ਦਿੰਦੀ ਹੈ ਅਤੇ ਸਰੀਰ ਗਲਣ ਲੱਗ ਪੈਂਦਾ ਹੈ। ਪਰ ਇਸ ਦਾ ਇਹ ਅਰਥ ਨਹੀਂ ਹੈ ਕਿ ਸਾਡੀ ਜੀਵਨ-ਸ਼ਕਤੀ ਸ਼ਾਬਦਿਕ ਰੂਪ ਵਿਚ ਇਹ ਧਰਤੀ ਛੱਡ ਕੇ ਪੁਲਾੜ ਰਾਹੀਂ ਪਰਮੇਸ਼ੁਰ ਕੋਲ ਵਾਪਸ ਮੁੜ ਜਾਂਦੀ ਹੈ। ਇਸ ਦੀ ਬਜਾਇ, ਇਹ ਉਸ ਤਰ੍ਹਾਂ ਪਰਮੇਸ਼ੁਰ ਕੋਲ ਵਾਪਸ ਮੁੜ ਜਾਂਦੀ ਹੈ ਕਿ ਹੁਣ ਭਵਿੱਖ ਦੇ ਜੀਵਨ ਲਈ ਸਾਡੀ ਉਮੀਦ ਬਿਲਕੁਲ ਪਰਮੇਸ਼ੁਰ ਉੱਤੇ ਨਿਰਭਰ ਹੈ। ਕੇਵਲ ਉਸ ਦੀ ਤਾਕਤ ਨਾਲ ਹੀ ਇਹ ਆਤਮਾ, ਯਾ ਜੀਵਨ-ਸ਼ਕਤੀ ਵਾਪਸ ਦਿੱਤੀ ਜਾ ਸਕਦੀ ਹੈ ਤਾਂ ਕਿ ਅਸੀਂ ਦੁਬਾਰਾ ਜੀਵਿਤ ਹੋਈਏ।—ਜ਼ਬੂਰਾਂ ਦੀ ਪੋਥੀ 104:29, 30.
ਲਾਜ਼ਰ—ਚਾਰ ਦਿਨਾਂ ਦਾ ਮਰਿਆ ਹੋਇਆ ਇਕ ਮਨੁੱਖ
10. ਭਾਵੇਂ ਲਾਜ਼ਰ ਮਰ ਚੁੱਕਾ ਸੀ, ਯਿਸੂ ਨੇ ਉਸ ਦੀ ਸਥਿਤੀ ਬਾਰੇ ਕੀ ਆਖਿਆ?
10 ਚਾਰ ਦਿਨਾਂ ਦੇ ਮਰੇ ਹੋਏ ਲਾਜ਼ਰ ਨਾਲ ਜੋ ਵਾਪਰਿਆ, ਇਹ ਸਾਨੂੰ ਮਰੇ ਹੋਇਆਂ ਦੀ ਸਥਿਤੀ ਬਾਰੇ ਸਮਝਣ ਦੀ ਮਦਦ ਕਰਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ: “ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ।” ਪਰ, ਚੇਲਿਆਂ ਨੇ ਉਸ ਨੂੰ ਆਖਿਆ: “ਪ੍ਰਭੁ ਜੀ ਜੇ ਉਹ ਸੌਂ ਗਿਆ ਹੈ ਤਾਂ ਬਚ ਜਾਊ।” ਉਪਰੰਤ, ਯਿਸੂ ਨੇ ਉਨ੍ਹਾਂ ਨੂੰ ਸਾਫ਼
ਸਾਫ਼ ਦੱਸਿਆ: “ਲਾਜ਼ਰ ਮਰ ਗਿਆ ਹੈ।” ਯਿਸੂ ਨੇ ਕਿਉਂ ਕਿਹਾ ਸੀ ਕਿ ਲਾਜ਼ਰ ਸੌਂ ਰਿਹਾ ਹੈ ਜਦੋਂ ਕਿ ਵਾਸਤਵ ਵਿਚ ਉਹ ਮਰ ਚੁੱਕਾ ਸੀ? ਆਓ ਅਸੀਂ ਦੇਖੀਏ।11. ਮਰੇ ਹੋਏ ਲਾਜ਼ਰ ਲਈ ਯਿਸੂ ਨੇ ਕੀ ਕੀਤਾ?
11 ਜਦੋਂ ਯਿਸੂ ਉਸ ਪਿੰਡ ਦੇ ਨਜ਼ਦੀਕ ਪਹੁੰਚਿਆ ਜਿੱਥੇ ਲਾਜ਼ਰ ਰਹਿੰਦਾ ਹੁੰਦਾ ਸੀ, ਉਸ ਨੂੰ ਲਾਜ਼ਰ ਦੀ ਭੈਣ ਮਾਰਥਾ ਮਿਲੀ। ਜਲਦੀ ਹੀ ਉਹ ਅਤੇ ਉਨ੍ਹਾਂ ਨਾਲ ਅਨੇਕ ਹੋਰ ਜਣੇ ਉਸ ਕਬਰ ਤੇ ਪਹੁੰਚੇ ਜਿੱਥੇ ਲਾਜ਼ਰ ਨੂੰ ਰੱਖਿਆ ਗਿਆ ਸੀ। ਇਹ ਇਕ ਗੁਫ਼ਾ ਸੀ, ਅਤੇ ਉਸ ਦੇ ਮੋਹਰੇ ਇਕ ਪੱਥਰ ਪਿਆ ਹੋਇਆ ਸੀ। ਯਿਸੂ ਨੇ ਆਖਿਆ: “ਇਸ ਪੱਥਰ ਨੂੰ ਹਟਾ ਦਿਓ।” ਕਿਉਂਕਿ ਲਾਜ਼ਰ ਨੂੰ ਮਰੇ ਹੋਏ ਚਾਰ ਦਿਨ ਹੋ ਚੁੱਕੇ ਸਨ, ਮਾਰਥਾ ਨੇ ਆਖਿਆ: “ਪ੍ਰਭੁ ਜੀ ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ।” ਪਰ ਪੱਥਰ ਹਟਾ ਦਿੱਤਾ ਗਿਆ, ਅਤੇ ਯਿਸੂ ਨੇ ਆਵਾਜ਼ ਮਾਰੀ: “ਲਾਜ਼ਰ, ਬਾਹਰ ਆ!” ਅਤੇ ਉਹ ਬਾਹਰ ਆ ਗਿਆ! ਉਹ ਕਫ਼ਨ ਵਾਲੇ ਕੱਪੜਿਆਂ ਨਾਲ ਜੀਉਂਦਾ ਬਾਹਰ ਨਿੱਕਲ ਆਇਆ। “ਉਹ ਨੂੰ ਖੋਲ੍ਹੋ ਅਤੇ ਜਾਣ ਦਿਓ” ਯਿਸੂ ਨੇ ਆਖਿਆ।—ਯੂਹੰਨਾ 11:11-44.
12, 13. (ੳ) ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਲਾਜ਼ਰ ਅਚੇਤ ਸੀ ਜਦੋਂ ਉਹ ਮਰਿਆ ਹੋਇਆ ਸੀ? (ਅ) ਯਿਸੂ ਨੇ ਕਿਉਂ ਕਿਹਾ ਕਿ ਲਾਜ਼ਰ ਸੁੱਤਾ ਪਿਆ ਹੈ ਜਦੋਂ, ਅਸਲ ਵਿਚ ਉਹ ਮਰਿਆ ਹੋਇਆ ਸੀ?
12 ਹੁਣ ਇਸ ਉੱਤੇ ਵਿਚਾਰ ਕਰੋ: ਉਨ੍ਹਾਂ ਚਾਰ ਦਿਨਾਂ ਦੇ ਦੌਰਾਨ ਜਦੋਂ ਉਹ ਮਰਿਆ ਪਿਆ ਸੀ ਲਾਜ਼ਰ ਦੀ ਕੀ ਸਥਿਤੀ ਸੀ? ਕੀ ਉਹ ਸਵਰਗ ਵਿਚ ਗਿਆ ਹੋਇਆ ਸੀ? ਉਹ ਇਕ ਅੱਛਾ ਮਨੁੱਖ ਸੀ। ਫਿਰ ਵੀ ਲਾਜ਼ਰ ਨੇ ਸਵਰਗ ਵਿਚ ਹੋਣ ਬਾਰੇ ਕੁਝ ਵੀ ਨਹੀਂ ਕਿਹਾ ਸੀ, ਜਿਸ ਬਾਰੇ ਨਿਸ਼ਚੇ ਹੀ ਉਹ ਕਹਿੰਦਾ ਅਗਰ ਉਹ ਉੱਥੇ ਗਿਆ ਹੁੰਦਾ। ਨਹੀਂ, ਲਾਜ਼ਰ ਵਾਸਤਵ ਵਿਚ ਮਰਿਆ ਹੋਇਆ ਸੀ, ਜਿਵੇਂ ਯਿਸੂ ਨੇ ਆਖਿਆ ਸੀ। ਤਾਂ ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਉਂ ਆਖਿਆ ਕਿ ਲਾਜ਼ਰ ਕੇਵਲ ਸੌਂ ਹੀ ਰਿਹਾ ਸੀ?
13 ਖੈਰ, ਯਿਸੂ ਨੂੰ ਪਤਾ ਸੀ ਕਿ ਮਰਿਆ ਹੋਇਆ ਲਾਜ਼ਰ ਅਚੇਤ ਸੀ, ਜਿਸ ਤਰ੍ਹਾਂ ਬਾਈਬਲ ਆਖਦੀ ਹੈ: “ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਲੇਕਨ ਇਕ ਜੀਵਿਤ ਵਿਅਕਤੀ ਨੂੰ ਗੂੜੀ ਨੀਂਦ ਤੋਂ ਜਗਾਇਆ ਜਾ ਸਕਦਾ ਹੈ। ਇਸ ਲਈ ਯਿਸੂ ਇਹ ਪ੍ਰਦਰਸ਼ਿਤ ਕਰਨ ਜਾ ਰਿਹਾ ਸੀ ਕਿ, ਉਸ ਸ਼ਕਤੀ ਦੁਆਰਾ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦਿੱਤੀ ਸੀ, ਉਹ ਦਾ ਮਿੱਤ੍ਰ ਲਾਜ਼ਰ ਮੌਤ ਤੋਂ ਜਗਾਇਆ ਜਾ ਸਕਦਾ ਸੀ।
14. ਮਸੀਹ ਦੀ ਮਰੇ ਹੋਇਆਂ ਨੂੰ ਜੀ ਉਠਾਉਣ ਦੀ ਸ਼ਕਤੀ ਬਾਰੇ ਗਿਆਨ ਨੂੰ ਸਾਨੂੰ ਕੀ ਕਰਨ ਲਈ ਉਤੇਜਿਤ ਕਰਨਾ ਚਾਹੀਦਾ ਹੈ?
14 ਜਦੋਂ ਇਕ ਵਿਅਕਤੀ ਬਹੁਤ ਗੂੜੀ ਨੀਂਦ ਵਿਚ ਪਿਆ ਹੁੰਦਾ ਹੈ, ਉਸ ਨੂੰ ਕੁਝ ਵੀ ਨਹੀਂ ਯਾਦ ਰਹਿੰਦਾ ਹੈ। ਮਰੇ ਹੋਇਆਂ ਨਾਲ ਵੀ ਇਸ ਤਰ੍ਹਾਂ ਹੀ ਹੈ। ਉਨ੍ਹਾਂ ਦੀਆਂ ਕੋਈ ਵੀ ਭਾਵਨਾਵਾਂ ਨਹੀਂ ਹੁੰਦੀਆਂ ਹਨ। ਉਹ ਹੁਣ ਹੋਂਦ ਵਿਚ ਨਹੀਂ ਹਨ। ਲੇਕਨ, ਪਰਮੇਸ਼ੁਰ ਦੇ ਠੀਕ ਸਮੇਂ ਤੇ, ਮਰੇ ਹੋਏ ਵਿਅਕਤੀ ਜਿਨ੍ਹਾਂ ਦੀ ਰਿਹਾਈ-ਕੀਮਤ ਪਰਮੇਸ਼ੁਰ ਦੁਆਰਾ ਦਿੱਤੀ ਜਾਂਦੀ ਹੈ ਜੀ ਉਠਾਏ ਜਾਣਗੇ। (ਯੂਹੰਨਾ 5:28) ਨਿਸ਼ਚੇ ਹੀ ਇਸ ਗਿਆਨ ਨੂੰ ਸਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਪ੍ਰਾਪਤ ਕਰਨ ਲਈ ਉਤੇਜਿਤ ਕਰਨਾ ਚਾਹੀਦਾ ਹੈ। ਅਗਰ ਅਸੀਂ ਇਹ ਪ੍ਰਾਪਤ ਕਰਾਂਗੇ, ਤਾਂ ਭਾਵੇਂ ਅਸੀਂ ਮਰ ਵੀ ਜਾਈਏ, ਪਰਮੇਸ਼ੁਰ ਸਾਨੂੰ ਯਾਦ ਰੱਖੇਗਾ ਅਤੇ ਸਾਨੂੰ ਮੁੜ ਕੇ ਵਾਪਸ ਜੀ ਉਠਾਇਆ ਜਾਵੇਗਾ।—1 ਥੱਸਲੁਨੀਕੀਆਂ 4:13, 14.
[ਸਵਾਲ]
[ਸਫ਼ੇ 76 ਉੱਤੇ ਤਸਵੀਰ]
ਆਦਮ — ਮਿੱਟੀ ਤੋਂ ਬਣਿਆ . . . ਮਿੱਟੀ ਵਿਚ ਮੁੜ ਗਿਆ
[ਸਫ਼ੇ 78 ਉੱਤੇ ਤਸਵੀਰ]
ਯਿਸੂ ਦੇ ਉਸ ਨੂੰ ਜੀ ਉਠਾਉਣ ਤੋਂ ਪਹਿਲਾਂ ਲਾਜ਼ਰ ਦੀ ਕੀ ਸਥਿਤੀ ਸੀ?