ਅਫ਼ਸੀਆਂ ਨੂੰ ਚਿੱਠੀ 2:1-22
2 ਇਸ ਤੋਂ ਇਲਾਵਾ, ਤੁਸੀਂ ਆਪਣੀਆਂ ਗ਼ਲਤੀਆਂ ਅਤੇ ਪਾਪਾਂ ਕਰਕੇ ਮਰੇ ਹੋਏ ਸੀ, ਪਰ ਪਰਮੇਸ਼ੁਰ ਨੇ ਤੁਹਾਨੂੰ ਜੀਉਂਦਾ ਕੀਤਾ।+
2 ਤੁਸੀਂ ਪਹਿਲਾਂ ਦੁਨੀਆਂ ਦੇ ਲੋਕਾਂ ਵਾਂਗ ਜ਼ਿੰਦਗੀ ਜੀਉਂਦੇ ਸੀ*+ ਯਾਨੀ ਇਸ ਦੁਨੀਆਂ ਦੀ ਸੋਚ ਉੱਤੇ ਅਧਿਕਾਰ ਰੱਖਣ ਵਾਲੇ ਹਾਕਮ ਮੁਤਾਬਕ ਚੱਲਦੇ ਸੀ।+ ਇਹ ਸੋਚ+ ਦੁਨੀਆਂ ਵਿਚ ਹਵਾ ਵਾਂਗ ਫੈਲੀ ਹੋਈ ਹੈ ਅਤੇ ਅਣਆਗਿਆਕਾਰ ਲੋਕਾਂ ਉੱਤੇ ਅਸਰ ਪਾਉਂਦੀ ਹੈ।
3 ਹਾਂ, ਅਸੀਂ ਸਾਰੇ ਪਹਿਲਾਂ ਦੁਨੀਆਂ ਦੇ ਲੋਕਾਂ ਵਾਂਗ ਆਪਣੇ ਸਰੀਰ ਦੀਆਂ ਇੱਛਾਵਾਂ+ ਅਤੇ ਆਪਣੀਆਂ ਸੋਚਾਂ ਮੁਤਾਬਕ ਚੱਲਦੇ ਸੀ+ ਅਤੇ ਉਨ੍ਹਾਂ ਵਾਂਗ ਜਨਮ ਤੋਂ ਹੀ ਸਾਡੇ ’ਤੇ ਵੀ ਪਰਮੇਸ਼ੁਰ ਕ੍ਰੋਧਵਾਨ ਸੀ।+
4 ਪਰ ਪਰਮੇਸ਼ੁਰ ਦਇਆ ਦਾ ਸਾਗਰ ਹੈ+ ਅਤੇ ਉਹ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ,+ ਇਸ ਕਰਕੇ
5 ਉਸ ਨੇ ਸਾਨੂੰ ਜੀਉਂਦਾ ਕੀਤਾ ਅਤੇ ਮਸੀਹ ਨਾਲ ਮਿਲਾਇਆ, ਭਾਵੇਂ ਕਿ ਅਸੀਂ ਆਪਣੇ ਪਾਪਾਂ ਕਰਕੇ ਮਰੇ ਹੋਏ ਸੀ।+ (ਤੁਹਾਨੂੰ ਉਸ ਦੀ ਅਪਾਰ ਕਿਰਪਾ ਦੁਆਰਾ ਬਚਾਇਆ ਗਿਆ ਹੈ।)
6 ਇਸ ਤੋਂ ਇਲਾਵਾ, ਮਸੀਹ ਯਿਸੂ ਨਾਲ ਏਕਤਾ ਵਿਚ ਹੋਣ ਕਰਕੇ ਪਰਮੇਸ਼ੁਰ ਨੇ ਸਾਨੂੰ ਜੀਉਂਦਾ ਕੀਤਾ+ ਅਤੇ ਸਵਰਗ ਵਿਚ ਉਸ ਨਾਲ ਬਿਠਾਇਆ
7 ਤਾਂਕਿ ਉਹ ਆਉਣ ਵਾਲੇ ਯੁਗ* ਵਿਚ ਸਾਡੇ ’ਤੇ ਜਿਹੜੇ ਮਸੀਹ ਯਿਸੂ ਨਾਲ ਏਕਤਾ ਵਿਚ ਹਨ, ਮਿਹਰਬਾਨ ਹੋ ਕੇ ਆਪਣੀ ਅਪਾਰ ਕਿਰਪਾ ਦਾ ਸਬੂਤ ਦੇਵੇ।
8 ਤੁਹਾਨੂੰ ਉਸ ਦੀ ਅਪਾਰ ਕਿਰਪਾ ਦੇ ਕਾਰਨ ਬਚਾਇਆ ਗਿਆ ਹੈ+ ਕਿਉਂਕਿ ਤੁਸੀਂ ਨਿਹਚਾ ਕੀਤੀ ਹੈ; ਤੁਹਾਡੀ ਮੁਕਤੀ ਤੁਹਾਡੇ ਆਪਣੇ ਕਰਕੇ ਨਹੀਂ ਹੈ, ਸਗੋਂ ਇਹ ਪਰਮੇਸ਼ੁਰ ਦੀ ਦਾਤ ਹੈ।
9 ਹਾਂ, ਇਹ ਮੁਕਤੀ ਕਿਸੇ ਨੂੰ ਉਸ ਦੇ ਕੰਮਾਂ ਕਰਕੇ ਨਹੀਂ ਮਿਲਦੀ+ ਤਾਂਕਿ ਕਿਸੇ ਵੀ ਇਨਸਾਨ ਕੋਲ ਸ਼ੇਖ਼ੀ ਮਾਰਨ ਦਾ ਕੋਈ ਕਾਰਨ ਨਾ ਹੋਵੇ।
10 ਅਸੀਂ ਪਰਮੇਸ਼ੁਰ ਦੀ ਸ੍ਰਿਸ਼ਟੀ ਹਾਂ;+ ਮਸੀਹ ਯਿਸੂ ਦੇ ਨਾਲ ਏਕਤਾ+ ਵਿਚ ਹੋਣ ਕਰਕੇ ਸਾਨੂੰ ਚੰਗੇ ਕੰਮ ਕਰਨ ਲਈ ਸ੍ਰਿਸ਼ਟ ਕੀਤਾ ਗਿਆ ਹੈ ਅਤੇ ਇਨ੍ਹਾਂ ਕੰਮਾਂ ਦਾ ਫ਼ੈਸਲਾ ਪਰਮੇਸ਼ੁਰ ਨੇ ਪਹਿਲਾਂ ਹੀ ਕੀਤਾ ਸੀ ਜੋ ਕੰਮ ਅਸੀਂ ਕਰਨੇ ਹਨ।
11 ਇਸ ਲਈ ਯਾਦ ਰੱਖੋ ਕਿ ਤੁਸੀਂ ਜਨਮ ਤੋਂ ਹੀ ਗ਼ੈਰ-ਯਹੂਦੀ ਕੌਮਾਂ ਵਿੱਚੋਂ ਸੀ ਅਤੇ ਜਿਨ੍ਹਾਂ ਲੋਕਾਂ ਨੇ ਇਨਸਾਨਾਂ ਦੇ ਹੱਥੀਂ ਸਰੀਰ ਦੀ ਸੁੰਨਤ ਕਰਵਾਈ ਸੀ, ਉਹ ਲੋਕ ਪਹਿਲਾਂ ਤੁਹਾਨੂੰ “ਬੇਸੁੰਨਤੇ” ਕਹਿੰਦੇ ਸਨ।
12 ਉਸ ਸਮੇਂ ਤੁਸੀਂ ਮਸੀਹ ਨੂੰ ਨਹੀਂ ਜਾਣਦੇ ਸੀ, ਇਜ਼ਰਾਈਲ ਕੌਮ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਸੀ, ਅਜਨਬੀ ਹੋਣ ਕਰਕੇ ਵਾਅਦੇ ਦੇ ਇਕਰਾਰਾਂ ਵਿਚ ਤੁਹਾਡਾ ਕੋਈ ਹਿੱਸਾ ਨਹੀਂ ਸੀ,+ ਤੁਹਾਡੇ ਕੋਲ ਕੋਈ ਉਮੀਦ ਨਹੀਂ ਸੀ ਅਤੇ ਦੁਨੀਆਂ ਵਿਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ।+
13 ਤੁਸੀਂ ਪਹਿਲਾਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ, ਪਰ ਹੁਣ ਮਸੀਹ ਯਿਸੂ ਨਾਲ ਏਕਤਾ ਵਿਚ ਹੋਣ ਕਰਕੇ ਤੁਸੀਂ ਮਸੀਹ ਦੇ ਲਹੂ ਸਦਕਾ ਪਰਮੇਸ਼ੁਰ ਦੇ ਨੇੜੇ ਆ ਗਏ ਹੋ।
14 ਮਸੀਹ ਨੇ ਦੋ ਸਮੂਹਾਂ ਦਾ ਮੇਲ ਕਰਾ ਕੇ ਸਾਡੇ ਵਿਚ ਸ਼ਾਂਤੀ ਕਾਇਮ ਕੀਤੀ ਹੈ+ ਅਤੇ ਜੁਦਾਈ ਦੀ ਕੰਧ ਢਾਹ ਦਿੱਤੀ ਹੈ।+
15 ਉਸ ਨੇ ਆਪਣੇ ਸਰੀਰ ਦੀ ਕੁਰਬਾਨੀ ਦੇ ਕੇ ਦੁਸ਼ਮਣੀ ਦੀ ਵਜ੍ਹਾ ਨੂੰ ਯਾਨੀ ਮੂਸਾ ਦੇ ਕਾਨੂੰਨ ਨੂੰ ਉਸ ਦੇ ਹੁਕਮਾਂ ਅਤੇ ਨਿਯਮਾਂ ਸਣੇ ਖ਼ਤਮ ਕਰ ਦਿੱਤਾ ਹੈ ਤਾਂਕਿ ਉਹ ਇਨ੍ਹਾਂ ਦੋਹਾਂ ਸਮੂਹਾਂ ਨੂੰ ਮਿਲਾ ਕੇ ਇਕ ਨਵਾਂ ਸਮੂਹ* ਬਣਾਵੇ ਅਤੇ ਇਸ ਸਮੂਹ ਨੂੰ ਆਪਣੇ ਨਾਲ ਏਕਤਾ ਵਿਚ ਬੰਨ੍ਹੇ+ ਅਤੇ ਸ਼ਾਂਤੀ ਕਾਇਮ ਕਰੇ।
16 ਨਾਲੇ ਉਹ ਤਸੀਹੇ ਦੀ ਸੂਲ਼ੀ*+ ਉੱਤੇ ਆਪਣੀ ਜਾਨ ਦੇ ਕੇ ਇਨ੍ਹਾਂ ਦੋਹਾਂ ਸਮੂਹਾਂ ਦੀ ਇਕ ਸਮੂਹ* ਵਜੋਂ ਪਰਮੇਸ਼ੁਰ ਨਾਲ ਪੂਰੀ ਤਰ੍ਹਾਂ ਸੁਲ੍ਹਾ ਕਰਾਏ ਕਿਉਂਕਿ ਉਸ ਨੇ ਆਪਣੀ ਮੌਤ ਦੁਆਰਾ ਦੁਸ਼ਮਣੀ ਦੀ ਵਜ੍ਹਾ ਨੂੰ ਖ਼ਤਮ ਕਰ ਦਿੱਤਾ ਸੀ।+
17 ਉਸ ਨੇ ਆ ਕੇ ਤੁਹਾਨੂੰ ਜੋ ਪਰਮੇਸ਼ੁਰ ਤੋਂ ਦੂਰ ਸੀ, ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਈ ਅਤੇ ਉਨ੍ਹਾਂ ਨੂੰ ਵੀ ਸੁਣਾਈ ਜੋ ਪਰਮੇਸ਼ੁਰ ਦੇ ਨੇੜੇ ਸਨ
18 ਕਿਉਂਕਿ ਉਸ ਦੀ ਕੁਰਬਾਨੀ ਕਰਕੇ ਅਸੀਂ ਦੋਵੇਂ ਸਮੂਹ ਇੱਕੋ ਪਵਿੱਤਰ ਸ਼ਕਤੀ ਦੇ ਜ਼ਰੀਏ ਪਿਤਾ ਨੂੰ ਬਿਨਾਂ ਕਿਸੇ ਰੁਕਾਵਟ ਦੇ ਪ੍ਰਾਰਥਨਾ ਕਰ ਸਕਦੇ ਹਾਂ।
19 ਇਸ ਲਈ ਤੁਸੀਂ ਹੁਣ ਅਜਨਬੀ ਅਤੇ ਪਰਦੇਸੀ ਨਹੀਂ ਹੋ,+ ਪਰ ਤੁਸੀਂ ਪਵਿੱਤਰ ਸੇਵਕਾਂ ਦੇ ਹਮਵਤਨੀ ਹੋ+ ਅਤੇ ਪਰਮੇਸ਼ੁਰ ਦੇ ਪਰਿਵਾਰ ਦੇ ਜੀਅ ਹੋ+
20 ਅਤੇ ਤੁਹਾਨੂੰ ਇਕ ਇਮਾਰਤ ਵਾਂਗ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਉਸਾਰਿਆ ਗਿਆ ਹੈ।+ ਇਸ ਨੀਂਹ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹੈ।+
21 ਇਸ ਪੂਰੀ ਇਮਾਰਤ ਦੇ ਸਾਰੇ ਹਿੱਸੇ ਇਕ-ਦੂਜੇ ਨਾਲ ਠੀਕ ਤਰ੍ਹਾਂ ਜੁੜੇ ਹੋਏ ਹਨ+ ਅਤੇ ਮਸੀਹ ਦੇ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਹ ਇਮਾਰਤ ਯਹੋਵਾਹ* ਲਈ ਇਕ ਪਵਿੱਤਰ ਮੰਦਰ ਬਣਦੀ ਜਾ ਰਹੀ ਹੈ।+
22 ਉਸ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਤੁਹਾਨੂੰ ਸਾਰਿਆਂ ਨੂੰ ਵੀ ਇਕ ਇਮਾਰਤ ਦੇ ਰੂਪ ਵਿਚ ਉਸਾਰਿਆ ਜਾ ਰਿਹਾ ਹੈ ਤਾਂਕਿ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦੁਆਰਾ ਉੱਥੇ ਵੱਸੇ।+
ਫੁਟਨੋਟ
^ ਜਾਂ, “ਦੁਨੀਆਂ ਦੇ ਰਾਹ ’ਤੇ ਚੱਲਦੇ ਸੀ।”
^ ਯੂਨਾ, “ਇਕ ਨਵਾਂ ਇਨਸਾਨ।”
^ ਯੂਨਾ, “ਇਕ ਸਰੀਰ।”
^ ਵਧੇਰੇ ਜਾਣਕਾਰੀ 1.5 ਦੇਖੋ।