Skip to content

Skip to table of contents

‘ਸੰਸਾਰ ਦਾ ਅੰਤ’ ਨਜ਼ਦੀਕ ਹੈ!

‘ਸੰਸਾਰ ਦਾ ਅੰਤ’ ਨਜ਼ਦੀਕ ਹੈ!

ਅਧਿਆਇ 18

‘ਸੰਸਾਰ ਦਾ ਅੰਤ’ ਨਜ਼ਦੀਕ ਹੈ!

1. ਮਸੀਹ ਦੇ ਪਾਰਥਿਵ ਅਨੁਯਾਈਆਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਉਹ ਸਵਰਗ ਵਿਚ ਆਪਣਾ ਸ਼ਾਸਨ ਆਰੰਭ ਕਰ ਚੁੱਕਾ ਹੈ?

ਜਦੋਂ ਯਿਸੂ ਮਸੀਹ ਨੇ ਸ਼ਤਾਨ ਅਤੇ ਉਸ ਦੇ ਦੂਤਾਂ ਨੂੰ ਸਵਰਗ ਵਿਚੋਂ ਬਾਹਰ ਕੱਢ ਸੁਟਿਆ ਅਤੇ ਆਪਣਾ ਰਾਜ ਸ਼ਾਸਨ ਆਰੰਭ ਕੀਤਾ, ਇਸ ਦਾ ਅਰਥ ਸੀ ਕਿ ਸ਼ਤਾਨ ਅਤੇ ਉਸ ਦੀ ਦੁਸ਼ਟ ਵਿਵਸਥਾ ਦਾ ਅੰਤ ਨਜ਼ਦੀਕ ਹੈ। (ਪਰਕਾਸ਼ ਦੀ ਪੋਥੀ 12:7-12) ਲੇਕਨ ਧਰਤੀ ਉੱਤੇ ਮਸੀਹ ਦੇ ਅਨੁਯਾਈਆਂ ਨੂੰ ਕਿਸ ਤਰ੍ਹਾਂ ਪਤਾ ਚੱਲ ਸਕਦਾ ਸੀ ਕਿ ਸਵਰਗ ਵਿਚ ਇਹ ਘਟਨਾ, ਉਨ੍ਹਾਂ ਦੀਆਂ ਅੱਖਾਂ ਤੋਂ ਅਦ੍ਰਿਸ਼ਟ, ਬੀਤ ਚੁੱਕੀ ਹੈ? ਉਹ ਕਿਸ ਤਰ੍ਹਾਂ ਜਾਣ ਸਕਦੇ ਸਨ ਕਿ ਮਸੀਹ ਰਾਜ ਸੱਤਾ ਵਿਚ ਅਦ੍ਰਿਸ਼ਟ ਤੌਰ ਤੇ ਮੌਜੂਦ ਸੀ ਅਤੇ ‘ਸੰਸਾਰ ਦਾ ਅੰਤ’ ਨਜ਼ਦੀਕ ਸੀ? ਉਹ ਜਾਂਚ ਕਰ ਕੇ ਜਾਣ ਸਕਦੇ ਸਨ ਕਿ ਕੀ ਉਹ “ਲੱਛਣ” ਪੂਰਾ ਹੋ ਰਿਹਾ ਹੈ ਜਿਹੜਾ ਯਿਸੂ ਨੇ ਦਿੱਤਾ ਸੀ।

2. ਮਸੀਹ ਦੇ ਚੇਲਿਆਂ ਨੇ ਉਸ ਨੂੰ ਕੀ ਸਵਾਲ ਪੁੱਛਿਆ ਸੀ?

2 ਯਿਸੂ ਦੀ ਮੌਤ ਤੋਂ ਥੋੜ੍ਹਾ ਚਿਰ ਪਹਿਲਾਂ, ਜਦੋਂ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਸੀ, ਉਸ ਦੇ ਚਾਰ ਰਸੂਲ ਉਸ ਤੋਂ ਇਕ “ਲੱਛਣ” ਮੰਗਣ ਆਏ। ਉਨ੍ਹਾਂ ਦਾ ਸਵਾਲ ਕਿੰਗ ਜੇਮਜ਼ ਵਰਯਨ ਵਿਚ ਲੱਖਾਂ ਹੀ ਲੋਕਾਂ ਦੁਆਰਾ, ਇਸ ਤਰ੍ਹਾਂ ਪੜ੍ਹਿਆ ਗਿਆ ਹੈ: “ਸਾਨੂੰ ਦੱਸ, ਇਹ ਗੱਲਾਂ ਕਦੋਂ ਹੋਣਗੀਆਂ? ਅਤੇ ਤੇਰੇ ਆਉਣ, ਅਤੇ ਸੰਸਾਰ ਦੇ ਅੰਤ ਦਾ ਕੀ ਲੱਛਣ ਹੋਵੇਗਾ?” (ਮੱਤੀ 24:3) ਪਰ ਇਨ੍ਹਾਂ ਲਫ਼ਜ਼ਾਂ, “ਤੇਰੇ ਆਉਣ” ਅਤੇ “ਸੰਸਾਰ ਦੇ ਅੰਤ,” ਦਾ ਅਸਲ ਵਿਚ ਕੀ ਅਰਥ ਹੈ?

3. (ੳ) “ਤੇਰੇ ਆਉਣ” ਅਤੇ “ਸੰਸਾਰ ਦੇ ਅੰਤ” ਲਫ਼ਜ਼ਾਂ ਦਾ ਅਸਲ ਵਿਚ ਕੀ ਅਰਥ ਹੈ? (ਅ) ਤਾਂ ਫਿਰ, ਮਸੀਹ ਦੇ ਚੇਲਿਆਂ ਦੁਆਰਾ ਪੁੱਛੇ ਗਏ ਸਵਾਲ ਦਾ ਸਹੀ ਤਰਜਮਾ ਕਿਸ ਤਰ੍ਹਾਂ ਕੀਤਾ ਗਿਆ ਹੈ?

3 ਇੱਥੇ “ਆਉਣ” ਤਰਜਮਾ ਕੀਤਾ ਹੋਇਆ ਯੂਨਾਨੀ ਸ਼ਬਦ ਪਰੂਸੀਆ ਹੈ, ਅਤੇ ਇਸ ਦਾ ਅਰਥ “ਮੌਜੂਦਗੀ” ਹੈ। ਤਾਂ ਫਿਰ, ਜਦੋਂ “ਲੱਛਣ” ਦੇਖਿਆ ਜਾਂਦਾ ਹੈ, ਇਸ ਦਾ ਅਰਥ ਹੈ ਕਿ ਅਸੀਂ ਜਾਣ ਜਾਵਾਂਗੇ ਕਿ ਮਸੀਹ ਮੌਜੂਦ ਹੈ ਭਾਵੇਂ ਅਦ੍ਰਿਸ਼ਟ ਹੈ, ਕਿ ਉਹ ਹੁਣ ਰਾਜ ਸੱਤਾ ਵਿਚ ਆ ਚੁੱਕਾ ਹੈ। ਇਹ ਲਫ਼ਜ਼ ‘ਸੰਸਾਰ ਦਾ ਅੰਤ’ ਵੀ ਬਹੁਤ ਭਰਮਜਨਕ ਹਨ। ਇਨ੍ਹਾਂ ਦਾ ਅਰਥ ਇਸ ਧਰਤੀ ਦਾ ਅੰਤ ਨਹੀਂ ਹੈ, ਪਰ ਇਸ ਦੀ ਬਜਾਇ, ਇਹ ਸ਼ਤਾਨ ਦੀ ਰੀਤੀ-ਵਿਵਸਥਾ ਦਾ ਅੰਤ ਹੈ। (2 ਕੁਰਿੰਥੀਆਂ 4:4) ਇਸ ਲਈ ਰਸੂਲਾਂ ਦਾ ਸਵਾਲ ਸਹੀ ਤੌਰ ਤੇ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ: “ਸਾਨੂੰ ਦੱਸ, ਇਹ ਚੀਜ਼ਾਂ ਕਦੋਂ ਹੋਣਗੀਆਂ, ਅਤੇ ਤੇਰੀ ਮੌਜੂਦਗੀ ਦਾ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?”—ਮੱਤੀ 24:3, ਨਿਊ ਵਰਲਡ ਟ੍ਰਾਂਸਲੇਸ਼ਨ।

4. (ੳ) ਉਸ “ਲੱਛਣ” ਵਿਚ ਕਿਹੜੀਆਂ ਚੀਜ਼ਾਂ ਸ਼ਾਮਲ ਹਨ ਜਿਹੜਾ ਯਿਸੂ ਨੇ ਦਿੱਤਾ ਸੀ? (ਅ) ਇਸ “ਲੱਛਣ” ਦੀ ਤੁਲਨਾ ਇਕ ਉਂਗਲ-ਛਾਪ ਦੇ ਨਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

4 ਯਿਸੂ ਨੇ ਉਸ “ਲੱਛਣ” ਦੇ ਰੂਪ ਵਿਚ ਕੇਵਲ ਇਕੋ ਹੀ ਘਟਨਾ ਨਹੀਂ ਪੇਸ਼ ਕੀਤੀ ਸੀ। ਉਸ ਨੇ ਅਨੇਕ ਘਟਨਾਵਾਂ ਅਤੇ ਸਥਿਤੀਆਂ ਬਾਰੇ ਦੱਸਿਆ ਸੀ। ਮੱਤੀ ਤੋਂ ਇਲਾਵਾ, ਬਾਈਬਲ ਦੇ ਹੋਰ ਲਿਖਾਰੀਆਂ ਨੇ ਵੀ ਅਤਿਰਿਕਤ ਘਟਨਾਵਾਂ ਦਾ ਜ਼ਿਕਰ ਕੀਤਾ ਜਿਹੜੀਆਂ “ਅੰਤ ਦਿਆਂ ਦਿਨਾਂ” ਨੂੰ ਚਿੰਨ੍ਹ ਕਰਨਗੀਆਂ। ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਭਵਿੱਖਬਾਣੀ ਕੀਤੀ ਗਈ ਸੀ ਉਸ ਸਮੇਂ ਦੇ ਦੌਰਾਨ ਹੋਣਗੀਆਂ ਜਿਸ ਨੂੰ ਬਾਈਬਲ ਦੇ ਲਿਖਾਰੀਆਂ ਨੇ ‘ਅੰਤ ਦੇ ਦਿਨ’ ਆਖਿਆ ਸੀ। (2 ਤਿਮੋਥਿਉਸ 3:1-5; 2 ਪਤਰਸ 3:3, 4) ਇਹ ਘਟਨਾਵਾਂ ਉਹ ਵੱਖਰੀਆਂ ਲਕੀਰਾਂ ਵਰਗੀਆਂ ਹੋਣਗੀਆਂ ਜਿਨ੍ਹਾਂ ਦੇ ਨਾਲ ਇਕ ਵਿਅਕਤੀ ਦੀ ਉਂਗਲ-ਛਾਪ ਬਣਦੀ ਹੈ, ਇਕ ਅਜਿਹੀ ਛਾਪ ਜਿਹੜੀ ਕਿਸੇ ਹੋਰ ਵਿਅਕਤੀ ਦੀ ਨਹੀਂ ਹੋ ਸਕਦੀ ਹੈ। ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਲੱਛਣਾਂ, ਯਾ ਘਟਨਾਵਾਂ ਦੇ ਆਪਣੇ ਹੀ ਨਮੂਨੇ ਹਨ। ਇਹ ਇਕ ਨਿਸ਼ਚਾਤਮਕ “ਉਂਗਲ-ਛਾਪ” ਬਣਦੇ ਹਨ ਜੋ ਕਿਸੇ ਹੋਰ ਸਮੇਂ ਦੀ ਅਵਧੀ ਦੇ ਨਹੀਂ ਹੋ ਸਕਦੇ ਹਨ।

5, 6. ਜਿਵੇਂ ਤੁਸੀਂ ਅਗਲੇ ਸਫ਼ਿਆਂ ਉੱਤੇ “ਅੰਤ ਦਿਆਂ ਦਿਨਾਂ” ਦੇ 11 ਪ੍ਰਮਾਣਾਂ ਦੀ ਜਾਂਚ ਕਰਦੇ ਹੋ ਤੁਸੀਂ “ਇਸ ਰੀਤੀ-ਵਿਵਸਥਾ ਦੀ ਸਮਾਪਤੀ” ਦੇ ਸੰਬੰਧ ਵਿਚ ਕੀ ਸਮਝਦੇ ਹੋ?

5 ਇਸ ਕਿਤਾਬ ਦੇ ਅਧਿਆਇ 16 ਵਿਚ ਅਸੀਂ ਬਾਈਬਲ ਸਬੂਤ ਉੱਤੇ ਵਿਚਾਰ ਕੀਤਾ ਸੀ ਕਿ ਸੰਨ 1914 ਵਿਚ ਮਸੀਹ ਵਾਪਸ ਆਇਆ ਅਤੇ ਆਪਣੇ ਵੈਰੀਆਂ ਦੇ ਵਿਚਕਾਰ ਸ਼ਾਸਨ ਕਰਨਾ ਆਰੰਭ ਕਰ ਦਿੱਤਾ। ਹੁਣ ਮਸੀਹ ਦੀ ਮੌਜੂਦਗੀ ਦੇ “ਲੱਛਣ” ਦੇ ਵਿਭਿੰਨ ਪਹਿਲੂਆਂ ਵੱਲ ਅਤੇ ਸ਼ਤਾਨ ਦੀ ਦੁਸ਼ਟ ਰੀਤੀ-ਵਿਵਸਥਾ ਦੇ “ਅੰਤ ਦਿਆਂ ਦਿਨਾਂ” ਦੇ ਹੋਰ ਸਬੂਤ ਵੱਲ ਧਿਆਨ ਨਾਲ ਦੇਖੋ। ਜਿਉਂ ਹੀ ਤੁਸੀਂ ਅਗਲੇ ਚਾਰ ਸਫ਼ਿਆਂ ਵਿਚ ਇਹ ਭਵਿੱਖਬਾਣੀ ਕੀਤੀਆਂ ਹੋਈਆਂ ਗੱਲਾਂ ਦੀ ਜਾਂਚ ਕਰਦੇ ਹੋ, ਧਿਆਨ ਦਿਓ ਕਿ ਇਹ 1914 ਤੋਂ ਕਿਸ ਤਰ੍ਹਾਂ ਪੂਰੀਆਂ ਹੋ ਰਹੀਆਂ ਹਨ।

“ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।”—ਮੱਤੀ 24:7.

ਨਿਸ਼ਹੇ ਹੀ ਤੁਸੀਂ “ਲੱਛਣ” ਦਾ ਇਹ ਹਿੱਸਾ 1914 ਤੋਂ ਪੂਰਾ ਹੁੰਦਾ ਦੇਖਿਆ ਹੈ! ਉਸ ਸਾਲ ਵਿਚ ਪਹਿਲਾ ਵਿਸ਼ਵ ਯੁੱਧ ਆਰੰਭ ਹੋਇਆ ਸੀ। ਇਤਿਹਾਸ ਵਿਚ ਅੱਗੇ ਕਦੇ ਵੀ ਅਜਿਹਾ ਭਿਆਨਕ ਯੁੱਧ ਨਹੀਂ ਹੋਇਆ। ਇਹ ਪੂਰਣ ਯੁੱਧ ਸੀ। ਪਹਿਲਾ ਵਿਸ਼ਵ ਯੁੱਧ ਉਨ੍ਹਾਂ ਸਾਰੀਆਂ ਮੁੱਖ ਯੁੱਧਾਂ ਤੋਂ ਕਿਤੇ ਜ਼ਿਆਦਾ ਮਹੱਤਰ ਸੀ ਜਿਹੜੀਆਂ 1914 ਤੋਂ ਪਹਿਲਾਂ 2,400 ਸਾਲ ਦੇ ਦੌਰਾਨ ਲੜੀਆਂ ਗਈਆਂ ਸਨ। ਪਰ ਫਿਰ ਇਹ ਯੁੱਧ ਖ਼ਤਮ ਹੋਣ ਤੋਂ ਕੇਵਲ 21 ਸਾਲ ਹੀ ਬਾਅਦ, ਦੂਸਰਾ ਵਿਸ਼ਵ ਯੁੱਧ ਆਰੰਭ ਹੋਇਆ। ਅਤੇ ਇਹ ਪਹਿਲੇ ਵਿਸ਼ਵ ਯੁੱਧ ਤੋਂ ਚਾਰ ਗੁਣਾਂ ਜ਼ਿਆਦਾ ਵਿਨਾਸ਼ਕ ਸੀ।

ਭਿਆਨਕ ਯੁੱਧ ਲੜੇ ਜਾ ਰਹੇ ਹਨ। ਜਦੋਂ ਤੋਂ ਦੂਸਰਾ ਵਿਸ਼ਵ ਯੁੱਧ 1945 ਵਿਚ ਖ਼ਤਮ ਹੋਇਆ ਹੈ, ਸਾਰੇ ਵਿਸ਼ਵ ਵਿਚ ਕੁਝ 150 ਲੜੇ ਗਏ ਯੁੱਧਾਂ ਵਿਚ 2 ਕਰੋੜ 50 ਲੱਖ ਤੋਂ ਜ਼ਿਆਦਾ ਵਿਅਕਤੀ ਮਾਰੇ ਜਾ ਚੁੱਕੇ ਹਨ। ਉਦੋਂ ਤੋਂ ਕਿਸੇ ਵੀ ਦਿਨ, ਔਸਤ ਤੌਰ ਤੇ, ਦੁਨੀਆਂ ਵਿਚ ਕਿਸੇ-ਨ-ਕਿਸੇ ਜਗ੍ਹਾ 12 ਯੁੱਧਾਂ ਜਾਰੀ ਹਨ। ਅਤੇ ਇਕ ਹੋਰ ਵਿਸ਼ਵ ਯੁੱਧ ਦਾ ਨਿਰੰਤਰ ਖ਼ਤਰਾ ਮੌਜੂਦ ਹੈ। ਇਕੱਲੇ ਯੂਨਾਇਟਿਡ ਸਟੇਟਸ ਵਿਚ ਹੀ ਹਰ ਇਕ ਮਨੁੱਖ, ਔਰਤ, ਅਤੇ ਬੱਚੇ ਨੂੰ 12 ਵਾਰੀ ਵਿਨਾਸ਼ ਕਰਨ ਲਈ ਚੋਖੇ ਨਿਯੂਕਲੀ ਹਥਿਆਰ ਹਨ!

“ਥਾਂ ਥਾਂ ਕਾਲ ਪੈਣਗੇ।”—ਮੱਤੀ 24:7.

ਇਤਿਹਾਸ ਵਿਚ ਸਭ ਤੋਂ ਵੱਡਾ ਕਾਲ ਪਹਿਲੇ ਵਿਸ਼ਵ ਯੁੱਧ ਦੇ ਮਗਰੋਂ ਆਇਆ। ਕੇਵਲ ਉੱਤਰੀ ਚੀਨ ਵਿਚ ਹੀ ਭੁੱਖ ਦੇ ਕਾਰਨ ਹਰ ਰੋਜ਼ 15,000 ਵਿਅਕਤੀ ਮਰੇ ਸਨ। ਪਰ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦਾ ਕਾਲ ਇਸ ਤੋਂ ਵੀ ਵੱਡਾ ਸੀ। ਉਦੋਂ ਦੁਨੀਆਂ ਦਾ ਇਕ ਚੌਥਾ ਹਿੱਸਾ ਭੁੱਖ ਨਾਲ ਮਰ ਰਿਹਾ ਸੀ! ਅਤੇ ਉਦੋਂ ਤੋਂ ਲੈ ਕੇ, ਧਰਤੀ ਉੱਤੇ ਅਨੇਕ ਲੋਕਾਂ ਲਈ ਆਹਾਰ ਨਾਕਾਫ਼ੀ ਰਿਹਾ ਹੈ।

“ਹਰ 8.6 ਸੈਕਿੰਡ ਕਿਸੇ-ਨ-ਕਿਸੇ ਘੱਟ-ਵਿਕਸਿਤ ਦੇਸ਼ ਵਿਚ ਇਕ ਵਿਅਕਤੀ ਅਪੂਰਣ ਖੁਰਾਕ ਦੁਆਰਾ ਬੀਮਾਰੀ ਵਜੋਂ ਮਰਦਾ ਹੈ,” 1967 ਵਿਚ ਨਿਊ ਯੌਰਕ ਟਾਈਮਜ਼ ਨੇ ਆਖਿਆ। ਲੱਖਾਂ ਲੋਕ ਹਾਲੇ ਵੀ ਭੁੱਖਮਰੀ ਦੇ ਕਾਰਨ ਮਰਦੇ ਹਨ—ਹਰ ਸਾਲ ਕੁਝ 5 ਕਰੋੜ! 1980 ਤਾਈਂ, ਧਰਤੀ ਉੱਪਰ ਲੋਕਾਂ ਦਾ ਤਕਰੀਬਨ ਇਕ ਚੌਥਾ ਹਿੱਸਾ (1,00,00,00,000 ਵਿਅਕਤੀ) ਭੁੱਖਾ ਸੀ ਕਿਉਂਕਿ ਉਨ੍ਹਾਂ ਦੇ ਖਾਣ ਲਈ ਚੋਖਾ ਆਹਾਰ ਪ੍ਰਾਪਤ ਨਹੀਂ ਹੁੰਦਾ ਸੀ। ਉਨ੍ਹਾਂ ਸਥਾਨਾਂ ਵਿਚ ਵੀ ਜਿੱਥੇ ਆਹਾਰ ਭਰਪੂਰ ਹੈ, ਅਨੇਕ ਇੰਨੇ ਗ਼ਰੀਬ ਹਨ ਕਿ ਉਹ ਇਹ ਖ਼ਰੀਦ ਨਹੀਂ ਸਕਦੇ ਹਨ।

“ਥਾਂ ਥਾਂ . . . ਭੁਚਾਲ ਆਉਣਗੇ।”—ਮੱਤੀ 24:7.

ਕਲਮਬੰਦ ਇਤਿਹਾਸ ਦੀ ਕਿਸੇ ਵੀ ਹੋਰ ਸਮਾਨ ਅਵਧੀ ਨਾਲੋਂ, 1914 ਤੋਂ ਲੈ ਕੇ ਹੁਣ ਤਾਈਂ, ਕਿਤੇ ਜ਼ਿਆਦਾ ਮੁੱਖ ਭੁਚਾਲ ਆਏ ਹਨ। 1,000 ਤੋਂ ਜ਼ਿਆਦਾ ਸਾਲਾਂ ਦੇ ਦੌਰਾਰ, ਸੰਨ 856 ਸਾ.ਯੁ. ਤੋਂ ਲੈ ਕੇ 1914 ਤਾਈਂ, ਕੇਵਲ 24 ਮੁੱਖ ਭੁਚਾਲ ਆਏ ਸਨ, ਜਿਨ੍ਹਾਂ ਦੁਆਰਾ ਕੁਝ 19,73,000 ਮੌਤਾਂ ਹੋਈਆਂ। ਪਰ 1915 ਤੋਂ 1978 ਤਾਈਂ 63 ਸਾਲਾਂ ਵਿਚ, 43 ਵੱਡੇ ਭੁਚਾਲਾਂ ਵਿਚ ਕੁਝ 16,00,000 ਵਿਅਕਤੀ ਮਰੇ ਸਨ।

“ਥਾਂ ਥਾਂ . . . ਮਰੀਆਂ ਪੈਣਗੀਆਂ।”—ਲੂਕਾ 21:11.

ਪਹਿਲੇ ਵਿਸ਼ਵ ਯੁੱਧ ਤੋਂ ਇਕ ਦੱਮ ਬਾਅਦ, ਇੰਨੇ ਲੋਕ ਸਪੇਨੀ ਫਲੂ ਤੋਂ ਮਰੇ ਜਿੰਨੇ ਕਿ ਮਨੁੱਖਜਾਤੀ ਦੇ ਇਤਿਹਾਸ ਵਿਚ ਕਿਸੇ ਹੋਰ ਰੋਗ ਮਹਾਂਮਾਰੀ ਤੋਂ ਨਹੀਂ ਮਰੇ ਸਨ। ਮੌਤ ਦੁਆਰਾ ਕੁਝ 2 ਕਰੋੜ 10 ਲੱਖ ਲੋਕਾਂ ਦੀਆਂ ਜਾਨਾਂ ਦਾ ਨੁਕਸਾਨ ਹੋਇਆ! ਫਿਰ ਭੀ, ਮਹਾਂਮਾਰੀਆਂ ਅਤੇ ਬੀਮਾਰੀਆਂ ਵੱਧਦੀਆਂ ਜਾ ਰਹੀਆਂ ਹਨ। ਹਰ ਸਾਲ ਲੱਖਾਂ ਹੀ ਲੋਕ ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਤੋਂ ਮਰਦੇ ਹਨ। ਲਿੰਗੀ ਰੋਗ ਤੇਜ਼ੀ ਨਾਲ ਫ਼ੈਲ ਰਹੇ ਹਨ। ਹੋਰ ਭਿਆਨਕ ਬੀਮਾਰੀਆਂ ਜਿਵੇਂ ਕਿ ਮਲੇਰੀਆ, ਸਨੇਲ ਫ਼ੀਵਰ, ਅਤੇ ਰਿਵਰ ਬਲਾਇੰਡਨੈਸ, ਦੇਸ਼ੋਂ-ਦੇਸ਼ ਪਾਈਆਂ ਜਾਂਦੀਆਂ ਹਨ, ਖ਼ਾਸ ਕਰਕੇ ਏਸ਼ੀਆ, ਅਫ਼ਰੀਕਾ, ਅਤੇ ਲੈਟਿਨ ਅਮਰੀਕਾ ਵਿਚ।

‘ਕੁਧਰਮ ਦਾ ਵੱਧਣਾ।’—ਮੱਤੀ 24:12.

ਸਾਰੀ ਧਰਤੀ ਵਿਚ ਕੁਧਰਮ ਅਤੇ ਜੁਰਮ ਦੇ ਵੱਧਣ ਦੀਆਂ ਖਬਰਾਂ ਪਾਈਆਂ ਜਾਂਦੀਆਂ ਹਨ। ਹਿੰਸਾ ਦੇ ਅਪਰਾਧ, ਜਿਵੇਂ ਕਿ ਕਤਲ, ਬਲਾਤਕਾਰ ਅਤੇ ਡਾਕੇ, ਹੁਣ ਅਧਿਕ ਵੱਧ ਰਹੇ ਹਨ। ਕੇਵਲ ਯੂਨਾਇਟਿਡ ਸਟੇਟਸ ਵਿਚ ਹੀ, ਔਸਤ ਤੌਰ ਤੇ, ਹਰ ਸੈਕਿੰਡ ਇਕ ਗੰਭੀਰ ਅਪਰਾਧ ਕੀਤਾ ਜਾਂਦਾ ਹੈ। ਅਨੇਕ ਸਥਾਨਾਂ ਵਿਚ ਸੜਕਾਂ ਤੇ, ਦਿਨ ਨੂੰ ਵੀ, ਕੋਈ ਵਿਅਕਤੀ ਸੁਰੱਖਿਅਤ ਨਹੀਂ ਮਹਿਸੂਸ ਕਰਦਾ ਹੈ। ਰਾਤ ਨੂੰ ਲੋਕ ਆਪਣੇ ਘਰਾਂ ਵਿਚ ਬਾਹਰ ਜਾਣ ਤੋਂ ਡਰਦੇ, ਤਾਲੇ ਲਗਾ ਕੇ ਅੜਿਕੇ ਦਿੱਤੇ ਹੋਏ ਦਰਵਾਜਿਆਂ ਦੇ ਅੰਦਰ ਰਹਿੰਦੇ ਹਨ।

‘ਡਰ ਦੇ ਮਾਰੇ . . . ਲੋਕਾਂ ਦੇ ਜੀ ਡੁੱਬ ਜਾਂਦੇ ਹਨ।’—ਲੂਕਾ 21:26.

ਅੱਜਕਲ੍ਹ ਲੋਕਾਂ ਦੇ ਜੀਵਨ ਵਿਚ ਸਭ ਤੋਂ ਵੱਡਾ ਇਕਮਾਤਰ ਭਾਵ ਡਰ ਹੈ। ਪਹਿਲੇ ਨਿਯੂਕਲੀ ਬੰਬਾਂ ਦੇ ਵਿਸਫੋਟ ਹੋਣ ਤੋਂ ਥੋੜ੍ਹੇ ਹੀ ਚਿਰ ਬਾਅਦ, ਪਰਮਾਣੂ ਵਿਗਿਆਨੀ ਹੈਰਲਡ ਸੀ. ਯੂਰੀ ਨੇ ਆਖਿਆ: “ਅਸੀਂ ਡਰ ਖਾਵਾਂਗੇ, ਡਰ ਸੌਂਵਾਂਗੇ, ਡਰ ਵਿਚ ਜੀਵਾਂਗੇ ਅਤੇ ਡਰ ਵਿਚ ਮਰਾਂਗੇ।” ਜ਼ਿਆਦਾ ਮਨੁੱਖਜਾਤੀ ਲਈ ਇਹੋ ਹੀ ਹੋ ਰਿਹਾ ਹੈ। ਅਤੇ ਇਹ ਕੇਵਲ ਹਮੇਸ਼ਾ-ਮੌਜੂਦ ਨਿਯੂਕਲੀ ਯੁੱਧ ਦੇ ਖ਼ਤਰੇ ਦੇ ਕਰਕੇ ਹੀ ਨਹੀਂ ਹੈ। ਲੋਕ ਜੁਰਮ, ਪਰਦੂਸ਼ਨ, ਬੀਮਾਰੀ, ਮਹਿੰਗਾਈ ਅਤੇ ਹੋਰ ਦੂਸਰੀਆਂ ਚੀਜ਼ਾਂ ਤੋਂ ਵੀ ਡਰਦੇ ਹਨ ਜਿਹੜੀਆਂ ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਆਪਣੇ ਜੀਵਨ ਨੂੰ ਵੀ ਖ਼ਤਰੇ ਵਿਚ ਪਾਉਂਦੀਆਂ ਹਨ।

“ਮਾਇਆ ਦੇ ਲੋਭੀ।”—2 ਤਿਮੋਥਿਉਸ 3:2.

ਅੱਜਕਲ੍ਹ ਜਿੱਥੇ ਮਰਜ਼ੀ ਤੁਸੀਂ ਧਿਆਨ ਕਰੋ ਤੁਸੀਂ ਲੋਭ ਦੇ ਕੰਮ ਦੇਖ ਸਕਦੇ ਹੋ। ਪੈਸੇ ਦੀ ਖਾਤਰ ਅਨੇਕ ਵਿਅਕਤੀ ਲਗਭਗ ਕੁਝ ਵੀ ਕਰਨ ਨੂੰ ਤਿਆਰ ਹਨ। ਉਹ ਚੋਰੀ ਕਰਨਗੇ ਯਾ ਇੱਥੋ ਤਕ ਕਿ ਕਤਲ ਵੀ ਕਰਨਗੇ। ਲਾਲਚੀ ਵਿਅਕਤੀਆਂ ਦੇ ਲਈ ਇਹ ਅਨੋਖੀ ਗੱਲ ਨਹੀਂ ਹੈ ਕਿ ਉਹ ਅਜਿਹੇ ਉਤਪਾਦਨ ਪੈਦਾ ਕਰਨ ਅਤੇ ਵੇਚਣ ਜਿਹੜੇ, ਕਿਸੇ-ਨ-ਕਿਸੇ ਤਰੀਕੇ ਨਾਲ, ਦੂਸਰਿਆਂ ਨੂੰ ਬੀਮਾਰ ਕਰਦੇ ਹਨ ਯਾ ਮਾਰ ਦਿੰਦੇ ਹਨ। ਭਾਵੇਂ ਖੁਲ੍ਹੇ ਤੌਰ ਤੇ, ਯਾ ਜਿਸ ਤਰੀਕੇ ਨਾਲ ਉਹ ਆਪਣਾ ਜੀਵਨ ਬਤੀਤ ਕਰਦੇ ਹਨ, ਲੋਕ ਪੈਸੇ ਦੇ ਸੰਬੰਧ ਵਿਚ ਆਖ ਰਹੇ ਹਨ: ‘ਇਹ ਮੇਰਾ ਈਸ਼ਵਰ ਹੈ।’

‘ਮਾਪਿਆਂ ਦੇ ਅਣਆਗਿਆਕਾਰ।’—2 ਤਿਮੋਥਿਉਸ 3:2.

ਅੱਜਕਲ੍ਹ ਮਾਪਿਆਂ ਦਾ ਆਪਣੇ ਬੱਚਿਆਂ ਉਪਰ ਅਕਸਰ ਬਹੁਤ ਥੋੜ੍ਹਾ ਕੰਟ੍ਰੋਲ ਹੈ। ਨੌਜਵਾਨ ਹਰ ਅਧਿਕਾਰ ਦੇ ਵਿਰੁੱਧ ਬਗਾਵਤ ਕਰਦੇ ਹਨ। ਇਸ ਲਈ ਧਰਤੀ ਉੱਤੇ ਹਰ ਦੇਸ਼ ਨੌਜਵਾਨਾਂ ਦੇ ਅਪਰਾਧ ਦੀ ਆਫ਼ਤ ਤੋਂ ਪ੍ਰਭਾਵਿਤ ਹੈ। ਕਈਆਂ ਦੇਸ਼ਾਂ ਵਿਚ ਅੱਧਿਆਂ ਤੋਂ ਵੀ ਜ਼ਿਆਦਾ ਸਾਰੇ ਗੰਭੀਰ ਅਪਰਾਧ 10 ਤੋਂ 17 ਸਾਲਾਂ ਦੀ ਉਮਰ ਦੇ ਬੱਚੇ ਕਰਦੇ ਹਨ। ਕਤਲ, ਬਲਾਤਕਾਰ, ਹਮਲਾ, ਡਾਕਾ, ਚੋਰੀ, ਗੱਡੀਆਂ ਦੀ ਚੋਰੀ—ਇਹ ਸਾਰੀਆਂ ਚੀਜ਼ਾਂ ਬੱਚੇ ਹੀ ਕਰ ਰਹੇ ਹਨ। ਇਤਿਹਾਸ ਵਿਚ ਮਾਪਿਆਂ ਦੇ ਪ੍ਰਤੀ ਅਣਆਗਿਆਕਾਰੀ ਕਦੀ ਵੀ ਇੰਨੀ ਆਮ ਨਹੀਂ ਹੋਈ ਹੈ।

“ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ।”—2 ਤਿਮੋਥਿਉਸ 3:5.

ਦੁਨੀਆਂ ਦੇ ਨੇਤਾ ਅਤੇ ਆਮ ਜਨਤਾ ਦੋਵੇਂ ਅਕਸਰ ਬਾਹਰੋਂ ਧਾਰਮਿਕ ਹੋਣ ਦਾ ਵਿਖਾਲਾ ਕਰਦੇ ਹਨ। ਉਹ ਸ਼ਾਇਦ ਗਿਰਜਿਆਂ ਦਿਆਂ ਕਾਰਜਕ੍ਰਮਾਂ ਵਿਚ ਸ਼ਾਮਲ ਹੋਣ ਅਤੇ ਧਾਰਮਿਕ ਮਾਮਲਿਆਂ ਲਈ ਚੰਦੇ ਦੇਣ। ਜਿਹੜੇ ਸਰਕਾਰੀ ਕੰਮਾਂ ਵਿਚ ਹਨ ਉਹ ਆਪਣੀ ਪਦਵੀ ਲੈਣ ਦੇ ਸਮੇਂ ਤੇ ਸ਼ਾਇਦ ਬਾਈਬਲ ਉੱਤੇ ਆਪਣਾ ਹੱਥ ਧਰ ਕੇ ਸਹੁੰ ਖਾਣ। ਪਰ ਅਕਸਰ ਇਹ ਕੇਵਲ “ਭਗਤੀ ਦਾ ਰੂਪ” ਹੀ ਹੁੰਦਾ ਹੈ। ਜਿਵੇਂ ਬਾਈਬਲ ਨੇ ਭਵਿੱਖਬਾਣੀ ਕੀਤੀ ਸੀ, ਪਰਮੇਸ਼ੁਰ ਦੀ ਸੱਚੀ ਉਪਾਸਨਾ ਅੱਜ ਜ਼ਿਆਦਾ ਲੋਕਾਂ ਦੇ ਜੀਵਨ ਵਿਚ ਕੋਈ ਵਾਸਤਵਿਕ ਤੌਰ ਤੇ ਸ਼ਕਤੀ ਨਹੀਂ ਹੈ। ਉਹ ਭਲਾਈ ਲਈ ਕਿਸੇ ਵਾਸਤਵਿਕ ਸ਼ਕਤੀ ਦੁਆਰਾ ਪ੍ਰੇਰਿਤ ਨਹੀਂ ਹੁੰਦੇ ਹਨ।

“ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।”—2 ਤਿਮੋਥਿਉਸ 3:4.

ਜ਼ਿਆਦਾ ਲੋਕ ਕੇਵਲ ਉਹੀ ਕਰਨ ਦਾ ਸੋਚਦੇ ਹਨ ਜੋ ਉਨ੍ਹਾਂ ਨੂੰ ਯਾ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਸੰਨ ਕਰਦਾ ਹੈ, ਨਾ ਕਿ ਜੋ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਖ਼ਾਸ ਕਰਕੇ ਅਨੇਕ ਵਿਅਕਤੀ ਉਨ੍ਹਾਂ ਚੀਜ਼ਾਂ ਨੂੰ ਪ੍ਰੇਮ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਰੱਦ ਕਰਦਾ ਹੈ ਜਿਨ੍ਹਾਂ ਵਿਚ ਵਿਭਚਾਰ, ਜ਼ਨਾਹਕਾਰੀ, ਨਸ਼ਾਪਨ, ਨਸ਼ੀਲੀ ਦਵਾਈ ਦੀ ਕੁਵਰਤੋਂ ਅਤੇ ਦੂਸਰੇ ਅਜਿਹੇ ਅਖਾਉਤੀ ਆਨੰਦ ਸ਼ਾਮਲ ਹਨ। ਇੱਥੋਂ ਤਕ ਕਿ ਉਹ ਆਨੰਦ ਜਿਹੜੇ, ਆਪਣੇ ਆਪ ਵਿਚ, ਗੁਣਕਾਰੀ ਹੋ ਸਕਦੇ ਹਨ ਪਰਮੇਸ਼ੁਰ ਦੇ ਬਾਰੇ ਸਿੱਖਿਆ ਲੈਣ ਅਤੇ ਉਸ ਦੀ ਸੇਵਾ ਕਰਨ ਦੇ ਕਿਸੇ ਵੀ ਯਤਨ ਤੋਂ ਮਹੱਤਵਪੂਰਣ ਸਮਝੇ ਜਾਂਦੇ ਹਨ।

“ਧਰਤੀ ਦਾ ਨਾਸ” ਕਰਨਾ।—ਪਰਕਾਸ਼ ਦੀ ਪੋਥੀ 11:18.

ਉਹ ਹਵਾ ਜਿਸ ਦੁਆਰਾ ਅਸੀਂ ਸਾਹ ਲੈਂਦੇ ਹਾਂ, ਉਹ ਪਾਣੀ ਜਿਹੜਾ ਅਸੀਂ ਪੀਂਦੇ ਹਾਂ ਅਤੇ ਉਹ ਧਰਤੀ ਜਿਸ ਉੱਤੇ ਸਾਡਾ ਖਾਣਾ ਉਗਾਇਆ ਜਾਂਦਾ ਹੈ ਪਰਦੂਸ਼ਿਤ ਕੀਤੇ ਜਾ ਰਹੇ ਹਨ। ਇਹ ਇੰਨੀ ਗੰਭੀਰ ਗੱਲ ਹੈ ਕਿ ਵਿਗਿਆਨੀ ਬੈਰੀ ਕੌਮਨਰ ਨੇ ਚੇਤਾਵਨੀ ਦਿੱਤੀ: “ਮੈਂ ਇਹ ਯਕੀਨ ਰੱਖਦਾ ਹਾਂ ਕਿ ਧਰਤੀ ਦੀ ਜਾਰੀ ਪਰਦੂਸ਼ਨ, ਅਗਰ ਨਾ ਰੋਕੀ ਗਈ ਤਾਂ ਮਾਨਵ ਜੀਵਨ ਲਈ ਇਸ ਗ੍ਰਹਿ ਦੀ, ਇਕ ਸਥਾਨ ਦੇ ਤੌਰ ਤੇ, ਯੋਗਤਾ ਨੂੰ ਆਖ਼ਰਕਾਰ ਵਿਨਾਸ਼ ਕਰ ਦੇਵੇਗੀ।

6 ਪੂਰਵ-ਸੂਚਿਤ ਗੱਲਾਂ ਉੱਤੇ ਵਿਚਾਰ ਕਰਨ ਤੋਂ ਬਾਅਦ, ਕੀ ਇਹ ਸਪੱਸ਼ਟ ਨਹੀਂ ਹੈ ਕਿ ਜਿਹੜਾ “ਲੱਛਣ” ਮਸੀਹ ਨੇ ਦਿੱਤਾ ਸੀ ਅਤੇ ਉਹ ਪ੍ਰਮਾਣ ਜਿਨ੍ਹਾਂ ਦੀ ਉਸ ਦੇ ਚੇਲਿਆਂ ਨੇ ਭਵਿੱਖਬਾਣੀ ਕੀਤੀ ਸੀ ਹੁਣ ਪੂਰੇ ਹੋ ਰਹੇ ਹਨ? ਭਾਵੇਂ ਹੋਰ ਵੀ ਅਨੇਕ ਪ੍ਰਮਾਣ ਹਨ, ਪਰ ਜਿਨ੍ਹਾਂ ਦੀ ਸੂਚੀ ਇੱਥੇ ਦਿੱਤੀ ਗਈ ਹੈ ਉਹ ਇਹ ਦਿਖਾਉਣ ਲਈ ਚੋਖੇ ਹੋਣੇ ਚਾਹੀਦੇ ਹਨ ਕਿ ਅਸੀਂ ਸੱਚ-ਮੁੱਚ ਹੀ ਉਸ ਸਮੇਂ ਵਿਚ ਰਹਿ ਰਹੇ ਹਾਂ ਜਿਸ ਨੂੰ ਬਾਈਬਲ ਨੇ ਪਹਿਲਾਂ ਤੋਂ ਹੀ ‘ਅੰਤ ਦੇ ਦਿਨ’ ਆਖਿਆ ਸੀ।

7. (ੳ) ਮਸੀਹ ਦੀ ਮੌਜੂਦਗੀ ਅਤੇ “ਅੰਤ ਦਿਆਂ ਦਿਨਾਂ” ਦੇ ਸੰਬੰਧ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਕਿਹੜੀਆਂ ਗੱਲਾਂ ਇੰਨੀਆਂ ਧਿਆਨਯੋਗ ਬਣਾਉਂਦੀਆਂ ਹਨ? (ਅ) ਬਾਈਬਲ ਨੇ ਜੋ ਭਵਿੱਖਬਾਣੀ ਕੀਤੀ ਸੀ, ਉਸ ਦੇ ਉਲਟ ਦੁਨੀਆਂ ਦੇ ਨੇਤਾ 1914 ਤੋਂ ਕੁਝ ਹੀ ਚਿਰ ਪਹਿਲਾਂ ਕੀ ਭਵਿੱਖਬਾਣੀ ਕਰ ਰਹੇ ਸਨ?

7 ਫਿਰ ਵੀ ਸ਼ਾਇਦ ਕੁਝ ਵਿਅਕਤੀ ਆਖਣ: ‘ਅਜਿਹੀਆਂ ਘਟਨਾਵਾਂ ਜਿਵੇਂ ਕਿ ਯੁੱਧ, ਕਾਲ, ਮਹਾਂਮਾਰੀਆਂ ਅਤੇ ਭੁਚਾਲ ਇਤਿਹਾਸ ਦੇ ਦੌਰਾਨ ਅਕਸਰ ਵਾਪਰੀਆਂ ਹਨ। ਤਾਂ ਇਹ ਭਵਿੱਖਬਾਣੀ ਕਰਨੀ ਕੁਝ ਔਖੀ ਗੱਲ ਨਹੀਂ ਹੋਵੇਗੀ ਕਿ ਇਹ ਫਿਰ ਤੋਂ ਵਾਪਰਣਗੀਆਂ।’ ਲੇਕਨ ਜ਼ਰਾ ਸੋਚੋ: ਬਾਈਬਲ ਨੇ ਕੇਵਲ ਇਨ੍ਹਾਂ ਦੀ ਭਵਿੱਖਬਾਣੀ ਹੀ ਨਹੀਂ ਕੀਤੀ, ਪਰ ਸੰਕੇਤ ਕੀਤਾ ਕਿ ਇਹ ਵਿਸ਼ਵ-ਵਿਆਪੀ ਪੈਮਾਨੇ ਉੱਤੇ ਹੋਣਗੀਆਂ। ਇਸ ਦੇ ਨਾਲ ਹੀ, ਬਾਈਬਲ ਨੇ ਆਖਿਆ ਕਿ ਇਹ ਸਾਰੀਆਂ ਚੀਜ਼ਾਂ ਉਸ ਇਕ ਪੀੜ੍ਹੀ ਉੱਤੇ ਵਾਪਰਣਗੀਆਂ ਜਿਹੜੀ 1914 ਵਿਚ ਜੀਉਂਦੀ ਸੀ। ਪਰ 1914 ਤੋਂ ਕੁਝ ਹੀ ਚਿਰ ਪਹਿਲਾਂ ਦੁਨੀਆਂ ਦੇ ਉੱਘੇ ਨੇਤਾ ਕੀ ਭਵਿੱਖਬਾਣੀ ਕਰ ਰਹੇ ਸਨ? ਉਹ ਆਖ ਰਹੇ ਸਨ ਕਿ ਵਿਸ਼ਵ-ਸ਼ਾਂਤੀ ਦਾ ਵਾਇਦਾ ਦਿਲਾਉਣ ਵਾਲੀਆਂ ਹਾਲਾਤਾਂ ਅੱਗੇ ਨਾਲੋਂ ਕਦੇ ਵੀ ਇੰਨੀਆਂ ਬਿਹਤਰ ਨਹੀਂ ਸਨ। ਪਰ, ਬਾਈਬਲ ਵਿਚ ਭਵਿੱਖਬਾਣੀ ਕੀਤੀਆਂ ਗਈਆਂ ਭਿਆਨਕ ਮੁਸੀਬਤਾਂ ਬਿਲਕੁਲ ਸਹੀ ਸਮੇਂ ਤੇ, 1914 ਵਿਚ ਆਰੰਭ ਹੋਈਆਂ! ਅਸਲ ਵਿਚ, ਦੁਨੀਆਂ ਦੇ ਨੇਤਾ ਹੁਣ ਆਖਦੇ ਹਨ ਕਿ ਇਤਿਹਾਸ ਵਿਚ 1914 ਇਕ ਮੁੜਵਾਂ ਨੁਕਤਾ ਸੀ।

8. (ੳ) ਯਿਸੂ ਨੇ ਕਿਹੜੀ ਪੀਹੜੀ ਵੱਲ ਸੰਕੇਤ ਕੀਤਾ ਸੀ ਕਿ ਉਹ ਇਸ ਰੀਤੀ-ਵਿਵਸਥਾ ਦਾ ਅੰਤ ਦੇਖੇਗੀ? (ਅ) ਤਾਂ ਫਿਰ ਅਸੀਂ ਕਿਸ ਚੀਜ਼ ਦੇ ਬਾਰੇ ਨਿਸ਼ਚਿਤ ਹੋ ਸਕਦੇ ਹਾਂ?

8 ਸੰਨ 1914 ਤੋਂ ਲੈ ਕੇ ਇਸ ਅਵਧੀ ਨੂੰ ਚਿੰਨ੍ਹ ਕਰਨ ਵਾਲੀਆਂ ਅਨੇਕ ਗੱਲਾਂ ਵੱਲ ਧਿਆਨ ਖਿੱਚਣ ਤੋਂ ਬਾਅਦ, ਯਿਸੂ ਨੇ ਆਖਿਆ: “ਜਦ ਤੀਕਰ ਏਹ ਸਭ ਗੱਲਾਂ [ਜਿਨ੍ਹਾਂ ਵਿਚ ਇਸ ਵਿਵਸਥਾ ਦਾ ਅੰਤ ਸ਼ਾਮਲ ਹੈ] ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।” (ਮੱਤੀ 24:34, 14) ਯਿਸੂ ਕਿਹੜੀ ਪੀਹੜੀ ਵੱਲ ਸੰਕੇਤ ਕਰ ਰਿਹਾ ਸੀ? ਉਹ ਉਨ੍ਹਾਂ ਲੋਕਾਂ ਦੀ ਪੀਹੜੀ ਵੱਲ ਸੰਕੇਤ ਕਰ ਰਿਹਾ ਸੀ ਜਿਹੜੇ 1914 ਵਿਚ ਜੀਉਂਦੇ ਸਨ। ਉਸ ਪੀਹੜੀ ਦੇ ਬਾਕੀ ਰਹਿੰਦੇ ਵਿਅਕਤੀ ਹੁਣ ਬਹੁਤ ਬੁੱਢੇ ਹਨ। ਪਰ ਫਿਰ ਵੀ, ਉਨ੍ਹਾਂ ਵਿਚੋਂ ਹਾਲੇ ਵੀ ਕੁਝ ਵਿਅਕਤੀ ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਦੇਖਣ ਲਈ ਜੀਉਂਦੇ ਹੋਣਗੇ। ਤਾਂ ਅਸੀਂ ਇਸ ਦੇ ਸੰਬੰਧ ਵਿਚ ਨਿਸ਼ਚਿਤ ਹੋ ਸਕਦੇ ਹਾਂ: ਜਲਦੀ ਹੀ ਹੁਣ ਆਰਮਾਗੇਡਨ ਤੇ ਸਾਰੀ ਦੁਸ਼ਟਤਾ ਅਤੇ ਦੁਸ਼ਟ ਲੋਕਾਂ ਦਾ ਅਚਾਨਕ ਅੰਤ ਹੋ ਜਾਵੇਗਾ।

[ਸਵਾਲ]

[ਸਫ਼ੇ 149 ਉੱਤੇ ਤਸਵੀਰ]

ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਰਾਜ ਸੱਤਾ ਵਿਚ ਉਸ ਦੀ ਅਦ੍ਰਿਸ਼ਟ ਮੌਜੂਦਗੀ ਦਾ ਕੀ ਦ੍ਰਿਸ਼ਟ ਸਬੂਤ ਹੋਵੇਗਾ

[ਸਫ਼ੇ 154 ਉੱਤੇ ਤਸਵੀਰ]

1914—ਆਰਮਾਗੇਡਨ

1914 ਵਿਚ ਜੀਉਂਦੀ ਪੀਹੜੀ ਦੇ ਕੁਝ ਵਿਅਕਤੀ ਇਸ ਰੀਤੀ-ਵਿਵਸਥਾ ਦਾ ਅੰਤ ਦੇਖਣਗੇ ਅਤੇ ਉਸ ਵਿਚੋਂ ਬਚ ਨਿਕਲਣਗੇ